S.C. Correct – D5 News https://punjabi.newsd5.in Truth Seeking News Network. Wed, 30 Mar 2022 04:58:42 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png S.C. Correct – D5 News https://punjabi.newsd5.in 32 32 ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ https://punjabi.newsd5.in/%e0%a8%90%e0%a8%b8-%e0%a8%b8%e0%a9%80-%e0%a8%95%e0%a8%ae%e0%a8%bf%e0%a8%b6%e0%a8%a8-%e0%a8%a6%e0%a9%87-%e0%a8%a6%e0%a9%99%e0%a8%b2-%e0%a8%aa%e0%a8%bf%e0%a9%b1%e0%a8%9b%e0%a9%8b%e0%a8%82-%e0%a8%ae/ Wed, 30 Mar 2022 04:58:42 +0000 https://punjabi.newsd5.in/?p=150937 ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਸਿੱਖਿਆ ਵਿਭਾਗ ਵੱਲੋਂ ਮਹਿਲਾ ਲੈਕਚਰਾਰ ਦੀ ਕਰੀਬ 19 ਸਾਲ ਪਹਿਲਾਂ ਅਣਗਹਿਲੀ ਨਾਲ ਗ਼ਲਤ ਲਿਖੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਦਰੁਸਤ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਾਇਉਲੌਜੀ ਦੀ ਲੈਕਚਰਾਰ ਬਿੰਦੂ ਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਲ 2003-04 ਦੌਰਾਨ ਸਕੂਲ ਮੁਖੀ ਵੱਲੋਂ ਉਸ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਸਮੇਂ ਸਾਰੇ ਕਾਲਮਾਂ ਵਿੱਚ ਦਰਜਾਬੰਦੀ ਵਧੀਆ ਲਿਖੀ ਸੀ ਪਰ ਉਨ੍ਹਾਂ ਨੇ ਗ਼ਲਤੀ ਨਾਲ ਅਖ਼ੀਰਲੀ ਟਿੱਪਣੀ “ਸਧਾਰਣ ਤੋਂ ਘੱਟ” ਲਿਖ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਿੱਖਿਆ ਵਿਭਾਗ ਵਲੋਂ ਮੁੱਖ ਦਫ਼ਤਰ ਪੱਧਰ `ਤੇ ਜਾਂਚ ਕਰਵਾਈ ਗਈ ਜਿਸ ਵਿੱਚ ਪੜਤਾਲੀਆ ਅਫਸਰ ਨੇ ਪਾਇਆ ਕਿ ਗੁਪਤ ਰਿਪੋਰਟ ਵਿੱਚ ਸਕੂਲ ਮੁਖੀ ਵੱਲੋਂ ਅਜਿਹਾ ਕੋਈ ਕਾਰਨ ਨਹੀਂ ਦੱਸਿਆ ਗਿਆ ਜਿਸ ਅਨੁਸਾਰ ਮਹਿਲਾ ਲੈਕਚਰਾਰ ਦੇ ਸਮੂਹਕ ਮੁਲਾਂਕਣ ਦਾ “ਸਧਾਰਣ ਤੋਂ ਘੱਟ” ਦਰਜਾਬੰਦੀ ਕੀਤੀ ਜਾਣੀ ਬਣਦੀ ਹੋਵੇ। ਤੱਥਾਂ ਨੂੰ ਵਾਚਦਿਆਂ ਵਿਭਾਗ ਨੇ “ਸਧਾਰਣ ਤੋਂ ਘੱਟ” ਟਿੱਪਣੀ ਰੱਦ ਕਰਦਿਆਂ ਇਸ ਨੂੰ “ਬਹੁਤ ਅੱਛਾ” ਮੰਨ ਕੇ ਉਸ ਦੀ ਸਾਲਾਨ ਗੁਪਤ ਰਿਪੋਰਟ ਦੁਰਸਤ ਕਰ ਦਿੱਤੀ।
]]>