violent – D5 News https://punjabi.newsd5.in Truth Seeking News Network. Sun, 12 Jun 2022 03:59:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png violent – D5 News https://punjabi.newsd5.in 32 32 ਰਾਂਚੀ ‘ਚ ਇੰਟਰਨੈੱਟ ਸੇਵਾਵਾਂ ਬਹਾਲ https://punjabi.newsd5.in/%e0%a8%b0%e0%a8%be%e0%a8%82%e0%a8%9a%e0%a9%80-%e0%a8%9a-%e0%a8%87%e0%a9%b0%e0%a8%9f%e0%a8%b0%e0%a8%a8%e0%a9%88%e0%a9%b1%e0%a8%9f-%e0%a8%b8%e0%a9%87%e0%a8%b5%e0%a8%be%e0%a8%b5%e0%a8%be%e0%a8%82/ Sun, 12 Jun 2022 03:59:49 +0000 https://punjabi.newsd5.in/?p=162524 ਝਾਰਖੰਡ : ਰਾਂਚੀ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਮੁਅੱਤਲ ਕੀਤੇ ਬੀ.ਜੇ.ਪੀ. ਆਗੂ ਨੂਪੁਰ ਸ਼ਰਮਾ ਨੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਵਿਰੋਧ ਹਿੰਸਾ ਹੋਈ। ਵਿਰੋਧ ਹਿੰਸਕ ਹੋਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ 10 ਜੂਨ ਨੂੰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ ਜਿਸ ਤੋਂ ਬਾਅਦ ਅੱਜ ਇੰਟਰਨੈੱਟ ਸੇਵਾਵਾਂ ਬਹਾਲ ਹੋ ਗਈਆਂ।

]]>
ਕਿਸਾਨਾਂ ਵਿਰੁੱਧ ਹੋਈ ਹਿੰਸਾ ‘ਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਵਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%b5%e0%a8%bf%e0%a8%b0%e0%a9%81%e0%a9%b1%e0%a8%a7-%e0%a8%b9%e0%a9%8b%e0%a8%88-%e0%a8%b9%e0%a8%bf%e0%a9%b0%e0%a8%b8%e0%a8%be/ Sat, 30 Jan 2021 10:57:08 +0000 https://punjabi.newsd5.in/?p=89219 ਓਟਾਵਾ : ਕੈਨੇਡੀਅਨ ਸੰਸਦ ਮੈਂਬਰ ਅਤੇ ਐਨ. ਡੀ. ਪੀ. ਆਗੂ ਜਗਮੀਤ ਸਿੰਘ ਦੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਅਤੇ ਕਿਸਾਨਾਂ ਵਿਰੁੱਧ ਹੋਈ ਹਿੰਸਾ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ ਅਤੇ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਹਿੰਸਾ ਦੇ ਵਿਰੁੱਧ ਆਵਾਜ਼ ਚੁੱਕਣ।

BREAKING-ਬਾਰਡਰ ‘ਤੇ ਹੋਏ ਹਮਲੇ ਤੋਂ ਬਾਅਦ ਰਾਜੇਵਾਲ ਨੇ ਕੀਤੀ ਵੱਡੀ ਮੀਟਿੰਗ,ਕਰਤਾ ਆਰ ਪਾਰ ਦਾ ਐਲਾਨ!

ਜਗਮੀਤ ਸਿੰਘ  ਨੇ ਆਪਣੇ ਟਵਿਟਰ ਅਕਾਊਂਟ ‘ਤੇ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ । ਵੀਡੀਓ ‘ਚ ਜਗਮੀਤ ਸਿੰਘ ਨੇ ਦਿੱਲੀ ਦੇ ਵੱਖ – ਵੱਖ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਇਤਿਹਾਸ ਦਾ ਸਭਤੋਂ ਵੱਡਾ ਕਿਸਾਨ ਅੰਦੋਲਨ ਦੱਸਿਆ ਹੈ। ਕੈਨੇਡੀਅਨ ਸੰਸਦ ਨੇ ਕੈਨੇਡਾ ਦੇ ਨਾਲ – ਨਾਲ ਬਾਕੀ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿੱਲੀ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਭਾਰਤ ਸਰਕਾਰ ਦੀ ਹਿੰਸਕ ਪ੍ਰਤੀਕਿਰਿਆ ਦੀ ਨਿੰਦਾ ਕਰਨ।

]]>
ਦਿੱਲੀ ਹਿੰਸਾ : ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ‘ਤੇ ਬੁਲਾਈ ਬੈਠਕ https://punjabi.newsd5.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%b9%e0%a8%bf%e0%a9%b0%e0%a8%b8%e0%a8%be-%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8/ Wed, 27 Jan 2021 05:05:31 +0000 https://punjabi.newsd5.in/?p=88620 ਚੰਡੀਗੜ੍ਹ : ਦਿੱਲੀ ‘ਚ ਕਿਸਾਨਾਂ ਦੀ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਬੈਠਕ ਬੁਲਾਈ ਹੈ। ਬੈਠਕ ਦੁਪਹਿਰ 2 ਵਜੇ ਸਿੰਘੂ ਬਾਰਡਰ ‘ਤੇ ਹੋਵੇਗੀ । ਉਥੇ ਹੀ ਦੂਜੇ ਪਾਸੇ 12 ਵਜੇ ਪੰਜਾਬ ਦੀਆਂ ਜਥੇਬੰਦੀਆਂ ਦੀ ਬੈਠਕ ਹੋਵੇਗੀ। ਦੱਸ ਦਈਏ ਕਿ ਦਿੱਲੀ ਦੀਆਂ ਘਟਨਾਵਾਂ ਤੋਂ ਬਾਅਦ ਮੁੱਖਮੰਤਰੀ ਨੇ ਪੰਜਾਬ ‘ਚ ਵੀ ਹਾਈ ਅਲਰਟ ਦੇ ਆਦੇਸ਼ ਦਿੱਤੇ।

🔴LIVE | ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਹੋਣਗੇ ਸਾਰੇ ਖਾਲ੍ਹੀ! ਹਾਈ ਅਲਰਟ ਜਾਰੀ! ਕਿਸਾਨ ਜਥੇਬੰਦੀਆਂ ਵੀ ਹੈਰਾਨ

ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਉਹ ਸੂਬੇ ‘ਚ ਹਰ ਹਾਲਤ ‘ਚ ਸ਼ਾਂਤੀ ਬਣਾਏ ਰੱਖਣ। ਮੁੱਖਮੰਤਰੀ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਸਹਿਮਤੀ ਦੇ ਦੌਰਾਨ ਟਰੈਕਟਰ ਪਰੇਡ ਲਈ ਜੋ ਰਸਤਾ ਤੈਅ ਕੀਤਾ ਗਿਆ ਸੀ ਉਸਨੂੰ ਕੁਝ ਲੋਕਾਂ ਨੇ ਤੋੜਿਆ। ਉਨ੍ਹਾਂ ਨੇ ਕਿਹਾ ਕਿ ਲਾਲ ਕਿਲ੍ਹੇ ਅਤੇ ਦਿੱਲੀ ਦੇ ਹੋਰ ਇਲਾਕੀਆਂ ‘ਚ ਜੋ ਕੁੱਝ ਵੀ ਹੋਇਆ ਉਸਨੂੰ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ ।

]]>
ਸ਼ਹੀਦ ਹੋਏ ਪੰਜਾਬ ਦੇ ਬਹਾਦਰਾਂ ਨੂੰ ਕੈਪਟਨ ਨੇ ਦਿੱਤੀ ਸ਼ਰਧਾਂਜਲੀ https://punjabi.newsd5.in/%e0%a8%b6%e0%a8%b9%e0%a9%80%e0%a8%a6-%e0%a8%b9%e0%a9%8b%e0%a8%8f-%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%ac%e0%a8%b9%e0%a8%be%e0%a8%a6%e0%a8%b0%e0%a8%be%e0%a8%82/ Fri, 19 Jun 2020 10:23:31 +0000 https://punjabi.newsd5.in/?p=69298 ਪਟਿਆਲਾ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਘਾਟੀ ‘ਚ ਚੀਨ ਅਤੇ ਭਾਰਤ ਦੀ ਹਿੰਸਕ ਝੜਪ ‘ਚ ਸ਼ਹੀਦ ਹੋਏ ਪੰਜਾਬ ਦੇ ਚਾਰ ਸ਼ਹੀਦਾਂ ਨੂੰ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਪੰਜਾਬ ਦੇ ਸ਼ਹੀਦਾਂ ਸੂਬੇਦਾਰ ਮਨਦੀਪ ਸਿੰਘ ਅਤੇ ਸਤਨਾਮ ਸਿੰਘ ਅਤੇ ਸਿਪਾਹੀ ਗੁਰਬਿੰਦਰ ਸਿੰਘ ਅਤੇ ਗੁਰਤੇਜ ਸਿੰਘ ਦਾ ਸਨਮਾਨ ਕਰਦਾ ਹਾਂ, ਜਿਨ੍ਹਾਂ ਨੇ ਚੀਨ ਦੇ ਨਾਲ ਲੱਦਾਖ ਸੰਘਰਸ਼ ‘ਚ ਆਪਣੀ ਜਾਨ ਦਿੱਤੀ। ਵਾਹਿਗੁਰੂ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਕਤੀ ਪ੍ਰਦਾਨ ਕਰਨ। ਸੂਬਾ ਸਰਕਾਰ ਵਲੋਂ ਮੁਆਵਜ਼ਾ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ।

1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ

ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਚੀਨੀ ਸੈਨਿਕਾਂ ਦੇ ਨਾਲ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ। ਜਿਨ੍ਹਾਂ ਵਿੱਚੋਂ ਦੋ ਜਵਾਨਾਂ ਦੇ ਮ੍ਰਿਤਕ ਸਰੀਰ ਗੁਰਦਾਸਪੁਰ ਦੇ ਸਤਨਾਮ ਸਿੰਘ,ਪਟਿਆਲਾ ਦੇ ਮਨਦੀਪ ਸਿੰਘ ਬੀਤੇ ਦਿਨੀਂ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਗਏ ਸਨ। ਜਦਕਿ ਦੋ ਜਵਾਨ ਸੰਗਰੂਰ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਲਿਆਈ ਜਾ ਰਹੀ ਹੈ। ਸ਼ਹੀਦਾਂ ਦੇ ਪਿੰਡਾਂ ‘ਚ ਸੋਗ ਦੀ ਲਹਿਰ ਹੈ। ਲੋਕ ਸ਼ਹੀਦਾਂ ਦੇ ਅੰਤਮ ਦਰਸ਼ਨ ਲਈ ਇੱਕਠੇ ਹੋਏ ਹਨ।

]]>