Vicky katrina wedding case – D5 News https://punjabi.newsd5.in Truth Seeking News Network. Tue, 07 Dec 2021 06:46:25 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Vicky katrina wedding case – D5 News https://punjabi.newsd5.in 32 32 Vicky Katrina Wedding : ਵਿਆਹ ਤੋਂ ਪਹਿਲਾਂ ਵਿੱਕੀ ਅਤੇ ਕੈਟਰੀਨਾ ਖਿਲਾਫ ਸ਼ਿਕਾਇਤ ਦਰਜ https://punjabi.newsd5.in/vicky-katrina-wedding-%e0%a8%b5%e0%a8%bf%e0%a8%86%e0%a8%b9-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%b5%e0%a8%bf%e0%a9%b1%e0%a8%95%e0%a9%80-%e0%a8%85/ Tue, 07 Dec 2021 06:46:25 +0000 https://punjabi.newsd5.in/?p=136184 ਮੁੰਬਈ : ਵਿੱਕੀ ਕੌਸ਼ਲ (Vicky kaushal) ਅਤੇ ਕੈਟਰੀਨਾ ਕੈਫ (Katrina Kaif) 9 ਦਸੰਬਰ ਨੂੰ ਰਾਜਸਥਾਨ ਦੇ ਸ਼ਾਹੀ ਕਿਲੇ ‘ਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈ ਹਨ ਤੇ ਵਿਆਹ 7 ਤੋਂ 9 ਦਸੰਬਰ ਤੱਕ ਚੱਲੇਗਾ। ਰਿਪੋਰਟ ਦੀ ਮੰਨੀਏ ਤਾਂ ਕੈਟਰੀਨਾ ਅਤੇ ਵਿੱਕੀ ਦੀ ਸੰਗੀਤ ਸੈਰੇਮਨੀ ਹੈ। ਇਸਦੇ ਨਾਲ ਹੀ ਵਿਆਹ ‘ਚ ਆਉਣ ਵਾਲੇ ਮਹਿਮਾਨ ਏਅਰਪੋਰਟ ‘ਤੇ ਸਪਾਟ ਹੋ ਰਹੇ ਹਨ। ਵਿੱਕੀ ਅਤੇ ਕੈਟਰੀਨਾ ਜਿੱਥੇ ਇੱਕ ਪਾਸੇ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਵਿਅਸਤ ਹਨ। ਉਥੇ ਹੀ ਦੂਜੇ ਪਾਸੇ ਇੱਕ ਸਥਾਨਕ ਵਕੀਲ ਨੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।

BIG NEWS ਜਹਾਜ਼ ਤੋਂ ਉੱਤਰਦੇ ਸਾਰ ਭੜਕਿਆ ਕੇਜਰੀਵਾਲ, ਦਿੱਤਾ ਵੱਡਾ ਬਿਆਨ D5 Channel Punjabi

ਮੀਡੀਆ ਰਿਪੋਰਟ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ ਮਾਮਲਾ ਵਿਆਹ ਕਾਰਨ ਇਕ ਮੰਦਰ ਨੂੰ ਜਾਣ ਦਾ ਰਸਤਾ ਰੋਕਣ ਕਾਰਨ ਹੋਇਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 6 ਤੋਂ 12 ਦਸੰਬਰ ਤੱਕ ਚੌਥ ਮਾਤਾ ਮੰਦਰ ਦਾ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਹ ਸ਼ਿਕਾਇਤ ਐਡਵੋਕੇਟ ਨੇਤਰਬਿੰਦ ਸਿੰਘ ਜਾਦੌਨ ਵੱਲੋਂ ਸਿਕਸ ਸੈਂਸ ਫੋਰਟ ਦੀ ਮੈਨੇਜਰ ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਜ਼ਿਲ੍ਹਾ ਕੁਲੈਕਟਰ ਵਿਰੁੱਧ ਦਰਜ ਕਰਵਾਈ ਗਈ ਹੈ।

ਆਮ ਆਦਮੀ ਪਾਰਟੀ ਦਾ ਵੱਡਾ ਧਮਾਕਾ, ਖੁਸ਼ ਕੀਤੇ ਵਪਾਰੀ, ਦਿੱਤੀ ਖੁਸ਼ਖ਼ਬਰੀ | LIVE | D5 Channel Punjabi

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਆਹ ‘ਚ ਕਬੀਰ ਖ਼ਾਨ, ਨਿਰਮਾਤਾ ਅੰਮ੍ਰਿਤਪਾਲ ਸਿੰਘ ਬਰਿੰਦਾ ਅਤੇ ਨਿਰਦੇਸ਼ਕ ਆਨੰਦ ਤਿਵਾਰੀ ਸਮੇਤ 120 ਮਹਿਮਾਨ ਸ਼ਾਮਲ ਹੋਣਗੇ। ਦੇਰ ਸ਼ਾਮ ਕੈਟਰੀਨਾ ਕੈਫ ਦੀ ਮਾਂ ਸੂਜ਼ਨ ਟਰਕੋਟ, ਭੈਣਾਂ ਨਤਾਸ਼ਾ, ਇਜ਼ਾਬੇਲ ਕੈਫ, ਭਰਾ ਸਬਸ਼ੀਅਨ ਲੌਰੇਂਟ ਮਿਕੇਲ, ਕੈਟਰੀਨਾ ਕੌਸ਼ਲ ਅਤੇ ਵਿੱਕੀ ਕੌਸ਼ਲ ਜੈਪੁਰ ਪਹੁੰਚ ਗਏ। ਵਿਆਹ ਸਮਾਗਮ 7 ਤਰੀਕ ਤੋਂ ਸ਼ੁਰੂ ਹੋਣਗੇ। ਖ਼ਬਰਾਂ ਮੁਤਾਬਕ, ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਕੰਪਨੀ ਵਿਆਹ ‘ਚ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕਰੇਗੀ।

ਕੇਜਰੀਵਾਲ ਦੀ ਨਵੀਂ ਗਾਰੰਟੀ, ਕੀਤਾ ਐਲਾਨ, ਮਹਿਲਾਵਾਂ ਹੋਈਆਂ ਖੁਸ਼ D5 Channel Punjabi

ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਲੈਕਟਰ ਰਾਜਿੰਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੀਟਿੰਗ ‘ਚ ਐੱਸ. ਪੀ. ਰਾਜੇਸ਼ ਸਿੰਘ, ਏ. ਡੀ. ਐੱਮ. ਸੂਰਜ ਸਿੰਘ ਨੇਗੀ, ਈਵੈਂਟ ਕੰਪਨੀ ਦੇ ਨੁਮਾਇੰਦੇ ਅਤੇ ਹੋਟਲ ਸਟਾਫ਼ ਵੀ ਹਾਜ਼ਰ ਸੀ,ਜਿੱਥੇ ਵਿਆਹ ਦੀਆਂ ਰਸਮਾਂ ਹੋਣੀਆਂ ਹਨ। ਮੀਟਿੰਗ ਸਵਾਈ ਮਾਧੋਪੁਰ ‘ਚ ਭੀੜ ਕੰਟਰੋਲ ਅਤੇ ਸੁਰੱਖਿਆ ਨੂੰ ਲੈ ਕੇ ਸੀ। ਵਿਆਹ ਲਈ ਮੁੰਬਈ ਤੋਂ ਕਈ ਮਸ਼ਹੂਰ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਦੀ ਝਲਕ ਦੇਖਣ ਲਈ ਸਥਾਨਕ ਲੋਕ ਉੱਥੇ ਪਹੁੰਚ ਸਕਦੇ ਹਨ।

]]>