warns officials – D5 News https://punjabi.newsd5.in Truth Seeking News Network. Tue, 15 Mar 2022 10:52:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png warns officials – D5 News https://punjabi.newsd5.in 32 32 ‘ਆਪ’ ਆਗੂ ਜਗਰੂਪ ਸੇਖਵਾਂ ਵੱਲੋਂ ਸਰਕਾਰੀ ਦਫ਼ਤਰਾਂ ’ਚ ਛਾਪੇਮਾਰੀ https://punjabi.newsd5.in/%e0%a8%86%e0%a8%aa-%e0%a8%86%e0%a8%97%e0%a9%82-%e0%a8%9c%e0%a8%97%e0%a8%b0%e0%a9%82%e0%a8%aa-%e0%a8%b8%e0%a9%87%e0%a8%96%e0%a8%b5%e0%a8%be%e0%a8%82-%e0%a8%b5%e0%a9%b1%e0%a8%b2/ Tue, 15 Mar 2022 10:52:43 +0000 https://punjabi.newsd5.in/?p=149319 ਗੁਰਦਾਸਪੁਰ : ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ‘ਆਪ’ ਵਿਧਾਇਕਾਂ ਵੱਲੋਂ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਹਸਪਤਾਲਾਂ ’ਚ ਅਚਨਚੇਤ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕੇ। ਇਸ ਦੌਰਾਨ ਜਿਥੇ ‘ਆਪ’ ਦੇ ਐੱਮ. ਐੱਲ. ਏ. ਵੱਖ-ਵੱਖ ਹਲਕਿਆਂ ‘ਚ ਸਰਕਾਰੀ ਦਫਤਰਾਂ ਦਾ ਜਾਇਜ਼ਾ ਲੈ ਰਹੇ ਹਨ, ਉਥੇ ਹੀ ਹਾਰੇ ਹੋਏ ‘ਆਪ’ ਦੇ ਉਮੀਦਵਾਰ ਵੀ ਆਪਣੇ- ਆਪਣੇ ਹਲਕਿਆਂ ‘ਚ ਸਰਕਾਰੀ ਦਫ਼ਤਰਾਂ ‘ਚ ਅਚਨਚੇਤ ਛਾਪੇਮਾਰੀ ਕਰ ਰਹੇ ਹਨ। ਵਿਧਾਨ ਸਭਾ ਹਲਕਾ ਕਾਦੀਆਂ ਤੋਂ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਸਰਕਾਰੀ ਦਫ਼ਤਰਾਂ ‘ਚ ਛਾਪੇਮਾਰੀ ਕੀਤੀ ਗਈ ਅਤੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ।

‘Lakha Sidhana’ ਨੇ ਚੱਕਿਆ ਵੱਡਾ ਕਦਮ, ‘AAP’ ਨਾਲ ਮਿਲਾਇਆ ਹੱਥ? | D5 Channel Punjabi

ਉਥੇ ਹੀ ਹਲਕਾ ਕਾਦੀਆਂ ਦੇ ਸਰਕਾਰੀ ਸਕੂਲਾਂ ਅਤੇ ਕੁਝ ਸਰਕਾਰੀ ਦਫ਼ਤਰਾਂ ‘ਚ ਦੌਰਾ ਕਰਨ ਉਪਰੰਤ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਦਫ਼ਤਰਾਂ ‘ਚ ਕਾਫੀ ਕਮੀਆਂ ਹਨ। ਸਰਕਾਰੀ ਮੁਲਾਜ਼ਮ ਗ਼ੈਰ-ਹਾਜ਼ਰ ਸਨ ਅਤੇ ਕੰਮਕਾਜ ਵੀ ਸਹੀ ਢੰਗ ਨਾਲ ਨਹੀਂ ਚੱਲ ਰਿਹਾ, ਜਿਸ ਦੇ ਚਲਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਭ ਦਰੁੱਸਤ ਕਰਨ, ਨਹੀਂ ਤਾ ਆਉਣ ਵਾਲੇ ਸਮੇਂ ਉਨ੍ਹਾਂ ’ਤੇ ਵਿਭਾਗੀ ਕਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਨਸ਼ੇ ’ਤੇ ਕਾਬੂ ਪਾਇਆ ਜਾਵੇ।

 

 

]]>