tractor – D5 News https://punjabi.newsd5.in Truth Seeking News Network. Sat, 23 Apr 2022 06:32:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png tractor – D5 News https://punjabi.newsd5.in 32 32 ‘ਸੰਵਿਧਾਨ ਅਲਮਾਰੀ ‘ਚ ਬੰਦ, ਬੁਲਡੋਜ਼ਰ ‘ਤੇ ਟਰੈਕਟਰ ਕਰਨਗੇ ਮੁਕਾਬਲਾ’ https://punjabi.newsd5.in/%e0%a8%b8%e0%a9%b0%e0%a8%b5%e0%a8%bf%e0%a8%a7%e0%a8%be%e0%a8%a8-%e0%a8%85%e0%a8%b2%e0%a8%ae%e0%a8%be%e0%a8%b0%e0%a9%80-%e0%a8%9a-%e0%a8%ac%e0%a9%b0%e0%a8%a6-%e0%a8%ac%e0%a9%81%e0%a8%b2%e0%a8%a1/ Sat, 23 Apr 2022 06:32:03 +0000 https://punjabi.newsd5.in/?p=154239 ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਕੌਮਾਂਤਰੀ ਪੱਧਰ ਤੇ ਗਲਤ ਸੰਦੇਸ਼ ਜਾ ਰਿਹਾ ਹੈ।ਇਸ ਦੇ ਨਾਲ ਹੀ ਟਿਕੈਤ ਨੇ ਕਿਸਾਨਾਂ ਦੇ 10 ਸਾਲ ਪੁਰਾਣੇ ਟਰੈਕਟਰਾਂ ਨੂੰ ਤਿੰਨ ਮਹੀਨਿਆਂ ਅੰਦਰ ਬੰਦ ਕਰਨ ਦੇ ਹੁਕਮਾਂ ਤੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ‘ਚ 10 ਸਾਲ ਪੁਰਾਣੇ ਲੋਕ ਹਨ, ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸਿਰਫ ਇੱਕ ਬੁਲਡੋਜ਼ਰ ਚਲਾ ਹੈ ਪਰ ਦਿੱਲੀ ਵਿੱਚ 4 ਲੱਖ ਟਰੈਕਟਰ ਚੱਲੇ ਹਨ ਅਤੇ ਲੋਕ ਘਬਰਾ ਗਏ ਹਨ।

ਲਓ ਜੀ! ਸਿੱਧੂ ਦੀ ਹੋ ਗਈ ਛੁੱਟੀ ? ਹਾਈਕਮਾਨ ਦਾ ਵੱਡਾ ਐਕਸ਼ਨ, ਭਾਜਪਾ ’ਚ ਹੋ ਸਕਦਾ ਹੈ ਸ਼ਾਮਿਲ?

ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਸਰਕਾਰ 10 ਸਾਲ ਪੁਰਾਣੇ ਟਰੈਕਟਰਾਂ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਹੈ ਪਰ ਬਹੁਤ ਜਲਦੀ ਟਰੈਕਟਰ ਸੜਕਾਂ ਤੇ ਆ ਜਾਣਗੇ ਅਤੇ ਬੁਲਡੋਜ਼ਰਾਂ ਨਾਲ ਮੁਕਾਬਲਾ ਹੋਵੇਗਾ। ਦਰਅਸਲ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮਿਲਣ ਲਈ ਜ਼ਿਲ੍ਹਾ ਕਲੈਕਟਰ ਦਫ਼ਤਰ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਕੁਝ ਕਿਸਾਨਾਂ ਨੂੰ ਬਕਾਇਆ ਕਰਜ਼ੀਆਂ ਵਜੋਂ ਡਿਫਾਲਟਰ ਕਰਾਰ ਦਿੰਦੀਆਂ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਲਈ ਨੋਟਿਸ ਭੇਜੇ ਗਏ ਹਨ। ਰਾਕੇਸ਼ ਟਿਕੈਤ ਨੇ ਡੀ . ਐਮ ਚੰਦਰਭੂਸ਼ਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਬੈਂਕਾਂ ਨੂੰ ਕਾਰਵਾਈ ਰੋਕਣ ਅਤੇ ਸਮਝੌਤੇ ਦੇ ਆਧਾਰ ਤੇ ਮਾਮਲਾ ਨਿਪਟਾਉਣ ਦੇ ਆਦੇਸ਼ ਦੇਣ।

 

]]>
ਸ੍ਰੀ ਦਰਬਾਰ ਸਾਹਿਬ ਵਿਖੇ ਟੈਫੇ ਕੰਪਨੀ ਵੱਲੋਂ ਟਰੈਕਟਰ ਭੇਟ https://punjabi.newsd5.in/%e0%a8%b8%e0%a9%8d%e0%a8%b0%e0%a9%80-%e0%a8%a6%e0%a8%b0%e0%a8%ac%e0%a8%be%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%b5%e0%a8%bf%e0%a8%96%e0%a9%87-%e0%a8%9f%e0%a9%88%e0%a8%ab/ Tue, 07 Sep 2021 11:13:44 +0000 https://punjabi.newsd5.in/?p=120380 ਬੀਬੀ ਜਗੀਰ ਕੌਰ ਨੇ ਕੰਪਨੀ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ :  ਸਿੱਖ ਧਰਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਟੈਫੇ ਕੰਪਨੀ ਵੱਲੋਂ ਮੈਸੀ ਫਰਗੂਸ਼ਨ ਟਰੈਕਟਰ ਭੇਟ ਕੀਤਾ ਗਿਆ। ਕੰਪਨੀ ਦੇ ਅਧਿਕਾਰੀ ਸ੍ਰੀ ਭਾਰਤਇੰਦੂ ਕਪੂਰ, ਸ. ਇਕਬਾਲ ਸਿੰਘ ਸਾਹੀ, ਸ੍ਰੀ ਵਿਨੈ ਮਦਾਨ ਨੇ ਟਰੈਕਟਰ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੌਂਪੀਆਂ। ਇਸ ਮੌਕੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵਤਾ ਲਈ ਅਥਾਹ ਸ਼ਰਧਾ ਦਾ ਪ੍ਰਤੀਕ ਹਨ ਅਤੇ ਗੁਰੂ ਘਰ ਦੇ ਸ਼ਰਧਾਲੂ ਇਥੇ ਭੇਟਾਵਾਂ ਲੈ ਕੇ ਪੁੱਜਦੇ ਰਹਿੰਦੇ ਹਨ। ਟੈਫੇ ਕੰਪਨੀ ਵੱਲੋਂ ਵੀ ਇਸੇ ਤਹਿਤ ਹੀ ਸ਼ਰਧਾ ਪ੍ਰਗਟਾਈ ਗਈ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਆਪਣੇ ਸ਼ਰਧਾਲੂਆਂ ’ਤੇ ਕਿਰਪਾ ਬਣਾਈ ਰੱਖਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਨੇ ਟੈਫੇ ਕੰਪਨੀ ਦੇ ਮਾਲਕਾਂ ਅਤੇ ਅਧਿਕਾਰੀਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ ਡਾ. ਸੁਖਬੀਰ ਸਿੰਘ, ਮੈਨੇਜਰ ਸ. ਨਰਿੰਦਰ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਟੈਫੇ ਕੰਪਨੀ ਵੱਲੋਂ ਸੇਲ ਮੈਨੇਜਰ ਸ. ਸਿਮਰਨਜੀਤ ਸੰਧੂ, ਵਿੱਕੀ ਭਾਰਦਵਾਜ, ਸ. ਸੰਦੀਪ ਸਿੰਘ, ਸ. ਹਰਪ੍ਰੀਤ ਸਿੰਘ, ਸ੍ਰੀ ਰੋਸ਼ਨ ਲਾਲ ਤੇ ਸ. ਕਮਲਦੀਪ ਸਿੰਘ ਆਦਿ ਮੌਜੂਦ ਸਨ।
]]>
ਟਰੈਕਟਰ ਚਲਾ ਸੰਸਦ ਪੁੱਜੇ Rahul Gandhi, ‘ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਸਰਕਾਰ’ https://punjabi.newsd5.in/%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%9a%e0%a8%b2%e0%a8%be-%e0%a8%b8%e0%a9%b0%e0%a8%b8%e0%a8%a6-%e0%a8%aa%e0%a9%81%e0%a9%b1%e0%a8%9c%e0%a9%87-rahul-gandhi-%e0%a8%a4%e0%a8%bf/ Mon, 26 Jul 2021 06:09:09 +0000 https://punjabi.newsd5.in/?p=113919 ਨਵੀਂ ਦਿੱਲੀ : ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅਤੇ ਕਿਸਾਨਾਂ ਦੇ ਸਮਰਥਨ ‘ਚ ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ਖੁਦ ਟਰੈਕਟਰ ਚਲਾ ਕੇ ਸੰਸਦ ਪੁੱਜੇ ਹਨ। ਰਾਹੁਲ ਗਾਂਧੀ ਦੇ ਨਾਲ ਟਰੈਕਟਰ ‘ਤੇ ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ ਸਮੇਤ ਹੋਰ ਕਈ ਕਾਂਗਰਸੀ ਨੇਤਾ ਸਵਾਰ ਦਿਖੇ। ਟਰੈਕਟਰ ਦੇ ਸਾਹਮਣੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੋਸਟਰ ਚਿਪਕੇ ਸੀ ਅਤੇ ਕਿਸਾਨਾਂ ਦੇ ਸਮਰਥਨ ‘ਚ ਗੱਲਾਂ ਕਹੀਆਂ ਗਈਆਂ। ਕਾਂਗਰਸੀ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ ਇਹ ਕਾਲੇ ਕਾਨੂੰਨ ਹਨ।

ਲਓ ਕਿਸਾਨਾਂ ਨੇ ਲੈ ਲਿਆ ਬਦਲਾ, ਖੱਟਰ ਦਾ ਮੂੰਹ ਕਰਤਾ ਕਾਲਾ….! D5 Channel Punjabi

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ 2 – 3 ਵੱਡੇ ਉਦਯੋਗਪਤੀਆਂ ਲਈਆਂ ਹਨ। ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹਨ। ਮੈਂ ਕਿਸਾਨਾਂ ਦੇ ਸੁਨੇਹੇ ਨੂੰ ਪਾਰਲੀਮੈਂਟ ਤੱਕ ਲੈ ਕੇ ਆਇਆ ਹਾਂ। ਇਸ ‘ਚ ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

]]>
ਅੱਜ ਰਿਹਰਸਲ ਲਈ ਟਰੈਕਟਰ ਲੈ ਕੇ ਗਾਜੀਪੁਰ ਬਾਰਡਰ ਪਹੁੰਚਣਗੇ ਕਿਸਾਨ https://punjabi.newsd5.in/%e0%a8%85%e0%a9%b1%e0%a8%9c-%e0%a8%b0%e0%a8%bf%e0%a8%b9%e0%a8%b0%e0%a8%b8%e0%a8%b2-%e0%a8%b2%e0%a8%88-%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%b2%e0%a9%88-%e0%a8%95%e0%a9%87/ Fri, 25 Jun 2021 04:47:52 +0000 https://punjabi.newsd5.in/?p=109513 ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਘੱਟਦਿਆਂ ਹੀ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਗਾਜੀਪੁਰ ਬਾਰਡਰ ‘ਤੇ ਟਰੈਕਟਰ ਮਾਰਚ ਕੱਢਣਗੇ ਅਤੇ ਇਸਦੇ ਲਈ ਉਹ ਅੱਜ ਰਿਹਰਸਲ ਕਰਨਗੇ। ਰਿਹਰਸਲ ਲਈ ਦੋ – ਦੋ ਜ਼ਿਲ੍ਹਿਆਂ ਨੂੰ ਟਰੈਕਟਰ ਮਾਰਚ ਲੈ ਕੇ ਗਾਜੀਪੁਰ ਬਾਰਡਰ ਆਉਣ ਨੂੰ ਕਿਹਾ ਗਿਆ ਹੈ। ਟਰੈਕਟਰਾਂ ਦਾ ਇੱਕ ਮਾਰਚ ਅੱਜ ਗਾਜੀਪੁਰ ਬਾਰਡਰ ਪਹੁੰਚੇਗਾ। ਇਹ ਟਰੈਕਟਰ ਮਾਰਚ ਨਿਰੇਸ਼ ਟਿਕੈਤ ਦੀ ਅਗਵਾਈ ‘ਚ ਗਾਜੀਪੁਰ ਬਾਰਡਰ ਆਵੇਗਾ।

🔴LIVE : ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ ਭਾਜਪਾ ਲੀਡਰ! ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ ! ਸੱਦੀ ਮੀਟਿੰਗ !

ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਦੱਸਿਆ ਕਿ ਸਹਾਰਨਪੁਰ ਤੋਂ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ ਜੋ ਗਾਜੀਪੁਰ ਬਾਰਡਰ ਪਹੁੰਚੇਗਾ ਅਤੇ ਇਸ ‘ਚ ਮੁਜੱਫਰਨਗਰ ਜ਼ਿਲ੍ਹੇ ਦੇ ਟਰੈਕਟਰ ਵੀ ਸ਼ਾਮਿਲ ਹੋਣਗੇ। ਮੁਜ਼ੱਫਰਨਗਰ ਹੁੰਦੇ ਹੋਏ ਇਹ ਟਰੈਕਟਰ ਮਾਰਚ ਮੇਰਠ ਦੇ ਸਿਵਾਇਆ ਟੋਲ ਪਹੁੰਚੇਗਾ। ਸਿਵਾਇਆ ਟੋਲ ਤੋਂ ਸ਼ੁਰੂ ਹੋ ਕੇ ਟਰੈਕਟਰ ਮਾਰਚ ਗਾਜੀਪੁਰ ਬਾਰਡਰ ‘ਤੇ ਸ਼ਾਮ 5 ਵਜੇ ਪਹੁੰਚੇਗਾ। ਉਥੇ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਇਲਾਜ਼ ਸੰਸਦ ‘ਚ ਹੋਵੇਗਾ ਅਤੇ ਸਰਕਾਰ ‘ਚ ਬੈਠੇ ਲੋਕਾਂ ਦਾ ਇਲਾਜ਼ ਪਿੰਡ ‘ਚ ਹੋਵੇਗਾ।

ਬਾਜਵਾ ਤੇ ਜਾਖੜ ‘ਚ ਖੜਕੀ ! ਹੋਏ ਆਹਮੋ-ਸਾਹਮਣੇ! ਸੁਣਾਈਆਂ ਖ਼ਰੀਆਂ-ਖ਼ਰੀਆਂ ! ਕਾਂਗਰਸ ‘ਚ ਪਿਆ ਨਵਾਂ ਕਲੇਸ਼ !

ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਪਹਿਲੀ ਖੁਰਾਕ ਪੱਛਮੀ ਬੰਗਾਲ ‘ਚ ਦਿੱਤੀ ਗਈ ਅਤੇ ਉਸਦਾ ਅਸਰ ਵੀ ਦਿਖਿਆ, ਹੁਣ ਦੂਜੀ ਖੁਰਾਕ ਯੂਪੀ ‘ਚ ਦਿੱਤੀ ਜਾਵੇਗੀ ਅਤੇ ਫਿਰ ਉਤਰਾਖੰਡ ਵਿੱਚ। ਟਿਕੈਤ ਨੇ ਕਿਹਾ ਕਿ ਬਿਮਾਰੀ ਵੱਡੀ ਹੈ ਅਤੇ ਇਸਦਾ ਇਲਾਜ਼ ਵੀ ਲੰਬਾ ਚੱਲੇਗਾ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਹੁਣ ਦਵਾਈ ਲੱਗਣੀ ਸ਼ੁਰੂ ਹੋ ਗਈ ਹੈ 36 ਮਹੀਨੇ ਲੱਗਣਗੇ, ਬਿਮਾਰੀ ਠੀਕ ਹੋਣ ‘ਚ ‘ਤੇ ਚਿੰਤਾ ਦੀ ਕੋਈ ਗੱਲ ਨਹੀਂ।

]]>
ਕਿਸਾਨ ਕਾਨੂੰਨਾਂ ਦਾ ਵਿਰੋਧ ਕਰਨ ਲਈ ਟਰੈਕਟਰਾਂ ਨਾਲ ਬੈਂਗਲੁਰੂ ਦਾ ਕਰੋ ਘਿਰਾਓ: ਰਾਕੇਸ਼ ਟਿਕੈਤ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%95%e0%a8%be%e0%a8%a8%e0%a9%82%e0%a9%b0%e0%a8%a8%e0%a8%be%e0%a8%82-%e0%a8%a6%e0%a8%be-%e0%a8%b5%e0%a8%bf%e0%a8%b0%e0%a9%8b%e0%a8%a7-%e0%a8%95/ Mon, 22 Mar 2021 06:59:34 +0000 https://punjabi.newsd5.in/?p=96639 ਸ਼ਿਵਮੋਗਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਉਹ ਟਰੈਕਟਰਾਂ ਨਾਲ ਬੈਂਗਲੁਰੂ ਦਾ ਘਿਰਾਓ ਕਰਨ ਅਤੇ ਬੈਂਗਲੁਰੂ ਨੂੰ ਦਿੱਲੀ ਦੀ ਤਰ੍ਹਾਂ ਅੰਦੋਲਨ ਦਾ ਕੇਂਦਰ ਬਿੰਦੂ ਬਣਾਉਣ। ਉਨ੍ਹਾਂ ਨੇ ਸ਼ਨੀਵਾਰ ਨੂੰ ਇੱਥੇ ਕਿਸਾਨਾਂ ਦੀ ਇਕ ਮਹਾਪੰਚਾਇਤ ’ਚ ਕਿਹਾ,”ਤੁਸੀਂ ਬੈਂਗਲੁਰੂ ਨੂੰ ਦਿੱਲੀ ਬਣਾਉਣਾ ਹੈ। ਤੁਸੀਂ ਹਰ ਦਿਸ਼ਾ ਤੋਂ ਮਹਾਨਗਰ ਨੂੰ ਘੇਰ ਲੈਣਾ ਹੈ।” ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਸਿਰਫ਼ ਟਰੈਕਟਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿੱਥੇ 25 ਹਜ਼ਾਰ ਤੋਂ ਜ਼ਿਆਦਾ ਟਰੈਕਟਰਾਂ ਨੇ ਮਹਾਨਗਰ ਦੇ ਪ੍ਰਵੇਸ਼ ਦੁਆਰ ਨੂੰ ਜਾਮ ਕਰ ਰੱਖਿਆ ਹੈ।

SHO ਦਾ ਗੁੱਟ ਵੱਢਣ ਦੇ ਮਾਮਲੇ ‘ਚ DIG ਹਰਦਿਆਲ ਸਿੰਘ ਮਾਨ ਦਾ ਵੱਡਾ ਬਿਆਨ!

ਦਿੱਲੀ ਦੇ ਬਾਰਡਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਚ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹਜ਼ਾਰਾਂ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਮੰਗ ਨੂੰ ਲੈ ਕੇ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਡੇਰਾ ਲਾਇਆ ਹੋਇਆ ਹੈ। ਟਿਕੈਤ ਨੇ ਦਾਅਵਾ ਕੀਤਾ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਬਾਰਡਰਾਂ  ’ਤੇ ਅੰਦੋਲਨ ਕਰ ਕੇ ਦਿੱਲੀ ਨੂੰ ਘੇਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਟਿਕੈਤ ਨੇ ਕਿਹਾ,”ਜਦੋਂ ਤੱਕ ਤਿੰਨੇ ਕਾਨੂੰਨ ਵਾਪਸ ਨਹੀਂ ਲਈ ਜਾਂਦੇ ਹਨ, ਜਦੋਂ ਤੱਕ ਐੱਮ. ਐੱਸ. ਪੀ. ਨਾਲ ਸਬੰਧਤ ਕਾਨੂੰਨ ਨਹੀਂ ਬਣਦਾ ਹੈ, ਤੁਹਾਨੂੰ ਕਰਨਾਟਕ ’ਚ ਵੀ ਅੰਦੋਲਨ ਜਾਰੀ ਰੱਖਣ ਦੀ ਜ਼ਰੂਰਤ ਹੈ।’’

]]>
ਨਵਜੋਤ ਸਿੱਧੂ ਦਾ ਟਵੀਟ – ਰਾਜਨੀਤਿਕ ਤਬਦੀਲੀ ਦਾ ਇੰਜਣ ਬਣ ਗਿਆ ਟਰੈਕਟਰ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a8%be-%e0%a8%9f%e0%a8%b5%e0%a9%80%e0%a8%9f-%e0%a8%b0%e0%a8%be%e0%a8%9c%e0%a8%a8%e0%a9%80/ Mon, 25 Jan 2021 11:15:15 +0000 https://punjabi.newsd5.in/?p=88360 ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ‘ਤੇ ਤਕਰਾਰ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਗਣਤੰਤਰ ਦਿਵਸ ‘ਤੇ ਟਰੈਕਟਰਾਂ ਦੀ ਝਾਂਕੀ ਨਿਕਲੇਗੀ, ਜਿਸਨੂੰ ਕਿਸਾਨ ਗਣਤੰਤਰ ਪਰੇਡ ਨਾਮ ਦਿੱਤਾ ਗਿਆ ਹੈ। ਉਥੇ ਹੀ ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਟਰੈਕਟਰ ਆਪਣੇ ਦਾਇਰੇ ਨੂੰ ਛੱਡ ਦੇਸ਼ ਲਈ ਰਾਜਨੀਤਿਕ ਤਬਦੀਲੀ ਦਾ ਇੰਜਣ ਬਣ ਗਿਆ ਹੈ।

ਅੱਜ ਤਾਂ ਸਟੇਜ ‘ਤੇੇ ਚੜ੍ਹਨ ਸਾਰ ਬੱਬੂ ਮਾਨ ਹੋ ਗਿਆ ਗਰਮ,26 ਜਨਵਰੀ ਨੂੰ ਲੈ ਕਰਤਾ ਵੱਡਾ ਐਲਾਨ,ਲੋਕਾਂ ਨੇ ਭਰਤੀ ਹਾਮੀ?

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ 3 ਮਾਰਗਾਂ ‘ਤੇ ਟਰੈਕਟਰ ਰੈਲੀ ਕੱਢਣ ਦੀ ਆਗਿਆ ਦਿੱਤੀ ਹੈ। ਪਹਿਲਾ ਰੂਟ ਸਿੰਘੂ ਬਾਰਡਰ ਤੋਂ ਸ਼ੁਰੂ ਹੋ ਕੇ ਸੰਜੈ ਗਾਂਧੀ ਟਰਾਂਸਪੋਰਟ ਨਗਰ ਹੁੰਦੇ ਹੋਏ ਬਵਾਨਾ ਤੱਕ ਨਿਰਧਾਰਿਤ ਕੀਤਾ ਗਿਆ ਹੈ। ਉਥੇ ਹੀ ਦੂਜਾ ਰੂਟ ਟਿਕਰੀ ਬਾਰਡਰ ਤੋਂ ਸ਼ੁਰੂ ਹੋ ਕੇ ਨਾਗਲੋਈ, ਨਜਫਗੜ ਝਰੋਦਾ ਢਾਂਸਾ, ਬਾਦਲੀ ਅਤੇ ਤੀਜਾ ਰੂਟ ਗਾਜੀਪੁਰ ਬਾਰਡਰ ਤੋਂ ਸ਼ੁਰੂ ਕਰਕੇ ਅਪਸਰਾ ਬਾਰਡਰ ਤੋਂ ਹਾਪੁੜ ਰੋਡ ਤੱਕ ਨਿਰਧਾਰਿਤ ਕੀਤਾ ਗਿਆ ਹੈ।

]]>
26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਅਭਿਆਸ https://punjabi.newsd5.in/26-%e0%a8%9c%e0%a8%a8%e0%a8%b5%e0%a8%b0%e0%a9%80-%e0%a8%a6%e0%a9%80-%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%aa%e0%a8%b0%e0%a9%87%e0%a8%a1-%e0%a8%a8%e0%a9%82%e0%a9%b0-%e0%a8%b2/ Wed, 20 Jan 2021 09:49:12 +0000 https://punjabi.newsd5.in/?p=87650 ਲਹਿਰਾਗਾਗਾ :  ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੇਂਦਰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜ ਰਹੇ ਹਨ। ਕੇਂਦਰ ਸਰਕਾਰ ਹੁਣ ਤੱਕ ਆਪਣੀ ਜਿੱਦ ‘ਤੇ ਅੜੀ ਹੋਈ ਹੈ, ਜਿਸਦੇ ਚੱਲਦਿਆਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੈ। ਉਥੇ ਹੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਅਭਿਆਸ ਕੀਤਾ।

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਮਾਰੇ ਲਲਕਾਰੇ?ਪਹਿਲਾਂ ਹੀ ਕੱਢਤਾ ਮੀਟਿੰਗ ਦਾ ਨਤੀਜਾ?ਮੋਦੀ ਝੁਕਣ ਨੂੰ ਤਿਆਰ

ਲਗਿਰਾਗਾਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਮ ਨੇ ਧਰਮਿਦਰ ਸਿੰਘ  ਦੀ ਪ੍ਰਧਾਨਤਾ ਵਿੱਚ ਟਰੈਕਟਰ ਮਾਰਚ ਕੱਢ ਕੇ ਅਭਿਆਸ ਕੀਤਾ। ਇਸ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਆਪਣੇ ਟਰੈਕਟਰਾਂ ਸਮੇਤ ਕਿਸਾਨੀ ਝੰਡੇ ਲਗਾ ਕੇ ਸ਼ਾਮਿਲ ਹੋਏ।  ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।  ਕਿਸਾਨ ਸ਼ੁਰੂ ਤੋਂ ਹੀ ਆਪਣੀ ਮੰਗਾਂ ਨੂੰ ਲੈ ਕੇ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।

]]>
ਕਿਸਾਨਾਂ ਦੇ ਟਰੈਕਟਰ ਮਾਰਚ ‘ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%87-%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%ae%e0%a8%be%e0%a8%b0%e0%a8%9a-%e0%a8%a4%e0%a9%87/ Mon, 18 Jan 2021 04:28:34 +0000 https://punjabi.newsd5.in/?p=87185 ਨਵੀਂ ਦਿੱਲੀ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਆਪਣੀ ਪ੍ਰਸਤਾਵਿਤ ਟਰੈਕਟਰ ਪਰੇਡ ਕੱਢਣਗੇ ਅਤੇ ਨਾਲ ਹੀ ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਥੇ ਹੀ ਦੂਜੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 19 ਜਨਵਰੀ ਨੂੰ ਹੋਣ ਵਾਲੀ ਗੱਲ ਬਾਤ ਦੇ ਅਗਲੇ ਦੌਰ ‘ਚ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ‘‘ਵਿਕਲਪਾਂ’’ ‘ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।

ਸਵੇਰੇ ਸਵੇਰੇ ਡੱਲੇਵਾਲ ਨੇ ਘੇਰ ਲਿਆ ਮੋਦੀ ? ਕਾਨੂੰਨ ਰੱਦ ਕਰਨ ਦੀ ਸਮਝਾਈ ਸਾਰੀ ਗੱਲ ||

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਨਾਗਪੁਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ‘ਮਈ 2024’ ਤੱਕ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਅਤੇ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨਾਂ ਦਾ ਅੰਦੋਲਨ ‘ਵਿਚਾਰਧਾਰਕ ਕ੍ਰਾਂਤੀ’ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਮੰਗ ਕਰਦੇ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਸਰਕਾਰ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵੇ।”

ਲਓ ਹੁਣ ਲੱਗੂ ਅਸਤੀਫੀਆਂ ਦੀ ਝੜੀ?ਕਿਸਾਨ ਬਣਨਗੇ ਲੀਡਰ,ਪਾਰਟੀ ਛੱਡ ਕਿਸਾਨੀ ਅੰਦੋਲਨ ‘ਚ ਜਾਣਗੇ ਲੀਡਰ?

ਸੁਪਰੀਮ ਕੋਰਟ ਅੱਜ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਸੁਣਵਾਈ ਕਰੇਗੀ। ਕੋਰਟ ਅੱਜ ਕੇਂਦਰ ਸਰਕਾਰ ਦੀ ਪਟੀਸ਼ਨ ‘ਤੇ ਵੀ ਸੁਣਵਾਈ ਕਰੇਗੀ, ਜੋ ਕਿ ਦਿੱਲੀ ਪੁਲਿਸ ਰਾਹੀਂ ਦਰਜ ਕੀਤੀ ਗਈ ਹੈ। ਪਟੀਸ਼ਨ ਦੇ ਜ਼ਰੀਏ, 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਸਤਾਵਿਤ ਟਰੈਕਟਰ ਮਾਰਚ ਜਾਂ ਕਿਸੇ ਹੋਰ ਪ੍ਰਦਰਸ਼ਨ ‘ਤੇ ਰੋਕ ਲਗਾਉਣ ਬਾਰੇ ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਗਈ ਕੇਂਦਰ ਸਰਕਾਰ ਦੀ ਪਟੀਸ਼ਨ‘ ਤੇ ਵੀ ਸੁਣਵਾਈ ਕਰੇਗੀ।

]]>
ਨੂਰਪੁਰ ਬੇਦੀ ਦੇ 14 ਪਿੰਡਾਂ ‘ਚ ਕੱਢਿਆ ਟਰੈਕਟਰ ਮਾਰਚ, ਦਿੱਤਾ ਇਹ ਸੁਨੇਹਾ https://punjabi.newsd5.in/%e0%a8%a8%e0%a9%82%e0%a8%b0%e0%a8%aa%e0%a9%81%e0%a8%b0-%e0%a8%ac%e0%a9%87%e0%a8%a6%e0%a9%80-%e0%a8%a6%e0%a9%87-14-%e0%a8%aa%e0%a8%bf%e0%a9%b0%e0%a8%a1%e0%a8%be%e0%a8%82-%e0%a8%9a-%e0%a8%95%e0%a9%b1/ Sun, 17 Jan 2021 07:46:52 +0000 https://punjabi.newsd5.in/?p=87071 ਨੂਰਪੁਰ ਬੇਦੀ : ਸ਼ਨੀਵਾਰ ਨੂੰ ਕੀਰਤੀ ਕਿਸਾਨ ਮੋਰਚਾ ਇਕਾਈ ਬਿਜਨੌਰ ਵੱਲੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਨੂੰ 14 ਪਿੰਡਾਂ ‘ਚ ਟਰੈਕਟਰਾਂ ਦੇ ਜ਼ਰੀਏ ਰੋਸ਼ ਮਾਰਚ ਕੱਢਿਆ ਗਿਆ। ਇਹ ਰੋਸ਼ ਮਾਰਚ ਬਜਰਡ, ਅਵਿਆਨਾ, ਨੰਗਲ, ਚੌਤਾ, ਸਰਾਏ, ਭਾਊਬਾਲ, ਬੈਂਸ, ਭੱਟੋਂ, ਭੋਗੀਪੁਰ, ਸੰਥਲੀ, ਛੱਜਾ ਆਦਿ ਪਿੰਡਾਂ ‘ਚ ਕੱਢਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

NIA ਦੇ ਐਕਸ਼ਨ ‘ਤੇ ਦੀਪ ਸਿੱਧੂ ਨੇ ਖੋਲ੍ਹੇ ਸਾਰੇ ਭੇਦ,ਮੋਦੀ ਸਰਕਾਰ ਦਾ ਹਿਲਾਕੇ ਰੱਖਤਾ ਤਖ਼ਤ

ਇਸ ਮੌਕੇ ਜਗਮਨਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਦਿੱਲੀ ਦੀਆਂ ਸਮੂਹ ਸੜਕਾਂ ‘ਤੇ ਕਿਸਾਨ ਜਥੇਬੰਦੀਆਂ ਵਲੋਂ ਵੱਡਾ ਟਰੈਕਟਰ ਮਾਰਚ ਕੀਤਾ ਜਾਵੇਗਾ। ਟਰੈਕਟਰ ਸਿਰਫ ਦਿੱਲੀ ਵਿਚ ਦਿਖਾਈ ਦੇਣਗੇ, ਜਿਨ੍ਹਾਂ ਨਾਲ ਨਿਪਟਣ ਲਈ ਪੁਲਿਸ ਵੀ ਘੱਟ ਪੈ ਜਾਵੇਗੀ। ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੂੰ ਦਿੱਲੀ ਮਾਰਚ ‘ਚ ਵੱਡੀ ਗਿਣਤੀ ‘ਚ ਭਾਗ ਲੈਣ ਲਈ ਲਾਮਬੰਦ ਕੀਤਾ।

]]>
ਲਾਲ ਕਿਲ੍ਹੇ ‘ਤੇ ਨਹੀਂ, ਸਿਰਫ਼ ਦਿੱਲੀ ਬਾਰਡਰ ‘ਤੇ ਟਰੈਕਟਰ ਰੈਲੀ ਕੱਢਣਗੇ ਕਿਸਾਨ https://punjabi.newsd5.in/%e0%a8%b2%e0%a8%be%e0%a8%b2-%e0%a8%95%e0%a8%bf%e0%a8%b2%e0%a9%87-%e0%a8%a4%e0%a9%87-%e0%a8%a8%e0%a8%b9%e0%a9%80%e0%a8%82-%e0%a8%b8%e0%a8%bf%e0%a8%b0%e0%a9%9e-%e0%a8%a6%e0%a8%bf%e0%a9%b1%e0%a8%b2/ Thu, 14 Jan 2021 08:02:50 +0000 https://punjabi.newsd5.in/?p=86628 ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਤੋਂ ਨਰਾਜ਼ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰਦੇ ਹੋਏ 50 ਦਿਨ ਹੋਣ ਵਾਲੇ ਹਨ। 6 ਹਫ਼ਤਿਆਂ ਤੋਂ ਜ਼ਿਆਦਾ ਸਮਾਂ ਕੱਢਣ ਤੋਂ ਬਾਅਦ ਵੀ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਕਿਸੇ ਇੱਕ ਗੱਲ ‘ਤੇ ਸਹਿਮਤੀ ਨਹੀਂ ਬਣ ਪਾਈ ਹੈ। ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੇ ਵਿੱਚ ਖ਼ਬਰ ਆ ਰਹੀ ਹੈ ਕਿ ਕਿਸਾਨ ਹੁਣ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਟਰੈਕ‍ਟਰ ਰੈਲੀ ਨਹੀਂ ਕੱਢਣਗੇ। ਕਿਸਾਨ ਜਥੇਬੰਦੀਆਂ ਵਲੋਂ ਕਿਹਾ ਗਿਆ ਹੈ ਕਿ ਹੁਣ ਕਿਸਾਨ ਦਿੱਲੀ ਬਾਰਡਰ ‘ਤੇ ਹੀ ਰੈਲੀ ਕੱਢਣਗੇ।

ਸੁਣੋ ਆਹ ਜਵਾਕ ਦੀ ਫਰਾਟੇਦਾਰ ਅੰਗਰੇਜ਼ੀ, ਅੰਗਰੇਜ਼ੀ ‘ਚ ਮੋਦੀ ਸਰਕਾਰ ਨੂੰ ਕਹੀ ਅਜਿਹੀ ਗੱਲ, ਕਿਸਾਨ ਹੋਏ ਹੈਰਾਨ

ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਇੱਕ ਖੁੱਲੇ ਪੱਤਰ ‘ਚ ਸਪੱਸ਼ਟ ਕੀਤਾ ਹੈ ਕਿ ਟਰੈਕਟਰ ਮਾਰਚ ਸਿਰਫ਼ ਹਰਿਆਣਾ – ਦਿੱਲੀ ਬਾਰਡਰ ‘ਤੇ ਹੋਵੇਗਾ। ਲਾਲ ਕਿਲ੍ਹੇ ‘ਤੇ ਟਰੈਕ‍ਟਰ ਰੈਲੀ ਕੱਢਣ ਦਾ ਕਿਸਾਨਾਂ ਦਾ ਕੋਈ ਇਰਾਦਾ ਨਹੀਂ ਹੈ। ਰਾਜੇਵਾਲ ਨੇ ਉਨ੍ਹਾਂ ਕਿਸਾਨਾਂ ਨੂੰ ਵੱਖਵਾਦੀ ਤੱਤਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਜੋ ਲਾਲ ਕਿਲ੍ਹੇ ਦੇ ਬਾਹਰ ਟਰੈਕਟਰ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਕਮੇਟੀ ਵਾਲੇ ਫੈਸਲੇ ‘ਤੇ ਵੀ ਕਿਸਾਨ ਜਥੇਬੰਦੀਆਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ। ਦੇਸ਼ ਦੇ ਵੱਖ – ਵੱਖ ਹਿੱਸੀਆਂ ‘ਚ ਕਿਸਾਨਾਂ ਨੇ ਲੋਹੜੀ ‘ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ।

]]>