training – D5 News https://punjabi.newsd5.in Truth Seeking News Network. Wed, 11 May 2022 06:42:16 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png training – D5 News https://punjabi.newsd5.in 32 32 ਮਾਪਿਆਂ ਲਈ ਸਿਖਲਾਈ ਕੇਂਦਰ ਜ਼ਰੂਰੀ  https://punjabi.newsd5.in/%e0%a8%ae%e0%a8%be%e0%a8%aa%e0%a8%bf%e0%a8%86%e0%a8%82-%e0%a8%b2%e0%a8%88-%e0%a8%b8%e0%a8%bf%e0%a8%96%e0%a8%b2%e0%a8%be%e0%a8%88-%e0%a8%95%e0%a9%87%e0%a8%82%e0%a8%a6%e0%a8%b0-%e0%a9%9b%e0%a8%b0/ Wed, 11 May 2022 06:42:16 +0000 https://punjabi.newsd5.in/?p=157041 ਅਮਰਜੀਤ ਸਿੰਘ ਵੜੈਚ (94178-01988)

ਹਰ ਮਾਂ-ਪਿਓ ਨੂੰ ਇਹ ਫਿਕਰ ਰਹਿੰਦੀ ਹੈ ਕਿ ਉਨ੍ਹਾਂ ਦੀ ਔਲਾਦ ਚੰਗੀ ਪੜ੍ਹਾਈ ਕਰਕੇ ਜ਼ਿੰਦਗੀ ਵਿੱਚ ਸੈੱਟ ਹੋ ਜਾਵੇ। ਇਸ ਲਈ ਹਰ ਇਕ, ਬੱਚਿਆਂ ਦੀ ਪੜ੍ਹਾਈ ‘ਤੇ ਆਪਣੀ ਪੂਰੀ ਵਾਹ ਲਾ ਦਿੰਦਾ ਹੈ ਪਰ ਜਦੋਂ ਬੱਚੇ ਕਿਤੇ ਸੈੱਟ ਨਹੀਂ ਹੋ ਪਾਉਂਦੇ ਤਾਂ ਫਿਰ ਅਸੀਂ ਬੱਚਿਆਂ ਨੂੰ ਕੋਸਣ ਲੱਗਦੇ ਹਾਂ ਜਿਸ ਨਾਲ ਹੋਰ ਨੁਕਸਾਨ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਦਰਅਸਲ ਸਾਡੇ ਦੇਸ਼ ਵਿੱਚ ਮਾਂ-ਬਾਪ ਲਈ ਬੱਚਿਆਂ ਦਾ ਭਵਿੱਖ ਬਣਾੳਣ ਸਬੰਧੀ ਕੋਈ ਟਰੈਨਿੰਗ ਹੀ ਨਹੀਂ ਹੁੰਦੀ। ਵਿਕਸਿਤ ਮੁਲਕਾਂ ਵਿੱਚ ਤਾਂ ਵਿਆਹ ਤੋਂ ਪਹਿਲਾਂ ਵੀ ਲੜਕੇ ਅਤੇ ਲੜਕੀ ਲਈ ਸਿਖਲਾਈ ਹੁੰਦੀ ਹੈ। ਅਸੀਂ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਦੀ ਹਰ ਕੋਸ਼ਿਸ਼ ਕਰਦੇ ਹਾਂ ਪਰ ਕੀ ਸਾਨੂੰ ਪਤਾ ਹੁੰਦਾ ਹੈ ਕਿ ਬੱਚੇ ਲਈ ਕੀ ਚੰਗਾ ਹੈ ਜਾਂ ਕੀ ਮਾੜਾ ?

ਅਸੀਂ ਅਕਸਰ ਖ਼ਬਰਾਂ ਪੜ੍ਹਦੇ ਹਾਂ ਕਿ ਵਿਦਿਆਰਥੀ ਕਿਵੇਂ ਮਾਨਸਿਕ ਦਬਾਉ ‘ਚ ਆ ਕੇ ਖੁਦਕੁਸ਼ੀਆਂ ਕਰ ਜਾਂਦੇ ਹਨ, ਘਰੋਂ ਭੱਜ ਜਾਂਦੇ ਹਨ ਜਾਂ ਉਨ੍ਹਾਂ ਦੇ ਸੁਭਾਅ ਵਿੱਚ ਅਚਾਨਕ ਅਜੀਬ ਤਬਦੀਲੀ ਆ ਜਾਂਦੀ ਹੈ ਜਾਂ ਮਾੜੀ ਸੰਗਤ ਵਿੱਚ ਪੈ ਜਾਂਦੇ ਹਨ । ਇਨ੍ਹਾਂ ਸਥਿਤੀਆਂ ਲਈ ਬੱਚੇ ਜ਼ਿੰਮੇਵਾਰ ਨਹੀਂ ਹੁੰਦੇ ਸਗੋਂ ਕਈ ਹੋਰ ਕਾਰਨ ਹੁੰਦੇ ਹਨ : ਬੱਚੇ ਨੂੰ ਸ਼ੁਰੂ ਤੋਂ ਹੀ ਸਮਝਿਆ ਨਹੀਂ ਗਿਆ ਹੁੰਦਾ; ਸਮਾਜ ਵਿੱਚ ਦੂਜਿਆਂ ਦੀ ਰੀਸ ਕਰਨ ਲਈ ਮਾਪੇ ਬੱਚੇ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ, ਬੱਚੇ ਦੀਆਂ ਸਰੀਰਕ ਲੋੜਾਂ ਅਤੇ ਖਾਹਿਸ਼ਾਂ ਦਾ ਖਿਆਲ ਨਹੀਂ ਰੱਖਿਆਂ ਜਾਂਦਾ ਆਦਿ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਬੱਚੇ ਕਿਸੇ ਲੀਹ ‘ਤੇ ਨਹੀਂ ਪੈਂਦੇ ਅਤੇ ਭਟਕ ਜਾਂਦੇ ਹਨ।

ਬੱਚੇ ਨੂੰ ਜਨਮ ਤੋਂ ਹੀ ਵਧੇਰੇ ਧਿਆਨ ਦੇਣ ਦ‌ੀ ਲੋੜ ਹੁੰਦੀ ਹੈ। ਉਸ ਦੇ ਖਾਣ ਪੀਣ ਦੇ ਸੁਆਦ, ਕੱਪੜੇ ਦੀ ਪਸੰਦ, ਖਿਡਾਉਣਿਆਂ ਦੀ ਪਸੰਦ ਆਦਿ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚੇ ਦੀ ਮਾਨਸਿਕਤਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਮਾਪਿਆਂ ਨੂੰ ਕਿਸੇ ਮਾਹਿਰ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਅੱਜ ਕੱਲ੍ਹ ਦੇਖਿਆ ਗਿਆ ਹੈ ਕਿ ਮਾਪੇ ਪੜ੍ਹਾਈ ਦੇ ਚੱਕਰ ਵਿੱਚ ਬੱਚਿਆਂ ਨੂੰ ਆਪਣੇ ਹਾਣੀਆਂ ਨਾਲ ਖੇਡਣ ਵੀ ਨਹੀਂ ਦਿੰਦੇ ਅਤੇ ਬੱਚਿਆਂ ਨੂੰ ਡਿਜ਼ੀਟਲ ਖੇਡਾਂ ਵੱਲ ਲਾਈ ਰੱਖਦੇ ਹਨ। ਇੰਜ ਬੱਚੇ ਦਾ ਬੌਧਿਕ ਵਿਕਾਸ ਰੁਕਦਾ ਹੈ ਕਿਉਂਕਿ ਮਾਨਸਿਕ ਵਿਕਾਸ ਦੇ ਲਈ ਸਰੀਰਕ ਤੰਦਰੁਸਤ ਹੋਣਾ ਜ਼ਰੂਰੀ ਹੈ।

ਜਿਉਂ ਜਿਉਂ ਬੱਚੇ ਵੱਡੇ ਹੁੰਦੇ ਹਨ ਤਿਉਂ-ਤਿਉਂ ਉਨ੍ਹਾਂ ਦੀਆਂ ਲੋੜਾਂ ਬਦਲਦੀਆਂ ਰਹਿੰਦੀਆਂ ਹਨ, ਉਨ੍ਹਾਂ ਦੇ ਦੋਸਤ ਬਦਲਦੇ ਹਨ, ਉਨ੍ਹਾਂ ਦੀ ਪਸੰਦ ਬਦਲਦ‌ੀ ਹੈ। ਇਹ ਤਬਦੀਲੀਆਂ ਲੜਕੇ ਅਤੇ ਲੜਕੀਆਂ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ। ਕਈ ਮਾਪੇ ਤਾਂ ਬੱਚਿਆਂ ਨਾਲ ਘੁਲ ਮਿਲ ਕੇ ਬੱਚੇ ਬਾਰੇ ਸਭ ਕੁਝ ਪਤਾ ਲਾ ਲੈਂਦੇ ਹਨ ਪਰ ਬਹੁਤ ਮਾਪੇ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਉਨ੍ਹਾਂ ਦੇ ਬੱਚੇ ਫਿਰ ਭਟਕ ਵੀ ਜਾਂਦੇ ਹਨ। ਬੱਚੇ ਨੂੰ ਸਮੇਂ ਸਿਰ ਹੀ ਮਾੜੇ ਕੰਮਾਂ ਤੋਂ ਵਰਜ ਦਿੱਤਾ ਜਾਵੇ ਤਾਂ ਬੱਚਾ ਸੰਭਲ ਜਾਂਦਾ ਹੈ ਪਰ ਜੇਕਰ ਦੇਰ ਕਰ ਦਿੱਤੀ ਜਾਵੇ ਤਾਂ ਫਿਰ ਬੱਚੇ ਨੂੰ ਮੋੜਨਾ ਬੜਾ ਔਖਾ ਹੋ ਜਾਂਦਾ ਹੈ।

ਬੱਚਿਆਂ ਲਈ ਪੜਾਈ ਦੀ ਲਾਇਨ ਚੁਣਨ ਲਈ ਮਾਪਿਆਂ ਨੂੰ ਆਪ ਹੀ ਫ਼ੈਸਲਾ ਨਹੀਂ ਕਰਨਾ ਚਾਹੀਦਾ ਸਗੋਂ ਇਸ ਵਿੱਚ ਚੰਗੇ ਸਲਾਹਕਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਇਸ ਦੇ ਨਾਲ-ਨਾਲ ਬੱਚੇ ਦੀ ਮਰਜ਼ੀ ਅਤੇ ਪਸੰਦ ਦਾ ਵਧੇਰੇ ਖਿਆਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਦੋਂ ਬੱਚਾ ਵੱਡੀਆਂ ਕਲਾਸਾਂ ਵਿੱਚ ਪੜ੍ਹਨ ਲੱਗ ਜਾਵੇ ਤਾਂ ਫਿਰ ਉਸ ਦੇ ਯਾਰਾਂ ਦੋਸਤਾਂ ਅਤੇ ਉਸ ਦੇ ਰੋਜ਼ਾਨਾ ਜੀਵਨ ‘ਤੇ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਬਿਨਾਂ ਵਜ੍ਹਾ ਜਵਾਨ ਬੱਚਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹਾਂ ਜਿੱਥੇ ਮਾਪਿਆਂ ਨੂੰ ਲੱਗੇ ਉਥੇ ਬੱਚੇ ਨੂੰ ਪਿਆਰ ਨਾਲ ਸਮਝਾਉਣਾ ਵੀ ਜ਼ਰੂਰੀ ਹੁੰਦਾ ਹੈ।

ਸਰਕਾਰਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਪਾਲਣ-ਪੋਸ਼ਣ ਸਬੰਧੀ ਮਾਪਿਆਂ ਲਈ ਵੀ ਵਿਸ਼ੇਸ਼ ਸਿਖਲਾਈ ਕੇਂਦਰ ਬਣਾਉਣੇ ਚਾਹੀਦੇ ਹਨ। ਅਜਿਹੇ ਕੇਂਦਰਾ ਦਾ ਗਰੀਬ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵਗਾ ਕਿਉਂਕਿ ਗਰੀਬ ਲੋਕ ਹੀ ਆਪਣੇ ਬੱਚਿਆਂ ਨੂੰ ਗਰੀਬੀ ਕਾਰਨ ਸਮਝਣ ਵਿੱਚ ਅਸਫਲ ਰਹਿੰਦੇ ਹਨ।

 

 

]]>
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਦਾ ਸਨਮਾਨ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b9%e0%a9%81%e0%a8%a8%e0%a8%b0-%e0%a8%b5%e0%a8%bf%e0%a8%95%e0%a8%be%e0%a8%b8-%e0%a8%ae%e0%a8%bf%e0%a8%b8%e0%a8%bc%e0%a8%a8-%e0%a8%b5%e0%a9%b1/ Thu, 05 May 2022 15:03:17 +0000 https://punjabi.newsd5.in/?p=156055 ਚੰਡੀਗੜ੍ਹ: ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਵੱਲੋਂ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਾਜ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਦਿਲੀਪ ਕੁਮਾਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਉੱਚੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ।

ਨੌਜਾਵਾਨ ਨੇ ਕੀਤਾ ਅਜਿਹਾ ਕੰਮ, ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼ | D5 Channel Punjabi

ਡਾਇਰੈਕਟਰ ਜਨਰਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ-ਕਮ-ਮਿਸ਼ਨ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਅਗਸਤ 2021 ਵਿੱਚ ਵੱਖ-ਵੱਖ ਅਤਿ-ਆਧੁਨਿਕ ਸੰਸਥਾਵਾਂ ਵਿੱਚ 49 ਟਰੇਡਾਂ ‘ਚ ਹੁਨਰ ਮੁਕਾਬਲੇ ਕਰਵਾਏ ਸਨ। ਇਨ੍ਹਾਂ 142 ਉਮੀਦਵਾਰਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਵਜੋਂ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਹੁਨਰ ਦੇ ਚੋਟੀ ਦੇ 2 ਉਮੀਦਵਾਰਾਂ ਨੇ ਨਵੰਬਰ 2021 ਵਿੱਚ ਹੋਏ ਖੇਤਰੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 12 ਉਮੀਦਵਾਰਾਂ ਨੇ 11 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਐਮ.ਸੀ.ਏ.ਡੀ, ਸੂਚਨਾ ਨੈੱਟਵਰਕ ਕੇਬਲਿੰਗ, ਕਾਰਪੇਂਟਰੀ, ਗ੍ਰਾਫਿਕ ਡਿਜ਼ਾਈਨ ਤਕਨਾਲੋਜੀ, ਪੇਂਟਿੰਗ ਅਤੇ ਡੈਕੋਰੇਟਿੰਗ, ਪਲਾਸਟਿਕ ਡਾਈ ਇੰਜੀਨੀਅਰਿੰਗ, ਰੋਬੋਟ ਸਿਸਟਮ ਇੰਟੀਗ੍ਰੇਸ਼ਨ, ਇੰਡਸਟਰੀ 4.0 ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ 12 ਤਗ਼ਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ।

Karnal Terrorist Arrest ਮਾਮਲੇ ‘ਚ ਵੱਡਾ ਖੁਲਾਸਾ! Pakistan ਨੇ ਖੇਡੀ ਨਵੀਂ ਚਾਲ | D5 Channel Punjabi

ਖੇਤਰੀ ਹੁਨਰ ਮੁਕਾਬਲਿਆਂ ਦੇ ਇਨ੍ਹਾਂ 12 ਜੇਤੂਆਂ ਨੇ ਜਨਵਰੀ, 2022 ਵਿੱਚ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 8 ਉਮੀਦਵਾਰਾਂ ਨੇ 6 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਕਾਰਪੇਂਟਰੀ, ਸੂਚਨਾ ਨੈੱਟਵਰਕ ਕੇਬਲਿੰਗ, ਇੰਡਸਟਰੀ 4.0, ਪਲਾਸਟਿਕ ਡਾਈ ਇੰਜੀਨੀਅਰਿੰਗ, ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ ਤਗ਼ਮੇ ਜਿੱਤੇ। ਵਧੀਕ ਮਿਸ਼ਨ ਡਾਇਰੈਕਟਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਦੇ ਅੱਠ ਜੇਤੂਆਂ ਨੂੰ ਅਕਤੂਬਰ, 2022 ਵਿੱਚ ਸ਼ੰਘਾਈ (ਚੀਨ) ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਿਆਂ ਵਾਸਤੇ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਕਮਾਲ ਦਾ ਆਹ ਵੈਦ, ਮੂੰਹ ਦੇਖ ਦੱਸ ਦਿੰਦਾ ਔਰਤ ਦੇ ਰੋਗ | D5 Channel Punjabi

ਸਟੇਟ ਐਂਗੇਜਮੈਂਟ ਅਫਸਰ, ਐਨ.ਐਸ.ਡੀ.ਸੀ. ਸ੍ਰੀ ਰਜਤ ਭਟਨਾਗਰ ਨੇ ਕਿਹਾ ਕਿ ਐਨ.ਐਸ.ਡੀ.ਸੀ.ਅਜਿਹੇ ਸਮਾਗਮਾਂ ਅਤੇ ਹੁਨਰ ਵਿਕਾਸ ਦੇ ਹੋਰ ਸਾਰੇ ਪ੍ਰੋਜੈਕਟਾਂ ਦੇ ਆਯੋਜਨ ਲਈ ਪੀ.ਐਸ.ਡੀ.ਐਮ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

]]>
ਗਯਾ ‘ਚ ਫੌਜ ਦਾ ਮਾਈਕਰੋ ਏਅਰਕ੍ਰਾਫਟ ਕ੍ਰੈਸ਼, ਸਿਖਲਾਈ ਲਈ ਦੋ ਜਵਾਨਾਂ ਨੇ ਭਰੀ ਸੀ ਉਡ਼ਾਣ https://punjabi.newsd5.in/%e0%a8%97%e0%a8%af%e0%a8%be-%e0%a8%9a-%e0%a8%ab%e0%a9%8c%e0%a8%9c-%e0%a8%a6%e0%a8%be-%e0%a8%ae%e0%a8%be%e0%a8%88%e0%a8%95%e0%a8%b0%e0%a9%8b-%e0%a8%8f%e0%a8%85%e0%a8%b0%e0%a8%95%e0%a9%8d%e0%a8%b0/ Sat, 29 Jan 2022 06:05:01 +0000 https://punjabi.newsd5.in/?p=143365 ਗਯਾ : ਬਿਹਾਰ (Bihar) ਦੇ ਗਯਾ ‘ਚ ਫੌਜ ਦਾ ਇੱਕ ਮਾਈਕਰੋ ਏਅਰਕ੍ਰਾਫਟ (Micro Aircraft) ਡਿੱਗ ਗਿਆ ਹੈ। ਇੱਥੇ ਜ਼ਿਲ੍ਹੇ ਦੇ ਬੋਧਗਯਾ ਪ੍ਰਖੰਡ ਦੇ ਬਗਦਾਹਾ ਪਿੰਡ ‘ਚ ਫੌਜ ਦਾ ਏਅਰਕ੍ਰਾਫਟ ਖੇਤ ‘ਚ ਕ੍ਰੈਸ਼ ਹੋ ਗਿਆ। ਘਟਨਾ ਦੌਰਾਨ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਏਅਰਕ੍ਰਾਫਟ ਦੇ ਦੋਵੇਂ ਪਾਇਲਟ ਵਾਲ – ਵਾਲ ਬਚ ਗਏ। ਅਚਾਨਕ ਵਾਪਰੀ ਇਸ ਦੁਰਘਟਨਾ ਪਿੱਛੋਂ ਮੌਕੇ ’ਤੇ ਪੇਂਡੂਆਂ ਦੀ ਵੱਡੀ ਭੀੜ ਜਮ੍ਹਾ ਹੋ ਗਈ ।

ਸਿੱਧੂ ਦੀ ਭੈਣ ਨੇ ਦਿੱਤੇ ਵੱਡੇ ਸਬੂਤ, ਇਧਰੋ ਆ ਗਿਆ ਨਵਜੋਤ ਸਿੱਧੂ ਦਾ ਬਿਆਨ, ਹੁਣ ਛੱਡੂ ਸਿਆਸਤ? |D5 Channel Punjabi

ਦੱਸਿਆ ਜਾਂਦਾ ਹੈ ਕਿ ਮਾਈਕਰੋ ਏਅਰਕ੍ਰਾਫਟ ਨੇ ਗਯਾ ਸਥਿਤ ਫੌਜ ਦੀ ਆਫਿਸਰਜ਼ ਟ੍ਰੇਨਿੰਗ ਅਕੈਡਮੀ (ਓ.ਟੀ.ਏ.) ਤੋਂ ਉਡਾਣ ਭਰੀ ਸੀ। ਕੁਝ ਦੂਰ ਉਸ ‘ਚ ਅਚਾਨਕ ਕੋਈ ਤਕਨੀਕੀ ਖਰਾਬੀ ਆ ਗਈ ਅਤੇ ਉਹ ਖੇਤਾਂ ਵਿਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਦੀਆਂ ਹੀ ਓ.ਟੀ.ਏ.ਦੀ ਇਕ ਟੀਮ ਮੌਕੇ ’ਤੇ ਪੁੱਜੀ। ਮੁਰੰਮਤ ਪਿੱਛੋਂ ਮਾਈਕਰੋ ਏਅਰਕ੍ਰਾਫਟ ਨੂੰ ਓ.ਟੀ.ਏ. ਵਿਖੇ ਲਿਆਂਦਾ ਗਿਆ। ਪੇਂਡੂਆਂ ਦਾ ਕਹਿਣਾ ਹੈ ਕਿ ਮਾਈਕਰੋ ਏਅਰਕ੍ਰਾਫਟ ਦੇ ਖੇਤਾਂ ਵਿਚ ਡਿੱਗਣ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

]]>
ਪੰਜਾਬ ਸਰਕਾਰੀ ਸਿਖਲਾਈ ਸੰਸਥਾਵਾਂ ਰਾਹੀਂ ਆਈਲੈਟਸ ਦੀ ਸਿਖਲਾਈ ਦੇਣ ਵਾਲਾ ਪਹਿਲਾ ਸੂਬਾ ਬਣਿਆ  https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%b8%e0%a8%bf%e0%a8%96%e0%a8%b2%e0%a8%be%e0%a8%88-%e0%a8%b8%e0%a9%b0%e0%a8%b8%e0%a8%a5/ Sat, 08 Jan 2022 05:47:12 +0000 https://punjabi.newsd5.in/?p=141144 ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਨਾਲ ਐਮਓਯੂ ਸਹੀਬੱਧ
ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਲਗਭਗ 40000 ਚਾਹਵਾਨ ਨੌਜਵਾਨ ਨੂੰ ਦਿੱਤੀ ਜਾਵੇਗੀ ਸਿਖਲਾਈ
ਚੰਡੀਗੜ੍ਹ : ਰਾਜ ਦੇ ਨੌਜਵਾਨਾਂ ਨੂੰ ਮਿਆਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੈਂਬਰਿਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਰਾਹੀਂ ਆਈਲੈਟਸ ਦੀ ਕੋਚਿੰਗ ਦੇਣ ਦਾ ਨਵਾਂ ਵਿਚਾਰ ਸ਼ੁਰੂ ਕੀਤਾ ਹੈ। ਕੈਮਬਿ੍ਰਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਕੈਂਬਿ੍ਰਜ਼ ਯੂਨੀਵਰਸਿਟੀ ਪ੍ਰੈਸ ਯੂਕੇ ਦੀ ਇੱਕ ਸਹਾਇਕ ਕੰਪਨੀ ਹੈ, ਜੋ ਕਿ ਕੈਂਬਿ੍ਰਜ ਯੂਨੀਵਰਸਿਟੀ ਦਾ ਪ੍ਰਕਾਸ਼ਨ ਕਾਰੋਬਾਰ ਹੈ ਅਤੇ ਵਿਦਿਅਕ ਕੋਰਸਾਂ ਅਤੇ ਸਿੱਖਿਆ ਸਮੱਗਰੀ ਨੂੰ ਵਿਕਸਤ ਅਤੇ ਪ੍ਰਕਾਸ਼ਤ ਕਰਦੀ ਹੈ। ਯੂਨੀਵਰਸਿਟੀ ਨਾਲ ਸਮਝੌਤਾ (ਐਮਓਯੂ) ਸਹੀਬੱਧ ਕਰਨ ਲਈ ਅੱਜ ਇੱਥੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹਰ ਸਾਲ ਲਗਭਗ 6 ਲੱਖ ਪੰਜਾਬੀ ਵਿਦਿਆਰਥੀ ਆਈਲੈਟਸ ਦੀ ਤਿਆਰੀ ਕਰਦੇ ਹਨ ਅਤੇ ਅਜਿਹੇ ਵਿਦਿਆਰਥੀਆਂ ਲਈ ਨਵੇਂ ਵਿਦਿਅਕ ਮੌਕੇ ਖੋਜਣਾ ਹੀ ਸਮੇਂ  ਦੀ ਮੰਗ ਹੈ। ਉਨਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਵਿੱਚ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਸਾਡੇ ਵਿਦਿਆਰਥੀਆਂ ਦੀ ਸਮਰੱਥਾ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜੇ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਨੌਜਵਾਨ ਆਬਾਦੀ ਸਭ ਤੋਂ ਵੱਧ ਹੈ ਅਤੇ ਇਸ ਨੂੰ ਵਿਲੱਖਣ ਸਿੱਖਿਆ ਦੀ ਲੋੜ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਇੱਕ ਅਧਿਕਾਰਤ ਪ੍ਰੀਖਿਆ ਕੇਂਦਰ ਰਾਹੀਂ ਟ੍ਰੇਨਰਾਂ ਲਈ ਇੱਕ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ਾਮਲ ਹੈ ਅਤੇ ਯੂਨੀਵਰਸਿਟੀ ਵੱਲੋਂ ਟੀਚਿੰਗ ਮਾਡਿਊਲ ਦੇ ਨਾਲ-ਨਾਲ ਸਮੱਗਰੀ ਅਤੇ ਅਧਿਆਪਨ ਭਾਗੀਦਾਰਾਂ ਵੀ ਪ੍ਰਦਾਨ ਕੀਤੇ ਜਾਣਗੇ। ‘‘ਪੰਜਾਬ ਭਾਰਤ ਦਾ ਇੱਕ ਪ੍ਰਮੁੱਖ ਪ੍ਰਵਾਸ ਸੂਬਾ ਹੈ ਜਿੱਥੇ ਬਹੁਤ ਵਿਆਪਕ ਪ੍ਰਵਾਸੀ ਗਿਣਤੀ ਮੌਜਦੂ ਹੈ, ਜੋ ਆਪਣੀ ਮਿਹਨਤ ਅਤੇ ਉੱਦਮਤਾ ਲਈ ਜਾਣਿਆ ਜਾਂਦੇ ਹਨ। ਉਨਾਂ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ, ਜਿੱਥੇ ਰਹਿਣ, ਕੰਮ ਕਰਨ ਜਾਂ ਅਧਿਐਨ ਕਰਨ ਲਈ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਉਨਾਂ ਕਿਹਾ ਕਿ ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ  ਬਿਹਤਰ ਸਿਖਲਾਈ ਕਿਵੇਂ ਦਿੱਤੀ ਜਾ ਸਕੇ ਤਾਂ ਜੋ ਵਿਦੇਸ਼ ਜਾ ਕੇ ਉਹ ਆਸਾਨੀ ਨਾਲ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਹੋ ਸਕਣ।  ਰਾਣਾ ਗੁਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਸਰਕਾਰ ਵਲੋਂ ਸਰਕਾਰੀ ਆਈ.ਟੀ.ਆਈਜ ਅਤੇ ਸਰਕਾਰਾਂ ਵਿੱਚ ਆਈਲੈਟਸ ਦੀ ਕੋਚਿੰਗ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਨਾਲ ਸਮਝੌਤਾ ਕਰਨਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬ ਭਰ ਵਿੱਚ ਪੋਲੀਟੈਕਨਿਕ ਕਾਲਜ ਅਸੀਂ ਜਿਲਾ ਰੋਜ਼ਗਾਰ ਅਤੇ ਉੱਦਮ ਬਿਊਰੋਜ (ਡੀਬੀਈਈਜ਼) ਦੀ ਇੱਕ ਬਹੁਤ ਹੀ ਮਜਬੂਤ ਪ੍ਰਣਾਲੀ ਰਾਹੀਂ ਕਾਨੂੰਨੀ ਰਾਹਾਂ ਰਾਹੀਂ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਪ੍ਰਵਾਸ ਦੀ ਸਹੂਲਤ ਲਈ ਪੰਜਾਬ ਵਿੱਚ ਵਿਦੇਸ਼ੀ ਅਧਿਐਨ ਅਤੇ ਪਲੇਸਮੈਂਟ ਸੈੱਲ ਦੀ ਸਥਾਪਨਾ ਕੀਤੀ ਹੈ।
ਇਸ ਸਮਝੌਤਾ ਮੁਤਾਬਕ ਲਗਭਗ 40000 ਚਾਹਵਾਨ ਨੌਜਵਾਨਾਂ ਨੂੰ  ਸਿੱਖਿਅਤ ਅਤੇ ਪ੍ਰਮਾਣਿਤ ਟ੍ਰੇਨਰਾਂ  ਵਲੋਂ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਆਈਲੈਟਸ ਦੀ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ।  ਕੈਂਬਰਿਜ ਯੂਨੀਵਰਸਿਟੀ ਸਰਕਾਰੀ ਆਈ.ਟੀ.ਆਈਜ ਅਤੇ ਪੌਲੀਟੈਕਨਿਕਾਂ ਵਿੱਚ ਅੰਗਰੇਜੀ ਦੇ ਸਾਰੇ ਅਧਿਆਪਕਾਂ ਲਈ ਆਈਲੈਟਸ ਟੈਸਟ ਕਰਵਾਏਗੀ ਅਤੇ ਜਿਹੜੇ ਉਮੀਦਵਾਰ ਆਈਲੈਟਸ ਪ੍ਰੀਖਿਆ ਵਿੱਚ 8 ਬੈਂਡ ਪ੍ਰਾਪਤ ਕਰਨਗੇ, ਉਨਾਂ ਨੂੰ ਆਈਲੈਟਸ ਕੋਚਿੰਗ ਲਈ ਨਾਮਜ਼ਦ ਕੀਤਾ ਜਾਵੇਗਾ। ਇਹ ਉਪਰਾਲਾ ਨੌਜਵਾਨਾਂ ਨੂੰ ਪ੍ਰਾਈਵੇਟ ਆਈਲੈਟਸ ਟ੍ਰੇਨਰਾਂ ਦੁਆਰਾ ਭਾਰੀ ਫੀਸਾਂ ਵਸੂਲਣ ਦੀ ਲੁੱਟ ਤੋਂ ਬਚਾਏਗਾ। ਇਸ ਸਮਝੌਤੇ ਨੂੰ ਪੰਜਾਬ ਲਈ ਇਤਿਹਾਸਕ ਪਲ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਵਿਭਾਗ ਨੇ ਅੰਗਰੇਜ਼ੀ ਭਾਸ਼ਾ ਦੇ ਸਿਖਲਾਈ ਕੇਂਦਰਾਂ ਦੀ ਸਥਾਪਨਾ, ਮਾਨਤਾ ਅਤੇ ਪ੍ਰਬੰਧਨ ਲਈ ਸਾਰੇ ਪ੍ਰਾਈਵੇਟ ਆਈਲੈਟਸ ਕੇਂਦਰਾਂ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦਾ ਖਰੜਾ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਹੈ।  ਪੰਜਾਬ ਵਿੱਚ ਗੋਸਟ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨਿਯਮਤ ਕਰਨ, ਜਾਅਲੀ ਵਿਆਹਾਂ ਨੂੰ ਰੋਕਣ ਅਤੇ ਬਾਇਓਮੀਟ੍ਰਿਕ ਅਪੁਆਇੰਟਮੈਂਟਸ ਦੇ ਮੁੱਦਿਆਂ ਨੂੰ ਕੰਟਰੋਲ ਕਰਨ ਲਈ ਐਸਓਪੀਜ ਬਣਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ । ਅਜਿਹੇ ਨਿਰਧਾਰਤ ਢੰਗ ਰਾਹੀਂ ਹੀ ਉਹ ਵਿਦੇਸ਼ ਜਾਣ। ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਕੇ  ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਲੁੱਟ ਤੋਂ ਬਚਣ।
ਜ਼ਿਕਰਯੋਗ ਹੈ ਕਿ ਕੈਂਬਿ੍ਰਜ ਯੂਨੀਵਰਸਿਟੀ ਪ੍ਰੈਸ ਅਤੇ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿਚਕਾਰ ਰਣਨੀਤਕ ਭਾਈਵਾਲੀ ਦਾ ਉਦੇਸ਼ ਖੇਤਰ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜਾਈ ਜਾਂ ਕੰਮ ਲਈ ਅੰਗਰੇਜ਼ੀ ਵਿੱਚ ਮੁਹਾਰਤ ਸਾਬਤ ਕਰਨ ਅਤੇ ਸੁਧਾਰਨ ਵਿੱਚ ਮਦਦ ਕਰਨਾ ਹੈ। ਇਹ ਪਹਿਲਕਦਮੀ ਪੰਜਾਬ ਦੇ ਵਿਦਿਆਰਥੀਆਂ ਨੂੰ ਕੈਂਬਿ੍ਰਜ ਤੋਂ ਪਿ੍ਰੰਟ ਅਤੇ ਡਿਜੀਟਲ ਦੋਵਾਂ ਰੂਪਾਂ ਵਿੱਚ ਉੱਚ ਮਿਆਰ ਵਾਲੀ ਅਧਿਐਨ ਸਮੱਗਰੀ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਇਹ ਉਪਰਾਲਾ ਕੈਂਬਿ੍ਰਜ ਦੇ ਟ੍ਰੇਨਰਾਂ ਨੂੰ ਮਿਆਰੀ ਸਿਖਲਾਈ ਪ੍ਰੋਗਰਾਮਾਂ ਦੇ ਨਾਲ-ਨਾਲ ਟੀਚਿੰਗ ਸਰਟੀਫਿਕੇਸ਼ਨ ਦੀ ਪੇਸ਼ਕਸ਼ ਕਰੇਗਾ। ਇਸ ਮੌਕੇ ‘ਤੇ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰੁਣ ਰਾਜਮਨੀ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ  (ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ) ਡਾ. ਸੰਦੀਪ ਸਿੰਘ ਕੌੜਾ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਅਗਰਵਾਲ, ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕੈਂਬਰਿਜ਼ ਇੰਡੀਆ ਦੇ ਡੈਲੀਗੇਟ ਹਾਜ਼ਰ ਸਨ।
]]>
ਪ੍ਰਾਇਮਰੀ ਅਧਿਆਪਕਾਂ ਦੀ ਬਲਾਕ ਪੱਧਰੀ ਸਿਖਲਾਈ ਵਰਕਸ਼ਾਪ ਸ਼ੁਰੂ  https://punjabi.newsd5.in/%e0%a8%aa%e0%a9%8d%e0%a8%b0%e0%a8%be%e0%a8%87%e0%a8%ae%e0%a8%b0%e0%a9%80-%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a6%e0%a9%80-%e0%a8%ac%e0%a8%b2%e0%a8%be/ Mon, 26 Jul 2021 10:33:14 +0000 https://punjabi.newsd5.in/?p=113969 ਸਿੱਖਿਆ ਸਕੱਤਰ ਵੱਲੋਂ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ
ਚੰਡੀਗੜ੍ਹ  : ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ ਦਿੱਤਾ ਹੈ। ਅੱਜ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਕੂਲ ਸਿੱਖਿਆ ਸਕੱਤਰ ਨੇ ਆਧਿਆਪਕਾਂ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸਰਾਹਨਾ ਕੀਤੀ। ਸ੍ਰੀ ਕ੍ਰਿਸ਼ਨ ਕੁਮਾਰ ਨੇ ਆਨਲਾਇਨ ਵੈਬੀਨਾਰ ਰਾਹੀਂ ਇਸ ਬਲਾਕ ਪੱਧਰੀ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਵਿੱਚ 228 ਬਲਾਕਾਂ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਕਲੱਸਟਰ ਮਾਸਟਰ ਟਰੇਨਰ ਅਤੇ ਲਗਪਗ 10000 ਪ੍ਰਾਇਮਰੀ ਅਧਿਆਪਕ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰਾਸ਼ਟਰੀ ਸਕੂਲ ਸਰਵੇਖਣ ਦਰਜ਼ਾਬੰਦੀ ਵਿੱਚ ਅੱਵਲ ਆਉਣ ’ਤੇ ਸ਼ਾਬਾਸ਼ੀ ਅਤੇ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਅਤੇ ਅਣਥੱਕ ਉੱਦਮਾਂ ਸਦਕਾ ਦਾਖ਼ਲਿਆਂ ਵਿੱਚ ਵਾਧਾ ਹੋਇਆ ਹੈ। 13000 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਕੋਵਿਡ-19 ਦੀ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਵੀ ਅਧਿਆਪਕਾਂ ਨੇ ਮਿਸਾਲ ਪੇਸ਼ ਕਰਦਿਆਂ ਆਨਲਾਈਨ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ਾਨਦਾਰ ਕਾਰਜ ਕੀਤਾ ਹੈ। ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਦੁਆਰਾ ਪ੍ਰਾਪਤ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਅਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸਬੰਧੀ ਪੂਰਨ ਯੋਜਨਾਬੰਦੀ ਕਰਨਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਰਨਾਂ ਮੁਹਿੰਮਾਂ ਵਾਂਗ ਇਸ ਕਾਰਜ ਵਿੱਚ ਵੀ ਸਮੂਹ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ 100 ਫੀਸਦੀ ਯੋਗਦਾਨ ਦੇਣਗੇ।
ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆ ਨੇ ਕਿਹਾ ਕਿ ਇਸ ਦੋ-ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਬੈਚ ਦੇ ਪਹਿਲੇ ਦਿਨ ਹਰੇਕ ਅਧਿਆਪਕ ਨੂੰ ਬੁਨਿਆਦੀ ਕੌਸ਼ਲਾਂ, ਰਾਸ਼ਟਰੀ ਪ੍ਰਾਪਤੀ ਸਰਵੇਖਣ (ਐੱਨ.ਏ.ਐੱਸ.) ਦੀ ਮਹੱਤਤਾ, ਮੁਲਾਂਕਣ, ਪ੍ਰਕਿਰਿਆ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਅਤੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ। ਇਸ ਸਿਖਲਾਈ ਵਰਕਸ਼ਾਪ ਦੌਰਾਨ ਹਰੇਕ ਬੈਚ ਦੇ ਦੂਜੇ ਦਿਨ ਅਧਿਆਪਕਾਂ ਨੂੰ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਲਈ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਦੱਸਿਆ ਕਿ ਬਲਾਕ ਪੱਧਰ ਦੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਛੇ ਬੈਚ ਲੱਗਣਗੇ। ਪਹਿਲਾ ਬੈਚ 26-27 ਜੁਲਾਈ, ਦੂਜਾ ਬੈਚ 28-29 ਜੁਲਾਈ, ਤੀਜਾ ਬੈਚ 30-31 ਜੁਲਾਈ, ਚੌਥਾ ਬੈਚ 2-3 ਅਗਸਤ, ਪੰਜਵਾਂ ਬੈਚ 4-5 ਅਗਸਤ ਅਤੇ ਛੇਵਾਂ ਬੈਚ 6-7 ਅਗਸਤ ਨੂੰ ਹੋਵੇਗਾ।
]]>
ਸਿੱਖਿਆ ਵਿਭਾਗ ਦੀ ਵਿਲੱਖਣ ਪ੍ਰਾਪਤੀ-ਪੰਜਾਬ ਦੇ ਦੋ ਅਧਿਆਪਕਾਂ ਦੀ ਆਨਲਾਈਨ ਮਲੇਸ਼ੀਆਈ ਸਿਖਲਾਈ ਵਰਕਸ਼ਾਪ ਲਈ ਚੋਣ https://punjabi.newsd5.in/%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%a6%e0%a9%80-%e0%a8%b5%e0%a8%bf%e0%a8%b2%e0%a9%b1%e0%a8%96%e0%a8%a3-%e0%a8%aa%e0%a9%8d/ Tue, 22 Jun 2021 04:31:16 +0000 https://punjabi.newsd5.in/?p=109108 ਸਮੁੱਚੇ ਭਾਰਤ ਵਿੱਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਨਾਲ ਸਬੰਧਿਤ
ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦੋ ਅਧਿਆਪਕਾਂ ਦੀ ਚੋਣ ਆਨਲਾਈਨ ਮਲੇਸ਼ੀਅਨ ਟੈਕਨੀਕਲ ਕੋਆਪਰੇਸ਼ਨ ਪ੍ਰੋਗਰਾਮ ਫਾਰ ‘ਡਿਜ਼ੀਟਲ ਟੂਲਜ਼ ਟੂ ਡਿਵੈੱਲਪ ਬੇਸਿਕ ਇੰਗਲਿਸ਼ ਲੈਂਗੂਏਜ਼ ਪ੍ਰਾਫ਼ੀਸ਼ਿਐਂਸੀ’ ਲਈ ਹੋਈ ਹੈ। ਇਹ ਪ੍ਰੋਗਰਾਮ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਬੰਧਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਅੰਤਰਰਾਸ਼ਟਰੀ ਮੰਚ ਲਈ ਸਰਕਾਰੀ ਸਕੂਲਾਂ ਨਾਲ ਸਬੰਧਿਤ ਅਧਿਆਪਕਾਂ ਦੀ ਚੋਣ ਸਿੱਖਿਆ ਵਿਭਾਗ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬ ਦੀ ਇੱਕ ਵਿਲੱਖਣ ਪ੍ਰਾਪਤੀ ਹੈ ਕਿਉਕਿ ਇਸ ਅੰੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਪੂਰੇ ਭਾਰਤ ਵਿੱਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਹੀ ਸਬੰਧਿਤ ਹਨ।
ਗੌਰਤਲਬ ਹੈ ਕਿ ਮਲੇਸ਼ੀਆ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਇਸ ਸਿਖਲਾਈ ਪ੍ਰੋਗਰਾਮ ਲਈ ਯੋਗ ਉਮੀਦਵਾਰਾਂ ਤੋਂ ਤਕਰੀਬਨ  ਡੇਢ ਮਹੀਨਾ ਪਹਿਲਾਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਆਰਥਿਕ ਮਾਮਲੇ ਵਿਭਾਗ ਅਧੀਨ ਇੱਕ ਪੱਤਰ ਜਾਰੀ ਕਰਕੇ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇਸ ਸਬੰਧੀ ਆਪਣੇ ਯੋਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਮਲੇਸ਼ੀਆ ਸਰਕਾਰ ਵੱਲੋਂ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਵੱਖ-ਵੱਖ ਦੇਸ਼ਾਂ ਵਿੱਚੋਂ 15 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਇਹ ਟ੍ਰੇਨਿੰਗ ਦੋ ਗੇੜਾਂ ਕ੍ਰਮਵਾਰ  21 ਜੂਨ ਤੋਂ 28 ਜੂਨ ਅਤੇ 28 ਜੂਨ ਤੋਂ 2 ਜੁਲਾਈ ਤੱਕ ਦਿੱਤੀ ਜਾ ਰਹੀ ਹੈ। ਪੰਜਾਬ ਵੱਲੋਂ ਛੇ ਯੋਗ ਅਧਿਆਪਕਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ ਜਿਹਨਾਂ ਵਿੱਚੋਂ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਮਜ਼ਦਗੀ ਤੋਂ ਬਾਅਦ ਸਬੰਧਿਤ ਅਧਿਆਪਕਾਂ ਦਾ  ਆਨਲਾਈਨ ਪ੍ਰੀ-ਇਮਤਿਹਾਨ ਵੀ ਲਿਆ ਗਿਆ ਸੀ। ਇਹਨਾਂ ਅਧਿਆਪਕਾਂ ਵਿੱਚ ਅੰਗਰੇਜ਼ੀ, ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ (ਜਲੰਧਰ) ਸ੍ਰੀ ਰੋਹਿਤ ਕੁਮਾਰ ਸੈਣੀ  ਅਤੇ ਅੰਗਰੇਜ਼ੀ ਲੈਕਚਰਾਰ, ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ (ਲੁਧਿਆਣਾ) ਸ੍ਰੀ ਸ਼ਕਤੀ ਕੁਮਾਰ ਸ਼ਾਮਲ ਹਨ।
ਇਹ ਅਧਿਆਪਕ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਵਰਚੂਅਲ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਚੁਣੇ ਗਏ ਕੁੱਲ 15 ਉਮੀਦਵਾਰਾਂ ਵਿੱਚੋਂ ਭਾਰਤ ਦੇ 2, ਸੁਡਾਨ ਦੇ 10,  ਥਾਈਲੈਂਡ, ਫਿਲੀਪੀਨੀਜ਼  ਅਤੇ ਯੁਕਰੇਨ ਤੋਂ ਕ੍ਰਮਵਾਰ ਇੱਕ-ਇੱਕ ਉਮੀਦਵਾਰ ਸ਼ਾਮਿਲ ਹੈ। ਇਸ ਸਬੰਧੀ ਕਿ੍ਰਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਵੀ  ਸਬੰਧਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਿਖਲਾਈ ਵਰਕਸ਼ਾਪਾਂ ਅਧਿਆਪਕਾਂ ਨੂੰ ਆਪਣੇ ਪੜ੍ਹਾਉਣ ਵਿਸ਼ੇ ਵਿੱਚ ਮੁਹਾਰਤਾ ਪ੍ਰਦਾਨ ਕਰਨ ਤੋਂ ਇਲਾਵਾ ਸਮੇਂ ਦੇ ਹਾਣ ਦਾ ਵੀ ਬਣਾਉਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਅਧਿਆਪਕਾਂ ਦੀ ਯੋਗਤਾ ਅਤੇ ਸਮਰੱਥਾ ’ਤੇ ਪੂਰਨ ਵਿਸ਼ਵਾਸ ਹੈ। ਉਹਨਾਂ ਸਮੂਹ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।
]]>
ਸਕੂਲ ਸਿੱਖਿਆ ਵਿਭਾਗ ਨੇ ਵੱਲੋਂ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਗ੍ਰਾਂਟ ਜਾਰੀ https://punjabi.newsd5.in/%e0%a8%b8%e0%a8%95%e0%a9%82%e0%a8%b2-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%a8%e0%a9%87-%e0%a8%b5%e0%a9%b1%e0%a8%b2%e0%a9%8b/ Thu, 22 Apr 2021 11:48:12 +0000 https://punjabi.newsd5.in/?p=101399 ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 12ਵੀਂ ਜਮਾਤ ਦੇ ਦੋ ਸੌ ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਪੰਜ ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਾਲ 12ਵੀਂ ਜਮਾਤ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਉਨਾਂ ਦੀ ਦਿਲਚਸਪੀ ਅਨੁਸਾਰ ਵੱਖ ਵੱਖ ਕੰਪਨੀਆਂ ਵਿੱਚ ਅਪਰੇਂਟਿਸਸ਼ਿਪ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਟ੍ਰੇਨਿੰਗ ਦੋ ਮਹੀਨੇ ਦੀ ਹੋਵੇਗੀ। ਟ੍ਰੇਨਿੰਗ ਦੌਰਾਨ ਵਿਭਾਗ ਵੱਲੋਂ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 1250 ਰੁਪਏ ਸਟਾਈਪੇਂਡ ਦਿੱਤਾ ਜਾਵੇਗਾ।

🔴LIVE |ਕਿਸਾਨਾਂ ਦਾ ਦਿੱਲੀ ‘ਤੇ ਹੱਲਾ ਬੋਲ!ਵੱਡਾ ਐਕਸ਼ਨ! ਦਿੱਲੀ ਪਹੁੰਚੇ ਲੱਖਾਂ ਕਿਸਾਨ!ਭਾਜਪਾ ਸਰਕਾਰ ਲਈ ਨਵੀਂ ਬਿਪਤਾ!

ਇਸ ਦੌਰਾਨ ਕੰਪਨੀ ਵੱਲੋਂ ਵੀ ਪ੍ਰਤੀ ਵਿਦਿਆਰਥੀ 1250 ਰੁਪਏ ਦਿੱਤੇ ਜਾਣਗੇ। ਇਸ ਤਰਾਂ ਹਰੇਕ ਵਿਦਿਆਰਥੀ ਨੂੰ ਪ੍ਰਤੀ ਮਹੀਨਾ 2500 ਰੁਪਏ ਮਿਲਣਗੇ। ਬੁਲਾਰੇ ਅਨੁਸਾਰ ਵਿਦਿਆਰਥੀਆਂ ਨੂੰ ਇਹ ਸਿਖਲਾਈ ਉਨਾਂ ਦੀ ਸਲਾਨਾ ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਇਸ ਵਾਸਤੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਕੋਲੋਂ ਸਹਿਮਤੀ ਫਾਰਮ ਭਰਵਾਉਣ ਲਈ ਆਖਿਆ ਗਿਆ ਹੈ। ਬੁਲਾਰੇ ਅਨੁਸਾਰ ਅਪਰੇਂਟਿਸਸ਼ਿਪ ਦੇ ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕੰਪਨੀ ਅਤੇ ਵਿਦਿਆਰਥੀ ਦੀ ਆਪਸੀ ਤਾਲਮੇਲ ਦੇ ਆਧਾਰ ’ਤੇ ਇਹ ਅਪਰੇਂਟਿਸਸ਼ਿਪ ਅੱਗੇ ਹੋਰ ਵਧਾਈ ਜਾ ਸਕਦੀ ਹੈ ਪਰ ਇਸ ਵਾਸਤੇ ਕੰਪਨੀ ਨੂੰ ਹੀ ਵਿਦਿਆਰਥੀ ਨੂੰ 2500 ਰੁਪਏ ਪ੍ਰਤੀ ਮਹੀਨਾ ਸਟਾਈਪੇਂਡ ਦੇਣਾ ਪਵੇਗਾ।

]]>
ਇੰਗਲੈਂਡ ਦੇ ਖਿਲਾਫ਼ ਟੈਸਟ ਸੀਰੀਜ਼ ਨੂੰ ਦਿਮਾਗ ‘ਚ ਰੱਖ ਟ੍ਰੇਨਿੰਗ ਲਵਾਂਗਾ : ਭੁਵਨੇਸ਼ਵਰ https://punjabi.newsd5.in/%e0%a8%87%e0%a9%b0%e0%a8%97%e0%a8%b2%e0%a9%88%e0%a8%82%e0%a8%a1-%e0%a8%a6%e0%a9%87-%e0%a8%96%e0%a8%bf%e0%a8%b2%e0%a8%be%e0%a9%9e-%e0%a8%9f%e0%a9%88%e0%a8%b8%e0%a8%9f-%e0%a8%b8%e0%a9%80%e0%a8%b0/ Mon, 29 Mar 2021 07:24:55 +0000 https://punjabi.newsd5.in/?p=97604 ਪੁਣੇ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਕਹਿਣਾ ਹੈ ਕਿ ਉਹ ਇੰਗਲੈਂਡ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਨੂੰ ਦੇਖਦੇ ਹੋਏ ਆਈਪੀਐਲ ਦੇ ਦੌਰਾਨ ਟ੍ਰੇਨਿੰਗ ਕਰਨਗੇ। ਭਾਰਤ ਅਤੇ ਇੰਗਲੈਂਡ ਦੇ ਵਿੱਚ ਇਸ ਸਾਲ ਅਗਸਤ ‘ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਹੋਣੀ ਹੈ। ਹਾਲ ਹੀ ‘ਚ ਭਾਰਤ ਦੌਰੇ ‘ਤੇ ਆਈ ਇੰਗਲੈਂਡ ਨੂੰ ਭਾਰਤ ਦੇ ਖਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ 1-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕ੍ਰਿਕਬਜ਼ ਦੇ ਅਨੁਸਾਰ, ਭੁਵਨੇਸ਼ਵਰ ਨੇ ਕਿਹਾ, “ਮੇਰੀ ਜੋ ਵੀ ਤਿਆਰੀਆਂ ਰਹਿਣਗੀਆਂ ਉਹ ਟੈਸਟ ਕ੍ਰਿਕੇਟ ਨੂੰ ਧਿਆਨ ‘ਚ ਰੱਖਕੇ ਹੋਣਗੀਆਂ। ਹਾਲਾਂਕਿ ਇਹ ਟੀਮ ਸੰਗ੍ਰਹਿ ਤੋਂ ਵੱਖ ਹੈ ਪਰ ਆਈਪੀਏਲ ਦੇ ਦੌਰਾਨ ਮੇਰੀ ਟ੍ਰੇਨਿੰਗ ਟੈਸਟ ਕ੍ਰਿਕੇਟ ਨੂੰ ਦਿਮਾਗ ਵਿੱਚ ਰੱਖਕੇ ਹੀ ਹੋਵੇਗੀ। ਮੈਂ ਟੇਸਟ ਕ੍ਰਿਕੇਟ ਖੇਡਣਾ ਚਾਹੁੰਦਾ ਹਾਂ।’’

MLA ਦੀ ਕੁੱਟਮਾਰ ‘ਤੇ ਡੱਲੇਵਾਲ ਦਾ ਵੱਡਾ ਬਿਆਨ ! ਕਿਉਂ ਕੀਤੀ ਖਿੱਚ-ਧੂਹ ? ਵੱਡੇ ਖੁਲਾਸੇ!

ਉਨ੍ਹਾਂ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਂ ਇੰਗਲੈਂਡ ਦੇ ਖਿਲਾਫ਼ ਸੀਰੀਜ਼ ਵਿੱਚ ਵਧਿਆ ਪ੍ਰਦਰਸ਼ਨ ਕੀਤਾ। ਮੈਂ ਲੰਮੀ ਮਿਆਦ ਦੇ ਬਾਰੇ ਵਿੱਚ ਨਹੀਂ ਸੋਚ ਰਿਹਾ। ਅਤੀਤ ਵਿੱਚ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਰਹੀਆਂ, ਚਾਹੇ ਉਹ ਚੋਟ ਦੇ ਕਾਰਨ ਹੋ ਜਾਂ ਖ਼ਰਾਬ ਫ਼ਾਰਮ ਦੀ ਵਜ੍ਹਾ ਤੋਂ। ਵਰਕਲੋਡ ਮੈਨੇਜਮੈਂਟ ਵਿੱਚ ਮੈਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਟੀਮ ਪ੍ਰਬੰਧਨ ਵੀ ਇਸ ਨ੍ਹੂੰ ਲੈ ਕੇ ਕੋਸ਼ਿਸ਼ ਕਰ ਰਿਹਾ ਹੈ।’’ ਭੁਵਨੇਸ਼ਵਰ ਨੇ ਕਿਹਾ, ‘‘ਮੈਂ ਲੰਬੇ ਸਮਾਂ ਤੱਕ ਅਨਫਿਟ ਰਿਹਾ ਹਾਂ ਤਾਂ ਮੈਨੂੰ ਪਤਾ ਹੈ ਕਿ ਜੇਕਰ ਲਗਾਤਾਰ ਕ੍ਰਿਕੇਟ ਖੇਡਣਾ ਹੈ ਤਾਂ ਫਿਟਨਸ ਅਜਿਹੀ ਚੀਜ਼ ਹੈ ਜਿਸ ਨੇ ਮੈਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਮੈਨੂੰ ਪਤਾ ਹੈ ਕਿ ਸਾਹਮਣੇ ਇੰਗਲੈਂਡ ਦੇ ਖਿਲਾਫ਼ ਸੀਰੀਜ਼ ਹੈ ਇਸ ਲਈ ਮੈਂ ਆਪਣੇ ਆਪ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ । ’

]]>
ਨਵ ਨਿਯੁਕਤ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਸਿਖਲਾਈ ਸ਼ੁਰੂ https://punjabi.newsd5.in/%e0%a8%a8%e0%a8%b5-%e0%a8%a8%e0%a8%bf%e0%a8%af%e0%a9%81%e0%a8%95%e0%a8%a4-%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a6%e0%a9%80-%e0%a8%b8%e0%a8%ae%e0%a8%b0/ Wed, 24 Mar 2021 09:59:50 +0000 https://punjabi.newsd5.in/?p=96939 ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਅੱਜ ਤੋਂ ਸਿਖਲਾਈ ਆਰੰਭ ਹੋ ਗਈ ਹੈ। ਇਸ ਤੋਂ ਪਹਿਲਾਂ ਇਨਾਂ ਅਧਿਆਪਕਾਂ ਨੂੰ ਪਿਛਲੇ ਦਿਨੀ ਡੀ.ਐਮਜ਼/ਸਟੇਟ ਰਿਸੋਰਸ ਪਰਸਨ ਅਤੇ ਰਿਸੋਰਸ ਟੀਚਰਾਂ ਵੱਲੋਂ ਵੀ ਚਾਰ ਦਿਨ ਦੀ ਮੁਢਲੀ ਟ੍ਰੇਨਿਗ ਦਿੱਤੀ ਗਈ ਸੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵ- ਨਿਯੁਕਤ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਲਈ ਚਾਰ ਦਿਨਾਂ ਸਿਖਲਾਈ ਅੱਜ ਸਵੇਰੇ ਸ਼ੁਰੂ ਹੋਈ ਅਤੇ ਇਹ 27 ਮਾਰਚ 2021 ਤੱਕ ਜਾਰੀ ਰਹੇਗੀ ਇਹ ਸਿਖਲਾਈ ਸਵਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤੀ ਜਾ ਰਹੀ ਹੈ। ਸਿਖਲਾਈ ਦੇਣ ਦਾ ਪ੍ਰਬੰਧ ਵੱਖ ਵੱਖ ਜ਼ਿਲਿਆਂ ਦੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਵਿੱਚ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਸਿਖਲਾਈ ਦੇ ਦੌਰਾਨ ਕੋਵਿਡ-19 ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
]]>
ਨਵ ਨਿਯੁਕਤ ਅਧਿਆਪਕਾਂ ਦੀ ਸਿਖਲਾਈ 19 ਮਾਰਚ ਤੋਂ https://punjabi.newsd5.in/%e0%a8%a8%e0%a8%b5-%e0%a8%a8%e0%a8%bf%e0%a8%af%e0%a9%81%e0%a8%95%e0%a8%a4-%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a6%e0%a9%80-%e0%a8%b8%e0%a8%bf%e0%a8%96/ Wed, 17 Mar 2021 10:20:47 +0000 https://punjabi.newsd5.in/?p=95948 ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 3704 ਅਧਿਆਪਕਾਂ ਦੀ ਚਾਰ ਦਿਨਾਂ ਸਿਖਲਾਈ 19 ਮਾਰਚ 2021 ਤੋਂ ਆਰੰਭ ਹੋਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵ- ਨਿਯੁਕਤ ਅਧਿਆਪਕਾਂ ਨੂੰ ਸਿਖਲਾਈ 19 ਮਾਰਚ ਤੋਂ 23 ਮਾਰਚ 2021 ਤੱਕ ਹੋਵੇਗੀ। ਇਸ ਦੌਰਾਨ 21 ਮਾਰਚ ਨੂੰ ਟ੍ਰੇਨਿਗ ਨਹੀਂ ਹੋਵੇਗੀ।
ਇਹ ਸਿਖਲਾਈ ਸਵਰੇ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਚੱਲੇਗੀ ਜੋ ਵੱਖ ਵੱਖ ਜ਼ਿਲਿਆਂ ਵਿੱਚ ਡੀ.ਐਮਜ਼/ਸਟੇਟ ਰਿਸੋਰਸ ਪਰਸਨ ਅਤੇ ਰਿਸੋਰਸ ਟੀਚਰਾਂ ਵੱਲੋਂ ਦਿੱਤੀ ਜਾਵੇਗੀ। ਇਸ ਸਬੰਧੀ ਮੁਕੰਮਲ ਸਾਰਣੀ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਭੇਜ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਸਿਖਲਾਈ ਦੇ ਦੌਰਾਨ 19-ਕੋਵਿਡ ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਪਰੂਫ ਨਾਲ ਲੈ ਕੇ ਆਉਣ ਵਾਸਤੇ ਆਖਿਆ ਗਿਆ ਹੈ।
]]>