stories – D5 News https://punjabi.newsd5.in Truth Seeking News Network. Wed, 09 Mar 2022 09:14:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png stories – D5 News https://punjabi.newsd5.in 32 32 ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋ ਜਹਿਦ ਦੀ ਦਾਸਤਾਂ https://punjabi.newsd5.in/%e0%a8%aa%e0%a8%b0%e0%a8%ae%e0%a8%9c%e0%a9%80%e0%a8%a4-%e0%a8%aa%e0%a8%b0%e0%a8%ae-%e0%a8%a6%e0%a9%80-%e0%a8%b8%e0%a8%b5%e0%a9%88-%e0%a8%9c%e0%a9%80%e0%a8%b5%e0%a8%a8%e0%a9%80-%e0%a8%a7/ Wed, 09 Mar 2022 09:12:21 +0000 https://punjabi.newsd5.in/?p=148426 ਉਜਾਗਰ ਸਿੰਘ

ਪਰਮਜੀਤ ਪਰਮ ਪੰਜਾਬੀ ਦੀ ਪ੍ਰੌੜ ਕਵਿਤਰੀ ਹੈ, ਜਿਨ੍ਹਾਂ ਦੀਆਂ ਹੁਣ ਤੱਕ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਕਵਿਤਾ ਦੀਆਂ ਜੁਗਨੂੰਆਂ ਦੇ ਸਹਾਰੇ, ਅਹਿਸਾਸ ਦੇ ਪਲ ਅਤੇ ਬਿਨ ਦਸਤਕ 3 ਮੌਲਿਕ, ਰਾਹਨੁਮਾ ਪਿਤਾ ਅਤੇ ਮਾਂ ਬੋਲੀ ਦੇ ਸਿਰਨਾਵੇਂ 2 ਸੰਪਾਦਿਤ ਕਾਵਿ ਸੰਗ੍ਰਹਿ, ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ, ਬਾਜ਼ ਅੱਖ ਅਨੁਵਾਦਤ (ਬਾਲ ਨਾਵਲ) ਅਤੇ ਧੁੱਪਾਂ ਤੇ ਛਤਰੀਆਂ ਸਵੈ ਜੀਵਨੀ (ਪੜਚੋਲ ਅਧੀਨ) 3 ਵਾਰਤਕ ਦੀਆਂ ਪੁਸਤਕਾਂ ਹਨ। ਪਰਮਜੀਤ ਪਰਮ ਦੀ ਪਰਿਵਾਰਿਕ ਵਿਰਾਸਤ ਸਾਹਿਤ ਪ੍ਰੇਮੀ ਹੋਣ ਕਰਕੇ ਉਨ੍ਹਾਂ ਨੇ ਸਕੂਲ ਸਮੇਂ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਸਾਹਿਤਕ ਸੀ। ਪਿਤਾ ਕਰਮ ਸਿੰਘ ਚੁਤਾਲਵੀ ਅਤੇ ਭਰਾ ਚਤਰ ਸਿੰਘ ਬੀਰ ਪੰਜਾਬੀ ਦੇ ਕਵੀ ਅਤੇ ਭਰਾ ਮਹਿੰਦਰ ਸਿੰਘ ਪੰਜਾਬੀ ਦੇ ਸਾਹਿਤਕ ਰਸਾਲੇ ਪ੍ਰੇਰਨਾ ਦੇ ਸੰਪਾਦਕ ਰਹੇ ਸਨ।

ਪਰਮਜੀਤ ਪਰਮ ਦੀ ਇਹ ਸਵੈ ਜੀਵਨੀ ਜ਼ਿੰਦਗੀ ਦੀਆਂ ਧੁੱਪਾਂ ਅਤੇ ਛਾਵਾਂ ਦੇ ਸੁਮੇਲ ਦੀ ਬਚਪਨ ਤੋਂ ਬੁਢਾਪੇ ਤੱਕ ਦੇ ਸਫਰ ਦੀ ਦਾਸਤਾਂ ਹੈ। ਇਉਂ ਲਗਦਾ ਹੈ ਕਿ ਪਰਮ ਨੇ ਸਵੈ ਜੀਵਨ ਦੇ ਧਰਮ ਨੂੰ ਨਿਭਾਉਂਦਿਆਂ ਕੁਝ ਵੀ ਛੁਪਾਇਆ ਨਹੀਂ। ਆਮ ਤੌਰ ‘ਤੇ ਸਵੈ ਜੀਵਨੀ ਲਿਖਦਿਆਂ ਲੋਕ ਕੌੜੀਆਂ ਸਚਾਈਆਂ ਨੂੰ ਲੁਕੋ ਲੈਂਦੇ ਹਨ। ਇਹ ਪਰਮਜੀਤ ਪਰਮ ਦੀ ਵਡਿਤਣ ਹੈ। ਪਰਮਜੀਤ ਪਰਮ ਸਾਂਝੇ ਪਰਿਵਾਰ ਦੀਆਂ ਪਰਿਵਾਰਿਕ ਮਜ਼ਬੂਰੀਆਂ ਨਾਲ ਬਾਖ਼ੂਬੀ ਨਿਪਟਦੀ ਹੋਈ ਨੇ ਐਮ ਏ ਤੱਕ ਦੀ ਪੜ੍ਹਾਈ ਪ੍ਰਾਈਵੇਟਲੀ ਕਰਕੇ ਆਪਣਾ ਕੈਰੀਅਰ ਖ਼ੁਦ ਬਣਾਇਆ ਹੈ। ਬਾਬਲ ਦੇ ਵਿਹੜੇ ਦੇ ਪਿਆਰ ਦੀਆਂ ਪੀਂਘਾਂ ਝੂਟਦੀ ਹੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਨੂੰ ਸਮਝਣ ਦੇ ਸਮਰੱਥ ਹੋ ਗਈ ਸੀ। ਪ੍ਰੰਤੂ ਜ਼ਿੰਦਗੀ ਦੀਆਂ ਕਠਨਾਈਆਂ ਦੀਆਂ ਤਪਦੀਆਂ ਤੇਜ਼ ਧੁੱਪਾਂ ਤੋਂ ਬਚਣ ਲਈ ਆਪਣੀ ਹਿਫ਼ਜ਼ਤ ਕਰਨ ਲਈ ਖੁਦ ਇਕੱਲੀ ਇਕੱਹਿਰੀ ਹੀ ਛਤਰੀਆਂ ਤਾਣਕੇ ਉਨ੍ਹਾਂ ਦਾ ਮੁਕਾਬਲਾ ਕਰਦੀ ਰਹੀ। ਧੁੱਪਾਂ ਤੇ ਛਤਰੀਆਂ ਸੰਕੇਤਕ ਸ਼ਬਦ ਹਨ, ਅਸਲ ਵਿੱਚ ਧੁੱਪਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਕਠਨਾਈਆਂ ਅਤੇ ਦੁਸ਼ਵਾਰੀਆਂ ਲਈ ਸੰਕੇਤਕ ਸ਼ਬਦ ਦੇ ਤੌਰ ਤੇ ਵਰਤਿਆ ਗਿਆ ਹੈ।

ਇਸੇ ਤਰ੍ਹਾਂ ਛਤਰੀਆਂ ਸ਼ਬਦ ਆਪਣੀ ਹਿਫ਼ਾਜ਼ਤ ਅਤੇ ਸਫ਼ਲਤਾ ਖ਼ੁਦ ਛਤਰੀ ਦੇ ਰੂਪ ਵਿੱਚ ਕੀਤੀ ਜਦੋਜਹਿਦ ਦਾ ਪ੍ਰਤੀਕ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਦੋ ਘਟਨਾਵਾਂ ਨੇ ਸਭ ਤੋਂ ਵੱਧ ਮਾਨਸਿਕ ਤੌਰ ‘ਤੇ ਤੜਪਾਇਆ, ਜਦੋਂ ਉਨ੍ਹਾਂ ਦੇ ਪਤੀ ਮੰਗਤ ਸਿੰਘ ਉਰਫ ਜਗਜੀਤ ਸਿੰਘ 2008 ਵਿੱਚ ਅਤੇ ਸਪੁੱਤਰ ਜ਼ੰਗ ਬਹਾਦਰ ਸਿੰਘ ਭਰ ਜਵਾਨੀ 24 ਜਨਵਰੀ 2019 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਜਿਹੇ ਹਾਲਾਤ ਵਿੱਚ ਉਨ੍ਹਾਂ ਇਕੱਲਿਆਂ ਬਹਾਦਰੀ ਨਾਲ ਆਪਣੀ ਛਤਰੀ ਆਪ ਤਾਣ ਕੇ ਮੁਕਾਬਲਾ ਕੀਤਾ। 30 ਸਤੰਬਰ 2017 ਤੋਂ 24 ਜਨਵਰੀ 2019 ਤੱਕ ਆਪਣੇ ਸਪੁੱਤਰ ਜ਼ੰਗ ਬਹਾਦਰ ਦੇ ਭਿਆਨਕ ਬਿਮਾਰੀ ਦੇ 482 ਦਿਨਾਂ ਦੌਰਾਨ ਜਿਤਨੀ Ç੍ਰਦ੍ਰੜ੍ਹਤਾ, ਦਲੇਰੀ, ਸਿਰੜ੍ਹ ਅਤੇ ਸਹਿਜਤਾ ਨਾਲ ਉਸਦੀ ਤਾਮੀਰਦਾਰੀ ਕੀਤੀ, ਉਹ ਇਸ ਉਮਰ ਵਿੱਚ ਆਪਣੇ ਆਪ ਵਿੱਚ ਕਾਬਲੇ ਤਾਰੀਫ਼ ਹੈ। ਸਾਧਾਰਣ ਇਨਸਾਨ ਆਪਣੇ ਦਿਲ ਦੇ ਟੁਕੜੇ ਨੂੰ ਅਜਿਹੀ ਦਰਦਨਾਕ ਹਾਲਤ ਵਿੱਚ ਵੇਖਕੇ ਘਬਰਾ ਜਾਂਦਾ ਹੈ ਪ੍ਰੰਤੂ ਪਰਮਜੀਤ ਪਰਮ ਨੇ ਦਿਲ ‘ਤੇ ਪੱਥਰ ਰੱਖਕੇ ਆਪਣੇ ਆਪਨੂੰ ਡੋਲਣ ਨਹੀਂ ਦਿੱਤਾ, ਸਗੋਂ ਆਪਣੇ ਸਪੁੱਤਰ ਨੂੰ ਢਾਰਸ ਦਿੰਦੀ ਰਹੀ।

ਸਪੁੱਤਰ ਦੇ ਤੁਰ ਜਾਣ ਤੋਂ ਬਾਅਦ ਉਸਦੇ ਪਰਿਵਾਰ ‘ਤੇ ਸੁਰੱਖਿਆ ਦੀ ਛਤਰੀ ਉਨ੍ਹਾਂ ਤਾਣ ਕੇ ਰੱਖੀ ਹੋਈ ਹੈ, ਜਦੋਂ ਕਿ ਬੁਢਾਪੇ ਵਿੱਚ ਸਪੁੱਤਰਾਂ ਨੇ ਛਤਰੀ ਬਣਨਾ ਹੁੰਦਾ ਹੈ। ਪਰਮ ਦੀ ਸਵੈ ਜੀਵਨੀ ਨੂੰ ਪੜ੍ਹਦਿਆਂ ਉਸਦੀ ਅਣਕਿਆਸੇ ਹਾਲਾਤ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਸਲਾਮ ਕਰਨ ਲਈ ਸਿਰ ਝੁਕਦਾ ਹੈ। ਉਸਦੀ ਸਮੱਸਿਆਵਾਂ ਨਾਲ ਨਿਪਟਣ ਦੀ ਬਹਾਦਰੀ, ਸ਼ਹਿਨਸ਼ੀਲਤਾ, ਸਬਰ-ਸੰਤੋਖ਼, ਦਿ੍ਰੜ੍ਹਤਾ, ਲਗਨ ਅਤੇ ਮਾਨਸਿਕਤਾ ਦੀ ਜਿਤਨੀ ਦਾਦ ਦਿੱਤੀ ਜਾਵੇ ਉਤਨੀ ਹੀ ਥੋੜ੍ਹੀ ਲਗਦੀ ਹੈ। ਇਕ ਅਜਿਹੇ ਫ਼ੌਜੀ ਪਤੀ ਨਾਲ ਜ਼ਿੰਦਗੀ ਦੇ 38 ਸਾਲ 3 ਮਹੀਨੇ 20 ਦਿਨ ਗੁਜ਼ਾਰੇ, ਜਿਸਦੇ ਸੁਭਾਆ ਦੀ ਕਲਪਨਾ ਕਰਕੇ ਵੀ ਕੰਬਣੀ ਛਿੜ ਜਾਂਦੀ ਹੈ, ਫਿਰ ਵੀ ਉਸ ਸਮੇਂ ਦੌਰਾਨ ਪਰਮਜੀਤ ਪਰਮ ਨੇ ਆਪਣੀ ਪੜ੍ਹਾਈ ਜ਼ਾਰੀ ਰੱਖੀ, ਦੂਰ ਦੁਰਾਡੇ ਨੌਕਰੀ ਵੀ ਕੀਤੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਪ੍ਰੰਤੂ ਆਤਮ ਨਿਰਭਰ ਹੋਣ ਦੇ ਬਾਵਜੂਦ ਪਤੀ ਅੱਗੇ ਪੈਸੇ ਧੇਲੇ ਲਈ ਹੱਥ ਅੱਡਦੇ ਰਹੇ। ਆਪਣੀ ਤਨਖ਼ਾਹ ਪਤੀ ਦੀ ਝੋਲੀ ਪਾਉਂਦੀ ਰਹੀ, ਇਸਤੋਂ ਵੱਡੀ ਪਤੀ ਵਰਤਾ ਇਸਤਰੀ ਬਣਕੇ ਸਮਾਜ ਵਿੱਚ ਆਪਣਾ ਸਤਿਕਾਰਯੋਗ ਸਥਾਨ ਬਣਾਉਂਦਿਆਂ ਸਫਲਤਾਵਾਂ ਦੀਆਂ ਬੁਲੰਦੀਆਂ ਨੂੰ ਛੂਹਿਆ।

ਪੜ੍ਹੀ ਲਿਖੀ ਹੋਣ ਦੇ ਬਾਵਜੂਦ ਸਮਾਜਿਕ ਟਕੋਰਾਂ ਤੋਂ ਬਚਣ ਅਤੇ ਬੱਚਿਆਂ ਦੇ ਸੁਨਹਿਰੇ ਭਵਿਖ ਬਣਾਉਣ ਦੇ ਮੰਤਵ ਨਾਲ ਚੁੱਪ ਚੁਪੀਤੇ ਸਭ ਕੁਝ ਬਰਦਾਸ਼ਤ ਕਰਦੀ ਰਹੀ। ਇਹੋ ਪਰਮ ਦੀ ਬਾਕੀ ਇਸਤਰੀਆਂ ਨਾਲੋਂ ਵਿਲੱਖਣਤਾ ਹੈ। ਉਨ੍ਹਾਂ ਦੀ ਸਵੈ ਜੀਵਨੀ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਅਜੇ ਭਾਰਤ ਵਿੱਚ ਇਸਤਰੀ ਗ਼ੁਲਾਮੀ ਦੀਆਂ ਸਮਾਜਿਕ ਜ਼ੰਜ਼ੀਰਾਂ ਵਿੱਚ ਬੁਰੀ ਤਰ੍ਹਾ ਜਕੜੀ ਹੋਈ ਹੈ। ਇਹ ਪੁਸਤਕ ਪੜ੍ਹਦਿਆਂ ਰੌਚਿਕਤਾ ਬਰਕਰਾਰ ਰਹਿੰਦੀ ਹੈ ਕਿ ਪਰਮਜੀਤ ਨਾਲ ਅੱਗੇ ਕੀ ਹੋਇਆ ਜਾਂ ਹੋਵੇਗਾ। ਸਵੈ ਜੀਵਨੀ ਨੇ ਨਾਵਲਟ ਦਾ ਰੂਪ ਧਰ ਲਿਆ। ਪਰਮਜੀਤ ਪਰਮ ਦਾ ਜਨਮ ਮਾਤਾ ਰਤਨ ਕੌਰ ਅਤੇ ਪਿਤਾ ਕਰਮ ਸਿੰਘ ਚੁਤਾਲਵੀ ਦੇ ਘਰ ਹੋਇਆ। ਦਸਵੀਂ ਤੋਂ ਬਾਅਦ ਬੀ ਏ, ਐਮ ਏ ਅਤੇ ਬੀ ਐਡ ਤੱਕ ਸਾਰੀ ਪੜ੍ਹਾਈ ਨੌਕਰੀ ਦੌਰਾਨ ਹੀ ਪ੍ਰਾਈਵੇਟਲੀ ਕੀਤੀ। 1962 ਵਿੱਚ ਦਸਵੀਂ ਅਤੇ ਗਿਆਨੀ ਪਾਸ ਕੀਤੀ। ਬੀ ਏ 1970 ਵਿੱਚ ਪਾਸ ਕੀਤੀ। ਜਵਾਨੀ ਦੀਆਂ ਬਰੂਹਾਂ ‘ਤੇ ਪਹੁੰਚਦਿਆਂ ਹੀ 1970 ਵਿੱਚ ਫ਼ੌਜੀ ਪਰਿਵਾਰ ਵਿੱਚ ਮੰਗਤ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦੋ ਸਪੁੱਤਰਾਂ ਜ਼ੰਗ ਬਹਾਦਰ ਸਿੰਘ ਅਤੇ ਸਿਕੰਦਰ ਸਿੰਘ ਨੂੰ ਜਨਮ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਦੀ ਬਿਹਤਰੀਨ ਪੜ੍ਹਾਈ ਕਰਵਾਈ, ਇਥੋਂ ਤੱਕ ਕਿ 77 ਸਾਲ ਦੀ ਉਮਰ ਵਿੱਚ ਵੀ ਦੋਹਾਂ ਸਪੁੱਤਰਾਂ ਦੇ ਪਰਿਵਾਰਾਂ ਦੀਆਂ ਸਮਾਜਿਕ ਅਤੇ ਆਰਥਿਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾ ਰਹੇ ਹਨ। ਪਤੀ ਮੰਗਤ ਸਿੰਘ ਦੇ ਫ਼ੌਜ ਦੀ ਨੌਕਰੀ ਕਾਰਨ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਖੁਦ ਹੀ ਨਿਭਾਈ।

ਭਾਵੇਂ ਪਰਮਜੀਤ ਪਰਮ 1971 ਤੋਂ ਹੀ ਨੌਕਰੀ ਕਰਨ ਲੱਗ ਗਏ ਸਨ ਪ੍ਰੰਤੂ ਕੱਚੀ ਨੌਕਰੀ ਹੋਣ ਕਰਕੇ ਕਈ ਦੂਰ ਦੁਰਾਡੇ ਥਾਵਾਂ ‘ਤੇ ਨੌਕਰੀ ਕਰਨੀ ਪਈ। ਥੋੜ੍ਹਾਂ ਸਮਾਂ ਬੱਚਿਆਂ ਤੋਂ ਦੂਰ ਜਲੰਧਰ ਵੀ ਰਹਿਣਾ ਪਿਆ। 1975 ਵਿੱਚ ਉਨ੍ਹਾਂ ਨੂੰ ਪੱਕੀ ਸਰਕਾਰੀ ਨੌਕਰੀ ਮਿਲੀ, ਉਹ ਵੀ ਦੂਰ ਦੁਰਾਡੇ ਦਿਹਾਤੀ ਇਲਾਕੇ ਵਿੱਚ। ਇਸ ਲਈ ਪਰਮਜੀਤ ਪਰਮ ਨੂੰ ਨੌਕਰੀ ਕਰਦਿਆਂ ਵੀ ਬੜੀਆਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ 14 ਸਾਲ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਨੌਕਰੀ ਕਰਨ ਤੋਂ ਬਾਅਦ 1989 ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਡੈਪੂਟੇਸ਼ਨ ‘ਤੇ ਆ ਗਏ। ਚੰਡੀਗੜ੍ਹ ਆ ਕੇ ਕੋੜ੍ਹਾ ਸੁੱਖ ਦਾ ਸਾਹ ਮਿਲਿਆ। ਪਰਿਵਾਰਿਕ ਉਲਝਣਾ ਅਤੇ ਜ਼ਰੂਰਤਾਂ ਵਿੱਚ ਰੁੱਝੇ ਰਹਿਣ ਕਰਕੇ ਪੜ੍ਹਾਈ ਲਗਾਤਾਰ ਜ਼ਾਰੀ ਨਹੀਂ ਰੱਖ ਸਕੇ। ਬੀ ਏ ਕਰਨ ਤੋਂ 16 ਸਾਲ ਬਾਅਦ 1986 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਪੰਜਾਬੀ ਅਤੇ ਬਾਅਦ ਵਿੱਚ 1989 ਵਿਚ ਬੀ ਐਡ ਪੱਤਰ ਵਿਵਹਾਰ ਰਾਹੀਂ ਪਾਸ ਕੀਤੀਆਂ।

ਚੰਡੀਗੜ੍ਹ ਡੈਪੂਟੇਸ਼ਨ ‘ਤੇ ਆਉਣ ਦਾ ਸਭ ਤੋਂ ਵੱਧ ਲਾਭ ਇਹ  ਹੋਇਆ ਕਿ ਪਰਮਜੀਤ ਪਰਮ ਨੂੰ ਆਪਣੇ ਸਾਹਿਤਕ ਚਸਕੇ ਨੂੰ ਮੁਕੰਮਲ ਕਰਨ ਦਾ ਮੌਕਾ ਮਿਲ ਗਿਆ। ਚੰਡੀਗੜ੍ਹ ਵਿੱਚ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਕੰਮ ਕਰ ਰਹੀਆਂ ਸਨ। ਪਰਮਜੀਤ ਪਰਮ ਨੇ ਇਨ੍ਹਾਂ ਸਾਹਿਤਕ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਨ੍ਹਾਂ ਦੇ ਪਤੀ ਮੰਗਤ ਸਿੰਘ ਅਜਿਹੀਆਂ ਸਰਗਰਮੀਆਂ ਨੂੰ ਬਹੁਤਾ ਉਤਸ਼ਾਹਤ ਨਹੀਂ ਕਰਦੇ ਸਨ। ਮੰਗਤ ਸਿੰਘ ਦਾ ਫ਼ੌਜੀ ਸੁਭਾਆ ਅਜੀਬ ਕਿਸਮ ਦਾ ਹੋਣ ਕਰਕੇ ਪਰਮਜੀਤ ਪਰਮ ਨੂੰ ਸੁਖਾਵੇਂ ਹਾਲਾਤ ਨਹੀਂ ਮਿਲੇ। ਪ੍ਰੰਤੂ ਉਨ੍ਹਾਂ ਦੀ ਸਭ ਵੱਡੀ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਦੇ ਪਤੀ ਦੇ ਅਖੜ ਸੁਭਾਓ ਨੂੰ ਵੀ ਉਨ੍ਹਾਂ ਸਲੀਕੇ, ਸਹਿਜਤਾ ਅਤੇ ਨਮਰਤਾ ਨਾਲ ਬਰਦਾਸ਼ਤ ਕਰਦਿਆਂ ਆਪਣੇ ਵਿਦਿਅਕ, ਪਰਿਵਾਰਿਕ, ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਸਫਲਤਾਵਾਂ ਪ੍ਰਾਪਤ ਕਰ ਲਈਆਂ।

ਉਨ੍ਹਾਂ ਦੀ ਸਵੈਜੀਵਨੀ ਪੜ੍ਹਕੇ ਇਹ ਵੀ ਮਹਿਸੂਸ ਹੋਇਆ ਕਿ ਦੋਸਤ ਮਿੱਤਰ ਬਣਾਉਣ ਅਤੇ ਦੋਸਤੀਆਂ ਨਿਭਾਉਣ ਵੀ ਉਹ ਬਾਖ਼ੂਬੀ ਨਾਲ ਜਾਣਦੀ ਹੈ। ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵਿੱਚ ਨੌਜਵਾਨ ਅਤੇ ਬਜ਼ੁਰਗ ਦੋਵੇਂ ਸ਼ਾਮਲ ਹਨ, ਜਿਹੜੇ ਉਨ੍ਹਾਂ ਦੇ ਹਰ ਦੁੱਖ ਸੁੱਖ ਦੇ ਸਾਥੀ ਬਣਦੇ ਰਹੇ ਹਨ। ਉਨ੍ਹਾਂ ਦੇ ਬੇਟੇ ਦੀ ਬਿਮਾਰੀ ਵਿੱਚ ਭਾਵੇਂ ਰਿਸ਼ਤੇਦਾਰਾਂ ਨੇ ਵੀ ਸਾਥ ਦਿੱਤਾ ਪ੍ਰੰਤੂ ਜਿਤਨਾ ਸਹਿਯੋਗ ਦੋਸਤਾਂ ਮਿਤਰਾਂ ਤੋਂ ਮਿਲਿਆ, ਉਸਦਾ ਕੋਈ ਮੁਕਾਬਲਾ ਨਹੀਂ। ਇਹ ਸਭ ਕੁਝ ਪਰਮਜੀਤ ਪਰਮ ਦੇ ਮਿਲਣਸਾਰ ਸੁਭਾਆ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪੂਰਾ ਸਹਿਯੋਗ ਮਿਲਿਆ ਹੈ। 200 ਰੁਪਏ ਕੀਮਤ ਅਤੇ 128 ਪੰਨਿਆਂ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦਾ ਨਾਮ ਧੁੱਪਾਂ ਤੇ ਛਤਰੀਆਂ, ਰੰਗਦਾਰ ਅਤੇ ਦਿਲਖਿਚਵਾਂ ਹੈ, ਜਿਸਤੋਂ ਪੁਸਤਕ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ। ਪਰਮਾਤਮਾ ਪਰਮਜੀਤ ਪਰਮ ਨੂੰ ਹੋਰ ਲੰਬੀ ਅਤੇ ਸਿਹਤਮੰਦ ਉਮਰ ਬਖ਼ਸ਼ੇ ਤਾਂ ਜੋ ਉਹ ਸਾਹਿਤਕ ਅਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਫਲਤਾ ਪ੍ਰਾਪਤ ਕਰ ਸਕਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

]]>
73ਵੇਂ ਗਣਤੰਤਰ ਦਿਵਸ ਪਰੇਡ ‘ਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਦਰਸਾਇਆ https://punjabi.newsd5.in/73%e0%a8%b5%e0%a9%87%e0%a8%82-%e0%a8%97%e0%a8%a3%e0%a8%a4%e0%a9%b0%e0%a8%a4%e0%a8%b0-%e0%a8%a6%e0%a8%bf%e0%a8%b5%e0%a8%b8-%e0%a8%aa%e0%a8%b0%e0%a9%87%e0%a8%a1-%e0%a8%9a-%e0%a8%89%e0%a8%a4%e0%a8%b0/ Wed, 26 Jan 2022 06:09:30 +0000 https://punjabi.newsd5.in/?p=143001 ਨਵੀਂ ਦਿੱਲੀ : 73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ, ਡੋਬਰਾ-ਚਾਂਤੀ ਪੁਲ ਅਤੇ ਬਦਰੀਨਾਥ ਮੰਦਰ ਨੂੰ ਦਰਸਾਇਆ ਗਿਆ। ਇਸ ਖਾਸ ਮੌਕੇ ਦੇਸ਼ ਭਰ ‘ਚ ਵੱਖ-ਵੱਖ ਆਯੋਜਨ ਕੀਤੇ ਜਾ ਰਹੇ ਹਨ।

ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਦਾ ਵੱਡਾ ਧਮਾਕਾ, ਵੇਖਦਾ ਰਹਿ ਸਿੱਧੂ, ਮਜੀਠੀਆ ਦੀ ਹੋਈ ਛੁੱਟੀ? ||D5 Channel Punjabi

ਮੁੱਖ ਪ੍ਰੋਗਰਾਮ ਦਿੱਲੀ ਦੇ ਰਾਜਪਥ ‘ਤੇ ਹੋ ਰਿਹਾ ਹੈ, ਜਿੱਥੇ ਕਈ ਝਾਂਕੀਆਂ ਅਤੇ ਪਰੇਡ ਕੱਢੀ ਜਾ ਰਹੀ ਹੈ। ਕੋਰੋਨਾ ਕਾਰਨ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅੱਜ ਹੀ ਦੇ ਦਿਨ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਨੂੰ ਤਿਆਰ ਹੋਣ ‘ਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸਨ।

 

 

]]>
Google ਨੇ ਪਲੇਅ ਸਟੋਰ ਤੇ ਲਗਾਇਆ ਝਾੜੂ, ਹਟਾ ਦਿੱਤੀਆਂ 7 ਲੱਖ Apps https://punjabi.newsd5.in/google-removed-7-lacs-bad-apps/ Tue, 25 Dec 2018 07:29:44 +0000 https://punjabi.newsd5.in/?p=39503 google removed 7 lacs bad apps ਨਵੀਂ ਦਿੱਲੀ : Google ਨੇ 7 ਲੱਖ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ, ਇਹੀ ਨਹੀਂ ਉਸਨੇ ਤਮਾਮ ਐਪ ਬਣਾਉਣ ਵਾਲੇ ਕਰੀਬ ਇੱਕ ਲੱਖ ਡਿਵੈਲਪਰਸ ਨੂੰ ਵੀ Play Store ਤੋਂ ਬੈਨ ਕਰ ਦਿੱਤਾ ਹੈ। Google ਨੇ ਇੰਨਾ ਵੱਡਾ ਕਦਮ ਇਵੇਂ ਹੀ ਨਹੀਂ ਚੁੱਕਿਆ, ਸਗੋਂ ਸੋਚੀ – ਸਮਝੀ ਪਾਲਿਸੀ ਦੇ ਤਹਿਤ ਇਹ ਕਦਮ ਚੁੱਕਿਆ ਗਿਆ ਹੈ। Google ਨੇ ਆਪਣੇ ਆਫੀਸ਼ੀਅਲ ਬਲਾਗ ਵਿੱਚ ਜਾਣਕਾਰੀ ਦਿੱਤੀ ਹੈ ਕਿ ਹਟਾਈਆਂ ਗਈਆਂ ਐਪਸ ਅਤੇ ਉਨ੍ਹਾਂ ਦੇ ਡਿਵੈਲਪਰਸ Google ਅਤੇ ਪਲੇਅ ਸਟੋਰ ਦੀ ਪਾਲੀਸੀਜ ਦੀ ਲੰਬੇ ਸਮੇਂ ਤੋਂ ਉਲੰਘਣਾ ਕਰ ਰਹੇ ਸਨ। ਇਹੀ ਨਹੀਂ ਤਮਾਮ ਅਜਿਹੇ ਡਿਵੈਲਪਰਸ ਵੀ ਇਹਨਾਂ ਵਿੱਚ ਸ਼ਾਮਿਲ ਸਨ ਜੋ ਕਈ ਤਰ੍ਹਾਂ ਦੇ ਮਾਲਵੇਅਰ ਵਾਇਰਸ ਅਤੇ ਅਸ਼ਲੀਲ ਕੰਟੈਂਟ ਵੀ ਪਲੇਅ ਸਟੋਰ ‘ਤੇ ਅਪਲੋਡ ਕਰਦੇ ਸਨ, ਜੋ ਕਿ Google ਦੀ ਪਾਲਿਸੀ ਦੇ ਸਰਾਸਰ ਖਿਲਾਫ ਹੈ।

Read Also Google ਦੀ ਲੱਖਾਂ ਰੁਪਏ ਪੈਕੇਜ ਵਾਲੀ ਨੌਕਰੀ ਕਿਉਂ ਛੱਡ ਰਹੇ ਨੇ ਲੋਕ

Google ‘ਚ ਦੱਸਿਆ ਹੈ ਕਿ ਸਾਲ 2017 ਵਿੱਚ ਉਸਨੇ ਜਿੰਨੇ ਐਪ ਨੂੰ ਪਲੇਅ ਸਟੋਰ ਤੋਂ ਹਟਾਇਆ, ਉਹ ਸਾਲ 2016 ਦੇ ਮੁਕਾਬਲੇ 70 % ਜ਼ਿਆਦਾ ਸਨ। ਲੱਖਾਂ ਦੀ ਗਿਣਤੀ ਵਿੱਚ ਪਲੇਅ ਸਟੋਰ ਉੱਤੇ ਮੌਜੂਦ ਐਪ ਦੀ ਮਾਨੀਟਰਿੰਗ ਅਤੇ ਉਨ੍ਹਾਂ ਉੱਤੇ ਕਾਬੂ ਕਰਨ ਲਈ Google ਕੋਈ ਮੈਨੂਅਲ ਸਿਸਟਮ ਨਹੀਂ ਸਗੋਂ ਇੱਕ ਵੱਡੇ ਕੰਪਿਊਟਰ ਪ੍ਰੋਗਰਾਮ ਦਾ ਇਸਤੇਮਾਲ ਕਰਦਾ ਹੈ। ਜੋ ਤਮਾਮ ਤਰ੍ਹਾਂ ਦੇ ਖ਼ਰਾਬ ਕੰਟੈਂਟ ਅਤੇ ਮਾਲਵੇਅਰ ਨੂੰ ਡਿਟੈਕਟ ਕਰਕੇ ਉਸਨੂੰ ਰਿਪੋਰਟ ਭੇਜਦਾ ਰਹਿੰਦਾ ਹੈ। Google ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਸਨੇ ਜਿਨ੍ਹਾਂ ਐਪ ਨੂੰ Android Play Store ਤੋਂ ਹਟਾਇਆ ਹੈ, ਉਹ ਸਾਰੇ ਅਸ਼ਲੀਲ ਕੰਟੈਂਟ ਨਾਲ ਭਰੇ ਪਏ ਸਨ। ਜਿਨ੍ਹਾਂ ਨੂੰ Google ਨੇ ਸਭ ਤੋਂ ਪਹਿਲਾਂ ਰਿਮੂਵ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ Google Play Store ਨੇ ਪਿਛਲੇ ਸਾਲ ਹੀ ਗੂਗਲ ਪਲੇਅ ਪ੍ਰੋਟੈਕਟ ਨਾਮ ਦਾ ਇੱਕ ਪ੍ਰੋਗਰਾਮ ਲਾਂਚ ਕੀਤਾ ਸੀ, ਜੋ ਪਲੇਅ ਸਟੋਰ ‘ਤੇ ਮੌਜੂਦ ਹਰ ਕਿਸੇ ਐਪ ਨੂੰ ਸਕੈਨ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਵਿੱਚ ਛਿਪੇ ਹੋਏ ਮਾਲਵੇਅਰ ਜਾਂ ਕਿਸੇ ਵਾਇਰਸ ਨੂੰ ਵੀ ਖੋਜ ਕਰ ਦੱਸ ਦਿੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਤੁਸੀ ਗੂਗਲ ਪਲੇਅ ਸਟੋਰ ਤੋਂ ਕੋਈ ਵੀ ਐਪ ਇੰਸਟਾਲ ਕਰ ਰਹੇ ਹੋ ਤਾਂ ਇੰਸ‍ਟਾਲੇਸ਼ਨ ਦੇ ਦੌਰਾਨ ਐਪ ਸਕਰੀਨ ‘ਤੇ ਆਉਣ ਵਾਲੇ ਪਲੇਅ ਪ੍ਰੋਟੈਕਟ ਦੇ ਓਕੇ ਮੈਸੇਜ ਨੂੰ ਦੇਖਣਾ ਨਾ ਭੁੱਲੋ। ਜੇਕਰ ਪਲੇਅ ਪ੍ਰੋਟੈਕਟ ਉਸ ਐਪ ਨੂੰ ਵੈਰੀਫਾਈ ਨਹੀਂ ਕਰਦਾ ਜਾਂ ਉਸਨੂੰ OK ਨਹੀਂ ਦੱਸਦਾ, ਤਾਂ ਤੁਹਾਨੂੰ ਉਸ ਐਪ ਨੂੰ ਆਪਣੇ ਫੋਨ ਵਿੱਚ ਇੰਸਟਾਲ ਕਰਨ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਤੁਹਾਡੇ ਫੋਨ ਦਾ ਜਰੂਰੀ ਡਾਟਾ ਗਾਇਬ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਫੋਨ ਵਿੱਚ ਵਾਇਰਸ ਆ ਸਕਦਾ ਹੈ।

Play Store ਵਲੋਂ Google ਦੁਆਰਾ ਹਟਾਈ ਗਈ ਐਪਸ ਵਿੱਚ ਭਾਰੀ ਗਿਣਤੀ ਵਿੱਚ ਅਜਿਹੀ ਐਪ ਵੀ ਸ਼ਾਮਿਲ ਸੀ, ਜਿਨ੍ਹਾਂ ਨੂੰ ਕਾਪੀਕੈਟ ਕਿਹਾ ਜਾ ਸਕਦਾ ਹੈ। ਦੇਖਣ ਵਿੱਚ ਇਹ ਐਪਸ ਬਿਲਕੁੱਲ ਅਸਲੀ ਐਪ ਵਰਗੀਆਂ ਦਿਖਦੀਆਂ ਹਨ, ਪਰ ਸੱਚ ਤਾਂ ਇਹ ਹੈ ਕਿ ਉਹ ਯੂਜ਼ਰ ਨੂੰ ਧੋਖਾ ਦਿੰਦੀਆਂ ਹਨ ਅਤੇ ਜੋ ਯੂਜਰ ਉਨ੍ਹਾਂ ਦੇ ਜਾਲ ਵਿੱਚ ਫਸ ਕਰ ਉਨ੍ਹਾਂ ਨੂੰ ਆਪਣੇ ਫੋਨ ‘ਤੇ ਇੰਸਟਾਲ ਕਰ ਲੈਣ ਤਾਂ ਉਸਦੇ ਸਮਾਰਟਫੋਨ ਦਾ ਸਤਿਆਨਾਸ ਹੋ ਸਕਦਾ ਹੈ। ਉਂਜ ਐਕਸਪਰਟਸ ਦਾ ਮੰਨਣਾ ਹੈ ਕਿ Android Play Store ਉੱਤੇ ਅੰਨ੍ਹੇਵਾਹ ਐਪਸ ਕਰੀਏਟ ਹੋਣ ਦੇ ਕਾਰਨ ਉਨ੍ਹਾਂ ਵਿੱਚ ਮਾਲਵੇਅਰ ਹੋਣ ਦਾ ਜ਼ਿਆਦਾ ਡਰ ਰਹਿੰਦਾ ਹੈ ਅਤੇ ਇਹ ਐਪਸ ਤਮਾਮ ਐਡਰਾਇਡ ਯੂਜ਼ਰਸ ਲਈ ਨੁਕਸਾਨਦਾਇਕ ਵੀ ਹੋ ਸਕਦੀਆਂ ਹਨ। ਦੂਜੇ ਪਾਸੇ iPhone ਦਾ ਐਪ ਸਟੋਰ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਖੈਰ ਫੇਕ ਅਤੇ ਬੈਡ ਐਪ‍ਸ ਨੂੰ ਪ‍ਲੇਅ ਸ‍ਟੋਰ ਤੋਂ ਹਟਾਕੇ ਗੂਗਲ ਨੇ ਵੀ ਪੁੰਨ ਦਾ ਕੰਮ ਕੀਤਾ ਹੈ, ਸਾਰੇ ਐਡਰਾਇਡ ਯੂਜਰਸ ਨੂੰ ਗੂਗਲ ਲਈ ਜਰੂਰ ਦੁਆ ਕਰਨੀ ਚਾਹੀਦੀ ਹੈ।

]]>