S.M International School – D5 News https://punjabi.newsd5.in Truth Seeking News Network. Tue, 30 Apr 2019 05:11:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png S.M International School – D5 News https://punjabi.newsd5.in 32 32 SM School ਨੇ ਕੀਤਾ ਇਕ ਹੋਰ ਉਪਰਾਲਾ, ਬੱਚਿਆਂ ਲਈ ਮੁਹੱਈਆਂ ਕਰਵਾਈ ਸ਼ੂਟਿੰਗ ਦੀ ਗੇਮ (ਵੀਡੀਓ) https://punjabi.newsd5.in/sm-school-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%87%e0%a8%95-%e0%a8%b9%e0%a9%8b%e0%a8%b0-%e0%a8%89%e0%a8%aa%e0%a8%b0%e0%a8%be%e0%a8%b2%e0%a8%be-%e0%a8%ac%e0%a9%b1%e0%a8%9a/ Tue, 30 Apr 2019 05:11:58 +0000 https://punjabi.newsd5.in/?p=47980 ਪਟਿਆਲਾ : ਪਟਿਆਲਾ ਦੇ ਪ੍ਰਸਿੱਧ ਐੱਸ. ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਜ਼ਿਲਾ ਪੱਧਰੀ ਤਾਈਕਵਾਂਡੋ ਮੁਕਾਬਲੇ ਕਰਵਾਏ ਗਏ। ਜਿਸ ‘ਚ ਕਈ ਸਕੂਲ਼ਾਂ ਦੇ ਵਿਦਿਆਰਥੀਆ ਨੇ ਭਾਗ ਲਿਆ। ਵੱਖ-ਵੱਖ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ‘ਚ ਐੱਸ. ਐੱਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ ਅਤੇ ਚਾਂਦੀ ਦੇ ਮੈਡਲ ਜਿੱਤ ਕੇ ਸੰਸਥਾ ਦੇ ਮਾਣ ‘ਚ ਵਾਧਾ ਕੀਤਾ। ਇਸ ਜ਼ਿਲਾ ਪੱਧਰੀ ਤਾਈਕਵਾਂਡੋ ਮੁਕਾਬਲੇ ‘ਚ ਇੰਟਰਨੈਸਨਲ ਮੁੱਕੇਬਾਜ਼ੀ ਕੋਚ ਅਤੇ ਜ਼ਿਲਾ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ।

Read Also ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਐਲਾਨ, ਅਧਿਆਪਕਾਂ ਲਈ …

ਜੇਤੂਆਂ ਨੂੰ ਸਨਮਾਨਿਤ ਕਰਦਿਆਂ ਹੁੰਦਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਨੀਂਹ ਨੂੰ ਅਧਿਆਪਕ ਹੀ ਮਜ਼ਬੂਤ ਕਰਦੇ ਹਨ ਅਤੇ ਜਿੱਥੇ ਵਿਦਿਆਰਥੀਆਂ ਲਈ ਚੰਗੀਆਂ ਖੇਡ ਸਹੂਲਤਾਂ ਹੋਣ ਉੱਥੇ ਵਿਦਿਆਰਥੀਆਂ ਦਾ ਭਵਿੱਖ ਵੀ ਚੰਗਾ ਹੁੰਦਾ ਹੈ। ਮੁੱਖ ਮਹਿਮਾਨ ਨੇ ਸਕੂਲ ‘ਚ ਵਿਦਿਆਰਥੀਆਂ ਲਈ ਸਥਾਪਤ ਕੀਤੀ ਗਈ ਨਵੀਂ ਸ਼ੂਟਿੰਗ ਰੇਜ਼ ਦਾ ਵੀ ਉਦਘਾਟਨ ਕੀਤਾ।

ਉਹਨਾਂ ਵਿਦਿਆਰਥੀਆਂ ਲਈ ਸਕੂਲ ਵੱਲੋਂ ਉਪਲਭਧ ਕਰਵਾਈਆਂ ਜਾ ਰਹੀਆਂ ਖੇਡ ਸਹੂਲਤਾਂ ਲਈ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਖੇਡਾਂ ਵਿਦਿਆਰਥੀਆ ਦੀ ਸ਼ਖਸੀਅਤ ਨੂੰ ਨਿਖਾਰਦੀਆਂ ਹਨ ਅਤੇ ਸਾਡਾ ਮਕਸਦ ਵਿਦਿਆਰਥੀਆਂ ਦੀ ਬਹੁਮੁਖੀ ਪ੍ਰਤਿਭਾ ਨੂੰ ਨਿਖਾਰ ਕੇ ਉਹਨਾਂ ਨੂੰ ਇੱਕ ਚੰਗਾ ਨਾਗਰਿਕ ਬਣਾਉਣਾ ਹੈ।

ਇਸ ਮੌਕੇ ਸਕੂਲ ਦੇ ਤਾਇਕਵਾਂਡੋ ਕੋਚ ਗੌਰਵ ਸ਼ਰਮਾ ਅਤੇ ਸ਼ੂਟਿੰਗ ਕੋਚ ਖੁਸ਼ਬੂ ਪ੍ਰੀਤ ਕੌਰ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਸਟੇਟ ਅਤੇ ਨੈਸ਼ਨਲ ਲੇਵਲ ‘ਤੇ ਖੇਡਣ ਦਾ ਮੌਕਾ ਮਿਲੇਗਾ। ਵਿਦਿਆਰਥੀਆਂ ਦੇ ਬਹਿਤਰ ਭਵਿੱਖ ਲਈ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਪੜਾਈ ਦੇ ਨਾਲ-ਨਾਲ ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਕੇ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਸਕਦੇ ਹਨ।

]]>