Uttam Hindu – D5 News https://punjabi.newsd5.in Truth Seeking News Network. Wed, 29 Jul 2020 07:59:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Uttam Hindu – D5 News https://punjabi.newsd5.in 32 32 Shocking ! ਮਾਸਕ ਨਾ ਪਾਉਣ ‘ਤੇ ਪੁਲਿਸ ਨੇ ਬੱਕਰੀ ਨੂੰ ਹੀ ਕਰ ਲਿਆ ਗ੍ਰਿਫ਼ਤਾਰ https://punjabi.newsd5.in/shocking-%e0%a8%ae%e0%a8%be%e0%a8%b8%e0%a8%95-%e0%a8%a8%e0%a8%be-%e0%a8%aa%e0%a8%be%e0%a8%89%e0%a8%a3-%e0%a8%a4%e0%a9%87-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%ac/ Wed, 29 Jul 2020 07:59:08 +0000 https://punjabi.newsd5.in/?p=72144 ਕਾਨਪੁਰ : ਆਪਣੇ ਕੰਮਾਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਉੱਤਰ ਪ੍ਰਦੇਸ਼ ਦੀ ਕਾਨਪੁਰ ਪੁਲਿਸ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਵਾਰ ਪੁਲਿਸ ਦੀ ਚਰਚਾ ਇੱਕ ਬੱਕਰੀ ਨੂੰ ਲੈ ਕੇ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਵੀਕੈਂਡ ਲਾਕਡਾਊਨ ਦਾ ਸਖਤੀ ਨਾਲ ਪਾਲਣ ਕਰਵਾਉਣ ‘ਚ ਬੇਕਨਗੰਜ ਪੁਲਿਸ ਨੇ ਬਿਨ੍ਹਾਂ ਮਾਸਕ ਦੇ ਘੁੰਮ ਰਹੀ ਬੱਕਰੀ ਨੂੰ ਗ੍ਰਿਫ਼ਤਾਰ ਕਰ ਲਿਆ, ਕਿਉਂਕਿ ਬੱਕਰੀ ਨੇ ਮਾਸਕ ਨਹੀਂ ਪਾਇਆ ਸੀ।

ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ

ਇਹ ਘਟਨਾ ਬੀਤੇ ਹਫਤੇ ਹੋਈ, ਜਿਥੇ ਬੇਕਨਗੰਜ ਪੁਲਸ ਨੇ ਬੱਕਰੀ ਨੂੰ ਚੁੱਕਿਆ ਅਤੇ ਜੀਪ ‘ਚ ਥਾਣੇ ਲੈ ਗਈ। ਜਦੋਂ ਬੱਕਰੀ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਹ ਪੁਲਿਸ ਥਾਣੇ ਪਹੁੰਚਿਆ। ਬੱਕਰੀ ਦੇ ਮਾਲਕ ਨੇ ਪੁਲਿਸ ਨੂੰ ਗੁਹਾਰ ਲਗਾਈ ਅਤੇ ਪੁਲਿਸ ਨੇ ਆਖ਼ਰਕਾਰ ਬੱਕਰੀ ਨੂੰ ਇਹ ਕਹਿੰਦੇ ਹੋਏ ਰਿਹਾਅ ਕਰ ਦਿੱਤਾ ਕਿ ਉਹ ਜਾਨਵਰ ਨੂੰ ਸੜਕ ‘ਤੇ ਨਾ ਘੁੰਮਣ ਦੇਣ। ਪੁਲਿਸ ਥਾਣੇ ਦੇ ਮੁਖੀ ਸੈਫੁਦੀਨ ਬੇਗ ਨੇ ਕਿਹਾ ਕਿ ਪੁਲਿਸ ਨੇ ਇਕ ਸ਼ਖਸ ਨੂੰ ਬਿਨ੍ਹਾਂ ਮਾਸਕ ਦੇ ਦੇਖਿਆ ਅਤੇ ਬੱਕਰੀ ਨੂੰ ਨਾਲ ਲੈ ਆਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਬਿਨ੍ਹਾਂ ਮਾਸਕ ਦੇ ਸ਼ਖਸ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਬੱਕਰੀ ਨੂੰ ਛੱਡ ਕੇ ਦੌੜ ਗਿਆ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਪੁਲਿਸ ਵਾਲੇ ਬੱਕਰੀ ਨੂੰ ਫੜ੍ਹ ਕੇ ਪੁਲਿਸ ਥਾਣੇ ਲੈ ਆਏ। ਬਾਅਦ ਵਿਚ ਅਸੀਂ ਬੱਕਰੀ ਨੂੰ ਉਸ ਦੇ ਮਾਲਕ ਨੂੰ ਸੌਂਪ ਦਿੱਤਾ। ਬੱਕਰੀ ਨੂੰ ਪੁਲਿਸ ਥਾਣੇ ਲਿਆਉਣ ਵਾਲੇ ਇਕ ਪੁਲਿਸ ਮੁਲਾਜ਼ਮ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਤਾਲਾਬੰਦੀ ਦੇ ਉਲੰਘਣ ਵਿਚ ਬੱਕਰੀ ਨੂੰ ਗ੍ਰਿਫ਼ਤਾਰ ਕੀਤਾ, ਕਿਉਂਕਿ ਉਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਤਾਂ ਹੁਣ ਕੁੱਤਿਆਂ ਨੂੰ ਮਾਸਕ ਪਹਿਨਾਉਣ ਲੱਗੇ ਹਨ ਤਾਂ ਬੱਕਰੀ ਨੂੰ ਕਿਉਂ ਨਹੀਂ? ਹਾਲਾਂਕਿ ਸੋਸ਼ਲ ਮੀਡੀਆ ‘ਤੇ ਚੁਟਕਲੇ ਬਣਨ ਤੋਂ ਬਾਅਦ ਪੁਲਸ ਨੇ ਆਪਣਾ ਬਿਆਨ ਬਦਲ ਦਿੱਤਾ।

]]>