steals – D5 News https://punjabi.newsd5.in Truth Seeking News Network. Fri, 03 May 2019 11:42:17 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png steals – D5 News https://punjabi.newsd5.in 32 32 Video : ਇਹ ਸ਼ਾਤਿਰ ਬਾਂਦਰ ਕਰਦਾ ਹੈ ਖ਼ਤਰਨਾਕ ਕਾਰਨਾਮੇ, ਟੋਲ ਪਲਾਜ਼ਾ ‘ਤੇ ਦਿੱਤਾ ਵੱਡੀ ਘਟਨਾ ਨੂੰ ਅੰਜ਼ਾਮ https://punjabi.newsd5.in/video-%e0%a8%87%e0%a8%b9-%e0%a8%b6%e0%a8%be%e0%a8%a4%e0%a8%bf%e0%a8%b0-%e0%a8%ac%e0%a8%be%e0%a8%82%e0%a8%a6%e0%a8%b0-%e0%a8%95%e0%a8%b0%e0%a8%a6%e0%a8%be-%e0%a8%b9%e0%a9%88-%e0%a9%99%e0%a8%a4/ Fri, 03 May 2019 11:41:34 +0000 https://punjabi.newsd5.in/?p=48391 ਨਵੀਂ ਦਿੱਲੀ : ਪਿਛਲੇ ਦਿਨੀਂ ਹਾਈਵੇਅ ਟੋਲ ਪਲਾਜ਼ਾ ‘ਤੇ ਲੁੱਟ-ਖਸੁੱਟ ਦੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਤੁਸੀਂ ਵੀ ਹਾਈਵੇਅ ‘ਤੇ ਲੁੱਟ ਦੀਆਂ ਕਈ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਕਾਨਪੁਰ ਵਿੱਚ ਇੱਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸਨੂੰ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ। ਕਿਉਂਕਿ ਇਹ ਚੋਰੀ ਕਿਸੇ ਇਨਸਾਨ ਨੇ ਨਹੀਂ ਸਗੋਂ ਬਾਂਦਰ ਨੇ ਕੀਤੀ ਹੈ।

Read Also ਹੁਣ ਹੀਰੇ ਚੋਰੀ ਕਰਨ ‘ਚ ਲੱਗੇ ਨੇ ਚੂਹੇ, ਕਾਰੋਬਾਰੀ ਪ੍ਰੇਸ਼ਾਨ, ਪੁਲਿਸ ਹੈਰਾਨ

ਜੀ ਹਾਂ, ਸੋਸ਼ਲ ਮੀਡੀਆ ‘ਤੇ ਇਸ ਟੋਲ ਤੋਂ ਚੋਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਟੋਲ ‘ਤੇ ਇੱਕ ਕਾਰ ਆ ਕੇ ਰੁੱਕਦੀ ਹੈ। ਅੰਦਰ ਬੈਠਾ ਬੰਦਾ ਜਿਵੇਂ ਹੀ ਕਾਰ ਦਾ ਸ਼ੀਸ਼ਾ ਹੇਠਾਂ ਕਰਦਾ ਹੈ, ਅੰਦਰੋਂ ਬਾਂਦਰ ਨਿਕਲਦਾ ਹੈ ਤੇ ਉੱਥੇ ਪਈ ਪੈਸਿਆਂ ਦੀ ਗੁੱਥੀ ਚੁੱਕ ਕੇ ਭੱਜ ਜਾਂਦਾ ਹੈ।

ਵਾਇਰਲ ਵੀਡੀਓ ਨੂੰ ਦੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਟੋਲ ਬੂਥ ‘ਤੇ ਬਾਂਦਰ ਦੀ ਇਹ ਹਰਕਤ ਦੇਖ ਬੂਥ ਆਪ੍ਰੇਟਰ ਵੀ ਹੈਰਾਨ ਹੋ ਜਾਂਦਾ ਹੈ। ਜਦੋਂ ਤਕ ਉਸ ਨੂੰ ਕੁਝ ਸਮਝ ਆਉਂਦੀ ਹੈ, ਉਦੋਂ ਤਕ ਬਾਂਦਰ ਪੈਸੇ ਚੋਰੀ ਕਰ ਰਫੂ ਚੱਕਰ ਹੋ ਜਾਂਦਾ ਹੈ।

ਵੀਡੀਓ ‘ਚ ਬਾਂਦਰ ਨੂੰ ਦੇਖ ਕੇ ਲਗਦਾ ਹੈ ਜਿਵੇਂ ਇਹ ਕੋਈ ਬਾਂਦਰ ਨਹੀਂ ਸਗੋਂ ਸ਼ਾਤਰ ਚੋਰ ਹੀ ਹੈ ਕਿਉਂਕਿ ਉਹ ਬੂਥ ‘ਚ ਪਏ ਸਿਰਫ ਪੈਸਿਆਂ ਨੂੰ ਹੀ ਹੱਥ ਪਾਉਂਦਾ ਹੈ।

]]>