Siege – D5 News https://punjabi.newsd5.in Truth Seeking News Network. Wed, 13 Jan 2021 08:30:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Siege – D5 News https://punjabi.newsd5.in 32 32 ਕਿਸਾਨ ਟਰੈਕਟਰ ਰੈਲੀ ਤੋਂ ਪਹਿਲਾਂ ਦਿੱਲੀ ਦੀ ਘੇਰਾਬੰਦੀ, ਸਾਰੇ ਬਾਰਡਰ ਹੋਣਗੇ ਸੀਲ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%9f%e0%a8%b0%e0%a9%88%e0%a8%95%e0%a8%9f%e0%a8%b0-%e0%a8%b0%e0%a9%88%e0%a8%b2%e0%a9%80-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf/ Wed, 13 Jan 2021 08:30:18 +0000 https://punjabi.newsd5.in/?p=86518 ਨਵੀਂ ਦਿੱਲੀ : ਕਿਸਾਨਾਂ ਦੁਆਰਾ 26 ਜਨਵਰੀ ਨੂੰ ਟਰੈਕਟਰ ਰੈਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਦੇਖੇ ਜਾ ਰਹੇ ਹਨ। ਦਿੱਲੀ ‘ਚ 20 ਤਾਰੀਖ ਤੋਂ ਹੀ ਪੂਰਾ ਸ਼ਹਿਰ ਸੀਲ ਹੋ ਜਾਵੇਗਾ ਅਤੇ ਰਸਤੀਆਂ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ। ਦਿੱਲੀ ਦੇ ਲੁਟੀਅਨਜ਼ ਜ਼ੋਨ ਦੇ ਸਾਰੇ ਰਸਤੇ ਡਾਇਵਰਟ ਕਰ ਦਿੱਤੇ ਜਾਣਗੇ ਕਿਉਂਕਿ ਲੁਟੀਅਨਜ਼ ਜ਼ੋਨ ‘ਚ ਹੀ ਰਾਜਪਥ, ਸੰਸਦ ਅਤੇ ਹੋਰ ਰਾਜਨੀਤਿਕ ਇਲਾਕੇ ਆਉਂਦੇ ਹਨ। ਇਸ ਲਈ ਇਸ ਰਸਤੀਆਂ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ।

ਅੱਧੀ ਰਾਤ ਨੂੰ ਜੰਤਰ ਮੰਤਰ ਤੋਂ ਆਈ ਵੱਡੀ ਖ਼ਬਰ,ਰਾਜੋਆਣਾ ਦੀ ਹੋ ਸਕਦੀ ਰਿਹਾਈ?

ਉਥੇ ਹੀ ਦੂਜੇ ਪਾਸੇ ਲਾਲ ਕਿਲ੍ਹੇ ਅਤੇ ਨੈਸ਼ਨਲ ਸਟੇਡੀਅਮ ਦੀ ਸੁਰੱਖਿਆ ਫੌਜ ਨੂੰ ਸੌਂਪੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ 25 ਜਨਵਰੀ ਦੀ ਰਾਤ ਨੂੰ ਹੀ ਦਿੱਲੀ ਦੇ ਸਾਰੇ ਬਾਰਡਰ ਬੰਦ ਹੋ ਜਾਣਗੇ ਅਤੇ ਹਰ ਜਗ੍ਹਾ ਬੈਰਿਕੇਡਿੰਗ ਕੀਤੀ ਜਾਏਗੀ ਤਾਂ ਜੋ ਕੋਈ ਵੀ ਦਿੱਲੀ ‘ਚ ਦਾਖਲ ਨਾ ਹੋ ਸਕੇ। ਸਿਰਫ ਸੁਰੱਖਿਆ ਲਈ ਨਹੀਂ ਅਤੇ ਜੇ ਕਿਸੇ ਨੂੰ ਕੋਈ ਜਰੂਰੀ ਕੰਮ ਲਈ ਬਾਹਰ ਜਾਣਾ ਹੈ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਜਾਂ ਫਿਰ ਉਨ੍ਹਾਂ ਦੇ ਕੋਲ ਆਈ-ਕਾਰਡ ਹੋਣਾ ਚਾਹੀਦਾ ਹੈ ਨਹੀਂ ਤਾਂ ਕਿਸੇ ਨੂੰ ਵੀ ਦਿੱਲੀ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਕਿਸਾਨਾਂ ਦੇ ਪ੍ਰਧਾਨ ਦਾ ਪਿਆ ਨਰਿੰਦਰ ਤੋਮਰ ਨਾਲ ਪੇਚਾ,ਮੀਟਿੰਗ ‘ਚ ਹੋਵੇਗਾ ਵੱਡਾ ਖੁਲਾਸਾ?

ਮਹੱਤਵਪੂਰਣ ਗੱਲ ਇਹ ਹੈ ਕਿ 26 ਜਨਵਰੀ ਨੂੰ ਰਾਜਪਥ ‘ਤੇ ਗਣਤੰਤਰ ਦਿਵਸ ‘ਤੇ ਪਰੇਡ ਹੋਣੀ ਹੈ ਅਤੇ ਦੇਸ਼ ਲਈ ਇਹ ਵੱਡਾ ਦਿਨ ਹੈ ਅਤੇ ਇਸ ਦਿਨ ਕਿਸਾਨਾਂ ਨੇ ਵੀ ਦਿੱਲੀ ‘ਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਹ ਸਪੱਸ਼ਟ ਹੈ ਕਿ ਲੱਖਾਂ ਦੀ ਗਿਣਤੀ ‘ਚ ਕਿਸਾਨ ਜਿੱਥੇ ਦਿੱਲੀ ਦੇ ਬਾਰਡਰਾਂ ‘ਤੇ ਸਰਕਾਰ ‘ਤੇ ਦਬਾਅ ਬਣਾਉਣ ਲਈ ਬੈਠੇ ਹੋਏ ਹਨ, ਤਾਂ 26 ਜਨਵਰੀ ਨੂੰ ਟਰੈਕਟਰ ਮਾਰਚ ‘ਚ ਵੀ ਲੱਖਾਂ ਦੀ ਗਿਣਤੀ ‘ਚ ਕਿਸਾਨਾਂ ਦੇ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਜਿਸ ਦੇ ਚਲਦੇ ਦਿੱਲੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਸੁਰੱਖਿਆ ਦੀ ਇਹ ਕੋਸ਼ਿਸ਼ ਕਿੰਨੀ ਸਫਲ ਅਤੇ ਕਿੰਨੀ ਅਸਫਲ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

]]>
ਬਾਦਲਾਂ ਦੀ ਨੂੰਹ ਨੂੰ ਗਾਤਰੇ ਵਾਲੇ ਸਿੰਘਾਂ ਨੇ ਪਾਇਆ ਘੇਰਾ, ਫੇਰ ਅਕਾਲੀ ਸਮੱਥਕਾਂ ਦੀ ਹੋ ਗਈ ਲੜਾਈ https://punjabi.newsd5.in/%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a6%e0%a9%80-%e0%a8%a8%e0%a9%82%e0%a9%b0%e0%a8%b9-%e0%a8%a8%e0%a9%82%e0%a9%b0-%e0%a8%97%e0%a8%be%e0%a8%a4%e0%a8%b0%e0%a9%87-%e0%a8%b5-2/ Mon, 29 Apr 2019 12:45:02 +0000 https://punjabi.newsd5.in/?p=47936

]]>