Simranjit Singh Mann – D5 News https://punjabi.newsd5.in Truth Seeking News Network. Wed, 27 Jul 2022 13:27:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Simranjit Singh Mann – D5 News https://punjabi.newsd5.in 32 32 ਸਿਮਰਨਜੀਤ ਸਿੰਘ ਮਾਨ ਨੂੰ ਲੱਗੀ ਚਿੰਤਾ, ਸੁਪਰੀਮ ਕੋਰਟ ‘ਚ ਨਹੀਂ ਹੈ ਕੋਈ ਸਿੱਖ ਜੱਜ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8-%e0%a8%a8%e0%a9%82%e0%a9%b0-%e0%a8%9a%e0%a8%bf%e0%a9%b0/ Wed, 27 Jul 2022 13:23:17 +0000 https://punjabi.newsd5.in/?p=169220 ਚੰਡੀਗੜ੍ਹ: ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਸੁਪਰੀਮ ਕੋਰਟ ਵਿੱਚ ਸਿੱਖ ਜੱਜ ਨਾ ਹੋਣ ਦਾ ਮੁੱਦਾ ਚੁੱਕਿਆ ਗਿਆ । ਇਸ ਦੌਰਾਨ ਵਿਰੋਧ ਧਿਰਾਂ ਨੇ ਲੋਕ ਸਭਾ ‘ਚ ਫੈਮਿਲੀ ਕੋਰਟ ਸੋਧ ਬਿੱਲ ‘ਤੇ ਚੱਲ ਰਹੀ ਬਹਿਸ ਦੌਰਾਨ ਜੱਜ ਦੀ ਨਿਯੁਕਤੀ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਚੁੱਕਿਆ । ਇਸ ਮੌਕੇ ਸਿਮਰਨਜੀਤ ਮਾਨ ਨੇ ਕਿਹਾ ਕਿ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਇਸ ਗੱਲ ਤੋਂ ਚਿੰਤਤ ਹਨ ਕਿ ਸੁਪਰੀਮ ਕੋਰਟ ਵਿੱਚ ਬਿਹਾਰ ਅਤੇ ਝਾਰਖੰਡ ਦਾ ਕੋਈ ਜੱਜ ਨਹੀਂ ਹੈ।

Sukhpal Khaira ਦੇ ਖ਼ੁਲਾਸੇ! Punjab ਦੇ ਖ਼ਜ਼ਾਨੇ ਦੀ ਲੁੱਟ! Delhi ਵਾਲੇ ਕਰ ਰਹੇ ਮੌਜਾਂ | D5 Channel Punjabi

ਪਰ, ਮੈਨੂੰ ਚਿੰਤਾ ਹੈ ਕਿ ਸੁਪਰੀਮ ਕੋਰਟ ਵਿੱਚ ਕੋਈ ਸਿੱਖ ਜੱਜ ਨਹੀਂ ਹੈ। ਇਸਦੇ ਨਾਲ ਹੀ ਕਾਨੂੰਨ ਮੰਤਰੀ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਦੀ ਵਿਵਸਥਾ ਹੈ। ਉਨ੍ਹਾਂ ਲਈ ਇਸ ਬਾਰੇ ਕੋਈ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ। ਇਸਦੇ ਨਾਲ ਹੀ ਕਿਰਨ ਰਿਜਿਜੂ ਨੇ ਕਿਹਾ ਕਿ ਧਰਮ ਅਤੇ ਜਾਤ ਦੇ ਆਧਾਰ ‘ਤੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਕੋਈ ਰਾਖਵਾਂਕਰਨ ਨਹੀਂ ਹੈ।

]]>
ਸਿਮਰਨਜੀਤ ਸਿੰਘ ਮਾਨ ਅੱਜ ਐਮਪੀ ਵਜੋਂ ਚੁੱਕਣਗੇ ਸਹੁੰ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8-%e0%a8%85%e0%a9%b1%e0%a8%9c-%e0%a8%90%e0%a8%ae%e0%a8%aa/ Mon, 18 Jul 2022 04:43:50 +0000 https://punjabi.newsd5.in/?p=167678 ਚੰਡੀਗੜ੍ਹ : ਸੰਗਰੂਰ ਤੋਂ ਨਵੇਂ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਪਾਰਟੀ ਦੇ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਐਮਪੀ ਵਜੋਂ ਸਹੁੰ ਚੁੱਕਣਗੇ। ਇਸ ਦੌਰਾਨ ਉਹ ਆਪਣੇ ਨਾਲ ਕਿਰਪਾਨ ਵੀ ਲੈ ਕੇ ਜਾਣਗੇ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ 1999 ਵਿੱਚ ਜਦੋਂ ਉਨ੍ਹਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ ਸੀ ਅਤੇ ਸਹੁੰ ਨਹੀਂ ਚੁੱਕੀ ਸੀ।

ਐਨਕਾਉਂਟਰ ਤੋਂ ਬਾਅਦ DIG ਭੁੱਲਰ ਦਾ ਬਿਆਨ! ਮੂਸੇਵਾਲਾ ਦੀ ਮਾਂ ਦਾ ਗੋਲਡੀ ਬਰਾੜ ਨੂੰ ਜਵਾਬ D5 Channel Punjabi

ਇਸ ਵਾਰ ਵੀ ਸਿਮਰਨਜੀਤ ਮਾਨ ਬਾਰੇ ਚਰਚਾ ਸੀ ਕਿ ਜੇਕਰ ਉਨ੍ਹਾਂ ਨੂੰ ਵੱਡੀ ਕਿਰਪਾਨ ਨਾ ਚੁੱਕਣ ਦਿੱਤੀ ਗਈ ਤਾਂ ਉਹ ਸਹੁੰ ਨਹੀਂ ਚੁੱਕਣਗੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਨੂੰ ਲੈ ਕੇ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ।

]]>
ਅਕਾਲੀ ਦਲ : ਲੀਡਰਸ਼ਿਪ ਸੰਕਟ ਹੋਇਆ ਹੋਰ ਡੂੰਘਾ https://punjabi.newsd5.in/%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%b2%e0%a9%80%e0%a8%a1%e0%a8%b0%e0%a8%b6%e0%a8%bf%e0%a8%aa-%e0%a8%b8%e0%a9%b0%e0%a8%95%e0%a8%9f-%e0%a8%b9%e0%a9%8b%e0%a8%87/ Wed, 29 Jun 2022 09:25:03 +0000 https://punjabi.newsd5.in/?p=165097 ਅਮਰਜੀਤ ਸਿੰਘ ਵੜੈਚ (9417801988)

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਗਹਿਰੇ ਸੰਕਟ ਅਤੇ ਔਖੇ ਇਮਤਿਹਾਨ ਵਿੱਚੋਂ ਲੰਘ ਰਹੀਆਂ ਹਨ, ਭਾਰਤੀ ਸਿਆਸਤ ਵਿੱਚ ਕਾਂਗਰਸ(1885) ਅਤੇ ਸ਼੍ਰੋਮਣੀ ਅਕਾਲੀ ਦਲ(1920) ਦੋ ਹੀ ਪਾਰਟੀਆਂ ਹਨ ਜੋ ਸਭ ਤੋਂ ਵੱਧ ਪੁਰਾਣੀਆਂ ਪਾਰਟੀਆਂ ਹਨ। ਕਾਂਗਰਸ ਨੇ ਰਾਸ਼ਟਰੀ ਤੇ ਰਾਜ ਪੱਧਰ ਅਤੇ ਅਕਾਲੀ ਦਲ ਨੇ ਪੰਜਾਬ ‘ਚ ਟੀਸੀ ਦੀ ਸਿਆਸਤ ਕੀਤੀ ਹੈ। ਦੋਵਾਂ ਨੇ ਰਾਜ-ਭਾਗ ਦੇ ਰੱਜਕੇ ‘ਰੰਗ’ ‘ਮਾਣੇ’ ਹਨ।

ਅਕਾਲੀ ਦਲ ਦੀ ਜੋ ਸਥਿਤੀ ਅੱਜ ਪੰਜਾਬ ਦੀ ਸਿਆਸਤ ਵਿੱਚ ਹੋ ਗਈ ਹੈ ਇਹ ਇਸਦੇ ਜਨਮ-ਦਾਤਿਆਂ ਨੇ ਸ਼ਾਇਦ ਕਦੇ ਚਿਤਵੀ ਨਹੀਂ ਹੋਣੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਪਾਰਟੀ 1966-ਪੰਜਾਬੀ ਸੂਬਾ ਮੋਰਚਾ, 1975-ਐੱਮਰਜੈਂਸੀ ਵਿਰੁਧ,1982-ਐੱਸਵਾਈਐੱਲ ਨਹਿਰ, ਅਤੇ 1984-ਦਰਬਾਰ ਸਾਹਿਬ ‘ਤੇ ‘ਬਲਿਊ ਸਟਾਰ’ ‘ਹਮਲੇ ਵਿਰੁਧ ਲੜਨ ਵਾਲੀ ਪਾਰਟੀ ਹੈ। ਪਾਰਟੀ 1966 ਤੋਂ ਮਗਰੋਂ ਹੁਣ ਤੱਕ ਛੇ ਵਾਰ ਸਰਕਾਰ ਬਣਾ ਚੁੱਕੀ ਹੈ ; ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਇਕ ਵਾਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ-ਮੰਤਰੀ ਰਹਿ ਚੁੱਕੇ ਹਨ। 1995 ਤੋਂ ਪਹਿਲਾਂ ਕੋਈ ਵੀ ਪਾਰਟੀ ਪ੍ਰਧਾਨ ਦੂਜੀ ਵਾਰ ਪ੍ਰਧਾਨ ਨਹੀਂ ਬਣਿਆ ਪਰ 1995 ਤੋਂ ਵੱਡੇ ਬਾਦਲ ਸਾਹਿਬ 2008 ਤੱਕ ਪ੍ਰਧਾਨ ਰਹੇ ਅਤੇ 2008 ਤੋਂ ਸੁਖਬੀਰ ਸਿੰਘ ਬਾਦਲ ( ਹੁਣ ਤੱਕ ਦੇ ਪ੍ਰਧਾਨਾਂ ‘ਚੋਂ ਸੱਭ ਤੋਂ ਛੋਟੀ ਉਮਰ 45 ਸਾਲ) ਹੁਣ ਤੱਕ ਪ੍ਰਧਾਨ ਚਲੇ ਆ ਰਹੇ ਹਨ

ਪਾਰਟੀ ਦੇ ਵਰਤਮਾਨ ਸਿਆਸੀ ਨਿਘਾਰ ਦਾ ਵੱਡਾ ਕਾਰਨ ਪਾਰਟੀ ‘ਤੇ ਲਗਾਤਾਰ 27 ਸਾਲਾਂ ਤੋਂ ਬਾਦਲ ਪਰਿਵਾਰ ਦਾ ਦਬਦਬਾ ਹੋਣਾ ਮੰਨਿਆ ਜਾ ਰਿਹਾ ਹੈ। ਸ੍ਰੀ ਆਨੰਦਪੁਰ ਦੇ ਮਤੇ ‘ਤੇ ਲੜਨ ਵਾਲੀ ਪਾਰਟੀ 1996 ‘ਚ ਇਸ ਮਤੇ ਤੋਂ ਕਿਨਾਰਾ ਹੀ ਕਰ ਗਈ’। ਪਾਰਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੁਆਉਣੀ, ਫ਼ਰੀਦਕੋਟ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਅਤੇ ਗੋਲੀ ਚੱਲਣ ਕਾਰਨ ਹੋਈਆਂ ਮੌਤਾਂ ‘ਤੇ ਤਤਕਾਲੀ ਬਾਦਲ ਸਰਕਾਰ ਕੋਈ ਸਿੱਟਾ ਕੱਢਣ ‘ਚ ਅਸਫ਼ਲ ਰਹੀ। ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਐੱਸਜੀਪੀਸੀ ਦਾ ਪ੍ਰਧਾਨ ਬਾਦਲ ਸਾਹਿਬ ਦੇ ਲਿਫਾਫ਼ੇ ‘ਚੋਂ ਨਿਕਲਦਾ ਹੈ। ਸਿੱਖਾਂ ‘ਚ ਇਹ ਵੀ ਪ੍ਰਭਾਵ ਗਿਆ ਹੈ ਕਿ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਬਾਦਲ ਪਰਿਵਾਰ ਆਪਣੇ ਸਿਆਸੀ ਮੁਨਾਫ਼ਿਆਂ ਲਈ ਵਰਤਦੇ ਰਹੇ ਹਨ।

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਤੋਂ ਦੂਰੀ ਅਤੇ ਕੇਂਦਰ ਵਿੱਚਲੀ ਭਾਜਪਾ ਦਾ ਪਹਿਲਾਂ ਸਾਥ ਦੇਣਾ ਤੇ ਜਦੋਂ ਪੰਜਾਬ ‘ਚੋਂ ਕਿਸਾਨਾਂ ਦਾ ਦਬਾਅ ਪਿਆ ਤਾਂ ਕੇਂਦਰ ‘ਚੋਂ ਅਸਤੀਫ਼ਾ ਦੇਣ ਮਗਰੋਂ ਪੰਜਾਬੀਆਂ ਦਾ ਭਰੋਸਾ ਗੁਆ ਲੈਣਾ, ਪੰਜਾਬ ਦੇ ਮੁੱਦਿਆਂ ‘ਤੇ ਸੰਸਦ ਵਿੱਚ ਚੁੱਪ ਰਹਿਣਾ, 2007 ਤੋਂ 2017 ਤੱਕ ਪੰਜਾਬ ‘ਚ ਹਕੂਮਤ ਹੋਣ ਸਮੇਂ ਆਪਣੇ ਹੀ ਰਿਸ਼ਤੇਦਾਰਾਂ ਨੂੰ ਮੰਤਰੀ ਬਣਾਉਣਾ, ਵਧੀ ਬੇਰੁਜ਼ਗਾਰੀ, ਨਸ਼ੇ-ਸ਼ਰਾਬ-ਮਾਈਨਿੰਗ ਮਾਫ਼ੀਏ, ਆਮ-ਲੋਕਾਂ ਦੇ ਕੰਮ ਨਾ ਹੋਣਾ, ਪਾਰਟੀ ਵਰਕਰਾਂ ਦੇ ਵੀ ਕੰਮ ਨਾ ਹੋਣੇ, ਹਲਕਾ ਇੰਚਾਰਜਾਂ ਵੱਲੋਂ ਲੋਕਾਂ ਦੀ ਅਣਦੇਖੀ, ਪੁਲਿਸ ਅਤੇ ਪ੍ਰਸਾਸ਼ਨ ਵਿੱਚ ਪਾਰਟੀ ਪ੍ਰਤੀ ਨਿਰਾਸ਼ਾ, ਟੌਹੜ ਤੇ ਕੈਪਟਨ ਗਰੁੱਪਾਂ ਸਮੇਤ ਹੋਰ ਵੱਡੇ ਚਿਹਰਿਆਂ ਦੀ ਅਣਦੇਖੀ ਤੇ ਸੰਗਤ-ਦਰਸ਼ਨਾਂ ਦੇ ਘਪਲਿਆਂ ਦੇ ਦੋਸ਼ ਆਦਿ ਕਈ ਕਾਰਨ ਹਨ।

ਕਿਸੇ ਵਕਤ ਵਿਧਾਨ ਸਭਾ ‘ਚ 73-1985, 75-1997, 49+19 ਭਾਜਪਾ -2007 ਅਤੇ 56+12 -2012 ਸੀਟਾਂ ਜਿੱਤਣ ਵਾਲੀ ਪਾਰਟੀ 2017 ਵਿੱਚ 15 ਅਤੇ 2022 ‘ਚ ਸਿਰਫ਼ 3 ਸੀਟਾਂ ਤੇ ਸੁੰਗੜ ਗਈ। ਹੁਣ ਸੰਗਰੂਰ ਲੋਕਸਭਾ ਸੀਟ ‘ਤੇ ਵੀ ਪਾਰਟੀ ਨੂੰ ਵੱਡੀ ਨਾਮੋਸ਼ੀ ਝੱਲਣੀ ਪੈ ਰਹੀ ਹੈ। ਪਾਰਟੀ ‘ਤੇ ਲਗਾਤਾਰ ਬਾਦਲ ਕੁਨਬੇ ਦਾ 27 ਸਾਲਾਂ ਤੋਂ ਕਬਜ਼ਾ ਹੋਣਾ ਅਤੇ ਕਿਸੇ ਹੋਰ ਲੀਡਰ ਨੂੰ ਭਵਿਖ ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਤਿਆਰ ਨਾ ਹੋਣ ਦੇਣਾ ਹੀ ਵੱਡਾ ਕਾਰਨ ਬਣਿਆ ਹੈ ਕਿ ਪਹਿਲਾਂ ਫਰਵਰੀ ‘ਚ ਵਿਧਾਨ ਸਭਾ ਦੀਆਂ ਚੋਣਾਂ ‘ਚ ਪਾਰਟੀ ਨੂੰ 117 ਸੀਟਾਂ ‘ਚੋਂ ਸਿਰਫ ਤਿੰਨ ਸੀਟਾਂ ਮਿਲਣਾ ਅਤੇ ਹੁਣ ਸੰਗਰੂਰ ਲੋਕਸਭਾ ਸੀਟ ਦੀ ਚੋਣ ‘ਚ ਪਾਰਟੀ ਦਾ ਪੰਜਵੇਂ ਸਥਾਨ ‘ਤੇ ਆਕੇ ਜ਼ਮਾਨਤ ਜ਼ਬਤ ਹੋਣ ਮਗਰੋਂ ਪਾਰਟੀ ਅੰਦਰ ਸੁਖਬੀਰ ਬਾਦਲ ਵਿਰੁੱਧ ਕੋਰ ਕਮੇਟੀ ‘ਚ ਸੁਰ ਉੱਚੇ ਹੋਏ ਹਨ ਪਰ ‘ਬਗ਼ਾਵਤੀ ਸੁਰਾਂ ‘ ਦੀ ਅਗਵਾਈ ਕਰਨ ਲਈ ਹਾਲੇ ਪਾਰਟੀ ਵਿੱਚ ਕੋਈ ਲੀਡਰ ਬਲੀ ਦੇਣ ਨੂੰ ਤਿਆਰ ਨਹੀਂ ਹੋਇਆ।

ਭਵਿੱਖ ਵਿੱਚ ਪਾਰਟੀ ਲੀਡਰਸ਼ਿਪ ਬਦਲਣਾ ਪੱਕਾ ਹੋ ਚੁੱਕਿਆ ਹੈ ਪਰ ਬਾਦਲ ਪਰਿਵਾਰ ਵੱਲੋਂ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨਗੀ ਬਚਾ ਲਈ ਜਾਵੇ। ਭਾਵੇਂ ਪਾਰਟੀ ਦਾ ਭਾਜਪਾ ਨਾਲੋਂ ਨਾਤਾ ਟੁੱਟ ਚੁੱਕਿਆ ਹੈ ਪਰ ਇਹ ਵੀ ਕਣਸੋਆਂ ਹਨ ਕਿ ਭਾਜਾਪਾ ਭਵਿੱਖ ਵਿੱਚ ਆਕਾਲੀ ਲੀਡਰਸ਼ਿਪ ਬਦਲਣ ਮਗਰੋਂ ਪਾਰਟੀ ਨਾਲ ਹੱਥ ਮਿਲ ਸਕਦੀ ਹੈ। ਭਾਜਪਾ ਪੰਜਾਬ ‘ਚ ਅਕਾਲੀ ਪਾਰਟੀ ਨੂੰ ਰਾਜ ਸੱਤ੍ਹਾ ਦੇਕੇ ਪੰਜਾਬ ਵਿਚਲੀਆਂ ਸੰਸਦੀ ਸੀਟਾਂ ‘ਤੇ ਕਬਜ਼ਾ ਕਰਨ ਲਈ  ਭਵਿਖ ਵਿੱਚ ਕਦੇ ਵੀ ਪੈਂਤੜਾ ਬਦਲ ਸਕਦੀ ਹੈ। ਇਹ ਤਾਂ ਪੱਕਾ ਹੈ ਕਿ ਲੋਕ ਅਤੇ ਪਾਰਟੀ ਦੇ ਵਰਕਰ ਆਕਾਲੀ ਪਾਰਟੀ ਨੂੰ ਤਾਂ ਚਾਹੁੰਦੇ ਨੇ ਪਰ ਮੋਜੂਦਾ ਲਡਿਰਸ਼ਿਪ ਨਹੀਂ। ਹੁਣ ਸਿਰਫ਼ ਇੰਤਜ਼ਾਰ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨ੍ਹਦਾ ਹੈ।

 

 

 

 

 

]]>
‘ਸਿਮਰਨਜੀਤ ਮਾਨ’ ਦੀ ਵਿਗੜੀ ਸਿਹਤ  https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%ae%e0%a8%be%e0%a8%a8-%e0%a8%a6%e0%a9%80-%e0%a8%b5%e0%a8%bf%e0%a8%97%e0%a9%9c%e0%a9%80-%e0%a8%b8%e0%a8%bf%e0%a8%b9/ Wed, 29 Jun 2022 06:57:18 +0000 https://punjabi.newsd5.in/?p=165068 ਪਟਿਆਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਸਿਹਤ ਵਿਗੜਨ ਕਾਰਨ ਬੀਤੀ ਰਾਤ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਮਰਨਜੀਤ ਸਿੰਘ ਮਾਨ ਦੀ ਮੰਗਲਵਾਰ ਨੂੰ ਰਿਪੋਰਟ ਪੌਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Moose Wala ਦਾ Manager ਆ ਰਿਹਾ Punjab? ਹੋਣਗੇ ਵੱਡੇ ਖੁਲਾਸੇ | D5 Channel Punjabi

ਇੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਵਾਲੇ ਦਿਨ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ।

]]>
Interview ਸਿਮਰਨਜੀਤ ਸਿੰਘ ਮਾਨ ਨੇ ਰਵਨੀਤ ਬਿੱਟੂ ਘੜੀਸਿਆ ! https://punjabi.newsd5.in/interview-%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%a8-%e0%a8%a8%e0%a9%87-%e0%a8%b0%e0%a8%b5%e0%a8%a8/ Fri, 19 Jun 2020 08:50:15 +0000 https://punjabi.newsd5.in/?p=69291 ਪਟਿਆਲਾ : ਲੁਧਿਆਣਾ ਤੋਂ ਐਮ. ਪੀ. ਰਵਨੀਤ ਸਿੰਘ ਬਿੱਟੂ ਕੇਂਦਰ ਸਰਕਾਰ ਤੋਂ ਭਾਰਤੀ ਫੌਜ਼ ਦੇ ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਚੀਨ ਦਾ ਸਮਰਥਨ ਕਰਨ ਦੇ ਮੁੱਦੇ ’ਤੇ ਗੁਰਪਤਵੰਤ ਪੰਨੂ ਦੀ ਟੀਮ ਦੇ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ।

ਢੀਂਡਸਾ ਕੱਢ ਲਿਆਇਆ ਬਾਦਲਾਂ ਦਾ ਖਾਤਾ! ਸੁਣੋ ਕਿਵੇਂ ਪੰਜਾਬੀਆਂ ਨਾਲ ਇਕ ਹੋਰ ਧੋਖਾ ਕੀਤਾ

ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਦੇ ਮੈਂਬਰਾਂ ਨੂੰ ਦੇਸ਼ ਦੇ ਗਦਾਰ ਕਰਾਰ ਦਿੱਤਾ ਹੈ, ਜੋ ਪਾਕਿਸਤਾਨ ਨਾਲ ਮਿਲ ਕੇ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੀ ਚੀਨ ਨਾਲ ਦੋਸਤੀ ਦਾ ਖੁਲਾਸਾ ਵੀ ਹੋ ਗਿਆ ਹੈ। ਉਸ ਤੇ ਹੁਣ ਸਿਮਰਜੀਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

]]>
ਬਰਗਾੜੀ ਮੋਰਚੇ ਤੋਂ ਸਿਮਰਨਜੀਤ ਸਿੰਘ ਮਾਨ, ਮਾਨ ਨੇ ਬਾਦਲਾਂ ਦੀਆਂ ਖੋਲ੍ਹੀਆਂ ਪੋਲਾਂ (ਵੀਡੀਓ) https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a9%8b%e0%a8%b0%e0%a8%9a%e0%a9%87-%e0%a8%a4%e0%a9%8b%e0%a8%82-%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80/ Mon, 10 Dec 2018 04:36:11 +0000 https://punjabi.newsd5.in/?p=37778 ਬਰਗਾੜੀ ਮੋਰਚੇ ਤੋਂ ਸਿਮਰਨਜੀਤ ਸਿੰਘ ਮਾਨ, ਮਾਨ ਨੇ ਬਾਦਲਾਂ ਦੀਆਂ ਖੋਲ੍ਹੀਆਂ ਪੋਲਾਂ

ਬਰਗਾੜੀ ਮੋਰਚੇ ਤੋਂ ਸਿਮਰਨਜੀਤ ਸਿੰਘ ਮਾਨ

ਮਾਨ ਨੇ ਬਾਦਲਾਂ ਦੀਆਂ ਖੋਲ੍ਹੀਆ ਪੋਲਾਂ

]]>
ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਮਿਲਿਆ ਮੇਵਾ? (ਵੀਡੀਓ) https://punjabi.newsd5.in/%e0%a8%b8%e0%a8%bc%e0%a9%8d%e0%a8%b0%e0%a9%8b%e0%a8%ae%e0%a8%a3%e0%a9%80-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a6%e0%a9%80-%e0%a8%b8%e0%a9%87%e0%a8%b5%e0%a8%be/ Mon, 10 Dec 2018 04:24:46 +0000 https://punjabi.newsd5.in/?p=37772 ਅੰਮ੍ਰਿਤਸਰ : ਸ੍ਰੋਮਣੀ ਅਕਾਲੀ ਦਲ ਵਲੋਂ ਆਪਣੇ ਰਾਜ ਭਾਗ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ-ਯਾਚਨਾ ਲਈ ਦਰਬਾਰ ਸਾਹਿਬ ਵਿਖੇ ਪਿਛਲੇ ਦੋ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਹਨ ਅਤੇ ਅਕਾਲੀ ਲੀਡਰਸ਼ਿਪ ਵਲੋਂ ਗੁਰੂੂ-ਘਰ ਲੰਗਰ, ਜੋੜੇ ਘਰ ‘ਚ ਸੇਵਾ ਵੀ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਦੇ ਇਸ ਕਾਰਜ ਲਈ ਵਿਰੋਧੀ ਪਾਰਟੀ ਕਾਂਗਰਸ ਦੇ ਆਗੂਆਂ ਵਲੋਂ ਤਿੱਖੇ ਪ੍ਰਤੀਕਰਮ ਆਉਣੇ ਲਗਾਤਾਰ ਜਾਰੀ ਹਨ। ਇਸ ਮੌਕੇ ਸੁਨੀਲ ਜਾਖੜ, ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਅਕਾਲੀ ਦਲ ਦੇ ਭੁੱਲ ਬਖ਼ਸ਼ਾਉਣ ਮਾਮਲੇ ਨੂੰ ਕਰੜੇ ਹੱਥੀ ਲਿਆ ਹੈ।

Read Also ਸਿਮਰਨਜੀਤ ਸਿੰਘ ਮਾਨ ਦੇਸ਼-ਧ੍ਰੋਹ ਦੇ ਮੁਕੱਦਮੇ ਚੋਂ ਬਰੀ

ਇਸ ਮਾਮਲੇ ‘ਤੇ ਨਵਜੋਤ ਕੌਰ ਸਿੱਧੂ ਨੇ ਵੀ ਅਕਾਲੀ ਦਲ ਨੂੰ ਵੰਗਾਰਿਆਂ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਅਕਾਲੀ ਦਲ ਆਪਣੀਆਂ ਗਲਤੀਆਂ ਨੂੰ ਆਪ ਹੀ ਲੁਕਾਉਣਾ ਦਾ ਯਤਨ ਕਰ ਰਿਹਾ ਹੈ। ਅਕਾਲੀ ਦਲ ਵਲੋਂ ਭੁੱਲ ਬਖ਼ਸ਼ਾਉਣ ਲਈ ਕਰਵਾਏ ਜਾ ਰਹੇ ਧਾਰਮਿਕ ਯਤਨਾਂ ਨੂੰ ਵਿਰੋਧੀਆਂ ਵਲੋਂ ਲਗਾਤਾਰ ਤਾਰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ।ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੀ ਹੋਣ ਵਾਲੀ ਪ੍ਰੈਸ ਕਾਨਫ਼ਰੰਸ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ ਕਿ ਅਕਾਲੀ ਦਲ ਅਜਿਹੇ ਨਾਜ਼ੁਕ ਹਾਲਾਤਾਂ ਵਿਚੋਂ ਕਿਵੇਂ ਨਿਕਲਦਾ ਹੈ?

]]>
Simranjit Singh Mann ਸੰਗਰੂਰ ਜੇਲ੍ਹ `ਚ ਸਿਮਰਨਜੀਤ ਸਿੰਘ ਮਾਨ https://punjabi.newsd5.in/simranjit-singh-mann-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80/ Tue, 23 Oct 2018 11:57:29 +0000 https://punjabi.newsd5.in/?p=32750 https://www.youtube.com/watch?v=W6dwY1QsrNM

]]>