Punjabi singer Moose wala – D5 News https://punjabi.newsd5.in Truth Seeking News Network. Thu, 02 Jun 2022 04:24:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Punjabi singer Moose wala – D5 News https://punjabi.newsd5.in 32 32 ਮੂਸੇਵਾਲਾ ਦੇ ਸਾਥੀਆਂ ਨੇ ਕੀਤੇ ਅਹਿਮ ਖੁਲਾਸੇ https://punjabi.newsd5.in/%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a8%be-%e0%a8%a6%e0%a9%87-%e0%a8%b8%e0%a8%be%e0%a8%a5%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a9%80%e0%a8%a4/ Thu, 02 Jun 2022 01:07:46 +0000 https://punjabi.newsd5.in/?p=161008 ਲੁਧਿਆਣਾ/ਮਾਨਸਾ: ਪਿੰਡ ਜਵਾਹਰਕੇ ਵਾਲਾ ਵਿੱਚ ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ਼ ਹੋ ਗਿਆ ਸੀ। ਵਿਧਾਇਕ ਗੁਰਪ੍ਰੀਤ ਸਿੰਘ ਨੇ ਹੱਤਿਆ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੇ ਵਿਧਾਇਕ ਕੋਲ ਘਟਨਾ ਸੰਬੰਧੀ ਕਈ ਖੁਲਾਸੇ ਕੀਤੇ ਹਨ।

ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਿਆ। ਨੌਜਵਾਨਾਂ ਨੇ ਖੁਲਾਸੇ ਕਰਦਿਆਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦੀ ਮਾਸੀ ਦਾ ਹਾਲ ਪਤਾ ਕਰਨ ਜਾ ਰਹੇ ਸੀ ਅਤੇ ਇਹ ਪ੍ਰੋਗਰਾਮ ਅਚਾਨਕ ਹੀ ਬਣਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ, ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਸੀ ਜਿਸ ਕਾਰਨ ਉਨ੍ਹਾਂ ਨੇ ਥਾਰ ਜੀਪ ਕੱਢ ਲਈ। ਜੀਪ ਵਿੱਚ ਜਗ੍ਹਾ ਨਾ ਹੋਣ ਕਾਰਨ ਸਕਿਊਰਿਟੀ ਨਾਲ ਨਹੀਂ ਲਿਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਥੋੜ੍ਹੀ ਦੂਰ ਹੀ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਹਮਲਾਵਰਾਂ ਨੇ ਘੇਰ ਲਿਆ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਦੱਸਿਆ ਕਿ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਵਾਲਿਆਂ ਦੀ ਉਮਰ 30 ਤੋਂ 32 ਸਾਲ ਸੀ। ਪਹਿਲਾਂ ਨੌਜਵਾਨਾਂ ਵੱਲੋਂ ਜੀਪ ਦਾ ਪਿੱਛਾ ਕੀਤਾ ਗਿਆ। ਉਸ ਸਮੇਂ ਉਨ੍ਹਾਂ ਨੌਜਵਾਨਾਂ ਨਾਲ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਸਨ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਵੀ ਦੋ ਗੋਲੀਆਂ ਚਲਾਈਆਂ ਸਨ।

ਨੌਜਵਾਨਾਂ ਨੇ ਇਹ ਵੀ ਕਿਹਾ ਕਿ ਗੋਲੀਆਂ ਚੱਲਣ ਦੇ ਕੁੱਝ ਸਮੇਂ ਤੱਕ ਉਹ ਹੋਸ਼ ਵਿੱਚ ਸਨ ਪਰ ਬਾਅਦ ਵਿੱਚ ਥਾਰ ਵਿੱਚ ਗੋਲੀਆਂ ਲੱਗਣ ਕਾਰਨ ਸਾਰੇ ਪਾਸੇ ਧੂੰਆਂ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱੁਝ ਪਤਾ ਨਹੀਂ ਲੱਗਿਆ।

]]>
ਵਿਵਾਦਾਂ ‘ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ‘ਤੇ ਮਿਹਰਬਾਨ ਪੁਲਿਸ, ਹੁਣ ਜਾਂਚ ਲਈ ਬਣਾਈ ਐਸਆਈਟੀ https://punjabi.newsd5.in/patiala-police-now-constitutes-sit-in-singer-sidhu-moose-wala/ Tue, 23 Jun 2020 10:49:17 +0000 https://punjabi.newsd5.in/?p=69622 ਪਟਿਆਲਾ : ਕਰਫਿਊ ਦੌਰਾਨ AK 47 ਨਾਲ ਫਾਈਰਿੰਗ ਕਰਨ ਦੇ ਕੇਸ ‘ਚ ਨਾਮਜ਼ਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਈਜੀ ਪਟਿਆਲਾ ਦੀ ਸ਼ਰਨ ‘ਚ ਪੁੱਜੇ ਹਨ। ਸਿੱਧੂ ਮੂਸੇਵਾਲਾ ਦੇ ਖਿਲਾਫ ਪਹਿਲਾਂ ਕਰਫਿਊ ਉਲੰਘਣਾ ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਆਰਮਸ ਐਕਟ ਦੇ ਤਹਿਤ ਨਾਮਜਦ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ ਜਾਂਚ ਦੇ ਦੌਰਾਨ ਮੂਸੇਵਾਲਾ ਦੇ ਖਿਲਾਫ ਨਵੀਂ 120 ਬੀ ਜੋੜ ਦਿੱਤੀ ਗਈ ਤਾਂ ਮੂਸੇਵਾਲਾ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਦੇ ਕੋਲ ਪੁੱਜੇ। ਆਈਜੀ ਔਲਖ ਦੇ ਕੋਲ ਮੂਸੇਵਾਲਾ ਨੇ ਪੁਲਿਸ ਅਧਿਕਾਰੀ ‘ਤੇ ਠੀਕ ਕਾਰਵਾਈ ਨਾ ਕਰਨ ਦੇ ਇਲਜ਼ਾਮ ਤੱਕ ਇਲਜ਼ਾਮ ਲਗਾਏ।

Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ

ਇਸ ਤੋਂ ਬਾਅਦ ਆਈਜੀ ਨੇ ਸੰਗਰੂਰ ਅਤੇ ਬਰਨਾਲਾ ਦੋਵਾਂ ਕੇਸਾਂ ‘ਚ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਬਣਾ ਦਿੱਤੀ ਹੈ। ਹੁਣ ਸਿੱਧੂ ਮੂਸੇਵਾਲਾ ਦੇ ਖਿਲਾਫ ਐਸਆਈਟੀ ਜਾਂਚ ਕਰੇਗੀ। ਪੁਰਾਣੇ ਅਧਿਕਾਰੀਆਂ ਨੂੰ ਇਸ ਕੇਸ ਦੀ ਜਾਂਚ ਤੋਂ ਹਟਾ ਦਿੱਤਾ ਗਿਆ ਹੈ। ਬਰਨਾਲਾ ਕੇਸ ‘ਚ ਐਸਆਈਟੀ ਮੈਂਬਰ ਐਸਪੀ ਸੁਖਦੇਵ ਸਿੰਘ, ਡੀਐਸਪੀ ਬਰਨਾਲਾ ਹਰਮਿੰਦਰ ਸਿੰਘ ਅਤੇ ਧਨੌਲਾ ਥਾਣਾ ਐਸਐਚਓ ਕੁਲਦੀਪ ਸਿੰਘ ਸ਼ਾਮਿਲ ਕੀਤੇ ਹਨ। ਜਦੋਂ ਕਿ ਪਹਿਲਾਂ ਇਹ ਕੇਸ ਐਸਪੀ ਰੁਪਿੰਦਰ ਕੁਮਾਰ ਦੇਖ ਰਹੇ ਸਨ। ਡੇਢ ਮਹੀਨੇ ਦੌਰਾਨ ਸਿੱਧੂ ਮੂਸੇਵਾਲਾ ਦੇ ਖਿਲਾਫ ਆਰੋਪਾਂ ਦੇ ਤਹਿਤ ਲੱਗੀਆਂ ਧਾਰਾਵਾਂ ਤੋਂ ਜਿਆਦਾ ਉਨ੍ਹਾਂ ‘ਤੇ ਪੁਲਿਸ ਮਿਹਰਬਾਨੀਆਂ ਜ਼ਿਆਦਾ ਨਜ਼ਰ ਆਉਣ ਲੱਗੀਆ ਹਨ।

]]>