Solar power – D5 News https://punjabi.newsd5.in Truth Seeking News Network. Tue, 07 Dec 2021 06:27:56 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Solar power – D5 News https://punjabi.newsd5.in 32 32 ਬਿਜਲੀ ਦੀ ਵੱਧਦੀ ਮੰਗ ਨਾਲ ਨਿੱਬੜਨ ਲਈ PSPCL ਖਰੀਦੇਗੀ 500 MW ਸੋਲਰ ਪਾਵਰ https://punjabi.newsd5.in/%e0%a8%ac%e0%a8%bf%e0%a8%9c%e0%a8%b2%e0%a9%80-%e0%a8%a6%e0%a9%80-%e0%a8%b5%e0%a9%b1%e0%a8%a7%e0%a8%a6%e0%a9%80-%e0%a8%ae%e0%a9%b0%e0%a8%97-%e0%a8%a8%e0%a8%be%e0%a8%b2-%e0%a8%a8%e0%a8%bf%e0%a9%b1/ Tue, 07 Dec 2021 06:27:56 +0000 https://punjabi.newsd5.in/?p=136181 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ‘ਚ ਬਿਜਲੀ ਦੀ ਵੱਧਦੀ ਮੰਗ ਨਾਲ ਨਿਬੜਨ ਲਈ ਸੋਲਰ ਪਾਵਰ ਖਰੀਦਣ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਸੂਬਾ ਸਰਕਾਰ ਨੇ 250 ਮੈਗਾਵਾਟ ਦੀਆਂ ਦੋ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ, ਜੋ ਬਿਜਲੀ ਦੀ ਮੰਗ ਨੂੰ ਪੂਰਾ ਕਰਨਗੀਆਂ। ਭਾਰਤ ‘ਚ ਕਿਤੇ ਵੀ ਸਥਿਤ ਪਰਿਯੋਜਨਾ ਨਾਲ ਖਰੀਦ ਲਈ ਪਹਿਲੀ ਬਿੱਡ ਦੇ ਤਹਤ ਦਿਨਕਰ ਜੋਤੀ ਪ੍ਰਾਈਵੇਟ ਲਿ. ਨੇ 2.33 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 100 ਯੂਨਿਟ ਸੋਲਰ ਪਾਵਰ ਦੇਣ ਦੀ ਪੇਸ਼ਕਸ਼ ਕੀਤੀ ਹੈ।

ਕਾਂਗਰਸੀ ਭਰਾ ਹੋਏ ਆਹਮੋ-ਸਾਹਮਣੇ, ਪਿਆ ਕਲੇਸ਼, ਹਾਈਕਮਾਨ ਹੈਰਾਨ, ਸਿੱਧੂ ਤੇ ਚੰਨੀ ਲਈ ਬਿਪਤਾ D5 Channel Punjabi

ਇਸ ਤੋਂ ਇਲਾਵਾ ਐਸਈਏਐਲ ਲਿ ਨੇ 2.69 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 50 ਮੈਗਾਵਾਟ ਸੋਲਰ ਪਾਵਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਪੀਐਸਪੀਸੀਐਲ ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਦੇ ਨਾਲ ਇੱਕ ਬਿਜਲੀ ਵਿਕਰੀ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਜਿਸਦੇ ਤਹਿਤ 400 ਮੈਗਾਵਾਟ ਹਾਈਬਰਿਡ ਇਸ ਦਸੰਬਰ ਤੋਂ ਕਈ ਪੜਾਅ ‘ਚ ਉਪਲੱਬਧ ਕਰਵਾਈ ਜਾਵੇਗੀ ਅਤੇ ਸੰਭਾਵਨਾ ਹੈ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਇਹ ਪੂਰੀ ਤਰ੍ਹਾਂ ਉਪਲੱਬਧ ਹੋਵੇਗੀ।

 

]]>
95 ਹਜ਼ਾਰ ਕਰੋੜ ਦੀ ਲਾਗਤ ਨਾਲ ਰੇਤ ‘ਤੇ ਬਣ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ, 13 ਲੱਖ ਘਰਾਂ ਨੂੰ ਕਰੇਗਾ ਰੋਸ਼ਨ https://punjabi.newsd5.in/95-%e0%a8%b9%e0%a9%9b%e0%a8%be%e0%a8%b0-%e0%a8%95%e0%a8%b0%e0%a9%8b%e0%a9%9c-%e0%a8%a6%e0%a9%80-%e0%a8%b2%e0%a8%be%e0%a8%97%e0%a8%a4-%e0%a8%a8%e0%a8%be%e0%a8%b2-%e0%a8%b0%e0%a9%87%e0%a8%a4-%e0%a8%a4/ Tue, 30 Apr 2019 06:54:43 +0000 https://punjabi.newsd5.in/?p=47999 ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤੱਕ ਇਹ ਸੋਲਰ ਪਾਰਕ ਬਣ ਕੇ ਪੂਰਾ ਤਿਆਰ ਹੋਣ ਦੀ ਆਸ ਹੈ।

ਇਸ ਦੇ ਨਾਲ ਹੀ ਇਹ ਸੋਲਰ ਪਾਰਕ ਗਲੋਬਲ ਵਾਰਮਿੰਗ ਨੂੰ ਘਟਾਉਣ ਵਿੱਚ ਵੀ ਸਹਾਈ ਹੋਵੇਗਾ। ਜੇਕਰ ਇੰਨੀ ਹੀ ਬਿਜਲੀ ਕਿਸੇ ਹੋਰ ਬਲਣਸ਼ੀਲ ਤਕਨੀਕ ਨਾਲ ਪੈਦਾ ਕੀਤੀ ਜਾਵੇ ਤਾਂ ਇਸ ਵਿੱਚ 65 ਲੱਖ ਟਨ ਦੀ ਕਾਰਬਨ ਦਾ ਰਿਸਾਅ ਵਾਤਾਵਰਨ ‘ਚ ਹੋਵੇਗਾ। ਇਸ ਸੋਲਰ ਪਾਰਕ ਦੇ ਦੋ ਪੜਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਦੋ ਬਾਕੀ ਹਨ। ਫਿਲਹਾਲ ਤੀਜੇ ਪੜਾਅ ਦਾ ਕੰਮ ਚੱਲ ਰਿਹਾ ਹੈ।

Read Also ਦੁਨੀਆ ਦਾ ਸਭ ਤੋਂ ਛੋਟਾ ਤੇ ਸਭ ਤੋਂ ਹਲਕਾ ਬੱਚਾ, ਭਾਰ ਇੱਕ ਸੇਬ ਤੋਂ ਵੀ ਹੈ ਘੱਟ

ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਬਣ ਰਿਹਾ ਇਹ ਸੋਲਰ ਪਾਰਕ ਪੂਰਾ ਹੋਣ ਤਕ ਤਕਰੀਬਨ 5,000 ਮੈਗਾਵਾਟ ਬਿਜਲੀ ਪੈਦਾ ਕਰੇਗਾ। ਹਾਲਾਂਕਿ, ਚੀਨ ਦੇ ਨਿਸ਼ਿੰਗਿਆ ਸਥਿਤ ਟੇਂਗਰ ਡੈਜ਼ਰਟ ਸੋਲਰ ਪਾਰਕ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਚੱਲਦਾ ਸੌਰ ਊਰਜਾ ਰਾਹੀਂ ਬਿਜਲੀ ਪੈਦ ਕਰਨ ਵਾਲਾ ਅਦਾਰਾ ਹੈ। ਇੱਥੇ 1547 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਅਜਿਹਾ ਹੀ ਸੌਰ ਊਰਜਾ ਬਿਜਲੀ ਪ੍ਰਾਜੈਕਟ ਭਾਰਤ ਦੇ ਲੱਦਾਖ ਵਿੱਚ ਵੀ ਲਾਇਆ ਜਾ ਰਿਹਾ ਹੈ, ਜੋ ਸਾਲ 2023 ਤਕ ਪੂਰਾ ਹੋਣ ਮਗਰੋਂ 3,000 ਮੈਗਾਵਾਟ ਬਿਜਲੀ ਪੈਦਾ ਕਰੇਗਾ।

]]>