requested – D5 News https://punjabi.newsd5.in Truth Seeking News Network. Thu, 21 Jul 2022 10:49:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png requested – D5 News https://punjabi.newsd5.in 32 32 ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ https://punjabi.newsd5.in/%e0%a8%b6%e0%a8%b9%e0%a9%80%e0%a8%a6%e0%a9%80-%e0%a8%b8%e0%a8%be%e0%a8%95%e0%a8%be-%e0%a8%b8%e0%a9%8d%e0%a8%b0%e0%a9%80-%e0%a8%aa%e0%a9%b0%e0%a8%9c%e0%a8%be-%e0%a8%b8%e0%a8%be%e0%a8%b9%e0%a8%bf/ Thu, 21 Jul 2022 10:49:52 +0000 https://punjabi.newsd5.in/?p=168338 ਪਾਕਿਸਤਾਨ ’ਚ ਹੋਣ ਵਾਲੇ ਸਮਾਗਮਾਂ ’ਚ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਜਾਣਾ ਹੈ ਵਿਸ਼ੇਸ਼ ਜਥਾ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ 30 ਅਕਤੂਬਰ 2022 ਨੂੰ ਮਨਾਈ ਜਾ ਰਹੀ ਹੈ।

ਇਕ ਮਸ਼ੀਨ ਨੇ ਹੀ ਕਿਸਾਨਾਂ ਦਾ ਕੰਮ ਕਰਤਾ ਸੌਖਾ, ਗੋਰੇ ਵੀ ਕਰਦੇ ਨੇ ਫ਼ੋਨ ਕਰਕੇ ਮਿੰਨਤਾਂ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਕੀਤੇ ਜਾਣੇ ਹਨ, ਉਥੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵੀ ਸ਼ਤਾਬਦੀ ਮੌਕੇ ਵਿਸ਼ੇਸ ਸਮਾਗਮ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ ਸ਼੍ਰੋਮਣੀ ਕਮਟੀ ਦੇ ਹਲਕਾ ਮੈਂਬਰ ਸਾਹਿਬਾਨ ਪਾਸੋਂ ਸਿਫਾਰਸ਼ ਕਰਵਾ ਕੇ ਆਪਣੀ ਰਿਹਾਇਸ਼ ਦੇ ਸਬੂਤ (ਆਧਾਰ ਕਾਰਡ, ਵੋਟਰ ਕਾਰਡ ਤੇ ਰਾਸ਼ਨ ਕਾਰਡ ਆਦਿ) ਅਤੇ ਪਾਸਪੋਰਟ ਸਾਇਜ਼ ਫੋਟੋ ਸਮੇਤ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ 5 ਅਗਸਤ 2022 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ।

]]>
 ‘ਮੈਨੂੰ ਮਿਲ ਰਹੀ ਪੈਨਸ਼ਨ ਲੋਕ ਹਿੱਤਾਂ ਲਈ ਕੀਤੀ ਜਾਵੇ ਇਸਤੇਮਾਲ’ https://punjabi.newsd5.in/%e0%a8%ae%e0%a9%88%e0%a8%a8%e0%a9%82%e0%a9%b0-%e0%a8%ae%e0%a8%bf%e0%a8%b2-%e0%a8%b0%e0%a8%b9%e0%a9%80-%e0%a8%aa%e0%a9%88%e0%a8%a8%e0%a8%b6%e0%a8%a8-%e0%a8%b2%e0%a9%8b%e0%a8%95-%e0%a8%b9/ Thu, 17 Mar 2022 08:16:52 +0000 https://punjabi.newsd5.in/?p=149515 ਚੰਡੀਗੜ੍ਹ : ਵੱਡੀ ਖ਼ਬਰ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਹ ਚਿੱਠੀ ਟਵੀਟ ਵੀ ਕੀਤੀ ਹੈ। ਉਨ੍ਹਾਂ ਨੇ ਚਿੱਠੀ ‘ਚ ਲਿਖਿਆ ਹੈ ਕਿ ਮੇਰੀ ਸਾਬਕਾ ਐੱਮ.ਐੱਲ.ਏ. ਦੇ ਤੌਰ ‘ਤੇ ਮੇਰੀ ਬਣਦੀ ਪੈਨਸ਼ਨ ਲੋਕਾਂ ਦੇ ਹਿੱਤਾਂ ਲਈ ਵਰਤੀ ਜਾਵੇ, ਮੈਨੂੰ ਨਾ ਭੇਜੀ ਜਾਵੇ।

]]>
ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੰਨੀ ਦਿਓਲ ! https://punjabi.newsd5.in/sunny-deol-tweet-on-farmers/ Thu, 12 Nov 2020 05:51:59 +0000 https://punjabi.newsd5.in/?p=80162 ਗੁਰਦਾਸਪੁਰ : ਗੁਰਦਾਸਪੁਰ ਤੋਂ ਸਾਂਸਦ ਅਤੇ ਅਦਾਕਾਰ ਸੰਨੀ ਦਿਓਲ ਨੇ ਖੇਤੀ ਕਾਨੂੰਨਾਂ ਤੋਂ ਨਾਰਾਜ਼ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਸਾਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 13 ਨਵੰਬਰ ਨੂੰ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਦਿੱਲੀ ‘ਚ ਹੋਣ ਵਾਲੀ ਗੱਲਬਾਤ ‘ਚ ਹਿੱਸਾ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਸੱਦੇ ‘ਤੇ ਫੈਸਲਾ ਲੈਣ ਲਈ ਕਿਸਾਨ ਸੰਗਠਨਾਂ ਨੇ ਬੈਠਕ ਬੁਲਾਈ ਹੈ।

ਉਨ੍ਹਾਂ ਲਿਖਿਆ ਕਿ ਪੰਜਾਬ ਦੇ ਹਾਲਾਤ ਨੂੰ ਧਿਆਨ ‘ਚ ਰੱਖਦੇ ਹੋਏ ਸੰਗਠਨਾਂ ਦੇ ਆਗੂ ਇਸ ਸੱਦੇ ਨੂੰ ਸਵੀਕਾਰ ਕਰਨ ਅਤੇ ਬੈਠਕ ‘ਚ ਜ਼ਰੂਰ ਹਿੱਸਾ ਲੈਣ। ਉਨ੍ਹਾਂ ਲਿਖਿਆ ਕਿ ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਸਮੱਸਿਆ, ਵਿਵਾਦ ਤੇ ਮੰਗਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲਿਆ ਹੈ। ਇਸ ਲਈ ਕਿਸਾਨ ਇਸ ਸੱਦੇ ਨੂੰ ਅਸਵੀਕਾਰ ਨਾ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਚਿੰਤਕ ਹਨ।

]]>