traveling – D5 News https://punjabi.newsd5.in Truth Seeking News Network. Thu, 22 Jul 2021 06:48:31 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png traveling – D5 News https://punjabi.newsd5.in 32 32 82 ਸਾਲਾ ਔਰਤ ਨੇ ਅਮਰੀਕਾ ’ਚ ਸਪੇਸ ਯਾਤਰਾ ਕਰ ਰਚਿਆ ਇਤਿਹਾਸ https://punjabi.newsd5.in/82-%e0%a8%b8%e0%a8%be%e0%a8%b2%e0%a8%be-%e0%a8%94%e0%a8%b0%e0%a8%a4-%e0%a8%a8%e0%a9%87-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%9a-%e0%a8%b8%e0%a8%aa%e0%a9%87%e0%a8%b8/ Thu, 22 Jul 2021 06:48:31 +0000 https://punjabi.newsd5.in/?p=113329 ਕੈਲੀਫੋਰਨੀਆ : ਅਮਰੀਕਾ ’ਚ ਕਰੋੜਪਤੀ ਵਿਅਕਤੀ ਜੈੱਫ ਬੇਜੋਸ਼ ਦੀ ਪ੍ਰਾਈਵੇਟ ਸਪੇਸ ਕੰਪਨੀ ਬਲਿਊ ਓਰੀਜਨ ਵੱਲੋਂ ਸਪੇਸ ’ਚ ਭਰੀ ਗਈ ਮਨੁੱਖੀ ਉਡਾਣ ’ਚ ਇੱਕ 82 ਸਾਲਾ ਔਰਤ ਨੇ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ। ਵੈਲੀ ਫੰਕ ਨਾਂ ਦੀ ਇਸ ਬਜ਼ੁਰਗ ਔਰਤ ਨੇ ਦਹਾਕਿਆਂ ਪਹਿਲਾਂ ਵੀ ਸਪੇਸ (ਪੁਲਾੜ) ’ਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ 20 ਜੁਲਾਈ ਨੂੰ ਜੈੱਫ ਬੇਜੋਸ ਨਾਲ ਇਸ ਬਜ਼ੁਰਗ ਔਰਤ ਨੇ ਧਰਤੀ ਤੋਂ ਬਾਹਰਲੀ ਦੁਨੀਆ ਨੂੰ ਵੇਖਣ ਦਾ ਸੁਪਨਾ ਪੂਰਾ ਕੀਤਾ।

ਪੰਜਾਬ ਤੋਂ ਤੁਰੇ ਹਜ਼ਾਰਾਂ ਕਿਸਾਨ ! ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀ ਵਧੀ ਤਾਕਤ ! D5 Channel Punjabi

ਫੰਕ ਨੇ ਕਿਹਾ ਕਿ ਉਸ ਨੂੰ ਇਸ ਮੌਕੇ ਦਾ ਤਕਰੀਬਨ 60 ਸਾਲ ਤੋਂ ਇੰਤਜ਼ਾਰ ਸੀ ਅਤੇ ਉਸ ਨੇ ਮੰਗਲਵਾਰ ਸਪੇਸ ’ਚ 10 ਮਿੰਟ ਦੀ ਯਾਤਰਾ ਲਈ ਬਲਿਊ ਓਰੀਜਨ ਦੇ ਸਪੇਸ ਕ੍ਰਾਫਟ ’ਚ ਪੱਛਮੀ ਟੈਕਸਾਸ ਤੋਂ ਉਡਾਣ ਭਰੀ। 1960 ਦੇ ਦਹਾਕੇ ’ਚ ਫੰਕ 13 ਔਰਤਾਂ ਦੇ ਸਮੂਹ ‘ਮਰਕਰੀ 13’ ਦੀ ਸਭ ਤੋਂ ਛੋਟੀ ਮੈਂਬਰ ਸੀ। ਫੰਕ 82 ਸਾਲ ਦੀ ਉਮਰ ’ਚ ਸਪੇਸ ਯਾਤਰਾ ਕਰਕੇ ਇੱਕ ਹੋਰ ਬਜ਼ੁਰਗ ਸਪੇਸ ਯਾਤਰੀ ਗਲੇਨ ਦੇ ਰਿਕਾਰਡ ਨੂੰ ਪੰਜ ਸਾਲਾਂ ਦੇ ਫਰਕ ਨਾਲ ਤੋੜ ਕੇ ਸਭ ਤੋਂ ਬਜ਼ੁਰਗ ਪੁਲਾੜ ਯਾਤਰੀ ਬਣ ਗਈ ਹੈ।

]]>
ਅੱਜ ਤੋਂ ਚੱਲਣੀਆਂ ਸ਼ੁਰੂ ਹੋਈਆਂ 200 ਪੈਸੇਂਜਰ ਟਰੇਨਾਂ, ਪਹਿਲੀ ਗੱਡੀ ਮੁੰਬਈ ਤੋਂ ਰਵਾਨਾ https://punjabi.newsd5.in/%e0%a8%85%e0%a9%b1%e0%a8%9c-%e0%a8%a4%e0%a9%8b%e0%a8%82-%e0%a8%9a%e0%a9%b1%e0%a8%b2%e0%a8%a3%e0%a9%80%e0%a8%86%e0%a8%82-%e0%a8%b6%e0%a9%81%e0%a8%b0%e0%a9%82-%e0%a8%b9%e0%a9%8b%e0%a8%88%e0%a8%86/ Mon, 01 Jun 2020 07:29:34 +0000 https://punjabi.newsd5.in/?p=68054 ਮੁੰਬਈ : ਲੱਗਭੱਗ ਦੋ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰੁਕੀਆਂ ਪੈਸੇਂਜਰ ਟਰੇਨਾਂ ਪੱਟੜੀਆਂ ਵੱਲ ਵਧਣ ਲੱਗੀਆਂ ਹਨ। ਜਿਵੇਂ ਕ‌ਿ ਭਾਰਤੀ ਰੇਲਵੇ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 1 ਜੂਨ ਤੋਂ ਦੇਸ਼ ‘ਚ ਕਰੀਬ 200 ਪੈਸੇਂਜਰ ਟਰੇਨਾਂ ਯਾਤਰੀਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਾਏਗੀ। ਇਸ ਕ੍ਰਮ ‘ਚ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਵਾਰਾਣਸੀ, ਉੱਤਰ ਪ੍ਰਦੇਸ਼ ਲਈ ਮਹਾਂਨਗਰੀ ਐਕਸਪ੍ਰੈਸ 31 ਮਈ ਦੀ ਦੇਰ ਰਾਤ 12:10 ਵਜੇ ਅਗਲਾ ਦਿਨ ਦੀ ਸੁਰੂਆਤ ਹੋਣ ਦੇ ਨਾਲ ਹੀ ਰਵਾਨਾ ਕੀਤੀ ਗਈ।

🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ

ਯਾਤਰੀਆਂ ਨੇ ਕੋਰੋਨਾ ਸੰਕਰਮਣ ਤੋਂ ਬਚਣ ਲਈ ਏਹਤੀਯਾਤਨ ਰੇਲ ਤੋਂ ਯਾਤਰਾ ਕਰਨ ਲਈ ਸਾਰੇ ਨਿਯਮਾਂ ਦਾ ਪਾਲਣ ਕੀਤਾ। ਸਾਰੇ ਯਾਤਰੀ ਸਟੇਸ਼ਨ ਤੇ ਚਿਹਰੇ ‘ਤੇ ਮਾਸਕ ਲਗਾ ਕੇ ਆਏ ਹੋਏ ਦਿਖਾਈ ਦਿੱਤੇ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਟ੍ਰੇਨ ਵਿੱਚ ਬੈਠਣ ਤੋਂ ਪਹਿਲਾਂ ਥਰਮਲ ਸਕਰੀਨ ਤੋਂ ਗੁਜਰਨਾ ਪਿਆ। ਦੇਸ਼ ਭਰ ਵਿੱਚ ਆਮ ਇਨਸਾਨਾਂ ਲਈ ਰੇਲ ਸੇਵਾ ਬਹਾਲ ਕਰਨ ਲਈ ਯਾਤਰੀਆਂ ਨੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਦਾ ਧੰਨਵਾਦ ਅਦਾ ਕੀਤਾ। ਰੇਲਵੇ ਮੁਤਾਬਕ ਪਹਿਲੇ ਹੀ ਦਿਨ ਇੱਕ ਲੱਖ 45 ਹਜ਼ਾਰ ਯਾਤਰੀ ਟਰੇਨਾਂ ‘ਚ ਸਫਰ ਕਰਨਗੇ।

Big Breaking-ਬੀਜ਼ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ, DGP ਦਾ ਆਇਆ ਵੱਡਾ ਬਿਆਨ ! D5 Channel Punjabi

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਦੇ ਵੱਲੋਂ ਸ਼ਰਮਿਕ ਸਪੈਸ਼ਲ ਟਰੇਨਾਂ ਚਲਾਈ ਜਾ ਚੁੱਕੀਆਂ ਹਨ, ਜਿਸਦੇ ਨਾਲ ਕਿ ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਆਪਣੇ ਘਰ ਪਹੁੰਚ ਚੁੱਕੇ ਹਨ। ਇਨ੍ਹਾਂ ਟਰੇਨਾਂ ‘ਚ ਸਫਰ ਕਰਨ ਲਈ ਟਿਕਟਾਂ ਦੀ ਬੂਕਿੰਗ 21 ਮਈ ਤੋਂ ਸ਼ੁਰੂ ਹੋ ਚੁੱਕੀ ਸੀ। ਹਾਲਾਂਕਿ ਰੇਲਵੇ ਦੇ ਵੱਲੋਂ ਪਹਿਲਾਂ ਹੀ ਹੈ ਸਾਫ਼ ਕਰ ਦਿੱਤਾ ਗਿਆ ਸੀ ਕਿ ਜਿਨ੍ਹਾਂ ਯਾਤਰੀਆਂ ਦੇ ਪਾਸ ਕਨਫਰਮ ਟਿਕਟ ਹੋਵੇਗਾ, ਉਨ੍ਹਾਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਮਿਲੇਗੀ।

]]>
ਰੇਲਵੇ ਦੀ ਅਪੀਲ : ਇਹ ਲੋਕ ਸ਼ਰਮਿਕ ਟ੍ਰੇਨਾਂ ‘ਚ ਸਫਰ ਕਰਨ ਤੋਂ ਬਚਣ ! https://punjabi.newsd5.in/%e0%a8%b0%e0%a9%87%e0%a8%b2%e0%a8%b5%e0%a9%87-%e0%a8%a6%e0%a9%80-%e0%a8%85%e0%a8%aa%e0%a9%80%e0%a8%b2-%e0%a8%87%e0%a8%b9-%e0%a8%b2%e0%a9%8b%e0%a8%95-%e0%a8%b6%e0%a8%b0%e0%a8%ae%e0%a8%bf%e0%a8%95/ Fri, 29 May 2020 12:33:45 +0000 https://punjabi.newsd5.in/?p=67901 ਨਵੀਂ ਦਿੱਲੀ : ਲੋਕਡਾਊਨ ਕਾਰਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸ਼ਰਮਿਕ ਟ੍ਰੇਨਾਂ ਚਲਾਈਆਂ ਗਈਆਂ ਹਨ ਪਰ ਹੁਣ ਇਨ੍ਹਾਂ ਸ਼ਰਮਿਕ ਟਰੇਨਾਂ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ। ਭਾਰਤੀ ਰੇਲਵੇ ਨੇ ਹਾਈ ਬਲੱਡ ਪ੍ਰੈਸ਼ਰ,ਸ਼ੂਗਰ, ਕੈਂਸਰ, ਦਿਲ ਦੇ ਮਰੀਜ਼ ਅਤੇ ਹੋਰ ਆਦਿ ਬੀਮਾਰੀਆਂ ਨਾਲ ਗ੍ਰਸਤ ਲੋਕਾਂ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਹੁਤ ਜ਼ਰੂਰੀ ਨਾ ਹੋਣ ‘ਤੇ ਸ਼ਰਮਿਕ ਸਪੈਸ਼ਲ ਅਤੇ ਹੋਰ ਵਿਸ਼ੇਸ਼ ਟ੍ਰੇਨਾਂ ‘ਚ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ

ਰੇਲ ਮੰਤਰਾਲੇ ਨੇ ਜਾਰੀ ਇੱਕ ਮੈਸੇਜ ‘ਚ ਕਿਹਾ ਕਿ ਭਾਰਤੀ ਰੇਲਵੇ ਦੇਸ਼ ਭਰ ਵਿੱਚ ਨਿੱਤ ਕਈ ਸ਼ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਤਾਂ ਕਿ ਪ੍ਰਵਾਸੀਆਂ ਆਪਣੇ ਘਰਾਂ ਨੂੰ ਵਾਪਸੀ ਘਰ ਕਰ ਸਕਣ। ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਅਜਿਹੇ ਲੋਕ ਵੀ ਸ਼ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰ ਰਹੇ ਹਨ ਜੋ ਪਹਿਲਾਂ ਤੋਂ ਹੀ ਅਜਿਹੀਆਂ ਬਿਮਾਰੀਆਂ ਨਾਲ ਪੀੜਿਤ ਹਨ ਜਿਨ੍ਹਾਂ ਨੂੰ Covid – 19 ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਵੱਧ ਜਾਂਦਾ ਹੈ। ਯਾਤਰਾ ਦੌਰਾਨ ਸਾਬਕਾ ਗ੍ਰਸਤ ਬਿਮਾਰੀਆਂ ਨਾਲ ਲੋਕਾਂ ਦੀ ਮੌਤ ਹੋਣ ਦੇ ਕੁਝ ਬਦਕਿਸਮਤੀ ਭਰੇ ਮਾਮਲੇ ਵੀ ਮਿਲੇ ਹਨ।

Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ

ਰੇਲ ਮੰਤਰਾਲੇ ਨੇ ਕਿਹਾ ਕਿ ਅਜਿਹੇ ਕੁਝ ਲੋਕਾਂ ਦੀ ਸੁਰੱਖਿਆ ਦੀ ਖਾਤਰ ਰੇਲ ਮੰਤਰਾਲਾ ਅਪੀਲ ਕਰਦਾ ਹੈ ਕਿ ਆਪਣੀ ਸਿਹਤ ਅਤੇ ਸੁਰੱਖਿਆ ਦੇ ਲਈ, ਜਦੋਂ ਤੱਕ ਬਹੁਤ ਜਰੂਰੀ ਨਾ ਹੋਵੇ ਰੇਲ ਯਾਤਰਾ ਕਰਨ ਤੋਂ ਬਚਣ। ਰੇਲ ਮੰਤਰਾਲੇ ਨੇ ਕਿਹਾ ਕਿ ਅਸੀ ਸਮਝ ਸਕਦੇ ਹਾਂ ਕਿ ਦੇਸ਼ ਦੇ ਕਈ ਨਾਗਰਿਕ ਇਸ ਸਮੇਂ ਰੇਲ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੇਲ ਸੇਵਾ ਮਿਲਦੀ ਰਹੇ, ਇਸਦੇ ਲਈ ਭਾਰਤੀ ਰੇਲਵੇ ਦਾ ਪਰਿਵਾਰ 24 ਘੰਟੇ, ਸੱਤੇ ਦਿਨ ਕੰਮ ਕਰ ਰਿਹਾ ਹੈ।

ਉਥੇ ਹੀ ਮੁਸਾਫਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ ਅਤੇ ਇਸਦੇ ਲਈ ਸਾਰੇ ਦੇਸ਼ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।ਰੇਲ ਮੰਤਰਾਲੇ ਨੇ ਕਿਹਾ ਕਿ ਯਾਤਰੀ ਕਿਸੇ ਵੀ ਕਠਿਨਾਈ ਜਾਂ ਮੁਸ਼ਕਿਲ ਪੈਣ ‘ਤੇ ਕ੍ਰਿਪਾ ਕਰਕੇ ਆਪਣੇ ਰੇਲ ਪਰਿਵਾਰ ਨਾਲ ਸੰਪਰਕ ਕਰਨ ਤੋਂ ਹਿਚਕਿਚਾਉਣ ਨਾ। ਭਾਰਤੀ ਰੇਲਵੇ ਤੁਹਾਡੀ ਸੇਵਾ ‘ਚ ਹਮੇਸ਼ਾ ਦੀ ਤਰ੍ਹਾਂ ਤਤਪਰ ਹੈ। ਲੋਕ ਰੇਲਵੇ ਦੇ ਹੈਲਪਲਾਇਨ ਨੰਬਰ – 139 ਅਤੇ 138 ‘ਤੇ ਸੰਪਰਕ ਕਰ ਸਕਦੇ ਹਨ।

]]>