sajjan adeeb – D5 News https://punjabi.newsd5.in Truth Seeking News Network. Tue, 28 Sep 2021 06:02:30 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sajjan adeeb – D5 News https://punjabi.newsd5.in 32 32 ਮਸ਼ਹੂਰ ਗਾਇਕ Sajjan Adeeb ਨੂੰ ਪਿਆ ਵੱਡਾ ਘਾਟਾ, ਪਿਤਾ ਦਾ ਦੇਹਾਂਤ https://punjabi.newsd5.in/%e0%a8%ae%e0%a8%b6%e0%a8%b9%e0%a9%82%e0%a8%b0-%e0%a8%97%e0%a8%be%e0%a8%87%e0%a8%95-sajjan-adeeb-%e0%a8%a8%e0%a9%82%e0%a9%b0-%e0%a8%aa%e0%a8%bf%e0%a8%86-%e0%a8%b5%e0%a9%b1%e0%a8%a1%e0%a8%be-%e0%a8%98/ Tue, 28 Sep 2021 06:02:30 +0000 https://punjabi.newsd5.in/?p=124056 ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ”ਪਿਤਾ ਬੇਟੇ ਦਾ ਰਿਸ਼ਤਾ ਬਹੁਤ ਅਹਿਮ ਹੁੰਦਾ। ਬਾਪੂ ਇਕ ਤੁਸੀ ਹੀ ਜੋ ਮੈਨੂੰ ਆਪਣੇ ਤੋਂ ਵੱਧ ਕਾਮਯਾਬ ਦੇਖਣਾ ਚਾਹੁੰਦੇ ਸੀ। ਬੱਸ ਬਾਪੂ ਇੰਨਾ ਹੀ ਸਫ਼ਰ ਸੀ ਆਪਣਾ ਇੱਕਠਿਆਂ ਦਾ। ਤੇਰੇ ਹੁੰਦਿਆਂ ਕਦੇ ਕੋਈ ਫਿਕਰ ਨੀ ਸੀ, ਹੁਣ ਜ਼ਿੰਦਗੀ ਬੋਝ ਲੱਗਦੀ ਆ। ਇਹੀ ਅਰਦਾਸ ਕਰਦਾ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ।”

🔴LIVE🔴ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ, ਭਾਰਤ ਬੰਦ ਦਾ ਅਸਰ

ਸੱਜਣ ਅਦੀਬ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਅਦਾਕਾਰਾ ਪਾਇਲ ਰਾਜਪੂਤ, ਮਿਸਟਾਬਾਜ਼ ਅਤੇ ਹੋਰ ਕਈ ਪੰਜਾਬੀ ਸਿਤਾਰਿਆਂ ਨੇ ਸੱਜਣ ਅਦੀਬ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।

ਪੰਜਾਬ ਕਾਂਗਰਸ ‘ਚ ਛਿੜਿਆ ਨਵਾਂ ਪੰਗਾ ! ਹੁਣ ਅੜਿਆ ਨਵਾਂ ਪੇਚ ! D5 Channel Punjabi

ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ‘ਇਸ਼ਕਾਂ ਦੇ ਲੇਖੇ’ ਗੀਤ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੀ ਅਤੇ ਇਹ ਗੀਤ ਕਾਫ਼ੀ ਹਿੱਟ ਹੋਇਆ। ਅੱਜ ਵੀ ਉਨ੍ਹਾਂ ਦਾ ਇਹ ਗੀਤ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਿਆ ਹੋਇਆ ਹੈ। ਸੱਜਣ ਅਦੀਬ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ।

]]>