ticket – D5 News https://punjabi.newsd5.in Truth Seeking News Network. Mon, 12 Sep 2022 06:36:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ticket – D5 News https://punjabi.newsd5.in 32 32 ਭਾਰਤ ਅਤੇ ਆਸਟ੍ਰੇਲੀਆ ਟੀ-ਮੈਚ ਦੀਆਂ ਟਿਕਟਾਂ ਦੀ ਵਿਕਰੀ ਹੋਈ ਸ਼ੁਰੂ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%85%e0%a8%a4%e0%a9%87-%e0%a8%86%e0%a8%b8%e0%a8%9f%e0%a9%8d%e0%a8%b0%e0%a9%87%e0%a8%b2%e0%a9%80%e0%a8%86-%e0%a8%9f%e0%a9%80-%e0%a8%ae%e0%a9%88%e0%a8%9a/ Mon, 12 Sep 2022 06:36:49 +0000 https://punjabi.newsd5.in/?p=175511 ਪਟਿਆਲਾ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਮੋਹਾਲੀ ਦੇ ਪੀਸੀਏ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਇੱਥੇ 20 ਸਤੰਬਰ ਨੂੰ ਹੋਵੇਗਾ। ਅੱਜ ਤੋਂ ਸਟੇਡੀਅਮ ਦੇ ਬਾਹਰ ਵਿਦਿਆਰਥੀਆਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਆਪਣਾ ਸਕੂਲ/ਕਾਲਜ ਪਛਾਣ ਪੱਤਰ ਦਿਖਾਉਣਾ ਹੋਵੇਗਾ। ਉਨ੍ਹਾਂ ਲਈ ਟਿਕਟ ਦਾ ਰੇਟ 300 ਰੁਪਏ ਰੱਖਿਆ ਗਿਆ ਹੈ। ਹਾਲਾਂਕਿ ਮੈਚ ਦੀ ਟਿਕਟ 10 ਹਜ਼ਾਰ ਰੁਪਏ ਤੱਕ ਦੀ ਟਿਕਟ ਵੀ ਹੈ।

ਕਿਸਾਨ ਆਗੂ ਨਿਕਲਿਆ RSS ਦਾ ਬੰਦਾ! ਅੰਦੋਲਨ ਨੂੰ ਖ਼ਰਾਬ ਕਰਨ ਦੀਆਂ ਰਚੀਆਂ ਸਜ਼ਿਸ਼ਾਂ, ਸਾਰਾ ਸੱਚ ਆ ਗਿਆ ਬਾਹਰ

ਦੱਸ ਦਈਏ ਕਿ ਐਤਵਾਰ ਨੂੰ ਵੀ ਵਿਦਿਆਰਥੀ ਟਿਕਟਾਂ ਲੈਣ ਲਈ ਸਟੇਡੀਅਮ ਪਹੁੰਚੇ ਸਨ, ਜਦਕਿ ਟਿਕਟਾਂ ਸੋਮਵਾਰ ਤੋਂ ਮਿਲਣੀਆਂ ਸਨ। 11 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਰਾਸ਼ਟਰੀ ਸੋਗ ਵਜੋਂ ਟਿਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਟਿਕਟਾਂ ਲਈ 11 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪੀਸੀਏ ਸਟੇਡੀਅਮ ਵਿੱਚ 26,950 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਵਿਸ਼ਵ ਪੱਧਰੀ ਸਟੇਡੀਅਮ ਹੈ ਅਤੇ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋ ਚੁੱਕੇ ਹਨ।

ਟੰਗਿਆ ਗੋਲਡੀ ਬਰਾੜ ਤੇ ਭਗਵਾਨਪੂਰੀਆ! ਮੂਸੇਵਾਲਾ ਕਾਂਡ ’ਚ NIA ਦੀ ਗੈਂਗਸਟਰਾਂ ਘਰ ਛਾਪੇਮਾਰੀ

ਵਿਦਿਆਰਥੀ ਟਿਕਟਾਂ ਨੂੰ ਛੱਡ ਕੇ ਪੇਟੀਐਮ ਤੋਂ ਸਟੈਂਡ ਅਨੁਸਾਰ ਟਿਕਟਾਂ ਦੀ ਵਿਕਰੀ ਆਨਲਾਈਨ ਕੀਤੀ ਜਾ ਰਹੀ ਹੈ। ਆਨਲਾਈਨ ਟਿਕਟਾਂ ਸਵੇਰੇ 11 ਵਜੇ ਤੋਂ ਉਪਲਬਧ ਹੋਣਗੀਆਂ। ਮੈਚ 20 ਸਤੰਬਰ ਨੂੰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਸੀਰੀਜ਼ ਦਾ ਦੂਜਾ ਮੈਚ 23 ਸਤੰਬਰ ਨੂੰ ਵਿਦਰਭ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ ਅਤੇ ਤੀਜਾ ਫਾਈਨਲ ਮੈਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ ਵਿੱਚ ਹੋਵੇਗਾ। ਦੋਵੇਂ ਮੈਚ ਵੀ ਸ਼ਾਮ 7.30 ਵਜੇ ਸ਼ੁਰੂ ਹੋਣਗੇ।

]]>
Punjab Election 2022 : Moga ਤੋਂ ਟਿਕਟ ਮਿਲਣ ‘ਤੇ Malvika Sood ਨੇ ਕੀਤਾ ਪਾਰਟੀ ਦਾ ਧੰਨਵਾਦ, ‘ਮਿਲਕੇ ਕਰਾਂਗੇ ਲੋਕਾਂ ਲਈ ਕੰਮ’ https://punjabi.newsd5.in/punjab-election-2022-moga-%e0%a8%a4%e0%a9%8b%e0%a8%82-%e0%a8%9f%e0%a8%bf%e0%a8%95%e0%a8%9f-%e0%a8%ae%e0%a8%bf%e0%a8%b2%e0%a8%a3-%e0%a8%a4%e0%a9%87-malvika-sood-%e0%a8%a8%e0%a9%87-%e0%a8%95/ Sat, 15 Jan 2022 11:03:30 +0000 https://punjabi.newsd5.in/?p=141812 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਹਾਲ ਹੀ ‘ਚ ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਕਾਂਗਰਸ ਦਾ ਪੱਲ੍ਹਾ ਫੜਿਆ ਸੀ।

ਜੇਲ੍ਹ ਚੋਂ ਚੋਣ ਲੜੂ ਸੁਖਪਾਲ ਖਹਿਰਾ, ਹਾਈਕਮਾਨ ਨੇ ਦਿੱਤੀ ਥਾਪੀ | D5 Channel Punjabi

ਉਥੇ ਹੀ ਪਾਰਟੀ ਨੇ ਉਨ੍ਹਾਂ ਨੂੰ ਮੋਗਾ ਤੋਂ ਟਿਕਟ ਦਿੱਤੀ ਹੈ। ਇਸ ‘ਤੇ ਮਾਲਵਿਕਾ ਨੇ ਪਾਰਟੀ ਦਾ ਧੰਨਵਾਦ ਕੀਤਾ ਹੈ ਕਿਹਾ ਕਿ ਅਸੀ ਲੋਕਾਂ ਲਈ ਮਿਲ ਕੇ ਕੰਮ ਕਰਾਂਗੇ ਇਹ ਟਿਕਟ ਸਿਰਫ ਕਾਂਗਰਸ ਦੀ ਨਹੀਂ ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਹੈ ਜੋ ਮੋਗਾ ਤੋਂ ਹਨ।

 

 

]]>
Mansa ਤੋਂ ਟਿਕਟ ਮਿਲਣ ‘ਤੇ Sidhu Moose Wala ਨੇ ਜਤਾਈ ਖੁਸ਼ੀ, ‘ਵਾਹਿਗੁਰੂ ਦੀ ਕ੍ਰਿਪਾ ਨਾਲ ਜਿਤਾਂਗੇ ਚੋਣ’ https://punjabi.newsd5.in/mansa-%e0%a8%a4%e0%a9%8b%e0%a8%82-%e0%a8%9f%e0%a8%bf%e0%a8%95%e0%a8%9f-%e0%a8%ae%e0%a8%bf%e0%a8%b2%e0%a8%a3-%e0%a8%a4%e0%a9%87-sidhu-moose-wala-%e0%a8%a8%e0%a9%87-%e0%a8%9c%e0%a8%a4%e0%a8%be/ Sat, 15 Jan 2022 10:49:33 +0000 https://punjabi.newsd5.in/?p=141802 ਮਾਨਸਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਨੇ ਮਾਨਸਾ ਤੋਂ ਟਿਕਟ ਦਿੱਤੀ ਹੈ।

ਆਪਸ ’ਚ ਭਿੜੇ 3 ਵੱਡੇ ਕਾਂਗਰਸੀ ਲੀਡਰ! ਹਾਈਕਮਾਨ ਤੱਕ ਪਹੁੰਚੀ ਗੱਲ | D5 Channel Punjabi

ਉਥੇ ਹੀ ਟਿਕਟ ਮਿਲਣ ਤੋਂ ਖੁਸ਼ ਹੋਏ ਮੂਸੇ ਵਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਹਲਕੇ ਦੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ। ਵਾਹਿਗੁਰੂ ਦੀ ਕ੍ਰਿਪਾ ਨਾਲ ਅਸੀਂ ਚੋਣ ਲੜਾਂਗੇ ਅਤੇ ਜਿਤਾਂਗੇ ਵੀ। ਜਿੱਤਣ ਤੋਂ ਬਾਅਦ ਅਸੀ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਸਮੱਸਿਆਂਵਾ ਦਾ ਹੱਲ ਕੀਤਾ ਜਾਵੇ। ਜਿੱਤਣ ਤੋਂ ਬਾਅਦ ਬਦਲਾਅ ਜ਼ਰੂਰ ਆਵੇਗਾ।

]]>
ਮੂਸੇਵਾਲਾ ਹੋਇਆ ਬਾਗੀ ਕਿਹਾ -ਟਿਕਟ ਨਾ ਮਿਲੀ ਤਾਂ ਲੜਾਂਗਾ ਆਜ਼ਾਦ  https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%b9%e0%a9%8b%e0%a8%87%e0%a8%86-%e0%a8%ac%e0%a8%be%e0%a8%97%e0%a9%80-%e0%a8%95%e0%a8%bf%e0%a8%b9%e0%a8%be-%e0%a8%9f/ Tue, 04 Jan 2022 07:03:51 +0000 https://punjabi.newsd5.in/?p=140758 ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ (Mansa) ਛੱਡ ਕੇ ਕਿਤੇ ਨਹੀਂ ਜਾਣਗੇ।

ਮੋਦੀ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਵੱਡਾ ਤੋਹਫਾ! ਖੁਸ਼ ਕਰਤੇ ਲੋਕ || D5 Channel Punjabi

ਦੱਸ ਦਈਏ ਕਿ ਮਾਨਸਾ ‘ਚ ਟਕਸਾਲੀ ਕਾਂਗਰਸੀਆਂ ਵੱਲੋਂ ਮੂਸੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਸਟੇਜ ‘ਤੇ ਬੋਲਦੇ ਹੋਏ ਵਿਰੋਧੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੋ ਕਹਿ ਰਹੇ ਹਨ ਕਿ ਮੂਸੇਵਾਲਾ ਮਾਨਸਾ ਛੱਡ ਕੇ ਭੱਜ ਗਿਆ, ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਧੂ ਮੂਸੇਵਾਲਾ ਚੋਣ ਤਾਂ ਮਾਨਸਾ ਤੋਂ ਹੀ ਲੜੇਗਾ। ਭਾਵੇਂ ਕਾਂਗਰਸ ਟਿਕਟ ਦਿੰਦੀ ਹੈ ਜਾਂ ਨਹੀਂ। ਇਸ ਲਈ ਚਾਹੇ ਉਹ ਆਜ਼ਾਦ ਚੋਣ ਹੀ ਕਿਉਂ ਨਾ ਲੜਨ।

 

 

]]>
ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਨੂੰ ਮਿਲੀ ਟਿਕਟ, ਸੁਖਬੀਰ ਬਾਦਲ ਨੇ ਕੀਤਾ ਐਲਾਨ https://punjabi.newsd5.in/%e0%a8%85%e0%a8%9c%e0%a8%a8%e0%a8%be%e0%a8%b2%e0%a8%be-%e0%a8%a4%e0%a9%8b%e0%a8%82-%e0%a8%85%e0%a8%ae%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a9%8b/ Thu, 01 Apr 2021 09:44:10 +0000 https://punjabi.newsd5.in/?p=98093 ਅਜਨਾਲਾ : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੱਜ ਅਜਨਾਲਾ ਤੋਂ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਨੂੰ ਟਿਕਟ ਦਿੱਤੀ ਗਈ ਹੈ।ਅਜਨਾਲਾ ‘ਚ ਅਕਾਲੀ ਦਲ ਦੀ ਅੱਜ ਹੋਈ ‘ਪੰਜਾਬ ਮੰਗਦਾ ਜਵਾਬ’ ਰੈਲੀ ‘ਚ ਸੁਖਬੀਰ ਬਾਦਲ ਨੇ ਉਮੀਦਵਾਰ ਦਾ ਐਲਾਨ ਕੀਤਾ ਹੈ।

ਹੁਣੇ ਹੀ ਆਈ ਦਿੱਲੀ ਤੋਂ ਵੱਡੀ ਖ਼ਬਰ !ਚੋਣਾਂ ਤੋਂ ਪਹਿਲਾਂ ਹੀ ਹੋਈ ਆਹ ਪਾਰਟੀ ਦੀ ਵੱਡੀ ਜਿੱਤ !ਸਿਆਸਤ ‘ਚ ਆਇਆ ਭੁਚਾਲ !

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੇਮਕਰਣ ‘ਚ ਹੋਈ ਰੈਲੀ ‘ਚ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਉਥੇ ਹੀ ਸੁਖਬੀਰ ਬਾਦਲ ਨੇ ਖੁਦ ਵੀ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਅੱਜ ਅਜਨਾਲਾ ‘ਚ ਰੈਲੀ ਕੀਤੀ। ਇਸ ਰੈਲੀ ‘ਚ ਕੋਰੋਨਾ  ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

]]>
ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ‘ਤੇ ਡਿੱਗੀ ਵੱਡੀ ਗਾਜ ! https://punjabi.newsd5.in/%e0%a8%9a%e0%a9%8b%e0%a8%a3%e0%a8%be%e0%a8%82-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf-2/ Thu, 02 May 2019 13:13:49 +0000 https://punjabi.newsd5.in/?p=48302

]]>
ਔਕਲੈਂਡ ਸਿਟੀ ਕੌਂਸਲ ਚੋਣਾਂ : ਪੰਜਾਬੀ ਸ਼ੈਲ ਕੌਸ਼ਲ ਨੂੰ ਮਿਲੀ ਟਿਕਟ https://punjabi.newsd5.in/%e0%a8%94%e0%a8%95%e0%a8%b2%e0%a9%88%e0%a8%82%e0%a8%a1-%e0%a8%b8%e0%a8%bf%e0%a8%9f%e0%a9%80-%e0%a8%95%e0%a9%8c%e0%a8%82%e0%a8%b8%e0%a8%b2-%e0%a8%9a%e0%a9%8b%e0%a8%a3%e0%a8%be%e0%a8%82-%e0%a8%aa/ Thu, 04 Apr 2019 05:39:37 +0000 https://punjabi.newsd5.in/?p=46737 ਔਕਲੈਂਡ : ਔਕਲੈਂਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਸ਼ੈਲ ਕੌਸ਼ਲ ਨੂੰ ਟਿਕਟ ਦਿਤੀ ਗਈ ਹੈ। ਮਾਊਂਟ ਰੌਸਕਿਲ ਹਲਕੇ ਤੋਂ ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਨੇ ਉਸ ਅਪਣਾ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਇਹ ਨੌਜਵਾਨ ਸਿਆਸਤ ਦੀ ਅਪਣੀ ਦੂਜੀ ਪਾਰੀ ਸ਼ੁਰੂ ਕਰੇਗਾ। ਇਥੇ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ। 19 ਜੁਲਾਈ ਤੋਂ 16 ਅਗਸਤ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। 16 ਅਗਸਤ ਤੋਂ 20 ਸਤੰਬਰ ਤੱਕ ਡਾਕ ਰਾਹੀਂ ਵੋਟਾਂ ਪੈਣਗੀਆਂ। 17 ਅਕਤੂਬਰ 2019 ਨੂੰ ਨਤੀਜਾ ਐਲਾਨਿਆ ਜਾਵੇਗਾ।

Read Also ਨਿਊਜ਼ੀਲੈਂਡ ‘ਚ 18 ਸਾਲਾ ਪੰਜਾਬਣ ਦੀ ਯੂਥ ਐਮ.ਪੀ. ਵਜੋਂ ਹੋਈ ਚੋਣ

2016 ਦੀਆਂ ਹੋਈਆਂ ਔਕਲੈਂਡ ਕੌਂਸਲ ਚੋਣਾਂ ਵਿਚ ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੇ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਸੀ। ਭਾਰਤ ਵਿਚ ਪੈਦਾ ਹੋਇਆ ਇਹ ਪਹਿਲਾ ਨੌਜਵਾਨ ਸੀ ਜਿਸ ਨੇ ਪੁਕੀਟਾਪਾਪਾ ਹਲਕੇ ਤੋਂ ਕੌਂਸਲ ਦੀ ਚੋਣ ਜਿੱਤੀ ਸੀ ਅਤੇ ਨਿਊਜ਼ੀਲੈਂਡ ਵਿਚ ਸੱਭ ਤੋਂ ਘੱਟ ਉਮਰ ਦਾ ਜੇਤੂ ਕੌਂਸਲਰ ਬਣਿਆ ਸੀ। ਇਸ ਨੌਜਵਾਨ ਨੂੰ 2017 ਦਾ ਇਕ ਵਕਾਰੀ ਭਾਰਤੀ ਕਮਿਊਨਿਟੀ ਐਵਾਰਡ ‘ਹਾਲ ਆਫ਼ ਫ਼ੇਮ-ਯੰਗ ਐਚੀਵਰ ਆਫ਼ ਦਾ ਯੀਅਰ’ ਵੀ ਮਿਲਿਆ ਸੀ। ਇਸ ਨੇ ਮੈਸੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਔਕਲੈਂਡ ਤੋਂ ਉਚ ਸਿਖਿਆ ਪ੍ਰਾਪਤ ਕੀਤੀ ਹੋਈ ਹੈ ਜਿਸ ਵਿਚ ਇੰਟਰਨੈਸ਼ਨਲ ਸਕਿਊਰਿਟੀ, ਬੈਚਲਰ ਆਫ਼ ਆਰਟਸ ਇਨ ਪੋਲਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਸ਼ਾਮਲ ਹਨ।

]]>
ਭਾਜਪਾ ਦੇ ਗੜ੍ਹ ‘ਚ ਕਾਂਗਰਸ ਨੇ ਲਿਆ ਉਰਮਿਲਾ ਦਾ ਸਹਾਰਾ, ਮੁੰਬਈ ਨਾਰਥ ਤੋਂ ਲੜੇਗੀ ਚੋਣ https://punjabi.newsd5.in/%e0%a8%ad%e0%a8%be%e0%a8%9c%e0%a8%aa%e0%a8%be-%e0%a8%a6%e0%a9%87-%e0%a8%97%e0%a9%9c%e0%a9%8d%e0%a8%b9-%e0%a8%9a-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a8%e0%a9%87-%e0%a8%b2/ Fri, 29 Mar 2019 09:18:37 +0000 https://punjabi.newsd5.in/?p=46444 ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤੀ ਹੈ ਤੇ ਹੁਣ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। 2014 ਦੀ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸੰਜੇ ਨਿਰੁਪਮ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ ਨੇ ਇਸ ਸੀਟ ‘ਤੇ ਇਸ ਵਾਰ ਵੀ ਸਾਂਸਦ ਗੋਪਾਲ ਸ਼ੈਟੀ ਨੂੰ ਹੀ ਆਪਣਾ ਉਮੀਦਵਾਰ ਚੁਣਿਆ ਹੈ।

Read Also ਸਪਨਾ ਚੌਧਰੀ ਦਾ ਕਾਂਗਰਸ ਨੂੰ ਝਟਕਾ, ਨਹੀਂ ਹੋਵੇਗੀ ਪਾਰਟੀ ‘ਚ ਸ਼ਾਮਲ

ਉਰਮਿਲਾ ਨੇ 27 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਕਾਂਗਰਸ ‘ਚ ਸ਼ਾਮਲ ਹੋਈ ਸੀ। ਆਪਣੇ ਫ਼ਿਲਮੀ ਕਰੀਅਰ ‘ਚ ਉਰਮਿਲਾ ਨੇ ਕਈ ਜ਼ਬਰਦਸਤ ਫ਼ਿਲਮਾਂ ਕੀਤੀਆਂ ਹਨ। ਹੁਣ ਦੇਖਦੇ ਹਾਂ ਕੀ ਰਾਜਨੀਤੀ ‘ਚ ਉਨ੍ਹਾਂ ਦਾ ਕਰੀਅਰ ਕਿੰਨਾ ਕਾਮਯਾਬ ਰਹਿੰਦਾ ਹੈ। ਮੁੰਬਈ ‘ਚ ਛੇ ਲੋਕਸਭਾ ਸੀਟਾਂ ‘ਤੇ 29 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।

ਉਰਮਿਲਾ ਨੇ ਫਿਲਮ ਮਾਸੂਮ ਤੋਂ ਬਤੌਰ ਬਾਲ ਕਲਾਕਾਰ ਕੰਮ ਕਰਨਾ ਸ਼ੁਰੂ ਕੀਤਾ ਸੀ। ਉਰਮਿਲਾ ਨੂੰ ਪਹਿਚਾਣ ਰਾਮਗੋਪਾਲ ਵਰਮਾ ਦੀ ਫਿਲਮ ਰੰਗੀਲਾ ਤੋਂ ਮਿਲੀ ਸੀ। ਇਹ ਉਨ੍ਹਾਂ ਦੀ ਪਹਿਲੀ ਫਿਲਮ ਵੀ ਸੀ ਉਰਮਿਲਾ ਆਖਰੀ ਵਾਰ ਇਰਫਾਨ ਖਾਨ ਦੀ ਫਿਲਮ ਬਲੈਕਮੇਲ ਵਿੱਚ ਆਈਟਮ ਸਾਂਗ ਵਿੱਚ ਨਜ਼ਰ ਆਈ ਸੀ।

]]>