Sardlgarh MLA – D5 News https://punjabi.newsd5.in Truth Seeking News Network. Thu, 02 Jun 2022 04:24:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sardlgarh MLA – D5 News https://punjabi.newsd5.in 32 32 ਮੂਸੇਵਾਲਾ ਦੇ ਸਾਥੀਆਂ ਨੇ ਕੀਤੇ ਅਹਿਮ ਖੁਲਾਸੇ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%b8%e0%a8%be%e0%a8%a5%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a9%80%e0%a8%a4/ Thu, 02 Jun 2022 01:07:46 +0000 https://punjabi.newsd5.in/?p=161008 ਲੁਧਿਆਣਾ/ਮਾਨਸਾ: ਪਿੰਡ ਜਵਾਹਰਕੇ ਵਾਲਾ ਵਿੱਚ ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ਼ ਹੋ ਗਿਆ ਸੀ। ਵਿਧਾਇਕ ਗੁਰਪ੍ਰੀਤ ਸਿੰਘ ਨੇ ਹੱਤਿਆ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੇ ਵਿਧਾਇਕ ਕੋਲ ਘਟਨਾ ਸੰਬੰਧੀ ਕਈ ਖੁਲਾਸੇ ਕੀਤੇ ਹਨ।

ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਿਆ। ਨੌਜਵਾਨਾਂ ਨੇ ਖੁਲਾਸੇ ਕਰਦਿਆਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦੀ ਮਾਸੀ ਦਾ ਹਾਲ ਪਤਾ ਕਰਨ ਜਾ ਰਹੇ ਸੀ ਅਤੇ ਇਹ ਪ੍ਰੋਗਰਾਮ ਅਚਾਨਕ ਹੀ ਬਣਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ, ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਸੀ ਜਿਸ ਕਾਰਨ ਉਨ੍ਹਾਂ ਨੇ ਥਾਰ ਜੀਪ ਕੱਢ ਲਈ। ਜੀਪ ਵਿੱਚ ਜਗ੍ਹਾ ਨਾ ਹੋਣ ਕਾਰਨ ਸਕਿਊਰਿਟੀ ਨਾਲ ਨਹੀਂ ਲਿਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਥੋੜ੍ਹੀ ਦੂਰ ਹੀ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਹਮਲਾਵਰਾਂ ਨੇ ਘੇਰ ਲਿਆ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਦੱਸਿਆ ਕਿ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਵਾਲਿਆਂ ਦੀ ਉਮਰ 30 ਤੋਂ 32 ਸਾਲ ਸੀ। ਪਹਿਲਾਂ ਨੌਜਵਾਨਾਂ ਵੱਲੋਂ ਜੀਪ ਦਾ ਪਿੱਛਾ ਕੀਤਾ ਗਿਆ। ਉਸ ਸਮੇਂ ਉਨ੍ਹਾਂ ਨੌਜਵਾਨਾਂ ਨਾਲ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਸਨ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਵੀ ਦੋ ਗੋਲੀਆਂ ਚਲਾਈਆਂ ਸਨ।

ਨੌਜਵਾਨਾਂ ਨੇ ਇਹ ਵੀ ਕਿਹਾ ਕਿ ਗੋਲੀਆਂ ਚੱਲਣ ਦੇ ਕੁੱਝ ਸਮੇਂ ਤੱਕ ਉਹ ਹੋਸ਼ ਵਿੱਚ ਸਨ ਪਰ ਬਾਅਦ ਵਿੱਚ ਥਾਰ ਵਿੱਚ ਗੋਲੀਆਂ ਲੱਗਣ ਕਾਰਨ ਸਾਰੇ ਪਾਸੇ ਧੂੰਆਂ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱੁਝ ਪਤਾ ਨਹੀਂ ਲੱਗਿਆ।

]]>