SAYS – D5 News https://punjabi.newsd5.in Truth Seeking News Network. Thu, 29 Nov 2018 16:56:28 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png SAYS – D5 News https://punjabi.newsd5.in 32 32 ਬੈਂਸ ਨੇ ਕੀਤਾ ਇਮਰਾਨ ਖਾਨ,ਤੇ ਸਿੱਧੂ ਦਾ ਧੰਨਵਾਦ, ਕਿਹਾ ਵਪਾਰ ਵਧੇ ਕਿਤੇ ਚਿੱਟਾ ਨਾ … https://punjabi.newsd5.in/%e0%a8%ac%e0%a9%88%e0%a8%82%e0%a8%b8-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%87%e0%a8%ae%e0%a8%b0%e0%a8%be%e0%a8%a8-%e0%a8%96%e0%a8%be%e0%a8%a8%e0%a8%a4%e0%a9%87-%e0%a8%b8/ Thu, 29 Nov 2018 16:56:28 +0000 https://punjabi.newsd5.in/?p=36607 ਲੁਧਿਆਣਾ : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਕਰਤਾਪੁਰ ਸਾਹਿਬ ਲਾਂਘੇ ਬਾਰੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਬੈਂਸ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਬੈਂਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰੇ ਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਾਕਿਸਤਾਨ ਕੋਲੋਂ ਹਮੇਸ਼ਾਂ ਹਮੇਸ਼ਾਂ ਲੈ ਕੇ ਬਦਲੇ ਵਿੱਚ ਉਸ ਮੁਲਕ ਨੂੰ ਭਾਰਤ ਦੀ ਕਿਸੇ ਹੋਰ ਥਾਂ ਤੋਂ ਜ਼ਮੀਨ ਦੇ ਦਿੱਤੀ ਜਾਵੇ ਤਾਂਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਭਵਿੱਖ ਦੀਆਂ ਦਿੱਕਤਾਂ ਤੋਂ ਸਦਾ ਸਦਾ ਲਈ ਛੁਟਕਾਰਾ ਮਿਲ ਜਾਏ । ਬੈਸ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਉਹ ਇਸ ਲੰਘੇ ਦੇ ਖੁੱਲ੍ਹਣ ‘ਤੇ ਸਾਰਿਆਂ ਦਾ ਧੰਨਵਾਦ ਕਰਦੇ ਹਨ, ਉੱਥੇ ਉਹ ਨਾਲ ਹੀ ਇਹ ਅਪੀਲ ਵੀ ਕਰਦੇ ਹਨ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

Read Also ਸਿਮਰਜੀਤ ਬੈਂਸ ਨੇ ਮਾਰਿਆ LIVE ਛਾਪਾ, ਦਫ਼ਤਰ ਛੱਡ ਕੇ ਭੱਜਿਆ ਅਧਿਕਾਰੀ!

ਉਨ੍ਹਾਂ ਕਿਹਾ ਕਿ ਕੁੱਕੜ ਖੇਹ ਉਡਾਈ ਤੇ ਆਪਣੇ ਸਿਰ ਵਿੱਚ ਪਾਈ ਵਾਲੀ ਕਹਾਵਤ ਵਾਂਗ ਇਸ ਮਾਮਲੇ ਵਿੱਚ ਖੇਹ ਉਡਾ ਕੇ ਅੱਧੀ ਸਵਾਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਰ ਵਿੱਚ ਪਾ ਲਈ ਹੈ ਤੇ ਅੱਧੀ ਬਾਦਲਾਂ ਨੇ ਆਪਣੇ ਸਿਰ ਵਿੱਚ । ਉਨ੍ਹਾਂ ਕਿਹਾ ਅੱਜ ਬਾਦਲਾਂ ਨੂੰ ਕੋਈ ਪੁੱਛੇ ਕਿ ਪਿਛਲੇ 10ਸਾਂ ਸਾਲਾਂ ਦੌਰਾਨ ਉਹ ਇਸ ਮਾਮਲੇ ‘ਤੇ ਇੱਕ ਅੱਖਰ ਵੀ ਨਹੀਂ ਬੋਲੇ ਤੇ ਅੱਜ ਬੀਬੀ ਬਾਦਲ ਇਸ ਮਸਲੇ ਤੇ ਤਾਲੂ ਨੂੰ ਜੀਭਾਂ ਲਾ ਲਾ ਕੇ ਭਾਸ਼ਣ ਦੇ ਰਹੀ ਹੈ । ਬੈਂਸ ਨੇ ਕਿਹਾ ਕਿ ਦੂਜੇ ਪਾਸੇ ਸਾਡੇ 56 ਇੰਚ ਵਾਲੇ ਪ੍ਰਧਾਨ ਮੰਤਰੀ ਹੁੱਭ ਹੁੱਭ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਲਾਂਘਾ ਦੇ ਦਿੱਤਾ, ਲਾਂਘਾ ਦੇ ਦਿੱਤਾ ।ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਤਾਂ ਹਨ, ਪਰ ਗੱਲ ਤਾਂ ਬਣੇ ਜੇਕਰ ਉਹ 3 ਲੱਖ ਕਰੋੜ ਰੁਪਏ ਦੇ ਕਰਜਾਈ ਹੋ ਚੁਕੇ ਪੰਜਾਬ ਦਾ ਕਰਜਾ ਮਾਫ ਕਰਨ ।

ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਹੀ ਫਾਇਦਾ ਹੋਵੇਗਾ ।ਬੈਂਸ ਅਨੁਸਾਰ ਅੱਜ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਪਾਕਿਸਤਾਨ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਭਾਰਤ ਆ ਕੇ ਵਿਕਦਾ ਹੈ ਤੇ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਭਾਰਤ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਪਾਕਿਸਤਾਨ ਜਾ ਕੇ ਵਿਕਦਾ ਹੈ, ਤੇ ਜੇਕਰ ਇਹ ਲਾਂਘਾ ਖੁਲ੍ਹਦਾ ਹੈ ਤਾਂ ਦੋਵਾਂ ਦੇਸ਼ਾਂ ਦਾ ਵਪਾਰ ਵਧੇਗਾ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਡਰ ਵੀ ਜਾਹਰ ਕਰਦਿਆਂ ਕਿਹਾ ਕਿ ਇਸ ਸਭ ਤਾਂ ਹੋਵੇ, ਪਰ ਇਸਦੇ ਨਾਲ ਨਾਲ ਕੀਤੇ ਉੱਥੋਂ ਚਿੱਟਾ ਵੀ ਨਾ ਆਉਣ ਲੱਗ ਪਏ । ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਕਰਤਾਰਪੁਰ ਲਾਂਘੇ ਉੱਤੇ ਲਗਾਤਾਰ ਹੋ ਰਹੀ ਰਾਜਨੀਤੀ ਕਦੋਂ ਰੁਕਣ ਦਾ ਨਾਮ ਲਵੇਗੀ।

]]>
ਸੁਖਬੀਰ ਨੂੰ ਮਾਰਨ ਦੀ ਕੋਸ਼ਿਸ਼ ਵਾਲੀ ਗੱਲ ‘ਝੂਠੀ’ SIT ਨੇ ਕਰਦਿੱਤਾ ਖੁਲਾਸਾ https://punjabi.newsd5.in/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a8%a8-%e0%a8%a6%e0%a9%80-%e0%a8%95%e0%a9%8b%e0%a8%b6%e0%a8%bf%e0%a8%b6-%e0%a8%b5/ Mon, 19 Nov 2018 13:51:27 +0000 https://punjabi.newsd5.in/?p=35635 ਸੰਗਰੂਰ : ਬੀਤੀ 4 ਅਕਤੂਬਰ ਨੂੰ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵੱਲ ਜਾਂਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰਸਤਾ ਰੋਕਣ ਅਤੇ ਉਨ੍ਹਾਂ ਤੇ ਵਗਾਵਾਂ ਜੁੱਤਾ ਸੁੱਟਣ ਤੋਂ ਬਾਅਦ ਸੰਗਰੂਰ ਪੁਲਿਸ ਨੇ ਜਿਨ੍ਹਾਂ 40 ਬੰਦਿਆਂ ਤੇ ਆਈ.ਪੀ.ਸੀ. ਦੀ ਧਾਰਾ 307,427,148,149 ਤਹਿਤ ਪਰਚਾ ਦਰਜ ਕੀਤਾ ਸੀ ਉਸ ਸਬੰਧੀ ਆਈ.ਜੀ. ਪਟਿਆਲਾ ਜ਼ੋਨ ਵੱਲੋਂ ਬਣਾਈ ਗਈ ਐਸ.ਆਈ.ਟੀ. ਨੇ ਇਹ ਖੁਲਾਸਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੁਖਬੀਰ ਦਾ ਰਸਤਾ ਰੋਕਿਆ ਤੇ ਉਨ੍ਹਾਂ ਦੀ ਗੱਡੀ ਤੇ ਜੁੱਤਾ ਸੁੱਟਿਆ ਸੀ ਉਨ੍ਹਾਂ ਵਿਚੋਂ ਕਿਸੇ ਨੇ ਵੀ ਸੁਖਬੀਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਬਣਾਈ ਗਈ ਇਸ ਐਸ.ਆਈ.ਟੀ. ਨੇ ਨਾ ਸਿਰਫ਼ ਉਸ ਗੱਡੀ ਦਾ ਮੁਆਇਨਾ ਕੀਤਾ ਜਿਸ ਤੇ ਜੁੱਤਾ ਸੁੱਟੇ ਜਾਣ ਦੀ ਗੱਲ ਆਖੀ ਗਈ ਸੀ ਬਲਕਿ ਘਟਨਾ ਮੌਕੇ ਬਣਾਈਆਂ ਗਈਆਂ ਵੀਡੀਓ ਅਤੇ ਆਸਪਾਸ ਦੇ ਲੋਕਾਂ ਤੋਂ ਬਿਆਨ ਲੈਣ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸੁਖਬੀਰ ਦੇ ਕਾਫਲੇ ਦਾ ਰਸਤਾ ਰੋਕਿਆ ਸੀ

Read Also ਸੁਖਬੀਰ ਬਾਦਲ ਦਾ ਉੱਡਿਆ ਮਜ਼ਾਕ, ਪੂਰੇ ਪਿੰਡ ‘ਚ ਪਿਆ ਹਾਸਾ!

ਉਹ ਸਿਰਫ਼ ਪ੍ਰਦਰਸ਼ਨ ਕਰ ਰਹੇ ਸਨ ਤੇ ਇੱਕ ਜੁੱਤਾ ਵੀ ਸੁੱਟਿਆ ਗਿਆ, ਇਸਦੇ ਨਾਲ ਹੀ ਬਚਿੱਤਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਕ੍ਰਿਪਾਨ ਮਿਆਨ ਸਮੇਤ ਸੁਖਬੀਰ ਦੀ ਗੱਡੀ ਵੱਲ ਵਗਾਹ ਮਾਰੀ ਸੀ ਜੋ ਕਿ ਨਾ ਤਾਂ ਗੱਡੀ ਨੂੰ ਲੱਗੀ ਅਤੇ ਨਾ ਹੀ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਸੁੱਟੀ ਗਈ ਸੀ। ਇਸ ਪੂਰੇ ਘਟਨਾਕ੍ਰਮ ਦੌਰਾਨ ਅਹਿਮ ਗੱਲ ਇਹ ਰਹੀ ਕਿ ਨਾ ਤਾਂ ਸੰਗਰੂਰ ਪੁਲਿਸ ਅਤੇ ਨਾ ਹੀ ਐਸ.ਆਈ.ਟੀ. ਉਸ ਸ਼ਖਸ ਨੂੰ ਪਹਿਚਾਣਨ ਵਿੱਚ ਕਾਮਯਾਬ ਹੋਈ ਜਿਸਨੇ ਸੁਖਬੀਰ ਦੀ ਗੱਡੀਆਂ ਦੇ ਕਾਫਲੇ ਤੇ ਜੁੱਤਾ ਸੁੱਟਿਆ ਸੀ। ਇੱਥੇ ਦੱਸਣਯੋਗ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਸੀ ਤਾਂ ਉੱਥੋਂ ਸੁਖਬੀਰ ਦੀਆਂ ਗੱਡੀਆਂ ਦੇ ਕਾਫਲੇ ਦੇ ਨਾਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਦੀ ਗੱਡੀ ਵੀ ਉਸ ਕਾਫਲੇ ਦੇ ਨਾਲ ਸੀ ਜਿਸ ਵਿੱਚ ਗੋਲਡੀ ਸਾਈਡ ਤੇ ਬੈਠਾ ਸੀ ਤੇ ਲੱਖੀ ਨਾਮ ਦਾ ਵਿਅਕਤੀ ਉਸ ਗੱਡੀ ਨੂੰ ਚਲਾ ਰਿਹਾ ਸੀ।

 

ਗੋਲਡੀ ਦੀ ਸ਼ਿਕਾਇਤ ’ਤੇ ਹੀ ਬਾਅਦ ਵਿੱਚ ਸੰਗਰੂਰ ਪੁਲਿਸ ਨੇ 5 ਕੱਟੜਪੰਥੀ ਸਿੱਖ ਨੌਜੁਆਨਾਂ ਦੇ ਨਾਮ ਤੇ ਅਤੇ 35 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਸੁਖਬੀਰ ਦੀ ਗੱਡੀ ਤੇ ਹਮਲਾ ਕਰਨ ਸਬੰਧੀ ਆਈ.ਪੀ.ਸੀ. ਦੀ ਅਧੀਨ ਧਾਰਾ 427,148,149 ਤਹਿਤ ਪਰਚਾ ਦਰਜ ਕੀਤਾ ਸੀ ਤੇ ਬਾਅਦ ਵਿੱਚ 6 ਅਕਤੂਬਰ ਨੂੰ ਪੁਲਿਸ ਨੇ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਅਤੇ ਬਚਿੱਤਰ ਸਿੰਘ ਨਾਮ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੇ ਖਿਲਾਫ਼ ਦੋ ਦਿਨ ਬਾਅਦ ਸੁਖਬੀਰ ਬਾਦਲ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਧਾਰਾ 307 ਆਈ.ਪੀ.ਸੀ. ਵੀ ਲਗਾ ਦਿੱਤੀ ਗਈ ਸੀ। ਸੰਗਰੂਰ ਪੁਲਿਸ ਦੇ ਇਸ ਕਦਮ ਤੋਂ ਬਾਅਦ ਉਸਦੀ ਚਾਰੋਂ ਪਾਸੋਂ ਸਿੱਖ ਜੱਥੇਬੰਦੀਆਂ ਵੱਲੋਂ ਨਿੰਦਾ ਕੀਤੀ ਗਈ ਤੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਖਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਪਟਿਆਲਾ ਜ਼ੋਨ ਦੇ ਆਈ.ਜੀ. ਏ.ਐਸ.ਰਾਏ ਨੇ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦਾ ਗਠਨ ਕੀਤਾ ਸੀ ਜਿਸ ਨੇ ਕਿ ਹੁਣ ਇਹ ਰਿਪੋਰਟ ਦੇ ਕੇ ਸੰਗਰੂਰ ਪੁਲਿਸ ਦੀ ਕਾਰਵਾਈ ਨੂੰ ਝੂਠਾ ਕਰਾਰ ਦੇ ਦਿੱਤਾ ਹੈ।

]]>
ਚਰਨਜੀਤ ਚੰਨੀ ਦਾ ਇੱਕ ਹੋਰ ਨਵਾਂ ਚਮਕਾਰਾ ਖੇਡਿਆ ਦਲਿਤ ਪੱਤਾ, ਕਿਹਾ ਅਕਾਲੀ ਇੱਕ ਦਲਿਤ ਨੂੰ ‘ਮੀ ਟੂ’ ‘ਚ ਫਸਾ ਰਹੇ ਨੇ https://punjabi.newsd5.in/%e0%a8%9a%e0%a8%b0%e0%a8%a8%e0%a8%9c%e0%a9%80%e0%a8%a4-%e0%a8%9a%e0%a9%b0%e0%a8%a8%e0%a9%80-%e0%a8%a6%e0%a8%be-%e0%a8%87%e0%a9%b1%e0%a8%95-%e0%a8%b9%e0%a9%8b%e0%a8%b0-%e0%a8%a8%e0%a8%b5%e0%a8%be/ Wed, 31 Oct 2018 11:00:48 +0000 https://punjabi.newsd5.in/?p=33678 ਚਮਕੌਰ ਸਾਹਿਬ : ‘ਮੀ ਟੂ’ ਮੁਹਿੰਮ ਤਹਿਤ ਫਸੇ ਪੰਜਾਬ ਦੇ ਕੈਬਨਟ ਮੰਤਰੀ ਚਰਨਜੀਤ ਸਿੰਘ ਚੰਨੀ ਆਖ਼ਰਕਾਰ ਦੇਸ਼ ਪਰਤੇ, ਤੇ ਆਉਣ ਸਾਰ ਸਭ ਤੋਂ ਪਹਿਲਾਂ ਉਹਨਾਂ ਨੇ “ਦਲਿਤ ਪੱਤਾ ਸਾਫ ਕੀਤਾ” ਤੇ ਤੁਰੰਤ ਖੇਡਦਿਆਂ ਕਿਹਾ ਕਿਹਾ ਕਿ ਵਿਰੋਧੀ ਉਹਨਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਹੇ ਨੇ ਕਿਉਂਕਿ ਉਹ ਇੱਕ ਦਲਿਤ ਨੇ ਤੇ ਦਲਿਤਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ । ਜਿਉਂ ਹੀ ਚੰਨੀ ਦਾ ਇਹ ਬਿਆਨ ਸਾਹਮਣੇ ਆਇਆ, ਚਾਰੇ ਪਾਸੇ ਤੁਰੰਤ ਇਸ ਗੱਲ ਨੂੰ ਲੈਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਇਸ ਕੈਬਨਟ ਮੰਤਰੀ ਵੱਲੋਂ ਖੇਡਿਆ ਗਿਆ ਇਹ ਪੁਰਾਣਾ ਪੱਤਾ ਕੀ ਉਹਨਾਂ ਨੂੰ ਬਚਾ ਪਵੇਗਾ ? ਮੀਡੀਆ ਵਿੱਚ ਦਿੱਤੇ ਗਏ ਇਸ ਬਿਆਨ ਵਿੱਚ ਚੰਨੀ ਨੇ ਕਿਹਾ ਹੈ ਕਿ ਅਕਾਲੀ ਦੱਲ ਵਾਲੇ ਉਹਨਾਂ ਨੂੰ ਇਸ ਲਈ ਬਦਨਾਮ ਕਰ ਰਹੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਅੰਦਰ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਕਰਦਿਆਂ ਉਹਨਾਂ ਨੇ ਬਾਦਲਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਸੀ ।

Read Also ਸੁਖਪਾਲ ਖਹਿਰਾ ‘ਤੇ ਹੋਏ ਹਮਲੇ ‘ਤੇ ਬੋਲੇ ਚਰਨਜੀਤ ਚੰਨੀ

ਚੰਨੀ ਅਨੁਸਾਰ ਇਸ ਮਾਮਲੇ ਨੂੰ ਭੜਕਾ ਕੇ ਅਕਾਲੀ ਦਲ ਵਾਲੇ ਇੱਕ ਤਾਂ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਉਨ੍ਹਾਂ ਖਿਲਾਫ ਬਣੀ ਹਵਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਤਾਕ ਵਿੱਚ ਨੇ, ਤੇ ਦੂਜਾ ਉਹ ਲੋਕ ਉਹਨਾਂ ਵਲੋਂ ਵਿਧਾਨ ਸਭਾ ਵਿੱਚ ਬਾਦਲਾਂ ਖਿਲਾਫ ਕੀਤੀ ਗਈ ਕਾਰਵਾਈ ਦੀ ਮੰਗ ਦਾ ਬਾਦਲਾ ਲੈਣਾ ਚਾਹੁੰਦੇ ਨੇ । ਇਸ ਮਾਮਲੇ ਤੇ ਆਪਣੀ ਸਫਾਈ ਦਿੰਦਿਆਂ ਚੰਨੀ ਨੇ ਕਿਹਾ ਕਿ ਮਹਿਲਾ ਅਧਿਕਾਰੀ ਨੂੰ ਭੇਜਿਆ ਗਿਆ ਸੰਦੇਸ਼ ਅਸ਼ਲੀਲ ਨਹੀਂ ਸੀ, ਤੇ ਕਿਉਂਕਿ ਉਹ ਸੰਦੇਸ਼ ਕਿਸੇ ਹੋਰ ਵਲੋਂ ਉਹਨਾਂ ਨੂੰ ਭੇਜਿਆ ਗਿਆ ਸੀ ਇਸ ਲਈ ਉਹ ਉਸੇ ਸੰਦੇਸ਼ ਨੂੰ ਅੱਗੇ ਹੋਰ ਕਈਆਂ ਨੂੰ ਭੇਜ ਰਹੇ ਸਨ, ਜਿਸ ਦੌਰਾਨ ਗ਼ਲਤੀ ਨਾਲ ਉਹ ਸੰਦੇਸ਼ ਉਸ ਮਹਿਲਾ ਅਧਿਕਾਰੀ ਨੂੰ ਵੀ ਭੇਜਿਆ ਗਿਆ ਜਿਸ ਲਈ ਉਹਨਾਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਸ ਮਹਿਲਾ ਅਧਿਕਾਰੀ ਨੂੰ ਸਚਾਈ ਤੋਂ ਵਾਕਫ਼ ਕਰਵਾ ਕੇ ਉਸ ਕੋਲੋਂ ਮਾਫੀ ਮੰਗ ਲਈ ਸੀ । ਚੰਨੀ ਅਨੁਸਾਰ ਕਿਉਂਕਿ ਹੁਣ ਇਹ ਮਾਮਲਾ ਖਤਮ ਹੋ ਚੁਕਾ ਹੈ ਤੇ ਉਹਨਾਂ ਨੂੰ ਮੁੱਖ ਮੰਤਰੀ ਵੀ ਕਲੀਨ ਚਿੱਤ ਦੇ ਚੁਕੇ ਨੇ ਤਾਂ ਹੁਣ ਉਹਨਾਂ ਵਲੋਂ ਅਸਤੀਫਾ ਦਿੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।

 

ਚੰਨੀ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਇਸ ਮਾਮਲੇ ਵਿੱਚ ਘਰ ਦੇ ਹੀ ਕਿਸੇ ਭੇਦੀ (ਕਾਂਗਰਸੀ) ਨੇ ਇਸ ਸਿਆਸੀ ਲੰਕਾ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੀਡੀਆ ਦੇ ਕੁਝ ਹਲਕਿਆਂ ਨੇ ਇਸ ਖ਼ਬਰ ਨੂੰ ਜੋਰਾਂ ਸ਼ੋਰਾਂ ਨਾਲ ਚੁੱਕਿਆ ਸੀ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ ਪੰਜਾਬ ਦੀ ਇੱਕ ਮਹਿਲਾ ਆਈ ਏ ਐਸ ਅਧਿਕਾਰੀ ਨੇ ਮੁੱਖ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ ਕਿ ਚੰਨੀ ਨੇ ਉਹਨਾਂ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਹਨ । ਜਿਸ ਤੇ ਮੁੱਖ ਮੰਤਰੀ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਚੰਨੀ ਕੋਲੋਂ ਮਹਿਲਾ ਅਧਿਕਾਰੀ ਤੋਂ ਮਾਫੀ ਮੰਗਵਾ ਦਿੱਤੀ ਗਈ ਹੈ ਇਸ ਲਈ ਇਹ ਮਾਮਲਾ ਹੁਣ ਖਤਮ ਹੋ ਗਿਆ ਹੈ ।ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਜੋਰਾਂ ਸ਼ੋਰਾਂ ਨਾਲ ਚੁਕਦਿਆਂ ਨਾ ਸਿਰਫ ਚੰਨੀ ਨੂੰ ਘੇਰਿਆ ਬਲਕਿ ਇਹਨਾਂ ਵਿਰੋਧੀਆਂ ਨੇ ਮੁੱਖ ਮੰਤਰੀ ਤੇ ਰਾਹੁਲ ਗਾਂਧੀ ਨੂੰ ਵੀ ਨਹੀਂ ਬਖਸ਼ਿਆ ਸੀ ।

]]>