russia Ukraine crisis – D5 News https://punjabi.newsd5.in Truth Seeking News Network. Fri, 15 Apr 2022 06:22:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png russia Ukraine crisis – D5 News https://punjabi.newsd5.in 32 32 ਰੂਸ ਦਾ ਯੂਕਰੇਨ ਵਿੱਚ ਮਨੁੱਖਤਾ ‘ਤੇ ਅੰਤਾਂ ਦਾ ਕਹਿਰ https://punjabi.newsd5.in/%e0%a8%b0%e0%a9%82%e0%a8%b8-%e0%a8%a6%e0%a8%be-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%b5%e0%a8%bf%e0%a9%b1%e0%a8%9a-%e0%a8%ae%e0%a8%a8%e0%a9%81%e0%a9%b1%e0%a8%96%e0%a8%a4/ Fri, 15 Apr 2022 06:22:21 +0000 https://punjabi.newsd5.in/?p=153128 ਅਮਰਜੀਤ ਸਿੰਘ ਵੜੈਚ

ਰੂਸ ਦੇ ਯੂਕਰੇਨ ‘ਤੇ ਹਮਲੇ ਨੂੰ 51 ਦਿਨ ਹੋ ਗਏ ਹਨ। ਇਸ ਸਮੇਂ ਦੌਰਾਨ ਜਿਸ ਤਰ੍ਹਾਂ ਦੀਆਂ ਦਿਲ ਕੰਬਾ ਦੇਣ ਵਾਲੀਆਂ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰੂਸੀ ਸੈਨਿਕ ਅੱਤਿਆਚਾਰਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਬੀਬੀਸੀ ਨੇ ਦੱਸਿਆ ਹੈ ਕਿ ਰੂਸੀ ਸੈਨਿਕ ਯੂਕਰੇਨ ਦੀਆਂ ਔਰਤਾਂ ਨਾਲ ਸੜਕਾਂ ਉਪਰ ਬਲਾਤਕਾਰ ਕਰ ਰਹੇ ਹਨ। ਪਤਨੀਆਂ ਨੂੰ ਪਰਿਵਾਰਾਂ ਅਤੇ ਪਤੀਆਂ ਦੇ ਸਾਹਵੇਂ ਨਿਰਵਸਤਰ ਕਰਨ ਲਈ ਬੰਦੂਕ ਤਾਣ ‌ਲਈ ਜਾਂਦੀ ਹੈ। ਇਕ ਇਕ ਔਰਤ ਨਾਲ ਕਈ ਕਈ ਰੂਸੀ ਸੈਨਿਕ ਜ਼ਬਰਦਸਤੀ ਕਰਕੇ ਕਹਿੰਦੇ ਹਨ ਉਹ ਇਸ ਤਰ੍ਹਾਂ ਇਸ ਲਈ ਕਰ ਰਹੇ ਹਨ ਕਿ ਹੁਣ ਯੂਕਰੇਨੀ ਔਰਤਾਂ ਆਪਣੇ ਯੂਕਰੇਨੀ ਪਤੀਆਂ ਦੇ ਬੱਚੇ ਪੈਦਾ ਕਰਨ ਤੋਂ ਵੀ ਡਰਨ।

ਯੂਕਰੇਨ ਦੇ ਬੁੱਚ ਸ਼ਹਿਰ ਵਿੱਚ ਰੂਸੀ ਫ਼ੌਜੀਆਂ ਨੇ ਲੋਕਾਂ ‘ਤੇ ਜੋ ਜ਼ੁਲਮ ਕੀਤੇ ਹਨ ਉਸ ਦੀ ਹਾਹਾਕਾਰ ਪੂਰੀ ਦੁਨੀਆ ਵਿੱਚ ਪੈ ਗਈ ਹੈ। ਇਸ ਸ਼ਹਿਰ ਵਿੱਚ ਰੂਸੀਆਂ ਨੇ ਲੋਕਾਂ ਦੇ ਹੱਥ ਬੰਨ੍ਹਕੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤਰ੍ਹਾਂ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬੰਕਰਾਂ ਅਤੇ ਬੇਸਮੈਂਟਾਂ ਵਿੱਚੋਂ ਮਿਲੀਆਂ ਹਨ। ਇਸ ਸਹਿਰ ਵਿੱਚ ਰੂਸੀ ਸੈਨਿਕਾਂ ਨੇ ਔਰਤਾਂ ਨਾਲ ਜ਼ਬਰਦਸਤੀ ਕੀਤੀ ਅਤੇ ਉਨ੍ਹਾਂ ਦੇ ਪਤੀਆਂ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਯੂਕਰੇਨ ‘ਚੋਂ 50 ਲੱਖ ਤੋਂ ਵੱਧ ਔਰਤਾਂ, ਬੱਚੇ ਅਤੇ ਬਜ਼ੁਰਗ ਪੋਲੈਂਡ ਵਿੱਚ ਸ਼ਰਨ ਲੈ ਚੁੱਕੇ ਹਨ। ਰੂਸ ਦੀਆਂ ਫ਼ੌਜਾਂ ਨੇ ਯੂਕਰੇਨ ਦੇ ਬਹੁਤੇ ਸ਼ਹਿਰਾਂ ‘ਚ ਬਹੁਤ ਤਬਾਹੀ ਕੀਤ‌ੀ ਹੈ ਜਿਸ ਦੀ ਮੁੜ ਉਸਾਰੀ ਕਰਨ ਲੱਗਿਆ ਯੂਕਰੇਨ ਨੂੰ ਕਈ ਦਹਾਕੇ ਲੱਗ ਜਾਣਗੇ ਅਤੇ ਉਸ ਨੂੰ ਖ਼ਰਬਾਂ ਡਾਲਰਾਂ ਦੀ ਆਲਮੀ ਮਾਇਕ ਮਦਦ ਦੀ ਲੋੜ ਪਏਗੀ।

ਉਂਝ ਯੂਕਰੇਨ ਦੇ ਲੋਕਾਂ ਨੇ ਵੀ ਰੂਸ ਨੂੰ ਡਟਵਾਂ ਮੁਕਾਬਲਾ ਦਿੱਤਾ ਹੈ। ਰੂਸ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਹੈ। ਵਿਸ਼ਵ ਦੇ ਜੰਗਾਂ ਦੇ ਮਾਹਿਰ ਕਹਿ ਰਹੇ ਹਨ ਕਿ ਰੂਸ ਨੇ ਹਮਲੇ ਦਾ ਸਮਾਂ ਚੁਣਨ ਵਿੱਚ ਵੱਡੀ ਗ਼ਲਤੀ ਕੀਤੀ ਹੈ ਅਤੇ ਦੂਜਾ ਰੂਸ ਦੇ ਫੌਜੀਆਂ ਨੂੰ ਖਾਣ-ਪੀਣ, ਟੈਂਕਾਂ ਅਤੇ ਦੂਜੀਆਂ ਮੋਟਰ ਗੱਡੀਆਂ ਨੂੰ ਡੀਜ਼ਲ ਵੀ ਯੂਕਰੇਨ ਵਿੱਚੋਂ ਨਾ ਮਿਲਣ ਕਰਕੇ ਵੱਡਾ ਨੁਕਸਾਨ ਹੋਇਆ ਹੈ ਅਤੇ ਇੰਜ ਹਜ਼ਾਰਾਂ ਰੂਸ‌ੀ ਫ਼ੌਜੀ ਮਾਰੇ ਗਏ। ਇਸ ਜੰਗ ਨਾਲ ਜਿਥੇ ਯੂਕਰੇਨ ਦੀ ਆਰਥਿਕਤਾ ਤਬਾਹ ਹੋ ਗਈ ਹੈ ਉਥੇ ਪੂਰ‌ੀ ਦੁਨੀਆ ਵਿੱਚ ਮਹਿੰਗਾਈ ਨੇ ਹਾਹਾਕਾਰ ਮਚਤਾ ਦਿੱਤ‌ੀ ਹੈ।

ਬੜੀ ਦੁੱਖ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ, ਜਿਸ ਦੇ ਦੋਵੇਂ ਹੀ ਦੇਸ਼ ਮੈਂਬਰ ਹਨ, ਵੀ ਇਸ ਲੜਾਈ ਦਾ ਕੋਈ ਹਲ ਨਹੀਂ ਲੱਭ ਸਕਿਆ। ਕੋਈ ਵੀ ਦੇਸ਼ ਅਮਰੀਕਾ, ਯੂਕੇ, ਚੀਨ, ਫਰਾਂਸ ਆਦਿ ਰੂਸ ‘ਤੇ ਜੰਗ ਰੋਕਣ ਦਾ ਦਬਾਅ ਨਹੀਂ ਪਾ ਸਕਿਆ। ਬੱਚਿਆਂ ਅਤੇ ਔਰਤਾਂ ਨਾਲ ਉਥੇ ਵੱਧ ਜ਼‌ਿਆਦਤੀਆਂ ਹੋ ਰਹੀਆਂ ਨੇ। ਰੂਸੀ ਬਹੁਤ ਸਾਰੇ ਬੱਚੇ ਚੁੱਕ ਕੇ ਰੂਸ ਵਿੱਚ ਲੈ ਗਏ ਹਨ ਅਤੇ ਰੂਸ ਦੇ ਪਰਿਵਾਰਾਂ ਨੂੰ ਉਨ੍ਹਾਂ ਬੱਚਿਆਂ ਨੂੰ ਗੋਦ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਹਜ਼ਾਰਾਂ ਬੱਚਿਆਂ ਦੀ ਪੜ੍ਹਾਈ ਬਰਬਾਦ ਹੋ ਗਈ।  ਭਾਰਤ ਸਮੇਤ ਕਈ ਮੁਲਕਾਂ ਦੇ ਹਜ਼ਾਰਾਂ ਵਿਦਿਅਰਥੀਆਂ ਦੀਆਂ ਡਿਗਰੀਆਂ ਘੱਟੇ ‘ਚ ਰੁਲ਼ਦੀਆਂ ਨਜ਼ਰ ਆ ਰਹੀਆਂ ਹਨ।

ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕ ਬੰਦੂਕਾਂ, ਬੰਬਾਂ, ਡਰੋਨਾਂ, ਟੈਂਕਾਂ, ਮਿਜ਼ਾਇਲਾਂ ਅਦਿ ਨਾਲ ਲੜ ਰਹੇ ਹਨ ਉਹ ਇਕ ਦੂਜੇ ਨੂੰ ਜਾਣਦੇ ਤੱਕ ਨਹੀ ਪਰ ਇਕ ਦੂਜੇ ਨੂੰ ਮਾਰਨ ਲਈ ਪਲ ਵੀ ਨਹੀਂ ਲਾਉਂਦੇ ਅਤੇ ਜਿਨ੍ਹਾਂ ਵਿਅਕਤੀਆਂ, ਯੋਲੈਂਸਕੀ ਅਤੇ ਪੁਤਿਨ, ਲਈ ਲੜ ਰਹੇ ਹਨ ਉਹ ਇਕ ਦੂਜੇ ਨੂੰ ਜਾਣਦੇ ਵੀ ਹਨ ਅਤੇ ਇਕ ਦੂਜੇ ਦੇ ਦੁਸ਼ਮਣ ਵੀ ਹਨ ਪਰ ਆਪਸ ‘ਚ ਲੜ ਮਰ ਨਹੀਂ ਰਹੇ। ਦੁਨੀਆਂ ਦੇ ਮੁਲਕਾਂ ਨੂੰ ਫ਼ੌਰਨ ਰੂਸ ‘ਤੇ ਜੰਗ ਖ਼ਤਮ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ। ਅੱਜ ਦੁਨੀਆਂ ਦੀ ਸਥਿਤੀ ਇਹ ਹੈ ਕਿ ਕੋਈ ਵੀ ਮੁਲਕ ਜੰਗ ਲੜਨ ਦ‌ੀ ਸਥਿਤੀ ਵਿੱਚ ਨਹੀਂ ਹੈ। ਜੰਗ ਕਿਸੇ ਮਸਲੇ ਦਾ ਹਲ ਨਹੀਂ ਬਲਕਿ ਜਿਥੇ ਜੰਗ ਆਪ ਹੀ ਇਕ ਮਸਲਾ ਹੇ ਉਥੇ ਨਾਲ ਦੀ ਨਾਲ ਜੰਗ ਹੋਰ ਵੀ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ।

 

]]>
ਰੋਮਾਨੀਆ ਦੇ ਬੁਖਾਰੇਸਟ ਤੋਂ 182 ਭਾਰਤੀ ਨਾਗਰਿਕ ਭਾਰਤ ਪਹੁੰਚੇ https://punjabi.newsd5.in/%e0%a8%b0%e0%a9%8b%e0%a8%ae%e0%a8%be%e0%a8%a8%e0%a9%80%e0%a8%86-%e0%a8%a6%e0%a9%87-%e0%a8%ac%e0%a9%81%e0%a8%96%e0%a8%be%e0%a8%b0%e0%a9%87%e0%a8%b8%e0%a8%9f-%e0%a8%a4%e0%a9%8b%e0%a8%82-182-%e0%a8%ad/ Sun, 06 Mar 2022 05:09:05 +0000 https://punjabi.newsd5.in/?p=148100 ਮੁੰਬਈ: ਰੂਸ ਵੱਲੋਂ ਯੁੱਧ ਦੇ ਕੀਤੇ ਐਲਾਨ ਦਾ ਅੱਜ 11ਵਾਂ ਦਿਨ ਚੱਲ ਰਿਹਾ ਹੈ। ਇਸ ਯੁੱਧ ਦੌਰਾਨ ਜਿੱਥੇ ਕਈ ਇਮਾਰਤਾਂ ਦਾ ਨੁਕਸਾਨ ਹੋਇਆ ਹੈ ਉਥੇ ਹੀ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਭਾਰਤ ਦੇ ਕਈ ਨਾਗਰਿਕ ਯੂਕ੍ਰੇਨ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਉਥੋਂ ਦੀ ਕੱਢਣ ਲਈ ਭਾਰਤ ਸਰਕਾਰ ਦਿਨ ਰਾਤ ਯਤਨ ਕਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਓਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਹੈ।

ਵੱਡਾ ਝਟਕਾ, ATM ਕਾਰਡ ਹੋਏ ਬੰਦ, ਲੋਕਾਂ ‘ਚ ਮਚੀ ਹਾਹਾਕਾਰ| D5 Channel Punjabi

ਓਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਅੱਜ 182 ਭਾਰਤੀ ਨਾਗਰਿਕ ਭਾਰਤ ਪਹੁੰਚੇ। ਮਿਲੀ ਜਾਣਕਾਰੀ ਮੁਤਾਬਿਕ ਇਹ ਯਾਤਰੀ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਪਹੁੰਚੇ। ਵਿਸ਼ੇਸ਼ ਜਹਾਜ਼ ਨੇ ਰੋਮਾਨੀਆ ਦੇ ਬੁਖਾਰੇਸਟ ਤੋਂ ਉਡਾਣ ਭਰੀ ਅਤੇ 182 ਭਾਰਤੀਆਂ ਨੂੰ ਨਾਲ ਲੈ ਕੇ ਮੁੰਬਈ ਪਹੁੰਚਿਆ। ਆਪ੍ਰੇਸ਼ਨ ਗੰਗਾ ਤਹਿਤ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਯੂਕਰੇਨ ਤੋਂ ਬੱਚੇ ਅਤੇ ਨਾਗਰਿਕ ਬਾਹਰ ਕੱਢੇ ਗਏ ਹਨ।

]]>
ਰੂਸ-ਯੁਕ੍ਰੇਨ ਜੰਗ ’ਚ ਅਮਰੀਕਾ ਦੀ ਐਂਟਰੀ, ਅਮਰੀਕਾ ਦਊ ਮੂੰਹ ਤੋੜ ਜਵਾਬ! https://punjabi.newsd5.in/%e0%a8%b0%e0%a9%82%e0%a8%b8-%e0%a8%af%e0%a9%81%e0%a8%95%e0%a9%8d%e0%a8%b0%e0%a9%87%e0%a8%a8-%e0%a8%9c%e0%a9%b0%e0%a8%97-%e0%a8%9a-%e0%a8%85%e0%a8%ae%e0%a8%b0%e0%a9%80%e0%a8%95%e0%a8%be/ Sun, 27 Feb 2022 07:27:48 +0000 https://punjabi.newsd5.in/?p=147261

]]>
Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨੂੰ ਦੱਸਿਆ, Ukraine ‘ਤੇ ਕਿਉਂ ਕਰਨਾ ਪਿਆ ਮਾਸਕੋ ਨੂੰ ਹਮਲਾ https://punjabi.newsd5.in/russia-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%b5%e0%a8%b2%e0%a8%be%e0%a8%a6%e0%a9%80%e0%a8%ae%e0%a9%80%e0%a8%b0-%e0%a8%aa%e0%a9%81%e0%a8%a4/ Fri, 25 Feb 2022 04:43:19 +0000 https://punjabi.newsd5.in/?p=146988 ਰੂਸ/ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਦੇ ਵਿੱਚ ਬਣ ਰਹੇ ਹਾਲਾਤਾਂ ਨੇ ਨਾ ਸਿਰਫ ਦੋਵਾਂ ਦੇਸ਼ਾਂ, ਸਗੋਂ ਪੂਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਬੀਤੇ ਵੀਰਵਾਰ ਯੂਕਰੇਨ ਦੇ ਕਈ ਵੱਖ ਵੱਖ ਹਿੱਸਿਆਂ ‘ਚ ਧਮਾਕੇ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸਨ। ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਸਥਿਤੀ ਨੇ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਪੂਰੀ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਵੀਰਵਾਰ ਨੂੰ ਯੂਕਰੇਨ ਦੇ ਕਈ ਵੱਖ – ਵੱਖ ਹਿੱਸਿਆਂ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪਹਿਲੇ ਦਿਨ ਇੱਥੇ 137 ਲੋਕਾਂ ਦੀ ਮੌਤ ਹੋ ਗਈ।

ਯੂਕ੍ਰੇਨ ਤੇ ਰੂਸ ਦੀ ਲੜਾਈ ਨਾਲ ਵਧੇਗੀ ਮਹਿੰਗਾਈ, ਮਜੀਠੀਆ ਨੇ ਜੇਲ੍ਹ ’ਚ ਕੱਟੀ ਪਹਿਲੀ ਰਾਤ | D5 Channel Punjabi

ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਕਰੇਨ ‘ਤੇ ਹਮਲਾ ਕਿਉਂ ਕਰਨਾ ਪਿਆ। ਰੂਸੀ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਪੁਤਿਨ ਨੇ ਪੀਐਮ ਮੋਦੀ ਨੂੰ ਕਿਹਾ ਕਿ ਕੀਵ ਸਥਿਤ ਸਰਕਾਰ ਨੇ ਡੋਨਬਾਸ ਦੇ ਆਮ ਨਾਗਰਿਕਾਂ ਦੇ ਖਿਲਾਫ ਹਮਲਾਵਰ ਕਾਰਵਾਈ ਕੀਤੀ।

ਯੂਕੇ੍ਰਨ ਫਸੇ ਦੀ ਬੱਚੇ ਵੀਡੀਓ ਆਈ ਸਾਹਮਣੇ, ਕਿਸਾਨ ਆਗੂ ਚੜੂਨੀ ਦਾ ਵੱਡਾ ਐਲਾਨ

ਅਮਰੀਕਾ ਅਤੇ ਨਾਟੋ ਦੀ ਮਦਦ ਨਾਲ ਯੂਕਰੇਨ ਵਿੱਚ ਚੱਲ ਰਹੀਆਂ ਰਣਨੀਤਿਕ ਗਤੀਵਿਧੀਆਂ ਤੋਂ ਇਲਾਵਾ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕੀਤੀ ਗਈ ਸੀ। ਇਸ ਸਭ ਕਾਰਨ ਰੂਸ ਨੂੰ ਫੌਜੀ ਕਾਰਵਾਈ ਦਾ ਫੈਸਲਾ ਲੈਣਾ ਪਿਆ। ਰਾਸ਼ਟਰਪਤੀ ਪੁਤਿਨ ਨਾਲ ਪੀਐਮ ਮੋਦੀ ਦੀ ਗੱਲਬਾਤ ਦਾ ਆਧਾਰ ਵੀ ਯੂਕਰੇਨ ਵੱਲੋਂ ਦਿੱਲੀ ਵਿੱਚ ਕੀਤੀ ਗਈ ਇਹ ਭਾਵਨਾਤਮਕ ਅਪੀਲ ਸੀ। ਜਿਸ ਵਿੱਚ ਯੂਕਰੇਨ ਦੇ ਰਾਜਦੂਤ ਨੇ ਭਾਰਤ ਅਤੇ ਰੂਸ ਦੇ ਬਿਹਤਰ ਸਬੰਧਾਂ ਦੀ ਯਾਦ ਦਿਵਾਉਂਦੇ ਹੋਏ ਪੀਐਮ ਮੋਦੀ ਨੂੰ ਗੱਲਬਾਤ ਕਰਨ ਅਤੇ ਤਣਾਅ ਖਤਮ ਕਰਨ ਦੀ ਅਪੀਲ ਕੀਤੀ ।

 

]]>