road – D5 News https://punjabi.newsd5.in Truth Seeking News Network. Fri, 08 Jul 2022 11:41:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png road – D5 News https://punjabi.newsd5.in 32 32 ਦਾਰੂ ਕਾਰਨ ਘੱਟ ਹੁੰਦੇ ਨੇ ਸੜਕ ਹਾਦਸੇ ! https://punjabi.newsd5.in/%e0%a8%a6%e0%a8%be%e0%a8%b0%e0%a9%82-%e0%a8%95%e0%a8%be%e0%a8%b0%e0%a8%a8-%e0%a8%98%e0%a9%b1%e0%a8%9f-%e0%a8%b9%e0%a9%81%e0%a9%b0%e0%a8%a6%e0%a9%87-%e0%a8%a8%e0%a9%87-%e0%a8%b8%e0%a9%9c%e0%a8%95/ Fri, 08 Jul 2022 11:41:40 +0000 https://punjabi.newsd5.in/?p=166405 ਅਮਰਜੀਤ ਸਿੰਘ ਵੜੈਚ (94178-01988)

ਭਾਰਤ ਵਿੱਚ ਸਭ ਤੋਂ ਵੱਧ ਖ਼ਤਰਨਾਕ ਸਵਾਰੀ ਦੋ-ਪੱਹੀਆ ਵਾਹਨ ਹਨ ਜਿਨ੍ਹਾਂ ਕਰਕੇ ਹਰ ਸਾਲ ਕੁਲ ਸੜਕ ਹਾਦਸਿਆਂ ਦੇ 38 ਫ਼ੀਸਦ ਹਾਦਸੇ ਸਿਰਫ਼ ਦੋ-ਪਹੀਆ ਵਾਹਨਾਂ, ਮੋਟਰ ਸਾਇਕਲ, ਸਕੂਟਰ ਤੇ ਸਕੂਟੀ ਦੇ ਹੋ ਰਹੇ ਹਨ। ਇਸ ਤਰ੍ਹਾਂ ਸਭ ਤੋਂ ਵੱਧ ਮੌਤਾਂ ਵੀ ਦੋ-ਪਹੀਆ ਵਾਹਨਾਂ ਦੇ ਹਾਦਸਿਆਂ ਵਿੱਚ ਹੀ ਹੋ ਰਹੀਆਂ ਹਨ। ਇਨ੍ਹਾਂ ਵਿੱਚ ਵੀ ਬਹੁਤੀਆਂ ਮੌਤਾਂ ਹੈਲਮਟ ਨਾ ਪਾਉਣ ਕਰਕੇ ਹੀ ਹੁੰਦੀਆਂ ਹਨ।

ਭਾਰਤ ‘ਚ ਵਿਸ਼ਵ ਦਾ ਦੂਜਾ ਵੱਡਾ ਸੜਕ ਨੈੱਟਵਰਕ ਹੈ ਅਤੇ ਭਾਰਤ ਦੁਨੀਆਂ ਦੇ 195 ਮੁਲਕਾਂ ਵਿੱਚੋਂ ਸੜਕ ਹਾਦਸਿਆਂ ਅਤੇ ਮੌਤਾਂ ‘ਚ ਸਭ ਤੋਂ ਉਪਰ ਆਉਂਦਾ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਭਾਰਤ ‘ਚ ਹਰ ਰੋਜ਼ 496 ਲੋਕ ਸੜਕ ਹਾਦਸਿਆਂ ਦੀ ਬਲੀ ਚੜ੍ਹ ਜਾਂਦੇ ਹਨ ਭਾਵ ਹਰ ਤਿੰਨ ਮਿੰਟਾਂ ਮਗਰੋਂ ਇਕ ਵਿਅਕਤੀ ਸੜਕ ਹਾਦਸੇ ਕਾਰਨ ਆਪਣੇ ਪਰਿਵਾਰ ਨੂੰ ਸਦਾ ਲਈ ਅਲਵਿਦਾ ਕਰ ਜਾਂਦਾ ਹੈ। ਇਨ੍ਹਾਂ ਹਾਦਸਿਆਂ ‘ਚ ਹਰ ਰੋਜ਼ 1214 ਲੋਕ ਜ਼ਖ਼ਮੀ ਹੋ ਜਾਂਦੇ ਹਨ। ਹਰ ਪਰਿਵਾਰ ਲਈ ਉਸ ਦੇ ਹਰੇ ਜੀਅ ਦੀ ਕੀਮਤ ਅਣਮੁੱਲੀ ਹੁੰਦੀ ਹੈ। ਕਈ ਵਾਰ ਤਾਂ ਮਰਨ ਵਾਲਾ ਪੂਰੇ ਪਰਿਵਾਰ ਦਾ ਹੀ ਢਿੱਡ ਭਰਨ ਵਾਲਾ ਹੁੰਦਾ ਹੈ।

ਭਾਰਤ ਵਿੱਚ ਹਰ ਸਾਲ ਤਕਰੀਬਨ ਸਾਢੇ ਚਾਰ ਲੱਖ ਹਾਦਸੇ ਹੁੰਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਡੇਢ ਲੱਖ ਤੋਂ ਵੱਧ ਲੋਕ ਜਾਨਾਂ ਗੁਆ ਬੈਠਦੇ ਹਨ ਅਤੇ ਚਾਢੇ ਚਾਰ ਲੱਖ ਤੋਂ ਵੱਧ ਲੋਕ ਜ਼ਖਮੀ ਹੋ ਜਾਦੇ ਹਨ। ਬਿਊਰੋ ਕੋਲ ਤੱਥ ਰਾਜ ਸਰਕਾਰਾਂ ਤੋਂ ਆਉਂਦੇ ਹਨ ਅਤੇ ਇਹ ਉਹ ਕੇਸ ਹੁੰਦੇ ਹਨ ਜੋ ਪੁਲਿਸ ਕੋਲ ਦਰਜ ਹੁੰਦੇ ਹਨ। ਬਹੁਤ ਸਾਰੇ ਕੇਸ ਪੁਲਿਸ ਕੋਲ ਰਜਿਸਟਰ ਵੀ ਨਹੀਂ ਹੁੰਦੇ। ਇਨ੍ਹਾਂ ਜ਼ਖਮੀਆਂ ਵਿੱਚੋਂ ਵੀ ਬਹੁਤ ਸਾਰੇ ਲੋਕ ਸਾਰੀ ਉਮਰ ਲਈ ਅਪਾਹਿਜ ਹੋ ਜਾਂਦੇ ਹਨ ਅਤੇ ਲੰਮਾ ਸਮਾਂ ਚੱਲਦਾ ਇਲਾਜ ਇਨ੍ਹਾਂ ਪਰਿਵਾਰਾਂ ਨੂੰ ਤੋੜ ਦਿੰਦਾ ਹੈ।

ਦੋ-ਪਹੀਆ ਵਾਹਨਾਂ ਤੋਂ ਮਗਰੋਂ ਕੁੱਲ ਹਾਦਸਿਆਂ ਦੇ 15 ਫ਼ੀਸਦ ਟਰੱਕਾਂ, 14 ਫ਼ੀਸਦ ਕਾਰਾਂ,12 ਫ਼ੀਸਦ ਹੋਰ ਵਾਹਨਾਂ (ਟੈਂਪੂ,ਥ੍ਰੀ ਵੀਹਲਰ,ਟਿਪਰ ਆਦਿ) ਅਤੇ 8 ਫ਼ੀਸਦ ਪੈਦਲ ਜਾਣ ਵਾਲਿਆਂ ਦੇ ਹਾਦਸੇ ਹੁੰਦੇ ਹਨ। ਸਭ ਤੋਂ ਵੱਧ ਹਾਦਸੇ ਰਾਸ਼ਟਰੀ ਸੜਕਾਂ ਅਤੇ ਦੂਜੇ ਨੰਬਰ ‘ਤੇ ਰਾਜ-ਸੜਕਾਂ ‘ਤੇ ਵਾਪਰਦੇ ਹਨ।

ਪੰਜਾਬ ‘ਚ ਵੀ ਹਰ ਰੋਜ਼ ਔਸਤਨ 17 ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿੱਚ ਹਰ ਰੋਜ਼ 14 ਲੋਕ ਜਾਨਾਂ ਗੁਆ ਬੈਠਦੇ ਹਨ ਭਾਵ ਪੰਜਾਬ ਵਿੱਚ ਤਕਰੀਬਨ ਹਰ ਡੇਢ ਘੰਟੇ ਮਗਰੋਂ ਸੜਕ ਹਾਦਸੇ ਕਾਰਨ ਇਕ ਜਾਨ ਚਲੀ ਚਲੀ ਜਾਂਦੀ ਹੈ। 2019 ‘ਚ ਪੰਜਾਬ ‘ਚ 5444 ਲੋਕਾਂ ਨੇ ਇਨ੍ਹਾਂ ਹਾਦਸਿਆਂ ‘ਚ ਜਾਨ ਗੁਆਈ ਸੀ। ਭਾਰਤ ਵਿੱਚ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਯੂਪੀ ‘ਚ ਸੱਭ ਤੋਂ ਮਾੜਾ ਹਾਲ ਹੈ ਅਤੇ ਮੱਧ ਪ੍ਰਦੇਸ਼ ਦੂਜੇ ਅਤੇ ਰਾਜਿਸਥਾਨ ਦਾ ਤੀਜਾ ਨੰਬਰ ਆਉਂਦਾ ਹੈ ।

ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ, ਲਾਪਰਵਾਹੀ ਅਤੇ ਵਹੀਕਲ ਤੋਂ ਅੱਗੇ ਲੰਘਣ ਸਮੇਂ ਹੋਣ ਵਾਲੇ ਹਾਦਸੇ ਹਨ ਜੋ ਕੁੱਲ ਹਾਦਸਿਆਂ ਦਾ 56 ਫ਼ੀਸਦ ਬਣਦੇ ਹਨ ; ਇਸ ਤੋਂ ਇਲਾਵਾ ਨਸ਼ੇ, ਗ਼ਲਤ ਪਾਸੇ ਵਾਹਨ ਚਲਾਉਣਾ, ਸੜਕ ਦਾ ਖ਼ਰਾਬ ਹੋਣਾ, ਮੌਸਮ, ਜਾਨਵਰ, ਲਾਲ ਬੱਤੀ ਟੱਪਣਾ, ਫੋਨ ‘ਤੇ ਗੱਲਾਂ, ਵਾਹਨ ਦਾ ਖਰਾਬ ਹੋਣਾ, ਸੜਕ ‘ਤੇ ਗ਼ਲਤ ਵਾਹਨ ਖੜੇ ਕਰਨਾ, ਵਾਹਨ ‘ਤੇ ਵੱਧ ਭਾਰ ਲੱਦਣਾ, ਚਾਸੀ ਤੋਂ ਬਾਹਰ ਸਮਾਨ ਲੱਦਣਾ, ਪੁਰਾਣੇ ਟਾਇਰ ਦਾ ਫਟਣਾ, ਵਾਹਨ ਦਾ ਖਰਾਬ ਹੋਣਾ, ਮੁੜਨ ਦਾ ਇਸ਼ਾਰਾ ਨਾ ਕਰਨਾ, ਰਾਤਾਂ ਨੂੰ ਬਿਨ੍ਹਾਂ ਇਸ਼ਾਰੇ ਤੋਂ ਸੜਕ ਉਪਰ ਵਾਹਨ ਖੜੇ ਕਰਨਾ ਆਦਿ ਸੜਕ ਹਾਦਸਿਆਂ ਦੇ ਕਾਰਨ ਬਣਦੇ ਹਨ।

ਇਹ ਹਾਦਸੇ ਜਿਥੇ ਘਰਾਂ ਦੇ ਘਰ ਉਜਾੜ ਰਹੇ ਹਨ ਉੱਥੇ ਨਾਲ ਦੀ ਨਾਲ ਇਨ੍ਹਾਂ ਹਾਦਸਿਆਂ ਕਾਰਨ ਪੁਲਿਸ, ਹਸਪਤਾਲ਼ਾਂ, ਐਂਬੂਲੈਂਸ ਅਤੇ ਬੀਮਾ ਕੰਪਨੀਆਂ ‘ਤੇ ਵੀ ਵਿੱਤੀ ਭਾਰ ਵਧਦਾ ਹੈ। ਇਥੇ ਹੀ ਬੱਸ ਨਹੀਂ ਜਿਸ ਪਰਿਵਾਰ ਦਾ ਜੀਅ ਚਲਿਆ ਜਾਂਦਾ ਹੈ ਉਸ ਉੱਤੇ ਵੀ ਮੁਸੀਬਤਾਂ ਦੇ ਮਾਨਸਿਕ, ਭਾਵਨਾਤਮਿਕ ਅਤੇ ਆਰਥਿਕ ਪਹਾੜ ਟੁੱਟ ਪੈਂਦੇ ਹਨ।

ਬਹੁਤੇ ਹਾਦਸੇ ਸ਼ਾਮ ਨੂੰ ਛੇ ਤੋਂ ਰਾਤ ਗਿਆਰਾਂ ਵਜੇ ਅਤੇ ਦੁਪਿਹਰ ਬਾਅਦ ਤਿੰਨ ਵਜੇ ਤੋਂ ਸ਼ਾਮੀਂ ਛੇ ਵਜੇ ਤੱਕ ਹੁੰਦੇ ਹਨ। ਇਨ੍ਹਾਂ ਹਾਦਸਿਆਂ ‘ਚ  ਜ਼ਿਆਦਾਤਰ ਮਰਨ ਵਾਲੇ ਲੋਕ 18 ਤੋਂ 45 ਸਾਲ ਵਾਲੇ ਹੁੰਦੇ ਹਨ। ਅੱਧੀ ਰਾਤ ਤੋਂ ਸਵੇਰੇ ਤਿੰਨ ਵਜੇ ਦੇ ਸਮੇਂ ‘ਚ ਬਹੁਤ ਘੱਟ ਹਾਦਸੇ ਹੁੰਦੇ ਹਨ। ਇਕ ਹੋਰ ਬੜਾ ਦਿਲਚਸਪ ਤੱਥ ਇਹ ਹੈ ਕਿ ਨਸ਼ੇ ਕਾਰਨ ਹੋਣ ਵਾਲੇ ਹਾਦਸਿਆਂ ਦੀ ਦਰ ਸਿਰਫ਼ ਦੋ ਫ਼ੀਸਦ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਨਸ਼ਾ ਕਰਕੇ ਵਾਹਨ ਚਲਾਏ ਜਾਣ। 2019 ਦੇ ਤੱਥਾਂ ਅਨੁਸਾਰ ਨਸ਼ੇ ਕਰਕੇ ਹੋਏ ਹਾਦਸਿਆਂ ‘ਚ 3600 ਤੋਂ ਵੱਧ ਲੋਕ ਮੌਤ ਦੇ ਮੂੰਹ ‘ਚ ਜਾ ਪਏ ਸਨ।

ਇਨ੍ਹਾਂ ਹਾਦਸਿਆਂ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਜੇ ਕਰ ਉਪਰਕਤ ਦੱਸੇ ਕਾਰਨਾਂ ‘ਤੇ ਧਿਆਨ ਦਿੱਤਾ ਜਾਵੇ। ਇਸ ਲਈ ਨੌਜਵਾਨਾਂ ਨੂੰ ਖਾਸਕਰ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਸਖ਼ਤ ਲੋੜ ਹੈ। ਇਹ ਕੰਮ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਭਾਵ ਆਪਣੇ ਬੱਚਿਆਂ ਨੂੰ ਸਮਝਾ ਕਿ ਰੱਖਣਾ ਚਾਹੀਦਾ ਹੈ ਕਿ ਸੜਕ ਦੇ ਨਿਯਮਾਂ ਦੀ ਉਹ ਹਮੇਸ਼ਾ ਪਾਲਣਾਂ ਕਰਨ। ਇਜ ਅਸੀਂ ਹਰ ਸਾਲ ਲੱਖਾਂ ਘਰ ਬਰਬਾਦ ਹੋਣ ਤੋਂ ਬਚਾ ਸਕਾਂਗੇ ਅਤੇ ਦੇਸ਼ ਦਾ ਆਰਥਿਕ ਨੁਕਸਾਨ ਹੋਣ ਤੋਂ ਵੀ ਬਚਾ ਸਕਾਂਗੇ।

 

]]>
Sidhu Moosewala ਦੇ ਨਾਂਅ ‘ਤੇ ਸੜਕ ਦਾ ਉਦਘਾਟਨ https://punjabi.newsd5.in/sidhu-moosewala-%e0%a8%a6%e0%a9%87-%e0%a8%a8%e0%a8%be%e0%a8%82%e0%a8%85-%e0%a8%a4%e0%a9%87-%e0%a8%b8%e0%a9%9c%e0%a8%95-%e0%a8%a6%e0%a8%be-%e0%a8%89%e0%a8%a6%e0%a8%98%e0%a8%be%e0%a8%9f%e0%a8%a8/ Mon, 04 Jul 2022 07:39:08 +0000 https://punjabi.newsd5.in/?p=165732 ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂਅ ‘ਤੇ ਬੁਰਜ ਢਿੱਲਵਾਂ ਤੋਂ ਭੈਣੀ ਚੂਹੜ ਤੱਕ ਬਣੇ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਯਾਦਗਾਰੀ ਮਾਰਗ ਦਾ ਉਦਘਾਟਨ ਬਲਕੌਰ ਸਿੰਘ ਸਿੱਧੂ ਅਤੇ ਸਰਪੰਚ ਬੁਰਜ ਢਿੱਲਵਾਂ ਜਗਦੀਪ ਸਿੰਘ ਢਿੱਲੋਂ ਨੇ ਆਪਣੇ ਕਰਮ ਕਮਲਾਂ ਨਾਲ ਕੀਤਾ।

]]>
ਬਿਜਲੀ ਮੰਤਰੀ ਨੇ ਸੜਕੀ ਹਾਦਸੇ ਦੀ ਸ਼ਿਕਾਰ ਗਰੀਬ ਔਰਤ ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾਇਆ https://punjabi.newsd5.in/%e0%a8%ac%e0%a8%bf%e0%a8%9c%e0%a8%b2%e0%a9%80-%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a9%87-%e0%a8%b8%e0%a9%9c%e0%a8%95%e0%a9%80-%e0%a8%b9%e0%a8%be%e0%a8%a6%e0%a8%b8%e0%a9%87/ Fri, 20 May 2022 14:58:10 +0000 https://punjabi.newsd5.in/?p=158926 ਚੰਡੀਗੜ੍ਹ: ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹਾ ਤਰਨਤਾਰਨ ਦੀ ਗਰੀਬ ਔਰਤ ਜੋ ਪਿਛਲੇ ਦਿਨੀਂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰ ਦਿੱਤਾ ਗਿਆ ਹੈ। ਬਿਜਲੀ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੰਤਰੀ ਨੂੰ ਇਕ ਵੀਡਿਓ ਰਾਹੀਂ ਪਤਾ ਲੱਗਿਆ ਸੀ ਕਿ ਜੰਡੋ ਕੇ ਸਰਹਾਲੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੀ ਵਸਨੀਕ ਸ੍ਰੀਮਤੀ ਸਵਰਨਜੀਤ ਕੌਰ ਪਤਨੀ ਸ. ਦਿਲਬਾਗ ਸਿੰਘ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਗਰਮੀ ਦੇ ਮੌਸਮ ‘ਚ ਬਿਨਾਂ ਬਿਜਲੀ/ਪੱਖੇ ਤੋਂ ਰਹਿ ਰਹੀ ਹੈ।

Navjot Sidhu ਨੂੰ ਲੈ ਗਏ Jail! ਦੇਖੋ ਸਭ ਤੋਂ ਪਹਿਲਾਂ ਲਾਈਵ | D5 Channel Punjabi

ਇਹ ਵੀ ਪਤਾ ਲੱਗਾ ਸੀ ਕਿ ਉਹ ਕੁੱਝ ਸਮਾਂ ਪਹਿਲਾਂ ਇੱਕ ਸੜਕੀ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਅਤੇ ਉਸ ਦੇ ਚੂਲੇ ‘ਤੇ ਸੱਟ ਲੱਗੀ ਹੋਈ ਹੈ, ਜੋ ਕਿ ਤੁਰਨ ਤੇ ਕੰਮ ਕਰਨ ‘ਚ ਅਸਮਰੱਥ ਹੈ। ਜ਼ਿਕਰਯੋਗ ਹੈ ਕਿ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਨਿਗਰਾਨ ਇੰਜੀਨੀਅਰ, ਤਰਨ ਤਾਰਨ ਨੂੰ ਸਬੰਧਤ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਅਤੇ ਉਸ ਔਰਤ ਦੇ ਘਰ ਬਿਜਲੀ ਦਾ ਪ੍ਰਬੰਧ ਕਰਕੇ ਉਸ ਨੂੰ ਗਰਮੀ ਦੇ ਮੌਸਮ ‘ਚ ਕੁਝ ਰਾਹਤ ਦੇਣ ਲਈ ਕਿਹਾ ਸੀ। ਬਿਜਲੀ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸੂਬੇ ਵਿੱਚ ਅਜਿਹੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਬਿਜਲੀ ਬਹਾਲ ਕਰਨ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮਦਦ ਕੀਤੀ ਜਾਵੇ।

]]>
ਕੈਨੇਡਾ ‘ਚ 24 ਸਾਲਾ ਪੰਜਾਬਣ ਦੇ ਕਤਲ ਮਾਮਲੇ ‘ਚ ਗੋਰਾ ਗ੍ਰਿਫ਼ਤਾਰ https://punjabi.newsd5.in/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%9a-24-%e0%a8%b8%e0%a8%be%e0%a8%b2%e0%a8%be-%e0%a8%aa%e0%a9%b0%e0%a8%9c%e0%a8%be%e0%a8%ac%e0%a8%a3-%e0%a8%a6%e0%a9%87-%e0%a8%95%e0%a8%a4/ Thu, 07 Apr 2022 09:18:50 +0000 https://punjabi.newsd5.in/?p=152006 ਨਿਊਯਾਰਕ/ਕਪੂਰਥਲਾ : ਕੈਨੇਡਾ ‘ਚ 24 ਸਾਲਾ ਪੰਜਾਬੀ ਕੁੜੀ ਹਰਮਨਦੀਪ ਕੌਰ ਦੇ ਸਿਰ ‘ਚ ਲੋਹੇ ਦੀ ਰੋਡ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਪੁਲਿਸ ਨੇ ਡੇਨਟ ਓਗਨੀਬੇਨ-ਹੇਬਰਨ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇਕ ਬਿਆਨ ਅਨੁਸਾਰ ਡੇਨਟ ਓਗਨੀਬੇਨ-ਹੇਬੋਰਨ ਦੇ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦੇ ਦੋਸ਼ ਨੂੰ ਮਨਜ਼ੂਰੀ ਦਿੱਤੀ ਗਈ। ਹਰਮਨਦੀਪ ਕੌਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਵਿਚ ਰਹਿੰਦੀ ਸੀ।

Navjot Sidhu ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? ਮਾਫੀਆ ‘ਤੇ Bhagwant Mann ਦਾ ਐਕਸ਼ਨ

ਦੱਸ ਦਈਏ ਕਿ ਹਰਮਨਦੀਪ ਕੌਰ ‘ਤੇ ਇਹ ਹਮਲਾ ਲੰਘੀ 26 ਫਰਵਰੀ 2022 ਨੂੰ ਕੇਲੋਨਾ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਓਕਾਨਾਗਨ ਕੈਂਪਸ ਵਿਚ ਰਾਤ ਦੇ ਸਮੇਂ ਹੋਇਆ ਸੀ। ਇੱਥੇ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਸੀ। ਹਰਮਨਦੀਪ ਸਾਲ 2015 ਵਿਚ ਪੰਜਾਬ ਤੋਂ ਕੈਨੇਡਾ ਆਈ ਸੀ, ਜਿਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਕਪੂਰਥਲਾ ਦਾ ਪਿੰਡ ਸੈਦੋਵਾਲ ਸੀ।

]]>
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੇ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 9 ਜਖਮੀ https://punjabi.newsd5.in/%e0%a8%ae%e0%a8%be%e0%a8%a4%e0%a8%be-%e0%a8%b5%e0%a9%88%e0%a8%b6%e0%a8%a8%e0%a9%8b-%e0%a8%a6%e0%a9%87%e0%a8%b5%e0%a9%80-%e0%a8%a6%e0%a9%87-%e0%a8%a6%e0%a8%b0%e0%a8%b6%e0%a8%a8-%e0%a8%95%e0%a8%b0/ Wed, 09 Mar 2022 07:51:38 +0000 https://punjabi.newsd5.in/?p=148412 ਜੰਮੂ : ਜੰਮੂ ਰਾਸ਼ਟਰੀ ਮਾਰਗ ‘ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰ ਗਿਆ। ਦਰਅਸਲ ਸੁਜਾਨਪੁਰ ਦੇ ਪੁਲ ਨੰਬਰ-3 ‘ਤੇ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਗੱਡੀ ਅਤੇ ਬੱਸ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ।

Punjab Election Result : ਚੋਣ ਨਤੀਜਿਆਂ ਤੋਂ ਪਹਿਲਾਂ ‘ਆਪ’ ਬਾਰੇ NRI ਨੇ ਕੀਤੇ ਵੱਡੇ ਖ਼ੁਲਾਸੇ !

ਜਦੋਂ ਕਿ 9 ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ ਸਵਾਰ ਕਰੀਬ 11 ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ ਅਤੇ ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਫਿਲਹਾਲ ਜ਼ਖਮੀਆਂ ਨੂੰ ਇਲਾਜ਼ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।

]]>
 ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ‘ਚ ਆਵਾਜਾਈ ਠੱਪ, ਠੰਡ ਤੋਂ ਰਾਹਤ ਦੇ ਹਾਲੇ ਨਹੀਂ ਆਸਾਰ  https://punjabi.newsd5.in/%e0%a8%ad%e0%a8%be%e0%a8%b0%e0%a9%80-%e0%a8%ac%e0%a8%b0%e0%a8%ab%e0%a8%bc%e0%a8%ac%e0%a8%be%e0%a8%b0%e0%a9%80-%e0%a8%95%e0%a8%be%e0%a8%b0%e0%a8%a8-%e0%a8%b6%e0%a8%bf%e0%a8%ae%e0%a8%b2%e0%a8%be/ Sun, 23 Jan 2022 10:59:20 +0000 https://punjabi.newsd5.in/?p=142732 ਸ਼ਿਮਲਾ :  ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਵਾਂ ‘ਚ ਭਾਰੀ ਬਰਫ਼ਬਾਰੀ ਆਵਾਜਾਈ ਠੱਪ ਹੋ ਗਈ ਹੈ, ਜਿਸ ਕਾਰਨ ਉੱਪਰੀ ਹਿੱਸਾ ਪੂਰੀ ਤਰ੍ਹਾਂ ਨਾਲ ਸੜਕ ਮਾਰਗ ਤੋਂ ਕੱਟ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਠਿਯੋਗ-ਚੋਪਾਲ ਰੋਡ ਖਿੜਕੀ ਕੋਲ, ਠਿਯੋਗ-ਰੋਹਡੂ ਰੋਡ ਖੜਾਪੱਥਰ ਕੋਲ, ਠਿਯੋਗ-ਰਾਮਪੁਰ ਨਾਰਕੰਡਾ ਤੋਂ, ਸ਼ਿਮਲਾ-ਠਿਯੋਗ ਰੋਡ ਕੁਫਰੀ-ਗਾਲੂ-ਫਾਗੂ ਕੋਲ ਬੰਦ ਹੈ। ਰਾਮਪੁਰ ਲਈ ਵਾਇਆ ਧਾਮੀ-ਕਿਗਲ ਹੁੰਦੇ ਹੋਏ ਬੱਸ ਭੇਜੀ ਜਾ ਰਹੀ ਹੈ। ਸ਼ਿਮਲਾ ਸ਼ਹਿਰ ਦੀਆਂ ਸੜਕਾਂ ਵੀ ਬਰਫ਼ ਨਾਲ ਢੱਕੀਆਂ ਗਈਆਂ ਹਨ ਅਤੇ ਸੜਕਾਂ ਸਾਫ਼ ਕਰਨ ਦਾ ਕੰਮ ਰਾਸ਼ਟਰੀ ਰਾਜਮਾਰਗ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਕਰ ਰਹੇ ਹਨ।

ਕੈਪਟਨ ਨੇ ਸਿਆਸਤ ‘ਚ ਪਾਤਾ ਗਾਹ! ਮੈਦਾਨ ‘ਚ ਉਤਾਰੀ ਆਪਣੀ ਫੌਜ | D5 Channel Punjabi

ਰਾਜਧਾਨੀ ਸ਼ਿਮਲਾ ਦੇ ਨੇੜੇ-ਤੇੜੇ ਟੂਟੂ, ਸਮਰਹਿਲ, ਬਾਲੂਗੰਜ, ਵਿਕਰੀ ਟਨਲ, ਲੱਕੜ ਬਾਜ਼ਾਰ, ਸੰਜੌਲੀ ਛੋਟਾ ਸ਼ਿਮਲਾ ਆਦਿ ਥਾਂਵਾਂ ‘ਤੇ ਆਵਾਜਾਈ ਦੀ ਵਿਵਸਥਾ ਠੱਪ ਪਈ ਹੈ। ਸੂਬੇ ਦੇ ਹੇਠਲੇ ਇਲਾਕਿਆਂ ‘ਚ ਮੀਂਹ ਪੈਣ ਕਾਰਨ ਪੂਰੇ ਪ੍ਰਦੇਸ਼ ‘ਚ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਸ਼ਿਮਲਾ, ਕੁੱਲੂ, ਲਾਹੌਲ ਸਪੀਤੀ, ਕਿੰਨੌਰ, ਚੰਬਾ ‘ਚ ਬਰਫ਼ਬਾਰੀ ਦਾ ਦੌਰਾ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਸੋਲਨ, ਬਿਲਾਸਪੁਰ, ਊਨਾ, ਹਮੀਰਪੁਰ, ਮੰਡੀ, ਕਾਂਗੜਾ ਅਤੇ ਸਿਰਮੌਰ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।

 

]]>
ਸੰਗੀਤ ਜਗਤ ਲਈ ਦੁੱਖ ਭਰੀ ਖ਼ਬਰ, ਮਸ਼ਹੂਰ ਪੰਜਾਬੀ ਗਾਇਕ Diljaan ਦੀ ਸੜਕ ਹਾਦਸੇ ‘ਚ ਮੌਤ https://punjabi.newsd5.in/%e0%a8%b8%e0%a9%b0%e0%a8%97%e0%a9%80%e0%a8%a4-%e0%a8%9c%e0%a8%97%e0%a8%a4-%e0%a8%b2%e0%a8%88-%e0%a8%a6%e0%a9%81%e0%a9%b1%e0%a8%96-%e0%a8%ad%e0%a8%b0%e0%a9%80-%e0%a9%99%e0%a8%ac%e0%a8%b0-%e0%a8%ae/ Tue, 30 Mar 2021 05:09:28 +0000 https://punjabi.newsd5.in/?p=97687 ਕਰਤਾਰਪੁਰ: ਸੰਗੀਤ ਜਗਤ ਲਈ ਬੇਹੱਦ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ, ਦਿਲਜਾਨ ਦੀ ਕਾਰ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ਤੇ ਜੰਡਿਆਲਾ ਗੁਰੂ ਪੁਲ ਦੇ ਕੋਲ ਡਿਵਾਇਡਰ ‘ਚ ਟਕਰਾ ਗਈ।

ਲਓ ਜੀ!ਕਿਸਾਨਾਂ ਨੇ ਲਿਖਤੀ ਕਿਤਾਬ!ਲਿਆ ਬਦਲਾ!ਮੋਦੀ ਤੇ ਤੋਮਰ ਨੂੰ ਦਿੱਤਾ ਕਰਾਰਾ ਜਵਾਬ!ਕਾਨੂੰਨਾਂ ‘ਤੇ ਛਿੜੀ ਨਵੀਂ ਚਰਚਾ!

ਹਾਦਸਾ ਮੰਗਲਵਾਰ ਤੜਕੇ ਕਰੀਬ 3:45 ਵਜੇ ਹੋਇਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੋੜ ਗਈ ਹੈ।

]]>
ਹਾਥਰਸ ‘ਚ ਹੁਣ 6 ਸਾਲਾ ਬੱਚੀ ਨਾਲ ਦਰਿੰਦਗੀ, ਲਾਸ਼ ਲੈ ਕੇ ਸੜਕ ‘ਤੇ ਬੈਠਾ ਪਰਿਵਾਰ https://punjabi.newsd5.in/%e0%a8%b9%e0%a8%be%e0%a8%a5%e0%a8%b0%e0%a8%b8-%e0%a8%9a-%e0%a8%b9%e0%a9%81%e0%a8%a3-6-%e0%a8%b8%e0%a8%be%e0%a8%b2%e0%a8%be-%e0%a8%ac%e0%a9%b1%e0%a8%9a%e0%a9%80-%e0%a8%a8%e0%a8%be%e0%a8%b2-%e0%a8%a6/ Tue, 06 Oct 2020 07:01:11 +0000 https://punjabi.newsd5.in/?p=77362 ਹਾਥਰਸ : ਹਾਥਰਸ ‘ਚ ਅਜੇ ਇੱਕ ਧੀ ਨੂੰ ਇਨਸਾਫ ਮਿਲਿਆ ਨਹੀਂ ਕਿ ਇੱਕ ਹੋਰ ਧੀ ਨੂੰ ਦਰਿੰਦਿਆਂ ਨੇ ਨੌਚ ਦਿੱਤਾ। ਹਾਥਰਸ ਦੀ ਇੱਕ ਹੋਰ ਧੀ ਦੀ ਕੁਕਰਮ ਤੋਂ ਬਾਅਦ ਮੌਤ ਹੋ ਗਈ ਹੈ। 15 ਦਿਨ ਪਹਿਲਾਂ ਸਾਦਾਬਾਦ ਖੇਤਰ ਦੇ ਮਈ ਜਟੋਈ ਨਿਵਾਸੀ 6 ਸਾਲਾ ਬੱਚੀ ਦੇ ਨਾਲ ਅਲੀਗੜ ਜਿਲ੍ਹੇ ਦੇ ਇਗਲਾਸ ਪਿੰਡ ‘ਚ ਜ਼ਬਰ ਜ਼ਿਨਾਹ ਦੀ ਘਟਨਾ ਹੋਈ ਸੀ। ਕੁੜੀ ਦਾ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ ਜਿਸ ਦੌਰਾਨ ਉਸਦੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਗੁੱਸਾਏ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਸੜਕ ‘ਤੇ ਰੱਖਕੇ ਜਾਮ ਲਗਾ ਦਿੱਤਾ।

🔴 Live 🔴 ਰਾਹੁਲ ਗਾਂਧੀ ਦਾ ਵੱਡਾ ਐਲਾਨ! ਪੰਜਾਬ ਦੀ ਸਿਆਸਤ ‘ਚ ਆਇਆ ਭੂਚਾਲ! ਸੋਚਾਂ ‘ਚ ਪਾਈ ਮੋਦੀ ਸਰਕਾਰ!

ਗੁੱਸਾਏ ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਸਹੀ ਆਰੋਪੀ ਨਹੀਂ ਫੜਿਆ ਜਾਵੇਗਾ ਅਤੇ ਇਗਲਾਸ ਐੱਸ.ਓ. ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ ਤੱਦ ਤੱਕ ਉਸ ਬੱਚੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਮੌਕੇ ‘ਤੇ ਭਾਰੀ ਮਾਤਰਾ ‘ਚ ਪੁਲਿਸ ਫੋਰਸ ਤੈਨਾਤ ਹੈ। ਮਾਮਲੇ ‘ਚ ਪੁਲਿਸ ਨੇ ਆਰੋਪੀ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੈ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਠੀਕ ਆਰੋਪੀ ਨੂੰ ਨਹੀਂ ਫੜਿਆ ਹੈ। ਉੱਤਰ ਪ੍ਰਦੇਸ਼ ‘ਚ ਲਗਾਤਾਰ ਵੱਧ ਰਹੇ ਕੁਕਰਮ ਦੇ ਮਾਮਲੇ ਯੋਗੀ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਰਿਹਾ ਹੈ।

]]>
ਪੋਂਪੀਓ ਨੇ ਚੀਨ ਦੇ ਨਾਲ ਹਿੰਸਕ ਝੜਪ ‘ਚ ਸ਼ਹੀਦ ਹੋਏ ਜਵਾਨਾਂ ਪ੍ਰਤੀ ਪ੍ਰਗਟ ਕੀਤੀ ਡੂੰਘੀ ਹਮਦਰਦੀ https://punjabi.newsd5.in/%e0%a8%aa%e0%a9%8b%e0%a8%82%e0%a8%aa%e0%a9%80%e0%a8%93-%e0%a8%a8%e0%a9%87-%e0%a8%9a%e0%a9%80%e0%a8%a8-%e0%a8%a6%e0%a9%87-%e0%a8%a8%e0%a8%be%e0%a8%b2-%e0%a8%b9%e0%a8%bf%e0%a9%b0%e0%a8%b8%e0%a8%95/ Fri, 19 Jun 2020 07:29:51 +0000 https://punjabi.newsd5.in/?p=69281 ਵਾਸ਼ਿੰਗਟਨ : ਲੱਦਾਖ ਦੀ ਗਲਵਾਨ ਘਾਟੀ ‘ਚ ਚੀਨ ਦੇ ਸੈਨਿਕਾਂ ਦੇ ਨਾਲ ਹੋਈ ਹਿੰਸਕ ਝੜਪ ‘ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੇ ਪ੍ਰਤੀ ਅਮਰੀਕਾ ਨੇ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਵੀਰਵਾਰ ਨੂੰ ਸੀਨੀਅਰ ਚੀਨੀ ਡਿਪਲੋਮੈਟ ਯਾਂਗ ਜਿਏਚੀ ਨਾਲ ਹਵਾਈ ਵਿਖੇ ਬੈਠਕ ਕੀਤੀ। ਬੈਠਕ ਤੋਂ ਬਾਅਦ ਮਾਈਕ ਪੋਂਪੀਓ ਨੇ ਕਿਹਾ, ” ਬੀਤੇ ਦਿਨੀਂ ਚੀਨ ਦੇ ਨਾਲ ਹੋਈ ਹਿੰਸਕ ਝੜਪ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਮਾਰੇ ਜਾਣ ‘ਤੇ ਭਾਰਤ ਦੇ ਲੋਕਾਂ ਪ੍ਰਤੀ ਅਸੀਂ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।”

1962-65 ਤੇ 1971 ਦੀ ਜੰਗ ਲੜ੍ਹਨ ਵਾਲੇ ਕੈਪਟਨ ਤੋਂ ਸੁਣੋ ਹੱਡਬੀਤੀ | ਘਰ ਬਹਿ ਕੇ ਬੜ੍ਹਕਾਂ ਮਾਰਨ ਵਾਲੇ ਆਹ ਸੁਣਨ

ਮਾਈਕ ਪੋਂਪੀਓ ਅਤੇ ਚੀਨੀ ਡਿਪਲੋਮੈਟ ਯਾਂਗ ਜਿਏਚੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਨੇ ਲੱਦਾਖ ਹਿੰਸਕ ਝੜਪ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇੱਕ ਦਿਨ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੇਕਨੈਨੀ ਨੇ ਇਹ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਲੱਦਾਖ ‘ਚ ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਦੀ ਪੂਰੀ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਲੱਦਾਖ ‘ਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤੀ ਅਤੇ ਚੀਨੀ ਟੁਕੜੀਆਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ। ਇਸ ਦੇ ਨਾਲ ਹੀ ਕੈਲੀ ਮੇਕਨੈਨੀ ਨੇ ਕਿਹਾ ਕਿ ਭਾਰਤ-ਚੀਨ ਸੀਮਾ ਦੇ ਹਾਲਾਤਾਂ ਬਾਰੇ ਬੀਤੀ 2 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਸ ‘ਚ ਚਰਚਾ ਕੀਤੀ ਸੀ।

]]>
ਸੰਨੀ ਦਿਓਲ ਫਿਲਮੀ ਸਟਾਇਲ ‘ਚ ਕਰ ਰਿਹਾ ਰੋਡ ਸ਼ੋਅ, ਘਰਾਂ ‘ਚੋਂ ਬਾਹਰ ਨਿਕਲੇ ਲੋਕ, ਰਸਤੇ ਹੋ ਗਏ ਜਾਮ ! https://punjabi.newsd5.in/%e0%a8%b8%e0%a9%b0%e0%a8%a8%e0%a9%80-%e0%a8%a6%e0%a8%bf%e0%a8%93%e0%a8%b2-%e0%a8%ab%e0%a8%bf%e0%a8%b2%e0%a8%ae%e0%a9%80-%e0%a8%b8%e0%a8%9f%e0%a8%be%e0%a8%87%e0%a8%b2-%e0%a8%9a-%e0%a8%95%e0%a8%b0-2/ Thu, 02 May 2019 13:23:07 +0000 https://punjabi.newsd5.in/?p=48314

]]>