Sidhu Moose Wala Murder Case – D5 News https://punjabi.newsd5.in Truth Seeking News Network. Sun, 19 Jun 2022 05:10:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sidhu Moose Wala Murder Case – D5 News https://punjabi.newsd5.in 32 32 ਬੰਬੀਹਾ ਗਰੁੱਪ ਵੱਲੋਂ ਜੇਲ੍ਹ’ਚ ਕੀਤੀ ਕੇਕੜਾ ਦੀ ਕੁੱਟਮਾਰ https://punjabi.newsd5.in/%e0%a8%ac%e0%a9%b0%e0%a8%ac%e0%a9%80%e0%a8%b9%e0%a8%be-%e0%a8%97%e0%a8%b0%e0%a9%81%e0%a9%b1%e0%a8%aa-%e0%a8%b5%e0%a9%b1%e0%a8%b2%e0%a9%8b%e0%a8%82-%e0%a8%9c%e0%a9%87%e0%a8%b2%e0%a9%8d%e0%a8%b9/ Sun, 19 Jun 2022 05:10:12 +0000 https://punjabi.newsd5.in/?p=163562 ਚੰਡੀਗੜ੍ਹ:ਮਰਹੂਮ ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਗ੍ਰਿਫ਼ਤਾਰ ਕੇਕੜਾ ਦੀ ਬੰਬੀਹਾ ਗਰੁੱਪ ਵੱਲੋਂ ਜੇਲ੍ਹ’ਚ ਕੁੱਟਮਾਰ ਕੀਤੀ ਗਈ।ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੇ ਹਮਲੇ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਇਸ ਦੌਰਾਨ ਜੇਲ੍ਹ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਦੁਬਾਰਾ ਬੈਰਕ ਨੰਬਰ-3 ਦੇ ਕਮਰਾ ਨੰਬਰ 7 ’ਚ ਬੰਦ ਕਰ ਦਿੱਤਾ ਗਿਆ। ਸ਼ੁੱਕਰਵਾਰ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਸੰਦੀਪ ਸਿੰਘ ਉਰਫ਼ ਕੇਕਡ਼ਾ, ਚਰਨਜੀਤ ਸਿੰਘ ਚੇਤਨ, ਮਨਪ੍ਰੀਤ ਸਿੰਘ ਉਰਫ਼ ਭਾਊ, ਪ੍ਰਭਜੀਤ ਸਿੰਘ ਉਰਫ਼ ਬੱਬੀ ਨੂੰ ਸਖ਼ਤ ਸੁਰੱਖਿਆ ਹੇਠ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਸ਼ਿਫਟ ਕਰ ਦਿੱਤਾ ਗਿਆ ਸੀ।

Sidhu Moosewala Case ‘ਚ ਨਵਾਂ ਮੋੜ, ਕਤਲ ਤੋਂ ਪਹਿਲਾਂ ਆਹ ਬੰਦੇ ਕੋਲ ਗਏ ਸੀ ਗੈਂਗਸਟਰ? | D5 Channel Punjabi

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਸੁਰੱਖਿਆ ਵਧਾਉਣ ਤੋਂ ਬਾਅਦ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਇਕ-ਇਕ ਕਰ ਕੇ ਕਾਗਜ਼ੀ ਕਾਰਵਾਈ ਲਈ ਜੇਲ੍ਹ ਦੀ ਡਿਓਢੀ ’ਚ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਕਿ ਮੁਲਜ਼ਮ ਸੰਦੀਪ ਕੇਕਡ਼ਾ ਨੂੰ ਹਾਲੇ ਡਿਓਢੀ ’ਚ ਲਿਆਂਦਾ ਜਾ ਰਿਹਾ ਸੀ ਕਿ ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੇ ਕਥਿਤ ਤੌਰ ’ਤੇ ਕੇਕਡ਼ਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਹੁਣੇ ਹੀ ਭਗਵੰਤ ਮਾਨ ਦਾ ਆ ਗਿਆ ਵੱਡਾ ਬਿਆਨ, ਸੁਣਕੇ ਸਾਵਧਾਨ ਹੋ ਜਾਣ ਲੀਡਰ | D5 Channel Punjabi

ਹਵਾਲਾਤੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਕਿਸੇ ਵੀ ਮੁਲਜ਼ਮ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਨਾਮ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਜਾਂਚ ਰਿਪੋਰਟ ਦੇ ਬਿਨਾਂ ਕੁਝ ਕਹਿਣਾ ਸੰਭਵ ਨਹੀਂ। ਹਾਲਾਂਕਿ, ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਸੰਦੀਪ ਕੇਕਡ਼ਾ ਤੇ ਉਸ ਦੇ ਬਾਕੀ ਸਾਥੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।

‘ਆਪ’ MLA ਨੇ ਥਾਣੇ ‘ਚ ਮਾਰਿਆ ਛਾਪਾ, ਰੰਗੇ ਹੱਥੀਂ ਫੜ੍ਹਿਆ ASI | D5 Channel Punjabi

ਬੰਬੀਹਾ ਗਰੁੱਪ ਨੇ ਲਈ ਕੁੱਟਮਾਰ ਦੀ ਜ਼ਿੰਮੇ੍ਹਵਾਰੀ

ਸਿਮਰਨਜੀਤ ਮਾਨ ਦੇ ਹੱਕ ‘ਚ ਸਿੱਧੂ ਦਾ ਵੱਡਾ ਐਲਾਨ, ਕਹਿੰਦਾ ਹਿੱਕ ਠੋਕ ਕੇ ਪਵਾਂਗੇ ਵੋਟਾਂ?

ਇੰਟਰਨੈੱਟ ਮੀਡੀਆ ’ਤੇ ਪੋਸਟ ਪਾਉਂਦੇ ਹੋਏ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੰਦੀਪ ਕੇਕਡ਼ਾ ’ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਗਈ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਕਹਿੰਦੇ ਹੋਏ ਬੰਬੀਹਾ ਗਰੁੱਪ ਵੱਲੋਂ ਕਿਹਾ ਗਿਆ ਕਿ ਭੱਲਾ ਬਠਿੰਡਾ ਤੇ ਉਸ ਦੇ ਦੋਸਤਾਂ ਵੱਲੋਂ ਸੰਦੀਪ ਕੇਕਡ਼ਾ ਨੂੰ ਬਹੁਤ ਕੁੱਟਿਆ ਗਿਆ ਹੈ। ਇੰਟਰਨੈੱਟ ਮੀਡੀਆ ’ਤੇ ਪਾਈ ਪੋਸਟ ਰਵੀ ਬਾਬਾ ਤੋਂ ਇਲਾਵਾ 101 ਲੋਕਾਂ ਨੂੰ ਟੈਗ ਕੀਤੀ ਗਈ, ਜਿਸ ਵਿਚ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਮੁਲਜ਼ਮ ਕਿਸੇ ਵੀ ਜੇਲ੍ਹ ’ਚ ਜਾਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੱਲੇ-ਕੱਲੇ ਦਾ ਹਿਸਾਬ ਹੋਊ।

]]>
ਮੂਸੇਵਾਲਾ ਦੇ ਸਾਥੀਆਂ ਨੇ ਕੀਤੇ ਅਹਿਮ ਖੁਲਾਸੇ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%b8%e0%a8%be%e0%a8%a5%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a9%80%e0%a8%a4/ Thu, 02 Jun 2022 01:07:46 +0000 https://punjabi.newsd5.in/?p=161008 ਲੁਧਿਆਣਾ/ਮਾਨਸਾ: ਪਿੰਡ ਜਵਾਹਰਕੇ ਵਾਲਾ ਵਿੱਚ ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ਼ ਹੋ ਗਿਆ ਸੀ। ਵਿਧਾਇਕ ਗੁਰਪ੍ਰੀਤ ਸਿੰਘ ਨੇ ਹੱਤਿਆ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੇ ਵਿਧਾਇਕ ਕੋਲ ਘਟਨਾ ਸੰਬੰਧੀ ਕਈ ਖੁਲਾਸੇ ਕੀਤੇ ਹਨ।

ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਿਆ। ਨੌਜਵਾਨਾਂ ਨੇ ਖੁਲਾਸੇ ਕਰਦਿਆਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦੀ ਮਾਸੀ ਦਾ ਹਾਲ ਪਤਾ ਕਰਨ ਜਾ ਰਹੇ ਸੀ ਅਤੇ ਇਹ ਪ੍ਰੋਗਰਾਮ ਅਚਾਨਕ ਹੀ ਬਣਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ, ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਸੀ ਜਿਸ ਕਾਰਨ ਉਨ੍ਹਾਂ ਨੇ ਥਾਰ ਜੀਪ ਕੱਢ ਲਈ। ਜੀਪ ਵਿੱਚ ਜਗ੍ਹਾ ਨਾ ਹੋਣ ਕਾਰਨ ਸਕਿਊਰਿਟੀ ਨਾਲ ਨਹੀਂ ਲਿਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਥੋੜ੍ਹੀ ਦੂਰ ਹੀ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਹਮਲਾਵਰਾਂ ਨੇ ਘੇਰ ਲਿਆ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਦੱਸਿਆ ਕਿ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਵਾਲਿਆਂ ਦੀ ਉਮਰ 30 ਤੋਂ 32 ਸਾਲ ਸੀ। ਪਹਿਲਾਂ ਨੌਜਵਾਨਾਂ ਵੱਲੋਂ ਜੀਪ ਦਾ ਪਿੱਛਾ ਕੀਤਾ ਗਿਆ। ਉਸ ਸਮੇਂ ਉਨ੍ਹਾਂ ਨੌਜਵਾਨਾਂ ਨਾਲ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਸਨ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਵੀ ਦੋ ਗੋਲੀਆਂ ਚਲਾਈਆਂ ਸਨ।

ਨੌਜਵਾਨਾਂ ਨੇ ਇਹ ਵੀ ਕਿਹਾ ਕਿ ਗੋਲੀਆਂ ਚੱਲਣ ਦੇ ਕੁੱਝ ਸਮੇਂ ਤੱਕ ਉਹ ਹੋਸ਼ ਵਿੱਚ ਸਨ ਪਰ ਬਾਅਦ ਵਿੱਚ ਥਾਰ ਵਿੱਚ ਗੋਲੀਆਂ ਲੱਗਣ ਕਾਰਨ ਸਾਰੇ ਪਾਸੇ ਧੂੰਆਂ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱੁਝ ਪਤਾ ਨਹੀਂ ਲੱਗਿਆ।

]]>
Sidhu Moose Wala Murder Case: ਚੰਡੀਗੜ੍ਹ ‘ਚ ਯੂਥ ਕਾਂਗਰਸ ਦੇ ਆਗੂਆਂ ਦੀ ਪੁਲਿਸ ਨਾਲ ਧੱਕਾਮੁੱਕੀ https://punjabi.newsd5.in/sidhu-moose-wala-murder-case-%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%9a-%e0%a8%af%e0%a9%82%e0%a8%a5-%e0%a8%95%e0%a8%be%e0%a8%82%e0%a8%97%e0%a8%b0%e0%a8%b8/ Mon, 30 May 2022 06:10:09 +0000 https://punjabi.newsd5.in/?p=160604 ਚੰਡੀਗੜ੍ਹ: ਪਾੱਲੀਵੁੱਡ ਦੇ ਮਸ਼ਹੂਰ ਗਾਇਕ Sidhu Moose Wala ਦੇ ਕਤਲ਼ ਨੂੰ ਲੈ ਕੇ ਯੂਥ ਕਾਂਗਰਸ ਦੇ ਆਗੂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਦਫ਼ਤਰ ਘੇਰਨ ਗਏ। ਇਸ ਦੌਰਾਨ ਪੁਲਿਸ ਅਤੇ ਯੂਥ ਕਾਂਗਰਸ ਦੇ ਆਗੂਆਂ ਵਿਚਾਲੇ ਧੱਕਾ ਮੁੱਕੀ ਹੋ ਗਈ। ਪੁਲਿਸ ਨੇ ਕੁੱਝ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।

]]>
Sidhu Moose Wala ਕਤਲ਼ ਕੇਸ ‘ਚ Mankirt Aulakh ਤੋਂ ਹੋ ਸਕਦੀ ਹੈ ਪੁੱਛਗਿੱਛ https://punjabi.newsd5.in/sidhu-moose-wala-%e0%a8%95%e0%a8%a4%e0%a8%b3-%e0%a8%95%e0%a9%87%e0%a8%b8-%e0%a8%9a-mankirt-aulakh-%e0%a8%a4%e0%a9%8b%e0%a8%82-%e0%a8%b9%e0%a9%8b-%e0%a8%b8%e0%a8%95%e0%a8%a6%e0%a9%80-%e0%a8%b9/ Mon, 30 May 2022 05:59:25 +0000 https://punjabi.newsd5.in/?p=160598 ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਲਤਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਪੰਜਾਬੀ ਗਾਇਕ ਮਨਕੀਰਤ ਔਲਖ ਤੋਂ ਪੁੱਛਗਿੱਛ ਕਰ ਸਕਦੀ ਹੈ। ਪੰਜਾਬ ਪੁੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

]]>