SI Harjjet Singh – D5 News https://punjabi.newsd5.in Truth Seeking News Network. Thu, 30 Apr 2020 06:30:19 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png SI Harjjet Singh – D5 News https://punjabi.newsd5.in 32 32 SI ਹਰਜੀਤ ਸਿੰਘ ਨੂੰ PGI ‘ਚੋਂ ਮਿਲੀ ਛੁੱਟੀ https://punjabi.newsd5.in/si-%e0%a8%b9%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%a8%e0%a9%82%e0%a9%b0-pgi-%e0%a8%9a%e0%a9%8b%e0%a8%82-%e0%a8%ae%e0%a8%bf%e0%a8%b2%e0%a9%80-%e0%a8%9b/ Thu, 30 Apr 2020 06:29:54 +0000 https://punjabi.newsd5.in/?p=65944 ਚੰਡੀਗੜ੍ਹ : ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਡਿਊਟੀ ਦੌਰਾਨ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਗਿਆ ਸੀ, ਜਿੱਥੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਹੱਥ ਜੋੜਨ ‘ਚ ਸਫਲਤਾ ਹਾਸਲ ਕੀਤੀ ਸੀ।

Rishi Kapoor Death: बॉलीवुड एक्टर ऋषि कपूर का 67 साल की उम्र में निधन | Bollywood | Irrfan Khan

ਹਰਜੀਤ ਨੂੰ ਪ੍ਰਮੋਟ ਕਰਕੇ ਬਣਾਇਆ ਗਿਆ ਐੱਸ. ਆਈ.
ਦੱਸ ਦਈਏ ਕਿ ਲਾਕਡਾਊਨ ਦੌਰਾਨ ਡਿਊਟੀ ਤੇ ਹਰਜੀਤ ਸਿੰਘ ਪਟਿਆਲਾ ‘ਚ ਤਾਇਨਾਤ ਸਨ। ਇਸੇ ਦੌਰਾਨ ਹੀ ਨਾਕੇ ‘ਤੇ ਨਿਹੰਗਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਦੌਰਾਨ ਹੀ ਨਿਹੰਗਾਂ ਨੇ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਸੀ। ਹੌਸਲੇ ਦਿਖਾਉਂਦੇ ਹੋਏ ਬਾਅਦ ‘ਚ ਖੁਦ ਹਰਜੀਤ ਸਿੰਘ ਆਪਣਾ ਹੱਥ ਲੈ ਕੇ ਹਸਪਤਾਲ ਪਹੁੰਚੇ ਸਨ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਹਰਜੀਤ ਸਿੰਘ ਨੂੰ ਉਨ੍ਹਾਂ ਦੀ ਵੀਰਤਾ ਲਈ ਸਨਮਾਨਤ ਕੀਤਾ ਸੀ। ਇਸ ਦੇ ਨਾਲ ਹੀ ਏ.ਐੱਸ.ਆਈ. ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਉਨ੍ਹਾਂ ਨੂੰ ਐੱਸ.ਆਈ. ਵੀ ਬਣਾਇਆ। ਹਰਜੀਤ ਸਿੰਘ ਦੇ ਇਲਾਵਾ ਆਪਰੇਸ਼ਨ ‘ਚ ਸ਼ਾਮਲ ਤਿੰਨ ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਡੀ. ਜੀ. ਪੀ. ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।

]]>