punjab news – D5 News https://punjabi.newsd5.in Truth Seeking News Network. Mon, 23 Jun 2025 02:19:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png punjab news – D5 News https://punjabi.newsd5.in 32 32 ਯੋਗਾ ਸਰੀਰਕ ਕਸਰਤ ਪਰ ਸਮਾਜ ‘ਚ ਵਿਚਰਨ ਲਈ ਗੱਤਕਾ ਜਰੂਰੀ https://punjabi.newsd5.in/yoga-is-a-physical-exercise-but-gatka-is-necessary-for-social-interaction/ Mon, 23 Jun 2025 02:19:11 +0000 https://punjabi.newsd5.in/?p=260574 (ਗੱਤਕਾ ਅਤੇ ਯੋਗਾ ਦਾ ਤੁਲਨਾਤਮਕ ਅਧਿਐਨ)

ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ (76588-00000)

ਕੇਂਦਰ ਸਰਕਾਰ ਵੱਲੋਂ ਰਾਜਸੀ ਸਰਗਰਮੀਆਂ ਦੀ ਲੜੀ ਹੇਠ ਦੇਸ਼ ਵਿੱਚ ਪਿਛਲੇ 11 ਸਾਲਾਂ ਤੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ ਪਰ ਇਸੇ ਦਿਨ ਸਿੱਖ ਆਪਣੀ ਸ਼ਾਨਾਮੱਤੀ ਜੰਗਜੂ ਵਿਰਾਸਤ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਦਿਆਂ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਉਂਦੇ ਹਨ। ਯੋਗਾ ਨੂੰ ਅਕਸਰ ਅੰਦਰੂਨੀ ਸਿਧਾਈ ਅਤੇ ਮਾਨਸਿਕ ਸ਼ਾਂਤੀ ਲਈ ਇੱਕ ਕਸਰਤ ਵਜੋਂ ਅਪਣਾਇਆ ਜਾਂਦਾ ਹੈ ਜਦਕਿ ਸਿੱਖ ਸ਼ਸ਼ਤਰ ਕਲਾ ਗੱਤਕਾ ਮੀਰੀ-ਪੀਰੀ ਦਾ ਸੰਪੂਰਨ ਅਨੁਸ਼ਾਸਨ, ਅਧਿਆਤਮਿਕਤਾ ਅਤੇ ਬਹਾਦਰੀ ਦਾ ਪ੍ਰਤੀਕ ਹੈ ਜੋ ਨਾ ਕੇਵਲ ਜਿਸਮ ਨੂੰ ਮਜ਼ਬੂਤੀ ਬਖਸ਼ਦਾ ਹੈ ਸਗੋਂ ਮਨ ਤੇ ਸੋਚ ਨੂੰ ਵੀ ਦ੍ਰਿੜ ਕਰਦਾ ਹੈ। ਆਤਮਾ ਨੂੰ ਉੱਚੀ-ਸੁੱਚੀ ਬਣਾਉਂਦਾ ਹੈ ਅਤੇ ਗੱਤਕਈ ਨੂੰ ਆਪਣੀ ਸਵੈ-ਰੱਖਿਆ ਅਤੇ ਹੋਰਨਾਂ ਦੀ ਰੱਖਿਆ ਲਈ ਤਿਆਰ ਕਰਦਾ ਹੈ।

ਯੋਗਾ ਨਾਲ ਸਰੀਰ ਤਾਂ ਠੀਕ ਰੱਖਿਆ ਜਾ ਸਕਦਾ ਹੈ ਪਰ ਸਮਾਜ ਵਿੱਚ ਹਰ ਤਰੀਕੇ ਨਾਲ ਵਿਚਰਨ ਲਈ ਸ਼ਸ਼ਤਰ ਕਲਾ ਦੀ ਲੋੜ ਪੈਂਦੀ ਹੈ ਜਿਸ ਕਰਕੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਅਧਿਆਤਮਿਕਤਾ ਲਈ ਸ਼ਾਸ਼ਤਰ ਵਿੱਦਿਆ ਅਤੇ ਸਵੈ-ਰੱਖਿਆ ਤੇ ਸਮਾਜ ਦੀ ਰੱਖਿਆ ਲਈ ਸ਼ਸ਼ਤਰ ਵਿੱਦਿਆ ਵੀ ਲਾਜਮੀ ਕੀਤੀ। ਸੁਰੱਖਿਆ, ਪਹਿਚਾਣ, ਭਾਸ਼ਾ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਵਧ ਰਹੀ ਵਿਸ਼ਵਵਿਆਪੀ ਚਿੰਤਾ ਦੇ ਮੱਦੇਨਜਰ ਇਸ ਲੇਖ ਰਾਹੀਂ ਗੱਤਕਾ ਅਤੇ ਯੋਗਾ ਦੇ ਤੁਲਨਾਤਮਕ ਅਧਿਐਨ ਉਪਰ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਮੂਲ ਤੱਤਾਂ, ਵਿਗਿਆਨਕ ਅਤੇ ਸਮਾਜਿਕ ਸਾਰਥਕਤਾ, ਨੈਤਿਕ ਨਿਯਮਾਂ ਅਤੇ ਆਧੁਨਿਕ ਸਮਾਜ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਉਜਾਗਰ ਕੀਤਾ ਹੈ।

ਸੀਰੀਆ ਦੇ ਦਮਿਸ਼ਕ ਚਰਚ ‘ਚ ਆਤਮਘਾਤੀ ਹਮਲਾ, 9 ਲੋਕਾਂ ਦੀ ਮੌਤ, 13 ਜ਼ਖਮੀ

  1. ਮੂਲ ਅਤੇ ਦਾਰਸ਼ਨਿਕ ਬੁਨਿਆਦ :

ਸਿੱਖ ਵਿਰਾਸਤ : ਸ਼ਸ਼ਤਰ ਕਲਾ ਗੱਤਕਾ ਮੀਰੀ-ਪੀਰੀ ਦਾ ਸੰਪੂਰਨ ਅਨੁਸ਼ਾਸਨ ਅਤੇ ਸਵੈ-ਰੱਖਿਆ ਵਜੋਂ ਸਿੱਖ ਵਿਰਾਸਤ ਮੂਲ ਅੰਗ ਹੈ ਜੋ ਕਿ 17ਵੀਂ ਸਦੀ ਦੌਰਾਨ ਸਿੱਖ ਗੁਰੂ ਸਾਹਿਬਾਨ ਵੱਲੋਂ ਸਥਾਪਤ ਅਤੇ ਵਿਕਸਤ ਕੀਤਾ ਗਿਆ ਤਾਂ ਜੋ ਤੱਤਕਾਲੀ ਮੁਗਲ ਸ਼ਾਸ਼ਕਾਂ ਦੇ ਅੱਤਿਆਚਾਰ ਨੂੰ ਰੋਕਣ ਲਈ ਖਾਲਸੇ ਨੂੰ ਅਧਿਆਤਮਿਕ ਸ਼ਕਤੀ ਅਤੇ ਜੰਗਜੂ ਉੱਤਮਤਾ ਨਾਲ ਲੈਸ ਕੀਤਾ ਜਾ ਸਕੇ।

ਫ਼ਲਸਫ਼ਾ : ਮੀਰੀ-ਪੀਰੀ ਸਿਧਾਂਤ ’ਤੇ ਅਧਾਰਤ ਗੱਤਕਾ ਇੱਕ ਵਿਲੱਖਣ ਸਵੈ-ਰੱਖਿਆ ਸਈ ਜੰਗਜੂ ਕਲਾ ਹੈ ਜੋ ਰੁਹਾਨੀਅਤ ਅਤੇ ਪ੍ਰਭੂਸੱਤਾ ਦਾ ਸੰਪੂਰਨ ਸੁਮੇਲ ਹੈ। ਇਹ ਸੰਤ-ਸਿਪਾਹੀ ਲਈ ਇੱਕ ਅਜਿਹਾ ਮਾਰਗ ਹੈ ਜੋ ਤਾਕਤਵਰ ਵਿੱਚ ਨਿਮਰਤਾ ਅਤੇ ਲੜਾਈ ਦੌਰਾਨ ਦਇਆ ਨੂੰ ਉਭਾਰਦਾ ਹੈ।

ਖਾਈ ਚ ਡਿੱਗੀ ਕਾਰ, ਚਮਤਕਾਰੀ ਢੰਗ ਨਾਲ ਬਚੀ ਡਰਾਇਵਰ ਦੀ ਜਾਨ

ਯੋਗਾ : ਅੰਦਰੂਨੀ ਮੁਕਤੀ ਦਾ ਮਾਰਗ

ਮੂਲ : ਪ੍ਰਾਚੀਨ ਵੈਦਿਕ ਫ਼ਲਸਫ਼ੇ ਦੀ ਜੜ੍ਹ ਅਤੇ ਪਤੰਜਲੀ ਦੁਆਰਾ ਸ਼ੁਰੂ ਕੀਤਾ ਯੋਗਾ ਇੱਕ ਅਧਿਆਤਮਿਕ ਸਾਧਨਾ ਵਜੋਂ ਉਭਰਿਆ ਜਿਸਦਾ ਉਦੇਸ਼ ਸਿਰਫ ਸਵੈ-ਅਨੁਭਵ ਅਤੇ ਮਾਨਸਿਕ ਸ਼ਾਂਤੀ ਹੈ।

ਫ਼ਲਸਫ਼ਾ : ਦੁਨਿਆਵੀ ਭਰਮਾਂ ਤੋਂ ਨਿਰਲੇਪਤਾ ਅਤੇ ਯੋਗਾ ਆਸਣਾਂ, ਸਾਹ ਪ੍ਰਕਿਰਿਆ ਅਤੇ ਧਿਆਨ ਦੁਆਰਾ ਮਨ ਅਤੇ ਸਰੀਰ ਦੀ ਸ਼ੁੱਧਤਾ ’ਤੇ ਕੇਂਦ੍ਰਿਤ ਕਰਦਾ ਹੈ।

ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

  1. ਵਿਗਿਆਨਕ, ਸਮਾਜਿਕ ਅਤੇ ਰੱਖਿਆਤਮਕ ਲਾਭ :

ਗੱਤਕਾ : ਪੂਰੇ ਸਰੀਰ ਸਣੇ ਅੱਖਾਂ, ਦਿਮਾਗ ਤੇ ਦਿਲ ਦੀਆਂ ਸਾਰੀਆਂ ਮਾਸਪੇਸ਼ੀਆਂ ਦੀ ਕਸਰਤ ਕਰਾਉਂਦਾ ਹੈ।

– ਫੁਰਤੀ ਤੇ ਮੁਸਤੈਦੀ ਵਧਾਉਣ ਅਤੇ ਲੜਾਈ ਮੌਕੇ ਫੌਰੀ ਕਾਰਵਾਈ ਕਰਨੀ ਸਿਖਾਉਂਦਾ ਹੈ।

– ਸਵੈ-ਰੱਖਿਆ ਲਈ ਜੰਗਜੂ ਤਕਨੀਕਾਂ ਨਾਲ ਸ਼ਸ਼ਕਤ ਬਣਾਉਂਦਾ ਹੈ।

– ਅਨੁਸ਼ਾਸਨ, ਬਹਾਦਰੀ, ਮਾਨਸਿਕ ਮਜਬੂਤੀ ਤੇ ਸਰੀਰਕ ਲਚਕਤਾ ਵਧਾਉਂਦਾ ਹੈ।

– ਹਰ ਤਰਾਂ ਦੇ ਨਸ਼ੀਲੇ ਪਦਾਰਥਾਂ (ਸ਼ਰਾਬ, ਤੰਬਾਕੂ, ਨਸ਼ੇ) ਦੇ ਸੇਵਨ ਵਿਰੁੱਧ ਸਖਤੀ।

ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਯੋਗਾ : – ਸ਼ਰੀਰਕ ਲਚਕ ਵਿੱਚ ਵਾਧਾ, ਖੜ੍ਹਨ-ਬੈਠਣ ਦੇ ਢੰਗ ਅਤੇ ਸਾਹ ਪ੍ਰਕਿਰਿਆ ਵਿੱਚ ਸੁਧਾਰ ਕਰਦਾ ਹੈ।

– ਮਨ ਦੀ ਸ਼ਾਂਤੀ ਲਿਆਉਂਦਾ ਹੈ ਅਤੇ ਚਿੰਤਾਵਾਂ ਨੂੰ ਘਟਾਉਂਦਾ ਹੈ।

– ਸਿਹਤਮੰਦੀ ਨੂੰ ਉਤਸ਼ਾਹਿਤ ਕਰਦਾ ਹੈ ਪਰ ਸਵੈ-ਰੱਖਿਆਤਮਕ ਗੁਣਾਂ ਤੋਂ ਊਣਾਂ ਹੈ।

– ਕਿਸੇ ਵੀ ਨਸ਼ਾ-ਵਿਰੋਧੀ ਜਾਬਤੇ ਨੂੰ ਵਿਆਪਕ ਤੌਰ ’ਤੇ ਲਾਗੂ ਨਹੀਂ ਕਰਦਾ।

ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਦੇ ਹੁਕਮ ਕੀਤੇ ਜਾਰੀ 

  1. ਸੱਭਿਆਚਾਰਕ ਮਾਹੌਲ ਅਤੇ ਪਛਾਣ ਦੀ ਸੰਭਾਲ :

ਗੱਤਕਾ : ਭਾਸ਼ਾ (ਪੰਜਾਬੀ), ਲਿੱਪੀ (ਗੁਰਮੁਖੀ), ਬਾਣਾ, ਸੰਗੀਤ ਅਤੇ ਰਹਿਤ ਮਰਿਯਾਦਾ (ਧਾਰਮਿਕ ਅਨੁਸ਼ਾਸਨ) ਨੂੰ ਸੁਰੱਖਿਅਤ ਰੱਖਦਾ ਹੈ। ਇਸਦਾ ਕੌਮ ਦੇ ਅਸਥਾਨਾਂ ਤੇ ਸਾਂਝੇ ਅਖਾੜਿਆਂ ਵਿੱਚ ਅਭਿਆਸ ਕੀਤਾ ਜਾਂਦਾ ਹੈ ਅਤੇ ਸਿੱਧੇ ਤੌਰ ’ਤੇ ਸਿੱਖਾਂ ਦੀਆਂ ਬੁਨਿਆਦੀ ਅਧਿਆਤਮਿਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ।

ਯੋਗਾ : ਯੋਗਾ ਇਕੱਲੇ ਕੀਤਾ ਜਾਣ ਵਾਲਾ ਅਭਿਆਸ ਹੈ। ਇਹ ਭਾਰਤੀ ਪਰੰਪਰਾਵਾਂ ਦਾ ਮੂਲ ਹੋਣ ਦੇ ਬਾਵਜੂਦ ਵਪਾਰਕ ਬਣ ਗਿਆ ਹੈ ਅਤੇ ਆਪਣੇ ਸੱਭਿਆਚਾਰਕ ਅਧਾਰ ਤੋਂ ਵੱਡੇ ਪੱਧਰ ’ਤੇ ਨਿੱਖੜ ਗਿਆ ਹੈ ਖਾਸ ਕਰਕੇ ਵਿਦੇਸ਼ਾਂ ਵਿੱਚ।

ਬੱਚਿਆਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ‘ਤੇ ਲੱਚਰਤਾ ਬਰਦਾਸ਼ਤ ਨਹੀਂ, ਹੋਵੇਗੀ ਤੁਰੰਤ ਕਾਰਵਾਈ: ਡਾ. ਬਲਜੀਤ ਕੌਰ

  1. ਨੈਤਿਕ ਨੀਂਹ ਅਤੇ ਅਨੁਸ਼ਾਸਨ ਦੇ ਸੰਦਰਭ

ਗੱਤਕਾ : ਨੈਤਿਕ ਨਿਯਮਾਂ ਵਿੱਚ ਸਿੱਖ ਸ਼ਸ਼ਤਰ ਕਲਾ ਗੱਤਕਾ ਮਾਨਵਤਾ ਦੀ ਨਿਸੁਆਰਥ ਸੇਵਾ, ਰੋਜ਼ਾਨਾ ਅਰਦਾਸ, ਸਖਤ ਅਨੁਸ਼ਾਸਨ, ਨਸ਼ਿਆਂ ਤੋਂ ਪਰਹੇਜ਼ ਅਤੇ ਅਨਿਆਂ ਵਿਰੁੱਧ ਖੜ੍ਹੇ ਹੋਣਾ ਸਿਖਾਉਂਦਾ ਹੈ। ਇਹ ਅਸਲ ਜੀਵਨ ਦੌਰਾਨ ਜ਼ਿੰਮੇਵਾਰੀ ਦੀ ਭਾਵਨਾ ਲਈ ਇਹ ਇੱਕ ਨੈਤਿਕ ਅਤੇ ਸੰਸਾਰਕ ਸਿਖਲਾਈ ਹੈ।

ਯੋਗਾ : ਵਰਣ-ਆਸ਼ਰਮ ਗ੍ਰੰਥ ਨੈਤਿਕ ਜੀਵਨ ’ਤੇ ਜ਼ੋਰ ਦਿੰਦੇ ਹਨ ਪਰ ਆਧੁਨਿਕ ਵਰਤਾਰਾ ਵਿਅਕਤੀਗਤ ਹੈ ਅਤੇ ਵਿਸ਼ਵ-ਵਿਆਪੀ ਲਾਗੂਕਰਨ ਦੀ ਘਾਟ ਹੈ। ਇਸ ਵਿੱਚ ਸੰਪਰਦਾਈ ਨੈਤਿਕਤਾ ਦਾ ਕੋਈ ਹਦਾਇਤਨਾਮਾ ਨਹੀਂ ਹੈ।

Pakistan ISI ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ Data leak ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ

  1. ਆਲਮੀ ਪ੍ਰਸੰਗਿਕਤਾ ਅਤੇ ਰਾਸ਼ਟਰੀ ਪ੍ਰਭਾਵ

ਗੱਤਕਾ –  ਦੁਨੀਆ ਭਰ ਵਿੱਚ ਸਿੱਖਾਂ ਵੱਲੋਂ ਪ੍ਰਫੁੱਲਤ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

– ਧਾਰਮਿਕ ਨਗਰ ਕੀਰਤਨਾਂ, ਵਿਦਿਅਕ ਸੰਸਥਾਵਾਂ ਵਿੱਚ ਨਿਯਮਤ ਮੁਕਾਬਲੇ, ਫੌਜ ਤੇ ਪੁਲਿਸ ਦੀ ਸਿਖਲਾਈ ਸਮੇਤ ਨਸ਼ਾ ਵਿਰੋਧੀ ਪ੍ਰੋਗਰਾਮਾਂ ਦੌਰਾਨ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

– ਸੂਬਾਈ ਅਤੇ ਸੱਭਿਆਚਾਰਕ ਖੇਡਾਂ ਵਿੱਚ ਮਾਨਤਾ ਪ੍ਰਾਪਤ।

– ਵਿਜ਼ਨ 2030 ਹੇਠ ਏਸ਼ੀਅਨ ਤੇ ਓਲੰਪਿਕ ਖੇਡਾਂ ਸ਼ਾਮਲ ਕਰਨ ਦਾ ਉਦੇਸ਼ ਹੈ।

ਜੋਧਪੁਰ ਅਤੇ ਦਿੱਲੀ ਰੇਲਵੇ ਸਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਕੀਤੀਆਂ ਜਾਣਗੀਆਂ ਰੱਦ

ਯੋਗਾ: – ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਗਲੋਬਲ ਵੈਲਨੈੱਸ ਅਭਿਆਸ।

– ਫਿਟਨੈਸ ਅਤੇ ਥੈਰੇਪੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ ਪਰ ਸਵੈ-ਰੱਖਿਆ ਲਈ ਨਹੀਂ ਹੈ।

– ਕੌਮੀ ਪੱਧਰ ਦੀਆਂ ਤੇ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਹੋ ਚੁੱਕਾ ਹੈ।

– ਸਰੀਰਕ ਸੁਰੱਖਿਆ ਪ੍ਰਣਾਲੀ ਲਈ ਨਿਗਰਾਨੀ ਦੀ ਲੋੜ ਰਹਿੰਦੀ ਹੈ।

ਲੁਧਿਆਣਾ ‘ਚ ਵੱਡਾ ਹਾਦਸਾ: ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਨਹਿਰ ਚ ਡਿੱਗੀ, 2 ਲੋਕਾਂ ਦੀ ਮੌਤ

ਸਿੱਟਾ:

ਗੱਤਕਾ ਸਮੇਂ ਦੀ ਲੋੜ – ਮੌਜੂਦਾ ਸੰਸਾਰ ਵਿੱਚ ਵਧ ਰਹੇ ਨਿੱਜੀ ਸੁਰੱਖਿਆ ਖਤਰਿਆਂ, ਨਸ਼ੀਲੇ ਪਦਾਰਥਾਂ ਦੀ ਅੰਧਾਧੁੰਦ ਵਰਤੋਂ, ਭਾਸ਼ਾ, ਪਹਿਰਾਵੇ ਤੇ ਕੌਮੀ ਪਛਾਣ ਨੂੰ ਲਗਾਏ ਜਾ ਰਹੇ ਖੋਰੇ ਅਤੇ ਮਾਨਸਿਕ ਸਿਹਤ ਸੰਕਟ ਲਈ ਗੱਤਕਾ ਇੱਕ ਵਿਆਪਕ ਤੇ ਢੁੱਕਵੇਂ ਤੋੜ ਵਜੋਂ ਉੱਭਰਿਆ ਹੈ। ਇਹ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦਾ ਹੈ ਬਲਕਿ ਧਾਰਮਿਕ ਤੇ ਨੈਤਿਕ ਮਾਰਗਦਰਸ਼ਨ, ਸੱਭਿਆਚਾਰਕ ਫਖਰ ਅਤੇ ਸਵੈ-ਰੱਖਿਆ ਸਮਰੱਥਾ ਵੀ ਪ੍ਰਦਾਨ ਕਰਦਾ ਹੈ ਜਦਕਿ ਯੋਗਾ ਦੇ ਆਧੁਨਿਕ ਰੂਪ ਵਿੱਚ ਇੰਨ੍ਹਾਂ ਗੁਣਾ ਦੀ ਬਹੁਤ ਹੱਦ ਤੱਕ ਘਾਟ ਹੈ। ਇਸ ਤੋਂ ਇਲਾਵਾ ਯੋਗਾ ਇਕੱਲੇ ਕੀਤਾ ਜਾਣ ਵਾਲਾ ਅਭਿਆਸ ਹੈ ਅਤੇ ਅਕਸਰ ਆਪਣੀਆਂ ਅਧਿਆਤਮਿਕ ਜੜ੍ਹਾਂ ਤੋਂ ਵਾਂਝਾ ਹੋ ਰਿਹਾ ਹੈ।

ਗੱਤਕਾ ਭਾਈਚਾਰੇ ’ਤੇ ਕੇਂਦ੍ਰਿਤ, ਨੈਤਿਕ ਤੌਰ ’ਤੇ ਨਿਯੰਤਰਿਤ ਹੈ ਅਤੇ ਇੱਕ ਜੀਵੰਤ ਧਾਰਮਿਕ ਪਰੰਪਰਾ ਨਾਲ ਜੜ੍ਹਿਆ ਹੋਇਆ ਹੈ। ਇਹ ਸਿਰਫ਼ ਆਪਣੇ ਸਰੀਰ ਨੂੰ ਰਿਸ਼ਟਪੁਸ਼ਟ ਰੱਖਣ ਜਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਨਹੀਂ ਸਿਖਾਉਂਦਾ ਬਲਕਿ ਇਹ ਖੁਦ ਲਈ ਅਤੇ ਹੋਰਨਾਂ ਦੀ ਰਾਖੀ ਲਈ ਡੱਟ ਕੇ ਖੜ੍ਹੇ ਹੋਣ, ਇਮਾਨਦਾਰ ਜੀਵਨ ਬਸਰ ਕਰਨ, ਨੇਕੀ ਕਰਨ ਤੇ ਧਰਮ ਦੀ ਰੱਖਿਆ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਹ ਧਾਰਨਾ ਬਿਲਕੁਲ ਸਹੀ ਹੈ ਕਿ ਜਿਹੜਾ ਸੱਟ ਨਹੀਂ ਖਾ ਸਕਦਾ ਉਹ ਸੱਟ ਵੀ ਨਹੀਂ ਮਾਰ ਸਕਦਾ।

ਆਦਿਵਾਸੀ ਕੁੜੀ ਨੇ ਅਨੁਸੂਚਿਤ ਜਾਤੀ ਦੇ ਮੁੰਡੇ ਨਾਲ ਕਰਾਇਆ ਵਿਆਹ, ਪਰਿਵਾਰ ਦੇ ਲਗਭਗ 40 ਮੈਂਬਰਾਂ ਦੇ ਮੁੰਨੇ ਗਏ ਸਿਰ

ਜਿਵੇਂ ਸਰਕਾਰੀ ਪੱਧਰ ਉਤੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ ਅਤੇ ਯੋਗਾ ਨੂੰ ਵਿਸ਼ੇਸ਼ ਤੌਰ ਉਤੇ ਦੇਸ਼-ਵਿਦੇਸ਼ ਵਿੱਚ ਸਰਕਾਰ ਵੱਲੋਂ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਭਾਰਤ ਦੀਆਂ ਪ੍ਰਾਚੀਨ ਗਿਆਨ ਪਰੰਪਰਾਵਾਂ ਦੇ ਬਿਰਤਾਂਤ ਵਿੱਚ ਸੰਤੁਲਨ ਲਿਆਉਣ ਪੂਰਕ ਕਲਾ ਵਜੋਂ ਲਈ ਅੰਤਰਰਾਸ਼ਟਰੀ ਗੱਤਕਾ ਦਿਵਸ ਨੂੰ ਵੀ ਮਾਨਤਾ ਦੇਣ ਦੀ ਲੋੜ ਵੱਧ ਰਹੀ ਹੈ। ਗੱਤਕਾ ਇੱਕ ਵਿਰਾਸਤੀ ਮਾਰਸ਼ਲ ਆਰਟ, ਧਾਰਮਿਕ ਤੇ ਸਮਾਜਿਕ ਨਿਆਂ ਦਾ ਸਾਧਨ ਅਤੇ ਰੱਖਿਆ ਦੇ ਅਧਿਆਤਮਿਕ ਵਿਗਿਆਨ ਦੇ ਰੂਪ ਵਿੱਚ ਇੱਕ ਵਿਸ਼ਵਵਿਆਪੀ ਪਲੇਟਫਾਰਮ ਦਾ ਹੱਕਦਾਰ ਹੈ।

ਦੇਸ਼ ਦੀ ਇਸ ਪੁਰਾਤਨ ਵਿਰਾਸਤੀ ਖੇਡ ਨੂੰ ਅਜਿਹੀ ਮਾਨਤਾ ਦੇਣ ਨਾਲ ਦੇਸ਼ ਦੇ ਉਨਾਂ ਸਤਿਕਾਰਤ ਅਤੇ ਮਹਾਨ ਗੁਰੂਆਂ, ਪੀਰਾਂ, ਸੰਤਾਂ-ਸਿੱਖਾਂ ਨੂੰ ਦੇਰ ਨਾਲ ਭੇਟ ਕੀਤੀ ਨਿਮਰਤਾ ਭਰਪੂਰ ਸੱਚੀ ਸ਼ਰਧਾਜ਼ਲੀ ਹੋਵੇਗੀ ਜਿਨਾਂ ਨੇ ਦੇਸ਼ ਵਾਸੀਆਂ ਲਈ ਸਵੈ-ਰੱਖਿਆ ਵਾਲੀ ਇਸ ਕਲਾ ਦੀ ਸਿਰਜਣਾ ਕੀਤੀ ਅਤੇ ਇਸ ਦੇ ਵਿਕਾਸ ਤੇ ਪ੍ਰਚਾਰ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਅਗਵਾਈ ਵੀ ਦਿੱਤੀ ਹੈ।

ਤਰਪਾਲ ਹੇਠ ਕੀਤਾ ਜਾ ਰਿਹਾ ਹੈ ਅੰਤਿਮ ਸਸਕਾਰ

ਸਾਡਾ ਇਹ ਪੂਰਨ ਭਰੋਸਾ ਹੈ ਕਿ ਗੱਤਕੇ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾਪ੍ਰਾਪਤ ਖੇਡ ਵਜੋਂ ਰੁਤਬਾ ਪ੍ਰਦਾਨ ਕਰਾਉਣ ਅਤੇ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਉਣ ਨਾਲ ਨਾ ਸਿਰਫ਼ ਫਿਰਕੂ ਇਕਸੁਰਤਾ ਅਤੇ ਵਿਸ਼ਵ-ਵਿਆਪੀ ਭਾਈਚਾਰਕ ਸਾਝਾਂ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ ਬਲਕਿ ਸਮੂਹ ਦੇਸ਼ਾਂ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਪ੍ਰਚਾਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਗੱਤਕਾ ਖੇਡ ਨੂੰ ਅਜਿਹੀ ਮਾਨਤਾ ਦੇਣ ਅਤੇ ਪੁਰਾਤਨ ਵਿਰਾਸਤ ਦੀ ਸਾਂਭ-ਸੰਭਾਲ ਕਰਨ ਦੇ ਯਤਨਾ ਨਾਲ ਭਾਰਤ ਨੂੰ ਦੁਨੀਆਂ ਵਿਚ ਮੋਹਰੀ ਹੋ ਕੇ ਉਭਰਨ ਦਾ ਇਕ ਹੋਰ ਮੌਕਾ ਨਸੀਬ ਹੋਵੇਗਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ, ਅਨੇਕਤਾ ਦੇ ਵਿਸ਼ਾਲ ਤਾਣੇ-ਬਾਣੇ ਹੇਠ ਨਿਰਪੱਖਤਾ ਅਤੇ ਏਕਤਾ ਨੂੰ ਸਦੀਵੀਂ ਕਾਇਮ ਰੱਖਣ ਅਤੇ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰਨ ਦਾ ਵੱਡਾ ਮੁੱਦਈ ਹੈ।

ਹਰਜੀਤ ਸਿੰਘ ਗਰੇਵਾਲ,

ਸਟੇਟ ਐਵਾਰਡੀ (76588-00000)

]]>
ਜਲੰਧਰ ਵਿਖੇ ਕਰਵਾਏ ਗਏ CM ਦੀ ਯੋਗਸ਼ਾਲਾ ਪ੍ਰੋਗਰਾਮ ‘ਚ 21,000 ਯੋਗੀ ਪ੍ਰੇਮੀਆਂ ਨੇ ਲਿਆ ਹਿੱਸਾ https://punjabi.newsd5.in/21000-yogi-lovers-participated-in-cms-yogashala-program-held-in-jalandhar/ Thu, 19 Jun 2025 08:34:06 +0000 https://punjabi.newsd5.in/?p=260316 ਜਲੰਧਰ: ਜਲੰਧਰ ਵਿਖੇ ਪੀ. ਏ. ਪੀ. ਗਰਾਊਂਡ ਵਿਚ ਅੱਜ CM ਦੀ ਯੋਗਸ਼ਾਲਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੌਗਰਾਮ ਵਿਚ 21,000 ਦੇ ਤਕਰੀਬਨ ਯੋਗੀ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸੀ. ਐੱਮ. ਦੀ ਯੋਗਸ਼ਾਲਾ ਵਿਚ ਮੁੱਖ ਤੌਰ ‘ਤੇ ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਕਈ ਵਿਧਾਇਕ ਅਤੇ ਹਲਕਾ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਯੋਗਾ ਕੀਤਾ। ਸਮਾਗਮ ਵਿੱਚ 17,000 ਯੋਗ ਮੈਟਸ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਲੋਕਾਂ ਦੇ ਭਰਵੇਂ ਹੁੰਗਾਰੇ ਸਦਕਾ ਜਨਤਕ ਸ਼ਮੂਲੀਅਤ ਦਾ ਅੰਕੜਾ ਸਭ ਦੀਆਂ ਉਮੀਦਾਂ ਨੂੰ ਪਾਰ ਕਰ ਗਿਆ ਜੋ ਕਿ ਇਕ ਰਿਕਾਰਡ ਹੈ।

ਤਕਨੀਕੀ ਖਰਾਬੀ ਆਉਂਣ ਕਾਰਨ ਹੈਦਰਾਬਾਦ-ਤਿਰੂਪਤੀ ਸਪਾਈਸਜੈੱਟ ਵਾਪਸ ਮੁੜਿਆ

ਪੀ.ਏ.ਪੀ. ਗਰਾਊਂਡ ਵਿਖੇ ਰਾਜ ਪੱਧਰੀ ‘ਸੀ.ਐਮ. ਦੀ ਯੋਗਸ਼ਾਲਾ’ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵਿਸ਼ਾਲ ਸਮਾਗਮ ਵਿੱਚ ਹਰ ਵਰਗ ਦੇ ਲੋਕਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਂਦੇ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਸਿਹਤਮੰਦ ਅਤੇ ਵਧੇਰੇ ਊਰਜਾਵਾਨ ਪੰਜਾਬ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਡਾ. ਬਲਬੀਰ ਸਿੰਘ ਨੇ ਇਸ ਗੱਲ ‘ਤੇ ਮਾਣ ਪ੍ਰਗਟ ਕੀਤਾ ਕਿ ਹਜ਼ਾਰਾਂ ਪੰਜਾਬੀ ਇਸ ਨੇਕ ਕਾਰਜ ਵਿੱਚ ਸੂਬਾ ਸਰਕਾਰ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਇੱਕ ਸਿਹਤਮੰਦ ਅਤੇ ਰੰਗਲੇ ਪੰਜਾਬ ਵਜੋਂ ਆਪਣੀ ਪੁਰਾਣੀ ਸ਼ਾਨ ਮੁੜ ਹਾਸਲ ਕਰੇਗਾ।

ਇਜ਼ਰਾਈਲ ਨੇ ਈਰਾਨ ਵਿੱਚ ਅਰਕ ਹੈਵੀ ਵਾਟਰ ਰਿਐਕਟਰ ‘ਤੇ ਕੀਤਾ ਹਮਲਾ

ਮੰਤਰੀ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਸੂਬੇ ਭਰ ਵਿੱਚ ਰੋਜ਼ਾਨਾ ਲਗਭਗ 3,200 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਕਰੀਬ ਇੱਕ ਲੱਖ ਲੋਕ ਲਾਭ ਪ੍ਰਾਪਤ ਕਰ ਰਹੇ ਹਨ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਯੋਗ ਸਿਖਾਉਣ ਲਈ ਸਿਖ਼ਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਸਭ ਨੂੰ ਤੰਦਰੁਸਤ ਅਤੇ ਫਿੱਟ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।

ਦਿੱਲੀ ਤੋਂ ਲੇਹ ਜਾ ਰਹੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਜੀਵਨ ਜਿਊਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਚੰਗੀ ਸਿਹਤ ਬਣਾਈ ਰੱਖਣਾ ਅਤੇ ਤਣਾਅ ਮੁਕਤ ਰਹਿਣਾ ਸਮੇਂ ਦੀ ਲੋੜ ਹੈ, ਖਾਸ ਕਰ ਉਦੋਂ ਜਦੋਂ ਲੋਕ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਤਣਾਅ ਦਾ ਵਧਦਾ ਪੱਧਰ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ।

ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧ ਮਜ਼ਬੂਤ ​​ਹੋਣਗੇ: ਡਾ ਵਿਕਰਮ ਸਾਹਨੀ

ਸਿਹਤ ਮੰਤਰੀ ਨੇ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਅਭਿਆਨ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਕੌਮੀ ਰਾਜਧਾਨੀ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ, ਜਿਸ ਨਾਲ ਆਬਾਦੀ ਦੇ ਵੱਡੇ ਹਿੱਸੇ ਨੂੰ ਲਾਭ ਪ੍ਰਾਪਤ ਹੋਇਆ। ਇਸਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਵੀ ਇਸੇ ਤਰ੍ਹਾਂ ਦੇ ਲਾਭ ਯਕੀਨੀ ਬਣਾਉਣ ਲਈ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ। ਡਾ. ਬਲਬੀਰ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਭਾਰਤ ਦੀਆਂ ਪ੍ਰਾਚੀਨ ਅਤੇ ਸ਼ਾਨਦਾਰ ਰਿਵਾਇਤਾਂ ਅਨੁਸਾਰ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।

ਸਿਹਤ ਮੰਤਰੀ ਨੇ ਕਿਹਾ ਕਿ ਸਰੀਰ ਤੇ ਮਨ ਦੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਡਾ. ਬਲਬੀਰ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਅਤੇ ਨਿਯਮਿਤ ਤੌਰ ‘ਤੇ ਯੋਗ ਅਭਿਆਸ ਕਰਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਸਮਾਗਮ ਦੌਰਾਨ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੇਂਡੂ ਖੇਤਰਾਂ ਵਿੱਚ ਜਲਦ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਵੀ ਕਾਰਗਰ ਸਾਬਤ ਹੋਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਯੋਗਾ ਰਾਹੀਂ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਇਸ ਅਲਾਮਤ ਤੋਂ ਨਿਜਾਤ ਦਿਵਾਉਣ ਲਈ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਜਦਕਿ ਉੱਘੇ ਉਦਯੋਗਪਤੀ ਅਤੇ ‘ਆਪ’ ਆਗੂ ਨਿਤਿਨ ਕੋਹਲੀ ਨੇ ਧੰਨਵਾਦ ਕੀਤਾ।

ਹਰਦੋਈ: ਪ੍ਰੇਮੀ ਦੇ ਬਿਸਤਰੇ ‘ਤੇ ਪਤਨੀ ਨੂੰ ਦੇਖ ਕੇ ਪਤੀ ਨੇ ਗੁੱਸੇ ‘ਚ ਆ ਗਿਆ, ਦੰਦਾਂ ਨਾਲ ਵੱਢਿਆ ਪਤਨੀ ਦਾ ਨੱਕ

ਇਸ ਮੌਕੇ ਮੇਅਰ ਜਲੰਧਰ ਵਨੀਤ ਧੀਰ, ਆਪ ਆਗੂ ਨਿਤਿਨ ਕੋਹਲੀ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ, ਸਿਹਤ ਸਕੱਤਰ ਕੁਮਾਰ ਰਾਹੁਲ, ਵਾਈਸ ਚਾਂਸਲਰ ਸ੍ਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਸੂਦ, ਡਾਇਰੈਕਟਰ ਰਜਿੰਦਰ ਸਿੰਘ ਰਿਹਾਲ, ਵਧੀਕ ਡਾਇਰੈਕਟਰ ਜਨਰਲ ਪੁਲਿਸ ਸਟੇਟ ਆਰਮਡ ਪੁਲਿਸ ਜਲੰਧਰ ਐਮ.ਐਫ. ਫਾਰੂਕੀ, ਏ.ਡੀ.ਜੀ.ਪੀ. ਨਰੇਸ਼ ਅਰੋੜਾ, ਡੀ.ਆਈ. ਜੀ. ਨਵੀਨ ਸਿੰਗਲਾ ਆਦਿ ਵੀ ਮੌਜੂਦ ਸਨ।

]]>
ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧ ਮਜ਼ਬੂਤ ​​ਹੋਣਗੇ: ਡਾ ਵਿਕਰਮ ਸਾਹਨੀ https://punjabi.newsd5.in/%e0%a8%95%e0%a9%82%e0%a8%9f%e0%a8%a8%e0%a9%80%e0%a8%a4%e0%a8%95-%e0%a8%b8%e0%a8%ac%e0%a9%b0%e0%a8%a7%e0%a8%be%e0%a8%82-%e0%a8%b5%e0%a8%bf%e0%a9%b1%e0%a8%9a-%e0%a8%b8%e0%a9%81%e0%a8%a7%e0%a8%be/ Thu, 19 Jun 2025 05:02:35 +0000 https://punjabi.newsd5.in/?p=260303 ਨਵੀਂ ਦਿੱਲੀ (ਦਵਿੰਦਰ ਸਿੰਘ): ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਹਾਲ ਹੀ ਵਿੱਚ ਹੋਏ G7 ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਲਈ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਕੇ ਕੂਟਨੀਤਕ ਪ੍ਰਤੀਨਿਧਤਾ ਨੂੰ ਬਹਾਲ ਕਰਨ ਲਈ ਹੋਏ ਇਤਿਹਾਸਕ ਸਮਝੌਤੇ ਦਾ ਸਵਾਗਤ ਕੀਤਾ ਹੈ। ਇਸਨੂੰ “ਬਹੁਤ ਜ਼ਰੂਰੀ ਰੀਸੈਟ ਦਾ ਪਲ” ਕਿਹਾ ਹੈ।

ਦੀਪਿਕਾ ਲੂਥਰਾ ਨੂੰ ਧਮਕੀਆਂ ਮਿਲਣ ਦੇ ਮਾਮਲੇ ਵਿੱਚ  ਅੰਮ੍ਰਿਤਸਰ ਪੁਲਿਸ ਨੇ ਦੂਸਰੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਡਾ. ਸਾਹਨੀ ਨੇ ਕਿਹਾ ਕਿ ਇਹ ਸਕਾਰਾਤਮਕ ਕਦਮ ਭਾਰਤੀ ਨਾਗਰਿਕਾਂ, ਖਾਸ ਕਰਕੇ ਸਾਡੇ ਐਨ.ਆਰ.ਆਈ. ਭਰਾਵਾਂ ਅਤੇ ਭੈਣਾਂ, ਜੋ ਆਪਣੇ ਪਰਿਵਾਰਾਂ ਅਤੇ ਵਤਨ ਜਾਣ ਲਈ ਨਿਯਮਤ ਅਤੇ ਸਮੇਂ ਸਿਰ ਵੀਜ਼ਾ ਸੇਵਾਵਾਂ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਨੂੰ ਦਰਪੇਸ਼ ਮੁਸ਼ਕਲਾਂ ਨੂੰ ਬਹੁਤ ਘੱਟ ਕਰੇਗਾ।

ਹਰਦੋਈ: ਪ੍ਰੇਮੀ ਦੇ ਬਿਸਤਰੇ ‘ਤੇ ਪਤਨੀ ਨੂੰ ਦੇਖ ਕੇ ਪਤੀ ਨੇ ਗੁੱਸੇ ‘ਚ ਆ ਗਿਆ, ਦੰਦਾਂ ਨਾਲ ਵੱਢਿਆ ਪਤਨੀ ਦਾ ਨੱਕ

ਇਸ ਨਵੀਂ ਸ਼ਮੂਲੀਅਤ ਦੇ ਆਰਥਿਕ ਪ੍ਰਭਾਵਾਂ ‘ਤੇ ਜ਼ੋਰ ਦਿੰਦੇ ਹੋਏ, ਡਾ. ਸਾਹਨੀ ਨੇ ਕਿਹਾ ਕਿ 2024 ਵਿੱਚ ਦੁਵੱਲੇ ਵਸਤੂਆਂ ਦੇ ਵਪਾਰ ਵਿੱਚ 8.2 ਬਿਲੀਅਨ ਡਾਲਰ ਤੋਂ ਵੱਧ ਅਤੇ ਭਾਰਤ ਵਿੱਚ ਕੈਨੇਡੀਅਨ ਨਿਵੇਸ਼ 55 ਬਿਲੀਅਨ ਡਾਲਰ ਤੋਂ ਵੱਧ ਹੋਣ ਦੇ ਨਾਲ, ਸਹਿਯੋਗ ਨੂੰ ਵਧਾਉਣ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ। ਭਾਰਤ ਆਪਣੇ ਪੋਟਾਸ਼ ਦਾ 63% ਤੋਂ ਵੱਧ ਕੈਨੇਡਾ ਤੋਂ ਆਯਾਤ ਕਰਦਾ ਹੈ ਅਤੇ ਉੱਥੋਂ ਪ੍ਰਾਪਤ ਹੋਣ ਵਾਲੇ ਦਾਲਾਂ ਅਤੇ ਖਾਣ ਵਾਲੇ ਤੇਲਾਂ ਦਾ ਇੱਕ ਵੱਡਾ ਖਪਤਕਾਰ ਹੈ। ਡਾ. ਸਾਹਨੀ ਨੇ ਅੱਗੇ ਕਿਹਾ ਕਿ ਕੂਟਨੀਤਕ ਆਮ ਸਥਿਤੀ ਬਹਾਲ ਹੋਣ ਦੇ ਨਾਲ, ਸਾਨੂੰ ਦੋਵਾਂ ਦੇਸ਼ਾਂ ਦੇ ਹਿੱਤਾਂ ਦੀ ਸੇਵਾ ਲਈ ਇਸ ਆਰਥਿਕ ਗਲਿਆਰੇ ਨੂੰ ਊਰਜਾਵਾਨ ਬਣਾਉਣਾ ਚਾਹੀਦਾ ਹੈ।

]]>
ਵਿਜੀਲੈਂਸ ਸਾਹਮਣੇ ਨਹੀਂ ਪੇਸ਼ ਹੋਣਗੇ ਭਾਰਤ ਭੂਸ਼ਣ ਆਸ਼ੂ, SSP ਸਸਪੈਂਡ https://punjabi.newsd5.in/bharat-bhushan-ashu-will-not-appear-before-vigilance-ssp-suspended/ Fri, 06 Jun 2025 07:39:50 +0000 https://punjabi.newsd5.in/?p=259320 ਲੁਧਿਆਣਾ: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕਰਨ ਵਾਲੇ ਐਸਐਸਪੀ ਵਿਜੀਲੈਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ, ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸਰਕਾਰੀ ਸੂਤਰਾਂ ਅਨੁਸਾਰ, ਜਾਂਚ ਵਿੱਚ ਦੋਸ਼ਾਂ ਦਾ ਖੁਲਾਸਾ ਹੋਇਆ ਹੈ ਕਿ ਆਸ਼ੂ ਨੇ ਆਗਾਮੀ ਲੁਧਿਆਣਾ ਪੱਛਮੀ ਉਪ ਚੋਣਾਂ ਤੋਂ ਪਹਿਲਾਂ ਹਮਦਰਦੀ ਹਾਸਲ ਕਰਨ ਲਈ ਸੰਮਨ ਖੁਦ ਤਿਆਰ ਕੀਤੇ ਹੋ ਸਕਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਆਸ਼ੂ ਅਤੇ ਐਸਐਸਪੀ ਵਿਚਕਾਰ ਸਿੱਧਾ ਸੰਪਰਕ ਸੀ, ਅਤੇ ਉਨ੍ਹਾਂ ਦੇ ਪੁਰਾਣੇ ਸਬੰਧ ਸਾਹਮਣੇ ਆਏ ਹਨ। ਆਸ਼ੂ ਕਥਿਤ ਤੌਰ ‘ਤੇ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕਰਨ ਲਈ ਜ਼ਿੰਮੇਵਾਰ ਸੀ। ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਦੋਵਾਂ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਸੀ, ਅਤੇ ਸੰਮਨ ਬਿਨਾਂ ਕਿਸੇ ਅਧਿਕਾਰਤ ਆਦੇਸ਼ ਦੇ ਰਾਤੋ-ਰਾਤ ਜਾਰੀ ਕਰ ਦਿੱਤੇ ਗਏ ਸਨ।

ਵਿਜੀਲੈਂਸ ਨੇ ਸਾਬਕਾ ਮੰਤਰੀ ਅਤੇ ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪੇਸ਼ ਹੋਂਣ ਲਈ ਭੇਜਿਆ ਨੋਟਿਸ

19 ਜੂਨ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ, ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸੀ ਆਗੂ ਅਤੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਪੰਜ ਮਹੀਨੇ ਪੁਰਾਣੇ ਸਕੂਲ ਜ਼ਮੀਨ ਧੋਖਾਧੜੀ ਮਾਮਲੇ ਵਿੱਚ ਤਲਬ ਕੀਤਾ ਹੈ। ਉਨ੍ਹਾਂ ਨੂੰ 8 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ ਵਿੱਚ 6 ਜੂਨ ਨੂੰ ਡੀਐਸਪੀ (ਵਿਜੀਲੈਂਸ ਬਿਊਰੋ ਲੁਧਿਆਣਾ) ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਰ ਦੂਜੇ ਪਾਸੇ ਆਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਵੇਗਾ।

]]>
ਆਧਾਰ ਕਾਰਡ ਨੂੰ ਲੈ ਕੇ ਅਪਡੇਟ ਜਾਰੀ, ਸਮੇਂ ਨਾਲ ਕਰ ਲਵੋ ਇਹ ਕੰਮ, ਹੁਕਮ ਜਾਰੀ https://punjabi.newsd5.in/update-issued-regarding-aadhaar-card-do-this-work-on-time-order-issued/ Wed, 04 Jun 2025 06:29:16 +0000 https://punjabi.newsd5.in/?p=259129 UIDAI ਵੱਲੋਂ ਇਕ ਅਪਡੇਟ ਜਾਰੀ ਕੀਤਾ ਗਿਆ ਜਿਸਦੇ ਤਹਿਤ ਜਿਨ੍ਹਾਂ ਨਿਵਾਸੀਆਂ ਨੇ 2015 ਤੋਂ ਪਹਿਲਾਂ ਆਧਾਰ ਲਈ ਨਾਮ ਦਰਜ ਕਰਵਾਇਆ ਹੈ ਅਤੇ ਇਕ ਵਾਰ ਵੀ ਆਪਣੇ ਵੇਰਵੇ ਅਪਡੇਟ ਨਹੀਂ ਕੀਤੇ ਹਨ, ਉਨ੍ਹਾਂ ਨੂੰ ਨਜ਼ਦੀਕੀ ਆਧਾਰ ਕੇਂਦਰ ’ਤੇ ਜਾਂ ਆਨਲਾਈਨ ਪੋਰਟਲ https://uidai.gov.in ਰਾਹੀਂ ਅਪਡੇਟ ਨੂੰ ਪੂਰਾ ਕੀਤਾ ਜਾਵੇ। ਇਸ ਬਾਰੇ UIDAI ਦੇ ਪ੍ਰਾਜੈਕਟ ਹੈੱਡ ਮਧੁਰ ਬਾਂਸਲ ਅਤੇ ਏ. ਐੱਮ. ਅੰਕੁਸ਼ ਠਾਕੁਰ ਨੇ ਆਧਾਰ ਦੇ ਨਵੇਂ ਵਰਤੋਂ ਦੇ ਮਾਮਲਿਆਂ ਅਤੇ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ-ਨਿਰਦੇਸ਼ਾਂ ’ਤੇ ਅਧਾਰਿਤ ਵੀਡੀਓ ਕਾਨਫਰਸਿੰਗ ਰਾਹੀਂ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨੀ ਕਮੇਟੀ ਦੀ ਮੀਟਿੰਗ ਕੀਤੀ।

ਅੱਜ 4 ਜੂਨ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਬੁਲਾਈ ਕੈਬਨਿਟ ਅਹਿਮ ਮੀਟਿੰਗ

ਆਨਲਾਈਨ ਅਪਡੇਟ ਦੀ ਸਹੂਲਤ 14 ਜੂਨ ਤੱਕ ਮੁਫ਼ਤ ਹੈ। ਆਧਾਰ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ’ਤੇ ਜ਼ੋਰ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਅਮਨਦੀਪ ਸਿੰਘ ਮਾਵੀ ਨੇ ਨਿਵਾਸੀਆਂ ਨੂੰ ਸੁਰੱਖਿਆ ਵਧਾਉਣ ਲਈ ਆਪਣੇ ਬਾਇਓਮੈਟ੍ਰਿਕਸ ਨੂੰ ਆਨਲਾਈਨ ਲਾਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ https://myaadhaar.uidai.gov.in ਮੋਬਾਈਲ ਐਪਲੀਕੇਸ਼ਨ ਰਾਹੀਂ ਵੱਖ-ਵੱਖ ਆਧਾਰ-ਸਬੰਧਿਤ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨੂੰ ਸਮਰੱਥ ਬਣਾਉਣ ਲਈ ਆਧਾਰ ਨਾਲ ਮੋਬਾਇਲ ਨੰਬਰ ਰਜਿਸਟਰ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

ਸਰਕਾਰੀ ਸਕੂਲਾਂ ਦੀ ਉਸਾਰੀ ‘ਚ ਘਪਲੇ ਦੇ ਦੋਸ਼ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ACB ਨੇ ਭੇਜਿਆ ਸੰਮਨ

ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ. ਓ. ਬੀ. ਸਰਟੀਫਿਕੇਟਾਂ ’ਚ ਸਹੀ ਨਾਵਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਦੀ ਸਹੂਲਤ ਲਈ ਪ੍ਰਸ਼ਾਸਨ ਸੰਸਥਾਗਤ ਡਿਲੀਵਰੀ ਹਸਪਤਾਲਾਂ, ਨਰਸਿੰਗ ਹੋਮਾਂ, ਟੀਕਾਕਰਨ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ’ਤੇ ਵਿਸ਼ੇਸ਼ ਨਾਮਾਂਕਣ ਕੈਂਪਾਂ ਦਾ ਆਯੋਜਨ ਕਰੇਗਾ। ਇਸ ਤੋਂ ਇਲਾਵਾ ਕ੍ਰਮਵਾਰ 5 ਅਤੇ 15 ਸਾਲ ਦੀ ਉਮਰ ਹੋਣ ’ਤੇ ਬੱਚਿਆਂ ਲਈ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਮੈਨਡੇਟਰੀ ਬਾਇਓਮੈਟ੍ਰਿਕ ਅਪਡੇਟ (ਐਮ. ਬੀ. ਯੂ) ਇਕ ਮਹੱਤਵਪੂਰਨ ਪ੍ਰਕਿਰਿਆ ਹੈ ਜੋ ਆਧਾਰ ਡੇਟਾ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਬੱਚਿਆਂ ਦਾ ਆਧਾਰ 7 ਅਤੇ 17 ਸਾਲ ਦੀ ਉਮਰ ਹੋਣ ’ਤੇ ਅਯੋਗ ਹੋ ਜਾਂਦਾ ਹੈ। ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਆਧਾਰ ਵੇਰਵੇ ਸਰਕਾਰੀ ਅਤੇ ਵਿੱਤੀ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਲਈ ਅੱਪ ਟੂ ਡੇਟ ਹੋਣ।

]]>
CIA ਸਟਾਫ਼ ‘ਚ ਤੈਨਾਤ ਮੁਲਾਜ਼ਮ ਦੀ ਗੋ.ਲੀ ਲੱਗਣ ਨਾਲ ਮੌ.ਤ https://punjabi.newsd5.in/cia-staff-member-dies-after-being-shot/ Wed, 04 Jun 2025 05:27:55 +0000 https://punjabi.newsd5.in/?p=259126 ਫਾਜ਼ਿਲਕਾ: ਫਾਜ਼ਿਲਕਾ ਦੇ ਸੀਆਈਏ (CIA) ਸਟਾਫ਼ ਵਿੱਚ ਤੈਨਾਤ ਸਰਪ੍ਰੀਤ ਸਿੰਘ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਉਸ ਦੀ ਆਪਣੀ ਸਰਵਿਸ ਰਿਵਾਲਵਰ ਨਾਲ ਲੱਗੀ ਹੈ। ਹਾਲਾਂਕਿ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਵਿੱਚ ਤਾਇਨਾਤ ਸਰਪ੍ਰੀਤ ਸਿੰਘ ਨੂੰ ਮੰਗਲਵਾਰ ਦੇਰ ਰਾਤ ਗੰਭੀਰ ਹਾਲਤ ਵਿੱਚ ਫਾਜ਼ਿਲਕਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਨੇ ਰੂਪਨਗਰ ਦੇ YouTube ਚੈਨਲ ਜਸਬੀਰ ਸਿੰਘ, ਜੋ “ਜਾਨ ਮਹਿਲ” ਖਿਲਾਫ਼ ਕੀਤੀ ਕਾਰਵਾਈ

ਸੂਚਨਾ ਮਿਲਣ ‘ਤੇ ਸਿਟੀ ਥਾਣਾ ਲੇਖਰਾਜ ਦੇ ਇੰਚਾਰਜ ਪੁਲਿਸ ਟੀਮ ਨਾਲ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਸਰਪ੍ਰੀਤ ਸਿੰਘ ਨੂੰ ਉਸ ਦੀ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗੀ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਕਿਵੇਂ ਚਲੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।

]]>
ਟੋਰਾਂਟੋ ‘ਚ ਗੋਲੀਬਾਰੀ, 4 ਫੱਟੜ ਇਕ ਦੀ ਮੌ.ਤ, ਦੇਖੋ ਵੀਡੀਓ https://punjabi.newsd5.in/shooting-in-toronto-4-injured-1-dead/ Wed, 04 Jun 2025 04:59:55 +0000 https://punjabi.newsd5.in/?p=259115 ਕੈਨੇਡਾ: ਟੋਰਾਂਟੋ ਦੇ ਲਾਰੈਂਸ ਹਾਈਟਸ ਵਿੱਚ ਮੰਗਲਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਅਤੇ ਪੈਰਾਮੈਡਿਕਸ ਨੇ ਰਾਤ 8.30 ਵਜੇ (ਸਥਾਨਕ ਸਮੇਂ) ਤੋਂ ਬਾਅਦ ਫਲੇਮਿੰਗਟਨ ਅਤੇ ਜ਼ੈਕਰੀ ਰੋਡਜ਼ ਦੇ ਨੇੜੇ, ਰਾਨੀ ਐਵੇਨਿਊ ਅਤੇ ਐਲਨ ਰੋਡ ਦੇ ਖੇਤਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲਿਸ ਨੇ ਦੱਸਿਆ ਕਿ 40 ਸਾਲ ਦੇ ਇੱਕ ਆਦਮੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਚਾਰ ਹੋਰ ਆਦਮੀਆਂ ਅਤੇ ਇੱਕ ਔਰਤ ਨੂੰ ਗੋਲੀਆਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।

ਪੁਲਿਸ ਮੁਤਾਬਕ ਜ਼ਖਮੀ ਵਿਅਕਤੀਆਂ ਦੀਆਂ ਸੱਟਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਜਾਰੀ ਹੋਣ ਦੇ ਨਾਲ-ਨਾਲ ਰਾਨੀ ਐਵੇਨਿਊ ਅਤੇ ਫਲੇਮਿੰਗਟਨ ਰੋਡ ਖੇਤਰ ਵਿੱਚ ਇੱਕ ਕਮਾਂਡ ਪੋਸਟ ਸਥਾਪਤ ਕੀਤੀ ਗਈ ਹੈ। ਪੁਲਿਸ ਨੇ ਸੰਭਾਵਿਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਟੋਰਾਂਟੋ ਦੀ ਮੇਅਰ ਓਲੀਵੀਆ ਚਾਉ ਨੇ ਕਿਹਾ ਕਿ ਉਹ ਇਸ ਘਟਨਾ ਤੋਂ “ਪ੍ਰੇਸ਼ਾਨ” ਹੈ ਅਤੇ ਪੁਸ਼ਟੀ ਕੀਤੀ ਕਿ ਉਹ ਦਫਤਰ ਪੁਲਿਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕੀ “ਮੈਂ ਪਹਿਲੇ ਜਵਾਬ ਦੇਣ ਵਾਲਿਆਂ – ਟੋਰਾਂਟੋ ਪੁਲਿਸ, ਫਾਇਰ ਬ੍ਰਿਗੇਡ ਅਤੇ ਪੈਰਾਮੈਡਿਕ ਸੇਵਾਵਾਂ – ਦਾ ਇੱਕ ਬਹੁਤ ਹੀ ਵਿਅਸਤ ਅਤੇ ਚੁਣੌਤੀਪੂਰਨ ਦ੍ਰਿਸ਼ ‘ਤੇ ਤੁਹਾਡੇ ਕੰਮ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ।” ਮੰਗਲਵਾਰ ਦੇਰ ਰਾਤ ਮੀਡੀਆ ਨਾਲ ਗੱਲ ਕਰਦੇ ਹੋਏ, ਡਿਊਟੀ ਸੀਨੀਅਰ ਅਧਿਕਾਰੀ ਬੀ ਸਰਵਨੰਦਨ ਨੇ ਕਿਹਾ ਕਿ ਇਸ ਵਿੱਚ ਕਈ ਸ਼ੱਕੀ ਸ਼ਾਮਲ ਹਨ, ਅਤੇ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ। ਇਸ ਇਲਾਕੇ ਵਿੱਚ ਭਾਰੀ ਪੁਲਿਸ ਤਾਇਨਾਤ ਹੈ ਕਿਉਂਕਿ ਅਧਿਕਾਰੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੇ ਹਨ।

]]>
ਅੰਬਾਲਾ ‘ਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਬਲੈਕਆਉਟ https://punjabi.newsd5.in/blackout-will-remain-in-ambala-from-8-pm-to-6-am/ Fri, 09 May 2025 08:18:51 +0000 https://punjabi.newsd5.in/?p=257034 ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ, ਸ਼ੁੱਕਰਵਾਰ ਸਵੇਰੇ ਹਰਿਆਣਾ ਦੇ ਅੰਬਾਲਾ ਵਿੱਚ ਸੁਰੱਖਿਆ ਹਫੜਾ-ਦਫੜੀ ਮਚ ਗਈ। ਹੁਣ ਹਰਿਆਣਾ ਦੇ ਅੰਬਾਲਾ ਵਿਚ ਅੱਜ ਸ਼ਾਮ 10 ਘੰਟੇ ਲਈ ਬਲੈਕਆਉਟ ਰਹੇਗਾ। ਏਅਰ ਫੋਰਸ ਸਟੇਸ਼ਨ ਤੋਂ ਸੰਭਾਵੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ, ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਉਪਾਅ ਕੀਤੇ ਅਤੇ ਪੂਰੇ ਸ਼ਹਿਰ ਵਿੱਚ ਸਾਇਰਨ ਵਜਾਏ ਅਤੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ।

ਪੰਜਾਬ ਪ੍ਰਸ਼ਾਸਨ ਵਲੋਂ IAS ਤੇ PCS ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇੱਕ ਸਾਵਧਾਨੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਲਕੋਨੀਆਂ ਅਤੇ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸੁਰੱਖਿਆ ਏਜੰਸੀਆਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

]]>
ਪੰਜਾਬ ਪ੍ਰਸ਼ਾਸਨ ਵਲੋਂ IAS ਤੇ PCS ਅਧਿਕਾਰੀਆਂ ਦੀਆਂ ਛੁੱਟੀਆਂ ਰੱਦ https://punjabi.newsd5.in/punjab-administration-cancels-vacations-of-ias-and-pcs-officers/ Fri, 09 May 2025 07:41:47 +0000 https://punjabi.newsd5.in/?p=257032 ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿਚਾਲੇ ਜਿਥੇ ਪਹਿਲਾ ਸਕੂਲਾਂ, ਕਾਲਜਾਂ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ ਤੇ ਹਸਪਤਾਲਾਂ, ਫਾਇਰ ਬ੍ਰਿਗੇਡ ਵਰਗੇ ਕਰਮਚਾਰੀਆਂ ਦੀਆਂ ਛੁੱਟੀਆਂ ਅੱਗਲੇ ਆਦੇਸ਼ਾਂ ਤੱਕ ਰੱਦ ਕਰ ਦਿੱਤੀ ਗਈ ਸੀ, ਹੁਣ ਇਸ ਵਿਚਕਾਰ ਪੰਜਾਬ ਪ੍ਰਸ਼ਾਸਨ ਵਲੋਂ ਆਈ.ਏ.ਐਸ ਗੁਰਪ੍ਰੀਤ ਸਪਰਾ ਨੇ ਹੁਕਮ ਜਾਰੀ ਕਰਦੇ ਹੋਏ ਆਈ.ਏ.ਐਸ ਤੇ ਪੀ.ਸੀ.ਐਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ ਤੇ ਤਾਇਨਾਤੀ ਸਟੇਸ਼ਨ ਨਾ ਛੱਡਣ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਹੁਕਮ ਜਾਰੀ ਕਰਦੇ ਦਸਿਆ ਕਿ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਅਧਿਕਾਰੀ ਛੁੱਟੀ ‘ਤੇ ਨਹੀਂ ਜਾ ਸਕਣਗੇ।

]]>
ਮਹਿੰਦਰਾ ਕਾਲਜ ਵੱਲੋਂ 150ਵੇਂ ਵਰ੍ਹੇਗੰਢ ਦੇ ਜਸ਼ਨਾਂ ਅਧੀਨ ਦਾਸਤਾਨ-ਏ-ਚੌਬੋਲੀ ਦਾ ਆਯੋਜਨ https://punjabi.newsd5.in/mahindra-college-organizes-dastan-e-chauboli-as-part-of-its-150th-anniversary-celebrations/ Thu, 01 May 2025 12:14:10 +0000 https://punjabi.newsd5.in/?p=256483 ਪਟਿਆਲਾ: ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਮੌਖਿਕ ਕਹਾਣੀ ਸੁਣਾਉਣ ਦੀ ਇੱਕ ਵਿਸ਼ੇਸ਼ ਸ਼ਾਮ ਦੇਖਣ ਨੂੰ ਮਿਲੀ ਜਦੋਂ ਮੁੰਨਾ ਧੀਮਾਨ ਅਤੇ ਨੂਰ ਰਾਪਰੀਆ, ਜਿਨ੍ਹਾਂ ਨੇ ਦਸਤੰਗੋਈ ਕਲਾ ਨੂੰ ਕਾਲਜ ਦੇ ਖਚਾਖਚ ਭਰੇ ਸਭਾ ਭਵਨ ਵਿੱਖੇ ਦਰਸ਼ਕਾਂ ਦੇ ਸਾਹਮਣੇ ਦਾਸਤਾਨ-ਏ-ਚੌਬੋਲੀ ਰਾਹੀਂ ਪੇਸ਼ ਕੀਤਾ। ਮਹਾਨ ਰਾਜਸਥਾਨੀ ਲੋਕ ਕਹਾਣੀ ਚੌਬੋਲੀ ਦੀ ਦਾਸਤਾਨ-ਏ-ਚੌਬੋਲੀ ਪੇਸ਼ਕਾਰੀ, ਪ੍ਰਸਿੱਧ ਰਾਜਸਥਾਨੀ ਲੇਖਕ ਵਿਜੇਦਾਨ ਦੇਥਾ ਦੁਆਰਾ ਰਚਿਤ ਸੰਸਕਰਣ ‘ਤੇ ਅਧਾਰਤ ਹੈ। ਕਹਾਣੀ ਚੌਬੋਲੀ ਨਾਮ ਦੀ ਇੱਕ ਖਾਮੋਸ਼ ਰਾਜਕੁਮਾਰੀ ‘ਤੇ ਕੇਂਦਰਿਤ ਹੈ ਜਿਸਨੇ ਸਹੁੰ ਖਾਧੀ ਹੈ ਕਿ ਉਹ ਸਿਰਫ ਇੱਕ ਅਜਿਹੇ ਆਦਮੀ ਨਾਲ ਵਿਆਹ ਕਰੇਗੀ ਜੋ ਉਸਨੂੰ ਇੱਕ ਰਾਤ ਵਿੱਚ ਚਾਰ ਵਾਰ ਬੁਲਵਾ ਸਕਦਾ ਹੈ। ਚੌਵੀ ਰਾਜਕੁਮਾਰਾਂ ਦੇ ਯਤਨਾਂ ਅਤੇ ਅਸਫਲਤਾ ਤੋਂ ਬਾਅਦ, ਇੱਕ ਬਹਾਦਰ ਅਤੇ ਬਹਾਦਰ ਠਾਕੁਰ, ਜੋ ਹਰ ਰੋਜ਼ ਆਪਣੀ ਪਤਨੀ ਦੇ ਨੱਕ ਦੀ ਨੱਥ ਵਿੱਚ 108 ਤੀਰ ਚਲਾਉਣ ਲਈ ਮਸ਼ਹੂਰ ਸੀ, ਆਪਣੀ ਕਿਸਮਤ ਅਜ਼ਮਾਉਂਦਾ ਹੈ।

ਸਖ਼ਤ ਪੁਲਸ ਪਹਿਰੇ ਹੇਠ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੰਗਲ ਡੈਮ

ਇੱਕ ਕਹਾਣੀ ਦੇ ਅੰਦਰ ਇੱਕ ਕਹਾਣੀ, ਚੌਬੋਲੀ ਭਾਰਤੀ ਜੀਵਨ ‘ਤੇ ਇੱਕ ਮਜ਼ਾਕੀਆ, ਕੌੜਾ ਅਤੇ ਗੀਤਕਾਰੀ ਰੂਪ ਹੈ। ਦਾਸਤਾਨ ਮਹਿਮੂਦ ਫਾਰੂਕੀ ਦੁਆਰਾ ਰੂਪਾਂਤਰਿਤ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਮੁੰਨਾ ਧੀਮਾਨ ਅਤੇ ਨੂਰ ਰਾਪਰੀਆ ਦੁਆਰਾ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਮਨਿੰਦਰ ਸਿੱਧੂ ਦੀ ਦੂਰਦਰਸ਼ੀ ਅਗਵਾਈ ਹੇਠ ਰਾਸਾ ਦੇ ਸਹਿਯੋਗ ਨਾਲ ਕਾਲਜ ਵੱਲੋਂ ਆਪਣੇ 150ਵੇਂ ਵਰ੍ਹੇਗੰਢ ਦੇ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਸ਼ੋਅ ਦਾ ਕਾਲਜ ਫੈਕਲਟੀ, ਮੋਜੂਦਾ ਅਤੇ ਸਾਬਕਾ ਵਿਦਿਆਰਥੀਆਂ ਸਮੇਤ ਲਗਭਗ 250 ਲੋਕਾਂ ਨੇ ਆਨੰਦ ਮਾਨਿਆ ।

]]>