raja waring – D5 News https://punjabi.newsd5.in Truth Seeking News Network. Wed, 05 Oct 2022 05:09:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png raja waring – D5 News https://punjabi.newsd5.in 32 32 ਦਵਾਈਆਂ ਦੀ ਘਾਟ ਨੂੰ ਲੈ ਕੇ ਰਾਜਾ ਵੜਿੰਗ ਨੇ ਸਿਹਤ ਮੰਤਰੀ ਜੋੜਾਮਾਜਰਾ ‘ਤੇ ਸਾਧੇ ਨਿਸ਼ਾਨੇ https://punjabi.newsd5.in/%e0%a8%a6%e0%a8%b5%e0%a8%be%e0%a8%88%e0%a8%86%e0%a8%82-%e0%a8%a6%e0%a9%80-%e0%a8%98%e0%a8%be%e0%a8%9f-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%b0%e0%a8%be%e0%a8%9c/ Wed, 05 Oct 2022 05:09:35 +0000 https://punjabi.newsd5.in/?p=178993 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰੀ ਹਸਪਤਾਲਾਂਂ ‘ਚ ਦਵਾਈਆਂ ਦੀ ਘਾਟ ਨੂੰ ਲੈ ਕੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਘੇਰਿਆ ਹੈ।

ਲੱਗਿਆ Captain ਦਾ ਨੰਬਰ, ਕੇਸ ਦਰਜ, ਫਰਾਰ Gnagster Deepak Tinu ਮਾਮਲੇ ‘ਚ ਨਵਾਂ ਮੋੜ | D5 Channel Punjabi

ਉਨ੍ਹਾਂ ਕਿਹਾ ਕਿ ਅਖਬਾਰਾਂ ‘ਚ ਲਗਤਾਰ ਖਬਰਾਂ ਆ ਰਹੀਆਂ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਨਹੀਂ ਮਿਲ ਰਹੀਆਂ। ਜਦੋਂ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਸਰਕਾਰੀ ਹਸਪਤਾਲਾਂ ‘ਚ ਛਾਪੇਮਾਰੀ ਕਰ ਰਹੇ ਹਨ। ਹਸਪਤਾਲਾਂ ਵਿਚ ਡਾਕਟਰ ਵੀ ਨਹੀਂ ਹਨ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਜ਼ਰੂਰਤ ਹੈ।

]]>
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵੱਲੋਂ ਤਿਰੰਗਾ ਯਾਤਰਾ https://punjabi.newsd5.in/%e0%a8%96%e0%a9%87%e0%a8%ae%e0%a8%95%e0%a8%b0%e0%a8%a8-%e0%a8%b9%e0%a8%b2%e0%a8%95%e0%a9%87-%e0%a8%a4%e0%a9%8b%e0%a8%82-%e0%a8%b0%e0%a8%be%e0%a8%9c%e0%a8%be-%e0%a8%b5%e0%a9%9c%e0%a8%bf%e0%a9%b0/ Tue, 09 Aug 2022 09:27:27 +0000 https://punjabi.newsd5.in/?p=170946 ਪਟਿਆਲਾ : ਪੰਜਾਬ ਕਾਂਗਰਸ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ‘ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ ‘ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ‘ਚ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਾਨਾ ਕੀਤੀ। ਇਸ ਤਿਰੰਗਾ ਪੈਦਲ ਯਾਤਰਾ ‘ਚ ਹਲਕਾ ਖੇਮਕਰਨ ਦੇ ਹਜ਼ਾਰਾਂ ਵਰਕਰ ਸ਼ਾਮਿਲ ਹੋਏ। ਇਹ ਯਾਤਰਾ ਗੁਰਦੁਆਰਾ ਬਾਬਾ ਬਿੱਧੀ ਚੰਦ ਛੀਨਾ ਪਿੰਡ ਸੁਰ ਸਿੰਘ ਜਾ ਕੇ ਸਮਾਪਤ ਹੋਈ।

]]>
ਵੀ.ਸੀ ਦੀ ਬੇਇੱਜ਼ਤੀ ਲਈ ਜੋੜਾ ਮਾਜਰਾ ਮਾਫੀ ਮੰਗਣ : ਵੜਿੰਗ https://punjabi.newsd5.in/%e0%a8%b5%e0%a9%80-%e0%a8%b8%e0%a9%80-%e0%a8%a6%e0%a9%80-%e0%a8%ac%e0%a9%87%e0%a8%87%e0%a9%b1%e0%a8%9c%e0%a8%bc%e0%a8%a4%e0%a9%80-%e0%a8%b2%e0%a8%88-%e0%a8%9c%e0%a9%8b%e0%a9%9c%e0%a8%be-%e0%a8%ae/ Sat, 30 Jul 2022 08:08:39 +0000 https://punjabi.newsd5.in/?p=169589 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੂੰ ਸ਼ਰਮਸਾਰ ਕਰਨ ਅਤੇ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ, ਉਨ੍ਹਾਂ ਕਿਹਾ ਕਿ ਮੰਤਰੀ ਸ਼ਾਇਦ ਭੁੱਲ ਗਏ ਸਨ ਕਿ ਉਹ ਇੱਕ ਸੰਵਿਧਾਨਕ ਅਹੁਦਾ ਸੰਭਾਲ ਰਹੇ ਹਨ ਨਾ ਕਿ ਕੋਈ ਹੁੜਦੰਗੀ ਹਨ। ਜਿਸ ‘ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਈਸ ਚਾਂਸਲਰ ਦੀ ਬੇਇੱਜ਼ਤੀ ਕਰਨ ਲਈ ਆਪਣੇ ਮੰਤਰੀ ਤੋਂ ਮੁਆਫੀ ਮੰਗਵਾਉਣ ਅਤੇ ਮੈਡੀਕਲ ਭਾਈਚਾਰਾ ਜੋ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਿਹਾ ਹੈ, ਦਾ ਭਰੋਸਾ ਅਤੇ ਮਨੋਬਲ ਬਹਾਲ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿੱਚ ਨਹੀਂ ਰਹਿੰਦੇ, ਸਗੋਂ ਇੱਕ ਸੱਭਿਅਕ ਸਮਾਜ ਤੇ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਹਾਂ ਅਤੇ ਮੰਤਰੀ ਜੋੜਾਮਾਜਰਾ ਨੇ ਜੋ ਕੀਤਾ ਉਹ ਨਿੰਦਣਯੋਗ ਅਤੇ ਨਾ-ਮਨਜ਼ੂਰ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਵੀ ਸਮਝਦਾਰ ਵਿਅਕਤੀ ਆਪਣੇ ਪਿਤਾ ਦੀ ਉਮਰ ਦੇ ਉਸ ਆਦਮੀ ਨਾਲ ਅਜਿਹਾ ਵਿਵਹਾਰ ਨਹੀਂ ਕਰਦਾ, ਜਿਸਨੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਸੁਧਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੰਤਰੀ ਨੂੰ ਵਾਈਸ ਚਾਂਸਲਰ ਨੂੰ ਮਰੀਜ਼ ਦੇ ਬੈੱਡ ‘ਤੇ ਲਿਟਾਉਣ ਦਾ ਕੋਈ ਅਧਿਕਾਰ ਨਹੀਂ ਸੀ। ਕਿਸੇ ਮੰਤਰੀ ਤੋਂ ਦੰਗਾਕਾਰੀਆਂ ਵਾਂਗ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ, ਪਰ ਕਿਸੇ ਨੂੰ ਬਿਮਾਰ ਵਿਅਕਤੀ ਦੇ ਬਿਸਤਰੇ ‘ਤੇ ਲੇਟਣ ਲਈ ਮਜਬੂਰ ਕਰਨਾ ਡਾਕਟਰੀ ਤੌਰ ‘ਤੇ ਵੀ ਉਚਿਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਨੂੰ ਲੱਗਦਾ ਸੀ ਕਿ ਸਫ਼ਾਈ ਬਣਾਈ ਰੱਖਣਾ ਪਹਿਲ ਹੈ ਤਾਂ ਇਹ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਵੀ ਸੀ ਅਤੇ ਉਨ੍ਹਾਂ ਨੂੰ ਖ਼ੁਦ ਬੈਡ ‘ਤੇ ਲੇਟਣਾ ਚਾਹੀਦਾ ਸੀ ਕਿਉਂਕਿ ਇਹ ਜ਼ਿੰਮੇਵਾਰੀ ਸਿਰਫ਼ ਵੀਸੀ ਦੀ ਨਹੀਂ, ਸਗੋਂ ਉਪਰਲੇ ਪੱਧਰ ਦੀ ਹੁੰਦੀ ਹੈ। ਵੜਿੰਗ ਨੇ ਕਿਹਾ ਕਿ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਅਤੇ ਸਨਮਾਨਿਤ ਡਾਕਟਰ ਹਨ ਅਤੇ ਉਨ੍ਹਾਂ ਦੀ ਉਮਰ ਜੋੜਾਮਾਜਰਾ ਦੇ ਪਿਤਾ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਅਜਿਹਾ ਤਾਨਾਸ਼ਾਹੀ ਸਲੂਕ ਸ਼ਰਮਨਾਕ ਹੈ | ਮੰਤਰੀ ਨੂੰ ਸਿਰਫ਼ ਡਾ: ਰਾਜ ਬਹਾਦਰ ਤੋਂ ਹੀ ਨਹੀਂ, ਸਗੋਂ ਸਮੁੱਚੇ ਡਾਕਟਰ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜੋ ਆਪਣੇ ਸਭ ਤੋਂ ਸਤਿਕਾਰਯੋਗ ਸੀਨੀਅਰ ਸਾਥੀ ਨਾਲ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਨਿਰਾਸ਼ਾ ਮਹਿਸੂਸ ਕਰ ਰਿਹਾ ਹੈ।

]]>
Moosewala ਦੇ ਪਿਤਾ ਦੀ ਸੁਰੱਖਿਆ ਨੂੰ ਲੈ ਕੇ ਰਾਜਾ ਵੜਿੰਗ ਨੇ DGP ਪੰਜਾਬ ਨੂੰ ਕੀਤੀ ਅਪੀਲ https://punjabi.newsd5.in/moosewala-%e0%a8%a6%e0%a9%87-%e0%a8%aa%e0%a8%bf%e0%a8%a4%e0%a8%be-%e0%a8%a6%e0%a9%80-%e0%a8%b8%e0%a9%81%e0%a8%b0%e0%a9%b1%e0%a8%96%e0%a8%bf%e0%a8%86-%e0%a8%a8%e0%a9%82%e0%a9%b0-%e0%a8%b2%e0%a9%88/ Sat, 23 Jul 2022 05:29:46 +0000 https://punjabi.newsd5.in/?p=168542 ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋ ਦਿਨ ਪਹਿਲਾਂ ਹੀ ਪੁਲਿਸ ਨੇ ਸਿੱਧੂ ਦੇ ਕਾਤਲਾਂ ਵਿੱਚੋਂ 2 ਸ਼ੂਟਰਾਂ ਨੂੰ ਐਨਕਾਊਂਂਟਰ ਵਿੱਚ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਵੀ ਪਾਕਿਸਤਾਨ ਦੇ ਨੰਬਰਾਂ ਤੋਂ ਜਾਨੋਂ ਮਾਰਨ ਧਮਕੀਆਂ ਮਿਲ ਰਹੀਆਂ ਹਨ।

]]>
ਵੜਿੰਗ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਲਈ 35,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ https://punjabi.newsd5.in/%e0%a8%b5%e0%a9%9c%e0%a8%bf%e0%a9%b0%e0%a8%97-%e0%a8%b5%e0%a8%b2%e0%a9%8b%e0%a8%82-%e0%a8%b9%e0%a9%9c%e0%a9%8d%e0%a8%b9%e0%a8%be%e0%a8%82-%e0%a8%a8%e0%a8%be%e0%a8%b2-%e0%a8%b9%e0%a9%8b%e0%a8%8f/ Sun, 17 Jul 2022 11:58:06 +0000 https://punjabi.newsd5.in/?p=167637 ਮੁਕਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਵੜਿੰਗ ਵਲੋਂ ਹਾਲ ਹੀ ਵਿੱਚ ਪਏ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ 35 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਮੁਕਤਸਰ-ਗਿੱਦੜਬਾਹਾ ਖੇਤਰਾਂ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਜੇਕਰ ਸਮੇਂ ਸਿਰ ਨਾਲਿਆਂ ਦੀ ਸਫ਼ਾਈ ਕੀਤੀ ਜਾਂਦੀ ਤਾਂ ਸ਼ਾਇਦ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਵੜਿੰਗ ਨੇ ਕਿਹਾ ਕਿ ਪਿਛਲੇ 5 ਸਾਲਾਂ ਦੇ ਕਾਂਗਰਸ ਰਾਜ ਦੌਰਾਨ ਇਹ ਸਾਰੇ ਬਚਾਅ ਕਾਰਜ ਅਤੇ ਕਦਮ ਅਗਾਊਂ ਹੀ ਚੁੱਕੇ ਗਏ ਸਨ ਅਤੇ ਇਸ ਕਾਰਨ ਨਾ ਤਾਂ ਕੋਈ ਹੜ੍ਹ ਆਇਆ ਅਤੇ ਨਾ ਹੀ ਫਸਲਾਂ ਦਾ ਕੋਈ ਨੁਕਸਾਨ ਹੋਇਆ।

ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਪ੍ਰਭਾਵਿਤ ਖੇਤਰਾਂ ਦੀ ਵਿਸ਼ੇਸ਼ ਗਿਰਦਾਵਰੀ ਲਈ ਹਦਾਇਤਾਂ ਦੇਵੇਗੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਨੁਕਸਾਨ ਬਹੁਤ ਜ਼ਿਆਦਾ ਹੈ ਅਤੇ ਕੋਈ ਵੀ ਫਸਲ ਦੁਬਾਰਾ ਨਹੀਂ ਲਗਾਈ ਜਾ ਸਕਦੀ ਹੈ। ਅਜਿਹੇ ‘ਚ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ, ਸਰਕਾਰ ਨੂੰ ਬਣਦਾ ਮੁਆਵਜ਼ਾ ਤੈਅ ਸਮੇਂ ‘ਚ ਦੇਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ ਕਿ ਇਸ ਖੇਤਰ ਵਿੱਚ ਸੇਮ ਦੀ ਸਮੱਸਿਆ ਦਾ ਮੁਕੰਮਲ ਅਤੇ ਲੰਮੇ ਸਮੇਂ ਲਈ ਹੱਲ ਕੱਢਣ ਦੀ ਲੋੜ ਹੈ। ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਪਿਛਲੀ ਕਾਂਗਰਸ ਸਰਕਾਰ ਵੇਲੇ ਇੱਕ ਪ੍ਰਾਜੈਕਟ ਤਜਵੀਜ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਇਸਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰੇਗੀ।

]]>
ਰਾਜਾ ਵੜਿੰਗ ਦੀ ਸੂਬਾ ਵਾਸੀਆਂ ਨੂੰ 1 ਵਜੇ ਤੱਕ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ https://punjabi.newsd5.in/%e0%a8%b0%e0%a8%be%e0%a8%9c%e0%a8%be-%e0%a8%b5%e0%a9%9c%e0%a8%bf%e0%a9%b0%e0%a8%97-%e0%a8%a6%e0%a9%80-%e0%a8%b8%e0%a9%82%e0%a8%ac%e0%a8%be-%e0%a8%b5%e0%a8%be%e0%a8%b8%e0%a9%80%e0%a8%86%e0%a8%82/ Wed, 08 Jun 2022 04:49:08 +0000 https://punjabi.newsd5.in/?p=161994 ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਭਲਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਮੌਕੇ ਪੁੱਜਣ।

ਮੂਸੇਵਾਲਾ ਦੇ ਭੋਗ ਤੋਂ ਸਿੱਧਾ ਲਾਈਵ, ਹੋਇਆ ਰਿਕਾਰਡ ਤੋੜ ਇਕੱਠ | D5 Channel Punjabi

ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਲਾਡਲੇ ਪੁੱਤਰ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ 8 ਜੂਨ ਨੂੰ ਦੁਪਹਿਰ 1 ਵਜੇ ਤੱਕ ਹੋਵੇਗਾ। ਉਨ੍ਹਾਂ ਪੰਜਾਬੀਆਂ ਨੂੰ ਭਲਕੇ ਦੁਪਹਿਰ 1 ਵਜੇ ਤੱਕ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਦੀ ਅਤੇ ਸਾਰਿਆਂ ਨੂੰ ਮਾਨਸਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

]]>
ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਰਾਜਾ ਵੜਿੰਗ, ਸੁੱਖੀ ਰੰਧਾਵਾ ਅਤੇ ਕੁਲਬੀਰ ਜ਼ੀਰਾ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%85%e0%a9%b0%e0%a8%a4%e0%a8%bf%e0%a8%ae-%e0%a8%a6%e0%a8%b0%e0%a8%b6%e0%a8%a8%e0%a8%be%e0%a8%82/ Tue, 31 May 2022 05:36:45 +0000 https://punjabi.newsd5.in/?p=160780 ਮਾਨਸਾ : ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ ਹਨ। ਰਾਜਾ ਵੜਿੰਗ ਵੱਲੋਂ ਆਪਣੇ ਹੱਥੀ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।

 

]]>
ਰਾਜਾ ਵੜਿੰਗ, ਸੁੱਖੀ ਰੰਧਾਵਾ ਤੇ ਗਾਇਕ ਅਫ਼ਸਾਨਾ ਖਾਨ ਪਹੁੰਚੇ ਮੂਸੇਵਾਲਾ ਦੇ ਘਰ  https://punjabi.newsd5.in/%e0%a8%b0%e0%a8%be%e0%a8%9c%e0%a8%be-%e0%a8%b5%e0%a9%9c%e0%a8%bf%e0%a9%b0%e0%a8%97-%e0%a8%b8%e0%a9%81%e0%a9%b1%e0%a8%96%e0%a9%80-%e0%a8%b0%e0%a9%b0%e0%a8%a7%e0%a8%be%e0%a8%b5%e0%a8%be-%e0%a8%a4/ Mon, 30 May 2022 04:23:21 +0000 https://punjabi.newsd5.in/?p=160557 ਮਾਨਸਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਗਾਇਕਾ ਅਫ਼ਸਾਨਾ ਖਾਨ ਅੱਜ ਸਵੇਰੇ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਿੰਡ ਮੂਸਾ ਵਿਖੇ ਅਫ਼ਸੋਸ ਕਰਨ ਪਹੁੰਚੇ l

ਉਨ੍ਹਾਂ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ‘ਚ ਨਾਕਾਮ ਸਾਬਿਤ ਹੋਈ ਹੈ।

]]>
ਜਾਖੜ ਦੇ ਬਿਆਨ ਤੋਂ ਬਾਅਦ ਤੱਤਾ ਹੋਇਆ ਰਾਜਾ ਵੜਿੰਗ https://punjabi.newsd5.in/%e0%a8%9c%e0%a8%be%e0%a8%96%e0%a9%9c-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%a4%e0%a9%b1%e0%a8%a4%e0%a8%be/ Sun, 15 May 2022 11:18:40 +0000 https://punjabi.newsd5.in/?p=157860 ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੀ ਪਾਰਟੀ ਅਤੇ ਉਸਦੀ ਲੀਡਰਸ਼ਿਪ ਪ੍ਰਤੀ ਗਲਤ ਅਤੇ ਅਣਉਚਿਤ ਭੜਾਸ ਦੀ ਨਿੰਦਾ ਕੀਤੀ ਹੈ। ਉਦੈਪੁਰ ਦੇ ਚਿੰਤਨ ਕੈਂਪ ਤੋਂ ਜਾਰੀ ਇਕ ਬਿਆਨ ਵਿਚ ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁਖਦ, ਗਲਤ ਅਤੇ ਅਣ-ਉਚਿਤ ਹੈ ਕਿ ਜਾਖੜ ਨੇ ਲੋਕਾਂ ਵਿਚਕਾਰ ਜਾ ਕੇ ਪਾਰਟੀ ਖ਼ਿਲਾਫ ਅਜਿਹੇ ਭੱਦੇ ਅਤੇ ਬੇਬੁਨਿਆਦ ਦੋਸ਼ ਲਗਾਏ ਹਨ, ਜਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਖੜ ਨੂੰ ਉਦੈਪੁਰ ਵਿਚ ਚੱਲ ਰਹੇ 3 ਦਿਨਾਂ ਚਿੰਤਨ ਕੈਂਪ ਦੌਰਾਨ ਪਾਰਟੀ ਅਤੇ ਉਸਦੀ ਲੀਡਰਸ਼ਿਪ ਖ਼ਿਲਾਫ ਅਜਿਹਾ ਬਦਨਾਮ ਕਰਨ ਵਾਲਾ ਹਮਲਾ ਕਰਨ ਦੀ ਥਾਂ, ਆਪਣੇ ਅੰਦਰ ਵੇਖਣਾ ਚਾਹੀਦਾ ਸੀ ਕਿ ਕਿਹੜੇ ਕਾਰਨਾਂ ਨਾਲ ਉਹ ਇਸ ਸਥਿਤੀ ਵਿਚ ਪਹੁੰਚੇ ਹਨ।

ਸਿੱਧੂ ਤੇ ਜਾਖੜ ਹੋਣਗੇ ਇੱਕਠੇ ? ਕੈਪਟਨ ਵੀ ਦਊ ਸਾਥ! ਕਾਂਗਰਸ ਦਾ ਹਊ ਸਫਾਇਆ !

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿੰਨੀ ਵੱਡੀ, ਵਿਸ਼ਾਲ ਅਤੇ ਮਹਾਨ ਹੈ, ਜਿਸ ਨੂੰ ਜਾਖੜ ਦੀ ਥਾਂ ਹੋਰ ਕੋਈ ਬਿਹਤਰ ਤਰੀਕੇ ਨਾਲ ਨਹੀਂ ਜਾਣ ਸਕਦਾ, ਜਿਨ੍ਹਾਂ ਨੂੰ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਗੁਰਦਾਸਪੁਰ ਵਿਚ ਉਪਚੋਣਾਂ ਅਤੇ ਲੋਕਸਭਾ ਚੋਣਾਂ ਲਈ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ। ਸਿਰਫ ਇਸ ਲਈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਨੇ ਉਸੇ ਪਾਰਟੀ ਖ਼ਿਲਾਫ ਆਤਮਘਾਤੀ ਹਮਲਾ ਬੋਲ ਦਿੱਤਾ, ਜਿਸਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ।

ਆਹ ਮੁਟਿਆਰ ਕੁੜੀ ਦੇ ਸੌਂਕ ਨੇ ਤੋੜੇ ਰਿਕਾਰਡ! 45 ਅਵਾਰਾ ਕੁੱਤਿਆਂ ਨੂੰ ਰੱਖਦੀ ਨਾਲ, ਦੂਰ-ਦੂਰ ਤੱਕ ਹੋਣ ਲੱਗੇ ਚਰਚੇ

ਵੜਿੰਗ ਨੇ ਜਾਖੜ ਤੋਂ ਪੁੱਛਿਆ ਕੀ ਇਹ ਸੱਚਾਈ ਨਹੀਂ ਹੈ ਕਿ ਉਨ੍ਹਾਂ ਦੇ ਬਿਆਨਾਂ ਨੇ ਵੋਟਰਾਂ ਦੇ ਇਕ ਵੱਡੇ ਵਰਗ ਵਿਚਕਾਰ ਵਿਰੋਧ ਅਤੇ ਜੁਦਾਈ ਪੈਦਾ ਕੀਤਾ, ਜਿਸ ਕਾਰਨ ਪਾਰਟੀ ਨੂੰ ਨਾ ਸਿਰਫ ਪੰਜਾਬ, ਸਗੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਭਾਰੀ ਨੁਕਸਾਨ ਹੋਇਆ। ਵੜਿੰਗ ਨੇ ਕਿਹਾ ਕਿ ਇਨਾ ਸਭ ਕੁਝ ਹੋਣ ਦੇ ਬਾਵਜੂਦ ਪਾਰਟੀ ਨੇ ਬਹੁਤ ਸੰਜਮ ਰੱਖਿਆ ਅਤੇ ਉਨ੍ਹਾਂ ਦੀ ਸੀਨੀਅਰਤਾ ਦਾ ਸਨਮਾਨ ਕੀਤਾ ਪਰ ਅਫਸੋਸ ਹੈ ਕਿ ਉਨ੍ਹਾਂ ਨੇ ਇਸਦੀ ਇੱਜ਼ਤ ਨਾ ਰੱਖੀ। ਜਾਖੜ ਚਾਹੇ ਜਿੰਨੇ ਵੀ ਸੀਨੀਅਰ ਨੇਤਾ ਹਨ ਪਰ ਪਾਰਟੀ ਹਮੇਸ਼ਾ ਸਭ ਤੋਂ ਉੱਪਰ ਰਹਿੰਦੀ ਹੈ, ਫਿਰ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਹੋਵੋ ਜਾਂ ਫਿਰ ਕਿੰਨੇ ਵੀ ਸੀਨੀਅਰ ਮਹਿਸੂਸ ਕਰਦੇ ਹੋ।

]]>
ਨਵਜੋਤ ਸਿੱਧੂ ਨੇ ਨਵੇਂ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੂੰ ਦਿੱਤੀ ਵਧਾਈ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%a8%e0%a8%b5%e0%a9%87%e0%a8%82-%e0%a8%aa%e0%a9%8d%e0%a8%b0%e0%a8%a7%e0%a8%be/ Sun, 10 Apr 2022 05:32:58 +0000 https://punjabi.newsd5.in/?p=152406 ਲੁਧਿਆਣਾ : ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਬਰਾੜ ਉਰਫ਼ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕਮਾਨ ਸੌਂਪੀ ਗਈ ਹੈ। ਇਸ ਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।

Khabran Da Sira : ਪ੍ਰਧਾਨ ਬਣਦਿਆ ਰਾਜਾ ਵੜਿੰਗ ਦਾ ਧਮਾਕਾ, SGPC ਹੋਈ ਅਜ਼ਾਦ ? D5 Channel Punjabi

ਉਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰ ਕੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਵਧਾਈ ਦਿੱਤੀ ਹੈ।

]]>