still – D5 News https://punjabi.newsd5.in Truth Seeking News Network. Fri, 17 Jun 2022 10:51:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png still – D5 News https://punjabi.newsd5.in 32 32 ਮੇਦਵੇਦੇਵ ਹਾਲੇ ਟੈਨਿਸ ਦੇ ਕੁਆਰਟਰ ਫਾਈਨਲ ‘ਚ https://punjabi.newsd5.in/%e0%a8%ae%e0%a9%87%e0%a8%a6%e0%a8%b5%e0%a9%87%e0%a8%a6%e0%a9%87%e0%a8%b5-%e0%a8%b9%e0%a8%be%e0%a8%b2%e0%a9%87-%e0%a8%9f%e0%a9%88%e0%a8%a8%e0%a8%bf%e0%a8%b8-%e0%a8%a6%e0%a9%87-%e0%a8%95%e0%a9%81/ Fri, 17 Jun 2022 10:51:14 +0000 https://punjabi.newsd5.in/?p=163360 ਜਰਮਨੀ : ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਇਲਿਆ ਇਵਾਸ਼ਿਕਾ ਨੂੰ ਇਕ ਹਫ਼ਤੇ ‘ਚ ਦੂਜੀ ਵਾਰ ਹਰਾ ਕੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਵਿਸਵ ਰੈਂਕਿੰਗ ‘ਚ ਮੁੜ ਤੋਂ ਨੰਬਰ ਇਕ ‘ਤੇ ਕਾਬਜ ਹੋਣ ਵਾਲੇ ਰੂਸੀ ਖਿਡਾਰੀ ਮੇਦਵੇਦੇਵ ਨੇ ਬੇਲਾਰੂਸ ਦੇ ਇਵਾਸ਼ਿਕਾ ਨੂੰ 7-6 (4), 6-3 ਨਾਲ ਹਰਾਇਆ।

ਹੁਣ ਨੀ ਬਚਦਾ ਮੂਸੇਵਾਲਾ ਦਾ ਕੋਈ ਕਾਤਲ, ਪੁਲਿਸ ਨੂੰ ਮਿਲਿਆ ਜਿਸ ਦੀ ਸੀ ਭਾਲ! D5 Channel Punjabi

ਉਨ੍ਹਾਂ ਨੇ ਪਹਿਲੇ ਸੈੱਟ ‘ਚ 5-4 ਦੇ ਸਕੋਰ ‘ਤੇ ਤਿੰਨ ਸੈੱਟ ਪੁਆਇੰਟ ਬਚਾ ਕੇ ਜਿੱਤ ਦਰਜ ਕੀਤੀ। ਮੇਦਵੇਦੇਵ ਦਾ ਅਗਲਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਰਾਬਰੋਟ ਬਾਤਿਸਤਾ ਆਗੁਟ ਨਾਲ ਹੋਵੇਗਾ, ਜਿਨ੍ਹਾਂ ਨੇ ਕੁਆਲੀਫਾਇਰ ਟਾਲੋਨ ਗ੍ਰਿਕਸਪੁਰ ਨੂੰ 6-7 (6), 6-4, 6-2 ਨਾਲ ਹਰਾਇਆ। ਅੱਠਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਤੇ ਜਰਮਨੀ ਦੇ ਆਸਕਰ ਆਂਦਰੇ ਵੀ ਅੱਗੇ ਵਧਣ ‘ਚ ਸਫਲ਼ ਰਹੇ। ਖਾਚਾਨੋਵ ਨੇ ਲਾਸਲੋ ਜੇਰੇ ਨੂੰ 7-6 (4), 6-4 ਨਾਲ ਜਦਕਿ ਆਂਦਰੇ ਨੇ ਨਿਕੋਲੋਜ਼ ਬੇਸਲਸ਼ਵਿਲੀ ਨੂੰ 4-6, 6-0, 7-6 (3) ਨਾਲ ਹਰਾਇਆ।

]]>
ਧੋਨੀ ਦੀ ਧਮਾਕੇਦਾਰ ਪਾਰੀ ‘ਤੇ ਜਡੇਜਾ ਦਾ ਬਿਆਨ, ‘ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ’ https://punjabi.newsd5.in/%e0%a8%a7%e0%a9%8b%e0%a8%a8%e0%a9%80-%e0%a8%a6%e0%a9%80-%e0%a8%a7%e0%a8%ae%e0%a8%be%e0%a8%95%e0%a9%87%e0%a8%a6%e0%a8%be%e0%a8%b0-%e0%a8%aa%e0%a8%be%e0%a8%b0%e0%a9%80-%e0%a8%a4%e0%a9%87-%e0%a8%9c/ Fri, 22 Apr 2022 10:49:15 +0000 https://punjabi.newsd5.in/?p=154149 ਨਵੀਂ ਮੁੰਬਈ : ਮਹਿੰਦਰ ਸਿੰਘ ਧੋਨੀ ਅਜੇ ਵੀ ਦੌੜਾਂ ਬਣਾਉਣ ਦੇ ਭੁੱਖੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਚੇਨਈ ਸੁਪਰ ਕਿੰਗਜ਼ ਦੀਆਂ ਉਮੀਦਾਂ ਬਰਕਰਾਰ ਹਨ। ਕਪਤਾਨ ਰਵਿੰਦਰ ਜਡੇਜਾ ਲਈ ਇਹ ਦੋਵੇਂ ਗੱਲਾਂ ਮਾਇਨੇ ਰੱਖਦੀਆਂ ਹਨ। ਚੇਨਈ ਨੇ ਹੁਣ ਤੱਕ 7 ਮੈਚਾਂ ਵਿੱਚੋਂ ਸਿਰਫ਼ 2 ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ‘ਚ ਵੀਰਵਾਰ ਰਾਤ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ 3 ਵਿਕਟਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਜਿੱਤ ਦੇ ਹੀਰੋ ਧੋਨੀ ਸਨ ਜਿਨ੍ਹਾਂ ਨੇ ਆਖ਼ਰੀ ਗੇਂਦ ‘ਤੇ ਜੇਤੂ ਚੌਕਾ ਲਗਾਇਆ। ਚੇਨਈ ਨੇ ਧੋਨੀ ਦੀਆਂ 13 ਗੇਂਦਾਂ ‘ਤੇ ਅਜੇਤੂ 28 ਦੌੜਾਂ ਦੀ ਮਦਦ ਨਾਲ ਆਪਣੇ ਪੁਰਾਣੇ ਵਿਰੋਧੀ ‘ਤੇ ਯਾਦਗਾਰ ਜਿੱਤ ਦਰਜ ਕੀਤੀ।

Beadbi : Ram Rahim ਖ਼ਿਲਾਫ਼ ਜਾਰੀ ਹੋਇਆ ਵਾਰੰਟ, ਹੁਣ ਆਉਣਾ ਪਊ ਪੰਜਾਬ! PM Modi ਨੇ ਕਰਤਾ ਵੱਡਾ ਐਲਾਨ

ਜਡੇਜਾ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਬਹੁਤ ਵਧੀਆ ਹੈ ਕਿ ਉਹ ਅਜੇ ਵੀ (ਹੋਰ ਜਿੱਤ ਲਈ) ਭੁੱਖੇ ਹਨ। ਉਨ੍ਹਾਂ ਦੀ ਲੈਅ ਅੱਜ ਵੀ ਜਾਰੀ ਹੈ। ਇਹ ਦੇਖ ਕੇ ਅਸੀਂ ਸ਼ਾਂਤ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਉਹ ਆਖ਼ਰੀ ਓਵਰ ਤੱਕ ਕ੍ਰੀਜ਼ ‘ਤੇ ਹਨ ਤਾਂ ਉਹ ਸਾਡੇ ਲਈ ਮੈਚ ਜਿੱਤਣਗੇ। ਉਨ੍ਹਾਂ ਨੇ ਭਾਰਤ ਲਈ ਅਤੇ ਆਈ.ਪੀ.ਐੱਲ. ਵਿੱਚ ਕਈ ਮੈਚ ਜਿਤਾਏ ਹਨ ਅਤੇ ਅਸੀਂ ਜਾਣਦੇ ਸੀ ਕਿ ਉਹ ਮੈਚ ਨੂੰ ਸਫ਼ਲਤਾਪੂਰਵਕ ਖ਼ਤਮ ਕਰਨਗੇ।’ ਧੋਨੀ ਨੇ ਆਪਣੇ ਪੁਰਾਣੇ ਦਿਨਾਂ ਵਾਂਗ ‘ਫਿਨੀਸ਼ਰ’ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਚੇਨਈ ਨੂੰ ਆਖਰੀ ਓਵਰ ਵਿੱਚ 17 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਧੋਨੀ ਨੇ ਜੈਦੇਵ ਉਨਾਦਕਟ ਦੀ ਤੀਜੀ ਗੇਂਦ ‘ਤੇ ਛੱਕਾ ਅਤੇ ਚੌਥੀ ਗੇਂਦ ‘ਤੇ ਚੌਕਾ ਜੜਿਆ। ਉਹ ਸ਼ਾਂਤ ਰਹੇ ਅਤੇ ਆਖ਼ਰੀ ਗੇਂਦ ‘ਤੇ ਸ਼ਾਰਟ ਫਾਈਨ ਲੈੱਗ ‘ਤੇ ਜੇਤੂ ਚੌਕਾ ਮਾਰਿਆ।

]]>
ਕਿਸਾਨ ਅੰਦੋਲਨ 12ਵੇਂ ਦਿਨ ਜਾਰੀ, ਭਾਰਤ ਬੰਦ ਤੋਂ ਪਹਿਲਾਂ ਦਿੱਲੀ ਦੀਆਂ ਕਈ ਸੀਮਾਵਾਂ ਸੀਲ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-12%e0%a8%b5%e0%a9%87%e0%a8%82-%e0%a8%a6%e0%a8%bf%e0%a8%a8-%e0%a8%9c%e0%a8%be%e0%a8%b0%e0%a9%80/ Mon, 07 Dec 2020 04:52:13 +0000 https://punjabi.newsd5.in/?p=81823 ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ (ਸੋਮਵਾਰ ) 12ਵਾਂ ਦਿਨ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਹੁਣ ਵੀ ਡਟੇ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ‘ਤੇ ਸਮਝੌਤਾ ਕਰਨ ਲਈ ਰਾਜੀ ਨਹੀਂ ਹਨ ਅਤੇ ਉਨ੍ਹਾਂ ਦੀ ਸਰਕਾਰ ਨਾਲ 5 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਹੱਲ ਕਿਤੇ ਵੀ ਨਹੀਂ ਦਿੱਖ ਰਿਹਾ।

🔴LIVE||ਭਾਰਤ ਬੰਦ ਦੇ ਸੱਦੇ ‘ਤੇ ਕਿਸਾਨਾਂ ਦਾ ਵੱਡਾ ਐਲਾਨ,ਪਿੰਡ-ਪਿੰਡ ਹੋਗੀ ਅਨਾਊਂਸਮੈਂਟ,ਮੋਦੀ ਸਰਕਾਰ ਨੂੰ ਛਿੜੀਕੰਬਣੀ!

ਕਿਸਾਨਾਂ ਦੇ 8 ਦਸੰਬਰ ਦੇ ਬੰਦ ਨੂੰ ਬੀਐਸਪੀ ਦੀ ਪ੍ਰਧਾਨ ਮਾਇਆਵਤੀ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਖੇਤੀਬਾੜੀ ਨਾਲ ਸਬੰਧਿਤ 3 ਨਵੇਂ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦੇਸ਼ਭਰ ਵਿੱਚ ਕਿਸਾਨ ਅੰਦੋਲਨ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਪਾਰਟੀ ਬੀਐਸਪੀ 8 ਦਸੰਬਰ ਨੂੰ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦੀ ਹੈ। ਨਾਲ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਵੀ ਫਿਰ ਤੋਂ ਅਪੀਲ ਕਰਦੀ ਹੈ।

ਕੇਂਦਰ ਦੀਆਂ ਮੀਟਿੰਗ ਦਾ ਅਸਲ ਸੱਚ,ਦੇਖੋ ਆਹ ਕਾਰਨ ਕਰਕੇ ਕਰ ਰਹੇ ਨੇ ਮੀਟਿੰਗਾਂ,ਕਿਸਾਨਾਂ ਦਾ ਸੰਘਰਸ਼ ਰੋਕਣ ਦੀ ਸਾਜਿਸ਼?

8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ
ਸਰਕਾਰ ਅਤੇ ਕਿਸਾਨਾਂ ਦੇ ਵਿੱਚ 9 ਦਸੰਬਰ ਨੂੰ ਛੇਵੇਂ ਦੌਰ ਦੀ ਗੱਲਬਾਤ ਹੋਵੇਗੀ ਪਰ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 8 ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਇਸ ਅੰਦੋਲਨ ਦੇ ਬਹਾਨੇ ਹੁਣ ਸਿਆਸੀ ਦਲਾਂ ਨੂੰ ਵੀ ਸਰਕਾਰ ‘ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਹੈ ਅਤੇ ਭਾਰਤ ਬੰਦ ‘ਚ ਵਿਰੋਧੀ ਪੱਖ ਨੂੰ ਵੀ ਇੱਕ ਮੌਕਾ ਦਿੱਖ ਰਿਹਾ ਹੈ, ਜਿਸਨੂੰ ਲੁਭਾਉਣ ‘ਚ ਤਮਾਮ ਪਾਰਟੀਆਂ ਜੁੱਟ ਗਈਆਂ ਹਨ।

]]>
US Election Result : ਹੁਣ ਵੀ ਅੱਗੇ ਚੱਲ ਰਹੇ ਹਨ ਬਾਇਡੇਨ, ਟਰੰਪ ਵੀ ਜ਼ਿਆਦਾ ਪਿੱਛੇ ਨਹੀਂ https://punjabi.newsd5.in/us-election-result-%e0%a8%b9%e0%a9%81%e0%a8%a3-%e0%a8%b5%e0%a9%80-%e0%a8%85%e0%a9%b1%e0%a8%97%e0%a9%87-%e0%a8%9a%e0%a9%b1%e0%a8%b2-%e0%a8%b0%e0%a8%b9%e0%a9%87-%e0%a8%b9%e0%a8%a8-%e0%a8%ac%e0%a8%be/ Wed, 04 Nov 2020 06:57:51 +0000 https://punjabi.newsd5.in/?p=79565 ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਗਿਣਤੀ ਲੱਗਭੱਗ ਅੱਧੀ ਪੂਰੀ ਹੋ ਚੁੱਕੀ ਹੈ ਅਤੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਹੁਣ ਵੀ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵੀ ਜ਼ਿਆਦਾ ਪਿੱਛੇ ਨਹੀਂ ਹਨ।

🔴LIVE🔴ਦਿੱਲੀ ਦੇ ਤਖ਼ਤ ਹਿਲਾਉਣ ਲਈ ਕਾਂਗਰਸੀ ਪਹੁੰਚੇ ਦਿੱਲੀ, ਪਿਆ ਪੁਲਿਸ ਨਾਲ ਪੰਗਾ ,ਦੇਖੋ ਲਾਈਵ ਤਸਵੀਰਾਂ

ਮੀਡੀਆ ਰਿਪੋਰਟ ਅਨੁਸਾਰ 538 ‘ਇਲੈਕਟੋਰਲ ਕਾਲਜ ਸੀਟ’ ‘ਚੋਂ ਬਾਇਡੇਨ 207 ਅਤੇ ਟਰੰਪ 148 ‘ਤੇ ਜਿੱਤ ਦਰਜ ਕਰ ਚੁੱਕੇ ਹਨ। ਉਥੇ ਹੀ ‘ਸੀਐਨਐਨ’ ਅਨੁਸਾਰ ਬਾਇਡੇਨ ਨੂੰ 192 ਅਤੇ ਟਰੰਪ ਨੂੰ 108 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਮਿਲੀ ਹੈ। ਇੱਕ ਰਿਪੋਰਟ ਅਨੁਸਾਰ ਬਾਇਡੇਨ ਨੂੰ 133 ਅਤੇ ਟਰੰਪ ਨੂੰ 115 ‘ਤੇ ਜਿੱਤ ਹਾਸਲ ਹੋਈ ਹੈ।

 

]]>
ਮਹਿਲਾ ਟੀ-20 ਵਿਸ਼ਵ ਕੱਪ : ਹਰਮਨਪ੍ਰੀਤ ਕੌਰ ਦਾ ਉਹ ਰਿਕਾਰਡ ਜਿਸਦੇ ਲਈ ਤਰਸ ਰਹੇ ਨੇ ਵਿਰਾਟ https://punjabi.newsd5.in/%e0%a8%ae%e0%a8%b9%e0%a8%bf%e0%a8%b2%e0%a8%be-%e0%a8%9f%e0%a9%80-20-%e0%a8%b5%e0%a8%bf%e0%a8%b6%e0%a8%b5-%e0%a8%95%e0%a9%b1%e0%a8%aa-%e0%a8%b9%e0%a8%b0%e0%a8%ae%e0%a8%a8%e0%a8%aa%e0%a9%8d%e0%a8%b0/ Sat, 10 Nov 2018 10:07:25 +0000 https://punjabi.newsd5.in/?p=34643 ਨਵੀਂ ਦਿੱਲੀ : ਅੰਤਰਾਸ਼ਟਰੀ ਟੀ 20 ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਕੌਰ ਨੇ ਰਿਕਾਰਡ ਬਣਾ ਕੇ ਇਤਿਹਾਸ ਰਚ ਦਿੱਤਾ ਨਾਲ ਹੀ ਉਹ ਰਿਕਾਰਡ ਵੀ ਬਣਾ ਦਿੱਤਾ ਹੈ ਜਿਸਦੇ ਲਈ ਵਿਰਾਟ ਕੋਹਲੀ ਅੱਜ ਵੀ ਤਰਸ ਰਹੇ ਹਨ। ਦੱਸ ਦਈਏ ਕਿ ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਹਰਮਨਪ੍ਰੀਤ ਕੌਰ ( 103 ) ਦੇ ਤੂਫਾਨੀ ਸੈਂਕੜੇ ਅਤੇ ਜੇਮਿਮਾ ਰੋਡਿਗਜ ( 59 ) ਦੇ ਚੰਗੇਰੇ ਅਰਧਸੈਂਕੜੇ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ‘ਚ 194 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

Read Also ਭਾਰਤੀ ਰੇਲਵੇ ਵੱਲੋਂ ਕ੍ਰਿਕਟਰ ਹਰਮਨਪ੍ਰੀਤ ਕੌਰ ਦਾ ਬਾਂਡ ਮੁਆਫ

103 ਦੌੜਾਂ ਦੀ ਇਸ ਪਾਰੀ ‘ਚ ਹਰਮਨਪ੍ਰੀਤ ਕੌਰ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ। ਹਰਮਨਪ੍ਰੀਤ ਨੇ ਟੀ20 ਕ੍ਰਿਕੇਟ ‘ਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਬਣ ਗਈ ਹੈ। ਇਸਦੇ ਨਾਲ ਹੀ ਉਹ ਟੀ20 ਕ੍ਰਿਕੇਟ ਵਿੱਚ ਸੈਂਕੜਾ ਮਾਰਨ ਵਾਲੀ ਦੁਨੀਆ ਦੀ ਤੀਜੀ ਕਪਤਾਨ ਬਣ ਗਈ ਹੈ।

ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ ਨੌਂ ਵਿਕਟਾਂ ‘ਚ 160 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਸੂਜ਼ੀ ਬੇਟਸ ਨੇ ਸਭ ਤੋਂ ਜ਼ਿਆਦਾ 67 ਦੌੜਾਂ ਬਣਾਈਆਂ। ਬੇਟਸ ਨੇ 50 ਗੇਂਦਾ ‘ਚ ਅੱਠ ਚੌਕੇ ਲਗਾਏ ਅਤੇ ਕੈਟੇ ਮਾਰਟਿਨ ਨੇ 25 ਗੇਂਦਾ ‘ਚ 39 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਲਗਾਏ। ਕਪਤਾਨ ਹਰਮਨਪ੍ਰੀਤ ਨੇ ਪਹਿਲਾਂ 50 ਦੌੜਾਂ 33 ਗੇਂਦਾਂ ‘ਚ ਅਤੇ ਅਗਲੇ 50 ਦੌੜਾਂ ਸਿਰਫ 16 ਗੇਂਦਾਂ ‘ਚ ਹੀ ਪੂਰੇ ਕਰ ਦਿੱਤੇ। ਉਨ੍ਹਾਂ ਨੇ 51 ਗੇਂਦਾਂ ‘ਤੇ ਆਪਣੀ ਇਸ ਤੂਫਾਨੀ ਪਾਰੀ ਦੇ ਦੌਰਾਨ ਸੱਤ ਚੌਕੇ ਅਤੇ ਅੱਠ ਛੱਕੇ ਲਗਾਏ। ਹਰਮਨਪ੍ਰੀਤ ਦਾ ਇਹ ਪਹਿਲਾ ਟੀ-20 ਸੈਂਕੜਾ ਹੈ। ਉਥੇ ਹੀ ਜੇਮਿਮਾ ਦਾ ਇਹ ਚੌਥਾ ਅਰਧਸ਼ਤਕ ਹੈ।

https://twitter.com/ICC/status/1060955674539122688

]]>