Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 ravindra jadeja – D5 News https://punjabi.newsd5.in Truth Seeking News Network. Tue, 27 Sep 2022 07:13:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ravindra jadeja – D5 News https://punjabi.newsd5.in 32 32 Axar Patel ਨੇ ਨਹੀਂ ਮਹਿਸੂਸ ਹੋਣ ਦਿੱਤੀ ਜਡੇਜਾ ਦੀ ਕਮੀ, ਆਸਟ੍ਰੇਲੀਆਈ ਕੋਚ ਵੀ ਹੋਏ ਮੁਰੀਦ https://punjabi.newsd5.in/axar-patel-%e0%a8%a8%e0%a9%87-%e0%a8%a8%e0%a8%b9%e0%a9%80%e0%a8%82-%e0%a8%ae%e0%a8%b9%e0%a8%bf%e0%a8%b8%e0%a9%82%e0%a8%b8-%e0%a8%b9%e0%a9%8b%e0%a8%a3-%e0%a8%a6%e0%a8%bf%e0%a9%b1%e0%a8%a4%e0%a9%80/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Tue, 27 Sep 2022 07:13:22 +0000 https://punjabi.newsd5.in/?p=177600 ਹੈਦਰਾਬਾਦ : ਆਸਟ੍ਰੇਲੀਆ ਦੇ ਕੋਚ ਐਂਡਰਿਊ ਮੈਕਡੋਨਾਲਡ ਨੇ ਕਿਹਾ ਕਿ ਟੀ-20 ਸੀਰੀਜ਼ ‘ਚ ਰਵਿੰਦਰ ਜਡੇਜਾ ਦੀ ਗੈਰ-ਮੌਜੂਦਗੀ ‘ਚ ਭਾਰਤੀ ਟੀਮ ਕਮਜ਼ੋਰ ਨਹੀਂ ਹੋਈ, ਸਗੋਂ ਉਸ ਨੂੰ ਅਕਸ਼ਰ ਪਟੇਲ ਦੇ ਰੂਪ ‘ਚ ਵਧੀਆ ਬਦਲ ਮਿਲਿਆ। ਜ਼ਖਮੀ ਜਡੇਜਾ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਅਕਸ਼ਰ ਨੂੰ ਲਿਆਂਦਾ ਗਿਆ। ਅਕਸ਼ਰ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਆਪਣੇ ਪ੍ਰਦਰਸ਼ਨ ਦੀ ਛਾਪ ਛੱਡੀ। ਮੈਕਡੋਨਲਡ ਨੇ ਤੀਜੇ ਮੈਚ ਤੋਂ ਬਾਅਦ ਕਿਹਾ ਕਿ ਅਕਸ਼ਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

Navjot Sidhu ਦੇ ਜ਼ਮਾਨਤੀ ਵਾਰੰਟ ਹੋਏ ਜਾਰੀ! ਜੇਲ੍ਹ ਤੋਂ ਆਵੇਗਾ ਬਾਹਰ? Ashu ਦੇ ਬਣੇ ਗਵਾਹ | D5 Channel Punjabi

ਜਡੇਜਾ ਦੇ ਬਾਹਰ ਹੋਣ ਤੋਂ ਬਾਅਦ ਸਾਰਿਆਂ ਨੇ ਸੋਚਿਆ ਕਿ ਭਾਰਤੀ ਟੀਮ ਕਮਜ਼ੋਰ ਹੋਵੇਗੀ ਪਰ ਉਨ੍ਹਾਂ ਨੂੰ ਇਕ ਹੋਰ ਸ਼ਾਨਦਾਰ ਖਿਡਾਰੀ ਮਿਲਿਆ। ਇਹ ਪੁੱਛੇ ਜਾਣ ‘ਤੇ ਕਿ ਕੀ ਵਿਸ਼ਵ ਕੱਪ ਤੋਂ ਪਹਿਲਾਂ ਸੀਰੀਜ਼ ਹਾਰਨਾ ਚਿੰਤਾ ਦਾ ਸਬੱਬ ਹੈ, ਕੋਚ ਨੇ ਕਿਹਾ ਕਿ ਪੂਰੀ ਸੀਰੀਜ਼ ‘ਚ ਚੰਗੀ ਰਨ ਰੇਟ ਸੀ ਅਤੇ ਕਾਫੀ ਮਨੋਰੰਜਕ ਕ੍ਰਿਕੇਟ ਖੇਡੀ ਗਈ। ਬੱਲੇ ਦਾ ਗੇਂਦ ‘ਤੇ ਦਬਦਬਾ ਰਿਹਾ ਅਤੇ ਗੇਂਦਬਾਜ਼ਾਂ ਲਈ ਕੁਝ ਨਹੀਂ ਸੀ।

Punjab Vidhan Sabha : CM Mann ਨੇ Vidhan Sabha ’ਚ ਕੀਤਾ ਧਮਾਕਾ! ਵਿਰੋਧੀਆਂ ਨੂੰ ਪਈਆਂ ਭਾਜੜਾਂ

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਇੱਥੋਂ ਦੇ ਹਾਲਾਤ ਵੱਖਰੇ ਹਨ। ਪਿੱਚਾਂ ਵਿੱਚ ਜ਼ਿਆਦਾ ਉਛਾਲ ਹੋਵੇਗਾ ਅਤੇ ਮਿਸ਼ੇਲ ਸਟਾਰਕ ਟੀਮ ਵਿੱਚ ਵਾਪਸੀ ਕਰੇਗਾ ਜੋ ਸਾਡੇ ਹਮਲੇ ਨੂੰ ਮਜ਼ਬੂਤ ਕਰੇਗਾ। ਉਸ ਨੇ ਅਰਧ ਸੈਂਕੜਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਰਯਕੁਮਾਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਹ ਵਿਸ਼ਵ ਕੱਪ ‘ਚ ਖਤਰਨਾਕ ਸਾਬਤ ਹੋ ਸਕਦਾ ਹੈ। ਉਸਨੇ ਦਿਖਾਇਆ ਕਿ ਉਹ ਕੀ ਕਰ ਸਕਦਾ ਹੈ।

]]>
ਧੋਨੀ ਦੀ ਧਮਾਕੇਦਾਰ ਪਾਰੀ ‘ਤੇ ਜਡੇਜਾ ਦਾ ਬਿਆਨ, ‘ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ’ https://punjabi.newsd5.in/%e0%a8%a7%e0%a9%8b%e0%a8%a8%e0%a9%80-%e0%a8%a6%e0%a9%80-%e0%a8%a7%e0%a8%ae%e0%a8%be%e0%a8%95%e0%a9%87%e0%a8%a6%e0%a8%be%e0%a8%b0-%e0%a8%aa%e0%a8%be%e0%a8%b0%e0%a9%80-%e0%a8%a4%e0%a9%87-%e0%a8%9c/ Fri, 22 Apr 2022 10:49:15 +0000 https://punjabi.newsd5.in/?p=154149 ਨਵੀਂ ਮੁੰਬਈ : ਮਹਿੰਦਰ ਸਿੰਘ ਧੋਨੀ ਅਜੇ ਵੀ ਦੌੜਾਂ ਬਣਾਉਣ ਦੇ ਭੁੱਖੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਚੇਨਈ ਸੁਪਰ ਕਿੰਗਜ਼ ਦੀਆਂ ਉਮੀਦਾਂ ਬਰਕਰਾਰ ਹਨ। ਕਪਤਾਨ ਰਵਿੰਦਰ ਜਡੇਜਾ ਲਈ ਇਹ ਦੋਵੇਂ ਗੱਲਾਂ ਮਾਇਨੇ ਰੱਖਦੀਆਂ ਹਨ। ਚੇਨਈ ਨੇ ਹੁਣ ਤੱਕ 7 ਮੈਚਾਂ ਵਿੱਚੋਂ ਸਿਰਫ਼ 2 ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ‘ਚ ਵੀਰਵਾਰ ਰਾਤ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ 3 ਵਿਕਟਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਜਿੱਤ ਦੇ ਹੀਰੋ ਧੋਨੀ ਸਨ ਜਿਨ੍ਹਾਂ ਨੇ ਆਖ਼ਰੀ ਗੇਂਦ ‘ਤੇ ਜੇਤੂ ਚੌਕਾ ਲਗਾਇਆ। ਚੇਨਈ ਨੇ ਧੋਨੀ ਦੀਆਂ 13 ਗੇਂਦਾਂ ‘ਤੇ ਅਜੇਤੂ 28 ਦੌੜਾਂ ਦੀ ਮਦਦ ਨਾਲ ਆਪਣੇ ਪੁਰਾਣੇ ਵਿਰੋਧੀ ‘ਤੇ ਯਾਦਗਾਰ ਜਿੱਤ ਦਰਜ ਕੀਤੀ।

Beadbi : Ram Rahim ਖ਼ਿਲਾਫ਼ ਜਾਰੀ ਹੋਇਆ ਵਾਰੰਟ, ਹੁਣ ਆਉਣਾ ਪਊ ਪੰਜਾਬ! PM Modi ਨੇ ਕਰਤਾ ਵੱਡਾ ਐਲਾਨ

ਜਡੇਜਾ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਬਹੁਤ ਵਧੀਆ ਹੈ ਕਿ ਉਹ ਅਜੇ ਵੀ (ਹੋਰ ਜਿੱਤ ਲਈ) ਭੁੱਖੇ ਹਨ। ਉਨ੍ਹਾਂ ਦੀ ਲੈਅ ਅੱਜ ਵੀ ਜਾਰੀ ਹੈ। ਇਹ ਦੇਖ ਕੇ ਅਸੀਂ ਸ਼ਾਂਤ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਉਹ ਆਖ਼ਰੀ ਓਵਰ ਤੱਕ ਕ੍ਰੀਜ਼ ‘ਤੇ ਹਨ ਤਾਂ ਉਹ ਸਾਡੇ ਲਈ ਮੈਚ ਜਿੱਤਣਗੇ। ਉਨ੍ਹਾਂ ਨੇ ਭਾਰਤ ਲਈ ਅਤੇ ਆਈ.ਪੀ.ਐੱਲ. ਵਿੱਚ ਕਈ ਮੈਚ ਜਿਤਾਏ ਹਨ ਅਤੇ ਅਸੀਂ ਜਾਣਦੇ ਸੀ ਕਿ ਉਹ ਮੈਚ ਨੂੰ ਸਫ਼ਲਤਾਪੂਰਵਕ ਖ਼ਤਮ ਕਰਨਗੇ।’ ਧੋਨੀ ਨੇ ਆਪਣੇ ਪੁਰਾਣੇ ਦਿਨਾਂ ਵਾਂਗ ‘ਫਿਨੀਸ਼ਰ’ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਚੇਨਈ ਨੂੰ ਆਖਰੀ ਓਵਰ ਵਿੱਚ 17 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਧੋਨੀ ਨੇ ਜੈਦੇਵ ਉਨਾਦਕਟ ਦੀ ਤੀਜੀ ਗੇਂਦ ‘ਤੇ ਛੱਕਾ ਅਤੇ ਚੌਥੀ ਗੇਂਦ ‘ਤੇ ਚੌਕਾ ਜੜਿਆ। ਉਹ ਸ਼ਾਂਤ ਰਹੇ ਅਤੇ ਆਖ਼ਰੀ ਗੇਂਦ ‘ਤੇ ਸ਼ਾਰਟ ਫਾਈਨ ਲੈੱਗ ‘ਤੇ ਜੇਤੂ ਚੌਕਾ ਮਾਰਿਆ।

]]>
ਚੇਨਈ ਦੀ ਲਗਾਤਾਰ ਤੀਜੀ ਹਾਰ ਤੋਂ ਬਾਅਦ ਕੀ ਬੋਲੇ ਕਪਤਾਨ ਜਡੇਜਾ ? https://punjabi.newsd5.in/%e0%a8%9a%e0%a9%87%e0%a8%a8%e0%a8%88-%e0%a8%a6%e0%a9%80-%e0%a8%b2%e0%a8%97%e0%a8%be%e0%a8%a4%e0%a8%be%e0%a8%b0-%e0%a8%a4%e0%a9%80%e0%a8%9c%e0%a9%80-%e0%a8%b9%e0%a8%be%e0%a8%b0-%e0%a8%a4%e0%a9%8b/ Mon, 04 Apr 2022 08:34:53 +0000 https://punjabi.newsd5.in/?p=151557 ਨਵੀਂ ਦਿੱਲੀ : ਚੇਨਈ ਸੁਪਰਕਿੰਗਜ਼ ਦੀ ਇਸ ਸਾਲ ਆਈ . ਪੀ . ਐੱਲ . ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੂੰ ਪਹਿਲੇ ਤਿੰਨ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਿੰਗਜ਼ ਦੀ ਟੀਮ ਨੇ ਚੇਨਈ ਨੂੰ 54 ਦੌੜਾਂ ਨਾਲ ਹਰਾ ਕੇ ਮੈਚ ਜਿੱਤਿਆ। ਇਸ ਮੈਚ ‘ਚ ਨਾ ਤਾਂ ਚੇਨਈ ਦੇ ਗੇਂਦਬਾਜ਼ ਕੁਝ ਖ਼ਾਸ ਕਰ ਸਕੇ ਤੇ ਨਾ ਹੀ ਬੱਲੇਬਾਜ਼। ਮੈਚ ਤੋਂ ਬਾਅਦ ਚੇਨਈ ਦੇ ਕਪਤਾਨ ਜਡੇਜਾ ਨੇ ਇਸ ਹਾਰ ਦਾ ਠੀਕਰਾ ਬੱਲੇਬਾਜ਼ਾਂ ਦੇ ਸਿਰ ਭੰਨਿਆ।

ਦਿੱਲੀ ਤੋਂ ਜਾਰੀ ਹੋਈ ਚਿੱਠੀ, ਕਸੂਤੀ ਫਸੀ ਮਾਨ ਸਰਕਾਰ | D5 Channel Punjabi

ਜਡੇਜਾ ਨੇ ਕਿਹਾ ਕਿ ਅਸੀਂ ਪਾਵਰਪਲੇਅ ਦੇ ਦੌਰਾਨ ਜ਼ਿਆਦਾ ਵਿਕਟ ਗੁਆ ਦਿੱਤੇ। ਇਸ ਕਾਰਨ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ। ਸਾਨੂੰ ਬਿਹਤਰ ਹੋਣ ਲਈ ਨਵੇਂ ਰਸਤੇ ਲੱਭਣਗੇ ਹੋਣਗੇ ਤੇ ਜ਼ੋਰਦਾਰ ਵਾਪਸੀ ਕਰਨੀ ਹੋਵੇਗੀ। ਗਾਇਕਵਾੜ ਦੇ ਖ਼ਰਾਬ ਪ੍ਰਦਰਸ਼ਨ ਤੇ ਜਡੇਜਾ ਨੇ ਕਿਹਾ ਕਿ ਸਾਨੂੰ ਉਸ ਨੂੰ ਅਜੇ ਸਮਾਂ ਦੇਣਾ ਹੋਵੇਗਾ ਤਾਂ ਜੋ ਉਸ ਦਾ ਆਤਮਵਿਸ਼ਵਾਸ ਦੁਬਾਰਾ ਵਾਪਸ ਆ ਸਕੇ। ਸਾਨੂੰ ਪਤਾ ਹੈ ਕਿ ਉਹ ਬਹੁਤ ਸ਼ਾਨਦਾਰ ਖਿਡਾਰੀ ਹੈ। ਅਸੀਂ ਉਸ ਨੂੰ ਪੂਰਾ ਸਪੋਰਟ ਕਰਾਂਗੇ ਤੇ ਉਮੀਦ ਹੈ ਕਿ ਉਹ ਜ਼ਰੂਰ ਵਾਪਸੀ ਕਰੇਗਾ।

ਕਾਂਗਰਸ ਪ੍ਰਧਾਨ ਨੇ ਫੜਿਆ ਕੇਜਰੀਵਾਲ ਦਾ ਹੱਥ! ਛੱਡੀ ਪਾਰਟੀ? D5 Channel Punjabi

ਜਡੇਜਾ ਨੇ ਅੱਗੇ ਕਿਹਾ ਕਿ ਦੁਬੇ ਨੇ ਬਹੁਤ ਹੀ ਬਿਹਤਰੀਨ ਬੱਲੇਬਾਜ਼ੀ ਕੀਤੀ। ਉਹ ਚੰਗੀ ਲੈਅ ‘ਚ ਹੈ ਤੇ ਆਉਣ ਵਾਲੇ ਮੈਚਾਂ ‘ਚ ਉਹ ਸਾਡੇ ਲਈ ਉਪਯੋਗੀ ਹੋ ਸਕਦਾ ਹੈ। ਅਸੀਂ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਹੋਰ ਵੀ ਮਿਹਨਤ ਕਰਨੀ ਦੀ ਲੋੜ ਹੈ ਤੇ ਜ਼ੋਰਦਾਰ ਵਾਪਸੀ ਕਰਨੀ ਹੈ।

 

]]>
ਧੋਨੀ ਨੇ ਪਹਿਲਾਂ ਹੀ ਬਣਾ ਲਿਆ ਸੀ ਕਪਤਾਨੀ ਛੱਡਣ ਦਾ ਮਨ, CSK ਦੇ CEO ਨੇ ਕੀਤਾ ਖੁਲਾਸਾ https://punjabi.newsd5.in/%e0%a8%a7%e0%a9%8b%e0%a8%a8%e0%a9%80-%e0%a8%a8%e0%a9%87-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%b9%e0%a9%80-%e0%a8%ac%e0%a8%a3%e0%a8%be-%e0%a8%b2%e0%a8%bf%e0%a8%86-%e0%a8%b8/ Fri, 25 Mar 2022 06:59:50 +0000 https://punjabi.newsd5.in/?p=150479 ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਹੁਣ ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਨਹੀਂ ਹਨ। ਉਨ੍ਹਾਂ ਨੇ ਵੀਰਵਾਰ ਨੂੰ ਟੀਮ ਦੀ ਕਮਾਨ ਰਵਿੰਦਰ ਜਡੇਜਾ ਨੂੰ ਸੌਂਪ ਦਿੱਤੀ ਸੀ। ਧੋਨੀ ਦੇ ਕਪਤਾਨੀ ਛੱਡਣ ਵਾਲੇ ਫੈਸਲੇ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਵਾਰ ਅਚਾਨਕ ਇਹ ਫੈਸਲਾ ਨਹੀਂ ਲਿਆ। ਜਿਵੇਂ ਕਿ ਉਨ੍ਹਾਂ ਨੇ ਅਗਸਤ 2020 ਵਿੱਚ ਆਪਣੀ ਸੇਵਾਮੁਕਤੀ ਦਾ ਐਲਾਨ ਕਰਨ ਸਮੇਂ ਕੀਤਾ ਸੀ। ਇਸ ਵਾਰ ਧੋਨੀ ਨੇ ਵਿਰਾਟ ਕੋਹਲੀ ਦਾ ਤਰੀਕਾ ਅਪਣਾਇਆ। ਦੁਪਹਿਰ ਨੂੰ ਧੋਨੀ ਨੇ ਸ਼੍ਰੀਨਿਵਾਸਨ ਨਾਲ ਕਰੀਬ 10 ਮਿੰਟ ਫੋਨ ਤੇ ਗੱਲਬਾਤ ਕੀਤੀ।

Beadbi Case ’ਚ ਵੱਡਾ ਖੁਲਾਸਾ, ਸਰਸੇ ਵਾਲਾ ਬਾਬਾ ਨਿਕਲਿਆ ਆਰੋਪੀ, ਡੇਰਾ ਪ੍ਰੇਮੀਆਂ ਨੂੰ ਹੋਈ ਘਬਰਾਹਟ?

ਦਰਅਸਲ 15 ਅਗਸਤ 2020 ਨੂੰ ਧੋਨੀ ਨੇ ਸੋਸ਼ਲ ਮੀਡੀਆ ਤੇ ਅਚਾਨਕ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਉਨ੍ਹਾਂ ਨੇ ਵਿਰਾਟ ਕੋਹਲੀ ਦਾ ਤਰੀਕਾ ਅਪਣਾਇਆ ਅਤੇ ਸੁਚਾਰੂ ਬਦਲਾਅ ਦੀ ਯੋਜਨਾ ਬਣਾਈ। CSK ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਦੱਸਿਆ ਕਿ ਧੋਨੀ ਪਹਿਲਾਂ ਹੀ ਕਪਤਾਨੀ ਛੱਡਣ ਦੀ ਯੋਜਨਾ ਬਣਾ ਰਹੇ ਸਨ ਅਤੇ ਉਹ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਇਨਸਾਈਡ ਸਪੋਰਟਸ ਨਾਲ ਗੱਲ ਕਰਦੇ ਹੋਏ ਵਿਸ਼ਵਨਾਥਨ ਨੇ ਕਿਹਾ ਕਿ ਉਨ੍ਹਾਂ ਨੇ ਅਭਿਆਸ ਤੋਂ ਬਾਅਦ ਟੀਮ ਦੀ ਬੈਠਕ ‘ਚ ਆਪਣੇ ਫੈਸਲੇ ਦਾ ਐਲਾਨ ਕੀਤਾ ਪਰ ਉਹ ਇਸ ਬਾਰੇ ਪਹਿਲਾਂ ਹੀ ਸੋਚ ਰਹੇ ਸਨ। ਧੋਨੀ ਨੇ ਸੋਚਿਆ ਕਿ ਰਵਿੰਦਰ ਜਡੇਜਾ ਇਸ ਕਾਰਨਾਮੇ ਨੂੰ ਸੰਭਾਲਣ ਲਈ ਤਿਆਰ ਸੀ ਅਤੇ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਆਪਣੀ ਬਿਹਤਰੀਨ ਫਾਰਮ ‘ਚ ਸੀ।

Navjot Singh Sidhu ਫਸਿਆ ਕਸੂਤਾ! Supreme Court ਨੇ ਨਹੀਂ ਸੁਣੀ ਇਕ | D5 Channel Punjabi

ਇੱਥੇ ਜਾਣੋ ਧੋਨੀ ਦੀ ਕਪਤਾਨੀ ਛੱਡਣ ਦੀ ਟਾਈਮਲਾਈਨ
CSK ਦੇ ਇੱਕ ਸੂਤਰ ਦਾ ਕਹਿਣਾ ਹੈ ਕਿ ਜਦੋਂ ਧੋਨੀ ਨੇ ਆਪਣੇ ਫੈਸਲੇ ਬਾਰੇ ਸੀਈਓ ਨੂੰ ਦੱਸਿਆ , ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਉਹ ਐਨ ਸ੍ਰੀਨਿਵਾਸਨ ਨਾਲ ਗੱਲ ਕਰਨਾ ਚਾਹੁੰਦੇ ਹੈ।

ਸਵੇਰੇ ਕਰੀਬ 10 ਵਜੇ, ਸੀਐਸਕੇ ਟੀਮ ਦੇ ਸੀਈਓ ਨੇ ਮੁੰਬਈ ਵਿੱਚ ਸ੍ਰੀਨਿਵਾਸਨ ਦੇ ਦਫ਼ਤਰ ਵਿੱਚ ਇੱਕ ਬੇਨਤੀ ਕੀਤੀ।

ਦੁਪਹਿਰ ਬਾਅਦ ਧੋਨੀ ਅਤੇ ਸ਼੍ਰੀਨਿਵਾਸਨ ਨੇ ਫੋਨ ‘ਤੇ ਗੱਲ ਕੀਤੀ ਅਤੇ ਧੋਨੀ ਨੇ ਉਨ੍ਹਾਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀਨਿਵਾਸਨ ਵੀ ਸ਼ੁਰੂ ਚ ਹੈਰਾਨ ਸਨ ਪਰ ਫੋਨ ਦੇ ਅਖੀਰ ‘ਚ ਉਹ ਸਮਝ ਗਏ। ਦੋਵਾਂ ਨੇ ਕਰੀਬ 10 ਮਿੰਟ ਤੱਕ ਫੋਨ ਤੇ ਗੱਲ ਕੀਤੀ।

ਫੋਨ ਤੇ ਗੱਲ ਕਰਨ ਤੋਂ ਬਾਅਦ ਧੋਨੀ ਨੇ ਟੀਮ ਮੀਟਿੰਗ ਦੌਰਾਨ ਪੂਰੀ ਟੀਮ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਮੀਟਿੰਗ ਵਿੱਚ ਹੀ ਸੀਐਸਕੇ ਦੇ ਨਵੇਂ ਕਪਤਾਨ ਵਜੋਂ ਜਡੇਜਾ ਦੇ ਨਾਂ ਦਾ ਐਲਾਨ ਕੀਤਾ ਗਿਆ।

ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਟੈਸਟ ਟੀਮ ਦੀ ਕਪਤਾਨੀ ਛੱਡਣ ਦੇ ਫੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਆਪਣੀ ਟੀਮ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ।

 

]]>
Ravindra Jadeja ਨੇ ਆਪਣੇ ਟੈਸਟ ਕੈਰੀਅਰ ਦਾ ਲਗਾਇਆ ਦੂਜਾ ਸੈਂਕੜਾ  https://punjabi.newsd5.in/ravindra-jadeja-%e0%a8%a8%e0%a9%87-%e0%a8%86%e0%a8%aa%e0%a8%a3%e0%a9%87-%e0%a8%9f%e0%a9%88%e0%a8%b8%e0%a8%9f-%e0%a8%95%e0%a9%88%e0%a8%b0%e0%a9%80%e0%a8%85%e0%a8%b0-%e0%a8%a6%e0%a8%be-%e0%a8%b2/ Sat, 05 Mar 2022 06:27:50 +0000 https://punjabi.newsd5.in/?p=148014 ਮੋਹਾਲੀ : ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦਾ ਮੈਚ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਵਿਖੇ ਸ਼ੁਰੂ ਹੋ ਗਿਆ ਹੈ।

ਰਾਣਾ ਸੋਢੀ ਖਿਲਾਫ਼ FIR, ਨਤੀਜਿਆਂ ਤੋਂ ਪਹਿਲਾਂ BJP ਨੂੰ ਝਟਕਾ D5 Channel Punjabi

ਬੀਤੇ ਕੱਲ੍ਹ ਭਾਰਤ 85 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾ ਚੁੱਕੇ ਸਨ ਅਤੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਕਰੀਜ਼ ਉੱਤੇ ਡਟੇ ਹੋਏ ਸਨ। ਉੱਥੇ ਹੀ ਰਵਿੰਦਰ ਜਡੇਜਾ ਨੇ ਆਪਣੇ ਟੈਸਟ ਕੈਰੀਅਰ ਦਾ ਦੂਜਾ ਸੈਂਕੜਾ (100 ) ਲਗਾਇਆ ਹੈ।

]]>
ਭਾਰਤ ਦੀ ਜਰਸੀ ਪਹਿਨ ਗਰਾਊਂਡ ‘ਚ ਉਤਰਿਆ ‘ਅੰਗਰੇਜ਼ ਫੈਨ’, ਮੈਚ ਖੇਡਣ ਦੀ ਕਰਨ ਲੱਗਾ ਜ਼ਿੱਦ https://punjabi.newsd5.in/%e0%a8%ad%e0%a8%be%e0%a8%b0%e0%a8%a4-%e0%a8%a6%e0%a9%80-%e0%a8%9c%e0%a8%b0%e0%a8%b8%e0%a9%80-%e0%a8%aa%e0%a8%b9%e0%a8%bf%e0%a8%a8-%e0%a8%97%e0%a8%b0%e0%a8%be%e0%a8%8a%e0%a8%82%e0%a8%a1-%e0%a8%9a/ Sun, 15 Aug 2021 06:56:21 +0000 https://punjabi.newsd5.in/?p=116933 ਨਵੀਂ ਦਿੱਲੀ/ਲੰਡਨ : ਲਾਰਡਸ ਦੇ ਮੈਦਾਨ ‘ਤੇ ਲੰਚ ਤੋਂ ਬਾਅਦ ਜਦੋਂ ਭਾਰਤੀ ਟੀਮ ਮੈਦਾਨ ‘ਤੇ ਆਈ ਤਾਂ ਦਰਸ਼ਕ ਗੈਲਰੀ ਤੋਂ ਇੱਕ ਵਿਅਕਤੀ ਵੀ ਉਨ੍ਹਾਂ ਦੇ ਨਾਲ ਹੀ ਚੱਲ ਪਿਆ। ਇੰਗਲੈਂਡ ਦੇ ਰਹਿਣ ਵਾਲੇ ਇਸ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਪਹਿਨੀ ਸੀ ਜਿਸਤੇ ਜਾਰਵੋ ਨਾਮ ਲਿਖਿਆ ਸੀ। ਇਹੀ ਨਹੀਂ ਉਕਤ ਸ਼ਖਸ ਮੈਦਾਨ ਤੱਕ ਆ ਗਿਆ ਅਤੇ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਦੇ ਨਾਲ ਫਿਲਡਿੰਗ ਨੂੰ ਲੈ ਕੇ ਸਲਾਹ ਕਰਨ ਲੱਗਾ। ਜਦੋਂ ਕੈਮਰੇ ਦੀ ਨਜ਼ਰ ਉਸ ’ਤੇ ਪਈ ਤਾਂ ਗਰਾਊਂਡ ਪ੍ਰਬੰਧਨ ਸੁਚੇਤ ਹੋਇਆ ਤੇ ਉਸ ਨੂੰ ਬਾਹਰ ਲਿਜਾਇਆ ਗਿਆ।

ਲਾਲ ਕਿਲ੍ਹੇ ਤੋਂ ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਕਿਸਾਨਾਂ ਨੇ ਵੀ ਦਿੱਤੀਆਂ ਟਰੈਕਟਰਾਂ ਦੀਆਂ ਰੇਸਾਂ !

ਹਾਲਾਂਕਿ ਭਾਰਤੀ ਟੀਮ ਦੇ ਉਕਤ ਅੰਗਰੇਜ਼ ਫੈਨ ਨੂੰ ਮਨਾਉਣ ਲਈ ਗਰਾਊਂਡਮੈਨਜ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਹ ਬਾਹਰ ਜਾਣ ਲਈ ਰਾਜ਼ੀ ਨਹੀਂ ਸੀ ਤੇ ਵਾਰ-ਵਾਰ ਫੀਲਡਿੰਗ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਉਹ ਬਾਹਰ ਨਹੀਂ ਗਿਆ ਤਾਂ ਸਕਿਓਰਿਟੀ ਨੂੰ ਬੁਲਾਇਆ ਗਿਆ, ਜੋ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਈ। ਇਹ ਦੇਖ ਕੇ ਭਾਰਤੀ ਕ੍ਰਿਕਟਰਾਂ ਦਾ ਵੀ ਹਾਸਾ ਨਿਕਲ ਗਿਆ। ਖਾਸ ਤੌਰ ’ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤਾਂ ਖਿੜਖਿੜਾ ਕੇ ਹੱਸਦੇ ਹੋਏ ਦਿਸੇ।

ਮੋਦੀ ਦੇ ਬਰਾਬਰ ਰਕੇਸ਼ ਟਿਕੈਤ ਨੇ ਗੱਡਿਆ ਝੰਡਾ! ਕਿਸਾਨਾਂ ’ਚ ਖੁਸ਼ੀ ਦੀ ਲਹਿਰ!

ਦੱਸ ਦੇਈਏ ਕਿ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ 364 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਵੀ ਜ਼ੋਰਦਾਰ ਜਵਾਬ ਦਿੱਤਾ। ਰੋਰੀ ਬਰਨਸ ਦੀਆਂ 49 ਦੌੜਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਇਥੇ ਸੀਰੀਜ਼ ਦਾ ਦੂਜਾ ਸੈਂਕੜਾ ਲਾਇਆ। ਉਨ੍ਹਾਂ ਬੇਅਰਸਟੋ, ਬਟਲਰ ਤੇ ਮੋਇਨ ਅਲੀ ਨਾਲ ਪਾਰਟਨਰਸ਼ਿਪ ਕਰ ਕੇ ਟੀਮ ਦਾ ਸਕੋਰ 300 ਤੋਂ ਪਾਰ ਲਾਇਆ। ਉਥੇ ਹੀ ਭਾਰਤ ਵੱਲੋਂ ਸਿਰਾਜ ਨੇ 3 ਵਿਕਟਾਂ ਲਈਆਂ, ਜਦਕਿ ਪਹਿਲੇ ਟੈਸਟ ’ਚ ਨੌਂ ਵਿਕਟਾਂ ਲੈਣ ਵਾਲੇ ਬੁਮਰਾਹ ਇਕ ਵਿਕਟ ਲੈਣ ਨੂੰ ਲੈ ਕੇ ਜੂਝਦੇ ਰਹੇ।

]]>
ਆਈਪੀਐਲ 2021 ਲਈ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਦੀ ਤਿਆਰੀ, ਦੇਖੋ ਵੀਡੀਓ https://punjabi.newsd5.in/%e0%a8%86%e0%a8%88%e0%a8%aa%e0%a9%80%e0%a8%90%e0%a8%b2-2021-%e0%a8%b2%e0%a8%88-%e0%a8%b8%e0%a9%81%e0%a8%b0%e0%a9%87%e0%a8%b6-%e0%a8%b0%e0%a9%88%e0%a8%a8%e0%a8%be-%e0%a8%85%e0%a8%a4%e0%a9%87-%e0%a8%b0/ Fri, 05 Mar 2021 06:12:33 +0000 https://punjabi.newsd5.in/?p=93948 ਨਵੀਂ ਦਿੱਲੀ : ਆਈਪੀਐਲ (IPL) ਦੇ ਪਿਛਲੇ ਸੀਜ਼ਨ ਨਿੱਜੀ ਕਾਰਨਾ ਦੇ ਚਲਦੇ ਯੂਏਈ ‘ਚ ਆਪਣੀ ਟੀਮ ਚੇਨਈ ਸੁਪਰ ਕਿੰਗਜ਼ (Chennai Super Kings) ਦਾ ਨਾਲ ਛੱਡਕੇ ਭਾਰਤ ਪਰਤਣ ਵਾਲੇ ਸ‍ਟਾਰ ਖਿਡਾਰੀ ਸੁਰੇਸ਼ ਰੈਨਾ (Suresh Raina) ਆਈਪੀਐਲ 2021 (IPL 2021) ਦੀਆਂ ਤਿਆਰੀਆਂ ‘ਚ ਜੁੱਟ ਗਏ ਹਨ। ਦਰਅਸਲ ਪਿਛਲੇ ਸਾਲ ਰੈਨਾ ਕੋਰੋਨਾ ਨਾਲ ਪ੍ਰਭਾਵਿਤ ਆਈਪੀਐਲ 2020 ਲਈ ਟੀਮ ਦੇ ਨਾਲ ਯੂਏਈ ਵੀ ਪਹੁੰਚ ਗਏ ਸਨ, ਪਰ ਇਸ ਤੋਂ ਬਾਅਦ ਟੀਮ ‘ਚ ਕੋਰੋਨਾ ਫੈਲਾਉਣ ਤੋਂ ਬਾਅਦ ਉਹ ਭਾਰਤ ਪਰਤ ਗਏ ਸਨ।

ਜਿਸ ‘ਤੇ ਬਹੁਤ ਵਿਵਾਦ ਵੀ ਹੋਇਆ ਸੀ। ਮੰਨਿਆ ਤਾਂ ਇਹ ਵੀ ਜਾ ਰਿਹਾ ਸੀ ਕਿ ਆਈਪੀਐਲ 2021 ਲਈ ਸੀਐਸਕੇ ਰੈਨਾ ਨੂੰ ਬਾਹਰ ਵੀ ਕਰ ਸਕਦੀ ਹੈ, ਪਰ ਫ੍ਰੈਂਚਾਇਜ਼ੀ ਨੇ ਉਨ੍ਹਾਂ ਨੂੰ ਇਸ ਸੀਜ਼ਨ ਲਈ ਨਿਲਾਮੀ ਤੋਂ ਪਹਿਲਾਂ ਜਾਰੀ ਨਹੀਂ ਕੀਤਾ ਅਤੇ ਹੁਣ ਰੈਨਾ ਇਕ ਵਾਰ ਫਿਰ ਸਾਰਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਤਿਆਰੀ ਕਰ ਲਈ ਗਈ ਹੈ। ਆਈਪੀਐਲ 2021 ਦੀਆਂ ਤਿਆਰੀਆਂ ਲਈ 9 ਮਾਰਚ ਵਲੋਂ ਚੇਨਈ ਸੁਪਰ ਕਿੰਗਜ਼ ਦਾ ਕੈਂਪ ਸ਼ੁਰੂ ਹੋ ਸਕਦਾ ਹੈ ਅਤੇ ਇਸ ਦੇ ਲਈ ਕਪ‍ਤਾਨ ਐਮਐਸ ਧੋਨੀ, ਅੰਬਤੀ ਰਾਇਡੂ ਸਮੇਤ ਕਈ ਖਿਡਾਰੀ ਚੇਨਈ ਵੀ ਪਹੁੰਚ ਚੁੱਕੇ ਹਨ। ਰੈਨਾ ਵੀ ਟ੍ਰੇਨਿੰਗ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਜਿਮ ‘ਚ ਜੱਮਕੇ ਪਸੀਨਾ ਵਹਾ ਰਿਹਾ ਹੈ ਹਨ। ਉਸਨੇ ਜਿਮ ਸੈਸ਼ਨਾਂ ਦੇ ਆਪਣੇ ਕੁੱਝ ਵੀਡੀਓ ਇੰਸਟਾਗ੍ਰਾਮ ਸ‍ਟੋਰੀ ‘ਤੇ ਸ਼ੇਅਰ ਵੀ ਕੀਤਾ।

ਉਥੇ ਹੀ ਰਵਿੰਦਰ ਜਡੇਜਾ (Ravindra Jadeja) ਨੇ ਵੀ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਉਹ ਵੀ ਬੰਗਲੁਰੂ ‘ਚ ਨੈਸ਼ਨਲ ਕ੍ਰਿਕੇਟ ਅਕੈਡਮੀ ‘ਚ ਆਪਣੀ ਤੰਦਰੁਸਤੀ ‘ਤੇ ਕੰਮ ਕਰ ਰਹੇ ਹਨ। ਵੀਡੀਓ ‘ਚ ਜਡੇਜਾ ਫਿੰਗਰ ‘ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਧੋਨੀ ਨੇ ਵੀ ਚੇਨਈ ਪਹੁੰਚ ਕੇ ਇਹ ਸਾਫ਼ ਕਰ ਦਿੱਤਾ ਕਿ ਉਹ ਆਈਪੀਐਲ 2021 ਤੋਂ ਪਿੱਛੇ ਨਹੀਂ ਹਟਣਗੇ ਅਤੇ ਚੇਨਈ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਚੇਨਈ ਪਹੁੰਚਦਿਆਂ ਹੀ ਨਿਸ਼ਚਤ ਤੌਰ’ ਤੇ ਸੋਸ਼ਲ ਮੀਡੀਆ ‘ਤੇ ਟ੍ਰੇਂਡ ਹੋਣ ਲੱਗਿਆ।

]]>
Indian Team ਨੂੰ ਵੱਡਾ ਝੱਟਕਾ, England ਦੇ ਖਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਹੋਏ ਜਡੇਜਾ https://punjabi.newsd5.in/indian-team-%e0%a8%a8%e0%a9%82%e0%a9%b0-%e0%a8%b5%e0%a9%b1%e0%a8%a1%e0%a8%be-%e0%a8%9d%e0%a9%b1%e0%a8%9f%e0%a8%95%e0%a8%be-england-%e0%a8%a6%e0%a9%87-%e0%a8%96%e0%a8%bf%e0%a8%b2%e0%a8%be%e0%a9%9e/ Thu, 21 Jan 2021 08:17:17 +0000 https://punjabi.newsd5.in/?p=87744 ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ਼ ਫਰਵਰੀ ਤੋਂ ਸ਼ੁਰੂ ਹੋ ਰਹੇ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝੱਟਕਾ ਲੱਗਿਆ ਹੈ। ਭਾਰਤੀ ਟੀਮ ਦੇ ਆਲਰਾਉਂਡ ਰਵਿੰਦਰ ਜਡੇਜਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੱਸ ਦਈਏ ਕਿ ਆਸਟ੍ਰੇਲੀਆ ਦੇ ਸਿਡਨੀ ‘ਚ ਤੀਸਰੇ ਟੈਸਟ ਮੈਚ ਦੇ ਦੌਰਾਨ ਜਡੇਜਾ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਦੀ ਸਰਜਰੀ ਕੀਤੀ ਗਈ ਸੀ, ਉਨ੍ਹਾਂ ਨੂੰ ਇਸ ਸੱਟ ਤੋਂ ਠੀਕ ਹੋਣ ਲਈ ਲਗਭਗ 6 ਹਫ਼ਤੇ ਲੱਗਣਗੇ। ਇੰਗਲੈਂਡ 5 ਫਰਵਰੀ ਤੋਂ 4 ਟੈਸਟ ਮੈਚ, 5 ਟੀ – 20 ਅਤੇ 3 ਵਨਡੇ ਮੈਚ ਲਈ ਭਾਰਤ ਦੌਰਾ ਕਰ ਰਹੀ ਹੈ। ਪਹਿਲਾਂ 2 ਟੈਸਟ ਚੇਨਈ ‘ਚ ਖੇਡੇ ਜਾਣਗੇ, ਇਸ ਤੋਂ ਬਾਅਦ ਦੇ ਮੈਚ ਅਹਿਮਦਾਬਾਦ ‘ਚ ਹੋਣਗੇ। ਟੀ – 20 ਅਤੇ ਵਨਡੇ ‘ਚ ਜਡੇਜਾ ਦੇ ਖੇਡਣ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ।

ਕਿਸਾਨ ਅੰਦੋਲਨ ‘ਚ ਬੈਂਸ ਦੀ ਧਮਾਕੇਦਾਰ ਐਂਟਰੀ ! ਕੀਤਾ ਵੱਡਾ ਐਲਾਨ! ਪੰਜਾਬ ‘ਚ ਆਇਆ ਸਿਆਸੀ ਭੂਚਾਲ!

ਜਡੇਜਾ ਇਲਾਜ਼ ਲਈ ਰਾਸ਼ਟਰੀ ਕ੍ਰਿਕੇਟ ਅਕੈਡਮੀ ਬੇੰਗਲੁਰੂ ‘ਚ ਰਹਿਣਗੇ। ਇੰਗਲੈਂਡ ਦੇ ਖਿਲਾਫ਼ ਪਹਿਲੇ 2 ਟੈਸਟ ਲਈ ਪਹਿਲੀ ਵਾਰ ਆਲਰਾਉਂਡਰ ਅਕਸ਼ਰ ਪਟੇਲ ਨੂੰ ਟੀਮ ਇੰਡੀਆ ‘ਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਖਿਲਾਫ਼ ਚੌਥੇ ਟੈਸਟ ‘ਚ ਡੇਬਿਊ ਕਰਨ ਵਾਲੇ ਆਲਰਾਉਂਡਰ ਵਾਸ਼ਿੰਗਟਨ ਸੁੰਦਰ ਨੂੰ ਇੰਗਲੈਂਡ ਦੇ ਖਿਲਾਫ਼ ਪਹਿਲਾਂ ਦੋ ਟੈਸਟ ਲਈ ਵੀ ਭਾਰਤੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਸੁੰਦਰ ਨੇ ਆਪਣੇ ਡੇਬਿਊ ਟੈਸਟ ‘ਚ ਬੱਲੇ ਅਤੇ ਗੇਂਦ ਦੋਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਪਣੇ ਪਹਿਲਾਂ ਟੈਸਟ ‘ਚ 4 ਵਿਕਟਾਂ ਅਤੇ 84 ਰਨ ਬਣਾਏ ਸੀ। ਇਸ ਤੋਂ ਇਲਾਵਾ ਸੱਟ ਦੇ ਕਾਰਨ ਤੇਜ਼ ਗੇਂਦਬਾਜ ਮੁਹੰਮਦ ਸ਼ਮੀ, ਆਲਰਾਉਂਡਰ ਰਵਿੰਦਰ ਜੇਡਜਾ ਅਤੇ ਮਿਡਿਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਇਸ ਟੀਮ ਦਾ ਹਿੱਸਾ ਨਹੀਂ ਹਨ। ਹਾਲਾਂਕਿ, ਇਸ ਖਿਡਾਰੀਆਂ ਨੂੰ ਬਾਕੀ 2 ਟੈਸਟ ਲਈ ਟੀਮ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਟਰੈਕਟਰ ਪਰੇਡ ਨਾਲ ਜੁੜੀ ਵੱਡੀ ਖ਼ਬਰ, ਪਰੇਡ ‘ਚ ਦਿੱਸੂ ਵੱਖਰਾ ਨਜ਼ਾਰਾ, ਪੰਜਾਬ ‘ਤੋਂ ਟਰਾਲੀਆਂ ‘ਚ ਆਊ ਆਹ ਚੀਜ਼!

ਪਹਿਲਾਂ ਦੋ ਟੇਸਟ ਮੈਚ ਲਈ ਇਹ ਹੈ ਟੀਮ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇ ਐਲ ਰਾਹੁਲ, ਹਾਰਦਿਕ ਪਾਂਡਯਾ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ।

ਨੇਟ ਗੇਂਦਬਾਜ: ਅੰਕਿਤ ਰਾਜਪੂਤ, ਅਵੇਸ਼ ਖਾਨ, ਸੰਦੀਪ ਵਾਰੀਅਰ, ਕੇ ਗੌਤਮ, ਸੌਰਭ ਕੁਮਾਰ।

ਸਟੈਂਡਬਾਏ ਖਿਡਾਰੀ: ਕੇ ਐਸ ਭਰਤ, ਅਭਿਮਨਿਉ ਈਸ਼ਵਰਨ, ਸ਼ਾਹਬਾਜ਼ ਨਦੀਮ, ਰਾਹੁਲ ਚਾਹਰ ਅਤੇ ਪ੍ਰਿਅੰਕ ਪੰਚਾਲ।

]]>