Variant – D5 News https://punjabi.newsd5.in Truth Seeking News Network. Fri, 10 Dec 2021 16:41:01 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Variant – D5 News https://punjabi.newsd5.in 32 32 ਮਹਾਰਾਸ਼ਟਰ ‘ਚ ਮਹਾਂਮਾਰੀ ਦੇ ਨਵੇਂ ਵੈਰੀਐਂਟ ਦੇ 7 ਹੋਰ ਕੇਸ ਆਏ ਸਾਹਮਣੇ https://punjabi.newsd5.in/%e0%a8%ae%e0%a8%b9%e0%a8%be%e0%a8%b0%e0%a8%be%e0%a8%b6%e0%a8%9f%e0%a8%b0-%e0%a8%9a-%e0%a8%ae%e0%a8%b9%e0%a8%be%e0%a8%82%e0%a8%ae%e0%a8%be%e0%a8%b0%e0%a9%80-%e0%a8%a6%e0%a9%87-%e0%a8%a8%e0%a8%b5/ Fri, 10 Dec 2021 15:18:21 +0000 https://punjabi.newsd5.in/?p=136829 ਮੁੰਬਈ: ਮਹਾਰਾਸ਼ਟਰ ਵਿੱਚ ਮਹਾਂਮਾਰੀ ਦੇ ਨਵੇਂ ਰੂਪ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਮਹਾਰਾਸ਼ਟਰ ਸਿਹਤ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਕਿਹਾ  ਹੈ ਕਿ ਸੂਬੇ ਵਿਚ ਓਮੀਕਰੋਨ ਦੇ 7 ਨਵੇਂ  ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਆਏ ਓਮੀਕਰੋਨ ਦੇ ਮਾਮਲਿਆਂ ‘ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਾੜ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਰਾਜ ‘ਚ ਨਵੇਂ ਵੈਰੀਐਂਟ ਦੇ ਮਾਮਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ।

]]>
ਕੋਰੋਨਾ ਤੋਂ ਬਾਅਦ ‘Delta Plus’ ਵੈਰੀਐਂਟ ਨੇ ਵਧਾਈ ਚਿੰਤਾ, ਦੇਸ਼ ਭਰ ‘ਚ ਸਾਹਮਣੇ ਆਏ 40 ਮਾਮਲੇ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-delta-plus-%e0%a8%b5%e0%a9%88%e0%a8%b0%e0%a9%80%e0%a8%90/ Wed, 23 Jun 2021 09:16:41 +0000 https://punjabi.newsd5.in/?p=109314 ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਇਸ ‘ਚ ਹੁਣ ਕੋਰੋਨਾ ਦੇ ‘ਡੈਲਟਾ ਪਲੱਸ’ ਵੈਰੀਐਂਟ ਨੇ ਸੂਬਾ ਸਰਕਾਰਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ‘ਡੈਲਟਾ ਪਲੱਸ’ ਵੈਰੀਐਂਟ ਦੇਸ਼ ‘ਚ ਤੇਜੀ ਨਾਲ ਫੈਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ‘ਚ ‘ਡੈਲਟਾ ਪਲੱਸ’ ਰੂਪ (ਵੈਰੀਐਂਟ) ਦੇ ਲਗਭਗ 40 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ‘ਚਿੰਤਾਜਨਕ ਰੂਪ’ (ਵੀ.ਓ.ਸੀ.) ਦੇ ਰੂਪ ‘ਚ ਵਰਗੀਕ੍ਰਿਤ ਕੀਤਾ ਹੈ।

🔴LIVE|| ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਹਰ ਮੁੱਦੇ ਤੇ ਝਾਤ || NEWS

ਮੰਤਰਾਲਾ ਨੇ ਦੱਸਿਆ ਕਿ ਡੈਲਟਾ ਤੋਂ ਇਲਾਵਾ ਡੈਲਟਾ ਪਲੱਸ ਸਮੇਤ ਡੈਲਟਾ ਦੇ ਸਾਰੇ ਰੂਪਾਂ ਨੂੰ ਵੀ.ਓ.ਸੀ. ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ,”ਭਾਰਤ ‘ਚ ਹੁਣ ਤੱਕ 45 ਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਤੋਂ ਬਾਅਦ ਡੈਲਟਾ ਪਲੱਸ ਰੂਪ- ਏ.ਵਾਈ.-1 ਦੇ ਕਰੀਬ 40 ਮਾਮਲੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ‘ਚ ਕਿਤੇ-ਕਿਤੇ ਸਾਹਮਣੇ ਆਏ ਹਨ ਅਤੇ ਇਸ ਦੀ ਮੌਜੂਦਗੀ ‘ਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ।” ਇਨ੍ਹਾਂ ਤਿੰਨਾਂ ਸੂਬਿਆਂ ਨੂੰ ਸਰਗਰਮੀ ਵਧਾਉਣਅਤੇ ਜਨ ਸਿਹਤ ਸੰਬੰਧੀ ਉੱਚਿਤ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ।

ਕਿਸਾਨਾਂ ਲਈ ਆਈ ਨਵੀਂ ਮੁਸੀਬਤ ! ਆਗੂਆਂ ਨੇ ਕਰਤਾ ਐਲਾਨ ! ਨਵੇਂ ਅੰਦੋਲਨ ਦੀ ਸ਼ੁਰੂਆਤ !

‘ਪਬਲਿਕ’ ਹੈਲਥ ਇੰਗਲੈਂਡ’ (ਪੀ.ਐੱਚ.ਈ.) ਨੇ 11 ਜੂਨ ਨੂੰ ਏ.ਵਾਈ.-1 ਸੰਬੰਧੀ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਰੂਪ ਦੇ ਸੰਕਰਮਣ ਦਾ ਪਹਿਲਾ ਮਾਮਲਾ ਮਹਾਰਾਸ਼ਟਰ ‘ਚ ਇਕੱਠੇ ਕੀਤੇ ਗਏ ਨਮੂਨੇ ‘ਚ ਮਿਲਿਆ। ਇਹ ਨਮੂਨਾ 5 ਅਪ੍ਰੈਲ ਨੂੰ ਇਕੱਠਾ ਕੀਤਾ ਗਿਆ ਸੀ। ਬਿਆਨ ‘ਚ ਦੱਸਿਆ ਗਿਆ ਕਿ 18 ਜੂਨ ਤੱਕ, ਦੁਨੀਆ ਭਰ ‘ਚ ਏ.ਆਈ.-1 ਰੂਪ ਦੇ 205 ਨਤੀਜਿਆਂ ਦਾ ਪਤਾ ਲੱਗਾ, ਜਿਨ੍ਹਾਂ ‘ਚੋਂ 50 ਫੀਸਦੀ ਮਾਮਲਿਆਂ ਦਾ ਪਤਾ ਅਮਰੀਕਾ ਅਤੇ ਬ੍ਰਿਟੇਨ ‘ਚ ਲੱਗਾ। ‘ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ’ (ਆਈ.ਐੱਨ.ਐੱਸ.ਏ.ਸੀ.ਓ.ਜੀ.) ਨੇ ਹਾਲ ‘ਚ ਵਾਇਰਸ ਦੇ ਇਸ ਰੂਪ (ਡੈਲਟਾ, ਬੀ 1.617.2) ਦੀ ਪਛਾਣ ਕੀਤੀ ਸੀ। ਇਹ ਰੂਪ ਦੁਨੀਆ ਦੇ 9 ਹੋਰ ਦੇਸ਼ਾਂ ‘ਚ ਵੀ ਪਾਇਆ ਗਿਆ ਹੈ।

]]>