ranjeet singh – D5 News https://punjabi.newsd5.in Truth Seeking News Network. Mon, 11 Nov 2019 06:58:47 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ranjeet singh – D5 News https://punjabi.newsd5.in 32 32 ਕਿਸਾਨ ਨੇ ਟ੍ਰੈਕਟਰ ਨਾਲ ‘550 ਸਾਲ ਗੁਰੂ ਦੇ ਨਾਮ ‘ ਲਿਖ ਕੇ ਬਾਬੇ ਨਾਨਕ ਨੂੰ ਕੀਤਾ ਯਾਦ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%a8%e0%a9%87-%e0%a8%9f%e0%a9%8d%e0%a8%b0%e0%a9%88%e0%a8%95%e0%a8%9f%e0%a8%b0-%e0%a8%a8%e0%a8%be%e0%a8%b2-550-%e0%a8%b8%e0%a8%be%e0%a8%b2/ Mon, 11 Nov 2019 06:58:47 +0000 https://punjabi.newsd5.in/?p=56261 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿਥੇ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਉੱਥੇ ਹੀ ਸੰਗਰੂਰ ਦੇ ਪਿੰਡ ਮੋਲੂਵਾਲ ਦੇ ਇਕ ਕਿਸਾਨ ਰਣਜੀਤ ਸਿੰਘ ਨੇ ਆਪਣੇ ਵੱਖਰੇ ਹੀ ਅੰਦਾਜ਼ ਵਿਚ ਆਪਣੀ ਖੁਸ਼ੀ ਜ਼ਾਹਿਰ ਕੀਤੀ | ਉਸਨੇ ਆਪਣੇ ਖੇਤ ਦੀ ਜ਼ਮੀਨ ‘ਤੇ ਟ੍ਰੈਕਟਰ ਨਾਲ ‘550 ਸਾਲ ਗੁਰੂ ਦੇ ਨਾਮ ‘ ਲਿਖ ਕਿ ਆਪਣੀ ਖੁਸ਼ੀ ਲੋਕਾਂ ਨਾਲ ਸਾਂਝੀ ਕੀਤੀ | ਜੋ ਕਿ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਗਈ|ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ | ਉਸਨੇ ਸੋਚਿਆ ਕਿਉਂ ਨਾ ਗੁਰੂ ਨਾਨਕ ਦੇਵ ਜੀ ਨੂੰ ਇਕ ਵੱਖਰੇ ਅੰਦਾਜ਼ ਵਿਚ ਯਾਦ ਕੀਤਾ ਜਾਵੇ |

ਅਤੇ ਫਿਰ ਉਸਨੇ ਆਪਣੇ ਦੋਸਤ ਲਖਵੀਰ ਸਿੰਘ ਦੀ ਮਦਦ ਨਾਲ ਆਪਣੇ 2 ਏਕੜ ਜ਼ਮੀਨ ‘ਤੇ 550 ਸਾਲ ਗੁਰੂ ਦੇ ਨਾਮ ਲਿਖ ਦਿੱਤਾ | ਉਸਨੇ ਕਿਹਾ ਕਿ ਟ੍ਰੈਕਟਰ ਨਾਲ ਇਕ ਵੀ ਅੱਖਰ ਲਿਖਣਾ ਬਹੁਤ ਮੁਸ਼ਕਿਲ ਸੀ |

ਪਰ ਗੁਰੂ ਨਾਨਕ ਦੇਵ ਜੀ ਦੇ ਕਿਰਪਾ ਨਾਲ ਉਸਨੇ 15 -20 ਮਿੰਟ ਵਿਚ ਲਿਖ ਦਿੱਤਾ ਅਤੇ ਉਹ ਵੀ ਏਨਾ ਜ਼ਿਆਦਾ ਸੋਹਣਾ | ਰਣਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਇਹ ਸਭ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ |

Published by : Lovepreet kaur

]]>