Varanasi News – D5 News https://punjabi.newsd5.in Truth Seeking News Network. Mon, 20 Jan 2020 07:31:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Varanasi News – D5 News https://punjabi.newsd5.in 32 32 ਭਾਰਤੀ ਫੌਜੀ ਟਿਕਾਣੀਆਂ ਦੀਆਂ ਤਸਵੀਰਾਂ ਭੇਜਣ ਵਾਲਾ ਪਾਕਿਸਤਾਨੀ ਖੂਫੀਆ ਏਜੰਟ ਗ੍ਰਿਫ਼ਤਾਰ https://punjabi.newsd5.in/%e0%a8%ad%e0%a8%be%e0%a8%b0%e0%a8%a4%e0%a9%80-%e0%a8%ab%e0%a9%8c%e0%a8%9c%e0%a9%80-%e0%a8%9f%e0%a8%bf%e0%a8%95%e0%a8%be%e0%a8%a3%e0%a9%80%e0%a8%86%e0%a8%82-%e0%a8%a6%e0%a9%80%e0%a8%86%e0%a8%82/ Mon, 20 Jan 2020 07:31:17 +0000 https://punjabi.newsd5.in/?p=59415 ਵਾਰਾਣਸੀ : ਵਾਰਾਣਸੀ ਐਂਟੀ ਟੈਰਰਿਸਟ ਸਕਵਾਇਡ (ਏਟੀਐਸ) ਦੀ ਵਾਰਾਣਸੀ ਇਕਾਈ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਏਜੰਟ ਨੂੰ ਚੰਦੌਲੀ ਦੇ ਪੜਾਉ ਖੇਤਰ ਤੋਂ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਚੰਦੌਲੀ ਦੇ ਮੁਗਲਸਰਾਏ ਥਾਣੇ ਦੇ ਚੌਰਹਟ ਦੇ ਰਹਿਣ ਵਾਲਾ ਰਾਸ਼ਿਦ ਅਹਿਮਦ 2018 ‘ਚ ਕਰਾਚੀ ਆਪਣੀ ਮਾਸੀ ਦੇ ਕੋਲ ਰਹਿਣ ਲਈ ਇੱਥੇ ਆ ਗਿਆ ਸੀ। ਇਸ ਤੋਂ ਬਾਅਦ ਉੱਥੇ ਆਈਐਸਆਈ ਦੇ ਸੰਪਰਕ ਵਿੱਚ ਆਇਆ।

ਪਹਿਲੀ ਵਾਰ ਵੱਡੇ ਖ਼ੁਲਾਸੇ, ਆਹ ਸੁਣੋ ਜਿਨਾਹ ਦੀ ਪਾਕਿਸਤਾਨ ਬਾਰੇ ਸੋਚ ਨੂੰ ਕਿਸੇ ਨੇ ਨਹੀਂ ਮੰਨਿਆ

ਮਾਰਚ 2019 ਤੋਂ ਉਹ ਪੈਸੇ ਦੇ ਬਦਲੇ ਦੇਸ਼ ਦੇ ਮਹੱਤਵਪੂਰਣ ਸਥਾਨਾਂ ਅਤੇ ਫੌਜੀ ਟਿਕਾਣੀਆਂ ਦੀਆਂ ਤਸਵੀਰਾਂ ਆਈਐਸਆਈ ਨੂੰ ਭੇਜਦਾ ਸੀ। ਏਟੀਐਸ ਦੇ ਇੰਸਪੈਕਟਰ ਸ਼ੈਲੇਂਦਰ ਤ੍ਰਿਪਾਠੀ ਅਤੇ ਉਨ੍ਹਾਂ ਦੀ ਟੀਮ ਨੇ ਰਾਸ਼ਿਦ ਦੇ ਮੋਬਾਇਲ ਤੋਂ ਮਹੱਤਵਪੂਰਣ ਸਬੂਤ ਮਿਲੇ ਹਨ। ਰਾਸ਼ਿਦ ਨੂੰ ਲਖਨਊ ਲਿਜਾ ਕੇ ਉਸਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਰਾਸ਼ਿਦ ਤੋਂ ਪੁੱਛਗਿਛ ਲਈ ਮਿਲਟਰੀ ਇੰਟੈਲੀਜੈਂਸ ਅਤੇ ਆਈਬੀ ਦੀਆਂ ਦੋ ਵੱਖ – ਵੱਖ ਟੀਮਾਂ ਲਖਨਊ ਸਥਿਤ ਏਟੀਐਸ ਦਫ਼ਤਰ ਪਹੁੰਚੀਆਂ ਹਨ।

]]>