victim house – D5 News https://punjabi.newsd5.in Truth Seeking News Network. Sun, 10 Apr 2022 08:32:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png victim house – D5 News https://punjabi.newsd5.in 32 32 ਪੀੜਿਤ ਕਿਸਾਨ ਦੇ ਘਰ ਹਮਦਰਦੀ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ https://punjabi.newsd5.in/%e0%a8%aa%e0%a9%80%e0%a9%9c%e0%a8%bf%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%a6%e0%a9%87-%e0%a8%98%e0%a8%b0-%e0%a8%b9%e0%a8%ae%e0%a8%a6%e0%a8%b0%e0%a8%a6%e0%a9%80-%e0%a8%95/ Sun, 10 Apr 2022 08:32:30 +0000 https://punjabi.newsd5.in/?p=152439 ਤਪਾ ਮੰਡੀ : ਬੀਤੇ ਕੱਲ੍ਹ ਕੌਮੀ ਮਾਰਗ ਤੇ ਜੈਨ ਸਿਟੀ ਕਾਲੋਨੀ ਦੇ ਸਾਹਮਣੇ ਕਿਸਾਨ ਜਸਵਿੰਦਰ ਸਿੰਘ ਜ਼ੈਲਦਾਰ ਪੁੱਤਰ ਸੋਹਣ ਸਿੰਘ ਜ਼ੈਲਦਾਰ ਦੀ ਪੁੱਤਾਂ ਵਾਂਗ ਪਾਲੀ ਢਾਈ ਏਕੜ ਦੇ ਕਰੀਬ ਕਣਕ ਦੀ ਫ਼ਸਲ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਹੋਣ ਕਰਕੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ, ਉੱਥੇ ਖੜ੍ਹੇ ਕਿਸਾਨਾਂ ਅਤੇ ਲੋਕਾਂ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਸੀ।

ਰੇਤੇ ਦੀ Mining ਦਾ ਚਲਦਾ ਸੀ ਕੰਮ! ਅੱਗੋਂ ਕਾਫਲਾ ਲੈ ਪਹੁੰਚ ਗਿਆ Kuldeep Singh Dhaliwal | D5 Channel Punjabi

ਇਸੇ ਲੜੀ ਤਹਿਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਆਪਣੇ ਕੌਂਸਲਰ ਸਾਥੀ ਹਰਦੀਪ ਸਿੰਘ ਪੁਰਬਾ ਨਾਲ ਪੀੜਤ ਕਿਸਾਨ ਜਸਵਿੰਦਰ ਸਿੰਘ ਜ਼ੈਲਦਾਰ ਦੇ ਘਰ ਹਮਦਰਦੀ ਕਰਨ ਲਈ ਪਹੁੰਚੇ ਅਤੇ ਕਿਸਾਨ ਨੂੰ ਹਿੰਮਤ ਅਤੇ ਹੌਂਸਲਾ ਰੱਖਣ ਲਈ ਕਿਹਾ ਗਿਆ। ਇਸ ਮੌਕੇ ਵਿਧਾਇਕ ਨੇ ਪੀੜਤ ਕਿਸਾਨ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪੰਜਾਬ ਸਰਕਾਰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਫ਼ਸਲ ਦਾ ਮੁਆਵਜ਼ਾ ਦੁਆਇਆ ਜਾਵੇਗਾ।

]]>