rohtak news – D5 News https://punjabi.newsd5.in Truth Seeking News Network. Tue, 24 Aug 2021 06:02:18 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png rohtak news – D5 News https://punjabi.newsd5.in 32 32 ਰਾਮ ਰਹੀਮ ਨੂੰ ਸਪੈਸ਼ਲ ਮਹਿਮਾਨਾਂ ਨਾਲ ਮਿਲਵਾਉਣ ਵਾਲੇ ਡੀਐਸਪੀ ਨੂੰ ਕੀਤਾ ਸਸਪੈਂਡ https://punjabi.newsd5.in/%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a8%e0%a9%82%e0%a9%b0-%e0%a8%b8%e0%a8%aa%e0%a9%88%e0%a8%b6%e0%a8%b2-%e0%a8%ae%e0%a8%b9%e0%a8%bf%e0%a8%ae%e0%a8%be%e0%a8%a8/ Tue, 24 Aug 2021 06:02:18 +0000 https://punjabi.newsd5.in/?p=118124 ਨਵੀਂ ਦਿੱਲੀ : ਸਾਧਵੀਆਂ ਨਾਲ ਯੋਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਵਿਸ਼ੇਸ਼ ਮੁਲਾਕਾਤ ਕਰਵਾਉਣ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਡੀਐਸਪੀ ਮਹਿਮ ਸ਼ਮਸ਼ੇਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਹਰਿਆਣਾ ਦੇ ਗ੍ਰਹਿ ਸਕੱਤਰ ਰਾਜੀਵ ਅਰੋੜਾ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਦੋਸ਼ ਹੈ ਕਿ ਸੁਰੱਖਿਆ ਦੇ ਇੰਚਾਰਜ ਰਹੇ ਡੀ.ਐੱਸ.ਪੀ. ਨੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ’ਚ ਬੀਬੀਆਂ ਵੀ ਸ਼ਾਮਲ ਸਨ। ਸੁਰੱਖਿਆ ’ਚ ਹੋਈ ਇਸ ਲਾਪਰਵਾਹੀ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ’ਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡ ਕੁਆਰਟਰ ਤੋਂ ਡੀ.ਐੱਸ.ਪੀ. ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਨਹੀਂ ਟੱਲਦੇ ਨਵਜੋਤ ਸਿੱਧੂ ਦੇ ਸਲਾਹਕਾਰ, ਫਿਰ ਬੋੋਲਿਆ ਕੈਪਟਨ ‘ਤੇ ਸ਼ਬਦੀ ਹਮਲਾ ! D5 Channel Punjabi

ਦੱਸ ਦਈਏ ਕਿ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਹੇ ਹਨ, ਜੋ ਸੁਨਾਰੀਆ ਜੇਲ੍ਹ ’ਚ ਬੰਦ ਹਨ। 17 ਜੁਲਾਈ ਨੂੰ ਕੁਝ ਟੈਸਟ ਕਰਵਾਉਣ ਲਈ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਦਰਮਿਆਨ ਦਿੱਲੀ ਸਥਿਤ ਏਮਜ਼ ਹਸਪਤਾਲ ਲਿਜਾਇਆ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਮਹਿਮ ਦੇ ਹਵਾਲੇ ਸੀ। ਉੱਥੋਂ ਆਉਂਦੇ ਸਮੇਂ ਡੀ.ਐੱਸ.ਪੀ. ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ’ਚ ਬਿਠਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਰਾਮ ਰਹੀਮ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ। ਪੂਰਾ ਮਾਮਲੇ ਸਾਹਮਣੇ ਆਉਣ ਬਾਅਦ ਜਦੋਂ ਡੀ.ਐੱਸ.ਪੀ. ਮਹਿਮ ਤੋਂ ਇਸ ਬਾਰੇ ਉੱਚ ਅਧਿਕਾਰੀਆਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਚੰਡੀਗੜ੍ਹ ’ਚ ਕਿਸੇ ਵੀ.ਆਈ.ਪੀ. ਦਾ ਫੋਨ ਆਇਆ ਸੀ ਪਰ ਵੱਡਾ ਸਵਾਲ ਇਹ ਹੈ ਕਿ ਵੀ.ਆਈ.ਪੀ. ਦਾ ਫ਼ੋਨ ਆਉਣ ਤੋਂ ਬਾਅਦ ਵੀ ਡੀ.ਐੱਸ.ਪੀ. ਨੇ ਇੰਨੀ ਵੱਡੀ ਲਾਪਰਵਾਹੀ ਕਿਵੇਂ ਕਰ ਦਿੱਤੀ। ਉਨ੍ਹਾਂ ਨੇ ਸਾਰੇ ਪ੍ਰੋਟੋਕਾਲ ਤੋੜਦੇ ਹੋਏ ਡੇਰਾ ਮੁਖੀ ਨੂੰ ਕਈ ਲੋਕਾਂ ਨਾਲ ਮਿਲਵਾ ਦਿੱਤਾ। ਫਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

]]>
ਪੰਜਵੀ ਵਾਰ ਸੌਦਾ ਸਾਧ ਨੂੰ ਮਿਲਣ ਪਹੁੰਚੀ ਹਨੀਪ੍ਰੀਤ, 20 ਮਿੰਟ ਤੱਕ ਹੋਈ ਮੁਲਾਕਾਤ https://punjabi.newsd5.in/rohtak-honeypreet-reached/ Tue, 28 Jan 2020 10:44:45 +0000 https://punjabi.newsd5.in/?p=59820 ਰੋਹਤਕ : ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਫਿਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੀ। ਇੱਥੇ ਕਰੀਬ 20 ਮਿੰਟ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਅੰਬਾਲਾ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਪੰਜਵੀ ਵਾਰ ਮੁਲਾਕਾਤ ਕਰਨ ਪਹੁੰਚੀ ਸੀ। ਮਿਲੀ ਜਾਣਕਾਰੀ ਮੁਤਾਬਕ ਸੁਨਾਰੀਆਂ ਜੇਲ੍ਹ ‘ਚ ਹਨੀਪ੍ਰੀਤ ਅਤੇ ਸੌਦਾ ਸਾਧ ਦੇ ਵਿੱਚ ਕਰੀਬ 20 ਮਿੰਟ ਤੱਕ ਗੱਲਬਾਤ ਹੋਈ।

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਹਨੀਪ੍ਰੀਤ ਦੇ ਨਾਲ ਸੌਦਾ ਸਾਧ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ 2 ਵਕੀਲ ਵੀ ਸਨ। ਦੱਸ ਦਈਏ ਕਿ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ ‘ਚ ਸੌਦਾ ਸਾਧ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰਿਵਾਰ ਦੇ ਲੋਕਾਂ ਅਤੇ ਹਨੀਪ੍ਰੀਤ ਦੀਆਂ ਅਲੱਗ – ਅਲੱਗ ਹੋਣ ਵਾਲੀਆਂ ਮੁਲਾਕਾਤਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਸਿਰਸਾ ਡੇਰੇ ਦੇ ਅੰਦਰ ਪਾਵਰ ਨੂੰ ਲੈ ਕੇ ਦੋ ਧੜੇ ਬਨਣ ਦੀਆਂ ਵੀ ਚਰਚਾਵਾਂ ਹਨ। ਪਰਿਵਾਰ ਦੇ ਨਾਲ ਹਨੀਪ੍ਰੀਤ ਦਾ ਮੁਲਾਕਾਤ ਲਈ ਨਾ ਆਉਣਾ ਵੀ ਚਰਚਾਵਾਂ ਨੂੰ ਹਵਾ ਦੇ ਰਿਹਾ ਹੈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

6 ਨਵੰਬਰ ਨੂੰ ਹਨੀਪ੍ਰੀਤ ਨੂੰ ਮਿਲੀ ਸੀ ਜ਼ਮਾਨਤ
ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਸੀ। ਇਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ। ਇਸਦੇ ਬਾਅਦ ਡੇਰੇ ‘ਚ ਉਸਦਾ ਜ਼ਬਰਦਸ‍ਤ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਉਸਨੇ ਮੀਡੀਆ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਸੀ। ਉਸਦੇ ਡੇਰੇ ਪੁੱਜਣ ਦੇ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਦੇ ਨਾਲ ਬੈਠਕ ਵੀ ਕੀਤੀ ਸੀ।

]]>
ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ ! https://punjabi.newsd5.in/%e0%a8%87%e0%a9%b0%e0%a8%9d-%e0%a8%b2%e0%a8%bf%e0%a8%86%e0%a8%8a-%e0%a8%b9%e0%a8%a8%e0%a9%80%e0%a8%aa%e0%a9%8d%e0%a8%b0%e0%a9%80%e0%a8%a4-%e0%a8%a1%e0%a9%87%e0%a8%b0%e0%a8%be-%e0%a8%ae%e0%a9%81/ Tue, 24 Dec 2019 05:05:23 +0000 https://punjabi.newsd5.in/?p=58247 ਰੋਹਤਕ : ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਇੱਕ ਬਾਰ ਫਿਰ ਸੁਨਾਰੀਆ ਜੇਲ੍ਹ ਪਹੁੰਚੀ। ਇਸ ਦੌਰਾਨ ਉਸਨੇ ਹੱਤਿਆ ਅਤੇ ਬਲਾਤਕਾਰ ਦੇ ਇਲਜ਼ਾਮ ‘ਚ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਵਿੱਚ ਕਰੀਬ 20 ਮਿੰਟ ਤੱਕ ਗੱਲਬਾਤ ਹੋਈ। ਹਨੀਪ੍ਰੀਤ ਦੇ ਨਾਲ ਹੀ ਡੇਰੇ ਦੀ ਚੇਅਰਪਰਸਨ ਸ਼ੋਭਾ ਇੰਸਾਂ ਅਤੇ ਦੋ ਵਕੀਲ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਰਾਮ ਰਹੀਮ ਨਾਲ ਮਿਲੀ ਸੀ।

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

6 ਨਵੰਬਰ ਨੂੰ ਮਿਲੀ ਸੀ ਜ਼ਮਾਨਤ
ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਸੀ। ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ। ਇਸ ਤੋਂ ਬਾਅਦ ਡੇਰੇ ਵਿੱਚ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਪਰ ਹਨੀਪ੍ਰੀਤ ਖੁਸ਼ ਨਜ਼ਰ ਨਹੀਂ ਆਈ ਸੀ ਅਤੇ ਇਸ ਦੌਰਾਨ ਉਸਨੇ ਮੀਡੀਆ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਸੀ। ਉਸਦਾ ਡੇਰੇ ‘ਚ ਪਹੁੰਚਣ ਤੋਂ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਦੇ ਨਾਲ ਬੈਠਕ ਵੀ ਕੀਤੀ ਸੀ।

ਰਾਮ ਰਹੀਮ ਨੂੰ ਮਿਲਕੇ ਖੁਸ਼ ਦਿਖੀ ਸੀ ਹਨੀਪ੍ਰੀਤ
ਇਸ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਪਹੁੰਚੀ ਸੀ। ਉਥੇ ਹੀ 13 ਦਸੰਬਰ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ ਸੁਣਵਾਈ ਦੇ ਦੌਰਾਨ ਕੋਰਟ ਪਹੁੰਚੀ ਹਨੀਪ੍ਰੀਤ ਬਦਲੀ – ਬਦਲੀ ਜਿਹੀ ਦਿਖੀ ਸੀ। ਜੇਲ੍ਹ ‘ਚੋਂ ਨਿਕਲਣ ਤੋਂ ਬਾਅਦ ਜਿੱਥੇ ਉਹ ਕਾਫ਼ੀ ਦੁਖੀ ਸੀ, ਉਥੇ ਹੀ ਸੁਣਵਾਈ ਦੇ ਦੌਰਾਨ ਉਹ ਕਾਫ਼ੀ ਉਤਸ਼ਾਹਿਤ ਅਤੇ ‍ਆਤਮਵਿਸ਼ਵਾਸ ਨਾਲ ਭਰੀ ਦਿਖੀ ਸੀ। ਉਹ ਕਾਫ਼ੀ ਮੁਸਕਰਾ ਰਹੀ ਸੀ, ਹਾਲਾਂਕਿ ਇਸ ਦੌਰਾਨ ਵੀ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਸੀ।

ਫੂਲਕਾ ਨੇ ਕੀਤਾ ਵੱਡਾ ਖੁਲਾਸਾ, ਕਹਿੰਦਾ ‘ਸੁਖਬੀਰ ਲਈ ਮਾੜੀ ਖ਼ਬਰ, ਢੀਂਡਸਾ ਤੋਂ ਬਾਅਦ ਹੁਣ ਆਹ ਦੇਣਗੇ ਝਟਕਾ

ਕੀ ਸੀ ਮਾਮਲਾ
ਰਾਮ ਰਹੀਮ ‘ਤੇ ਲੱਗੇ ਬਲਾਤਕਾਰੀ ਦੇ ਦੋਸ਼ਾਂ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਦੌਰਾਨ ਪੰਚਕੂਲਾ ਵਿੱਚ ਹਿੰਸਾ ਭੜਕ ਗਈ ਸੀ। ਇਸ ਦੌਰਾਨ ਹਨੀਪ੍ਰੀਤ ‘ਤੇ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਇਲਜ਼ਾਮ ਲੱਗੇ ਸਨ ਅਤੇ ਉਸਨੂੰ ਜੇਲ੍ਹ ਜਾਣਾ ਪਿਆ ਸੀ। ਬਾਅਦ ਵਿੱਚ ਕੋਰਟ ਵਲੋਂ ਦੇਸ਼ਧ੍ਰੋਹ ਦਾ ਇਲਜ਼ਾਮ ਹੱਟਣ ਤੋਂ ਬਾਅਦ ਹੀ ਉਸਨੂੰ ਜ਼ਮਾਨਤ ਮਿਲੀ ਸੀ। ਦੱਸ ਦਈਏ ਕਿ ਰਾਮ ਰਹੀਮ ਅਜੇ ਵੀ ਸੁਨਾਰੀਆ ਜੇਲ੍ਹ ‘ਚ ਬੰਦ ਹੈ।

]]>