Supreme – D5 News https://punjabi.newsd5.in Truth Seeking News Network. Mon, 18 Jan 2021 05:20:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Supreme – D5 News https://punjabi.newsd5.in 32 32 ਕਿਸਾਨਾਂ ਦੇ ਟਰੈਕਟਰ ਮਾਰਚ ‘ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a9%87-%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%ae%e0%a8%be%e0%a8%b0%e0%a8%9a-%e0%a8%a4%e0%a9%87/ Mon, 18 Jan 2021 04:28:34 +0000 https://punjabi.newsd5.in/?p=87185 ਨਵੀਂ ਦਿੱਲੀ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਆਪਣੀ ਪ੍ਰਸਤਾਵਿਤ ਟਰੈਕਟਰ ਪਰੇਡ ਕੱਢਣਗੇ ਅਤੇ ਨਾਲ ਹੀ ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਥੇ ਹੀ ਦੂਜੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 19 ਜਨਵਰੀ ਨੂੰ ਹੋਣ ਵਾਲੀ ਗੱਲ ਬਾਤ ਦੇ ਅਗਲੇ ਦੌਰ ‘ਚ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ‘‘ਵਿਕਲਪਾਂ’’ ‘ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।

ਸਵੇਰੇ ਸਵੇਰੇ ਡੱਲੇਵਾਲ ਨੇ ਘੇਰ ਲਿਆ ਮੋਦੀ ? ਕਾਨੂੰਨ ਰੱਦ ਕਰਨ ਦੀ ਸਮਝਾਈ ਸਾਰੀ ਗੱਲ ||

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਨਾਗਪੁਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ‘ਮਈ 2024’ ਤੱਕ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਅਤੇ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨਾਂ ਦਾ ਅੰਦੋਲਨ ‘ਵਿਚਾਰਧਾਰਕ ਕ੍ਰਾਂਤੀ’ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਮੰਗ ਕਰਦੇ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਸਰਕਾਰ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵੇ।”

ਲਓ ਹੁਣ ਲੱਗੂ ਅਸਤੀਫੀਆਂ ਦੀ ਝੜੀ?ਕਿਸਾਨ ਬਣਨਗੇ ਲੀਡਰ,ਪਾਰਟੀ ਛੱਡ ਕਿਸਾਨੀ ਅੰਦੋਲਨ ‘ਚ ਜਾਣਗੇ ਲੀਡਰ?

ਸੁਪਰੀਮ ਕੋਰਟ ਅੱਜ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਸੁਣਵਾਈ ਕਰੇਗੀ। ਕੋਰਟ ਅੱਜ ਕੇਂਦਰ ਸਰਕਾਰ ਦੀ ਪਟੀਸ਼ਨ ‘ਤੇ ਵੀ ਸੁਣਵਾਈ ਕਰੇਗੀ, ਜੋ ਕਿ ਦਿੱਲੀ ਪੁਲਿਸ ਰਾਹੀਂ ਦਰਜ ਕੀਤੀ ਗਈ ਹੈ। ਪਟੀਸ਼ਨ ਦੇ ਜ਼ਰੀਏ, 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਸਤਾਵਿਤ ਟਰੈਕਟਰ ਮਾਰਚ ਜਾਂ ਕਿਸੇ ਹੋਰ ਪ੍ਰਦਰਸ਼ਨ ‘ਤੇ ਰੋਕ ਲਗਾਉਣ ਬਾਰੇ ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਗਈ ਕੇਂਦਰ ਸਰਕਾਰ ਦੀ ਪਟੀਸ਼ਨ‘ ਤੇ ਵੀ ਸੁਣਵਾਈ ਕਰੇਗੀ।

]]>
ਬਰਗਾੜੀ ‘ਚ ਫੇਰ ਬਣੇ ਕਰਫ਼ਿਊ ਵਰਗੇ ਹਾਲਾਤ ! (ਵੀਡੀਓ) https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%ab%e0%a9%87%e0%a8%b0-%e0%a8%ac%e0%a8%a3%e0%a9%87-%e0%a8%95%e0%a8%b0%e0%a8%ab%e0%a8%bc%e0%a8%bf%e0%a8%8a-%e0%a8%b5%e0%a8%b0/ Sat, 15 Dec 2018 05:39:38 +0000 https://punjabi.newsd5.in/?p=38207 ਬਰਗਾੜੀ : ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦੇ ਸੱਦੇ ਮਗਰੋ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ ਅਤੇ ਬਰਗਾੜੀ ਦੀ ਦਾਣਾ ਮੰਡੀ ਵਾਲੀ ਜਗ੍ਹਾ ਤੇ ਜਿਥੇ ਇਨਸਾਫ ਮੋਰਚਾ ਚਲ ਰਿਹਾ ਸੀ। ਹੁਣ ਉਸ ਜਗ੍ਹਾ ਤੇ ਕੰਡਿਆਲੀ ਤਾਰ ਨਾਲ ਤਾਰਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ ਅਤੇ ਧਾਰਾ 144 ਲਗਾ ਦਿਤੀ ਗਈ ਹੈ। ਇਸ ਦੌਰਾਨ ਕੋਟਕਪੂਰਾ ਦੇ ਡੀ ਐਸ ਪੀ ਕੁਲਦੀਪ ਸਿੰਘ ਸੋਹੀ ਨੇ ਦਸਿਆ ਕਿ ਬਰਗਾੜੀ ਦੀ ਅਨਾਜ ਮੰਡੀ ਵਾਲੀ ਇਸ ਜਗ੍ਹਾ ਤੇ ਜਿਲਾ ਮੈਜਿਸਟਰੇਟ ਵਲੋਂ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਗਏ ਹਨ।

Read Also ਪਾਰਲੀਮੈਂਟ ‘ਚ ਬਰਗਾੜੀ ਤੇ ਬੇਅਦਬੀ ਦੀ ਗੂੰਜ (ਵੀਡੀਓ)

ਉਹਨਾਂ ਦੱਸਿਆ ਕਿ ਇਥੇ ਵਿਸ਼ੇਸ਼ ਤੌਰ ਤੇ ਪੁਲਿਸ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ। ਅਕਾਲੀ ਦਲ 1920 ਦੇ ਜਰਨਲ ਸੱਕਤਰ ਬੂਟਾ ਸਿੰਘ ਰਣਸੀਂਕੇ ਵਲੋਂ 18 ਦਸੰਬਰ ਨੂੰ ਮੁੜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਨਸਾਫ ਮੋਰਚੇ ਨੂੰ ਜਥੇਦਾਰ ਮੰਡ ਕਰਕੇ ਧਰਤੀ ਤੇ ਡਿਗਣ ਨਾਲ ਜੋ ਠੇਸ ਪਹੁੰਚੀ ਹੈ। ਉਸ ਬਾਰੇ ਵਿਚਾਰਾਂ ਕੀਤੀਆਂ ਜਾ ਸਕਣ ਅਤੇ ਕੋਈ ਰਣਨੀਤੀ ਤੈਅ ਕੀਤੀ ਜਾ ਸਕੇ। ਇਸ ਮੌਕੇ ਪ੍ਰਸ਼ਾਸ਼ਨ ਨੇ ਵੀ ਕਮਰ ਕਸ ਲਈ ਹੈ।ਜਿਲਾ ਮੈਜਿਸਟਰੇਟ ਵਲੋਂ ਬਰਗਾੜੀ ‘ਚ ਧਾਰਾ 144 ਦੇ ਫੌਜਦਾਰੀ ਹੁਕਮ ਲਾਗੂ ਕਰ ਦਿੱਤੇ ਹਨ।

]]>