the world – D5 News https://punjabi.newsd5.in Truth Seeking News Network. Fri, 26 Nov 2021 06:09:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png the world – D5 News https://punjabi.newsd5.in 32 32 ਪੰਜਾਬੀ ਕਲਾਕਾਰ Kaka Kotki ਨੇ ਦੁਨੀਆ ਨੂੰ ਕਿਹਾ ਅਲਵਿਦਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b2%e0%a8%be%e0%a8%95%e0%a8%be%e0%a8%b0-kaka-kotki-%e0%a8%a8%e0%a9%87-%e0%a8%a6%e0%a9%81%e0%a8%a8%e0%a9%80%e0%a8%86-%e0%a8%a8/ Fri, 26 Nov 2021 06:09:58 +0000 https://punjabi.newsd5.in/?p=134303 ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਦੇ ਅਦਾਕਾਰ ਕਾਕਾ ਕੌਤਕੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਕਾਕਾ ਕੌਤਕੀ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਚ ਅਦਾਕਾਰੀ ਕੀਤੀ ਹੈ।

Breaking News : Captain ਦੇ ਸਾਹਮਣੇ Mayor ਨਾਲ ਖਿੱਚ-ਧੂਹ, Mayor ਹੋਇਆ Live || D5 Channel Punjabi

ਉਨ੍ਹਾਂ ਦਾ ਅੰਤਿਮ ਸੰਸਕਾਰ ਖਰੜ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਨਾਲ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।

]]>
‘ਬਾਲਿਕਾ ਵਧੂ’ ਸੁਰੇਖਾ ਸੀਕਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ https://punjabi.newsd5.in/%e0%a8%ac%e0%a8%be%e0%a8%b2%e0%a8%bf%e0%a8%95%e0%a8%be-%e0%a8%b5%e0%a8%a7%e0%a9%82-%e0%a8%b8%e0%a9%81%e0%a8%b0%e0%a9%87%e0%a8%96%e0%a8%be-%e0%a8%b8%e0%a9%80%e0%a8%95%e0%a8%b0%e0%a9%80-%e0%a8%a8/ Fri, 16 Jul 2021 05:51:12 +0000 https://punjabi.newsd5.in/?p=112561 ਮੁੰਬਈ : ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਸੁਰੇਖਾ ਸੀਕਰੀ ਦਾ ਸ਼ੁੱਕਰਵਾਰ ਸਵੇਰੇ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਮੈਨੇਜਰ ਵਿਵੇਕ ਸਿਧਵਾਨੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੂਜੇ ਬ੍ਰੇਨ ਸਟ੍ਰੋਕ ਤੋਂ ਬਾਅਦ ਉਹ ਕਈ ਮੁਸ਼ਕਿਲਾਂ ਨਾਲ ਜੂਝ ਰਹੀ ਸੀ। ਪਰਿਵਾਰ ਵਾਲੇ ਤੇ ਕੇਅਰ ਟੇਕਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਪਰਿਵਾਰ ਇਸ ਸਮੇਂ ਨਿੱਜਤਾ ਚਾਹੁੰਦਾ ਹੈ।’

ਨਵਜੋਤ ਸਿੱਧੂ ਨੂੰ ਦਿੱਲੀ ਤੋਂ ਆਇਆ ਸੱਦਾ ਮਿਲੀ ਖੁਸ਼ਖ਼ਬਰੀ! ਸਮਰਥਕਾਂ ਨੇ ਪਾਏ ਭੰਗੜੇ

ਬ੍ਰੇਨ ਸਟ੍ਰੋਕ ਦੀ ਹੋਈ ਸੀ ਸ਼ਿਕਾਰ
‘ਬਾਲਿਕਾ ਵਧੂ’ ਫੇਮ ਸੁਰੇਖਾ ਸੀਕਰੀ ਸਤੰਬਰ 2020 ’ਚ ਬ੍ਰੇਨ ਸਟ੍ਰੋਕ ਦੀ ਸ਼ਿਕਾਰ ਹੋਈ ਸੀ। ਉਸ ਸਮੇਂ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਸੀ। ਉਨ੍ਹਾਂ ਨੇ ਇਲਾਜ਼ ਲਈ ਆਰਥਿਕ ਮਦਦ ਵੀ ਮੰਗੀ ਸੀ। ਇਸ ਤੋਂ ਪਹਿਲਾਂ ਨਵੰਬਰ 2018 ’ਚ ਸੁਰੇਖਾ ਸੀਕਰੀ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਕਾਰਨ ਉਹ ਪੈਰਾਲਾਈਜ਼ਡ ਹੋ ਗਈ ਸੀ। ਉਹ ਸ਼ੂਟਿੰਗ ਦੌਰਾਨ ਹੀ ਡਿੱਗ ਪਈ ਸੀ।

🔴LIVE|ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ! ਸੁਪਰੀਮ ਕੋਰਟ ਸਖਤ!ਗ੍ਰਹਿ ਮੰਤਰੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ! ਭਖੀ ਸਿਆਸਤ!

3 ਵਾਰ ਮਿਲਿਆ ਰਾਸ਼ਟਰੀ ਫ਼ਿਲਮ ਪੁਰਸਕਾਰ
ਸੁਰੇਖਾ ਸੀਕਰੀ ਥਿਏਟਰ, ਟੀ. ਵੀ. ਤੇ ਫ਼ਿਲਮਾਂ ਦਾ ਹਿੱਸਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ’ਚ ਪਾਲੀਟੀਕਲ ਡਰਾਮਾ ਫ਼ਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। ਉਨ੍ਹਾਂ ਨੂੰ 3 ਵਾਰ ਬੈਸਟ ਸੁਪੋਰਟਿੰਗ ਐਕਟ੍ਰੈੱਸ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ। ਇਹ ਫ਼ਿਲਮਾਂ ‘ਤਮਸ’ (1988), ‘ਮੰਮੋ’ (1995) ਤੇ ‘ਬਧਾਈ ਹੋ’ (2018) ਸਨ।

]]>
ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 16.52 ਕਰੋੜ ਤੋਂ ਪਾਰ 34.2 ਲੱਖ ਲੋਕਾਂ ਦੀ ਮੌਤ https://punjabi.newsd5.in/%e0%a8%aa%e0%a9%82%e0%a8%b0%e0%a9%87-%e0%a8%b5%e0%a8%bf%e0%a8%b6%e0%a8%b5-%e0%a8%9a-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a6%e0%a9%87-%e0%a8%ae%e0%a8%be%e0%a8%ae%e0%a8%b2/ Fri, 21 May 2021 07:51:32 +0000 https://punjabi.newsd5.in/?p=105452 ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 16.52 ਕਰੋੜ ਤੋਂ ਜ਼ਿਆਦਾ ਹੋ ਗਏ ਹਨ ਜਦੋਂ ਕਿ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34.2 ਲੱਖ ਹੋ ਗਈ ਹੈ। ਇਹ ਆਂਕੜੇ ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਜਾਰੀ ਕੀਤੇ ਹਨ। ਸ਼ੁੱਕਰਵਾਰ ਦੀ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਨੇ ਖੁਲਾਸਾ ਕੀਤਾ ਕਿ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 165,253,588 ਅਤੇ 3,425, 648 ਹੋ ਗਈ ਹੈ।

ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !

ਸੀਐਸਐਸਈ ਅਨੁਸਾਰ ਦੁਨੀਆਂ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 33,055,801 ਅਤੇ 588,531 ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਸੰਕਰਮਣ ਦੇ ਮਾਮਲਿਆਂ ‘ਚ ਭਾਰਤ 25,772,440 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਸੀਐਸਐਸਈ ਦੇ ਅੰਕੜਿਆਂ ਅਨੁਸਾਰ 30 ਲੱਖ ਤੋਂ ਜ਼ਿਆਦਾ ਮਾਮਲਿਆਂ ਵਾਲੇ ਹੋਰ ਸਭ ਤੋਂ ਖ਼ਰਾਬ ਦੇਸ਼ ਬ੍ਰਾਜ਼ੀਲ (15,894,094), ਫ਼ਰਾਂਸ (5,979,099), ਤੁਰਕੀ (5,160,423), ਰੂਸ(4,917,906), ਯੂਕੇ(4, 471,061), ਇਟਲੀ (4,178,261), ਜਰਮਨੀ (3,638,504), ਸਪੇਨ (3,631,661),ਅਰਜਨਟੀਨਾ ( 3,447,044) ਅਤੇ ਕੋਲੰਬੀਆ ( 3,177,212) ਹੈ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 4,44,094 ਮੌਤਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (287,122), ਮੈਕਸੀਕੋ (220,493), ਯੂਕੇ (127,963), ਇਟਲੀ (124,810), ਰੂਸ (115,393) ਅਤੇ ਫ਼ਰਾਂਸ (108,343) ‘ਚ 100, 000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

]]>
ਇਹ ਹੈ ਦੁਨੀਆ ਦੀ ਆਖਰੀ ਸੜਕ, ਜਿੱਥੇ ਭੁੱਲਕੇ ਵੀ ਇਕੱਲੇ ਨਹੀਂ ਜਾਂਦੇ ਲੋਕ https://punjabi.newsd5.in/%e0%a8%87%e0%a8%b9-%e0%a8%b9%e0%a9%88-%e0%a8%a6%e0%a9%81%e0%a8%a8%e0%a9%80%e0%a8%86-%e0%a8%a6%e0%a9%80-%e0%a8%86%e0%a8%96%e0%a8%b0%e0%a9%80-%e0%a8%b8%e0%a9%9c%e0%a8%95-%e0%a8%9c%e0%a8%bf%e0%a9%b1/ Fri, 18 Dec 2020 09:53:26 +0000 https://punjabi.newsd5.in/?p=83011 ਨਾਰਵੇ : ਦੁਨੀਆ ‘ਚ ਕਈ ਥਾਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ। ਇਨ੍ਹਾਂ ਵਿੱਚੋਂ ਕਈ ਥਾਵਾਂ ਤਾਂ ਬਹੁਤ ਸੋਹਣੀਆਂ ਹਨ ਤੇ ਕੁਝ ਕੁ ਬਹੁਤ ਇੰਨੀਆਂ ਖ਼ਤਰਨਾਕ ਹਨ, ਜਿੱਥੇ ਲੋਕੀ ਜਾਂਦੇ ਹਨ ਤੇ ਵਾਪਿਸ ਨਹੀਂ ਆਉਂਦੇ। ਅਸੀ ਅੱਜ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੁਨੀਆਂ ਦੀ ਆਖਰੀ ਸੜਕ ਕਿਹਾ ਜਾਂਦਾ ਹੈ।

ਕੇਂਦਰ ਨੇ ਮੰਨੀ ਆਪਣੀ ਗ਼ਲਤੀ ! ਕਿਸਾਨਾਂ ਦੀ ਜਿੱਤ ਪੱਕੀ, ਕਾਨੂੰਨ ਹੋਣਗੇ ਰੱਦ ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ !

ਇਹ ਸੜਕ ਨਾਰਵੇ ਵਿਖੇ ਹੈ
ਉੱਤਰੀ ਧਰੁਵ ਧਰਤੀ ਦਾ ਸਭ ਤੋਂ ਵਧੀਆਂ ਬਿੰਦੂ ਹੈ ਜਿਥੇ ਧਰਤੀ ਦਾ ਧੂਰਾ ਘੁੰਮਦਾ ਹੈ।ਇਹ ਨਾਰਵੇ ਦੇ ਅੰਤ ਵਿੱਚ ਹੈ।ਇਥੋਂ ਅੱਗੇ ਜਾਣ ਵਾਲੀ ਸੜਕ ਨੂੰ ਦੁਨੀਆਂ ਦੀ ਆਖਰੀ ਸੜਕ ਕਿਹਾ ਜਾਂਦਾ ਹੈ। ਇਸ ਸੜਕ ਦਾ ਨਾਮ ਈ-69 ਹੈ,ਜੋ ਧਰਤੀ ਦੇ ਸਿਰੇ ਅਤੇ ਨਾਰਵੇ ਨੂੰ ਆਪਸ ਵਿਚ ਜੋੜਦਾ ਹੈ। ਇਸ ਸੜਕ ਤੋਂ ਅੱਗੇ ਕੋਈ ਦੂਜੀ ਸੜਕ ਨਹੀ ਹੈਂ ਕਿਉਂਕਿ ਇਸ ਤੋਂ ਅੱਗੇ ਸਿਰਫ ਬਰਫ ਦਾ ਸਮੁੰਦਰ ਦਿੱਸਦਾ ਹੈ।

ਖੇਤੀ ਕਾਨੂੰਨਾਂ ‘ਤੇ ਰਾਜੇਵਾਲ ਦਾ ਵੱਡਾ ਬਿਆਨ,ਖੇਤੀ ਸੰਘਰਸ਼ ਹੋਰ ਹੋ ਸਕਦਾ ਹੈ ਤੇਜ਼ !

6 ਮਹੀਨੇ ਤੱਕ ਸੂਰਜ ਚਮਕਦਾ ਰਹਿੰਦਾ ਹੈ
ਈ-69 ਹਾਈਵੇਅ 14 ਕਿਲੋਮੀਟਰ ਲੰਬਾ ਹੈ। ਇਸ ਹਾਈਵੇਅ ਤੇ ਕਈ ਥਾਂਵਾ ਅਜਿਹੀਆ ਨੇ ਜਿਥੇ ਪੈਦਲ ਜਾਣਾ ਜਾਂ ਗੱਡੀ ‘ਚ ਜਾਣਾ ਸਾਫ ਤੋਰ ਤੇ ਮਨ੍ਹਾ ਹੈ। ਇਸ ਜਗ੍ਹਾ ਤੇ ਜਾਣ ਲਈ ਇੱਕਠ ‘ਚ ਜਾਣਾ ਜ਼ਰੂਰੀ ਹੈ। ਆਲੇ-ਦੁਆਲੇ ਬਰਫ ਦਾ ਢੇਰ ਹੋਣ ਕਰਕੇ ਇਥੇ ਲੋਕਾਂ ਦੇ ਗੁੰਮ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉੱਤਰੀ ਧਰੁਵ ਨੇੜੇ ਹੋਣ ਕਰਕੇ ਨਾ ਹੀ ਸਰਦੀਆਂ ਦੀਆਂ ਰਾਤਾਂ ਖਤਮ ਹੁੰਦੀਆਂ ਨੇ ਤੇ ਨਾ ਹੀ ਗਰਮੀਆਂ ‘ਚ ਸੂਰਜ ਡੁੱਬਦਾ। ਕਦੇ-ਕਦੇ ਤਾਂ ਇੱਥੇ ਘੱਟੋ-ਘੱਟ 6 ਮਹੀਨੇ ਤੱਕ ਸੂਰਜ ਦੇ ਦਰਸ਼ਨ ਨਹੀਂ ਹੁੰਦੇ।

ਕਿਸਾਨਾਂ ਦੇ ਧੱਕੇ ਚੜ੍ਹੇ ਮੋਦੀ ਦੇ ਕੁਝ ਬੰਦੇ!ਉਹ ਵੀ ਮੰਨੇ ਮੋਦੀ ਦੀ ਗ਼ਲਤੀ,ਫੇਰ ਲਗਾਏ ਕਿਸਾਨਾਂ ਦੇ ਨਾਅਰੇ!

ਸਰਦੀਆਂ ਸਮੇਂ ਇਥੇ ਪਾਰਾ -45 ਤੋਂ -26 ਡਿਗਰੀ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀ ਠੰਡ ਤੋਂ ਬਾਅਦ ਵੀ ਲੋਕੀਂ ਇਥੇ ਆਉਂਦੇ ਹਨ। ਪਹਿਲਾਂ ਤਾਂ ਇਥੇ ਸਿਰਫ ਮੱਛਲੀਆਂ ਦਾ ਕਾਰੋਬਾਰ ਹੁੰਦਾ ਸੀ ਪਰ ਸਾਲ 1939 ਤੋਂ ਬਾਅਦ ਇਹ ਜਗ੍ਹਾਂ ਵਿਕਸਤ ਹੋਣ ਲੱਗੀ। ਹੁਣ ਦੁਨੀਆ ਭਰ ਦੇ ਲੋਕ ਉੱਤਰੀ ਧਰੁਵ ਵਿਖੇ ਘੁੰਮਣ ਆਉਂਦੇ ਹਨ। ਇਥੇ ਡੁੱਬਦੇ ਸੂਰਜ ਤੇ ਪੋਲਰ ਲਾਈਟ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕੀ ਆਉਂਦੇ ਹਨ। ਗੂੜੇ ਨੀਲੇ ਆਸਮਾਨ ‘ਚ,ਕਦੇ ਹਰੀ ਜਾਂ ਗੁਲਾਬੀ ਰੋਸ਼ਨੀ ਸੈਲਾਨੀਆਂ ਦਾ ਦਿਲ ਮੋਹ ਲੈਂਦੀ ਹੈ।ਇਸ ਪੋਲਰ ਲਾਇਟ ਨੂੰ ‘ਅਰੋਰਾਕਿਹਾ ਜਾਂਦਾ ਹੈ,ਜੋ ਰਾਤ ਦੇ ਸਮੇਂ ਦਿੱਸਦੀ ਹੈ।

]]>
ਦੁਨੀਆ ਦਾ ਅਜਿਹਾ ਅਨੌਖਾ ਪਿੰਡ ਜਿੱਥੇ ਗੱਲ ਕਰਦੇ – ਕਰਦੇ ਅਚਾਨਕ ਸੌਂ ਜਾਂਦੇ ਨੇ ਲੋਕ https://punjabi.newsd5.in/%e0%a8%a6%e0%a9%81%e0%a8%a8%e0%a9%80%e0%a8%86-%e0%a8%a6%e0%a8%be-%e0%a8%85%e0%a8%9c%e0%a8%bf%e0%a8%b9%e0%a8%be-%e0%a8%85%e0%a8%a8%e0%a9%8c%e0%a8%96%e0%a8%be-%e0%a8%aa%e0%a8%bf%e0%a9%b0%e0%a8%a1/ Fri, 20 Nov 2020 09:37:59 +0000 https://punjabi.newsd5.in/?p=80693 ਅੱਜਕੱਲ੍ਹ ਦੇ ਵਿਗੜਦੇ ਲਾਇਫ ਸਟਾਇਲ ਨੇ ਜਿੱਥੇ ਲੋਕਾਂ ਤੋਂ ਉਨ੍ਹਾਂ ਦੀ ਨੀਂਦ ਖੌਹ ਲਈ ਹੈ। ਉਥੇ ਹੀ ਦੁਨੀਆ ‘ਚ ਕੁਝ ਲੋਕ ਅਜਿਹੇ ਵੀ ਹਨ ਜੋ ਕਦੇ ਵੀ ਅਤੇ ਕਿਤੇ ਵੀ ਸੌਂ ਜਾਂਦੇ ਹਨ। ਜੀ ਹਾਂ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਲੋਕ ਮਹੀਨਿਆਂ ਤੱਕ ਸੋਂਦੇ ਰਹਿੰਦੇ ਹਨ। ਇਸ ਜਗ੍ਹਾ ਦੇ ਅਨੋਖੇ ਰਹੱਸ ਦੇ ਬਾਰੇ ‘ਚ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ ਹੈ।

ਭਾਜਪਾ ਨਾਲ ਤੋੜ ਵਿਛੋੜਾ ਅਕਾਲੀ ਦਲ ਨੂੰ ਪਿਆ ਮਹਿੰਗਾ !ਅਕਾਲੀ ਦਲ ਦੇ ਵੱਡੇ ਲੀਡਰ ਨੂੰ ਦਿੱਤਾ ਝਟਕਾ !

ਜਾਗਣ ਤੋਂ ਬਾਅਦ ਨਹੀਂ ਰਹਿੰਦਾ ਕੁਝ ਯਾਦ
ਉੱਤਰੀ ਕਜ਼ਾਕਿਸਤਾਨ ‘ਚ ਵਸੇ ਕਲਾਚੀ ਪਿੰਡ ‘ਚ ਲੋਕ ਕੁੰਭਕਰਣ ਦੀ ਤਰ੍ਹਾਂ ਲੰਬੀ ਨੀਂਦ ਸੋਣ ਲਈ ਦੁਨੀਆ ਭਰ ‘ਚ ਜਾਣੇ ਜਾਂਦੇ ਹਨ। ਲੋਕਾਂ ਦੀ ਨੀਂਦ ਦਾ ਆਲਮ ਇਹ ਹੈ ਕਿ ਉਹ ਰਹੱਸਮਈ ਤਰੀਕੇ ਸੌਂ ਜਾਂਦੇ ਹਨ ਅਤੇ ਫਿਰ ਕਈ-ਕਈ ਮਹੀਨਿਆਂ ਤੱਕ ਨਹੀਂ ਉਠਦੇ। ਇੱਥੇ ਚੱਲਦੇ – ਚੱਲਦੇ ਸੜਕ ‘ਤੇ ਹੀ ਡਿੱਗ ਜਾਂਦੇ ਹਨ ਅਤੇ ਸੌਂ ਜਾਂਦੇ ਹਨ। ਉਥੇ ਹੀ ਜਦੋਂ ਇਹ ਲੋਕ ਸੌ ਕੇ ਉੱਠਦੇ ਹਨ ਤਾਂ ਫਿਰ ਉਨ੍ਹਾਂ ਨੂੰ ਕੁਝ ਯਾਦ ਨਹੀਂ ਰਹਿੰਦਾ ਹੈ। ਇਹ ਲੋਕ ਸੌਂ ਕੇ ਜਾਗਣ ਤੋਂ ਬਾਅਦ ਕੁਝ ਅਜੀਬੋ – ਗਰੀਬ ਗੱਲਾਂ ਕਰਨ ਲੱਗਦੇ ਹਨ। ਇਸ ਪਿੰਡ ਨੂੰ ਲੋਕ ‘ਸ‍ਲੀਪੀਂ ਹਾਲੋਂ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

BIG_BREAKING_ਹੁਣੇ-ਹੁਣੇ ਆਈ ਕਿਸਾਨਾਂ ਲਈ ਵੱਡੀ ਖੁਸ਼ਖਬਰੀ!ਫੁੱਲਾਂ ਵਾਂਗ ਖਿੜੇ ਕਿਸਾਨਾਂ ਦੇ ਚਿਹਰੇ,ਹੋਗੀ ਬੱਲੇ-ਬੱਲੇ!

ਵਿਗਿਆਨੀ ਵੀ ਨਹੀਂ ਸੁਲਝਾ ਸਕੇ ਰਾਜ

ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਵਿੱਚ ਇਹ ਘਟਨਾਵਾਂ ਹੋ ਰਹੀਆਂ ਹਨ। ਵਿਗਿਆਨੀ ਵੀ ਇਸਦਾ ਹੱਲ ਲੱਭ ਨਹੀਂ ਸਕੇ। ਇੰਨ੍ਹੇ ਮਹੀਨਿਆਂ ਤੱਕ ਸੋਣਾ ਇਸ ਪਿੰਡ ਦੇ ਲੋਕਾਂ ਲਈ ਸਭ ਤੋਂ ਵੱਡੀ ਅਤੇ ਇੱਕ ਰਹੱਸਮਈ ਬਿਮਾਰੀ ਬਣ ਚੁੱਕੀ ਹੈ। ਇਸ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਕਿ ਉਹ ਕਦੋਂ ਸੌਂ ਜਾਂਦੇ ਹਨ ਅਤੇ ਕਦੋਂ ਜਾਗਣਾ ਹਨ। ਇੱਥੇ ਲੋਕ ਕੰਮ ਕਰਦੇ – ਕਰਦੇ ਅਚਾਨਕ ਸੌਂ ਜਾਂਦੇ ਹਨ। ਕਜ਼ਾਕਿਸਤਾਨ ਦੇ ਇਸ ਪਿੰਡ ‘ਚ ਇਸ ਬਿਮਾਰੀ ਦੀ ਸ਼ੁਰੂਆਤ ਅਪ੍ਰੈਲ 2010 ਤੋਂ ਹੋਈ ਸੀ। ਹੁਣ ਤੱਕ ਇਸ ਪਿੰਡ ‘ਚ 14% ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾ ਰਹੇ 2 ਵਿਅਕਤੀ ਚੜ੍ਹੇ ਪੁਲਿਸ ਅੜਿੱਕੇ!ਗੁਰਸਿੱਖ ਆਟੋ ਵਾਲੇ ਨੇ ਕੀਤਾ ਕਮਾਲ!

ਦੱਸਿਆ ਜਾਂਦਾ ਹੈ ਕਿ ਇਸ ਪਿੰਡ ‘ਚ ਯੂਰੇਨੀਅਮ ਦੀ ਕਾਫ਼ੀ ਸਮਾਂ ਪੁਰਾਣੀ ਖਾਨ ਤੋਂ ਜ਼ਹਿਰੀਲੀ ਗੈਸ ਨਿਕਲਣ ਦੇ ਕਾਰਨ ਅਜਿਹਾ ਹੁੰਦਾ ਹੈ। ਇਸ ਖਦਾਨ ਦਾ ਸਾਲਾਂ ਤੋਂ ਇਸ‍ਤੇਮਾਲ ਨਹੀਂ ਹੋਇਆ ਹੈ। ਇਸ ਵਜ੍ਹਾ ਨਾਲ ਇੱਥੇ ਦਾ ਪਾਣੀ ਵੀ ਦੂਸਿ਼ਤ ਹੈ। ਇਸਦੇ ਪ੍ਰਭਾਵ ਨਾਲ ਜੋ ਵ‍ਿਅਕਤੀ ਇੱਕ ਵਾਰ ਸੌਂਦਾ ਹੈ ਉਹ ਕਈ – ਕਈ ਮਹੀਨਿਆਂ ਤੱਕ ਸੌਂਦਾ ਰਹਿ ਜਾਂਦਾ ਹੈ। ਵਿਗਿਆਨੀਆਂ ਨੇ ਇੱਥੇ ਦੇ ਪਾਣੀ ‘ਚ ਵੀ ਕਾਰਬਨ ਮੋਨੋਆਕਸਾਈਡ ਗੈਸ ਪਾਈ। ਇਸ ਵਜ੍ਹਾ ਨਾਲ ਹੀ ਇਸ ਪਿੰਡ ਦੀ ਇਹ ਹਾਲਤ ਮੰਨੀ ਜਾਂਦੀ ਹੈ।

]]>
ਹੀਰੋ ਨੂੰ ਸਲਾਮ : ਕੋਰੋਨਾ ਮਰੀਜਾਂ ਦੀ ਸੇਵਾ ‘ਚ ਲੱਗੇ ਡਾਕਟਰ ਦਾ ਹਾਲ ਦੇਖ ਰੋ ਪਈ ਦੁਨੀਆ https://punjabi.newsd5.in/%e0%a8%b9%e0%a9%80%e0%a8%b0%e0%a9%8b-%e0%a8%a8%e0%a9%82%e0%a9%b0-%e0%a8%b8%e0%a8%b2%e0%a8%be%e0%a8%ae-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae%e0%a8%b0%e0%a9%80%e0%a8%9c/ Thu, 25 Jun 2020 11:06:16 +0000 https://punjabi.newsd5.in/?p=69798 ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖਿਲਾਫ ਦੇਸ਼ ਦੀ ਜੰਗ ਆਏ ਦਿਨ ਔਖੀ ਹੁੰਦੀ ਜਾ ਰਹੀ ਹੈ। ਵਾਇਰਸ ਦੇ ਵੱਧਦੇ ਸੰਕਰਮਣ ਵਿੱਚ  ਡਾਕਟਰਾਂ ਦੀ ਚੁਣੋਤੀ ਬਹੁਤ ਵੱਡੀ ਹੈ, ਉਹ ਦਿਨ ਰਾਤ ਮਰੀਜਾਂ ਦੀ ਸੇਵਾ ‘ਚ ਲੱਗੇ ਹੋਏ ਹਨ। ਇੰਝ ਹੀ ਇੱਕ ਜੋਧੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਹਰ ਕਿਸੇ ਦੀ ਅੱਖਾਂ ਨਮ ਹੋ ਗਈਆਂ।

ਸਕੂਲ ਪ੍ਰਿੰਸੀਪਲ ਦੀ ਮਾੜੀ ਹਰਕਤ, Video Leak

ਸਿਵਲ ਸੇਵਾ ਦੇ ਸੀਨੀਅਰ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਇੱਕ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਲਿਖਿਆ ਕਿ ਇਹ ਇੱਕ ਡਾਕਟਰ ਦਾ ਹੱਥ ਹੈ। 10 ਘੰਟੇ ਦੀ ਡਿਊਟੀ ਅਤੇ ਸੰਕਰਮਣ ਤੋਂ ਬਚਾਅ ਲਈ ਪਹਿਨੇ ਗਏ ਦਸਤਾਨੇ ਅਤੇ ਸੂਟ ਉਤਾਰਨ ਤੋਂ ਬਾਅਦ ਕਿਵੇਂ ਦਿਖਾਈ ਦੇ ਰਿਹਾ ਹੈ। ਅਵਨੀਸ਼ ਨੇ ਯੋਧਿਆਂ ਦੇ ਇਸ ਹੌਸਲੇ ਨੂੰ ਸਲਾਮ ਕੀਤਾ।


ਕੋਰੋਨਾ ਯੋਧਿਆਂ ਦੇ ਦਰਦ ਬਿਆਨ ਕਰ ਰਹੀ ਇਸ ਤਸਵੀਰ ਨੂੰ ਦੇਖ ਲੋਕ ਭਾਵੁਕ ਹੋ ਗਏ, ਲੋਕਾਂ ਨੇ ਉਨ੍ਹਾਂ ਦੇ ਜਜਬੇ ਦੀ ਸ਼ਾਬਾਸ਼ੀ ਕੀਤੀ। ਇਸ ਤੋਂ ਬਾਅਦ ਹੋਰ ਸਿਹਤ ਕਰਮੀਆਂ ਨੇ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀਆਂ – ਆਪਣੀਆਂ ਪੀੜਾਂ ਦੱਸੀਆਂ। ਹਾਲ ਦੇ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਕੋਰੋਨਾ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ ਹਨ ਜੋ ਮੁਸ਼ਕਿਲ ਹਾਲਾਤ ਨੂੰ ਦਿਖਾਂਉਦੇ ਹਨ ਕਿ ਕਿਵੇਂ ਡਾਕਟਰਸ ਅਤੇ ਹੋਰ ਹੈਲਥ ਵਰਕਰਸ ਕੰਮ ਕਰ ਰਹੇ ਹਨ।

]]>
”ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਅੰਦਰ ਚੇਤੰਨ ਹੋਣ ਦੀ ਲੋੜ” https://punjabi.newsd5.in/%e0%a8%b5%e0%a8%bf%e0%a8%b6%e0%a8%b5-%e0%a8%ad%e0%a8%b0-%e0%a8%a6%e0%a9%87-%e0%a8%b8%e0%a8%bf%e0%a9%b1%e0%a8%96-%e0%a8%a8%e0%a9%8c%e0%a8%9c%e0%a8%b5%e0%a8%be%e0%a8%a8%e0%a8%be%e0%a8%82-%e0%a8%a8/ Sun, 14 Jun 2020 12:14:41 +0000 https://punjabi.newsd5.in/?p=68960 ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਭਾਂਵੇ ਉਹ ਆਰਥਿਕ,ਰਾਜਨੀਤਿਕ ਅਤੇ ਧਾਰਮਿਕ ਹੋਵੇ ਵਿੱਚ ਚੇਤੰਨ ਹੋਣ ਦੀ ਲੋੜ ਹੈ। ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜਾਦੀ ਉਪਰੰਤ ਕੀਤੇ ਗਏ ਵਿਸਾਹਘਾਤਾਂ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੇਮੀ ਰਾਜ ਦੇ ਸੰਕਲਪ ਨੂੰ ਤਰਜ਼ੀਹ ਦਿੱਤੀ। ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਅ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕ੍ਰਮ ਸੀ।ਜੇਕਰ ਪੰਜਾਬ ਨੇ ਏਨਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ ਤਾਂ ਅਤਿਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜਿੰਮੇਵਾਰ ਹੈ।

Tik Tok ‘ਤੇ ਵੀਡੀਓ ਪਾਉਣੀ ਪਈ ਮਹਿੰਗੀ, ਫੁਕਰਪੁਣਾ ਕਰਨ ਵਾਲੇ ਦੀ ਪੁਲਿਸ ਨੂੰ ਭਾਲ | Moosewala ਤਾਂ ਫੜਿਆ ਨੀ ਗਿਆ

ਸਿੰਘ ਸਾਹਿਬ ਨੇ ਕਿਹਾ ਕਿ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਖਤਮ ਕਰਕੇ ਉਸ ਦੀ ਲਾਸ਼ ਤੱਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅਤਿਵਾਦੀ ਕਹਿ ਕੇ ਸਮੇਂ ਦੀ ਧੂੜ ਵਿਚ ਦਫਨ ਕਰ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦੁਆਰਾ ਦਿੱਤੇ ਸੰਕਲਪ ਅਨੁਸਾਰ ਬੇਗਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿਧ ਅਧਿਕਾਰ ਹੈ ਅਤੇ ਵੱਖ ਵੱਖ ਸਮਿਆਂ ਵਿੱਚ ਸਿੱਖ ਆਗੂਆਂ ਨੇ ਜਮਹੂਰੀ ਢਾਂਚੇ ਵਿੱਚ ਰਹਿ ਕੇ ਇਸ ਦੀ ਪ੍ਰਾਪਤੀ ਅਤੇ ਰੂਪਰੇਖਾ ਬਾਰੇ ਅਨੇਕਾਂ ਵਾਰ ਬਿਆਨ ਵੀ ਦਿੱਤੇ ਹਨ ਅਤੇ ਅਨੇਕਾਂ ਸੈਮੀਨਾਰ ਅਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਬੇਸ਼ਕ ਕਈ ਸਿਆਸੀ ਆਗੂ ਮੇਰੇ ਵਲੋਂ ਦਿਤੇ ਗਏ ਬਿਆਨ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਪਰ ਇਹਨਾਂ ਦੇ ਹੀ ਮੋਢੀ ਆਗੂਆਂ ਨੇ ਕਿਸੇ ਸਮੇ ਸਿੱਖਾਂ ਲਈ ਵਿਸ਼ੇਸ਼ ਖਿੱਤੇ ਦੀ ਮੰਗ ਨੂੰ ਜਾਇਜ਼ ਠਹਿਰਾਇਆ ਸੀ।

Police ਮੁਲਾਜ਼ਮ ਹੀ ਬਣੇ ਲੁਟੇਰੇ | ਅੱਗੋਂ DSP ਹੋਵੇ ਤਾਂ ਇਹੋ ਜਿਹਾ | Viral Video | Mohali

ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਉਪਰ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਵਹਿਸ਼ੀ ਕਤਲੇਆਮ ਨੇ ਸਿੱਖਾਂ ਅੰਦਰ ਹਲੇਮੀ ਰਾਜ ਦੇ ਸੰਕਲਪ ਨੂੰ ਹੋਰ ਉਤਸ਼ਾਹਿਤ ਕੀਤਾ। ਭਾਵੇਂ ਕਿ ਕਈ ਗ਼ੈਰਸਿੱਖ ਰਾਜਨੀਤਕ ਆਗੂਆਂ ਨੇ ਵੀ ਇਸ ਸਰਕਾਰੀ ਹਮਲਾਵਰ ਨੀਤੀ ਦੀ ਵਿਰੋਧਤਾ ਕੀਤੀ ਪਰ ਅਜੇ ਤੱਕ ਕੇਂਦਰ ਹਕੂਮਤ ਵਲੋਂ ਕੋਈ ਸੁਹਿਰਦ ਉਪਰਾਲਾ ਨਹੀਂ ਕੀਤਾ ਗਿਆ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨਗੀ ਦੇ ਕੇ ਉਹਨਾਂ ਦੇ ਰਿੱਸਦੇ ਜਖਮਾਂ ਉਪਰ ਮਲਹਮ ਲਗਾਈ ਜਾ ਸਕੇ। ਸਿੰਘ ਸਾਹਿਬ ਨੇ ਕਿਹਾ ਕਿ ਗੁਰਮਤਿ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਜਾਂ ਬੇਗਮਪੁਰੇ ਦਾ ਸੰਕਲਪ ਸਿੱਖ ਭਾਵਨਾਵਾਂ ਦੀ ਪੂਰਨ ਤਰਜਮਾਨੀ ਕਰਦਾ ਹੈ ਅਤੇ ਭਾਰਤੀ ਸੰਵਿਧਾਨ ਵੀ ਹਰ ਸਿੱਖ ਨੂੰ ਇਹ ਹਕੂਕ ਪ੍ਰਦਾਨ ਕਰਦਾ ਹੈ ਕਿ ਜਮਹੂਰੀ ਢਾਂਚੇ ਅੰਦਰ ਅਸੀਂ ਇਸ ਸੰਘਰਸ਼ ਨੂੰ ਰਾਜਨੀਤਕ ਪੱਧਰ ਉਪਰ ਸ਼ਾਂਤਮਈ ਢੰਗ ਨਾਲ ਅੱਗੇ ਤੋਰੀਏ।

ਏਸ ਧੀ ਦੀ ਪੁਕਾਰ ਸੁਣ ਕੇ ਪੱਥਰ ਦਿਲ ਵੀ ਰੋ ਪੈਣਗੇ | Latest News

ਉਨਾਂ ਕਿਹਾ ਕਿ ਇਸ ਦੇ ਨਾਲ ਹੀ ਮੇਰੀ ਸਿੱਖ ਨੌਜਵਾਨੀ ਨੂੰ ਸਨਿਮਰ ਅਪੀਲ ਹੈ ਕਿ ਉਹ ਅਜਿਹਾ ਰਾਜਨੀਤਕ ਮੁਹਾਜ ਸਿਰਜਣ ਜਿਸ ਨਾਲ ਪੰਜਾਬ ਨੂੰ ਹਕੂਮਤੀ ਜਬਰ, ਸਰਕਾਰੀ ਸਾਜਿਸ਼ਾਂ ਅਤੇ ਨੌਜਵਾਨੀ ਨੂੰ ਗੁਮਰਾਹ ਕਰਕੇ ਉਹਨਾਂ ਦਾ ਕਤਲੇਆਮ ਕਰਵਾਉਣ ਦੀ ਸਾਜਿਸ਼ ਰਚ ਰਹੀਆਂ ਤਾਕਤਾਂ ਤੋਂ ਬਚਾਇਆ ਜਾ ਸਕੇ।ਸਿੱਖ ਨੌਜਵਾਨ ਅਜਿਹੇ ਹੱਥਕੰਢਿਆਂ ਤੋਂ ਵਿਸ਼ੇਸ਼ ਰੂਪ ਵਿੱਚ ਸੁਚੇਤ ਰਹਿਣ ਜੋ ਹਿੰਸਕ ਪ੍ਰਵਰਿਤੀ ਨੂੰ ਉਕਸਾ ਕੇ ਉਹਨਾਂ ਦਾ ਕਤਲੇਆਮ ਕਰਵਾ ਕੇ ਆਪ ਰਾਜਸੀ ਗੱਦੀਆਂ ਅਤੇ ਸਸਤੀ ਸ਼ੋਹਰਤ ਦਾ ਆਨੰਦ ਮਾਨਣਾ ਚਾਹੁੰਦੇ ਹਨ।ਹੁਣ ਤੱਕ ਇਹ ਸਾਬਤ ਹੋ ਚੁੱਕਾ ਹੈ ਕਿ ਉਸ ਵੇਲੇ ਦੀ ਸਰਕਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਖਿਲਾਫ ਨਫਰਤੀ ਬਿਆਨੀਆ ਮਾਹੌਲ ਸਿਰਜਿਆ ਤੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ।

Corona News | ਡਿਪਟੀ ਕਮਿਸ਼ਨਰ ਪਟਿਆਲਾ LIVE, ਸੁਣੋ ਮੁੱਖ ਮੰਤਰੀ ਦੇ ਸ਼ਹਿਰ ਦਾ ਹਾਲ

ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਇਕ ਪਾਸੇ ਜਿਹੜੇ ਹੁਣ ਵੀ ਸਿੱਖਾਂ ਖਿਲਾਫ ਅੱਗ ਉਗਲ ਰਹੇ ਨੇ ਇਹ ਉਸੇ ਨਫਰਤੀ ਸਿਆਸਤ ਵਾਲੀ ਸਰਕਾਰੀ ਦਹਿਸ਼ਤਗਰਦੀ ਦੇ ਪੈਰੋਕਾਰ ਨੇ ਅਤੇ ਦੂਜੇ ਪਾਸੇ ਕਈ ਵਿਰੋਧੀ ਏਜੰਸੀਆਂ ਦੇ ਐਸੇ ਕਰਿੰਦੇ ਹਨ ਜੋ ਅਜਿਹੇ ਅਰਥ ਭਰਪੂਰ ਬਿਆਨਾਂ ਦੇ ਗਲਤ ਅਰਥ ਕਰਕੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਫਿਰ ਵਹਿਸ਼ਤ ਅਤੇ ਦਹਿਸ਼ਤ ਦੇ ਮਾਹੌਲ ਵਿਚ ਧਕੇਲ ਕੇ ਉਹਨਾਂ ਦੀ ਨਸਲਕੁਸ਼ੀ ਉਪਰ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖ ਨੌਜਵਾਨੀ ਨੂੰ ਭੜਕਾ ਰਹੇ ਹਨ। ਉਨਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਉਨ੍ਹਾਂ ਨਾਲ ਬਰਾਬਰੀ ਅਤੇ ਨਿਆਂ ਵਾਲਾ ਸਲੂਕ ਹੋਵੇ।ਕਿਉਂਕਿ ਉਹ ਵੀ ਦੂਜਿਆਂ ਨਾਲ ਅਜਿਹਾ ਸਲੂਕ ਕਰਨਾ ਚਾਹੁੰਦੇ ਨੇ। ਸਿੱਖਾਂ ਨੇ ਅਜਿਹਾ ਮਿਸਲਾਂ ਦੀ ਚੜ੍ਹਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਰ ਕੇ ਦਿਖਾਇਆ ਹੈ ਪਰ ਇਸ ਵਿਚਾਰ ਨੂੰ ਵੱਖਵਾਦੀ ਅਤੇ ਅੱਤਵਾਦੀ ਲਕਬ ਦੇ ਕੇ ਸਿੱਖਾਂ ਨਾਲ ਨਸਲੀ ਵਿਤਕਰਾ ਸ਼ੁਰੂ ਤੋਂ ਕੀਤਾ ਗਿਆ ਹੈ। ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਅਸੀਂ ਆਪਣੇ ਨਾਲ ਹੋਏ ਧੱਕੇ ਬਾਰੇ ਸਿਆਸੀ ਤੌਰ ‘ਤੇ ਚੇਤਨ ਹਾਂ।

Corona News | ਮੁੱਖ ਮੰਤਰੀ ਦਾ ਵੱਡਾ ਐਲਾਨ, ਆਹ ਨੰਬਰ ਨੋਟ ਕਰੋ | CM Big Announcement

ਸਿੰਘ ਸਾਹਿਬ ਨੇ ਕਿਹਾ ਕਿ ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ ਅਤੇ ਸਿਰਫ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆਂ ਵਿੱਚ ਠੰਡ ਵਰਤਾਉਣੀ ਏ। ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖੂਨ ਦੇ ਪਿਆਸੇ ਲੋਕ ਉਹਨਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾਪੂਰਤੀ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ ਹੈ ਤਾਂਕਿ ਪੰਜਾਬ ਦੇ ਖਿੱਤੇ ਵਿੱਚ ਹਰ ਵਰਗ ਦੇ ਲੋਕ ਸ਼ੇਰ ਏ ਪੰਜਾਬ ਵਰਗੇ ਰਾਜ ਦਾ ਅਨੰਦ ਮਾਣ ਸਕਣ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆ ਹੱਕੀਂ ਮੰਗਾਂ ਵਲ ਧਿਆਨ ਦੇਵੇ ਤਾਂ ਕਿ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਵੇ।

]]>