SLAMS – D5 News https://punjabi.newsd5.in Truth Seeking News Network. Sat, 03 Jul 2021 07:29:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png SLAMS – D5 News https://punjabi.newsd5.in 32 32 ਪੰਜਾਬ ‘ਚ ਬਿਜਲੀ ਸੰਕਟ ‘ਤੇ ਮਾਇਆਵਤੀ ਨੇ ਕਾਂਗਰਸ ਸਰਕਾਰ ਦਾ ਕੀਤਾ ਘਿਰਾਓ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ac%e0%a8%bf%e0%a8%9c%e0%a8%b2%e0%a9%80-%e0%a8%b8%e0%a9%b0%e0%a8%95%e0%a8%9f-%e0%a8%a4%e0%a9%87-%e0%a8%ae%e0%a8%be%e0%a8%87%e0%a8%86/ Sat, 03 Jul 2021 07:29:07 +0000 https://punjabi.newsd5.in/?p=110701 ਲਖਨਊ/ਪਟਿਆਲਾ : ਪੰਜਾਬ ‘ਚ ਬਿਜਲੀ ਸੰਕਟ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪ੍ਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਸੂਬੇ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ।

🔴LIVE🔴‘ਆਪ’ ਦਾ ਚੰਡੀਗੜ੍ਹ ‘ਚ ਵੱਡਾ ਧਮਾਕਾ, ਕੈਪਟਨ ਦੀ ਰਿਹਾਇਸ਼ ਦੇ ਬਾਹਰ ਗੱਡੇ ਟੈਂਟ ! ਪੁਲਿਸ ਨੇ ਕੀਤੀ ਘੇਰਾਬੰਦੀ

ਮਾਇਆਵਤੀ ਨੇ ਟਵੀਟ ਕੀਤਾ, ਪੰਜਾਬ ‘ਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਜਨ – ਜੀਵਨ, ਉਦਯੋਗ – ਧੰਦੇ ਅਤੇ ਖੇਤੀ – ਕਿਸਾਨੀ ਆਦਿ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ, ਜੋ ਇਹ ਸਾਬਤ ਕਰਦਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਆਪਸੀ ਗੁੱਟਬਾਜ਼ੀ , ਖਿੱਚੋਤਾਣ ਅਤੇ ਟਕਰਾਓ ਆਦਿ ‘ਚ ਉਲਝਕੇ ਜਨਹਿਤ ਅਤੇ ਜਨਕਲਿਆਣ ਦੀ ਜ਼ਿੰਮੇਵਾਰੀ ਨੂੰ ਤਿਆਗ ਚੁੱਕੀ ਹੈ, ਜਿਸ ਦਾ ਜਨਤਾ ਨੂੰ ਸੰਗਿਆਨ ਲੈਣਾ ਜ਼ਰੂਰੀ ਹੈ।

 

]]>
ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਭੁਵਨੇਸ਼ਵਰ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ https://punjabi.newsd5.in/%e0%a8%9f%e0%a9%88%e0%a8%b8%e0%a8%9f-%e0%a8%95%e0%a9%8d%e0%a8%b0%e0%a8%bf%e0%a8%95%e0%a8%9f-%e0%a8%a4%e0%a9%8b%e0%a8%82-%e0%a8%b8%e0%a9%b0%e0%a8%a8%e0%a8%bf%e0%a8%86%e0%a8%b8-%e0%a8%a6%e0%a9%80/ Sun, 16 May 2021 10:33:07 +0000 https://punjabi.newsd5.in/?p=104795 ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਟੂਰ ਲਈ ਟੀਮ ‘ਚ ਸ਼ਾਮਿਲ ਨਾ ਕੀਤੇ ਜਾਣ ‘ਤੇ ਮੀਡੀਆ ਵਿੱਚ ਚੱਲ ਰਹੀ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ। ਦਰਅਸਲ ਮੀਡਿਆ ਰਿਪੋਰਟਾਂ ‘ਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਸੀ ਕਿ ਭੁਵਨੇਸ਼ਵਰ ਹੁਣ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ ਹਨ। ਇਨ੍ਹਾਂ ਰਿਪੋਰਟਾਂ ਨੂੰ ਨਕਾਰਦੇ ਹੋਏ ਇਸ ਤੇਜ਼ ਬੱਲੇਬਾਜ਼ ਨੇ ਲਿਖਿਆ ਕਿ ਅਜਿਹੀ ਅਫਵਾਹਾਂ ਨਾ ਫੈਲਾਓ।

ਕੈਪਟਨ ਦੇ ਐਕਸ਼ਨ ‘ਤੇ ਸਿੱਧੂ ਦਾ ਖੁੱਲ੍ਹਾ ਚੈਲੰਜ !ਹਿੱਲ ਗਈ ਸੂਬੇ ਦੀ ਸਿਆਸਤ !ਪੈ ਗਿਆ ਸਾਰੇ ਪਾਸੇ ਗਾਹ !

ਭੁਵਨੇਸ਼ਵਰ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਮੇਰੇ ਬਾਰੇ ਕਿਸੇ ਆਰਟੀਕਲ ’ਚ ਕਿਹਾ ਗਿਆ ਹੈ ਕਿ ਮੈਂ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ। ਉਨ੍ਹਾਂ ਕਿਹਾ, ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਹਮੇੇਸ਼ਾ ਟੀਮ ਦੀ ਚੋਣ ਦੇ ਬਾਵਜੂਦ ਤਿੰਨਾਂ ਫ਼ਾਰਮੈਟਸ ਲਈ ਖ਼ੁਦ ਨੂੰ ਤਿਆਰ ਕੀਤਾ ਹੈ ਤੇ ਅੱਗੇ ਵੀ ਅਜਿਹਾ ਹੀ ਕਰਦਾ ਰਹਾਂਗਾ। ਭੁਵਨੇਸ਼ਵਰ ਨੇ ਅਜਿਹੀਆਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ’ਤੇ ਲਿਖਿਆ, ਸੁਝਾਅ- ਕਿਰਪਾ ਕਰਕੇ ‘ਸੋਰਸ’ ਦੇ ਆਧਾਰ ’ਤੇ ਆਪਣੀਆਂ ਧਾਰਨਾਵਾਂ ਨਾ ਲਿੱਖੋ।

ਲੱਖਾ ਸਿਧਾਣਾ ਨੇ ਫਿਰ ਕੀਤਾ ਵੱਡਾ ਐਲਾਨ !ਦਿੱਲੀ ਪੁਲਿਸ ਨੂੰ ਪਾਤੀ ਬਿਪਤਾ !ਕੇਂਦਰ ਦੀਆਂ ਵੀ ਖੋਲ੍ਹਤੀਆਂ ਅੱਖਾਂ !

ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਅਜੇ ਤਕ ਭਾਰਤ ਲਈ 21 ਟੈਸਟ, 116 ਵਨ-ਡੇ ਤੇ 48 ਟੀ-20 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਹ ਟੈਸਟ ’ਚ 37 ਪਾਰੀਆਂ ’ਚ 63, ਵਨ-ਡੇ ’ਚ 116 ਪਾਰੀਆਂ ’ਚ 138 ਤੇ 48 ਟੀ-20 ਪਾਰੀਆਂ ’ਚ 45 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ ਆਖ਼ਰੀ ਵਾਰ ਟੈਸਟ ਮੈਚ ਸਾਲ 2018 ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਜੋਹਾਨਿਸਬਰਗ ’ਚ ਖੇਡਿਆ ਸੀ।

]]>
ਪੀਐਮ ਇਮਰਾਨ ਖਾਨ ਨੂੰ ਟੈਨਿਸ ਦੀ ਸਭ ਤੋਂ ਵੱਡੀ ਸੁਪਰਸਟਾਰ ਨੇ ਲਿਆ ਲੰਮੇਂ ਹੱਥੀਂ https://punjabi.newsd5.in/%e0%a8%aa%e0%a9%80%e0%a8%90%e0%a8%ae-%e0%a8%87%e0%a8%ae%e0%a8%b0%e0%a8%be%e0%a8%a8-%e0%a8%96%e0%a8%be%e0%a8%a8-%e0%a8%a8%e0%a9%82%e0%a9%b0-%e0%a8%9f%e0%a9%88%e0%a8%a8%e0%a8%bf%e0%a8%b8-%e0%a8%a6/ Sat, 10 Apr 2021 09:07:50 +0000 https://punjabi.newsd5.in/?p=99441 ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਦਿੱਗਜ਼ ਕ੍ਰਿਕਟਰਾਂ ’ਚ ਸ਼ੁਮਾਰ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖ਼ਾਨ (Imran Khan) ਨੂੰ ਟੈਨਿਸ ਦੀ ਸੁਪਰਸਟਾਰ ਮਹਿਲਾ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਲਿਤਾੜ ਲਗਾਈ ਹੈ। ਇਮਰਾਨ ਖ਼ਾਨ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਚਲਦੇ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ। ਇਮਰਾਨ ਨੇ ਵੱਧਦੇ ਯੋਨ ਗੁਨਾਹਾਂ ਲਈ ਔਰਤਾਂ ਦੇ ਕੱਪੜਿਆਂ ਅਤੇ ਅਸ਼ਲੀਲਤਾ ਨੂੰ ਜ਼ਿੰਮੇਦਾਰ ਠਹਿਰਾਇਆ ਸੀ।

ਕੋਟਕਪੂਰਾ ਗੋਲੀਕਾਂਡ ਦਾ ਸੱਚ?ਦੇਖੋ ਕਿਉਂ ਕੀਤੀ ਕੁੰਵਰ ਵਿਜੈ ਪ੍ਰਤਾਪ ਦੀ ਛੁੱਟੀ!

68 ਸਾਲਾ ਇਮਰਾਨ ਨੇ ਕਿਹਾ ਸੀ ਕਿ ਮਰਦਾਂ ਨੂੰ ਉਕਸਾਉਣ ਤੋਂ ਰੋਕਣ ਲਈ ਪਰਦੇ ਦਾ ਰਿਵਾਜ ਠੀਕ ਹੈ। ਉਨ੍ਹਾਂ ਕਿਹਾ ਸੀ ਕਿ ਇਸਲਾਮ ’ਚ ਪਰਦੇ ਦੀ ਵਿਵਸਥਾ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮਹਿਲਾਵਾਂ ਨੂੰ ਬਚਾਇਆ ਜਾ ਸਕੇ। ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ (ਪੀ. ਟੀ. ਆਈ.) ਦੇ ਨੇਤਾ ਨੇ ਕਿਹਾ ਸੀ ਕਿ ਸਮਾਜ ਨੂੰ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਜਬਰ-ਜ਼ਨਾਹ ਤੇ ਜਿਨਸੀ ਹਿੰਸਾ ਦੀਆਂ ਜਿੰਨੀਆਂ ਘਟਨਾਵਾਂ ਮੀਡੀਆ ’ਚ ਆ ਰਹੀਆਂ ਹਨ, ਉਹ ਇਸ ਤਰ੍ਹਾਂ ਦੇ ਜੁਰਮ ਦਾ ਇਕ ਫ਼ੀਸਦੀ ਵੀ ਨਹੀਂ ਹੈ। ਅਜਿਹੇ ਗ਼ੁਨਾਹ ਸਮਾਜ ’ਚ ‘ਕੈਂਸਰ ਦੀ ਤਰ੍ਹਾਂ’ ਫ਼ੈਲ ਰਹੇ ਹਨ। ਇਸਲਾਮ ’ਚ ਪਰਦੇ ਦਾ ਰਿਵਾਜ ਇਸ ਲਈ ਹੈ ਕਿ ਇੱਛਾਸ਼ਕਤੀ ’ਤੇ ਕਾਬੂ ਰੱਖਿਆ ਜਾ ਸਕੇ।

KMP ਰੋਡ ਤੋਂ ਪੁਲਿਸ ਨੇ ਭਜਾਏ ਕਿਸਾਨ! ਫੇਰ ਚੱਕ-ਚੱਕ ਜੀਪਾਂ ’ਚ ਸੁੱਟੇ!ਮਾਹੌਲ ਖਰਾਬ!ਕਿਸਾਨ ਹੋਏ ਫਿਰਦੇ ਤੱਤੇ!

ਮਹਾਨ ਟੈਨਿਸ ਖਿਡਾਰੀਆਂ ’ਚ ਸ਼ੁਮਾਰ ਚੈੱਕ ਗਣਰਾਜ ਦੀ ਮਾਰਟਿਨਾ ਨਵਰਾਤਿਲੋਵਾ ਨੇ ਇਮਰਾਨ ਨੂੰ ਇਸ ਮਾਮਲੇ ’ਤੇ ਲੰਮੇ ਲੈਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ’ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਰੀਅਰ ’ਚ 18 ਸਿੰਗਲ ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੀ ਸਾਬਕਾ ਨੰਬਰ-1 ਨਵਰਾਤਿਲੋਵਾ ਨੇ ਇਕ ਟਵੀਟ ’ਤੇ ਰਿਪਲਾਈ ਕਰਦੇ ਹੋਏ ਲਿਖਿਆ, ‘‘ਇਮਰਾਨ, ਤੁਹਾਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਪਰ ਸਾਫ਼ ਤੌਰ ’ਤੇ ਤੁਸੀਂ ਇਸ ਤੋਂ ਬਿਹਤਰ ਹੋ ਹੀ ਨਹੀਂ। ਤੁਹਾਡੇ ’ਤੇ ਸ਼ਰਮ ਆਉਂਦੀ ਹੈ।’’

 

ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਵੀ ਉਨ੍ਹਾਂ ਨੂੰ ਇਸ ਬਿਆਨ ’ਤੇ ਖ਼ੂੂਬ ਝਾੜ ਪਾ ਚੁੱਕੀ ਹੈ। ਇਮਰਾਨ ਦੀ ਕਪਤਾਨੀ ’ਚ ਸਾਲ 1992 ’ਚ ਪਾਕਿਸਤਾਨ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਇਮਰਾਨ ਨੇ ਕਾਫ਼ੀ ਸਮਾਂ ਲੰਡਨ ’ਚ ਬਿਤਾਇਆ ਸੀ। ਉਹ ਇਕ ਜ਼ਮਾਨੇ ’ਚ ਪਲੇਅਬੁਆਏ ਦੇ ਤੌਰ ’ਤੇ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦੀ ਗਿਣਤੀ ਧਾਕੜ ਕ੍ਰਿਕਟਰਾਂ ’ਚ ਹੁੰਦੀ ਹੈ। ਉਨ੍ਹਾਂ ਨੇ ਕਰੀਅਰ ’ਚ 88 ਟੈਸਟ ਤੇ 175 ਵਨ-ਡੇ ਖੇਡੇ। ਉਨ੍ਹਾਂ ਦੇ ਨਾਂ ਟੈਸਟ ’ਚ 3807 ਦੌੜਾਂ ਤੇ 362 ਵਿਕਟ ਹਨ ਜਦਕਿ ਵਨ-ਡੇ ਕੌਮਾਂਤਰੀ ਫ਼ਾਰਮੈਟ ’ਚ 3709 ਦੌੜਾਂ ਤੇ 182 ਵਿਕਟ ਹਨ।

]]>
‘ਅੰਦਰੂਨੀ ਮਾਮਲਾ?’, ਰਿਹਾਨਾ ਮਾਮਲੇ ‘ਚ ਦਿੱਤੀਆਂ ਜਾ ਰਹੀਆਂ ਦਲੀਲਾਂ ਤੋਂ ਨਾਰਾਜ਼ ਪੰਜਾਬ ਦੇ ਗੇਂਦਬਾਜ਼ ਸੰਦੀਪ ਸ਼ਰਮਾ https://punjabi.newsd5.in/%e0%a8%85%e0%a9%b0%e0%a8%a6%e0%a8%b0%e0%a9%82%e0%a8%a8%e0%a9%80-%e0%a8%ae%e0%a8%be%e0%a8%ae%e0%a8%b2%e0%a8%be-%e0%a8%b0%e0%a8%bf%e0%a8%b9%e0%a8%be%e0%a8%a8%e0%a8%be-%e0%a8%ae%e0%a8%be%e0%a8%ae/ Fri, 05 Feb 2021 10:53:54 +0000 https://punjabi.newsd5.in/?p=90182 ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਸਟਾਰ ਗੇਂਦਬਾਜ਼ ਸੰਦੀਪ ਸ਼ਰਮਾ ਨੇ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਗੇ ਆਈ ਪੋਪ ਸਟਾਰ ਰਿਹਾਨਾ, ਕਲੀਮੈਕ੍ਸ ਅਕਟਿਵਿਕਸ ਗ੍ਰੇਟਾ ਥੰਬਰਗ ਤੇ ਹੋਰ ਸਲੇਬ੍ਰਿਟੀਜ਼ ਦੀ ਆਲੋਚਨਾ ਕਰਨ ਵਾਲੀਆਂ ਤੇ ਸਵਾਲ ਚੁੱਕੇ ਹਨ। ਇਹ ਸਾਰੇ ਲੋਕਾਂ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਸੰਦੀਪ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ‘ਚ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਹਨ। ਸੰਦੀਪ ਨੇ ਰਿਹਾਨਾ ਤੇ ਗ੍ਰੇਟਾ ਦੀ ਆਲੋਚਨਾ ਦੇ ਪਿੱਛੇ ਕੁੱਝ ਸਵਾਲ ਚੁੱਕੇ ਹਨ। ਵੀਰਵਾਰ ਨੂੰ ਟਵਿੱਟਰ ਤੇ ਇਸ ਗੇਂਦਬਾਜ਼ ਨੇ ਲੰਬਾ ਨੋਟ ਲਿਖਿਆ। ਹਾਲਾਂਕਿ,ਬਾਅਦ ‘ਚ ਉਨ੍ਹਾਂ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।

ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਧਮਾਕਾ! ਪੂਰੀ ਤਿਆਰੀ ਨਾਲ ਹਿਲਾਈ ਮੋਦੀ ਸਰਕਾਰ ! ਕੱਲੀ-ਕੱਲੀ ਗੱਲ ਸੁਣਨ ਵਾਲੀ ਐ

ਸੰਦੀਪ ਸ਼ਰਮਾ ਨੇ ਲਿਖਿਆ, ਇਸ ਦਲੀਲ਼ ਦੇ ਨਾਲ ਤਾਂ ਕਿਸੇ ਨੂੰ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਹਰ ਸਥਿਤੀ ਕਿਸੇ ਦਾ ਅੰਦਰੂਨੀ ਮਾਮਲਾ ਹੁੰਦੀ ਹੈ। ਰਿਹਾਨਾ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਤੇ ਦੁਨੀਆ ਨੂੰ ਬੋਲਣ ਤੇ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਸੰਸਾਰਿਕ ਹਸਤੀਆਂ ਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਇਸ ‘ਤੇ ਸਰਕਾਰ ਦੀ ਸਖਤ ਪ੍ਰਤੀਕ੍ਰਿਆ ਆਈ। ਸਰਕਾਰ ਦੀ ਇਸ ਪ੍ਰਤੀਕ੍ਰਿਆ ਨੂੰ ਬਾਲੀਵੁੱਡ ਕਲਾਕਾਰਾਂ ਤੇ ਕ੍ਰਿਕਟਰ ਦਾ ਜੱਮ ਕੇ ਸਮਰਥਨ ਮਿਲਿਆ। ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਲਗਭਗ ਸਾਰੇ ਕ੍ਰਿਕਟਰਾਂ ਨੇ ਆਪਣੇ ਆਫਿਸ਼ਿਅਲ ਟਵਿੱਟਰ ਹੈਂਡਲ ਤੋਂ ਟਵੀਟ ਕੀਤੇ।

ਸਿੰਘੂ ਬਾਰਡਰ ਤੋਂ ਲਾਪਤਾ ਹੋਏ ਨੌਜਵਾਨ ਦਾ ਮਿਲਿਆ ਸੁਰਾਗ | ਪੂਰੀ ਕਹਾਣੀ ਸੁਣਕੇ ਅੱਖਾਂ ਚੋਂ ਨਹੀਂ ਰੁਕਣੇ ਹੰਝੂ!

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਅਤੇ ਰਵੀ ਸ਼ਾਸਤਰੀ ਨੇ ‘India Together’ (ਭਾਰਤ ਇਕਜੁੱਟ) ਅਤੇ ‘India Against’ (ਭਾਰਤ ਪ੍ਰਚਾਰ ਦੇ ਵਿਰੁੱਧ) ਹੈਸ਼ਟੈਗਾਂ ਨਾਲ ਟਵੀਟ ਕੀਤਾ ਹੈ। ਭਾਰਤੀ ਸਲੈਬਰਿਟੀਜ਼ ਦੇ ਇੰਡੀਆ ਟੁਗੇਦਰ ਟਵੀਟ ਤੋਂ ਬਾਅਦ ਸੰਦੀਪ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ, ਬਹੁਤ ਲੋਕ, ਜਿਸ ‘ਚ ਭਾਰਤ ਦਾ ਵਿਦੇਸ਼ ਮੰਤਰਾਲਾ ਵੀ ਸ਼ਾਮਲ ਹੈ, ਹਰਮਨ ਪਿਆਰੇ ਗਾਇਕ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਦੀ ਆਲੋਚਨਾ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਦਲੀਲ ਤੇ ਜਰਮਨਜ਼ ਤੋਂ ਬਾਹਰ ਵਸਦੇ ਲੋਕਾਂ ਨੂੰ ਨਾਜ਼ੀ ਯੁੱਗ ਵਿੱਚ ਯਹੂਦੀਆਂ ਨਾਲ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਵੀ ਨਹੀਂ ਕਰਨਾ ਚਾਹੀਦਾ ਸੀ।

ਰਾਜ ਸਭਾ ਚੋਂ ਖੇਤੀ ਕਾਨੂੰਨਾਂ ਨਾਲ ਜੁੜੀ ਵੱਡੀ ਖ਼ਬਰ,ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ,ਜਥੇਬੰਦੀਆਂ ਹੈਰਾਨ!

ਉਸਨੇ ਅੱਗੇ ਲਿਖਿਆ, ਇਸ ਦਲੀਲ ਤੋਂ ਪਾਕਿਸਤਾਨ ਤੋਂ ਬਾਹਰ ਕਿਸੇ ਨੂੰ ਵੀ ਪਾਕਿਸਤਾਨ ‘ਚ ਅਹਿਮਦੀਆਂ, ਹਿੰਦੂਆਂ,ਸਿੱਖਾਂ ਤੇ ਈਸਾਈਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ। ਇਸ ਦਲੀਲ ਦੇ ਨਾਲ ਤਾਂ ਭਾਰਤ ਦੇ ਬਾਹਰ ਕਿਸੇ ਨੂੰ ਵੀ ਭਾਰਤ ‘ਚ ਮੁਸਲਮਾਨਾਂ ਤੇ ਹੋਏ ਅੱਤਿਆਚਾਰ ਅਤੇ ਹੋਰ ਅੱਤਿਆਚਾਰ ਜਾਂ 1984 ‘ਚ ਸਿੱਖ ਦੰਗਿਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ।

]]>
ਹਾਈ ਕੋਰਟ ਵੱਲੋਂ ਸੀ.ਬੀ.ਆਈ. ਨੂੰ ਬੇਅਦਬੀ ਮਾਮਲਿਆਂ ਦੀਆਂ ਫਾਈਲਾਂ ਇਕ ਮਹੀਨੇ ਦੇ ਅੰਦਰ ਪੰਜਾਬ ਪੁਲੀਸ ਦੇ ਹਵਾਲੇ ਕਰਨ ਦੇ ਹੁਕਮ https://punjabi.newsd5.in/%e0%a8%b9%e0%a8%be%e0%a8%88-%e0%a8%95%e0%a9%8b%e0%a8%b0%e0%a8%9f-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a9%80-%e0%a8%ac%e0%a9%80-%e0%a8%86%e0%a8%88-%e0%a8%a8%e0%a9%82%e0%a9%b0/ Tue, 05 Jan 2021 07:01:58 +0000 https://punjabi.newsd5.in/?p=85339 ਹਾਈ ਕੋਰਟ ਦੇ ਆਦੇਸ਼ਾਂ ਨੇ ਸੂਬਾ ਸਰਕਾਰ ਦੇ ਸਟੈਂਡ ਦੀ ਪੁਸ਼ਟੀ ਕੀਤੀ-ਮੁੱਖ ਮੰਤਰੀ

ਸੀ.ਬੀ.ਆਈ. ਨੂੰ ਅਦਾਲਤਾਂ ਦੇ ਹੁਕਮਾਂ ਉਤੇ ਅਮਲ ਕਰਨ ਅਤੇ ਐਸ.ਆਈ.ਟੀ. ਨੂੰ ਜਾਂਚ ਦਾ ਕੰਮ ਪੂਰਾ ਕਰਨ ਦੇਣ ਲਈ ਆਖਿਆ

ਚੰਡੀਗੜ੍ਹ :  ਸਾਲ 2015 ਦੇ ਬੇਅਦਬੀ ਮਾਮਿਲਆਂ ਦੀ ਜਾਂਚ ਬਾਰੇ ਸੂਬਾ ਸਰਕਾਰ ਵੱਲੋਂ ਲਏ ਸਟੈਂਡ ਦੀ ਪੁਸ਼ਟੀ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਇਨ੍ਹਾਂ ਕੇਸਾਂ ਨਾਲ ਸਬੰਧਤ ਸਾਰੀਆਂ ਕੇਸ ਡਾਇਰੀਆਂ ਅਤੇ ਕਾਗਜਾਤ ਇਕ ਮਹੀਨੇ ਦੇ ਅੰਦਰ ਪੰਜਾਬ ਪੁਲੀਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ। ਇਸ ਮੁੱਦੇ ਉਤੇ ਹਾਈ ਕੋਰਟ ਦੇ ਆਦੇਸ਼ਾਂ ਨੂੰ ਸੂਬਾ ਸਰਕਾਰ ਦੇ ਰੁਖ ਦੀ ਹਮਾਇਤ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੀ.ਬੀ.ਆਈ. ਅਦਾਲਤਾਂ ਦੀਆਂ ਹਦਾਇਤਾਂ ਉਤੇ ਗੌਰ ਕਰੇ ਅਤੇ ਕੇਸ ਨਾਲ ਸਬੰਧਤ ਫਾਈਲਾਂ ਸੂਬੇ ਨੂੰ ਸੌਂਪ ਦੇਵੇ ਤਾਂ ਕਿ ਇਨ੍ਹਾਂ ਜੁਰਮਾਂ ਦੇ ਗੁਨਾਹਗਾਰਾਂ ਨੂੰ ਸਜਾ ਦਿਵਾਈ ਜਾ ਸਕੇ।

ਚੱਕਿਆ ਗਿਆ ਧਰਨਾ ! ਆਖਿਰ ਕੀ ਰਿਹਾ ਧਰਨਾ ਚੱਕਣ ਦਾ ਕਾਰਨ ?

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਸੀ.ਬੀ.ਆਈ. ਦੀਆਂ ਆਪਹੁਦਰੀਆਂ ਵਿਰੁੱਧ ਲੜ ਰਹੀ ਹੈ ਪਰ ਕੇਂਦਰੀ ਏਜੰਸੀ ਇਸ ਸਮੇਂ ਦੌਰਾਨ ਅਦਾਲਤਾਂ ਵੱਲੋਂ ਜਾਰੀ ਕੀਤੇ ਵੱਖ-ਵੱਖ ਆਦੇਸ਼ਾਂ ਅਤੇ ਹੁਕਮਾਂ ਉਪਰ ਅਮਲ ਕਰਨ ਵਿੱਚ ਨਾਕਾਮ ਰਹੀ ਹੈ। ਇਨ੍ਹਾਂ ਮਾਮਲਿਆਂ ਨੂੰ ਕਾਨੂੰਨੀ ਸਿੱਟੇ ਉਤੇ ਲਿਜਾਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਨੂੰ ਅਦਾਲਤਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰਿਆਂ ਉਤੇ ਅਦਾਲਤਾਂ ਨੂੰ ਝਕਾਨੀਆਂ ਦੇਣਾ ਬੰਦ ਕਰੇ।

🔴LIVE| ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਰਾਤੋ-ਰਾਤ ਕੀਤਾ ਵੱਡਾ ਐਲਾਨ !

ਹਾਈ ਕੋਰਟ ਦੇ ਇਹ ਹੁਕਮ ਸਾਲ 2015 ਵਿੱਚ ਫਰੀਦਕੋਟ ਵਿੱਚ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਇਕ ਮੁਲਜ਼ਮ ਸੁਖਜਿੰਦਰ ਸਿੰਘ ਉਰਫ ਸੰਨੀ ਵੱਲੋਂ ਦਿੱਤੀ ਦਲੀਲ ਦੌਰਾਨ ਦਿੱਤੇ। ਸੁਖਜਿੰਦਰ ਸਿੰਘ ਨੇ ਇਸ ਪੱਖ ਨੂੰ ਆਧਾਰ ਬਣਾਉਂਦਿਆਂ ਪੰਜਾਬ ਪੁਲੀਸ ਦੀ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਜਾਂਚ ਨੂੰ ਚੁਣੌਤੀ ਦਿੱਤੀ ਸੀ ਕਿ ਇਹ ਜਾਂਚ ਸੀ.ਬੀ.ਆਈ. ਦੇ ਅਧਿਕਾਰ ਵਿੱਚ ਹੈ। ਹਾਈ ਕੋਰਟ ਨੇ ਸੁਖਜਿੰਦਰ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਅਤੇ ਸੀ.ਬੀ.ਆਈ. ਨੂੰ ਬੇਅਦਬੀ ਦੇ ਮਾਮਲਿਆਂ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਸਮੱਗਰੀ ਪੰਜਾਬ ਪੁਲੀਸ ਦੇ ਹਵਾਲੇ ਕਰਨ ਲਈ ਆਖਿਆ।

ਵੱਡੇ ਪੰਜਾਬੀ ਕਲਾਕਾਰ ਨੇ ਪਾਤੀ ਕੇਂਦਰ ਨੂੰ ਬਿਪਤਾ !ਦੱਸੀਆਂ ਸੰਘਰਸ਼ ਦੀਆਂ ਅੰਦਰਲੀਆਂ ਗੱਲਾਂ !

ਅਦਾਲਤ ਨੇ ਪੰਜਾਬ ਪੁਲੀਸ ਨੂੰ ਵੀ ਆਦੇਸ਼ ਦਿੱਤੇ ਕਿ ਸੀ.ਬੀ.ਆਈ. ਵੱਲੋਂ ਸੌਂਪੀ ਗਈ ਸਮੱਗਰੀ ਨੂੰ ਘੋਖਿਆ ਜਾਵੇ ਅਤੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਦੇ ਵਿਚਾਰਨ ਲਈ ਕੇਸ ਵਿੱਚ ਪੂਰਕ ਚਲਾਨ ਵੀ ਪੇਸ਼ ਕੀਤਾ ਜਾਵੇ। ਹਾਈ ਕੋਰਟ ਦੇ ਜੱਜਾਂ ਨੇ ਅੱਗੇ ਕਿਹਾ ਕਿ ਹੇਠਲੀ ਅਦਾਲਤ ਜੇਕਰ ਜ਼ਰੂਰਤ ਸਮਝੀ ਜਾਵੇ, ਤਾਂ ਮੁਲਜ਼ਮ ਨੂੰ ਨੋਟਿਸ ਭੇਜ ਸਕਦੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਕੇਂਦਰੀ ਏਜੰਸੀ ਦੁਆਰਾ ਸਾਲ 2018 ਵਿੱਚ ਜਾਂਚ ਲਈ ਆਪਣੀ ਸਹਿਮਤੀ ਵਾਪਸ ਲੈਣ ਤੋਂ ਹੀ ਸੀ.ਬੀ.ਆਈ. ਵੱਲੋਂ ਐਸ.ਆਈ.ਟੀ. ਦੀ ਜਾਂਚ ਵਿੱਚ ਰੁਕਾਵਟਾਂ ਪੈਦਾ ਕੀਤੀ ਜਾ ਰਹੀਆਂ ਹਨ।

BREAKING_NEWS_ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ !ਅੱਜ ਹੋਵੇਗਾ ਇਸ ਅੰਦੋਲਨ ‘ਤੇ ਅਹਿਮ ਫ਼ੈਸਲਾ !

ਸੀ.ਬੀ.ਆਈ ਇਸ ਕੇਸ ਦੀਆਂ ਫਾਈਲਾਂ ਵਾਪਸ ਸੂਬੇ ਨੂੰ ਸੌਂਪਣ ਤੋਂ ਲਗਾਤਾਰ ਇਨਕਾਰ ਕਰ ਰਹੀ ਹੈ ਅਤੇ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਸਤੰਬਰ, 2019 ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿੱਚ ਰੁਕਾਵਟ ਪਾਉਣ ਲਈ ਇਕ ਨਵੀਂ ਜਾਂਚ ਟੀਮ ਦਾ ਗਠਨ ਕੀਤਾ। ਜ਼ਿਕਰਯੋਗ ਹੈ ਕਿ ਜਾਂਚ ਵਿਚ ਕੋਈ ਪ੍ਰਗਤੀ ਨਾ ਹੋਣ ਕਾਰਨ ਵਿਧਾਨ ਸਭਾ ਵਿੱਚ ਸੀਬੀਆਈ ਤੋਂ ਕੇਸ ਦੀ ਜਾਂਚ ਸਬੰਧੀ ਸਹਿਮਤੀ ਵਾਪਸ ਲੈਣ ਦਾ ਮਤਾ ਪਾਸ ਕਰਨ ਉਪਰੰਤ ਇਸ ਵਿਸ਼ੇਸ਼ ਜਾਂਚ ਟੀਮ ਦਾ ਗਠਨ ਸਤੰਬਰ, 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਸੀ।

BREAKING_NEWS_ਹੁਣੇ-ਹੁਣੇ ਆਈ ਕਿਸਾਨਾਂ ਲਈ ਵੱਡੀ ਖ਼ਬਰ । ਭਾਜਪਾ ਦੇ ਵੱਡੇ ਲੀਡਰ ਦੇਣਗੇ ਕਿਸਾਨਾਂ ਨੂੰ ਖੁਸ਼ਖਬਰੀ !

ਇਸ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਅਤੇ 25 ਜਨਵਰੀ, 2019 ਨੂੰ ਦਿੱਤੇ ਫੈਸਲੇ ਨਾਲ ਇਸ ਨੂੰ ਬਰਕਰਾਰ ਰੱਖਿਆ ਗਿਆ। ਇਸ ਦੇ ਬਾਵਜੂਦ, ਸੀਬੀਆਈ ਨੇ ਬੇਅਦਬੀ ਮਾਮਲਿਆਂ ਸਬੰਧੀ ਕੇਸ ਡਾਇਰੀਆਂ ਅਤੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਨਹੀਂ ਸੌਂਪੇ।ਇਸ ਦੀ ਬਜਾਏ ਸੀਬੀਆਈ ਨੇ ਜੁਲਾਈ, 2019 ਵਿੱਚ ਸੀਬੀਆਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ। ਇਸ ਉਪਰੰਤ ਸੀਬੀਆਈ ਨੇ ਸੀਬੀਆਈ ਕੋਰਟ ਨੂੰ ਕਲੋਜ਼ਰ ਰਿਪੋਰਟ ਰੱਦ ਕਰਨ ਸਬੰਧੀ ਬੇਨਤੀ ਕੀਤੀ ਅਤੇ ਇਸ ਕੇਸ ਦੀ ਹੋਰ ਜਾਂਚ ਸਬੰਧੀ ਆਗਿਆ ਦੀ ਮੰਗ ਕੀਤੀ।

ਬਲਦੇਵ ਸਿਰਸਾ ਨੇ ਵਿਗਿਆਨ ਭਵਨ ‘ਚੋਂ ਕੇਂਦਰ ਨੂੰ ਮਾਰੀ ਬੜਕ !6 ਤੇ 26 ਦੀ ਤਾਰੀਖ ਨੂੰ ਹੋਵੇਗਾ ਆਹ ਵੱਡਾ ਕੰਮ !

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2019 ਵਿੱਚ ਦਿੱਤੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀ.ਬੀ.ਆਈ. ਦੀ ਅਪੀਲ ਸੁਪਰੀਮ ਕੋਰਟ ਨੇ ਫਰਵਰੀ, 2020 ਵਿੱਚ ਖ਼ਾਰਜ ਕਰ ਦਿੱਤੀ ਸੀ। ਅਪੀਲ ਨੂੰ ਖ਼ਾਰਜ ਕਰਨ ਦੇ ਬਾਅਦ ਵੀ ਸੀਬੀਆਈ ਨੇ ਇਸ ਕੇਸ ਨਾਲ ਸਬੰਧਤ ਦਸਤਾਵੇਜ਼ ਪੰਜਾਬ ਪੁਲੀਸ ਨੂੰ ਨਹੀਂ ਸੌਂਪੇ ਸਨ। ਪੰਜਾਬ ਪੁਲੀਸ ਵੱਲੋਂ ਬੇਅਦਬੀ ਮਾਮਲਿਆਂ ਦੀ ਸੁਤੰਤਰ ਤੌਰ ’ਤੇ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਗਈ। ਇਸ ਵਿਸ਼ੇਸ਼ ਜਾਂਚ ਟੀਮ ਨੇ ਜੁਲਾਈ, 2020 ਵਿੱਚ ਫਰੀਦਕੋਟ ਦੀ ਹੇਠਲੀ ਅਦਾਲਤ ਵਿੱਚ ਇਕ ਚਾਰਜਸ਼ੀਟ ਦਾਖਲ ਕੀਤੀ, ਜਿਸ ਨੂੰ ਸੁਖਜਿੰਦਰ ਸਿੰਘ ਨੇ ਚੁਣੌਤੀ ਦਿੱਤੀ।

ਲਓ ਜੀ ਕਿਸਾਨਾਂ ਨੇ ਬਾਰਡਰ ‘ਤੇ ਪਾ ਲਏ ਪੱਕੇ ਘਰ !ਕੇਂਦਰ ਸਰਕਾਰ ਦੀਆਂ ਉਡਾਈਆਂ ਨੀਂਦਾਂ !

ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਜੂਨ ਤੋਂ ਅਕਤੂਬਰ, 2015 ਦਰਮਿਆਨ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਅਤੇ ਬਰਗਾੜੀ ਵਿੱਚ ਪਾਵਨ ਸਰੂਪ ਦੇ ਅੰਗ ਮਿਲੇ ਸਨ। ਇਨ੍ਹਾਂ ਘਟਨਾਵਾਂ ਨੇ ਸਿੱਖ ਕੌਮ ਵਿੱਚ ਭਾਰੀ ਬੇਚੈਨੀ ਅਤੇ ਰੋਸ ਪੈਦਾ ਕੀਤਾ। ਇਨ੍ਹਾਂ ਘਟਨਾਵਾਂ ਖ਼ਿਲਾਫ਼ ਅਕਤੂਬਰ, 2015 ਵਿੱਚ ਵੱਡੇ ਪੱਧਰ ਉਤੇ ਰੋਸ ਪ੍ਰਦਰਸ਼ਨ ਅਤੇ ਅੰਦੋਲਨ ਹੋਏ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਈ ਵਿਅਕਤੀ ਜ਼ਖ਼ਮੀ ਹੋਏ ਅਤੇ ਦੋ ਵਿਅਕਤੀਆਂ ਦੀ ਜਾਨ ਗਈ ਸੀ।

ਮੀਟਿੰਗ ਤੋਂ ਪਹਿਲਾਂ ਸਿੰਘੂ ਬਾਰਡਰ ‘ਤੇ ਗਰਜਿਆ ਨੌਜਵਾਨ !ਦੱਸਿਆ ਇਹਨਾਂ ਕਾਨੂੰਨਾਂ ਦਾ ਅਸਲ ਸੱਚ !

ਸਾਲ 2015 ਵਿੱਚ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ। ਬੇਅਦਬੀ ਦੇ ਮਾਮਲਿਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਜਾਂਚ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨਿਯੁਕਤ ਕੀਤਾ ਗਿਆ ਅਤੇ ਸਾਲ 2016 ਵਿੱਚ ਇੱਕ ਰਿਪੋਰਟ ਸਰਕਾਰ ਨੂੰ ਸੌਂਪੀ ਗਈ। ਸਾਲ 2017 ਵਿੱਚ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਬੇਨਤੀਜਾ ਪਾਈ ਗਈ ਅਤੇ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਿਯੁਕਤ ਕੀਤਾ, ਜਿਸ ਨੇ ਸਾਲ 2018 ਵਿੱਚ ਆਪਣੀ ਰਿਪੋਰਟ ਸੌਂਪੀ।

]]>
ਚੋਣਾਂ ਤੋਂ ਪਹਿਲਾਂ ਟਕਸਾਲੀਆਂ ਦਾ ਵੱਡਾ ਐਲਾਨ, ਐਲਾਨ ਸੁਣ ਬਾਦਲਾਂ ਨੂੰ ਪੈ ਗਈ ਬਿਪਤਾ ! (ਵੀਡੀਓ) https://punjabi.newsd5.in/%e0%a8%9a%e0%a9%8b%e0%a8%a3%e0%a8%be%e0%a8%82-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%9f%e0%a8%95%e0%a8%b8%e0%a8%be%e0%a8%b2%e0%a9%80%e0%a8%86/ Tue, 30 Apr 2019 11:05:26 +0000 https://punjabi.newsd5.in/?p=48029 ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਖ਼ੂਬ ਭੜਾਸ ਕੱਢੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਥੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਖ਼ਿਲਾਫ਼ ਸੁਚੇਤ ਕਰਨ ਲਈ ਆਏ ਹਨ। ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨ ਆਏ ਹਨ ਕਿ ਉਹ ਅਕਾਲੀ ਦਲ (ਬਾਦਲ) ਤੇ ਕਾਂਗਰਸ ਦਾ ਸਾਥ ਨਾ ਦੇਣ।

Read Also ਗਠਜੋੜ ਲਈ ਤਿਆਰ ਹੋਏ ਟਕਸਾਲੀ! ਪ੍ਰੈਸ ਕਾਨਫਰੰਸ ‘ਚ ਕਰਤੇ ਵੱਡੇ ਐਲਾਨ (ਵੀਡੀਓ)

ਪੱਤਰਕਾਰਾਂ ਵੱਲੋਂ ਪੁੱਛਣ ‘ਤੇ ਕਿ ਫਿਰ ਉਹ ਇੱਥੇ ਕਿਸ ਦਾ ਸਮਰਥਨ ਕਰਨਗੇ ਤਾਂ ਬ੍ਰਹਮਪੁਰਾ ਨੇ ਗੋਲਮੋਲ ਜਵਾਬ ਦਿੱਤਾ ਕਿ ਇਹ ਉਨ੍ਹਾਂ ਦੇ ਵਰਕਰ ਤੈਅ ਕਰਨਗੇ। ਬ੍ਰਹਮਪੁਰਾ ਦੇ ਸਾਥੀ ਰਹਿ ਚੁੱਕੇ ਸੁਖਪਾਲ ਖਹਿਰਾ ਬਠਿੰਡਾ ਤੋਂ ਚੋਣ ਲੜ ਰਹੇ ਹਨ, ਪਰ ਉਨ੍ਹਾਂ ਸਿੱਧੇ ਤੌਰ ‘ਤੇ ਖਹਿਰਾ ਦਾ ਸਮਰਥਨ ਨਹੀਂ ਕੀਤਾ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਬੇਅਦਬੀ ਮਾਮਲੇ ‘ਤੇ ਕਿਹਾ ਕਿ ਬਾਦਲ ਤੇ ਕੈਪਟਨ ਰਲੇ ਹੋਏ ਹਨ ਨਹੀਂ ਤਾਂ ਅੱਜ ਤਕ ਬਾਦਲ ਜੇਲ੍ਹ ਵਿੱਚ ਹੁੰਦਾ। ਉਨ੍ਹਾਂ ਅਕਾਲੀ ਦਲ ਨੂੰ ਨਸ਼ੇ, ਬੇਅਦਬੀ ਤੇ ਮਾੜੇ ਪਾਰਟੀ ਪ੍ਰਬੰਧਨ ‘ਤੇ ਖ਼ੂਬ ਘੇਰਿਆ।

]]>
ਨਵਜੋਤ ਸਿੱਧੂ ਨੇ ਠੋਕਿਆ ਕੈਪਟਨ, ‘ਕੌਣ ਕੈਪਟਨ ? https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%a0%e0%a9%8b%e0%a8%95%e0%a8%bf%e0%a8%86-%e0%a8%95%e0%a9%88%e0%a8%aa%e0%a8%9f/ Fri, 30 Nov 2018 15:50:41 +0000 https://punjabi.newsd5.in/?p=36692

]]>
ਕੋਹਲੀ ਦੇ ਬਿਆਨ ‘ਤੇ ਨਰਾਜ਼ ਹੋਇਆ ਇਹ ਬਾਲੀਵੁੱਡ ਐਕ‍ਟਰ, ‘ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ’ https://punjabi.newsd5.in/%e0%a8%95%e0%a9%8b%e0%a8%b9%e0%a8%b2%e0%a9%80-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%87-%e0%a8%a8%e0%a8%b0%e0%a8%be%e0%a9%9b-%e0%a8%b9%e0%a9%8b%e0%a8%87%e0%a8%86/ Fri, 09 Nov 2018 06:40:56 +0000 https://punjabi.newsd5.in/?p=34533 ਨਵੀਂ ਦਿੱਲੀ : ਟੀਮ ਇੰਡੀਆ ਦੇ ਕਪ‍ਤਾਨ ਵਿਰਾਟ ਕੋਹਲੀ ਨੇ ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਨ ‘ਤੇ ਦੇਸ਼ ਛੱਡਣ ਦੀ ਸਲਾਹ ਦੇਣ ਵਾਲੇ ਬਿਆਨ ਨੂੰ ਲੈ ਕੇ ਬੇਸ਼ੱਕ ਸਫਾਈ ਦੇ ਦਿੱਤੀ ਹੈ ਪਰ ਇਹ ਵਿਵਾਦ ਹੁਣ ਵੀ ਉਨ੍ਹਾਂ ਲਈ ਮੁਸੀਬਤ ਬਣਿਆ ਹੋਇਆ ਹੈ। ਕ੍ਰਿਕਟ ਫੈਂਨਜ਼ ਹੀ ਨਹੀਂ ਬਾਲੀਵੁੱਡ ਦੇ ਲੋਕ ਵੀ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕਰ ਰਹੇ ਹਨ। ਇਸ ਵਿੱਚ ਨਵਾਂ ਨਾਮ ਜੁੜਿਆ ਹੈ ਐਕ‍ਟਰ ਸਿਧਾਰਥ ਦਾ।

ਟਾਲੀਵੁੱਡ ਦੇ ਇਸ ਸਟਾਰ ਨੇ ਟਵੀਟ ਕਰਕੇ ਕੋਹਲੀ ਦੇ ਕੰਮੈਂਟ ਨੂੰ ਮੂਰਖਤਾ ਵਾਲੇ ਸ਼ਬਦ ਕਹੇ ਹਨ। ਸਿਧਾਰਥ ਨੇ ਕਿਹਾ ਕਿ ਜੇਕਰ ਤੁਸੀਂ ਕਿੰਗ ਕੋਹਲੀ ਬਣੇ ਰਹਿਣਾ ਚਾਹੁੰਦੇ ਹੋ ਤਾਂ ਭਵਿੱਖ ‘ਚ ਕੁਝ ਬੋਲਣ ਤੋਂ ਪਹਿਲਾਂ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਦ੍ਰਾਵਿੜ ਕੀ ਕਹਿਣਗੇ? ਕ੍ਰਿਕਟ ਦੇ ਕੰਮੈਂਟੇਟ ਹਰਸ਼ ਭੋਗਲੇ ਨੇ ਕਿਹਾ ਕਿ ਕੋਹਲੀ ਦਾ ਬਿਆਨ ਬੁਲਬੁਲੇ ਦਾ ਪ੍ਰਤੀਬਿੰਬ ਹੈ, ਜਿਸ ‘ਚ ਜ਼ਿਆਦਾਤਰ ਲੋਕਪ੍ਰਿਯ ਲੋਕ ਫਿਸਲ ਜਾਂਦੇ ਹਨ ਜਾਂ ਮਜ਼ਬੂਤ ਹੋ ਜਾਂਦੇ ਹਨ।

ਉਥੇ ਸੋਸ਼ਲ ਮੀਡੀਆ ‘ਤੇ ਕ੍ਰਿਕਟ ਫੈਨਜ਼ ਵਿਰਾਟ ਕੋਹਲੀ ਦੇ ਦੋ ਸਾਲ ਪੁਰਾਣੇ ਟਵੀਟ ਨੂੰ ਲੈ ਕੇ ਉਨ੍ਹਾਂ ਨੂੰ ਇਕ ਵਾਰ ਫਿਰ ਟਾਰਗਟ ਬਣਾਉਣ ਲੱਗੇ ਹਨ। 30 ਜਨਵਰੀ 2016 ‘ਚ ਕੋਹਲੀ ਨੇ ਮਹਿਲਾ ਟੈਨਿਸ ਖਿਡਾਰੀ ਐਂਜੋਲਿਕ ਕਰਬ ਨੂੰ ਆਸਟ੍ਰੇਲੀਅਨ ਓਪਨ ਜਿੱਤਣ ‘ਤੇ ਵਧਾਈ ਦਿੱਤੀ ਸੀ ਅਤੇ ਕਿਹਾ ਕਿ ਕਰਬ ਉਨ੍ਹਾਂ ਦੀ ਪਸੰਸੀਦਾ ਮਹਿਲਾ ਟੈਨਿਟ ਖਿਡਾਰੀ ਹੈ।

Read Also ਸੋਸ਼ਲ ਮੀਡੀਆ ‘ਤੇ ਟਰੋਲ ਹੋਏ ਵਿਰਾਟ, ਫੈਨਜ਼ ਨੂੰ ਕਹੀ ਸੀ ਦੇਸ਼ ਛੱਡਣ ਦੀ ਗੱਲ

ਬਸ ਫਿਰ ਕੀ ਸੀ, ਫੈਨਜ਼ ਨੂੰ ਟਰੋਲ ਕਰਨ ਦਾ ਇਕ ਹੋਰ ਕਾਰਨ ਮਿਲ ਗਿਆ ਅਤੇ ਹੁਣ ਕੋਹਲੀ ਨੂੰ ਟਵੀਟ ਕਰਕੇ ਲੋਕ ਉਨ੍ਹਾਂ ਤੋਂ ਪੁੱਛ ਰਹੇ ਕਿ ਉਨ੍ਹਾਂ ਨੂੰ ਜਰਮਨੀ ਚੱਲੇ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਪਸੰਦੀਦਾ ਖਿਡਾਰੀ ਸਾਨੀਆ ਮਿਰਜ਼ਾ ਨਹੀਂ ਕੋਈ ਹੋਰ ਵਿਦੇਸ਼ੀ ਹੈ।

]]>