railway station – D5 News https://punjabi.newsd5.in Truth Seeking News Network. Tue, 17 May 2022 02:06:23 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png railway station – D5 News https://punjabi.newsd5.in 32 32 ਅਸਾਮ ‘ਚ ਮੁੜ ਹੜ੍ਹ ਵਰਗਾ ਮਾਹੌਲ, 1.97 ਲੱਖ ਲੋਕ ਪ੍ਰਭਾਵਿਤ https://punjabi.newsd5.in/%e0%a8%85%e0%a8%b8%e0%a8%be%e0%a8%ae-%e0%a8%9a-%e0%a8%ae%e0%a9%81%e0%a9%9c-%e0%a8%b9%e0%a9%9c%e0%a9%8d%e0%a8%b9-%e0%a8%b5%e0%a8%b0%e0%a8%97%e0%a8%be-%e0%a8%ae%e0%a8%be%e0%a8%b9%e0%a9%8c/ Tue, 17 May 2022 02:06:23 +0000 https://punjabi.newsd5.in/?p=158156 ਨਾਗਾਓਂ: ਆਸਾਮ ਦੇ ਨਾਗਾਂਵ ਵਿੱਚ ਬੀਤੀ ਕੱਲ ਭਾਰੀ ਮੀਂਹ ਪਿਆ ਜਿਸ ਤੋਂ ਬਾਅਦ ਕਾਮਪੁਰ ਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਹੜ੍ਹ ਵਰਗੀ ਸਥਿਤੀ ਬਣਨ ਅਤੇ ਜ਼ਮੀਨ ਖਿਸਕਣ ਕਾਰਨ 20 ਜ਼ਿਲ੍ਹਿਆਂ ਵਿੱਚ 1.97 ਲੱਖ ਲੋਕ ਪ੍ਰਭਾਵਿਤ ਹੋ ਗਏ।

ਜੇ ਕੋਈ ਕੰਮ ਤਾਂ ਹੁਣੇ ਕਰਲੋ, ਪਵੇਗਾ ਭਾਰੀ ਮੀਂਹ| D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਭਾਰੀ ਮੀਂਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਲਾਪਤਾ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਲਾਪਤਾ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 3 ਦਿਨਾਂ ਤੋਂ ਮੀਂਹ ਨੇ ਆਸਾਮ ਵਿੱਚ ਆਪਣਾ ਕਹਿਰ ਮਚਾਇਆ ਹੋਇਆ ਹੈ।

]]>
ਛੱਤੀਸਗੜ੍ਹ : ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਧਮਾਕਾ, CRPF ਦੇ 6 ਜਵਾਨ ਜਖ਼ਮੀ 1 ਦੀ ਹਾਲਤ ਗੰਭੀਰ https://punjabi.newsd5.in/chhattisgarh-blast-in-train-at-raipur-railway-station/ Sat, 16 Oct 2021 05:55:58 +0000 https://punjabi.newsd5.in/?p=127390 ਰਾਂਚੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਖੜੀ ਟ੍ਰੇਨ ‘ਚ ਅੱਜ ਸਵੇਰੇ ਹੋਏ ਧਮਾਕੇ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੇ ਛੇ ਜਵਾਨ ਜਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਧਮਾਕੇ (Blast at Railway Station) ਦਾ ਕਾਰਨ ਸ਼ਿਫਟਿੰਗ ਦੌਰਾਨ ਕਾਰਤੂਸ ਦੇ ਡੱਬੇ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਰਾਏਪੁਰ ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀ 211ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ। ਟ੍ਰੇਨ ਪਲੇਟਫਾਰਮ ਨੰਬਰ 2 ‘ਤੇ ਖੜ੍ਹੀ ਸੀ ਜਦੋਂ ਇਹ ਧਮਾਕਾ ਹੋ ਗਿਆ।

Kisan Bill 2020 : Andolan ਨਾਲ ਜੁੜੀ ਵੱਡੀ ਖ਼ਬਰ, Attack ਦੇ mood ‘ਚ BJP || D5 Channel Punjabi

ਇਹ ਘਟਨਾ ਸਵੇਰੇ 6.30 ਵਜੇ ਵਾਪਰੀ ਹੈ। ਸੀਆਰਪੀਐਫ ਨੇ ਕਿਹਾ ਹੈ ਕਿ ਇਹ ਹਾਦਸਾ ਡੈਟੋਨੇਟਰ ਬਾਕਸ ਧਮਾਕੇ (Blast at Railway Station) ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਛੇ ਜਵਾਨ ਜ਼ਖ਼ਮੀ ਹੋ ਗਏ ਹਨ। ਹੌਲਦਾਰ ਵਿਕਾਸ ਚੌਹਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਜਵਾਨਾਂ ਵਿੱਚ ਚਵਾਨ ਵਿਕਾਸ ਲਕਸ਼ਮਣ, ਰਮੇਸ਼ ਲਾਲ, ਰਵਿੰਦਰ ਕਾਰ, ਸੁਸ਼ੀਲ, ਦਿਨੇਸ਼ ਕੁਮਾਰ ਪਾਇਕਰਾ ਸ਼ਾਮਲ ਹਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨਿੱਜੀ ਹਸਪਤਾਲ ਪਹੁੰਚ ਗਏ ਹਨ।ਰਾਏਪੁਰ ਪੁਲਿਸ ਦੇ ਅਨੁਸਾਰ ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਲਿਜਾਣ ਲਈ 22 ਕੋਚਾਂ ਦੀ ਇੱਕ ਰੇਲ ਬੁੱਕ ਕੀਤੀ ਗਈ ਸੀ।

ਸਾਬਕਾ ਮੁੱਖ ਮੰਤਰੀ ਦਾ ਸਿਆਸੀ ਧਿਰਾਂ ਨੂੰ ਸੱਦਾ, ਕੇਂਦਰ ਖਿਲਾਫ਼ ਖੁੱਲ੍ਹੇਗਾ ਮੋਰਚਾ! D5 Channel Punjabi

ਟਰੇਨ ਦੀ ਬੋਗੀ ਨੰਬਰ 9 ਦੇ ਗੇਟ ਦੇ ਕੋਲ ਜਵਾਨ ਦੇ ਹੱਥਾਂ ਤੋਂ ਨਕਲੀ ਕਾਰਤੂਸ ਡੈਟੋਨੇਟਰ ਨਾਲ ਭਰਿਆ ਬੈਗ ਛੱਡਿਆ ਗਿਆ ਸੀ। ਇਸ ਕਾਰਨ ਧਮਾਕਾ ਹੋਇਆ। ਜਿਸ ਜਵਾਨ ਦੇ ਹੱਥ ਵਿੱਚੋਂ ਬੈਗ ਛੱਡਿਆ ਗਿਆ ਸੀ, ਉਹੀ ਜਵਾਨ ਜ਼ਿਆਦਾ ਜ਼ਖਮੀ ਹੈ। ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਰੇਲ ਗੱਡੀ ਵਿੱਚ ਹੋਏ ਧਮਾਕੇ ਤੋਂ ਬਾਅਦ ਸਟੇਸ਼ਨ ‘ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਧਮਾਕੇ ਦੀ ਲਪੇਟ ਵਿੱਚ ਕਿਸੇ ਨਾਗਰਿਕ ਦੇ ਆਉਣ ਦੀ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

]]>
ਮਾਲ ਗੱਡੀਆਂ ਚਲਾਉਣ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ; ਕਿਹਾ, ਜਲਦੀ ਹੱਲ ਲਈ ਆਸਵੰਦ https://punjabi.newsd5.in/%e0%a8%ae%e0%a8%be%e0%a8%b2-%e0%a8%97%e0%a9%b1%e0%a8%a1%e0%a9%80%e0%a8%86%e0%a8%82-%e0%a8%9a%e0%a8%b2%e0%a8%be%e0%a8%89%e0%a8%a3-%e0%a8%a6%e0%a9%87-%e0%a8%ae%e0%a8%be%e0%a8%ae%e0%a8%b2%e0%a9%87/ Sun, 08 Nov 2020 15:54:44 +0000 https://punjabi.newsd5.in/?p=79887 ਚੰਡੀਗੜ :  ਸੂਬੇ ਵਿੱਚ ਮਾਲ ਗੱਡੀਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਆਪਣੀ ਵਚਨਬੱਧਤਾ ਦੁਹਰਾਉਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਕਿ ਉਹ ਰੇਲ ਸੇਵਾਵਾਂ ਬਹਾਲ ਕਰਨਾ ਯਕੀਨੀ ਬਣਾਉਣ ਲਈ ਆਪਣਾ ਦਖਲ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਜਲਦੀ ਹੱਲ ਲਈ ਆਸਵੰਦ ਹਨ।

ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਬੀਤੇ ਕੱਲ ਗੱਲ ਕਰ ਕੇ ਸਥਿਤੀ ਉਤੇ ਵਿਚਾਰ ਚਰਚਾ ਕੀਤੀ ਅਤੇ ਇਹ ਯਕੀਨ ਦਿਵਾਇਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ ਤੇ ਕਸ਼ਮੀਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸਹੂਲਤ ਲਈ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨਾਂ ਲਈ ਬੀਜੇਪੀ ਦੇ ਆਹ ਵੱਡਾ ਮੰਤਰੀ ਹੋਇਆ ਮੋਦੀ ਦੇ ਉਲਟ?ਲਿਆ ਹੱਕ ‘ਚ ਸਟੈਂਡ

ਸੁਰੱਖਿਆ ਦੀ ਚਿੰਤਾ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ ਜੇਕਰ ਰੇਲਵੇ ਵੱਲੋਂ ਤੁਰੰਤ ਮਾਲ ਗੱਡੀਆਂ ਚਲਾਉਣ ਦਾ ਫੈਸਲਾ ਨਾ ਕੀਤਾ ਗਿਆ ਤਾਂ ਲੱਦਾਖ ਵਿੱਚ ਰੱਖਿਆ ਬਲਾਂ ਅਤੇ ਘਾਟੀ ਵਿੱਚ ਬਰਫਬਾਰੀ ਤੋਂ ਪਹਿਲਾਂ ਜ਼ਰੂਰੀ ਸੇਵਾਵਾਂ ਨਾ ਪੁੱਜਦੀਆਂ ਹੋਣ ਕਾਰਨ ਦੇਸ਼ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਸ ਮੁੱਦੇ ਉਤੇ ਫੈਲਾਈ ਜਾ ਰਹੀ ਗੁੰਮਰਾਹਕੁਨ ਜਾਣਕਾਰੀ ਦਾ ਖੰਡਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਲਈ ਕਿਸਾਨਾਂ ਵੱਲੋਂ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ।

ਉਨਾਂ ਗ੍ਰਹਿ ਮੰਤਰੀ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਜ਼ਮੀਨੀ ਪੱਧਰ ’ਤੇ ਸਥਿਤੀ ਪੂਰਨ ਸ਼ਾਂਤਮਈ ਤੇ ਮਾਲ ਗੱਡੀਆਂ ਦੀ ਸੁਰੱਖਿਅਤ ਆਵਾਜਾਈ ਲਈ ਪੂਰੀ ਢੁੱਕਵੀਂ ਹੈ। ਉਨਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੇ ਆਪਣੇ ਰੋਸ ਪ੍ਰਦਰਸ਼ਨਾਂ ਦੌਰਾਨ ਪਿਛਲੇ ਕੁਝ ਹਫਤਿਆਂ ਦੌਰਾਨ ਪੰਜਾਬ ਵਿੱਚ ਕਿਸੇ ਵੀ ਥਾਂ ਸ਼ਾਂਤੀ ਭੰਗ ਨਹੀਂ ਕੀਤੀ। ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਪਹਿਲਾਂ ਦਿਵਾਏ ਆਪਣੇ ਭਰੋਸੇ ਨੂੰ ਦੁਹਰਾਉਦਿਆਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਦੱਸਿਆ ਕਿ ਉਨਾਂ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਰੇਲ ਟਰੈਕਾਂ ਦੀ ਸੁਰੱਖਿਆ ਜਿਹੜੇ ਕਿਸਾਨਾਂ ਯੂਨੀਅਨਾਂ ਵੱਲੋਂ ਪਹਿਲਾਂ ਹੀ ਖਾਲੀ ਕਰ ਦਿੱਤੇ ਗਏ ਹਨ ਅਤੇ ਮਾਲ ਗੱਡੀਆਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ.) ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਉਨਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਰੇਲ ਸੇਵਾਵਾਂ ਦੀ ਜਲਦ ਤੋਂ ਜਲਦ ਬਹਾਲੀ ਲਈ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਯੂਨੀਅਨਾਂ ਨਾਲ ਨੇੜਿਓ ਜੁੜੀ ਹੋਈ ਹੈ ਕਿ ਉਨਾਂ ਨੂੰ ਯਾਤਰੀ ਗੱਡੀਆਂ ਦੇ ਆਉਣ-ਜਾਣ ਦੀ ਆਗਿਆ ਦੇਣ ਲਈ ਨਾਕਾਬੰਦੀ ਚੁਕਾਉਣ ਲਈ ਵੀ ਪ੍ਰੇਰਿਆ ਜਾਵੇ ਤਾਂ ਜੋ ਦੀਵਾਲੀ ਦੇ ਤਿਉਹਾਰ ਮੌਕੇ ਡੇਢ ਲੱਖ ਸੈਨਿਕਾਂ ਸਮੇਤ ਹੋਰ ਪੰਜਾਬੀ ਆਪਣੇ ਘਰ ਆ ਸਕਣ। ਇਸ ਸਬੰਧੀ ਉਨਾਂ ਦੇ ਕਈ ਮੰਤਰੀ ਕਿਸਾਨ ਯੂਨੀਅਨਾਂ ਨਾਲ ਨਿਰੰਤਰ ਵਿਚਾਰ ਵਟਾਂਦਰਾ ਕਰ ਰਹੇ ਹਨ। ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਤੁਰੰਤ ਕਦਮ ਉਠਾਉਦਿਆਂ ਰੇਲਵੇ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਉਹ ਸੂਬੇ ਵਿੱਚੋਂ ਮਾਲ ਗੱਡੀਆਂ ਦੀ ਆਵਾਜਾਈ ਬਹਾਲੀ ਕਰਵਾਉਣ ਲਈ ਕਹਿਣ।
ਇਹ ਦੱਸਦਿਆਂ ਕਿ ਰੇਲਵੇ ਸੇਵਾਵਾਂ ਦੀ ਜਲਦੀ ਬਹਾਲੀ ਕਰਵਾਉਣਾ ਪੰਜਾਬ ਦੇ ਹਿੱਤ ਵਿੱਚ ਹੈ, ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਲਈ ਭਾਜਪਾ ਆਗੂਆਂ ਸਣੇ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨੂੰ ਮੰਦਭਾਗਾ ਕਰਾਰ ਦਿੱਤਾ। ਉਨਾਂ ਕਿਹਾ ਕਿ ਇਸ ਮੁੱਦੇ ਉਤੇ ਉਹ ਪਹਿਲਾਂ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਖੁੱਲਾ ਪੱਤਰ ਲਿਖ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਨ ਜਿੱਥੇ ਉਨਾਂ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਵਿੱਚ ਪੈਦਾ ਹੋਈ ਅਸ਼ਾਂਤੀ ਦੇ ਚੱਲਦਿਆਂ ਖੜੀ ਹੋਈ ਇਸ ਸਮੱਸਿਆ ਦੇ ਸੁਖਾਵੇਂ ਹੱਲ ਲਈ ਕੇਂਦਰ ਅਤੇ ਰਾਜ ਨੂੰ ਸਾਂਝੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਦੇਸ਼ ਦੇ ਹਿੱਤ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਇਕੱਠੇ ਹੋਣ ਦਾ ਵੇਲਾ ਆ ਗਿਆ ਹੈ।

-Nav Gill

]]>
ਰੇਲਾਂ ਰੁਕਣ ਕਾਰਨ ਪਰਿਵਾਰਾਂ ਨਾਲ ਤਿਓਹਾਰ ਨਹੀਂ ਮਨਾ ਸਕਣਗੇ ਫੌਜ ਦੇ ਜਵਾਨ ਤੇ ਪ੍ਰਵਾਸੀ ਮਜਦੂਰ https://punjabi.newsd5.in/%e0%a8%b0%e0%a9%87%e0%a8%b2%e0%a8%be%e0%a8%82-%e0%a8%b0%e0%a9%81%e0%a8%95%e0%a8%a3-%e0%a8%95%e0%a8%be%e0%a8%b0%e0%a8%a8-%e0%a8%aa%e0%a8%b0%e0%a8%bf%e0%a8%b5%e0%a8%be%e0%a8%b0%e0%a8%be%e0%a8%82/ Sun, 08 Nov 2020 09:41:43 +0000 https://punjabi.newsd5.in/?p=79864 ਫ਼ਤਹਿਗੜ੍ਹ ਸਾਹਿਬ, 08 ਨਵੰਬਰ :
ਪੰਜਾਬ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਰੇਲਾਂ ਨਾ ਚਲਾਉਣ ਕਾਰਨ ਭਾਰਤੀ ਫੌਜ ਦੇ ਉਨ੍ਹਾਂ ਜਵਾਨਾਂ ਤੇ ਪ੍ਰਵਾਸੀ ਮਜਦੂਰਾਂ ਦੇ ਦਿਲਾਂ ਨੂੰ ਗਹਿਰੀ ਸੱਟ ਲੱਗੀ ਹੈ ਜਿਨ੍ਹਾਂ ਨੇ ਤਿਓਹਾਰ ਆਪਣੇ ਪਰਿਵਾਰਾਂ ਨਾਲ ਮਨਾਉਣ ਦੇ ਸੁਪਨੇ ਵੇਖੇ ਸਨ। ਦੇਸ਼ ਦੀ ਸਰਹੱਦਾਂ ’ਤੇ ਰਾਖੀ ਕਰਦੇ ਭਾਰਤ ਮਾਂ ਦੇ ਸਪੂਤ ਤੇ ਰੋਜੀ ਰੋਟੀ ਕਾਰਨ ਪੰਜਾਬ ਮਜਦੂਰੀ ਕਰਨ ਆਏ ਪ੍ਰਵਾਸੀ ਮਜਦੂਰ ਦੀਵਾਲੀ ਤੇ ਛਟ ਪੂਜਾ ਵਰਗੇ ਤਿਓਹਾਰ ਆਪਣੇ ਪਰਿਵਾਰਾਂ ਨਾਲ ਨਹੀਂ ਮਨਾ ਸਕਣਗੇ ਜਿਸ ਕਾਰਨ ਉਨ੍ਹਾਂ ਵਿੱਚ ਮਾਯੂਸੀ ਛਾਈ ਹੋਈ ਹੈ। ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਨੇ ਪੰਜਾਬ ਵਿੱਚ ਰੇਲ ਗੱਡੀਆਂ ਬੰਦ ਰੱਖਣ ਦੀ ਤਰੀਕ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ।

ਕਿਸਾਨਾਂ ਲਈ ਬੀਜੇਪੀ ਦੇ ਆਹ ਵੱਡਾ ਮੰਤਰੀ ਹੋਇਆ ਮੋਦੀ ਦੇ ਉਲਟ?ਲਿਆ ਹੱਕ ‘ਚ ਸਟੈਂਡ
ਮੰਡੀ ਗੋਬਿੰਦਗੜ੍ਹ ਵਿਖੇ ਬਿਹਾਰ ਤੋਂ ਆਏ ਰਾਧੇ ਸਿ਼ਆਮ ਦਾ ਕਹਿਣਾ ਹੈ ਕਿ ਉਨ੍ਹਾਂ ਪੂਰਾ ਸਾਲ ਹੱਡ ਭੰਨਵੀਂ ਮਿਹਨਤ ਇਸ ਲਈ ਕੀਤੀ ਹੈ ਕਿ ਉਹ ਤਿਓਹਾਰ ਆਪਣੇ ਪਰਿਵਾਰਾਂ ਨਾਲ ਮਿਲ ਕੇ ਮਨਾਉਣਗੇ ਪ੍ਰੰਤੂ ਕੇਂਦਰ ਵੱਲੋਂ ਰੇਲ ਆਵਾਜਾਈ ਬਾਰੇ ਕੋਈ ਸਾਰਥਕ ਰਵਈਆ ਨਾ ਆਪਣਾਉਣ ਕਾਰਨ ਉਨ੍ਹਾਂ ਦੀ ਸਾਲ ਦੀ ਉਡੀਕ ਵਿਅਰਥ ਹੀ ਚਲੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿਓਹਾਰਾਂ ਨੂੰ ਵੇਖਦੇ ਹੋਏ ਰੇਲਵੇ ਨੂੰ ਰੇਲਾਂ ਚਲਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਤੁਰੰਤ ਰੇਲਵੇ ਆਵਾਜਾਈ ਨੂੰ ਖੋਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਤਿਓਹਾਰ ਮਨਾ ਸਕਣ।

-NAV GILL

]]>
ਹੁਣ ਰੇਲਵੇ ਸਟੇਸ਼ਨਾਂ ‘ਤੇ ਏਅਰਪੋਰਟ ਵਰਗੇ ਹੋਣਗੇ ਪ੍ਰਬੰਧ ! https://punjabi.newsd5.in/%e0%a8%b9%e0%a9%81%e0%a8%a3-%e0%a8%b0%e0%a9%87%e0%a8%b2%e0%a8%b5%e0%a9%87-%e0%a8%b8%e0%a8%9f%e0%a9%87%e0%a8%b6%e0%a8%a8%e0%a8%be%e0%a8%82-%e0%a8%a4%e0%a9%87-%e0%a8%8f%e0%a8%85%e0%a8%b0%e0%a8%aa/ Thu, 16 Apr 2020 07:59:41 +0000 https://punjabi.newsd5.in/?p=65019 ਪਟਿਆਲਾ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਲਾਗੂ ਲਾਕਡਾਊਨ ਦੇ ਕਾਰਨ ਯਾਤਰੀ ਟ੍ਰੇਨਾਂ ਨੂੰ ਵੀ 14 ਅਪ੍ਰੈਲ ਤੱਕ ਬੰਦ ਕਰ ਦਿੱਤਾ ਸੀ ਅਤੇ 15 ਅਪ੍ਰੈਲ ਤੋਂ ਟ੍ਰੇਨਾਂ ਚਲਾਉਣ ਦੀ ਗੱਲ ਕੀਤੀ ਗਈ ਸੀ ਪਰ 3 ਮਈ ਤੱਕ ਲਾਕਡਾਊਨ ਜਾਰੀ ਰਹਿਣ ਦੇ ਕਾਰਨ ਇਨ੍ਹਾਂ ਤੇ ਇਨ੍ਹਾਂ ਦੀ ਆਵਾਜਾਈ ਤੇ ਫੇਰ ਰੋਕ ਲਗਾ ਦਿੱਤੀ ਹੈ।

Indian Railway || लॉकडाऊन के बाद रेलवे स्टेशन पर होगी एयरपोर्ट जैसी सुरक्षा // Lockdown // India

ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨਾਂ ‘ਤੇ ਵੀ ਏਅਰਪੋਰਟ ਵਰਗੀ ਸੁਰੱਖਿਆ ਤੈਅ ਹੋਵੇਗੀ। ਰੇਲਵੇ ਸਟੇਸ਼ਨਾਂ ਤੇ ਵੀ ਪੂਰੀ ਚੌਕਸੀ ਕੀਤੀ ਜਾਵੇਗੀ। ਸਟੇਸ਼ਨਾਂ ਤੇ ਏਅਰਪੋਰਟ ਵਰਗਾ ਹੋ ਸਕਦੈ ਹੈ ਮਾਹੌਲ। ਜਬਲਪੁਰ ਸਟੇਸ਼ਨ ਮਾਕਟੇਲ ਕੀਤੀ ਗਈ ਹੈ।

]]>
ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ ਨੇ ਰੇਲਵੇ ਲਾਈਨ ‘ਤੇ ਲਾਇਆ ਧਰਨਾ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a8%9c%e0%a8%bc%e0%a8%a6%e0%a9%82%e0%a8%b0-%e0%a8%b8%e0%a9%b0%e0%a8%98%e0%a8%b0%e0%a8%b8%e0%a8%bc-%e0%a8%af%e0%a9%82%e0%a8%a8%e0%a9%80/ Tue, 03 Dec 2019 10:18:11 +0000 https://punjabi.newsd5.in/?p=56952 ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਰਈਆ ਨੇੜੇ ਨਿਰੰਜਨ ਪੁਰ ਵਿਖੇ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ‘ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ, ਉਕਤ ਧਰਨਾ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਕਿਸਾਨ ਆਗੂਆਂ ਦੀ ਇਸ ਧਰਨੇ ਦੀ ਚਿਤਾਵਨੀ ਦੇ ਚੱਲਦਿਆਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰਨਾਂ ਜ਼ਿਲਿਆਂ ‘ਚ ਵੀ ਕਿਸਾਨਾਂ ਵੱਲੋਂ ਰੇਲ ਲਾਈਨਾਂ ‘ਤੇ ਜਾਮ ਲਗਾਇਆ ਗਿਆ ਹੈ।

Read also… ਮੰਡੀਆਂ ‘ਚ ਆੜ੍ਹਤੀਏ ਲਾ ਰਹੇ ਨੇ ਕਿਸਾਨਾਂ ਨੂੰ ਚੂਨਾ ?

ਅੰਮ੍ਰਿਤਸਰ ਸਟੇਸ਼ਨ ਤੋਂ ਗਈ ‘ਫਲਾਇੰਗ ਐਕਸਪ੍ਰੈੱਸ’ ਜਿਸ ਨੂੰ ਸ਼ਹੀਦ ਐਕਸਪ੍ਰੈੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਗੱਡੀ ਰਈਆ ਸਟੇਸ਼ਨ ਤੇ ਰੋਕੀ ਗਈ ਅਤੇ ਕਈ ਸਵਾਰੀਆਂ ਅੱਧ ਵਿਚਾਲੇ ਉੱਤਰੀਆਂ।ਇਸ ਦੌਰਾਨ ਸਵਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Published by : Lovepreet kaur

]]>
ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਵੱਡੀ ਧਮਕੀ, ਲੋਕਾਂ ‘ਚ ਮਚਿਆ ਹੜਕੰਪ (ਵੀਡੀਓ) https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%b0%e0%a9%87%e0%a8%b2%e0%a8%b5%e0%a9%87-%e0%a8%b8%e0%a8%9f%e0%a9%87%e0%a8%b8%e0%a8%bc%e0%a8%a8%e0%a8%be%e0%a8%82-%e0%a8%a8/ Tue, 16 Apr 2019 07:01:51 +0000 https://punjabi.newsd5.in/?p=47220 ਫਿਰੋਜ਼ਪੁਰ : ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਦੀ ਹੈ ਜਿਥੇ ਰੇਲਵੇ ਸਟੇਸ਼ਨ ਦੇ ਮਨੈਜ਼ਰ ਵਿਵੇਕ ਕੁਮਾਰ ਨੂੰ ਜੈਸ਼ ਏ ਮੁੰਹਮਦ ਅੱਤਵਾਦੀ ਸੰਗਠਨ ਵੱਲੋਂ ਇੱਕ ਧਮਕੀ ਭਰਿਆ ਹਿੰਦੀ ਭਾਸ਼ਾ ‘ਚ ਪੱਤਰ ਮਿਲਿਆ। ਜਿਸ ‘ਚ ਧਮਕੀ ਦਿੱਤੀ ਹੈ ਕਿ ਉਹ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇ। ਇਸ ਦੇ ਨਾਲ ੧੩ ਮਈ ਨੂੰ ਫਿਰੋਜ਼ਪੁਰ ,ਫਰੀਦਕੋਟ , ਬਰਨਾਲਾ , ਅੰਮ੍ਰਿਤਸਰ ਤੇ ਜਲੰਧਰ ਰੇਲਵੇ ਸਟੇਸ਼ਨ ਤੇ ਕਈ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਉਪਰ ਪੱਤਰ ‘ਤੇ ਕੋਈ ਨਾਮ ਨਹੀਂ ਲਿਖਿਆ ਹੋਇਆ ਹੈ ਪਰ ਉਸ ਉਪਰ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਪਾਕਿਸਤਾਨ ਲਿਖਿਆ ਹੋਇਆ ਹੈ।

Read Also ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਹਾਲ ਵੇਖਲੋ

ਇਸ ਤੋਂ ਇਲਾਵਾ ਪੱਤਰ ‘ਚ ਰਾਜਸਥਾਨ ਦੇ ਜੈਪੁਰ,ਰੇਵਾੜੀ ,ਗੰਗਾ ਨਗਰ ਹੋਰ ਸ਼ਹਿਰ ਦੇ ਬੱਸ ਸਟੈਂਡ ਤੇ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਬਾਰੇ ਸਾਰੀ ਜਾਣਕਾਰੀ ਲੈਣ ਲਈ ਸਾਡੇ ਫਿਰੋਜ਼ਪੁਰ ਦੇ ਪੱਤਰਕਾਰ ਜੁੜ ਚੁੱਕੇ ਹਨ। ਬੇਸ਼ੱਕ ਸ਼ਰਾਰਤੀ ਅਨਸਰਾਂ ਵੱਲੋਂ ਰੇਲਵੇ ਸਟੇਸ਼ਟ ਉਪਰ ਰੱਖੇ ਅਜਿਹੇ ਪੱਤਰ ਪਹਿਲਾ ਵੀ ਕਈ ਮਿਲ ਚੁੱਕੇ ਨੇ ਪਰ ਸੁੱਰਖਿਆ ਏਜੰਸੀਆਂ ਇਸ ਦੀ ਬੜੀ ਡੂੰਘਾਈ ਨਾਲ ਜਾਂਚ ਕਰ ਰਹੀਆ ਹਨ।

]]>
26 ਜਨਵਰੀ ਦੇ ਮੱਦੇਨਜ਼ਰ ਪੁਲਿਸ ਨੇ ਰੇਲਵੇ ਸਟੇਸ਼ਨ ‘ਤੇ ਕੀਤੀ ਤਲਾਸ਼ੀ CCTV ਕੈਮਰਿਆ ‘ਤੇ ਵੀ ਨਜ਼ਰ https://punjabi.newsd5.in/26-%e0%a8%9c%e0%a8%a8%e0%a8%b5%e0%a8%b0%e0%a9%80-%e0%a8%a6%e0%a9%87-%e0%a8%ae%e0%a9%b1%e0%a8%a6%e0%a9%87%e0%a8%a8%e0%a9%9b%e0%a8%b0-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87/ Fri, 25 Jan 2019 06:03:55 +0000 https://punjabi.newsd5.in/?p=41949 ਲੁਧਿਆਣਾ : 26 ਜਨਵਰੀ ਦੇ ਸਬੰਧਿਤ ਸੂਬੇ ਭਰ ‘ਚ ਥਾਂ-ਥਾਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ‘ਤੇ ਚਲਦਿਆ ਲੁਧਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ‘ਤੇ ਚੈਂਕਿੰਗ ਕੀਤੀ ਗਈ ‘ਤੇ ਨਾਲ ਹਰ ਆਉਣ-ਜਾਣ ਵਾਲੇ ਮੁਸ਼ਾਫਿਰ ਦੀ ਵੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਸੀਸੀਟੀਵੀ ਕੈਮਰਿਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Read Also ਹੁਣ ਭਾਰਤ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਚੱਲੇਗਾ ਮੁਫਤ ‘ਵਾਈ-ਫਾਈ’

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਮੱਦੇਨਜ਼ਰ ਚੈਂਕਿੰਗ ਕੀਤੀ ਜਾਰੀ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਹ ਮੁਹਿੰਮ ਸਬ-ਡਿਵੀਜ਼ਨ ਸੈਂਟਰਲ, ਸਬ- ਡਿਵੀਜ਼ਨ ਨੌਰਥ, ਐਸ ਪੀ ਰੈਂਕ 1, ਜੀ ਆਰ ਪੀ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਮਿਲ ਕੇ ਇਹ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਸੀਸੀਟੀਵੀ ਰਾਹੀਂ ਵੀ ਨਿਗ੍ਹਾ ਰੱਖੀ ਜਾ ਰਹੀ ਹੈ।

]]>