rape from child – D5 News https://punjabi.newsd5.in Truth Seeking News Network. Sat, 21 Dec 2019 07:37:55 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png rape from child – D5 News https://punjabi.newsd5.in 32 32 ਸੀਕਰੇਟ ਡਾਇਰੀ ‘ਚ ਲਿਖਦਾ ਸੀ ਬੱਚਿਆਂ ਦੇ ਨਾਲ ਕੀਤੀ ਦਰਿੰਦਗੀ ਦੀ ਦਾਸਤਾ, ਖੁੱਲੀ ਪੋਲ https://punjabi.newsd5.in/%e0%a8%b8%e0%a9%80%e0%a8%95%e0%a8%b0%e0%a9%87%e0%a8%9f-%e0%a8%a1%e0%a8%be%e0%a8%87%e0%a8%b0%e0%a9%80-%e0%a8%9a-%e0%a8%b2%e0%a8%bf%e0%a8%96%e0%a8%a6%e0%a8%be-%e0%a8%b8%e0%a9%80-%e0%a8%ac%e0%a9%b1/ Sat, 21 Dec 2019 07:37:55 +0000 https://punjabi.newsd5.in/?p=58150 ਫ਼ਰਾਂਸ : ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਡਾਕਟਰ ਨੇ ਬੀਤੇ 30 ਸਾਲਾਂ ‘ਚ 349 ਬੱਚਿਆਂ ਦੇ ਨਾਲ ਯੋਨ ਸ਼ੋਸ਼ਣ ਕੀਤਾ ਹੈ। ਬੀਤੇ ਸ਼ੁੱਕਰਵਾਰ ਨੂੰ ਪ੍ਰਾਸੀਕਿਊਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਦੀ ਕਾਫ਼ੀ ਸੰਭਾਵਨਾ ਹੈ ਕਿ ਇਹ ਫ਼ਰਾਂਸ ‘ਚ ਯੋਨ ਸ਼ੋਸ਼ਣ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੋ ਸਕਦਾ ਹੈ। 68 ਸਾਲ ਦੇ ਸਰਜਨ Joel Le Scouarnec ‘ਤੇ ਬੱਚਿਆਂ ਨਾਲ ਰੇਪ ਦੇ ਮਾਮਲੇ ‘ਚ ਮਾਰਚ ਦੇ ਮਹੀਨੇ ਤੋਂ ਟਰਾਇਲ ਚਲਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬਤੋਰ ਸਰਜਨ Joel Le Scouarnec ਨੇ ਤਿੰਨ ਦਹਾਕਿਆਂ ਤੱਕ ਮੱਧ ਅਤੇ ਪੱਛਮੀ ਫ਼ਰਾਂਸ ਦੇ ਹਸਪਤਾਲਾਂ ਵਿੱਚ ਕੰਮ ਕੀਤਾ।

ਸੁਖਬੀਰ, ਢੀਂਡਸਾ ਤੇ ਟਕਸਾਲੀ, ਇੱਕ ਵਾਰ ਫਿਰ ਹੋਣਗੇ ਇਕੱਠੇ!

Joel Le Scouarnec ‘ਤੇ ਸਭ ਤੋਂ ਪਹਿਲਾਂ ਇਹ ਦੋਸ਼ ਲਗਾ ਸੀ ਕਿ ਉਸਨੇ ਆਪਣੇ ਗੁਆਂਢ ‘ਚ ਰਹਿਣ ਵਾਲੀ 6 ਸਾਲ ਦੀ ਬੱਚੀ, ਇੱਕ ਰਿਸ਼ਤੇਦਾਰ ਅਤੇ ਇਲਾਜ਼ ਲਈ ਆਏ ਇੱਕ ਬੱਚੇ ਨਾਲ ਰੇਪ ਕੀਤਾ। ਇਨ੍ਹਾਂ ਸਾਰੇ ਕੇਸਾਂ ‘ਚ ਜਦੋਂ ਉਸ ‘ਤੇ ਚਾਰਜ ਲਗਾਏ ਗਏ ਤਾਂ ਜਾਂਚ ਦੇ ਦੌਰਾਨ ਕਈ ਖੁਲਾਸੇ ਹੋਏ। ਜਾਂਚਕਰਤਾਵਾਂ ਨੂੰ ਪੜਤਾਲ ਦੌਰਾਨ ਸਰਜਨ Joel Le Scouarnec ਦੀ ਇੱਕ ਸੀਕਰੇਟ ਡਾਇਰੀ ਮਿਲੀ ਸੀ। ਇਸ ਡਾਇਰੀ ਵਿੱਚ Joel Le Scouarnec ਨੇ ਬੱਚਿਆਂ ਦੇ ਨਾਲ ਕੀਤੇ ਗਏ ਯੋਨ ਸ਼ੋਸ਼ਣ ਦਾ ਬਿਓਰਾ ਲਿਖਿਆ ਸੀ ਅਤੇ ਉਨ੍ਹਾਂ ਨੂੰ ਸਕੋਰ ਵੀ ਦਿੱਤੇ ਸੀ। ਗੰਭੀਰ ਗੱਲ ਇਹ ਵੀ ਹੈ ਕਿ ਇਸ ਡਾਇਰੀ ‘ਚ ਬੱਚਿਆਂ ਦੇ ਨਾਮ ਵੀ ਲਿਖੇ ਸਨ ਜਿਸਦੇ ਨਾਲ ਪੁਲਿਸ ਨੂੰ ਇਨ੍ਹਾਂ ਬੱਚਿਆਂ ਨੂੰ ਲੱਭਣ ‘ਚ ਸੌਖ ਹੋਈ।

ਮਸਲਾ ਕੁਰਸੀ ਦਾ……,ਪਹਿਲਾ ਕਿਉਂ ਚੁੱਪ ਰਹੇ Sukhdev Dhindsa, Parminder Dhindsa ਦੇਣਗੇ ਅੱਜ ਵੱਡਾ ਝਟਕਾ!

Northwest France ਦੇ ਚੀਫ ਪ੍ਰਾਸੀਕਿਊਟਰ, Laureline Peyrefitte ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ‘ਯੋਨ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ 349 ਹੋ ਸਕਦੀ ਹੈ। ਕਈ ਮਾਮਲੇ ਕਾਫ਼ੀ ਪੁਰਾਣੇ ਵੀ ਹਨ।’ ਇਸ ਮਾਮਲੇ ‘ਚ ਪੁਲਿਸ ਨੇ ਕੁਲ 229 ਲੋਕਾਂ ਤੋਂ ਪੁੱਛਗਿਛ ਕੀਤੀ ਹੈ ਅਤੇ ਕਈ ਲੋਕਾਂ ਨੇ ਡਾਕਟਰ ‘ਤੇ ਲੱਗੇ ਦੋਸ਼ਾਂ ਨੂੰ ਠੀਕ ਕਿਹਾ ਹੈ। ਇਸ ਮਾਮਲੇ ‘ਚ ਕੁੱਝ ਪੀੜਿਤਾਂ ਦੇ ਵਕੀਲ Francesca Satta ਨੇ ਇੱਕ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘ਪੀੜਿਤਾਂ ਨੂੰ ਆਪਣੇ ਨਾਲ ਹੋਏ ਕੁਕਰਮ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਨਾਲ ਪਤਾ ਹੈ ਪਰ ਉਨ੍ਹਾਂ ਨੇ ਡਰ ਦੀ ਵਜ੍ਹਾ ਨਾਲ ਕਿਸੇ ਦੇ ਸਾਹਮਣੇ ਆਪਣਾ ਮੂੰਹ ਨਹੀਂ ਖੋਲਿਆ।’

]]>