silence – D5 News https://punjabi.newsd5.in Truth Seeking News Network. Fri, 08 Oct 2021 05:20:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png silence – D5 News https://punjabi.newsd5.in 32 32 ਲਖੀਮਪੁਰ ਖੀਰੀ ਹਿੰਸਾ : ਮੋਦੀ ਦੀ ‘ਚੁੱਪੀ’ ‘ਤੇ ਕਪਿਲ ਸਿੱਬਲ ਨੇ ਚੁੱਕਿਆ ਸਵਾਲ https://punjabi.newsd5.in/%e0%a8%b2%e0%a8%96%e0%a9%80%e0%a8%ae%e0%a8%aa%e0%a9%81%e0%a8%b0-%e0%a8%96%e0%a9%80%e0%a8%b0%e0%a9%80-%e0%a8%b9%e0%a8%bf%e0%a9%b0%e0%a8%b8%e0%a8%be-%e0%a8%ae%e0%a9%8b%e0%a8%a6%e0%a9%80-%e0%a8%a6/ Fri, 08 Oct 2021 05:20:38 +0000 https://punjabi.newsd5.in/?p=126063 ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਲਖੀਮਪੁਰ ਖੀਰੀ ਹਿੰਸਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪੀ’ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਵਾਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ‘ਹਮਦਰਦੀ ਦਾ ਇਕ ਸ਼ਬਦ’ ਤਾਂ ਬੋਲਣਾ ਚਾਹੀਦਾ। ਉਨ੍ਹਾਂ ਨੇ ਟਵੀਟ ਕੀਤਾ,‘‘ਲਖੀਮਪੁਰ ਖੀਰੀ ਦੀ ਭਿਆਨਕ ਘਟਨਾ। ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਤੁਹਾਡੇ ਵਲੋਂ ਸਿਰਫ਼ ਹਮਦਰਦੀ ਦੇ ਇਕ ਸ਼ਬਦ ਦੀ ਜ਼ਰੂਰਤ ਹੈ। ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ।’’

Khabran Da Sira🔴LIVE ਕਿਸਾਨ ਮੋਰਚੇ ਦੀ ਐਮਰਜੰਸੀ ਮੀਟਿੰਗ,ਸਖ਼ਤ ਫੈਸਲਾ ! ਸੁਪਰੀਮ ਕੋਰਟ ਨੇ ਫਸਾ ਲਈ ਭਾਜਪਾ

ਕਾਂਗਰਸੀ ਨੇਤਾ ਨੇ ਇਹ ਸਵਾਲ ਵੀ ਕੀਤਾ,‘‘ਜੇਕਰ ਤੁਸੀਂ ਵਿਰੋਧੀ ਧਿਰ ’ਚ ਹੁੰਦੇ ਤਾਂ ਤੁਹਾਡੀ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੁੰਦੀ? ਕ੍ਰਿਪਾ ਸਾਨੂੰ ਦੱਸੋ।’’ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ’ਚ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੌਰੇ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।

]]>
ਅਫ਼ਗਾਨਿਸਤਾਨ ‘ਚ ਗੁਰਦੁਆਰੇ ਦੇ ਅੰਦਰ – ਬਾਹਰ ਪਸਰਿਆ ਸੰਨਾਟਾ, ਆਈਸਕ੍ਰੀਮ ਪਾਰਲਰ ‘ਚ ਵਿਖੇ ਤਾਲਿਬਾਨੀ https://punjabi.newsd5.in/%e0%a8%85%e0%a9%9e%e0%a8%97%e0%a8%be%e0%a8%a8%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%97%e0%a9%81%e0%a8%b0%e0%a8%a6%e0%a9%81%e0%a8%86%e0%a8%b0%e0%a9%87-%e0%a8%a6%e0%a9%87/ Thu, 19 Aug 2021 04:50:30 +0000 https://punjabi.newsd5.in/?p=117467 ਕਾਬੁਲ : ਤਾਲਿਬਾਨ ਨੇ ਸਿਰਫ਼ 22 ਦਿਨਾਂ ‘ਚ ਹੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ‘ਚ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਸੰਨਾਟਾ ਪਸਰਿਆ ਹੋਇਆ ਦਿਖਾਈ ਦੇ ਰਿਹਾ ਹੈ। ਸੜਕਾਂ ‘ਤੇ ਪਹਿਲਾਂ ਦੀ ਤਰ੍ਹਾਂ ਰੌਣਕ ਅਤੇ ਚਹਿਲ – ਪਹਿਲ ਨਹੀਂ ਹੈ। ਜਿੰਮ, ਪਾਰਕ, ਆਈਸਕ੍ਰੀਮ ਪਾਰਲਰ ਸਮੇਤ ਸਾਰੀਆਂ ਥਾਵਾਂ ‘ਤੇ ਸਿਰਫ ਤਾਲਿਬਾਨੀ ਹੀ ਦਿਖਾਈ ਦੇ ਰਹੇ ਹਨ।

Farmers Protest ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, 32 ਜਥੇਬੰਦੀਆਂ ਦਾ ਵੱਡਾ ਐਲਾਨ D5 Channel Punjabi

ਦੱਸ ਦਈਏ ਕਿ ਭਾਰਤ ਨੇ ਬੀਤੇ ਦਿਨ ਕਰੀਬ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਨ੍ਹਾਂ ‘ਚ ਜ਼ਿਆਦਾਤਰ ਭਾਰਤੀ ਦੂਤਾਵਾਸ ‘ਚ ਕੰਮ ਕਰਨ ਵਾਲੇ ਲੋਕ ਹੀ ਹਨ। ਹੁਣ ਹੋਰ ਹਿੱਸਿਆਂ ‘ਚ ਫਸੇ ਭਾਰਤੀ ਕਰਮਚਾਰੀ ਅਤੇ ਹੋਰ ਲੋਕਾਂ ਨੂੰ ਕੱਢਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ‘ਚ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜੀਆਂ ‘ਤੇ ਜ਼ਲਦ ਫੈਸਲਿਆਂ ਲਈ ਵੀਜ਼ੇ ਦੀ ਨਵੀਂ ਸ਼੍ਰੇਣੀ ਦੀ ਘੋਸ਼ਣਾ ਕੀਤੀ। ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ,‘ਅਫ਼ਗਾਨਿਸਤਾਨ ‘ਚ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਵੀਜ਼ੇ ਪ੍ਰਾਵਧਾਨਾਂ ਦੀ ਸਮੀਖਿਆ ਕੀਤੀ ਹੈ। ਭਾਰਤ ‘ਚ ਪਰਵੇਸ਼ ਲਈ ਵੀਜ਼ਾ ਅਰਜੀਆਂ ‘ਤੇ ਜ਼ਲਦ ਫੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ੇ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ।’

🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!

ਜ਼ਿਕਰਯੋਗ ਹੈ ਕਿ ਹਜ਼ਾਰਾਂ ਅਫ਼ਗਾਨ ਨਾਗਰਿਕ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ‘ਤੇ ਉਭਰ ਪਏ। ਉਨ੍ਹਾਂ ਵਿਚੋਂ ਕੁਝ ਤਾਲਿਬਾਨ ਤੋਂ ਬਚ ਕੇ ਭੱਜਣ ਲਈ ਇਨ੍ਹੇ ਪ੍ਰੇਸ਼ਾਨ ਸਨ ਕਿ ਉਹ ਫੌਜ ਦੇ ਇੱਕ ਜਹਾਜ਼ ‘ਤੇ ਚੜ੍ਹ ਗਏ ਅਤੇ ਜਦੋਂ ਉਸਨੇ ਉਡ਼ਾਣ ਭਰੀ ਤਾਂ ਹੇਠਾਂ ਡਿੱਗਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਸਨਸਨੀ ਦੀ ਹਾਲਤ ‘ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ।

]]>
Mia Khalifa ਨੇ Priyanka Chopra ‘Mrs. Jonas’ ਦੀ ਚੁੱਪੀ ‘ਤੇ ਚੁੱਕਿਆ ਸਵਾਲ https://punjabi.newsd5.in/mia-khalifa-%e0%a8%a8%e0%a9%87-priyanka-chopra-mrs-jonas-%e0%a8%a6%e0%a9%80-%e0%a8%9a%e0%a9%81%e0%a9%b1%e0%a8%aa%e0%a9%80-%e0%a8%a4%e0%a9%87-%e0%a8%9a%e0%a9%81%e0%a9%b1%e0%a8%95/ Tue, 09 Feb 2021 05:50:50 +0000 https://punjabi.newsd5.in/?p=90607 ਮੁੰਬਈ : ਲੇਬਨਾਨ – ਅਮਰੀਕੀ ਸਾਬਕਾ ਐਡਲਟ ਸਟਾਰ ਮਿਆ ਖ਼ਲੀਫ਼ਾ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਸੋਮਵਾਰ ਨੂੰ ਪ੍ਰਿਅੰਕਾ ਚੋਪੜਾ ਜੋਨਸ ਦੀ ਚੁੱਪੀ ‘ਤੇ ਸਵਾਲ ਚੁੱਕਿਆ। ਮਿਆ ਨੇ ਆਪਣੇ ਇੱਕ ਟਵੀਟ ‘ਚ ਪ੍ਰਿਅੰਕਾ ਚੋਪੜਾ ‘ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ ਕਿ ਕਿਸਾਨ ਅੰਦੋਲਨ ‘ਤੇ ਅਖੀਰ ਉਹ ਚੁੱਪ ਕਿਉਂ ਹੈ ?

BIG BREAKING ਦੀਪ ਸਿੱਧੂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹੁਣ ਹੋਣਗੇ ਕਈ ਵੱਡੇ ਖ਼ੁਲਾਸੇ

ਮਿਆ ਨੇ ਟਵੀਟ ਕੀਤਾ , ‘‘ਕੀ ਸ਼੍ਰੀਮਤੀ ਜੋਨਾਸ ਕਦੇ ਕੁੱਝ ਬੋਲਣਗੀਆਂ? ਮੈਨੂੰ ਬੇਸਬਰੀ ਹੈ। ਇਹ ਮੈਨੂੰ ਬੇਰੂਤ ਦੀ ਬਰਬਾਦੀ ‘ਤੇ ਸ਼ਕੀਰਾ ਦੀ ਖਾਮੋਸ਼ੀ ਵਰਗਾ ਲੱਗ ਰਿਹਾ ਹੈ। ਚੁੱਪੀ।’’ ਹਾਲਾਂਕਿ ਉਨ੍ਹਾਂ ਨੇ ਪ੍ਰਿਅੰਕਾ ਦਾ ਨਾਮ ਨਹੀਂ ਲਿਆ ਪਰ ਭਾਰਤੀ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਸਪੱਸ਼ਟ ਰੂਪ ਤੋਂ ਮਹਿਸੂਸ ਕੀਤਾ ਕਿ ਟਿੱਪਣੀ ਪ੍ਰਿਅੰਕਾ ਚੋਪੜਾ ਜੋਨਾਸ ‘ਤੇ ਕੀਤੀ ਗਈ ਹੈ। ਕਈ ਲੋਕਾਂ ਨੇ ਟਿੱਪਣੀ ਦਿੱਤੀ ਕਿ ਪ੍ਰਿਅੰਕਾ ਨੇ ਦਸੰਬਰ ‘ਚ ਇਸ ਮੁੱਦੇ ‘ਤੇ ਗੱਲ ਕੀਤੀ ਸੀ। ਪ੍ਰਿਅੰਕਾ ਚੋਪੜਾ ਨੇ ਦਸੰਬਰ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਪ੍ਰਿਅੰਕਾ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਸੀ, ‘‘ਸਾਡੇ ਕਿਸਾਨ ਭਾਰਤ ਦੇ ਅੰਨ ਦਾਤਾ ਹਨ। ਉਨ੍ਹਾਂ ਦੀਆਂ ਚਿੰਤਾਵਾਂ ‘ਤੇ ਕਾਬੂ ਪਾਉਣ ਦੀ ਲੋੜ ਹੈ। ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਜ਼ਰੂਰਤ ਹੈ। ਇੱਕ ਲੋਕਤੰਤਰ ਦੇ ਰੂਪ ਵਿੱਚ, ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਸੰਕਟ ਜਲਦੀ ਹੱਲ ਹੋਵੇ।’’

ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਪਾਤੀ ਬਿਪਤਾ,ਦਫ਼ਤਰ ‘ਚ ਜਾ ਮਾਰੇ ਲਲਕਾਰੇ

ਪਿਛਲੇ ਹਫ਼ਤੇ ਮਿਆ ਖ਼ਲੀਫ਼ਾ ਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ, ‘‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਕੀ ਹੋ ਰਿਹਾ ਹੈ? ਉਨ੍ਹਾਂ ਨੇ ਨਵੀਂ ਦਿੱਲੀ ਦੇ ਆਸਪਾਸ ਦੇ ਇਲਾਕਿਆਂ ਵਿਚ ਇੰਟਰਨੈੱਟ ਕੱਟ ਦਿੱਤਾ ਹੈ? ’’ ਮਿਆ ਖ਼ਲੀਫ਼ਾ ਨੇ ਇਸ ਟਵੀਟ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਅਤੇ ਲਿਖਿਆ, ‘‘ਪੇਡ ਅਦਾਕਾਰ….ਮੈਨੂੰ ਉਮੀਦ ਹੈ ਕਿ ਅਵਾਰਡਾਂ ਦੇ ਸੀਜ਼ਨ ਵਿੱਚ ਉਨ੍ਹਾਂ ਦੀ ਅਣਦੇਖਾ ਨਹੀਂ ਕੀਤੀ ਜਾਵੇਗਾ। ਮੈਂ ਕਿਸਾਨਾਂ ਦੇ ਨਾਲ ਹਾਂ। ’’ ਮਿਆ ਨੇ ਟਵੀਟ ਦੇ ਨਾਲ ਹੀ #ਫਾਰਮਰ ਪ੍ਰੋਟੇਸਟ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੇ ਨਾਲ ਇੱਕ ਜੁੱਟਤਾ ਹਾਜ਼ਰ ਕੀਤੀ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਪੋਪ ਸਟਾਰ ਰਿਆਨਾ ਅਤੇ ਵਾਤਾਵਰਣ ਐਕਟਿਵਿਸਟ ਗ੍ਰੇਟਾ ਥੰਬਰਗ ਨੇ ਵੀ ਟਵੀਟ ਕੀਤਾ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਲਗਾਤਾਰ ਵਿਦੇਸ਼ੀ ਹਸਤੀਆਂ ਦੇ ਟਵੀਟ ਸਾਹਮਣੇ ਆ ਰਹੇ ਹਨ ਅਤੇ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਆਪਣਾ ਸਮਰਥਨ ਜਤਾ ਰਹੇ ਹਨ।

 

]]>
ਕਿਸਾਨ ਅੰਦੋਲਨ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ‘‘ਚੁੱਪ’’ ‘ਤੇ ਕਾਂਗਰਸ ਨੇ ਚੁੱਕੇ ਸਵਾਲ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%a4%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8%e0%a8%ae%e0%a9%b0/ Mon, 21 Dec 2020 05:54:09 +0000 https://punjabi.newsd5.in/?p=83387 ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ  ‘‘ਚੁੱਪ’’ ‘ਤੇ ਕਾਂਗਰਸ ਨੇ ਐਤਵਾਰ ਨੂੰ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਉਨ੍ਹਾਂ ਨੇ 33 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਣ ‘ਤੇ ਹੁਣ ਤੱਕ ਸੋਗ ਜ਼ਾਹਰ ਕਿਉਂ ਨਹੀਂ ਕੀਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੰਦੋਲਨ ਦੇ ਸਮੇਂ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਨਮਸਕਾਰ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਅਤੇ ਕੁਰਬਾਨੀ ਸਦੀਵੀ ਰੰਗ ਲਿਆਏਗੀ। ਕਿਸਾਨ ਭਰਾਵਾਂ – ਭੈਣਾਂ ਨੂੰ ਨਮਸਕਾਰ ਅਤੇ ਸ਼ਰਧਾਂਜਲੀ।’’ ਕਾਂਗਰਸ ਦੇ ਬੁਲਾਰੇ ਸ਼ਮਾ ਮੋਹੰਮਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੰਦੋਲਨ ਦੇ ਸਮੇਂ 33 ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਕਾਂਗਰਸ ਐਤਵਾਰ ਨੂੰ ਵੀ ਸ਼ਰਧਾਂਜਲੀ ਦਿਨ ਮਨਾ ਰਹੀ ਹੈ।

ਸਿੰਘੂ ਬਾਰਡਰ ਤੋਂ ਘਰਾਂ ‘ਚ ਬੈਠੇ ਪੰਜਾਬੀਆਂ ਲਈ ਆਇਆ ਸੰਦੇਸ਼, ਸੁਣ ਘਰਾਂ ਤੋਂ ਬਾਹਰ ਨਿਕਲੇ ਲੋਕ

ਉਨ੍ਹਾਂ ਨੇ ਸਵਾਲ ਕੀਤਾ, ‘‘(ਪਰ) ਸਾਡੇ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਸ਼੍ਰੀ ਅਮਿਤ ਸ਼ਾਹ ਜੀ ਚੁੱਪ ਕਿਉਂ ਹਨ ਅਤੇ ਯੋਗੀ ਆਦਿੱਤਿਆਨਾਥ ਚੁੱਪ ਕਿਉਂ ਹਨ? ਪ੍ਰਧਾਨਮੰਤਰੀ ਮੋਦੀ ਨੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ? ਸਾਡੇ ਪ੍ਰਧਾਨਮੰਤਰੀ ਚੁੱਪ ਕਿਉਂ ਹਨ ? ਸਾਡੇ ਅੰਨਦਾਤਾ ਦਿੱਲੀ ਦੇ ਬਾਰਡਰਾਂ ‘ਤੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੇ ਨਾਲ ਕੜਾਕੇ ਦੀ ਠੰਡ ‘ਚ ਬੈਠੇ ਹੋਏ ਹਨ, ਪਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ, ਉੱਤਰ ਬੰਗਾਲ ਜਾਣ ਲਈ ਸਮਾਂ ਹੈ। ’’ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪੂਰੀ ‘‘ਬੇਰਹਿਮੀ’’ ਜੱਗ ਜ਼ਾਹਰ ਹੋ ਰਹੀ ਹੈ ਕਿਉਂਕਿ ਲੱਖਾਂ ਦੀ ਗਿਣਤੀ ‘ਚ ਕਿਸਾਨ ਨਿਆਂ ਦੀ ਉਡੀਕ ਕਰ ਰਹੇ ਹਨ। ਕਾਂਗਰਸ ਦੇ ਬੁਲਾਰੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕੋਲ ਧਾਰਮਿਕ ਸਥਾਨਾਂ ‘ਤੇ ਜਾਣ ਦਾ ਸਮਾਂ ਹੈ ਪਰ ਕਿਸਾਨਾਂ ਦੀ ਮੌਤ ‘ਤੇ ਸੋਗ ਕਰਨ ਦਾ ਸਮਾਂ ਨਹੀਂ ਹੈ।

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ,ਕਿਸਾਨਾਂ ਦਾ ਹੋ ਸਕਦਾ ਹੈ ਵੱਡਾ ਨੁਕਸਾਨ,ਖੂਫੀਆਂ ਜਾਣਕਾਰੀ ਆਈ ਸਾਹਮਣੇ?

ਉਨ੍ਹਾਂ ਨੇ ਕਿਹਾ, ‘‘ਪ੍ਰਧਾਨਮੰਤਰੀ ਦੀ ਹਮਦਰਦੀ ਕਿੱਥੇ ਹੈ ? ਮੈਂ ਪ੍ਰਧਾਨਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਾ ਕੇ ਉਨ੍ਹਾਂ ਨੂੰ ਮਿਲਣ। ਉਨ੍ਹਾਂ ਨੂੰ ਕਿਸਾਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਕਿਸਾਨ, ਵਿਰੋਧੀ ਪਾਰਟੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਕਾਨੂੰਨ ਦੇ ਨਵੇਂ ਰੂਪ ਲਿਆਉਣ।’’ ਜ਼ਿਕਰਯੋਗ ਹੈ ਕਿ ਹਜਾਰਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਨਾਲ ਲੱਗੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰਾਂ ‘ਤੇ ਲਗਭਗ ਚਾਰ ਹਫਤੇ ਤੋਂ ਡੇਰਾ ਲਗਾ ਰਹੇ ਹਨ। ਇਹਨਾਂ ਵਿਚੋਂ ਜਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਹਨ। ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

]]>