weddings – D5 News https://punjabi.newsd5.in Truth Seeking News Network. Sat, 08 May 2021 07:43:27 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png weddings – D5 News https://punjabi.newsd5.in 32 32 South Africa ‘ਚ ਹਿੰਦੂ, ਮੁਸਲਮਾਨ ਵਿਆਹਾਂ ਦੇ ਕਾਨੂੰਨੀ ਦਰਜੇ ‘ਤੇ ਚਰਚਾ https://punjabi.newsd5.in/south-africa-%e0%a8%9a-%e0%a8%b9%e0%a8%bf%e0%a9%b0%e0%a8%a6%e0%a9%82-%e0%a8%ae%e0%a9%81%e0%a8%b8%e0%a8%b2%e0%a8%ae%e0%a8%be%e0%a8%a8-%e0%a8%b5%e0%a8%bf%e0%a8%86%e0%a8%b9%e0%a8%be%e0%a8%82-%e0%a8%a6/ Sat, 08 May 2021 07:43:27 +0000 https://punjabi.newsd5.in/?p=103651 ਜੋਹਾਨਸਬਰਗ : ਦੱਖਣੀ ਅਫਰੀਕਾ ‘ਚ ਹਿੰਦੂ ਅਤੇ ਮੁਸਲਮਾਨ ਰੀਤੀ – ਰਿਵਾਜਾਂ ਨਾਲ ਹੋਏ ਵਿਆਹਾਂ ‘ਚ ਪਤੀ – ਪਤਨੀ ਦੇ ਸਾਹਮਣੇ ਆ ਰਹੀ ਮੁਸ਼ਕਿਲਾਂ ‘ਤੇ ‘ਗਰੀਨ ਪੇਪਰ’ ‘ਚ ਵਿਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਔਰਤਾਂ ਦੇ ਇੱਕ ਤੋਂ ਜ਼ਿਆਦਾ ਪਤੀ ਹੋਣ ਦੇ ਵਿਵਾਦਿਤ ਮੁੱਦੇ ‘ਤੇ ਵੀ ਵਿਚਾਰ ਕੀਤੀ ਜਾ ਰਹੀ ਹੈ। ਇਸ ਗਰੀਨ ਪੇਪਰ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਜਨਤਾ ਦੀਆਂ ਟਿੱਪਣੀਆਂ ਲਈ ਜਾਰੀ ਕੀਤਾ ਗਿਆ ਹੈ। ਵਿਭਿੰਨ ਪੱਤਰਕਾਰਾਂ ਨਾਲ ਮਹੀਨਿਆਂ ਤੱਕ ਵਿਆਪਕ ਚਰਚਾ ਕਰਨ ਤੋਂ ਬਾਅਦ ਇਹ ਪੱਤਰ ਤਿਆਰ ਕੀਤਾ ਗਿਆ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ‘ਗਰੀਨ ਪੇਪਰ’ ‘ਚ ਕਿਹਾ ‘‘ਮੁਸਲਮਾਨ ਹਿੰਦੂ ਅਤੇ ਯਹੂਦੀ ਵਿਆਹਾਂ ਨੂੰ ਮਾਨਤਾ ਦੇਣ ਦਾ ਮੁੱਦਾ ਚੁੱਕਿਆ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!

ਪੱਖਕਾਰਾਂ ਨੇ ਵਿਧਾਨਕਿ ਮਾਧਿਅਮਾਂ ਨਾਲ ਇਨ੍ਹਾਂ ਵਿਆਹਾਂ ਨੂੰ ਮਾਨਤਾ ਦੇਣ ਦੀ ਤੁਰੰਤ ਲੋੜ ਦਾ ਮੁੱਦਾ ਚੁੱਕਿਆ।’’ ਇਸ ਵਿਚ ਕਿਹਾ ਗਿਆ ਹੈ ਪਹਿਲਾਂ ਦੀਆਂ ਕਮੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦਾ ਵਿਆਹ ਕਾਨੂੰਨਾਂ ‘ਚ ਕੁਝ ਸੱਭਿਆਚਾਰਕ ਅਤੇ ਧਾਰਮਿਕ ਭਾਈਚਾਰੇ ਦੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਗਈ ਹੈ। ਇਸ ਵਿਚ ਕੁਝ ਅਫਰੀਕੀ ਭਾਈਚਾਰਿਆਂ ਵਿਚ ਹੋਏ ਇਸਲਾਮੀ ਤੇ ਹਿੰਦੂ ਵਿਆਹ ਸ਼ਾਮਲ ਹਨ ਅਤੇ ਨਾਲ ਹੀ ਟ੍ਰਾਂਸਜੈਂਡਰਾਂ ਦੇ ਵਿਆਹ ਵੀ ਸ਼ਾਮਲ ਹਨ। ਮੌਜੂਦਾ ਵਿਆਹ ਕਾਨੂੰਨ ਦੇ ਤਹਿਤ ਹਿੰਦੂ, ਮੁਸਲਿਮ ਅਤੇ ਹੋਰ ਧਾਰਮਿਕ ਵਿਆਹ ਅਧਿਕਾਰੀ ਵਿਆਹ ਕਰਾ ਸਕਦੇ ਹਨ ਪਰ ਵਿਆਹ ਡੀ.ਐੱਚ.ਏ. ਵਿਚ ਵੀ ਰਜਿਸਟਰਡ ਹੋਣੇ ਚਾਹੀਦੇ ਹਨ ਕਿਉਂਕਿ ਧਾਰਮਿਕ ਰੀਤੀ-ਰਿਵਾਜਾਂ ਦੇ ਨਾਲ ਕੀਤੇ ਗਏ ਵਿਆਹ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਹੈ।

ਕਿਸਾਨਾਂ ਨੇ ਘਰ ‘ਚ ਬੰਦ ਕਰਤਾ ਬੀਜੇਪੀ ਦਾ ਲੀਡਰ,ਫੇਰ ਲੱਗਿਆ ਕਿਸਾਨਾਂ ਦੀ ਤਰੀਫਾਂ ਕਰਨ..

ਡੀ.ਐੱਚ.ਏ. ਨੇ ਕਿਹਾ,”ਚਰਚਾ ਵਿਚ ਬਹੁਵਿਆਹ ਦਾ ਮੁੱਦਾ ਵੀ ਵਿਵਾਦਿਤ ਰਿਹਾ। ਕੁਝ ਪੱਖਕਾਰਾਂ ਨੇ ਬਹੁਵਿਆਹ ਪ੍ਰਥਾ ਵਿਚ ਵਿਸ਼ਵਾਸ ਜਤਾਇਆ ਜਦਕਿ ਕੁਝ ਨੇ ਇਸ ਦਾ ਵਿਰੋਧ ਕੀਤਾ।” ਪੱਖਕਾਰਾਂ ਨਾਲ ਗੱਲਬਾਤ ਵਿਚ ਇਹ ਖੁਲਾਸਾ ਹੋਇਆ ਕਿ ਅਦਾਲਤਾਂ ਨੇ ਮੁਸਲਿਮ ਵਿਆਹਾਂ ਵਿਚ ਪਤੀ-ਪਤਨੀਆਂ ਨੂੰ ਵਿਆਹ ਸੰਬੰਧਤ ਕਈ ਅਧਿਕਾਰ ਦਿੱਤੇ ਹਨ ਜਦਕਿ ਹਿੰਦੂ ਅਤੇ ਹੋਰ ਧਰਮਾਂ ਦੇਲੋਕਾਂ ਨੂੰ ਘੱਟ ਅਧਿਕਾਰ ਦਿੱਤੇ ਗਏ ਹਨ, ਜਿਸ ਨਾਲ ਇਹਨਾਂ ਧਾਰਮਿਕ ਵਿਆਹਾਂ ਕੋਲ ਮੁਸਲਿਮਾਂ ਦੇ ਵਿਆਹਾਂ ਦੇ ਮੁਕਾਬਲੇ ਘੱਟ ਅਤੇ ਕਮਜ਼ੋਰ ਅਧਿਕਾਰ ਹਨ।

ਕੈਪਟਨ ਦੇ ਖਾਸ ਬੰਦੇ ਨੇ ਹੱਥ ਜੋੜ ਮੰਗੀ ਮੁਆਫੀ !ਉੱਠਦੇ ਸਾਰ ਹੀ ਦੇਖੀ ਅਜਿਹੀ ਫੋਟੋ, ਅੱਡੀਆਂ ਰਹਿ ਗਈਆਂ ਅੱਖਾਂ !

ਡੀ.ਐੱਚ.ਏ. ਨੇ ਕਿਹਾ ਕਿ ਹਿੰਦੂ ਵਿਆਹਾਂ ਵਿਚ ਤਲਾਕ ਇਕ ਕਲੰਕ ਹੈ ਜੋ ਔਰਤਾਂ ਨੂੰ ਅਨਿਸ਼ਚਿਤਤਾ ਦੀ ਸਥਿਤੀ ਵਿਚ ਛੱਡ ਦਿੰਦਾ ਹੈ। ਕਾਨੂੰਨ ਵਿਚ ਅਜਿਹੇ ਵਿਆਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਹੈ ਜਿਸ ਨਾਲ ਸਥਿਤੀ ਜਟਿਲ ਹੋ ਜਾਂਦੀ ਹੈ। ਇਹਨਾਂ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਗ੍ਰੀਨ ਪੇਪਰ ਵਿਚ ਸਾਰੇ ਮਾਨਤਾ ਪ੍ਰਾਪਤ ਸੱਭਿਆਚਾਰਕ ਅਤੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਲਈ ਨਵੇਂ ਵਿਆਹ ਕਾਨੂੰਨਾਂ ਲਈ ਤਿੰਨ ਵਿਕਲਪਾਂ ਦਾ ਪ੍ਰਸਤਾਵ ਦਿੱਤਾ ਗਿਆ ਹੈ।ਇਸ ਵਿਚ ਮੌਜੂਦਾ ਵਿਆਹ ਕਾਨੂੰਨ ਵਿਚ ਸੋਧ ਇਕ ਵਿਆਹ ਜਾਂ ਬਹੁਵਿਆਹ ਨੂੰ ਮਾਨਤਾ ਦੇਣਾ ਸ਼ਾਮਲ ਹੈ।

]]>
ਵੇਟਰਾਂ ਨੂੰ ਵਿਆਹ ‘ਚ TIP ਦੀ ਥਾਂ ਮਿਲੇ ਘਸੁੰਨ ਤੇ ਮੁੱਕੇ https://punjabi.newsd5.in/%e0%a8%b5%e0%a9%87%e0%a8%9f%e0%a8%b0%e0%a8%be%e0%a8%82-%e0%a8%a8%e0%a9%82%e0%a9%b0-%e0%a8%b5%e0%a8%bf%e0%a8%86%e0%a8%b9-%e0%a8%9a-tip-%e0%a8%a6%e0%a9%80-%e0%a8%a5%e0%a8%be%e0%a8%82-%e0%a8%ae-2/ Sat, 16 Feb 2019 11:25:45 +0000 https://punjabi.newsd5.in/?p=43740

]]>