recruitments – D5 News https://punjabi.newsd5.in Truth Seeking News Network. Mon, 28 Jun 2021 04:34:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png recruitments – D5 News https://punjabi.newsd5.in 32 32 ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ : ਪੰਜਾਬ ਪੁਲਿਸ ਵੱਲੋਂ ਚਾਹਵਾਨ ਉਮੀਦਵਾਰਾਂ ਲਈ ਮੁਫ਼ਤ ਫਿਜ਼ੀਕਲ ਟੈਸਟ ਕੋਚਿੰਗ ਸ਼ੁਰੂ https://punjabi.newsd5.in/%e0%a8%b8%e0%a8%ac-%e0%a8%87%e0%a9%b0%e0%a8%b8%e0%a8%aa%e0%a9%88%e0%a8%95%e0%a8%9f%e0%a8%b0%e0%a8%be%e0%a8%82-%e0%a8%85%e0%a8%a4%e0%a9%87-%e0%a8%95%e0%a8%be%e0%a8%82%e0%a8%b8%e0%a8%9f%e0%a9%87/ Mon, 28 Jun 2021 04:34:51 +0000 https://punjabi.newsd5.in/?p=109902 ਪੰਜਾਬ ਪੁਲਿਸ ਵੱਲੋਂ ਪਹਿਲੇ ਦਿਨ ਸਾਰੇ ਜ਼ਿਲਿਆਂ ਵਿੱਚ ਕਰਵਾਈ ਗਈ ਸਪੈਸ਼ਲ ਰਨ ਵਿੱਚ ਹਜ਼ਾਰਾਂ ਉਮੀਦਵਾਰਾਂ ਨੇ ਲਿਆ ਹਿੱਸਾ

ਇਸ ਕਦਮ ਦਾ ਉਦੇਸ਼ ਅਗਾਮੀ ਪੁਲਿਸ ਭਰਤੀਆਂ ਵਿੱਚ ਹਿੱਸਾ ਲੈਣ ਲਈ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਪਦਾਨ ਕਰਨਾ: ਡੀ.ਜੀ.ਪੀ. ਦਿਨਕਰ ਗੁਪਤਾ

 ਚੰਡੀਗੜ੍ਹ : ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਪੁਲਿਸ ਫੋਰਸ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਦੇ ਮੁਫਤ ਕੋਚਿੰਗ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਾਰੇ ਸੀ.ਪੀਜ਼ / ਐਸ.ਐਸ.ਪੀਜ਼ ਨੇ ਅੱਜ ਆਪਣੇ ਸਬੰਧਤ ਜ਼ਿਲਿਆਂ ਦੀਆਂ ਪੁਲਿਸ ਲਾਈਨਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਸਪੈਸ਼ਲ ਰਨ ਅਤੇ ਲੰਬੀ ਛਾਲ ਤੇ ਉੱਚੀ ਛਾਲ ਦੀ ਸਿਖਲਾਈ ਦੇ ਕੇ ਵੱਖ ਵੱਖ ਫਿਜ਼ੀਕਲ ਟਰਾਇਲਾਂ ਲਈ ਮੁਫਤ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਸਮੇਤ ਹਜ਼ਾਰਾਂ ਉਮੀਦਵਾਰਾਂ ਨੇ ਮੁਫਤ ਕੋਚਿੰਗ ਲਈ ਆਪਣਾ ਨਾਮ ਦਰਜ ਕਰਵਾਇਆ ਅਤੇ ਪਹਿਲੇ ਦਿਨ ਕਰਵਾਈ ਗਈ ਸਪੈਸ਼ਲ ਰਨ ਵਿੱਚ ਹਿੱਸਾ ਲਿਆ।

🔴LIVE : ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ !ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ MLA ! ਨਵਜੋਤ ਸਿੱਧੂ ਦਾ ਧਮਾਕਾ !

ਇਸ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4362 ਕਾਂਸਟੇਬਲਾਂ ਦੀ ਭਰਤੀ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਉਲੀਕੀ ਗਈ ਹੈ ਜਿਸ ਲਈ ਅਰਜ਼ੀ ਫਾਰਮ ਜੁਲਾਈ, 2021 ਦੇ ਅੱਧ ਤੱਕ ਕੱਢੇ ਜਾਣਗੇ। ਇਸ ਭਰਤੀ ਵਿੱਚ ਪੰਜਾਬ ਪੁਲਿਸ ਦੇ ਜ਼ਿਲਾ ਕਾਡਰ ਵਿੱਚ 2016 ਅਤੇ ਆਰਮਡ ਕਾਡਰ ਵਿੱਚ 2346 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਓ.ਐਮ.ਆਰ. ਅਧਾਰਤ ਐਮ.ਸੀ.ਕਿਊ. ਲਿਖਤੀ ਟੈਸਟ 25-26 ਸਤੰਬਰ, 2021 ਨੂੰ ਹੋਵੇਗਾ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਿੱਥੇ ਇਸ ਭਰਤੀ ਲਈ ਤਿਆਰੀ ਵਾਸਤੇ ਜਨਤਕ ਥਾਵਾਂ, ਜਨਤਕ ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨ ਦੇ ਗਰਾਊਂਡ ਪਹਿਲਾਂ ਹੀ ਖੋਲ ਦਿੱਤੇ ਗਏ ਹਨ, ਓਥੇ ਹੀ ਪੁਲਿਸ ਵੱਲੋਂ ਕੋਚਾਂ ਅਤੇ ਲੋੜੀਂਦੇ ਖੇਡ ਉਪਕਰਨਾਂ ਜਿਸ ਵਿੱਚ ਉਮੀਦਵਾਰਾਂ ਦੀ ਤਿਆਰੀ ਲਈ ਹਾਈ ਜੰਪ ਸਟੈਂਡ/ਗੱਦੇ ਅਤੇ ਲੰਬੀ ਛਾਲ ਵਾਸਤੇ ਬੁਨਿਆਦੀ ਢਾਂਚਾ ਸ਼ਾਮਲ ਹੈ, ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ

ਉਨਾਂ ਕਿਹਾ ਕਿ ਡਰਿਲ ਇੰਸਟ੍ਰਕਟਰਾਂ ਦੀ ਨਿਗਰਾਨੀ ਹੇਠ ਲੱਗਣ ਵਾਲੀਆਂ ਕੋਚਿੰਗ ਕਲਾਸਾਂ ਦੇ ਸਵੇਰੇ ਅਤੇ ਸ਼ਾਮ, ਦੋ ਸੈਸ਼ਨ ਹੋਣਗੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ, “ਇਹ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰਨ ਦਾ ਉਦੇਸ਼ ਹਰੇਕ ਸੰਭਾਵੀ ਉਮੀਦਵਾਰ ਨੂੰ ਅਗਾਮੀ ਪੁਲਿਸ ਭਰਤੀਆਂ ਵਿਚ ਹਿੱਸਾ ਲੈਣ ਲਈ ਨਿਰਪੱਖ ਅਤੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।” ਉਨਾਂ ਕਿਹਾ ਕਿ ਪੀ.ਐਸ.ਟੀ. ਭਰਤੀ ਪ੍ਰਕਿਰਿਆ ਦਾ ਇਕ ਜ਼ਰੂਰੀ ਹਿੱਸਾ ਹੈ। ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ 3 ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ।

ਬਾਦਲਾਂ ਦੀ ਉਮੀਦਾਂ ‘ਤੇ ਫਿਰਿਆ ਪਾਣੀ,ਹੱਥਾਂ ਚੋਂ ਨਿਕਲ ਗਿਆ ਸੁਨਹਿਰੀ ਮੌਕਾ || D5 Channel Punjabi

ਡੀ.ਜੀ.ਪੀ. ਨੇ ਕਿਹਾ ਕਿ ਭਰਤੀ ਪ੍ਰਕਿਰਿਆ ਚੱਲਣ ਤੱਕ ਮੁਫ਼ਤ ਕੋਚਿੰਗ ਕਲਾਸਾਂ ਜਾਰੀ ਰਹਿਣਗੀਆਂ ਅਤੇ ਮੁਫਤ ਕੋਚਿੰਗ ਲੈੈਣ ਦਾ ਕੋਈ ਵੀ ਚਾਹਵਾਨ ਉਮੀਦਵਾਰ ਸਬੰਧਤ ਜ਼ਿਲਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਮੰਤਵ ਲਈ ਹਰਕੇ ਜ਼ਿਲੇ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਵੱਖ-ਵੱਖ ਕਾਡਰਾਂ ਵਿਚ 824 ਸਬ-ਇੰਸਪੈਕਟਰਾਂ, 787 ਹੈੱਡ ਕਾਂਸਟੇਬਲਾਂ, 7788 ਕਾਂਸਟੇਬਲਾਂ ਦੀ ਸਿੱਧੀ ਨਿਯੁਕਤੀ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।

🔴LIVE : ਕਿਸਾਨਾਂ ਨੇ ਮੁੜ ਹਿਲਾਤਾ ਚੰਡੀਗੜ੍ਹ,ਪਰਚੇ ਕਰਨੇ ਪਏ ਮਹਿੰਗੇ!ਜਥੇਬੰਦੀਆਂ ਦੀ ਸਿੱਧੀ ਚਿਤਾਵਨੀ!

ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦੀ ਵਰਤੋਂ ਕਰਦਿਆਂ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਲਈ ਸਰਗਰਮੀ ਨਾਲ ਤਿਆਰੀਆਂ ਸ਼ੁਰੂ ਕਰਨ। ਉਨਾਂ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਇਸ ਦੌਰਾਨ ਕੋਵਿਡ ਮਹਾਂਮਾਰੀ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਜ਼ਿਲਾ ਪੁਲਿਸ ਇਕਾਈਆਂ ਨੂੰ ਸਾਰੀਆਂ ਗਤੀਵਿਧੀਆਂ ਖੁੱਲੇ ਵਿੱਚ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

]]>
ਪੰਜਾਬ ਸਰਕਾਰ ਵਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a8%b2%e0%a9%8b%e0%a8%82-5-%e0%a8%86%e0%a8%af%e0%a9%81%e0%a8%b0%e0%a8%b5%e0%a9%87%e0%a8%a6/ Fri, 04 Dec 2020 13:19:22 +0000 https://punjabi.newsd5.in/?p=81579 ਚੰਡੀਗੜ, 4 ਦਸੰਬਰ:
ਸੂਬੇ ਭਰ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਸ਼ੁੱਕਰਵਾਰ ਨੂੰ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ
।
ਇਸ ਲਈ ਪੰਜਾਬ ਵਿੱਚ 137 ਆਯੁਰਵੈਦਾ ਹੈਲਥ ਐਂਡ ਵੈਲਨੈੱਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੁਹਾਲੀ ਅਤੇ ਮੋਗਾ ਵਿਚ 50 ਬੈੱਡਾਂ ਦੀ ਸਮਰੱਥਾ ਵਾਲੇ 2 ਆਯੁਰਵੈਦ ਹਸਪਤਾਲਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ।
ਇਸ ਮੌਕੇ ਡਾਇਰੈਕਟਰ, ਆਯੁਰਵੇਦਾ ਡਾ. ਪੂਨਮ ਵਸੀਸ਼ਟ, ਸਿਹਤ ਮੰਤਰੀ ਦੇ ਓਐਸਡੀ ਸ੍ਰੀ ਬਲਵਿੰਦਰ ਸਿੰਘ, ਆਯੁਰਵੈਦ ਮੈਡੀਕਲ ਅਫ਼ਸਰ ਸ੍ਰੀ ਰਾਜੀਵ ਮਹਿਤਾ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
-NAV GILL
]]>
ਆਂਗਣਵਾੜੀ ਮੁਲਾਜ਼ਮਾਂ ਤੇ ਵਰਕਰਾਂ ਦੇ ਆਸ਼ਰਿਤਾਂ ਦੀ ਤਰਸ ਦੇ ਆਧਾਰ ਉਤੇ ਨਿਯੁਕਤੀ ਸਬੰਧੀ ਸ਼ਰਤਾਂ ਵਿੱਚ ਛੋਟ: ਅਰੁਨਾ ਚੌਧਰੀ https://punjabi.newsd5.in/%e0%a8%86%e0%a8%82%e0%a8%97%e0%a8%a3%e0%a8%b5%e0%a8%be%e0%a9%9c%e0%a9%80-%e0%a8%ae%e0%a9%81%e0%a8%b2%e0%a8%be%e0%a8%9c%e0%a8%bc%e0%a8%ae%e0%a8%be%e0%a8%82-%e0%a8%a4%e0%a9%87-%e0%a8%b5%e0%a8%b0/ Tue, 24 Nov 2020 16:11:39 +0000 https://punjabi.newsd5.in/?p=80940 ਚੰਡੀਗੜ੍ਹ, 24 ਨਵੰਬਰ
ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮੰਗਲਵਾਰ ਨੂੰ ਆਂਗਨਵਾੜੀ ਵਰਕਰਾਂ ਦੇ ਆਸ਼ਰਿਤਾਂ ਦੀ ਤਰਸ ਦੇ ਆਧਾਰ ਉਤੇ ਨੌਕਰੀ ਸਿਰਫ਼ ਵਿਧਵਾ ਨੂੰਹ ਨੂੰ ਦੇਣ ਵਾਲੀ ਸ਼ਰਤ ਨੂੰ ਹਟਾਉਣ ਦਾ ਐਲਾਨ ਕਰਦਿਆਂ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।
ਅੱਜ ਇੱਥੇ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਤਿੰਨ ਆਂਗਨਵਾੜੀ ਵਰਕਰ ਤੇ ਹੈਲਪਰਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਤਰਸ ਦੇ ਆਧਾਰ ਉਤੇ ਨਿਯੁਕਤੀ ਸਬੰਧੀ ਮੌਜੂਦਾ ਸ਼ਰਤ ਸਿਰਫ਼ ਵਿਧਵਾ ਨੂੰਹ ਨੂੰ ਪਹਿਲ ਦੇਣਾ ਹੈ, ਜਿਸ ਨੂੰ ਹੁਣ ਬਦਲ ਕੇ ਕੋਈ ਵੀ ਆਸ਼ਰਿਤ ਕੀਤਾ ਜਾਵੇਗਾ। ਵਰਕਰਾਂ ਤੇ ਹੈਲਪਰਾਂ ਨੂੰ ਐਕਸ ਗ੍ਰੇਸ਼ੀਆ ਪਹਿਲਾਂ 70 ਸਾਲ ਦੀ ਉਮਰ ਬਾਅਦ ਮਿਲਦਾ ਸੀ, ਜਦੋਂ ਕਿ ਸੇਵਾ ਮੁਕਤੀ ਦੀ ਉਮਰ 65 ਸਾਲ ਸੀ। ਹੁਣ ਵਰਕਰ ਤੇ ਹੈਲਪਰ ਐਕਸ ਗ੍ਰੇਸ਼ੀਆ ਲਈ 60 ਤੋਂ 65 ਸਾਲ ਦੀ ਉਮਰ ਤੱਕ ਕਦੇ ਵੀ ਦਾਅਵਾ ਪੇਸ਼ ਕਰ ਸਕਦੀਆਂ ਹਨ।
ਕੈਬਨਿਟ ਮੰਤਰੀ ਨੇ ਆਂਗਨਵਾੜੀ ਹੈਲਪਰਾਂ ਤੋਂ ਆਂਗਨਵਾੜੀ ਵਰਕਰਾਂ ਦੀ ਤਰੱਕੀ ਸਬੰਧੀ ਗ੍ਰੈਜੂਏਸ਼ਨ ਦੀ ਸ਼ਰਤ ਨੂੰ ਵੀ ਘਟਾ ਕੇ 12ਵੀਂ ਪਾਸ ਦੇ ਨਾਲ ਪੰਜ ਸਾਲ ਦਾ ਤਜਰਬਾ ਕਰ ਦਿੱਤਾ ਗਿਆ ਹੈ।ਵਰਕਰਾਂ ਨੂੰ ਸਮਾਰਟ ਫੋਨ ਦੇਣ ਦੀ ਮੰਗ ਉਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਰੀ ਕੇਂਦਰ ਸਰਕਾਰ ਵੱਲੋਂ ਫੋਨਾਂ ਦੀ ਖ਼ਰੀਦ ਸਬੰਧੀ ਮਾਪਦੰਡ ਤੈਅ ਨਾ ਕਰਨ ਕਾਰਨ ਹੋਈ ਹੈ, ਜਿਸ ਕਾਰਨ ਖ਼ਰੀਦ ਪ੍ਰਕਿਰਿਆ ਸ਼ੁਰੂ ਨਹੀਂ ਹੋ ਰਹੀ। ਜਿਵੇਂ ਹੀ ਤੈਅਸ਼ੁਦਾ ਮਾਪਦੰਡ ਭਾਰਤ ਸਰਕਾਰ ਤੋਂ ਪ੍ਰਾਪਤ ਹੋਣਗੇ, ਖ਼ਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਆਂਗਨਵਾੜੀ ਸੈਂਟਰਾਂ ਵਿੱਚ ਬੁਨਿਆਦੀ ਸਹੂਲਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਸਾਰੇ ਸੈਂਟਰਾਂ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਦਸੰਬਰ 2020 ਦੇ ਅੰਤ ਤੱਕ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।
ਸ੍ਰੀਮਤੀ ਅਰੁਨਾ ਚੌਧਰੀ ਨੇ ਆਂਗਨਵਾੜੀ ਸੈਂਟਰਾਂ ਦੀਆਂ ਇਮਾਰਤਾਂ ਦੇ ਕਿਰਾਏ ਦਾ ਮਾਮਲਾ ਵੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਥਾਂ ਆਪਣੇ ਹੱਥ ਵਿੱਚ ਲੈਣ ਲਈ ਵੀ ਚਾਰਾਜੋਈ ਕਰਨ ਦੀ ਗੱਲ ਆਖੀ। ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਲਗਪਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਉਨ੍ਹਾਂ ਪੋਸ਼ਣ ਅਭਿਆਨ ਅਧੀਨ ਆਂਗਣਵਾੜੀ ਵਰਕਰਾਂ ਨੂੰ ‘ਪ੍ਰਦਰਸ਼ਨ ਪ੍ਰੇਰਕ ਰਾਸ਼ੀ’ (ਪਰਫਾਰਮੈਂਸ ਇਨਸੈਂਟਿਵ) ਜਲਦੀ ਜਾਰੀ ਕਰਵਾਉਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਨਵੇਂ ਮੁੱਖ ਆਂਗਣਵਾੜੀ ਸੈਂਟਰ ਮਨਜ਼ੂਰ ਹੋਣ ਮਗਰੋਂ ਮਿੰਨੀ ਆਂਗਣਵਾੜੀ ਸੈਂਟਰਾਂ ਨੂੰ ਮੁੱਖ ਆਂਗਣਵਾੜੀ ਸੈਂਟਰਾਂ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਯੋਜਨਾ ਦੇ ਫਾਰਮ ਭਰਵਾਉਣ ਲਈ 100 ਰੁਪਏ ਪ੍ਰਤੀ ਵਰਕਰ ਅਤੇ 50 ਪ੍ਰਤੀ ਹੈਲਪਰ ਦੇਣ ਦਾ ਵੀ ਐਲਾਨ ਕੀਤਾ।
ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਜੂਨ 2020 ਵਿੱਚ ਬਜਟ ਪ੍ਰਾਪਤ ਹੋਇਆ ਸੀ, ਜੋ ਸਮੂਹ ਜਿ਼ਲ੍ਹਾ ਪ੍ਰੋਗਰਾਮ ਅਫ਼ਸਰਾਂ ਨੂੰ ਵੰਡ ਦਿੱਤਾ ਗਿਆ। ਉਨ੍ਹਾਂ ਵੱਲੋਂ ਬਣਦੇ ਸਮੇਂ ਦੀ ਮਾਣ ਭੱਤੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਸਮੇਂ ਦੀ ਪੈਂਡਿੰਗ ਲਾਇਬਿਲਟੀ ਪ੍ਰਾਪਤ ਹੋ ਗਈ ਹੈ, ਜਲਦੀ ਬਜਟ ਦੀ ਵੰਡ ਕਰ ਦਿੱਤੀ ਜਾਵੇਗੀ। ਤਿੰਨ ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿੱਚ ਯਕੀਨੀ ਬਣਾਉਣ ਅਤੇ ਪ੍ਰਾਇਮਰੀ ਸਕੂਲਾਂ ਤੋਂ ਬਾਹਰ ਪ੍ਰਾਈਵੇਟ ਇਮਾਰਤਾਂ ਵਿੱਚ ਚੱਲ ਰਹੇ ਆਂਗਨਵਾੜੀ ਸੈਂਟਰਾਂ ਨੂੰ ਸਕੂਲਾਂ ਵਿੱਚ ਤਬਦੀਲ ਕਰਨ ਦਾ ਮੁੱਦਾ ਸਕੂਲ ਸਿੱਖਿਆ ਮੰਤਰੀ ਕੋਲ ਉਠਾ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਵਧਾਉਣ, ਕੇਂਦਰੀ ਮਾਣਭੱਤੇ ਵਿੱਚ ਕਟੌਤੀ ਅਤੇ ਹੋਰ ਵਿੱਤੀ ਮੰਗਾਂ ਦਾ ਮੁੱਦਾ ਵਿੱਤ ਵਿਭਾਗ ਕੋਲ ਉਠਾ ਕੇ ਇਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਵਿਪੁਲ ਉਜਵਲ, ਜੁਆਇੰਟ ਸਕੱਤਰ ਵਿੰਮੀ ਭੁੱਲਰ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡੀ.ਪੀ.ਓ. ਸੁਖਦੀਪ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨਾਂ ਵੱਲੋਂ ਹਰਗੋਬਿੰਦ ਕੌਰ, ਜਸਬੀਰ ਕੌਰ, ਸਤਵੰਤ ਕੌਰ, ਊਸ਼ਾ ਰਾਣੀ, ਸੁਭਾਸ਼ ਰਾਣੀ, ਹਰਜੀਤ ਕੌਰ, ਸਰੋਜ ਛੱਪੜੀਵਾਲਾ, ਸੁਨੀਲ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।
-NAV GILL
]]>
ਪੰਜਾਬ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਪ੍ਰਾਜੈਕਟਾਂ ਤਹਿਤ ਬਕਾਇਆ ਭੁਗਤਾਨਾਂ ਦੀ ਅਦਾਇਗੀ ਲਈ 405.34 ਕਰੋੜ ਰੁਪਏ ਜਾਰੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a8%b2%e0%a9%8b%e0%a8%82-%e0%a8%b5%e0%a9%b1%e0%a8%96-%e0%a8%b5%e0%a9%b1%e0%a8%96-%e0%a8%af/ Thu, 12 Nov 2020 16:21:43 +0000 https://punjabi.newsd5.in/?p=80210 ਚੰਡੀਗੜ, 12 ਨਵੰਬਰ:

ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਵੱਖ-ਵੱਖ ਯੋਜਨਾਵਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਅਦਾਇਗੀ ਲਈ 405.34 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਜਿਸ ਵਿੱਚੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ/ਹੋਰ ਵਿੱਤੀ ਸਹਾਇਤਾ ਯੋਜਨਾਵਾਂ ਲਈ 197.46 ਕਰੋੜ ਰੁਪਏ ਅਤੇ ਸਮਾਰਟ ਫੋਨਾਂ ਲਈ 86 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

शरारती तत्वों की नहीं अब खैर, ऐसे रहेगी हर जगह पर नज़र 

ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਵਿਭਾਗਾਂ ਨੂੰ ਫਜ਼ੂਲ ਖਰਚਿਆਂ ਨੂੰ ਘਟਾ ਕੇ ਵਾਧੂ ਸਰੋਤ ਜੁਟਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਸਬੰਧੀ ਦਿੱਤੇ ਨਿਰਦੇਸ਼ਾਂ ਤਹਿਤ ਇਹ ਫੰਡ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਦੇਣ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਕੋਵਿਡ -19 ਮਹਾਂਮਾਰੀ ਦੌਰਾਨ ਸੂਬੇ ਦੀ ਡਾਵਾਂਡੋਲ ਹੋਈ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।

ये है दुनिया की सबसे कीमती चीज़, हीरे-जवाहरात भी पड़े फीके || P.K Khurana ||

ਬੁਲਾਰੇ ਨੇ ਅੱਗੇ ਦੱਸਿਆ ਕਿ ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਮਹਿਲਾਵਾਂ , ਆਸ਼ਰਿਤ ਬੱਚਿਆਂ ਅਤੇ ਦਿਵਿਆਗਾਂ ਸਮੇਤ ਤਕਰੀਬਨ 25.57 ਲੱਖ ਲਾਭਪਾਤਰੀਆਂ ਨੂੰ ਅਕਤੂਬਰ 2020 ਮਹੀਨੇ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਬੰਧੀ ਯੋਜਨਾਵਾਂ ਤਹਿਤ ਭੁਗਤਾਨਾਂ ਦੀ ਅਦਾਇਗੀ ਲਈ 197.46 ਕਰੋੜ ਜਾਰੀ ਕੀਤੇ ਗਏ ਹਨ ਜਿਸ ਦਾ ਭੁਗਤਾਨ ਨਵੰਬਰ, 2020 ਕੀਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ ਮਿਡ ਡੇਅ ਮੀਲ ਲਈ 64.19 ਕਰੋੜ ਰੁਪਏ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਲਈ 18.36 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ, ਘੱਲੂਘਾਰਾ ਅਤੇ ਹੋਰ ਯਾਦਗਾਰਾਂ ਸਥਾਪਤ ਕਰਨ ਦੀ ਯੋਜਨਾ ਦੇ ਤਹਿਤ ਸਟਾਫ ਨੂੰ ਤਨਖਾਹਾਂ ਲਈ 15.15 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਕੇਂਦਰ ਵਲੋਂ ਸਪਾਂਸਰ ਅਤੇ ਨਾਬਾਰਡ ਸਕੀਮਾਂ ਅਧੀਨ ਬਕਾਇਆ ਬਿੱਲਾਂ ਦੀ ਅਦਾਇਗੀ ਲਈ 15.12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਬਕਾਇਆ ਬਿੱਲਾਂ ਦੀ ਅਦਾਇਗੀ ਲਈ ਜ਼ਿਲਾ ਖਜ਼ਾਨਾ ਦਫ਼ਤਰ, ਕਪੂਰਥਲਾ ਨੂੰ 4.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ, ਸਕਿੱਲ ਸਟ੍ਰੈਂਥਨਿੰਗ ਫਾਰ ਇੰਡਸਟ੍ਰੀਅਲ ਵੈਲਯੂ ਇਨਹਾਂਸਮੈਂਟ (ਸਟਰਾਈਵ) ਤਹਿਤ 3.40 ਕਰੋੜ ਰੁਪਏ ਅਤੇ ਫਰੀਦਕੋਟ ਜ਼ਿਲੇ ਵਿਚ ਨਾਬਾਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਵਿਕਾਸ ਯੋਜਨਾਵਾਂ ਲਈ 1.26 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

-Nav Gill

]]>
ਸਿੰਗਲਾ ਨੇ ਸਿੱਖਿਆ ਵਿਭਾਗ ਦੇ 83 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ https://punjabi.newsd5.in/%e0%a8%b8%e0%a8%bf%e0%a9%b0%e0%a8%97%e0%a8%b2%e0%a8%be-%e0%a8%a8%e0%a9%87-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%a6%e0%a9%87-83/ Mon, 09 Nov 2020 12:25:03 +0000 https://punjabi.newsd5.in/?p=79979 ਚੰਡੀਗੜ੍ਹ, 9 ਨਵੰਬਰ:
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਕੂਲ ਸਿੱਖਿਆ ਵਿਭਾਗ ਵਿੱਚ ਤਰਸ ਦੇ ਅਧਾਰ ’ਤੇ ਵੱਖ-ਵੱਖ ਅਸਾਮੀਆਂ ’ਤੇ ਨਿਯੁਕਤ ਕੀਤੇ ਗਏ 83 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ 2 ਮਾਸਟਰ ਕਾਡਰ ਅਤੇ 2 ਈਟੀਟੀ ਅਧਿਆਪਕਾਂ, 1 ਲਾਇਬ੍ਰੇਰੀ ਰੀਸਟੋਰਟਰ, 9 ਕਲਰਕਾਂ ਅਤੇ 69 ਦਰਜਾ-4 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਅਰਜ਼ੀਆਂ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਅਤੇ ਭਰਤੀ ਦੀ ਸਾਰੀ ਪ੍ਰਕਿਰਿਆ ਆਨਲਾਈਨ ਮੁਕੰਮਲ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰਾਂ ਤੋਂ ਅਰਜ਼ੀਆਂ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ-ਅੰਦਰ 106 ਮਾਮਲਿਆਂ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਬਾਕੀ ਮਾਮਲਿਆਂ ਵਿੱਚ ਨਿਯੁਕਤੀ ਪੱਤਰ ਜਲਦੀ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁੱਲ 106 ਵਿਚੋਂ 3 ਮਾਸਟਰ ਕੇਡਰ, 2 ਈਟੀਟੀ ਅਧਿਆਪਕਾਂ, 12 ਕਲਰਕਾਂ, 1 ਲਾਇਬ੍ਰੇਰੀ ਰੀਸਟੋਰਰ ਅਤੇ 88 ਦਰਜ਼ਾ-4 ਦੀਆਂ ਅਸਾਮੀਆਂ ਸਨ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਹਨਾਂ ਅੱਗੇ ਕਿਹਾ, “ਤੁਹਾਡੀ ਪਹਿਲੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਪੂਰਾ ਕਰਨਾ ਅਤੇ ਆਪਣੇ ਵਿਭਾਗ ਪ੍ਰਤੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਹੈ।” ਉਹਨਾਂ ਅੱਗੇ ਕਿਹਾ ਕਿ ਇਹ ਮੁੱਢਲਾ ਮੰਚ ਹੈ ਅਤੇ ਤੁਸੀਂ ਆਪਣੀ ਸਮਰਥਾ ਅਤੇ ਸਖਤ ਮਿਹਨਤ ਨਾਲ ਭਵਿੱਖ ਵਿੱਚ ਹੋਰ ਮੌਕੇ ਪ੍ਰਾਪਤ ਕਰ ਸਕਦੇ ਹੋ।
ਇਸ ਮੌਕੇ ਸਕੂਲ ਸਿੱਖਿਆ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ,  ਡੀ.ਪੀ.ਆਈ (ਸੈਕੰਡਰੀ ਸਿੱਖਿਆ) ਸ੍ਰੀ ਸੁਖਜੀਤਪਾਲ ਸਿੰਘ,  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਯੋਗਰਾਜ ਵੀ ਮੌਜੂਦ ਸਨ।
-NAV GILL
]]>