sri lanka blast – D5 News https://punjabi.newsd5.in Truth Seeking News Network. Wed, 24 Apr 2019 11:25:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sri lanka blast – D5 News https://punjabi.newsd5.in 32 32 Sri Lanka Blast : ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਹਮਲਾਵਰ, ਧਮਾਕੇ ‘ਚ ਪਤਨੀ- ਭੈਣ ਦੇ ਵੀ ਉੱਡਾ ਦਿੱਤੇ ਚਿਥੜੇ https://punjabi.newsd5.in/sri-lanka-blast-%e0%a8%86%e0%a8%aa%e0%a8%a3%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%b5%e0%a9%80-%e0%a8%a8%e0%a8%b9%e0%a9%80%e0%a8%82-%e0%a8%ac%e0%a8%96%e0%a8%b6%e0%a8%a6/ Wed, 24 Apr 2019 11:25:02 +0000 https://punjabi.newsd5.in/?p=47659 ਕੋਲੰਬੋ: ਸ੍ਰੀਲੰਕਾ ਦੀ ਰਾਜਧਾਨੀ ‘ਚ ਐਤਵਾਰ ਨੂੰ ਈਸਰ ਦੀ ਚਹਿਲ ਪਹਿਲ ਮੌਕੇ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ। ਇਕ ਰਿਪੋਰਟ ਅਨੁਸਾਰ ਪੁਲਿਸ ਨੇ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਨੂੰ ਸੋਮਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਸ਼ਾਂਗਰੀ-ਲਾ ਹੋਟਲ ਦੇ ਅਤਿਵਾਦੀ ਹਮਲਾਵਰ ਦੀ ਪਹਿਚਾਣ ਇਕ ਫੈਕਟਰੀ ਦੇ ਮਾਲਿਕ ਇੰਸਾਨ ਸੀਲਾਵਾਨ ਦੇ ਰੂਪ ਵਿਚ ਹੋਈ ਹੈ।

Read Also ਸ੍ਰੀਲੰਕਾ ਬੰਬ ਧਮਾਕੇ ‘ਤੇ ਡੋਨਲਡ ਟਰੰਪ ਨੇ ਕੀਤਾ ਗ਼ਲਤ ਟਵੀਟ, 13 ਕਰੋੜ ਦੱਸੀ ਮ੍ਰਿਤਕਾਂ ਦੀ ਗਿਣਤੀ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਦੀ ਇਕ ਟੀਮ ਕੋਲੰਬੋ ਦੇ ਇਕ ਸ਼ਹਿਰ ਵਿਚ ਛਾਣ-ਬੀਣ ਕਰਨ ਲਈ ਇਕ ਦੋ ਮੰਜ਼ਿਲਾ ਇਮਾਰਤ ਵਿਚ ਗਈ ਤਾਂ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਹੀ ਬੰਬ ਨਾਲ ਉੜਾ ਦਿੱਤਾ। ਜਿਸ ਨਾਲ ਇਹ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਵਿਚ ਤਿੰਨ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ।

ਇਹਨਾਂ ਬੰਬ ਧਮਾਕਿਆਂ ਵਿਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਚੋਂ 9 ਲੋਕ ਸੀਲਾਵਾਨ ਦੀ ਫੈਕਟਰੀ ਦੇ ਕਰਮਚਾਰੀ ਹਨ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ਤੋਂ ਛੇ ਮਈ ਤੱਕ ਅਪਣੀ ਰਿਮਾਂਡ ‘ਤੇ ਲਿਆ ਹੈ। ਦੱਸ ਦਈਏ ਕਿ ਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ।

]]>
ਸ਼੍ਰੀਲੰਕਾ : ਕੋਲੰਬੋ ਦੇ ਚਰਚ ਘਰ ‘ਚ ਧਮਾਕੇ ਦਾ ਮੰਜ਼ਰ, ਮੌਤਾਂ ਦੀ ਗਿਣਤੀ 160 ਤੋਂ ਪਾਰ 350 ਤੋਂ ਵੱਧ ਜ਼ਖਮੀ https://punjabi.newsd5.in/%e0%a8%b6%e0%a9%8d%e0%a8%b0%e0%a9%80%e0%a8%b2%e0%a9%b0%e0%a8%95%e0%a8%be-%e0%a8%95%e0%a9%8b%e0%a8%b2%e0%a9%b0%e0%a8%ac%e0%a9%8b-%e0%a8%a6%e0%a9%87-%e0%a8%9a%e0%a8%b0%e0%a8%9a-%e0%a8%98%e0%a8%b0/ Sun, 21 Apr 2019 08:47:22 +0000 https://punjabi.newsd5.in/?p=47477 ਕੋਲੰਬੋ: ਈਸਾਈ ਧਰਮ ਦੇ ਪ੍ਰਸਿੱਧ ਤਿਉਹਾਰ ਈਸਟਰ ਮੌਕੇ ਸ੍ਰੀਲੰਕਾ ਵਿੱਚ ਲੜੀਵਾਰ ਧਮਾਕੇ ਹੋਏ ਹਨ। ਪਹਿਲਾਂ ਖ਼ਬਰਾਂ ਸਨ ਕਿ 52 ਜਣਿਆਂ ਤੋਂ ਵੱਧ ਦੀ ਮੌਤ ਹੋਈ ਹੈ ਤੇ 500 ਜ਼ਖ਼ਮੀ ਹਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਮੌਤਾਂ ਦੀ ਗਿਣਤੀ 160 ਤੋਂ ਪਾਰ ਹੋ ਚੁੱਕੀ ਹੈ ਅਤੇ 350 ਲੋਕ ਜ਼ਖ਼ਮੀ ਦੱਸੇ ਜਾਂਦੇ ਹਨ।

ਇਹ ਧਮਾਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਬੱਟੀਕੋਲਾ ਵਿੱਚ ਵਾਪਰੇ। ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ ‘ਚ ਵੀ ਧਮਾਕੇ ਹੋਏ ਹਨ।

Read Aaaaaaaso ਨਿਊਜੀਲੈਂਡ ਹਮਲਾ : ਹਮਲਾਵਰ ਫੇਸਬੁਕ ‘ਤੇ 17 ਮਿੰਟ ਤੱਕ ਦਿਖਾਉਂਦਾ ਰਿਹਾ ਦਹਿਸ਼ਤ ਦਾ ਮੰਜ਼ਰ

ਪਹਿਲਾ ਧਮਾਕਾ ਸਵੇਰੇ ਪੌਣੇ ਨੌਂ ਵਜੇ ਹੋਇਆ ਅਤੇ ਅੱਧੇ ਘੰਟੇ ਦੇ ਅੰਦਰ ਬਾਕੀ ਸਾਰੇ ਧਮਾਕੇ ਵੀ ਹੋ ਗਏ। ਜ਼ਖ਼ਮੀਆਂ ਦੀ ਗਿਣਤੀ ਕਾਫੀ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

ਭਾਰਤ ਨੇ ਇਨ੍ਹਾਂ ਧਮਾਕਿਆਂ ‘ਤੇ ਨਿਗ੍ਹਾ ਰੱਖੀ ਹੋਈ ਹੈ ਅਤੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਸ਼੍ਰੀਲੰਕਾ ਵਿੱਚ ਭਾਰਤੀ ਦੂਤ ਘਰ ਨੇ ਹੈਲਪਲਾਈਨ ਨੰਬਰ (+94777903082 +94112422788 +94112422789) ਜਾਰੀ ਕੀਤੇ ਹਨ।

ਇਸ ਘਟਨਾ ਦੀ ਪੂਰੀ ਦੁਨੀਆ ਵਿੱਚ ਨਿੰਦਾ ਹੋ ਰਹੀ ਹੈ। ਛੇ ਥਾਵਾਂ ‘ਤੇ ਹੋਏ ਧਮਾਕਿਆਂ ਦੀ ਹਾਲੇ ਤਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਉੱਧਰ, ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਹੰਗਾਮੀ ਬੈਠਕ ਸੱਦੀ ਹੈ।

]]>