sukhbir sigh badal – D5 News https://punjabi.newsd5.in Truth Seeking News Network. Fri, 29 Oct 2021 11:54:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sukhbir sigh badal – D5 News https://punjabi.newsd5.in 32 32 Sukhbir Badal ਦੀ ਰੈਲੀ ‘ਚ ਹਾਦਸਾ, ਮੋਟਰਸਾਈਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ https://punjabi.newsd5.in/sukhbir-badal-%e0%a8%a6%e0%a9%80-%e0%a8%b0%e0%a9%88%e0%a8%b2%e0%a9%80-%e0%a8%9a-%e0%a8%b9%e0%a8%be%e0%a8%a6%e0%a8%b8%e0%a8%be-%e0%a8%ae%e0%a9%8b%e0%a8%9f%e0%a8%b0%e0%a8%b8%e0%a8%be%e0%a8%88/ Fri, 29 Oct 2021 11:54:07 +0000 https://punjabi.newsd5.in/?p=129435 ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ੁੱਕਰਵਾਰ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਅਧਿਕਾਰ ਖੇਤਰ ਨੂੰ ਪੰਜਾਬ ਦੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਦੇ ਵਿਰੋਧ ਵਿੱਚ ਮਾਰਚ ਕੱਢਿਆ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਜ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ 50 ਕਿਲੋਮੀਟਰ ਦਾ ਵਾਧਾ ਕਰਨ ਦੇ ਵਿਰੋਧ ਵਿੱਚ ਪਾਕਿਸਤਾਨ ਸਰਹੱਦ ’ਤੇ ਅਟਾਰੀ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੱਕ ਰੋਸ਼ ਮਾਰਚ ਕੱਢਿਆ ਗਿਆ।

ਸੁਖਬੀਰ ਬਾਦਲ ਦੀ ਰੈਲੀ ‘ਚ ਵਾਪਰਿਆ ਵੱਡਾ ਭਾਣਾ || D5 Channel Punjabi

ਇਸ ਮਾਰਚ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ।ਦਰਅਸਲ, ਇੱਕ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਜਾਨ ਚਲੀ ਗਈ।ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖਿਆ ਅਤੇ ਉੱਥੋਂ ਨਿਕਲਣ ਦਾ ਰਸਤਾ ਮੁਹੱਈਆ ਕਰਵਾਇਆ।

]]>
ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੋਰੋਨਾ ਕੇਅਰ ਕੇਂਦਰਾਂ ’ਚੋਂ ਸੈਂਕੜੇ ਮਰੀਜ ਤੰਦਰੁਸਤ ਹੋਏ – ਬੀਬੀ ਜਗੀਰ ਕੌਰ https://punjabi.newsd5.in/%e0%a8%b6%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%95%e0%a8%ae%e0%a9%87%e0%a8%9f%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%a5%e0%a8%be%e0%a8%aa/ Sun, 23 May 2021 12:11:46 +0000 https://punjabi.newsd5.in/?p=105638 ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੱਤਵਾਂ ਕੋਰੋਨਾ ਕੇਅਰ ਕੇਂਦਰ ਸਥਾਪਿਤ
ਸੁਖਬੀਰ ਸਿੰਘ ਬਾਦਲ ਵੱਲੋਂ ਕੋਰੋਨਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੇਵਾ ਕਾਰਜ਼ਾਂ ਦੀ ਸ਼ਲਾਘਾ
ਅੰਮ੍ਰਿਤਸਰ:ਕੋਰੋਨਾ ਮਹਾਂਮਾਰੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤਹਿਤ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸੱਤਵਾਂ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾਂ ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੋਰੋਨਾ ਕੇਅਰ ਕੇਂਦਰ ਵਿਚ 25 ਬੈਡ ਲਗਾਏ ਗਏ ਹਨ ਅਤੇ ਕੋਰੋਨਾ ਮਰੀਜਾਂ ਲਈ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਇਸ ਕੋਰੋਨਾ ਕੇਅਰ ਕੇਂਦਰ ਵਿਚ ਆਈ ਐਮ ਏ ਰੋਪੜ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਕੇਂਦਰ ਵਿਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਮੈਡੀਕਲ ਸਟਾਫ 24 ਘੰਟੇ ਹਾਜ਼ਰ ਰਹੇਗਾ।
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਕੋਰੋਨਾ ਕੇਅਰ ਕੇਂਦਰ ਦੀ ਸ਼ੁਰੂਆਤ ਕਰਨ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਨੁਸਾਰ ਹਰ ਔਖੀ ਘੜੀ ਮਨੁੱਖਤਾ ਦੇ ਨਾਲ ਖੜ੍ਹਦੀ ਹੈ ਅਤੇ ਅੱਜ ਕੋਰੋਨਾ ਦੇ ਦੌਰ ਅੰਦਰ ਵੀ ਆਪਣਾ ਫਰਜ਼ ਸਮਝਦਿਆਂ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਸੱਤ ਕੋਰੋਨਾਂ ਕੇਅਰ ਕੇਂਦਰ ਵੱਖ-ਵੱਖ ਜਿਲ੍ਹਿਆ ਵਿਚ ਸਥਾਪਤ ਕੀਤੇ ਹਨ ਜਿਥੋਂ ਹੁਣ ਤੱਕ ਸੈਂਕੜੇ ਮਰੀਜ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰੋਪੜ ਵਿਖੇ ਆਈ ਐਮ ਏ ਦੇ ਸਹਿਯੋਗ ਨਾਲ ਕੋਰੋਨਾ ਕੇਅਰ ਕੇਂਦਰ ਖੋਲਿਆ ਗਿਆ ਹੈ ਅਤੇ ਏਥੇ ਮਰੀਜਾਂ ਨੂੰ ਲੈਵਲ 1 ਤੇ ਲੈਵਲ 2 ਦੀਆਂ ਸੇਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਜਿਹੜੇ ਮਰੀਜ ਸੀਰੀਅਸ ਹੋਣਗੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਤੱਕ ਲੈਜਾਇਆ ਜਾਵੇਗਾ।
ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਸ਼੍ਰੋਮਣੀ ਕਮੇਟੀ ਦੇ ਕੋਰੋਨਾ ਕੇਅਰ ਕੇਂਦਰਾਂ ਵਿਚ ਪਹੁੰਚਣ ਜਿਥੇ ਉਨ੍ਹਾਂ ਨੂੰ ਬੇਹਤਰ ਇਲਾਜ਼ ਦੇ ਨਾਲ-ਨਾਲ ਦਵਾਈਆਂ ਅਤੇ ਲੰਗਰ ਦੀ ਸਹੂਲਤ ਵੀ ਦਿੱਤੀ ਜਾਵੇਗੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਅੰਦਰ ਬਣੇ ਹਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਜਦਕਿ ਸਿੱਖ ਸੰਸਥਾ ਸ੍ਰੋਮਣੀ ਕਮੇਟੀ ਨੇ ਕੋਰੋਨਾ ਮਰੀਜਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕੀਤੀ ਹੈ। ਪੰਜਾਬ ਦੇ ਹਲਾਤਾਂ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਮੈਡੀਕਲ ਵਾਰਡ ਲੋਕਾਂ ਲਈ ਸਹਾਰਾ ਬਣ ਰਹੇ ਹਨ। ਸ. ਬਾਦਲ ਨੇ ਆਖਿਆ ਕਿ ਸਰਕਾਰ ਦਾ ਫਰਜ ਬਣਦਾ ਸੀ ਕਿ ਉਹ ਪੰਜਾਬ ਦੇ ਲੋਕਾਂ ਲਈ ਇਸ ਔਖੇ ਸਮੇਂ ਬੇਹਤਰ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਦੀ, ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਸਹੀ ਪ੍ਰਬੰਧ ਕਰ ਲੈਂਦੀ ਤਾਂ ਸੈਂਕੜੇ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਨ੍ਹਾਂ ਰੋਪੜ ਵਿਖੇ ਖੋਲੇ ਗਏ ਕੋਰੋਨਾ ਵਾਰਡ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਨਾਲ ਸਹਿਯੋਗ ਲਈ ਡਾ. ਦਲਜੀਤ ਸਿੰਘ ਚੀਮਾਂ ਅਤੇ ਆਈ ਐਮ ਏ ਰੋਪੜ ਦੇ ਨੁਮਾਇੰਦਿਆ ਦਾ ਧੰਨਵਾਦ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਸ. ਅਜਮੇਰ ਸਿੰਘ ਖੇੜਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸ.ਚਰਨਜੀਤ ਸਿੰਘ ਕਾਲੇਵਾਲ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਰੋਪੜ, ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ, ਓ ਐਸ ਡੀ ਡਾ. ਅਮਰੀਕ ਸਿੰਘ ਤੇ ਡਾ. ਸੁਖਬੀਰ ਸਿੰਘ, ਸ. ਇੰਦਰਪਾਲ ਸਿੰਘ ਚੱਢਾ, ਸ. ਪਰਮਜੀਤ ਸਿੰਘ ਮੱਕੜ, ਸ. ਹਰਮੋਹਣ ਸਿੰਘ, ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ ਜਿੰਦਵੜ੍ਹੀ, ਸ. ਨੱਥਾ ਸਿੰਘ ਮੈਨੇਜਰ ਸਮੇਤ ਹੋਰ ਹਾਜ਼ਰ ਸਨ।
]]>
‘ਵਿਧਾਨ ਸਭਾ ਵਿੱਚ ਮਾਫੀਆ ਰਾਜ ਦਾ ਚੁੱਕਾਗੇ ਮੁੱਦਾ’ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%b5%e0%a8%bf%e0%a9%b1%e0%a8%9a-%e0%a8%ae%e0%a8%be%e0%a8%ab%e0%a9%80%e0%a8%86-%e0%a8%b0%e0%a8%be%e0%a8%9c-%e0%a8%a6/ Thu, 21 Jan 2021 13:44:34 +0000 https://punjabi.newsd5.in/?p=87829 ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੇ ਨਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ‘ਤੇ ਹਰਪਾਲ ਸਿੰਘ ਚੀਮਾ ਵੱਲੋਂ ਸਾਥੀਆਂ ਸਮੇਤ ਛਾਪੇਮਾਰੀ, ਕੈਪਟਨ ਨੂੰ ਦੱਸਿਆ ਮਾਈਨਿੰਗ ਮਾਫੀਆ ਦਾ ਸਰਗਨਾ

ਰੇਤ ਸਮੇਤ ਹਰ ਪ੍ਰਕਾਰ ਦੇ ਮਾਫੀਆ ਲਈ ਕੈਪਟਨ ਅਤੇ ਉਸਦੇ ਮੰਤਰੀ, ਵਿਧਾਇਕ ਜ਼ਿੰਮੇਵਾਰ : ਨੀਨਾ ਮਿੱਤਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਿੱਚ ਚਲ ਰਹੇ ਮਾਈਨਿੰਗ ਮਾਫੀਏ ਦੇ ਰਾਜ ਦਾ ਮਾਮਲਾ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਠਾਉਂਦੇ ਹੋਏ ਮਾਫੀਆ ਦੇ ਸਰਗਨਾ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਰਦਾਫਾਸ ਕਰੇਗੀ। ਇਨ੍ਹਾਂ ਪ੍ਰਗਟਾਵਾ ਅੱਜ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਪਿੰਡਾਂ ਵਿੱਚ ਚੱਲ ਰਹੇ ਗੈਰਕਾਨੂੰਨ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰਨ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਖਜ਼ਾਨਚੀ ਨੀਨਾ ਮਿੱਤਲ, ਗੁਰਪ੍ਰੀਤ ਸੰਧੂ, ਵਿੱਕੀ ਘਨੌਰ ਵੀ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਪਾਰਲੀਮੈਂਟ ਹਲਕੇ ਪਟਿਆਲੇ ਵਿੱਚ ਸ਼ਰਾਬ ਮਾਫੀਆ, ਮਾਈਨਿੰਗ ਮਾਫੀਆ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਾਫੀਆ ਕੈਪਟਨ ਅਸ਼ੀਰਵਾਦ ਨਾਲ ਚਲ ਰਿਹਾ ਹੈ।

ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ,ਟੁੱਟੇਗੀ ਬੀਜੇਪੀ ਸਰਕਾਰ?ਖੁਸ਼ ਹੋਏ ਕਿਸਾਨ

ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਚਲ ਰਹੇ ਹਰ ਮਾਫੀਏ ਲਈ ਕੈਪਟਨ ਅਮਰਿੰਦਰ ਸਿੰਘ, ਮੰਤਰੀ ਅਤੇ ਵਿਧਾਇਕ ਜ਼ਿੰਮੇਵਾਰੀ ਹਨ, ਜਿਨ੍ਹਾਂ ਨੇ ਮਾਫੀਆਂ ਨਾਲ ਹਿੱਸੇਪੱਤੀ ਸਾਂਝੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ‘ਚ ਕੈਪਟਨ ਸਰਕਾਰ ਦੀਆਂ ਹਿਦਾਇਤਾਂ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ, ਪਿੰਡਾਂ ਵਿੱਚ 30-30 ਫੁੱਟ ਡੂੰਘੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮੀਡੀਆ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮਾਈਨਿੰਗ ਮਾਫੀਆ ਦਾ ਵਿਰੋਧ ਕਰਦੇ ਹਨ ਤਾਂ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਲੋਕਾਂ ਨੇ ਦੋ ਬੱਚਿਆਂ ਨੂੰ ਹਰਪਾਲ ਸਿੰਘ ਚੀਮਾ ਨਾਲ ਮਿਲਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੇ ਪਿਤਾ ਨੇ ਮਾਈਨਿੰਗ ਮਾਫੀਆ ਲਈ ਆਵਾਜ਼ ਚੁੱਕੀ ਸੀ, ਤਾਂ ਉਸ ਉੱਤੇ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਲੋਕਾਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਧੱਕੇ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਪਟਿਆਲਾ ਜ਼ਿਲ੍ਹੇ ਸਮੇਤ ਪੰਜਾਬ ਭਰ ਵਿੱਚ ਚੱਲ ਰਹੇ ਮਾਫੀਆ ਰਾਜ ਦਾ ਮੁੱਦਾ ਚੁੱਕੇਗੀ।

ਕਿਸਾਨ ਅੰਦੋਲਨ ‘ਚ ਬੈਂਸ ਦੀ ਧਮਾਕੇਦਾਰ ਐਂਟਰੀ ! ਕੀਤਾ ਵੱਡਾ ਐਲਾਨ! ਪੰਜਾਬ ‘ਚ ਆਇਆ ਸਿਆਸੀ ਭੂਚਾਲ!

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਭ ਕੁਝ ਮੀਡੀਆ ਵਿੱਚ ਆਉਣ ਤੋਂ ਬਾਅਦ ਵੀ ਕੈਪਟਨ ਸਾਹਿਬ ਨੂੰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਉੱਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਦਾ ਮਾਮਲਾ ਡੀਜੀਪੀ ਨੂੰ ਪੱਤਰ ਲਿਖਕੇ ਉਨ੍ਹਾਂ ਕੋਲ ਵੀ ਉਠਾਉਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਗਏ ਮਾਈਨਿੰਗ ਮਾਫੀਆ ਮਾਡਲ ਨੂੰ ਹੁਣ ਕੈਪਟਨ ਸਾਹਿਬ ਅੱਗੇ ਵਧਾ ਰਹੇ ਹਨ। ਪਹਿਲਾਂ ਮਾਫੀਆ ਤੋਂ ਬਾਦਲ ਪਰਿਵਾਰ ਮੋਟੇ ਪੈਸੇ ਲੈਂਦੇ ਰਹੇ ਅਤੇ ਹੁਣ ਕੈਪਟਨ ਸਾਹਿਬ ਆਪਣੀ ਜੇਬ ਭਰ ਰਹੇ ਹਨ। ਇਸ ਮੌਕੇ ਪੱਪੂ, ਅਮਰ ਸੈਣੀ, ਹਰਜੀਤ ਸੇਹਰਾ, ਇਸਲਾਮ ਅਲੀ, ਦਿਨੇਸ਼ ਮਹਿਤਾ, ਮਨਦੀਪ ਸਰਾਓ,  ਰਤਨੀਸ਼ ਜਿੰਦਲ ਹਾਜ਼ਰ ਸਨ।

]]>
ਕੈਪਟਨ ਤੇ ਪ੍ਰਨੀਤ ਕੌਰ ਦੇ ਵੱਖਰੇ ਰਾਹ!, ਵੀਡੀਓ ਆਈ ਸਾਹਮਣੇ, ਦੇਖ ਕੇ ਹੋ ਜਾਓਗੇ ਹੈਰਾਨ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%a4%e0%a9%87-%e0%a8%aa%e0%a9%8d%e0%a8%b0%e0%a8%a8%e0%a9%80%e0%a8%a4-%e0%a8%95%e0%a9%8c%e0%a8%b0-%e0%a8%a6%e0%a9%87-%e0%a8%b5%e0%a9%b1%e0%a8%96/ Fri, 17 Jan 2020 04:11:28 +0000 https://punjabi.newsd5.in/?p=59266 ਚੰਡੀਗੜ੍ਹ : ਕਹਿੰਦੇ ਨੇ ਰਾਜਨੀਤੀ ਅਜਿਹੀ ਚੀਜ਼ ਹੈ ਜੋ ਸਕੇ ਭਰਾਵਾਂ ਨੂੰ ਵੀ ਵੱਖੋ ਵੱਖ ਦਰਸਾ ਜਾਂਦੀ ਹੈ। ਬੇਸ਼ੱਕ ਪਰਿਵਾਰ ਵਿਚ ਕਈ ਜੀਅ ਰਾਜਨੀਤੀ ਨਾਲ ਜੁੜੇ ਹੋਣ ਪਰ ਜ਼ੁਰੂਰੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਵਿਚਾਰ ਵੀ ਇਕ ਦੂਜੇ ਨਾਲ ਜੁੜੇ ਹੋਣ। ਚਾਹੇ ਉਹ ਪਤੀ ਪਤਨੀ ਹੀ ਕਿਉਂ ਨਾ ਹੋਣ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੀ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਵਾਕਆਉਟ ਨੂੰ ਲੈ ਕੇ ਦੋਵੇਂ ਪਤੀ ਪਤਨੀ ਦੀ ਜੋੜੀ ਦੇ ਵਿਚਾਰ ਵੱਖ ਵੱਖ ਦਿਖਾਈ ਦੇ ਰਹੇ ਹਨ।

ਕੈਪਟਨ ਤੇ ਪ੍ਰਨੀਤ ਕੌਰ ਦੇ ਵੱਖਰੇ ਰਾਹ!, ਵੀਡੀਓ ਆਈ ਸਾਹਮਣੇ, ਦੇਖ ਕੇ ਹੋ ਜਾਓਗੇ ਹੈਰਾਨ

ਦਰਅਸਲ ਕੱਲ੍ਹ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸੀ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਪੰਜਾਬ ਸਰਕਾਰ ਨੂੰ ਬਿਜਲੀ ਦੇ ਮੁੱਦੇ ਘੇਰਦੇ ਹੋਏ ਵਾਕਆਊਟ ਕਰ ਗਏ। ਇਸੇ ਵਾਕਆਊਟ ‘ਤੇ ਬੋਲਦੇ ਕੈਪਟਨ ਨੇ ਕਿਹਾ ਕਿ ਵਾਕਆਊਟ ਕਰਨਾ ਹੁਣ ਕੋਈ ਖਾਸ ਗੱਲ ਨਹੀਂ ਅਕਸਰ ਵਿਰੋਧੀ ਧਿਰਾਂ ਇੱਦਾ ਹੀ ਕਰਦੀਆਂ ਹਨ।ਮੈਂ ਵੀ ਜਦੋਂ ਵਿਰੋਧੀ ਧਿਰ ‘ਚ ਸੀ ਤਾਂ ਵਾਕਆਊਟ ਕਰਦਾ ਹੀ ਹੁੰਦਾ ਸੀ ਪਰ ਉਥੇ ਹੀ ਉਨ੍ਹਾਂ ਦੀ ਧਰਮਪਤਨੀ ਪ੍ਰਨੀਤ ਕੌਰ ਦੇ ਇਸ ਤੇ ਵੱਖਰੇ ਵਿਚਾਰ ਨੇ ਉਹਨਾਂ ਵਿਰੋਧੀ ਧਿਰਾਂ ਨੂੰ ਸਲਾਹ ਦਿੱਤੀ ਹੈ ਕਿ ਸਿਰਫ ਵਾਕਆਊਟ ਨਾਲ ਕੰਮ ਨਹੀਂ ਚੱਲੇਗਾ।

ਤਾਂ ਦੇਖਿਆ ਤੁਸੀਂ ਕੈਪਟਨ ਅਤੇ ਉਹਨਾਂ ਦੀ ਪਤਨੀ ਦੇ ਵਾਕਆਊਟ ਨੂੰ ਲੈ ਕੇ ਵਿਚਾਰ ਕਿਸ ਤਰ੍ਹਾਂ ਦੇ ਹਨ। ਇਹ ਗੱਲ ਸਿਰਫ ਇਸ ਜੋੜੀ ਦੀ ਨਹੀਂ ਹੈ। ਪੰਜਾਬ ਦੀ ਰਾਜਨੀਤੀ ‘ਚ ਹੋਰ ਵੀ ਬਹੁਤ ਜੋੜੀਆਂ ਨੇ ਜਿਨ੍ਹਾਂ ਦੇ ਵਿਚਾਰ ਰਾਜਨੀਤੀ ਨੂੰ ਲੈ ਕੇ ਵੱਖੋ ਵੱਖਰੇ ਦੇਖੇ ਗਏ ਹਨ। ਚਾਹੇ ਉਹ ਢੀਂਡਸਾ ਪਿਓ ਪੁੱਤ ਦੀ ਜੋੜੀ ਹੋਵੇ ਜਾਂ ਫਿਰ ਬਾਦਲ ਪਿਓ ਪੁੱਤ ਦੀ ਜੋੜੀ। ਕਈ ਦਫ਼ਾ ਵਿਚਾਰ ਸਭ ਦੇ ਵੱਖੋ ਵੱਖਰੇ ਦੇਖੇ ਗਏ ਹਨ।

]]>
ਬਾਦਲ ਦੀ ਸੁਰੱਖਿਆ ‘ਚ ਤਾਇਨਾਤ ਕਾਂਸਟੇਬਲ ਦੀ ਨਹਿਰ ‘ਚੋਂ ਤੈਰਦੀ ਮਿਲੀ ਲਾਸ਼ https://punjabi.newsd5.in/%e0%a8%ac%e0%a8%be%e0%a8%a6%e0%a8%b2-%e0%a8%a6%e0%a9%80-%e0%a8%b8%e0%a9%81%e0%a8%b0%e0%a9%b1%e0%a8%96%e0%a8%bf%e0%a8%86-%e0%a8%9a-%e0%a8%a4%e0%a8%be%e0%a8%87%e0%a8%a8%e0%a8%be%e0%a8%a4-%e0%a8%95/ Thu, 09 Jan 2020 08:01:49 +0000 https://punjabi.newsd5.in/?p=58995 ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ। ਜਿਸਦੀ ਲਾਸ਼ ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਕਾਂਸਟੇਬਲ ਹਰਜੋਤ ਸਿੰਘ 28 ਸਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਾਦਲ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਕਿਉਰਿਟੀ ਵਿਚ ਤਾਇਨਾਤ ਸੀ।

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ Parminder Dhindsa | ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

ਦੱਸ ਦਈਏ ਕਿ ਉਹ ਬੀਤੇ ਕੱਲ੍ਹ ਤੋਂ ਲਾਪਤਾ ਸੀ। ਬਠਿੰਡਾ ਵਿਖੇ ਸਰਹਿੰਦ ਨਹਿਰ ਵਿਚੋਂ ਉਸ ਦੀ ਸਕਾਰਪੀਓ ਗੱਡੀ ਮਿਲੀ ਅਤੇ ਅੱਜ ਉਸ ਦੀ ਨਹਿਰ ਵਿਚ ਤੈਰਦੀ ਹੋਈ ਲਾਸ਼ ਮਿਲੀ ਹੈ ਅਤੇ ਇਹ ਮਾਮਲਾ ਸ਼ੱਕੀ ਜਾਪਦਾ ਹੈ।

]]>
ਭਰਾ ਹੀ ਬਣਿਆ ਭਰਾ ਦਾ ਵੈਰੀ ? ਸੁਖਬੀਰ ਬਾਦਲ ਦੀ ਸ਼ੈਅ ‘ਤੇ ਮਾਰ ਰਿਹਾ ਛਾਲਾਂ (ਵੀਡੀਓ) https://punjabi.newsd5.in/%e0%a8%ad%e0%a8%b0%e0%a8%be-%e0%a8%b9%e0%a9%80-%e0%a8%ac%e0%a8%a3%e0%a8%bf%e0%a8%86-%e0%a8%ad%e0%a8%b0%e0%a8%be-%e0%a8%a6%e0%a8%be-%e0%a8%b5%e0%a9%88%e0%a8%b0%e0%a9%80-%e0%a8%b8%e0%a9%81%e0%a8%96/ Fri, 26 Apr 2019 04:43:19 +0000 https://punjabi.newsd5.in/?p=47722 ਫਿਰੋਜ਼ਪੁਰ : ਫਿਰੋਜ਼ਪੁਰ ਦੀ ਲੋਕ ਸਭਾ ਸੀਟ ਤੋਂ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਸਿੰਘ ਫਸ ਗਏ ਹਨ। ਇਕ ਪਾਸੇ ਜਿਥੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਏ ਸ਼ੇਰ ਸਿੰਘ ਘੁਬਾਇਆ ਮੈਦਾਨ ‘ਚ ਨੇ ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੈਦਾਨ ‘ਚ ਉਤਰਨਾ ਪਿਆ। ਦੋਵੇਂ ਸੀਟਾਂ ਤੇ ਪੁਰਾਣੇ ਸਾਥੀ ਇਕ ਦੂਜੇ ਨੂੰ ਟੱਕਰ ਦੇ ਰਹੇ ਹਨ। ਜਿਨਾਂ ਦਾ ਮੁਕਾਬਲਾ ਖਾਸਾ ਰੌਮਾਂਚਕ ਬਣਿਆ ਹੋਇਆ ਇਸਦੇ ਚਲਦੇ ਸ਼ੇਰ ਸਿੰਘ ਘੁਬਾਇਆ ਲਈ ਚੁਣੌਤੀਆਂ ਖੜੀਆਂ ਹੁੰਦੀਆਂ ਦਿਖ ਰਹੀਆਂ ਹਨ।

Read Also ‘ਸ਼ੇਰ’ ਦਾ ਪਿਆ ਸੁਖਬੀਰ ਬਾਦਲ ਨਾਲ ਪੇਚਾ (ਵੀਡੀਓ)

ਪਹਿਲਾਂ ਤਾਂ ਰਾਣਾ ਗੁਰਮੀਤ ਸੋਢੀ ਜੋ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ ਤੇ ਬੇਹਦ ਨਾਖੁਸ਼ ਨੇ। ਦੂਜੇ ਪਾਸੇ ਘੁਬਾਇਆ ਦੇ ਵੱਡੇ ਸਕੇ ਭਰਾ ਬਗੀਚਾ ਸਿੰਘ ਨੇ ਵੀ ਆਪਣੇ ਹੀ ਭਰਾ ਨੂੰ ਛੱਡ ਦਿੱਤਾ ਬਗੀਚਾ ਸਿੰਘ ਨੇ ਸ਼ੇਰ ਸਿੰਘ ਘੁਬਾਇਆ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸ਼ੇਰ ਸਿੰਘ ਨੇ ਉਨਾਂ ਦੀ ਕਦੇ ਸੁਣੀ ਨਹੀਂ। ਜਿਸ ਕਰਕੇ ਉਹ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਉਥੇ ਹੀ ਉਨਾਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਨੂੰ 2 ਲੱਖ ਵੋਟਾਂ ਨਾਲ ਜਤਾਉਣਗੇ ਤੇ ਸ਼ਿਰ ਸਿੰਘ ਘੁਬਾਇਆ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਤੇ ਅਕਾਲੀ ਦਲ ਦੀਆਂ ਕਈ ਪੋਲਾਂ ਵੀ ਖੋਲੀਆਂ ਹਨ।

ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਵਿਰੋਧੀ ਸ਼ੇਰ ਸਿੰਘ ਘੁਬਾਇਆ ਨੂੰ ਬੇਸਟ ਆਫ ਲੱਕ ਕਿਹਾ ਨਾਲ ਹੀ ਉਨਾਂ ਕੈਪਟਨ ਵਲੋਂ ਕੀਤੇ ਟਵੀਟ ਤੇ ਤੰਜ ਕਸੇ ਨੇ ਤੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਵੀ ਨੇ ਤੇ ਸੁਖਬੀਰ ਬਾਦਲ ਨੇ ਵੀ ਆਪਣਾ ਦਮ ਖਮ ਦਿਖਾ ਰਹੇ ਹਨ ਮੁਕਾਬਲਾ ਰੌਮਾਂਚਕ ਹੈ ਤੇ ਇਸ ਦੇ ਨਤੀਜੇ ਵੀ ਬੇਹਦ ਰੌਮਾਂਚਕ ਹੋਣਗੇ।

]]>
ਅਜੇ ਕੱਲ ਪਾਰਟੀ ‘ਚ ਸ਼ਾਮਿਲ ਹੋਏ ਨੇ ਜਗਮੀਤ ਬਰਾੜ, ਅੱਜ ਬਾਦਲ ਬਾਹਰ ਕੱਢਣ ਦੀ ਕਰਨਗੇ ਸਲਾਹ ? ਆਹ ਪਏ ਨੇ ਸਬੂਤ ! (ਵੀਡੀਓ) https://punjabi.newsd5.in/%e0%a8%85%e0%a8%9c%e0%a9%87-%e0%a8%95%e0%a9%b1%e0%a8%b2-%e0%a8%aa%e0%a8%be%e0%a8%b0%e0%a8%9f%e0%a9%80-%e0%a8%9a-%e0%a8%b8%e0%a8%bc%e0%a8%be%e0%a8%ae%e0%a8%bf%e0%a8%b2-%e0%a8%b9%e0%a9%8b%e0%a8%8f/ Sat, 20 Apr 2019 04:40:53 +0000 https://punjabi.newsd5.in/?p=47386 ਇੰਝ ਜਾਪਦਾ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਬਾਜ਼ ਅੱਖ ਰੱਖੀ ਬੈਠੇ ਸਨ ਤੇ ਜਿਉਂ ਹੀ ਬਾਦਲ ਪਰਿਵਾਰ ਨੇ ਆਪਣਾ ਲਾਵ ਲਸ਼ਕਰ ਲੈ ਕੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਵਾਇਆ। ਇੱਧਰੋਂ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਤੁਰੰਤ ਜਗਮੀਤ ਸਿੰਘ ਬਰਾੜ ਦੇ ਉਹ ਵਟਸਐਪ ਸੁਨੇਹੇ ਜਾਰੀ ਕਰ ਦਿੱਤੇ ਜਿਸ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਮਿਨਤਾਂ ਕਰਦੇ ਦਿਖਾਈ ਦਿੱਤੇ। ਇਨ੍ਹਾਂ ਵਟਸਐਪ ਸੁਨੇਹਿਆਂ ਵਿੱਚ ਜਗਮੀਤ ਸਿੰਘ ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਇੱਕ ਵਾਰ ਕਾਂਗਰਸ ‘ਚ ਸ਼ਾਮਲ ਕਰਵਾਲੋ, ਉਹ ਬਾਦਲਾਂ ਨੂੰ ਠਿਕਾਣੇ ਲਾ ਦੇਣਗੇ।

Read Also ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵੰਤ ਮਾਨ

ਇਨ੍ਹਾਂ ਵਟਸਐਪ ਸੁਨੇਹਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, ਕਿ ਜਿਹੜੇ ਬਰਾੜ ਬਾਦਲਾਂ ਨੂੰ ਠਿਕਾਣੇ ਲਾਉਣ ਦੀ ਪੇਸ਼ਕਸ਼ ਕਰ ਰਹੇ ਸਨ ਉਨ੍ਹਾਂ ਨੇ ਖੁਦ ਨੂੰ ਬਾਦਲਾਂ ਦੇ ਪੈਰੀ ਸੁੱਟ ਦਿੱਤਾ ਹੈ। ਅੰਗਰੇਜੀ ਵਿੱਚ ਲਿਖੇ ਇਨ੍ਹਾਂ ਜਾਰੀ ਕੀਤੇ ਗਏ ਵਟਸਐਪ ਸੁਨੇਹਿਆਂ ਦਾ ਜੇਕਰ ਪੰਜਾਬ ‘ਚ ਅਨੁਵਾਦ ਕੀਤਾ ਜਾਵੇ ਤਾਂ ਸਾਫ ਪਤਾ ਲੱਗੇਗਾ ਕਿ ਉਸ ਵਿੱਚ ਬਰਾੜ ਨਵਜੋਤ ਸਿੰਘ ਸਿੱਧੂ ਨੂੰ ਰਾਸ਼ਟਰੀ ਪੱਧਰ ‘ਤੇ ਚੋਣ ਪ੍ਰਚਾਰ ਵਿੱਚ ਰੁਝੇ ਰਹਿਣ ਦਾ ਤਰਕ ਦਿੰਦੇ ਕਹਿੰਦੇ ਹਨ ਕਿ, “ਸਤਿਕਾਰਯੋਗ ਮਹਾਰਾਜਾ ਸਾਹਿਬ ਮੇਰੇ ਪਾਪ ਬਖ਼ਸ਼ ਦਿਓ, ਕਿਉਂਕਿ ਮੁਹੰਮਤ ਇਕਬਾਲ ਵੀ ਕਹਿੰਦੇ ਹਨ, ਕਿ ਗੁਨ੍ਹਾਗਾਰ ਹੂੰ, ਕਾਫਿਰ ਨਹੀਂ ਹੂੰ ਮੈਂ” ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਨ ਕਿ ਉਹ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਣਗੇ, ਤੇ ਆਪਣੀ ਜਿੰਦਗੀ ਦੇ ਬਾਕੀ ਰਹਿੰਦੇ ਸਾਲ ਉਨ੍ਹਾਂ ਨੂੰ ਸਮਰਪਤ ਕਰ ਦੇਣਗੇ।

ਇੱਕ ਵਟਸਐਪ ਸੁਨੇਹੇ ਵਿੱਚ ਤਾਂ ਜਗਮੀਤ ਬਰਾੜ ਇਹ ਵੀ ਲਿਖਦੇ ਹਨ ਕਿ ਜੇਕਰ ਕਾਂਗਰਸ ਪਾਰਟੀ ਕੋਲ ਬਠਿੰਡਾ ਤੋਂ ਮਜਬੂਤ ਜੱਟ ਸਿੱਖ ਚਿਹਰਾ ਨਹੀਂ ਹੈ ਤਾਂ ਉਹ ਉੱਥੋਂ ਚੋਣ ਲੜਨ ਲਈ ਤਿਆਰ ਹਨ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਜਗਮੀਤ ਬਰਾੜ ਸਰਗਰਮ ਸਿਆਸਤ ‘ਚ ਸ਼ਾਮਲ ਹੋਣ ਲਈ ਇੰਨੇ ਉਤਾਵਲੇ ਸਨ ਕਿ ਉਹ ਕਿਸੇ ਵੀ ਢੰਗ ਨਾਲ ਕੋਈ ਸਿਆਸੀ ਮੁਕਾਮ ਹਾਸਲ ਕਰਨਾ ਚਾਹੁੰਦੇ ਸਨ, ਤੇ ਅਜਿਹੇ ਮੌਕਾਪ੍ਰਸਤਾਂ ਲਈ ਕਾਂਗਰਸ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਵਟਸਐਪ ਸੁਨੇਹੇ ਮੀਡੀਆ ‘ਚ ਵਾਇਰਲ ਕਰਨ ‘ਤੇ ਸਖਤ ਇਤਰਾਜ ਕੀਤਾ ਹੈ।

ਉਨ੍ਹਾਂ ਮੰਨਿਆ ਕਿ, ਉਹ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਲ ਹੋਣ ਲਈ ਤਿਆਰ ਸਨ, ਇਸ ਲਈ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ , ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਈ ਵਟਸਐਪ ਸੁਨੇਹੇ ਭੇਜੇ ਸਨ। ਪਰ ਉਨ੍ਹਾਂ ਅੱਗੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਉਹ ਕਿਸੇ ਕਿਸਮ ਦੇ ਨਿੱਜੀ ਹਮਲਿਆਂ ਵਿੱਚ ਨਹੀਂ ਪੈਣਾ ਚਾਹੁੰਦੇ। ਅੰਗਰੇਜੀ ਦੀ ਇੱਕ ਕਹਾਵਤ ਕਹਿੰਦੀ ਹੈ ਕਿ ਪਿਆਰ ਤੇ ਜੰਗ ਵਿੱਚ ਸਭ ਜਾਇਜ ਹੈ।

ਜਗਮੀਤ ਬਰਾੜ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਪਿਆਰ ਤਾਂ ਸ਼ਾਇਦ ਉਸ ਵੇਲੇ ਵੀ ਕਦੇ ਦਿਖਾਈ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਪਾਰਟੀ ‘ਚ ਸ਼ਾਮਲ ਸਨ, ਪਰ ਵਿਰੋਧੀ ਖੇਮੇਂ ਵਿੱਚ ਜਾਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ‘ਤੇ ਅਜਿਹਾ ਸਿਆਸੀ ਵਾਰ ਕੀਤਾ ਹੈ ਜਿਹੜਾ ਇਸ ਕਹਾਵਤ ਨੂੰ ਸੌ ਫੀਸਦੀ ਸੱਚ ਕਰਦਾ ਪ੍ਰਤੀਤ ਹੁੰਦਾ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਜੇਕਰ ਬਰਾੜ ਕਿਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਦੇ ਹਨ, ਤਾਂ ਇਸ ਸਿਆਸੀ ਵਾਰ ਦਾ ਅਸਰ ਉਸ ਵੇਲੇ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

]]>