US aircraft – D5 News https://punjabi.newsd5.in Truth Seeking News Network. Mon, 22 Feb 2021 05:57:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png US aircraft – D5 News https://punjabi.newsd5.in 32 32 ਅਮਰੀਕਾ : 241 ਯਾਤਰੀਆਂ ਨਾਲ ਭਰੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, ਡਿੱਗਣ ਲੱਗਾ ਮਲਬਾ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-241-%e0%a8%af%e0%a8%be%e0%a8%a4%e0%a8%b0%e0%a9%80%e0%a8%86%e0%a8%82-%e0%a8%a8%e0%a8%be%e0%a8%b2-%e0%a8%ad%e0%a8%b0%e0%a9%87-%e0%a8%9c/ Mon, 22 Feb 2021 05:57:51 +0000 https://punjabi.newsd5.in/?p=92420 ਕਾਲਰਾਡੋ : ਅਮਰੀਕਾ ਦੇ ਡੇਨਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਨੀਵਾਰ ਨੂੰ ਯੂਨਾਈਟਿਡ ਏਅਰਲਾਈਨਸ ਫਲਾਇਟ 328 ਨੇ ਉਡ਼ਾਨ ਭਰੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕੁਝ ਹੀ ਮਿੰਟਾਂ ‘ਚ ਇੱਕ ਖੌਫਨਾਕ ਮੰਜਰ ਸਾਹਮਣੇ ਹੋਵੇਗਾ। ਉਡ਼ਾਨ ਭਰਨ  ਦੇ ਕੁਝ ਹੀ ਸੈਕਿੰਡ ਬਾਅਦ ਫਲਾਇਟ ਦਾ ਇੱਕ ਇੰਜਣ ਫੇਲ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਦੇ ਨਾਲ ਸੜਨ ਲਗਾ। ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਦੱਸਿਆ ਕਿ ਹੋਨੋਲੂਲੂ ਜਾ ਰਿਹਾ ਬੋਇੰਗ 777 ਜਹਾਜ਼ ਟੇਕਆਫ  ਦੇ ਝੱਟਪੱਟ ਬਾਅਦ ਇੱਕ ਇੰਜਣ ਫੇਲ ਹੋਣ ਦੇ ਚੱਲਦਿਆ ਵਾਪਸ ਪਰਤ ਆਇਆ। ਉਡ਼ਾਨ ਤੋਂ ਬਾਅਦ ਇੰਜਣ ਫੇਲ ਹੋਣ ਨਾਲ ਇਸ ਵਿੱਚ ਅੱਗ ਲੱਗ ਗਈ ਸੀ ਜਿਸਦਾ ਵੀਡੀਓ ਇੱਕ ਯਾਤਰੀ ਨੇ ਬਣਾਇਆ।

🔴LIVE|| ਮੋਦੀ ਨੂੰ ਵੱਡਾ ਝਟਕਾ,ਟੁੱਟ ਸਕਦੀ ਹੈ ਸਰਕਾਰ ! ਕਿਸਾਨਾਂ ਦੇ ਹੱਕ ‘ਚ ਹੋਰ ਪਾਰਟੀ ਨੇ ਤੋੜਿਆ ਗਠਜੋੜ !

ਚੰਗੀ ਗੱਲ ਇਹ ਰਹੀ ਕਿ ਪਲੇਨ ਉਡ਼ਾਨ  ਦੇ 20 ਮਿੰਟ ‘ਚ ਹੀ ਵਾਪਸ ਲੈਂਡ ਹੋ ਗਿਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਾਇਲਟ ਨੇ ਇੰਜਣ ਫ਼ੇਲ ਹੋਣ ਦੀ ਜਾਣਕਾਰੀ ਤੁਰੰਤ ਗਰਾਉਂਡ ਕੰਟਰੋਲ ਨੂੰ ਦਿੱਤੀ ਅਤੇ ਮੇਡੀ ਨੂੰ ਵੀ ਬੁਲਾਇਆ। ਇਸ ਦੌਰਾਨ ਜਹਾਜ਼ ਦੇ ਕੁਝ ਹਿੱਸੇ ਅਸਮਾਨ ਤੋਂ ਹੀ ਡਿੱਗ ਗਏ ਅਤੇ ਡੇਨਵਰ ਤੋਂ ਕਈ ਮੀਲ ਦੂਰ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ। ਬਰੂਮਫੀਲਡ ਪੁਲਿਸ ਵਿਭਾਗ ਨੇ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਵੱਡੇ ਹਿੱਸੇ ਘਰਾਂ ਦੇ ਬਾਹਰ ਪਏ ਦਿਖਾਈ ਦਿੱਤੇ ਹਨ। ਹਾਲਾਂਕਿ ਹਾਦਸੇ ਦੇ ਕਾਰਨ ਕਿਸੇ ਨੂੰ ਸੱਟ ਨਹੀਂ ਲੱਗੀ ਹੈ।

https://www.youtube.com/watch?v=w9Sx2HhAhwg&t=73s

ਜਹਾਜ਼ ਵਿਚ 10 ਵਿਅਕਤੀਆਂ ਦੇ ਚਾਲਕ ਦਲ ਦੇ ਨਾਲ 231 ਲੋਕ ਸਵਾਰ ਸਨ। ਇਕ ਯਾਤਰੀ ਨੇ ਦੱਸਿਆ ਕਿ ਉਡਾਣ ਦੇ ਕੁਝ ਮਿੰਟਾਂ ਬਾਅਦ ਹੀ ਇਕ ਭਿਆਨਕ ਵਿਸਫੋਟ ਸੁਣਿਆ ਜਦੋਂ ਉਸਨੇ ਖਿੜਕੀ ਵਿੱਚੋਂ ਬਾਹਰ ਵੇਖਿਆ ਤਾਂ ਇੰਜਣ ਗਾਇਬ ਗਿਆ ਸੀ। ਇਸ ਸਮੇਂ ਜਹਾਜ਼ 1000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਨਵੀਂ ਉਡਾਣ ਜ਼ਰੀਏ ਭੇਜਣ ਦਾ ਪ੍ਰਬੰਧ ਕੀਤਾ ਗਿਆ। ਯੂਨਾਈਟਿਡ ਏਅਰਲਾਇੰਸ ਨੇ ਇਹ ਵੀ ਦੱਸਿਆ ਹੈ ਕਿ ਐਫ.ਏ.ਏ., ਐਨ.ਟੀ.ਐਸ.ਬੀ. ਅਤੇ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਨੁਕਸਾਨ ਦਾ ਪਤਾ ਲੱਗ ਸਕੇ।

 

]]>