speaker – D5 News https://punjabi.newsd5.in Truth Seeking News Network. Mon, 10 Oct 2022 11:04:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png speaker – D5 News https://punjabi.newsd5.in 32 32 ਵਿਧਾਨ ਸਭਾ ਦੇ ਸਪੀਕਰ ਵੱਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਲੋਕਾਂ ਨੂੰ ਵਧਾਈ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%a6%e0%a9%87-%e0%a8%b8%e0%a8%aa%e0%a9%80%e0%a8%95%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8/ Mon, 10 Oct 2022 11:04:49 +0000 https://punjabi.newsd5.in/?p=179932 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਅੱਜ ਏਥੇ ਆਪਣੇ ਸੰਦੇਸ਼ ਵਿੱਚ ਸ੍ਰੀ ਸੰਧਵਾਂ ਨੇ ਕਿਹਾ ਕਿ ਚੌਥੇ ਗੁਰੂ ਸ੍ਰੀ ਰਾਮ ਦਾਸ ਜੀ ਨੇ ਪਵਿੱਤਰ ਸ਼ਹਿਰ ਅੰਮਿ੍ਰਤਸਰ ਦੀ ਬੁਨਿਆਦ ਰੱਖੀ ਜਿੱਥੇ ਵੱਡੀ ਗਿਣਤੀ ਸੰਗਤ ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀ ਹੈ। ਸ੍ਰੀ ਗੁਰੂ ਰਾਮ ਦਾਸ ਨੇ 638 ਸ਼ਬਦਾਂ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਨਾਂ ਦੀ ਬਾਣੀ ’ਚ ਬਿਨਾਂ ਕਿਸੇ ਲਿੰਗ, ਜਾਤ, ਰੰਗ ਅਤੇ ਨਸਲ ਭੇਦਭਾਵ ਦੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੱਤਾ ਹੈ।
ਉਨਾਂ ਸਾਦਾ ਜੀਵਨ, ਉਚ ਕਦਰਾਂ-ਕੀਮਤਾਂ ਅਤੇ ਉੱਚੀ ਸੋਚ ਅਪਨਾਉਣ’ਤੇ ਜ਼ੋਰ ਦਿੱਤਾ। ਸ੍ਰੀ ਸੰਧਵਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦੀ ਬਾਣੀ ’ਤੇ ਚੱਲਣ ਅਤੇ ਆਪਸੀ ਪ੍ਰੇਮ-ਪਿਆਰ, ਸਦਭਾਵਨਾ ਅਤੇ ਭਾਈਚਾਰੇ ਨਾਲ ਜੀਵਨ ਜਿਊਣ ਦੀ ਅਪੀਲ ਕੀਤੀ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਵੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨਾਂ ਨੂੰ ਗੁਰੂ ਸਾਹਿਬ ਦੀਆਂ ਸਿਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ ਹੈ।
]]>
ਸੰਧਵਾਂ ਨਾਲ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਸਪੀਕਰ ਨੇ ਕੀਤੀ ਮੁਲਾਕਾਤ https://punjabi.newsd5.in/%e0%a8%b8%e0%a9%b0%e0%a8%a7%e0%a8%b5%e0%a8%be%e0%a8%82-%e0%a8%a8%e0%a8%be%e0%a8%b2-%e0%a8%89%e0%a9%b1%e0%a8%a4%e0%a8%b0-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%a6%e0%a9%87/ Thu, 04 Aug 2022 10:45:32 +0000 https://punjabi.newsd5.in/?p=170337 ਪਟਿਆਲਾ/ਉੱਤਰ ਪ੍ਰਦੇਸ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਮੁਲਾਕਾਤ ਕੀਤੀ। ਗੈਰ ਰਸਮੀ ਇਸ ਮੁਲਾਕਾਤ ਵਿਚ ਸਤੀਸ਼ ਮਹਾਨਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਵੀ ਖੁੱਲ੍ਹ ਕੇ ਤਾਰੀਫ ਕੀਤੀ।

ਹੁਣੇ-ਹੁਣੇ ਹੋਇਆ ਵੱਡਾ ਫੇਰਬਦਲ ! ਕੈਬਨਿਟ ’ਚ ਨਵੇਂ ਮੰਤਰੀ ਸ਼ਾਮਲ, ਟਰੂਡੋਂ ਸਰਕਾਰ ਦਾ ਗੈਂਗਸਟਰਾਂ ’ਤੇ ਐਕਸ਼ਨ!

ਪੰਜਾਬੀ ਮੂਲ ਦੇ ਸਤੀਸ਼ ਮਹਾਨਾ ਨੇ ਕਿਹਾ ਕਿ ਪੰਜਾਬੀ ਕਿਤੇ ਵੀ ਵੱਸਦਾ ਹੋਵੇ, ਉਸਦੀ ਰੂਹ ਹਮੇਸ਼ਾ ਪੰਜਾਬ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਪੰਜਾਬੀਆਂ ‘ਚ ਮਦਦ ਕਰਨ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ। ਲਗਾਤਾਰ 8ਵੀਂ ਵਾਰ ਵਿਧਾਇਕ ਬਣੇ ਸਤੀਸ਼ ਮਹਾਨਾ ਨੇ ਬਹੁਤ ਸਾਰੇ ਨਿੱਜੀ ਤਜਰਬੇ ਸੰਧਵਾਂ ਨਾਲ ਸਾਂਝੇ ਕੀਤੇ। ਮਹਾਨਾ ਵੱਲੋਂ ਦਿੱਤੇ ਕਈ ਸੁਝਾਅ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਲਾਗੂ ਕਰਨ ਦੀ ਹਾਮੀ ਭਰੀ।

Beadbi Insaaf Morcha : Beadbi ਦੇ ਇਨਸਾਫ਼ ਲਈ Delhi ਤੋ ਆਇਆ ਪ੍ਰਧਾਨ! ਹਿੱਲ ਗਈ ਸਰਕਾਰ | D5 Channel Punjabi

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸਤੀਸ਼ ਮਹਾਨਾ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਪੀ.ਕੇ. ਦੂਬੇ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਮੀਟਿੰਗ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਹਾਜ਼ਰ ਸਨ।

]]>
ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ ਦਾ ਵਫ਼ਦ ਸਪੀਕਰ ਨੂੰ ਮਿਲਿਆ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b2%e0%a8%be%e0%a8%ae-%e0%a8%a8%e0%a8%b5%e0%a9%80%e0%a8%b8-%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0/ Wed, 13 Jul 2022 11:41:56 +0000 https://punjabi.newsd5.in/?p=167151 ਫਗਵਾੜਾ: ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ (ਰਜਿ:) ਦਾ ਇੱਕ ਵਫ਼ਦ ਅੱਜ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਗਿਆਨ ਸਿੰਘ ਸਾਬਕਾ ਡੀਪੀਆਰਓ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਮਿਲਿਆ। ਵਫ਼ਦ ਵਿੱਚ ਲਾਭ ਸਿੰਘ ਖੀਵਾ, ਬਲਵੀਰ ਸਿੰਘ ਬਾਵਰਾ ਅਤੇ ਅਵਤਾਰ ਸਿੰਘ ਭੰਵਰਾ ਸ਼ਾਮਲ ਸਨ।

Bhawanigarh : ਮੁੰਡਿਆਂ ਨੇ ਪਾਇਆ ਕੁੜੀ ਦੀ ਇੱਜ਼ਤ ਨੂੰ ਹੱਥ ! ਫੇਰ ਪੈ ਗਿਆ ਗਾਹ | D5 Channel Punjabi

ਵਫ਼ਦ ਨੇ ਪੰਜਾਬੀ ਦੇ ਵੈਟਰਨ ਕਾਲਮ ਨਵੀਸ ਪੱਤਰਕਾਰਾਂ ਨੂੰ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ, ਪੰਜਾਬੀ ਦੇ ਕਾਲਮ ਨਵੀਸ ਪੱਤਰਕਾਰਾਂ ਨੂੰ ਵੀ ਸ਼੍ਰੋਮਣੀ ਪੱਤਰਕਾਰ ਚੁਨਣ ਵੇਲੇ ਧਿਆਨ ‘ਚ ਰੱਖਣ, ਪੰਜਾਬੀ ਦੇ ਕਾਲਮ ਨਵੀਸ ਪੱਤਰਕਾਰਾਂ ਨੂੰ ਸਰਕਾਰੀ ਐਕਰੀਡੇਟਿਡ ਪੱਤਰਕਾਰ ਦਾ ਦਰਜ਼ਾ ਦੇ ਕੇ ਸ਼ਨਾਖਤੀ ਕਾਰਡ ਜਾਰੀ ਕਰਨ ਅਤੇ ਪੰਜਾਬ ਦੇ ਪੱਤਰਕਾਰਾਂ ਨੂੰ ਮਿਲਦੀਆਂ ਹੋਰ ਸਹੂਲਤਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਕਾਲਮ ਨਵੀਸਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਸਬੰਧਿਤ ਮਹਿਕਮਿਆਂ ਨਾਲ ਮਸਲੇ ਵਿਚਾਰਨ ਦਾ ਵਾਇਦਾ ਕੀਤਾ। ਉਹਨਾ ਨੇ ਇਹ ਵੀ ਕਿਹਾ ਕਿ ਉਹ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਪੰਜਾਬ ਦੇ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਨਗੇ।

 

]]>
ਸਪੀਕਰ ਨੇ ਹਰਮਨਪ੍ਰੀਤ ਕੌਰ ਦੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣੇ ਜਾਣ ‘ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ https://punjabi.newsd5.in/%e0%a8%b8%e0%a8%aa%e0%a9%80%e0%a8%95%e0%a8%b0-%e0%a8%a8%e0%a9%87-%e0%a8%b9%e0%a8%b0%e0%a8%ae%e0%a8%a8%e0%a8%aa%e0%a9%8d%e0%a8%b0%e0%a9%80%e0%a8%a4-%e0%a8%95%e0%a9%8c%e0%a8%b0-%e0%a8%a6%e0%a9%87/ Sat, 11 Jun 2022 02:31:38 +0000 https://punjabi.newsd5.in/?p=162385 ਚੰਡੀਗੜ੍ਹ: ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਮੋਗਾ (ਪੰਜਾਬ) ਦੀ ਧੀ ਹਰਮਨਪ੍ਰੀਤ ਕੌਰ ਦੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣੇ ਜਾਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਉਸ ਦੇ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਪਣੇ ਮਾਪਿਆਂ ਅਤੇ ਸਮੁੱਚੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੀ ਧੀ ਨੇ ਇਹ ਧਾਰਨਾ ਸੱਚ ਸਾਬਤ ਕੀਤੀ ਹੈ ਕਿ ਅਜੋਕੇ ਸਮੇਂ ਧੀਆਂ ਪੁੱਤਰਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਪੰਜਾਬ ਦੀਆਂ ਹੋਰਨਾਂ ਧੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗੀ।

ਸਮਾਜ ਦੀ ਪੂਰਨ ਤਰੱਕੀ ਲਈ ਔਰਤਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਸੰਧਵਾਂ ਨੇ ਕਿਹਾ ਕਿ ਧੀਆਂ ਕਿਸੇ ਪੱਖੋਂ ਵੀ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ ਪਰ ਸਮਾਜ ਦੇ ਕੁਝ ਹਿੱਸੇ ਦਾ ਨਜ਼ਰੀਆ ਹੀ ਅਜਿਹਾ ਬਣਿਆ ਹੋਇਆ ਹੈ ਕਿ ਅਸੀਂ ਉਹਨਾਂ ਨੂੰ ਘੱਟ ਸਮਝਦੇ ਹਾਂ।

ਪੰਜਾਬ ਦੀ ਇਸ ਧੀ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ ਹੋਇਆਂ ਬਹੁਤ ਮੱਲਾਂ ਮਾਰੀਆਂ, ਜਿਸ ਲਈ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਉਸ ਨੂੰ ਅੰਤਰਰਾਸ਼ਟਰੀ ਟੀ-ਟਵੰਟੀ ਮੈਚਾਂ ਵਿੱਚ ਸੈਂਚੁਰੀ ਮਾਰਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੋਣ ਦਾ ਮਾਣ ਵੀ ਹਾਸਲ ਹੈ।

]]>
ਸਪੀਕਰ ਵੱਲੋਂ ਸਿੱਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ https://punjabi.newsd5.in/%e0%a8%b8%e0%a8%aa%e0%a9%80%e0%a8%95%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%bf%e0%a9%b1%e0%a8%a7%e0%a9%82-%e0%a8%aa%e0%a8%b0%e0%a8%bf%e0%a8%b5%e0%a8%be%e0%a8%b0/ Sun, 05 Jun 2022 14:19:50 +0000 https://punjabi.newsd5.in/?p=161594 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਅੱਜ ਪਿੰਡ ਮੂਸੇ ਪੁੱਜੇ ਜਿੱਥੇ ਉਹਨਾਂ ਸਿੱਧੂ ਪਰਿਵਾਰ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸ਼ਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮ ਕਮਾਕੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਦੇਸ਼ ਦੁਨੀਆ ‘ਚ ਫੈਲਾਇਆ।

ਅੰਮ੍ਰਿਤਸਰ ’ਚ ਭਖਿਆ ਮਾਹੌਲ, ਫੇਰ ਜਥੇਦਾਰ ਨੇ ਸਿੱਖਾਂ ਨੂੰ ਦਿੱਤਾ ਵੱਡਾ ਸੁਨੇਹਾ | D5 Channel Punjabi

ਉਹਨਾਂ ਕਿਹਾ ਕਿ ਭਰ ਜੋਬਨ ਰੁੱਤੇ ਇਸ ਤਰ੍ਹਾਂ ਤੁਰ ਜਾਣ ਨਾਲ ਦੇਸ਼ ਦੁਨੀਆਂ ‘ਚ ਵੱਸਦੇ ਸਮੂਹ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮਾਂ ਕਿਸੇ ਗੱਭਰੂ ਦੀ ਮੌਤ ‘ਤੇ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਹੈ, ਸਗੋਂ ਸਿਰ ਜੋੜ ਕੇ ਬੈਠਣ ਅਤੇ ਵਿਚਾਰ ਕਰਨ ਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਵੱਲ ਕਿਸ ਤਰ੍ਹਾਂ ਵਧਾਇਆ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।

]]>
ਪੰਜਾਬ ਸਰਕਾਰ ਕਰੇਗੀ ਵਿਧਾਨ ਸਭਾ ‘ਚ ਭਰਤੀ ਮੁਲਾਜ਼ਮਾਂ ਦੀ ਜਾਂਚ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%95%e0%a8%b0%e0%a9%87%e0%a8%97%e0%a9%80-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8/ Thu, 28 Apr 2022 08:27:38 +0000 https://punjabi.newsd5.in/?p=155024 ਚੰਡੀਗੜ੍ਹ : ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਹੋਏ ਕਥਿਤ ਪੰਜਾਬ ਵਿਧਾਨ ਸਭਾ ‘ਚ ਭਰਤੀ ਘੁਟਾਲੇ ਵਿੱਚ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਘਪਲੇ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Faridkot News : CM Mann ਨੂੰ ਮਿਲੀ ਧ+ਮ+ਕੀ ਮਾਮਲੇ ’ਚ ਨੂੰ ਪੁਲਿਸ ਦੀ ਵੱਡੀ ਕਾਰਵਾਈ | D5 Channel Punjabi

ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਜਲਦੀ ਹੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸ ਸਰਕਾਰ ਦੌਰਾਨ ਭਰਤੀ ਕੀਤੇ ਗਏ ਸਾਰੇ ਕਰਮਚਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।

 

]]>
Pakistan ਦੀ National Assembly ਦੇ ਨਵੇਂ ਸਪੀਕਰ ਬਣੇ ਸਾਬਕਾ PM ਰਾਜਾ ਪਰਵੇਜ਼ ਅਸ਼ਰਫ਼ https://punjabi.newsd5.in/pakistan-%e0%a8%a6%e0%a9%80-national-assembly-%e0%a8%a6%e0%a9%87-%e0%a8%a8%e0%a8%b5%e0%a9%87%e0%a8%82-%e0%a8%b8%e0%a8%aa%e0%a9%80%e0%a8%95%e0%a8%b0-%e0%a8%ac%e0%a8%a3%e0%a9%87-%e0%a8%b8%e0%a8%be/ Sat, 16 Apr 2022 09:12:04 +0000 https://punjabi.newsd5.in/?p=153295 ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਨੇਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੂੰ ਨੈਸ਼ਨਲ ਅਸੈਂਬਲੀ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ।

Modi ਨੇ ਬਾਦਲਾਂ ਤੋਂ ਖੋਹੀ ਸ਼੍ਰੋਮਣੀ ਕਮੇਟੀ? Sidhu ਤੇ Raja Warring ਆਹਮੋ-ਸਾਹਮਣੇ | D5 Channel Punjabi

ਉਨ੍ਹਾਂ ਨੂੰ ਨਿਰਵਿਰੋਧ ਚੁਣਿਆ ਗਿਆ ਕਿਉਂਕਿ ਨੈਸ਼ਨਲ ਅਸੈਂਬਲੀ ਦੇ ਕਿਸੇ ਹੋਰ ਮੈਂਬਰ ਨੇ ਸਪੀਕਰ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਸੀ। ਦੱਸਣਯੋਗ ਹੈ ਕਿ 3 ਅਪ੍ਰੈਲ ਨੂੰ ਨੈਸ਼ਨਲ ਅਸੈਂਬਲੀ ਦੇ ਤਤਕਾਲੀਨ ਸਪੀਕਰ ਅਸਦ ਕੈਸਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ।

]]>
ਕੁਦਰਤੀ ਖੇਤੀ ਸਮੇਂ ਦੀ ਲੋੜ: ਕੁਲਤਾਰ ਸਿੰਘ ਸੰਧਵਾਂ https://punjabi.newsd5.in/%e0%a8%95%e0%a9%81%e0%a8%a6%e0%a8%b0%e0%a8%a4%e0%a9%80-%e0%a8%96%e0%a9%87%e0%a8%a4%e0%a9%80-%e0%a8%b8%e0%a8%ae%e0%a9%87%e0%a8%82-%e0%a8%a6%e0%a9%80-%e0%a8%b2%e0%a9%8b%e0%a9%9c-%e0%a8%95%e0%a9%81/ Mon, 04 Apr 2022 15:25:07 +0000 https://punjabi.newsd5.in/?p=151644 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮੀਟਿੰਗ ਹਾਲ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪਹਿਲਕਦਮੀ ਨਾਲ ਕਰਵਾਈ ਗਈ ਵਿਚਾਰ-ਚਰਚਾ ਵਿਚ ਕੁਦਰਤੀ ਖੇਤੀ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਚਾਰ ਚਰਚਾ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਉਮਿੰਦਰ ਦੱਤ ਸ਼ਰਮਾ, ਡਾ. ਦਵਿੰਦਰ ਸ਼ਰਮਾ, ਡਾ. ਅਮਰ ਸਿੰਘ ਆਜ਼ਾਦ, ਡਾ. ਖਾਦਰ ਵਲੀ ਤੋਂ ਇਲਾਵਾ ਸਿਹਤ, ਖੇਤੀ ਅਤੇ ਵਾਤਾਵਰਣ ਮਾਹਰਾਂ ਵੱਲੋਂ ਸ਼ਿਰਕਤ ਕੀਤੀ ਗਈ। ਕੁਦਰਤੀ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੇ ਵੀ ਇਸ ਮੌਕੇ ਆਪਣੇ ਤਜ਼ਰਬੇ ਸਾਂਝੇ ਕੀਤੇ।

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਖਾਣ-ਪੀਣ ਵਿਚ ਆਏ ਵਿਗਾੜ ਕਰਕੇ ਜਿਸ ਹਿਸਾਬ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ, ਸਾਨੂੰ ਮੁੜ ਤੋਂ ਆਰਗੈਨਿਕ ਖਾਣੇ ਵੱਲ ਪਰਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਕੁਦਰਤੀ ਤੌਰ `ਤੇ ਪੱਕੇ ਫਲ-ਸਬਜ਼ੀਆਂ ਅਤੇ ਮੋਟੇ ਅਨਾਜ ਨੂੰ ਅਪਣਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਮਾਹਿਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਪ੍ਰਤੀ ਚਿੰਤਤ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਾਰੇ ਸੁਝਾਅ ਅਮਲ ਵਿਚ ਲਿਆਉਣ ਲਈ ਬੇਨਤੀ ਕਰਨਗੇ।

 

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਖੇਤੀਬਾੜੀ ਬਾਰੇ ਬਣੀ ਕਮੇਟੀ ਵੀ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਵਿਚਾਰ-ਚਰਚਾਵਾਂ ਕਰਵਾਉਣ ਲਈ ਸਰਗਰਮ ਭੂਮਿਕਾ ਅਦਾ ਕਰੇਗੀ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਡਾ. ਅਮਨਦੀਪ ਕੌਰ ਅਰੌੜਾ, ਰਜਿੰਦਰ ਪਾਲ ਕੌਰ ਛੀਨਾ, ਇੰਦਰਜੀਤ ਕੌਰ ਮਾਨ, ਨੀਨਾ ਮਿੱਤਲ, ਅਨਮੋਲ ਗਗਨ ਮਾਨ, ਸੰਤੋਸ਼ ਕਟਾਰੀਆ, ਮਨਵਿੰਦਰ ਸਿੰਘ ਗਿਆਸਪੁਰਾ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਹਰਦੀਪ ਸਿੰਘ ਮੁੰਡੀਆਂ ਅਤੇ ਚੇਤਨ ਸਿੰਘ ਜੌੜੇਮਾਜਰਾ ਹਾਜ਼ਰ ਸਨ।

 

ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ, ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਤੀਬਾੜੀ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ, ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ, ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵੀ ਹਾਜ਼ਰ ਸਨ।

]]>
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ 16ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਇਕ ਰੋਜ਼ਾ ਵਿਸ਼ੇਸ਼ ਬੈਠਕ ਬੁਲਾਈ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%a6%e0%a9%87-%e0%a8%b8%e0%a8%aa%e0%a9%80%e0%a8%95%e0%a8%b0-%e0%a8%a8/ Fri, 01 Apr 2022 04:33:29 +0000 https://punjabi.newsd5.in/?p=151186 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ 16ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਇਕ ਰੋਜ਼ਾ ਵਿਸ਼ੇਸ਼ ਬੈਠਕ ਸਵੇਰੇ 10 ਵਜੇ ਬੁਲਾਈ ਹੈ।

 

]]>
ਸਹੀਦ ਭਗਤ ਸਿੰਘ ਦੇ ਸਹੀਦੀ ਦਿਵਸ ਮੌਕੇ 23 ਮਾਰਚ ਨੂੰ ਗਜਟਿਡ ਛੁੱਟੀ ਸੰਬੰਧੀ ਨੋਟੀਫਿਕੇਸਨ ਜਾਰੀ https://punjabi.newsd5.in/%e0%a8%95%e0%a9%b1%e0%a8%b2%e0%a9%8d%e0%a8%b9-%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%9b%e0%a9%81%e0%a9%b1%e0%a8%9f/ Tue, 22 Mar 2022 05:33:24 +0000 https://punjabi.newsd5.in/?p=150076 ਚੰਡੀਗੜ: ਪੰਜਾਬ ਸਰਕਾਰ ਵੱਲੋਂ ਸਹੀਦ ਭਗਤ ਸਿੰਘ ਦੇ ਸਹੀਦੀ ਦਿਵਸ ਮੌਕੇ 23 ਮਾਰਚ ਨੂੰ ਗਜਟਿਡ ਛੁੱਟੀ ਸੰਬੰਧੀ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ।

Punjab Vidhan Sabha ’ਚ ‘AAP’ ਨਾਲ ਭਿੜੇ ਵਿਰੋਧੀ! Rajya Sabha ਮੈਂਬਰ ਨੂੰ ਲੈ ਕੇ ਪਿਆ ਕਲੇਸ਼!

ਸਰਕਾਰੀ ਬੁਲਾਰੇ ਨੇ ਦੱਸਿਆ ਕਿ 23 ਮਾਰਚ 2022 ਦਿਨ ਬੁੱਧਵਾਰ ਨੂੰ ਸਹੀਦ ਭਗਤ ਸਿੰਘ ਦੇ ਸਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਗਜਟਿਡ ਛੁੱਟੀ ਕੀਤੀ ਜਾਂਦੀ ਹੈ।

 

]]>