Sukhdev – D5 News https://punjabi.newsd5.in Truth Seeking News Network. Mon, 16 May 2022 12:59:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sukhdev – D5 News https://punjabi.newsd5.in 32 32 ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਵੇਂ ਭਾਰਤ ਸਰਕਾਰ- ਸੁਖਦੇਵ ਸਿੰਘ ਢੀਂਡਸਾ https://punjabi.newsd5.in/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%b8%e0%a8%bf%e0%a9%b1%e0%a8%96-%e0%a8%ad%e0%a8%be%e0%a8%88%e0%a8%9a%e0%a8%be%e0%a8%b0%e0%a9%87-%e0%a8%a6/ Mon, 16 May 2022 12:54:48 +0000 https://punjabi.newsd5.in/?p=158100 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਬੀਤੇਂ ਦਿਨੀਂ ਪਾਕਿਸਤਾਨ ਵਿੱਚ ਦੋ ਸਿੱਖ ਕਾਰੋਬਾਰੀਆਂ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਸ ਘਟਨਾ ਦਾ ਗੰਭੀਰ ਨੋਟਿਸ ਲੈਣ ਲਈ ਕਿਹਾ ਹੈ।

CM Mann ਦਾ ਵੱਡਾ ਐਕਸ਼ਨ , ਦਿੱਤੇ ਕਾਰਵਾਈ ਦੇ ਹੁਕਮ, ਨਾਲੇ ਬਾਗੋ-ਬਾਗ ਕਰਤੇ ਲੋਕ | D5 Channel Punjabi

ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਦੀ ਅਸੁਰੱਖਿਆਂ ਦੀ ਬਣੀ ਗੰਭੀਰ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਪਿਛਲੇਂ ਲੰਮੇ ਸਮੇਂ ਤੋਂ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਉੱਥੇ ਰਹਿ ਰਹੇ ਸਿੱਖਾਂ ਵਿੱਚ ਸਹਿਮ ਦਾ ਮਾਹੌਲ ਬਣਿਆਂ ਹੋਇਆ ਹੈ।

Kisan News : ਲਓ ਫੇਰ ਟੁੱਟਣਗੇ ਬੈਰੀਕੇਡ, ਜਥੇਬੰਦੀਆਂ ਦਾ ਵੱਡਾ ਐਲਾਨ! | D5 Channel Punjabi

ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਪਹਿਲਾਂ ਵੀ ਕਈ ਵਾਰੀ ਘੱਟ ਗਿਣਤੀ ਸਿੱਖਾਂ ਅਤੇ ਗੁਰੂਧਾਮਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਇਹਨਾਂ ਘਟਨਾਵਾਂ ਵਿੱਚ ਪਿਛਲੇ ਵਰ੍ਹੇਂ ਸਿੱਖ ਹਕੀਮ ਦੀ ਪੇਸ਼ਾਵਰ ਵਿੱਚ ਗੋਲੀ ਮਾਰ ਕੇ ਹੱਤਿਆਂ ਕਰ ਦਿੱਤੀ ਗਈ ਸੀ। ਸਾਲ 2018 ਵਿੱਚ ਸਿੱਖ ਭਾਈਚਾਰੇ ਦੇ ਹਰਮਨ ਪਿਆਰੇ ਆਗੂ ਗੁਰਚਰਨਜੀਤ ਸਿੰਘ ਦੀ ਵੀ ਹੱਤਿਆਂ ਕੀਤੀ ਗਈ ਸੀ।

Farming With Amarjit Waraich : ਝੋਨੇ ਦੇ ਚੰਗੇ ਝਾੜ ਲਈ ਜਰੂਰੀ ਨੁਕਤਾ, ਪਨੀਰੀ ਬੀਜਣ ਸਮੇਂ ਨਾ ਕਰੋ ਇਹ ਗਲਤੀ

ਇਸੇ ਤਰ੍ਹਾਂ ਸਾਲ 2020 ਵਿੱਚ ਇੱਕ ਨਿਊਜ਼ ਚੈੱਨਲ ਦੇ ਐਂਕਰ ਰਵਿੰਦਰ ਸਿੰਘ ਦੀ ਹੱਤਿਆਂ ਕੀਤੀ ਗਈ । ਢੀਂਡਸਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਤੁਰੰਤ ਗੁਆਂਢੀ ਮੁਲਕ ਨਾਲ ਗੱਲਬਾਤ ਕਰਕੇ ਉੱਥੇ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਦਬਾਅ ਪਾਉਣਾ ਚਾਹੀਦਾ ਹੈ।

]]>
ਸੁਖਦੇਵ ਸਿੰਘ ਢੀਂਡਸਾ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨਸ਼ੀਲ ਹੋਣ ਦੀ ਅਪੀਲ  https://punjabi.newsd5.in/%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%a2%e0%a9%80%e0%a8%82%e0%a8%a1%e0%a8%b8%e0%a8%be-%e0%a8%b5%e0%a9%b1%e0%a8%b2%e0%a9%8b%e0%a8%82/ Mon, 25 Apr 2022 13:03:45 +0000 https://punjabi.newsd5.in/?p=154598 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਸਮੁੱਚੇ ਪੰਥਕ ਹਾਲਾਤ ਵਿੱਚ ਪੈਦਾ ਹੋਏ ਵੱਡੇ ਬਿਖਰਾਅ ਨੂੰ ਦੇਖਦਿਆਂ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੇ ਸਮੁਚੇ ਸਿੱਖ ਪੰਥ ਨੂੰ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਪਹਿਲਾਂ ਵੀ ਕਈ ਵਾਰ ਅਜਿਹੇ ਬਿਖੜੇ ਸਮਿਆਂ ‘ਚੋਂ ਗੁਜ਼ਰਨਾ ਪਿਆ ਹੈ।

Bhagwant Mann ਦਾ ਹੋਇਆ ਇਲਾਕਾ ਸੀਲ? ਮਾਹੌਲ ਹੋਇਆ ਤੱਤਾ | D5 Channel Punjabi

ਪਰ ਸਭ ਦੇ ਸਾਂਝੇ ਯਤਨਾਂ ਨਾਲ ਇਹ ਮੁੜ ਆਪਣੇ ਪੈਰਾਂ ‘ਤੇ ਖੜ੍ਹੀ ਹੀ ਨਹੀਂ ਹੋਈ, ਸਗੋਂ ਇਸ ਨੇ ਮਜ਼ਬੂਤੀ ਨਾਲ ਹਮੇਸ਼ਾ ਅਗਾਂਹ ਵੱਲ ਕਦਮ ਉਠਾਏ ਹਨ। ਅੱਜ ਵੀ ਜੇਕਰ  ਕੌਮ ਦੇ ਰਹਿਨੁਮਾ ਇਕੱਠੇ ਹੋ ਕੇ ਯਤਨਸ਼ੀਲ ਹੁੰਦੇ ਹਨ ਤਾਂ ਨਾ ਸਿਰਫ਼ ਅਜਿਹੇ ਔਖੇ ਸਮੇਂ ਪਾਰ ਹੀ ਕੀਤਾ ਜਾ ਸਕਦਾ ਹੈ ਸਗੋਂ ਆਪਣੇ ਨਿਸ਼ਾਨਿਆਂ ਵੱਲ ਵੀ ਦ੍ਰਿੜ੍ਹਤਾ ਨਾਲ ਵਧਿਆ ਜਾ ਸਕਦਾ ਹੈ।

BIG News : Delhi ਪਹੁੰਚ CM Bhagwant Mann ਦਾ ਧਮਾਕਾ! ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਉਨ੍ਹਾਂ ਹਮੇਸ਼ਾ ਕੌਮ ਲਈ ਧਾਰ ਬਣੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਮਹਾਨ ਜਥੇਬੰਦੀ ਨੂੰ ਮਜ਼ਬੂਤੀ ਬਖਸ਼ਣ ਵਿੱਚ ਸਹਾਈ ਹੋਣ । ਅੱਜ ਦੁਨੀਆਂ ਭਰ ਵਿੱਚ ਬੈਠਾ ਅਕਾਲੀ ਪਰੰਪਰਾਵਾਂ ਪ੍ਰਤੀ ਚਿੰਤਾਵਾਨ ਹੋਇਆ ਵਿਅਕਤੀ ਸਭ ਪੰਥ ਦਰਦੀਆਂ ਨੂੰ ਇੱਕ ਸਟੇਜ ‘ਤੇ ਖੜ੍ਹਾ ਹੋਇਆ ਵੇਖਣਾ ਚਾਹੁੰਦਾ ਹੈ।

CM Mann ਦਾ ਵੱਡਾ ਐਕਸ਼ਨ! ਵੱਡੇ ਅਫ਼ਸਰ ਕਰਾਤੇ ਚੁੱਪ | D5 Channel Punjabi

ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੇ ਬਿਹਤਰੀ ਲਈ ਆਪਣੀ ਨਿਮਰਤਾ ਵਿਖਾਉਂਦੇ ਹੋਏ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਣ ਤਾਂ ਜੋ ਇਸ ਪੰਥ ਦੀ ਪ੍ਰਤੀਨਿਧ ਜਮਾਤ ਨੂੰ ਸਵਾਲਾਂ ਦੇ ਘੇਰੇ ‘ਚੋਂ ਕੱਢ ਕੇ ਮੁੜ ਕੌਮ ਦੀ ਸੇਵਾ ਲਈ ਇੱਕ ਉੱਤਮ ਸੰਸਥਾ ਬਣਾਉਣ ਵਿੱਚ ਸਹਾਈ ਹੋਇਆ ਜਾਏ।

]]>
ਸ਼ਹੀਦ ਸੁਖਦੇਵ ਦੇ ਜੱਦੀ ਘਰ ‘ਚ ਬਿਜਲੀ ਦਾ ਬਿੱਲ ਨਾ ਭਰੇ ਜਾਣ ਤੇ ਕੱਟਿਆ ਕਨੈਕਸ਼ਨ https://punjabi.newsd5.in/%e0%a8%b8%e0%a8%bc%e0%a8%b9%e0%a9%80%e0%a8%a6-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%a6%e0%a9%87-%e0%a8%9c%e0%a9%b1%e0%a8%a6%e0%a9%80-%e0%a8%98%e0%a8%b0-%e0%a8%9a-%e0%a8%ac/ Wed, 27 Mar 2019 11:20:38 +0000 https://punjabi.newsd5.in/?p=46355 ਲੁਧਿਆਣਾ : ਗੋਰਿਆਂ ਨਾਲ ਲੜਦੇ ਹੋਏ, ਦੇਸ਼ ਦੀ ਖਾਤਰ ਹਸ ਕੇ ਫਾਂਸੀ ਤੇ ਚੜ੍ਹ ਜਾਣ ਵਾਲੇ ਸੁਖਦੇਵ ਜਿਨ੍ਹਾਂ ਦੀ ਸ਼ਹੀਦੀ ਨੂੰ ਹੁਣ ਸਰਕਾਰਾਂ ਭੁਲਦੀਆਂ ਲੱਗਦੀਆਂ ਜਾਪਦੀਆਂ ਹਨ। ਮਾਮਲਾ ਲੁਧਿਆਣਾ ਦਾ ਹੈ ਜਿਥੇ ਸ਼ਹੀਦ ਸੁਖਦੇਵ ਦੇ ਇੱਥੇ ਸਥਿਤ ਜੱਦੀ ਘਰ ਦਾ ਬਿਜਲੀ ਕਨੈਕਸ਼ਨ ਬਿਲ ਨਾ ਭਰੇ ਜਾਣ ‘ਤੇ ਕੱਟ ਦਿੱਤਾ ਗਿਆ ਹੈ। ਸ਼ਹਿਰ ਦੇ ਘੰਟਾ ਘਰ ਨੇੜਲੇ ਇਲਾਕੇ ‘ਚ ਸ਼ਹੀਦ ਸੁਖਦੇਵ ਦਾ ਇਹ ਘਰ ਪਿਛਲੇ ਕਈ ਦਹਾਕਿਆਂ ਤੋਂ ਚਰਚਾ ‘ਚ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਇਸ ਘਰ ‘ਚ ਕੁਝ ਕਿਰਾਏਦਾਰ ਰਹਿੰਦੇ ਸਨ ਜਿਨ੍ਹਾਂ ਨੇ ਘਰ ਖਾਲੀ ਕਰਾਉਣ ਵਿਰੁੱਧ ਲੰਮਾਂ ਸਮਾਂ ਅਦਾਲਤੀ ਲੜਾਈ ਲੜੀ ਪਰ ਆਖਰ ਕੁਝ ਸਮਾਂ ਪਹਿਲਾਂ ਇਸ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅੱਜ ਕੱਲ੍ਹ ਇਸ ਘਰ ਦੀ ਦੇਖ ਭਾਲ਼ ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰ ਅਸ਼ੋਕ ਥਾਪਰ ਵਲੋਂ ਕੀਤੀ ਜਾ ਰਹੀ ਹੈ।

Read Also ਮੀਟਰ ਪੱਟਣ ਆਏ ਬਿਜਲੀ ਵਾਲੇ, ਜਨਾਨੀਆਂ ਨੇ ਵੀ ਫੇਰੀ ਡਾਂਗ ! (ਵੀਡੀਓ)

ਸ੍ਰੀ ਥਾਪਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਬਿਲ ਮਿਲਿਆ ਨਹੀਂ ਜਦਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਬਿਜਲੀ ਬਿਲ ਬਾਦਸਤੂਰ ਇਸ ਘਰ ‘ਚ ਪੁੱਜਦਾ ਰਿਹਾ ਹੈ ਅਤੇ ਲਗਾਤਾਰ ਭਰਿਆ ਵੀ ਜਾਂਦਾ ਰਿਹਾ ਹੈ। ਬਿਜਲੀ ਨਿਗਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਘਰ ਦਾ ਬਿਜਲੀ ਬਿਲ 2500 ਰੁਪਏ ਦੇ ਕਰੀਬ ਬਕਾਇਆ ਹੈ ਅਤੇ ਅਦਾ ਨਾ ਕੀਤੇ ਜਾਣ ਕਾਰਨ ਨਿਯਮਾਂ ਮੁਤਾਬਕ ਕੱਟ ਦਿੱਤਾ ਗਿਆ ਹੈ। ਬਿਜਲੀ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਜਲੀ ਕਨੈਕਸ਼ਨ ਬਾਰੇ ਨਿਗਮ ਦੇ ਉੱਚ ਅਧਿਕਾਰੀਆਂ ਜਾਂ ਸਰਕਾਰ ਵਲੋਂ ਕੋਈ ਵਿਸ਼ੇਸ਼ ਛੋਟ ਨਾ ਹੋਣ ਕਾਰਨ ਇਸ ਨੂੰ ਆਮ ਸ਼੍ਰੇਣੀ ਦੇ ਬਿਜਲੀ ਖਪਤਕਾਰ ਦੀ ਤਰਜ ‘ਤੇ ਹੀ ਕੱਟ ਦਿੱਤਾ ਗਿਆ। ਲੋਕ ਸਭਾ ਚੋਣਾਂ ਦਾ ਮੌਕਾ ਹੋਣ ਕਾਰਨ ਇਹ ਮਾਮਲਾ ਰਾਜਸੀ ਚਰਚਾ ਦਾ ਵਿਸ਼ਾ ਬਣਨ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਪਹਿਲਾਂ ਵੀ ਹਰ ਚੋਣ ਵੇਲ਼ੇ ਇਸ ਘਰ ਦੇ ਨਾਜਾਇਜ਼ ਕਬਜ਼ੇ ਦੀ ਚਰਚਾ ਹੁੰਦੀ ਰਹੀ ਹੈ।

]]>