South Delhi Club – D5 News https://punjabi.newsd5.in Truth Seeking News Network. Fri, 08 Apr 2022 11:27:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png South Delhi Club – D5 News https://punjabi.newsd5.in 32 32 Yo Yo Honey Singh ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ‘ਚ ਹੱਥੋਪਾਈ, FIR ਦਰਜ https://punjabi.newsd5.in/yo-yo-honey-singh-%e0%a8%a8%e0%a8%be%e0%a8%b2-%e0%a8%b6%e0%a9%8b%e0%a8%85-%e0%a8%a6%e0%a9%8c%e0%a8%b0%e0%a8%be%e0%a8%a8-%e0%a8%a6%e0%a8%bf%e0%a9%b1%e0%a8%b2%e0%a9%80-%e0%a8%a6%e0%a9%87-%e0%a8%95/ Fri, 08 Apr 2022 11:27:18 +0000 https://punjabi.newsd5.in/?p=152179 ਮੁੰਬਈ : ਰੈਪਰ ਤੇ ਸਿੰਗਰ ਯੋ-ਯੋ ਹਨੀ ਸਿੰਘ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਚਰਚਾ ’ਚ ਰਹਿੰਦੇ ਹਨ। ਅਜਿਹੇ ’ਚ ਇਕ ਵਾਰ ਮੁੜ ਹਨੀ ਸਿੰਘ ਸੁਰਖ਼ੀਆਂ ’ਚ ਹਨ, ਜਿਥੇ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿੱਲੀ ਦੇ ਇਕ ਕਲੱਬ ’ਚ ਹਨੀ ਸਿੰਘ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਗਾਇਕ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ 27 ਮਾਰਚ ਦਾ ਹੈ ਤੇ ਦਿੱਲੀ ਪੁਲਿਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਖ਼ਬਰਾਂ ਮੁਤਾਬਕ ਹਨੀ ਸਿੰਘ 26-27 ਮਾਰਚ ਦੀ ਦਰਮਿਆਨੀ ਰਾਤ ਨੂੰ ਸਕੋਲ ਕਲੱਬ ’ਚ ਪੇਸ਼ਕਾਰੀ ਦੇ ਰਹੇ ਸਨ। ਇਸ ਦੌਰਾਨ 4-6 ਲੋਕ ਸਟੇਜ ’ਤੇ ਚੜ੍ਹ ਗਏ ਤੇ ਗਾਇਕ ਤੇ ਬਾਕੀ ਕਲਾਕਾਰਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ।

EX Jathedar Ranjit Singh ਦਾ ਐਲਾਨ, SGPC Election 2022 ਲੜਨ ਦੀ ਖਿੱਚੀ ਤਿਆਰੀ | D5 Channel Punjabi

ਦੋਸ਼ੀਆਂ ਨੇ ਸਟੇਜ ਤੋਂ ਹੀ ਬਿਅਰ ਦੀਆਂ ਬੋਤਲਾਂ ਦਿਖਾਈਆਂ ਤੇ ਸ਼ੋਅ ਨੂੰ ਵੀ ਰੋਕ ਦਿੱਤਾ। ਰਿਪੋਰਟ ਮੁਤਾਬਕ ਐੱਫ. ਆਈ. ਆਰ. ’ਚ ਦੱਸਿਆ ਗਿਆ, ‘ਚੈੱਕ ਸ਼ਰਟ ’ਚ ਇਕ ਵਿਅਕਤੀ ਨੇ ਹਨੀ ਸਿੰਘ ਦਾ ਹੱਥ ਫੜਿਆ ਤੇ ਉਸ ਨੂੰ ਅੱਗੇ ਖਿੱਚਿਆ। ਹਨੀ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਹਨੀ ਸਿੰਘ ਨੂੰ ਧਮਕਾਉਂਦਾ ਰਿਹਾ ਤੇ ਚੁਣੌਤੀ ਦਿੰਦਾ ਰਿਹਾ।’ ਹਨੀ ਸਿੰਘ ਨੇ ਇਹ ਵੀ ਦੇਖਿਆ ਕਿ ਉਕਤ ਵਿਅਕਤੀ ਕੋਲ ਹਥਿਆਰ ਵੀ ਸੀ। ਉਥੇ ਲਾਲ ਸ਼ਰਟ ’ਚ ਇਕ ਹੋਰ ਦੋਸ਼ੀ ਵਿਅਕਤੀ ਵੀਡੀਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ, ‘ਭਜਾ ਦਿੱਤਾ ਹਨੀ ਸਿੰਘ ਨੂੰ।’

 

]]>