PUNJAB IAS OFFICER – D5 News https://punjabi.newsd5.in Truth Seeking News Network. Fri, 29 Jul 2022 05:45:59 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PUNJAB IAS OFFICER – D5 News https://punjabi.newsd5.in 32 32 ਪੰਜਾਬ ਦੇ ਕਈ ਆਈ. ਏ. ਐੱਸ. ਅਧਿਕਾਰੀ ਕੇਂਦਰ ਸਰਕਾਰ ‘ਚ ਡੈਪੂਟੇਸ਼ਨ ’ਤੇ ਜਾਣ ਦੀ ਤਿਆਰੀ ‘ਚ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%95%e0%a8%88-%e0%a8%86%e0%a8%88-%e0%a8%8f-%e0%a8%90%e0%a9%b1%e0%a8%b8-%e0%a8%85%e0%a8%a7%e0%a8%bf%e0%a8%95%e0%a8%be%e0%a8%b0/ Fri, 29 Jul 2022 05:45:59 +0000 https://punjabi.newsd5.in/?p=169388 ਚੰਡੀਗੜ੍ਹ: ਪੰਜਾਬ ਦੇ ਪਹਿਲੇ ਵੀ ਕਈ ਆਈ. ਏ. ਐੱਸ. ਅਧਿਕਾਰੀ ਕੇਂਦਰ ਸਰਕਾਰ ‘ਚ ਡੈਪੂਟੇਸ਼ਨ ’ਤੇ ਗਏ ਹਨ। ਜਿਨ੍ਹਾਂ ਵਿਚੋਂ ਪੰਜਾਬ ਦੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ ਜੋਂ  ਕੇਂਦਰੀ ਡੈਪੂਟੇਸ਼ਨ ‘ਚ ਮੌਜੂਦਾ ਸਮੇਂ ਦੇ ਰਾਸ਼ਟਰੀ ਜਾਂਚ ਏਜੰਸੀ ਦੇ ਮੁਖੀ ਦੇ ਤੌਰ ’ਤੇ ਤਾਇਨਾਤ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਤੇ ਪੰਜਾਬ ਦੀ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਵੀ ਕੇਂਦਰੀ ਡੈਪੂਟੇਸ਼ਨ ’ਤੇ ਹਨ ਤੇ ਮੌਜੂਦਾ ਸਮੇਂ ‘ਚ ਕੇਂਦਰ ‘ਚ ਸਕੱਤਰ, ਪੇਜਲ ਤੇ ਸਵੱਛਤਾ ਦੇ ਤੌਰ ’ਤੇ ਤਾਇਨਾਤ ਹਨ।

ਸਿਮਰਨਜੀਤ ਮਾਨ ਦਾ ਵੱਡਾ ਧਮਾਕਾ, ਹੁਣ ਲੱਗੂ SC ’ਚ ਸਿੱਖ ਜੱਜ, ਬਹਿਬਲ ਕਲਾਂ ਮੋਰਚੇ ਬਾਰੇ ਦੇਖੋ ਕੀ ਕਿਹਾ?

ਹੁਣ ਪੰਜਾਬ ਦੇ ਕਈ ਆਈ. ਏ. ਐੱਸ. ਅਧਿਕਾਰੀ ਕੇਂਦਰ ਸਰਕਾਰ ‘ਚ ਡੈਪੂਟੇਸ਼ਨ ’ਤੇ ਜਾਣ ਲਈ ਉਡੀਕ ਕਰ ਰਹੇ ਹਨ। ਇਨ੍ਹਾਂ ‘ਚ ਪੰਜਾਬ ਦੇ ਮੁੱਖ ਸਕੱਤਰ ਅਹੁਦੇ ਤੋਂ ਹਾਲ ਹੀ ‘ਚ ਹਟਾਏ ਗਏ ਅਨਿਰੁੱਧ ਤਿਵਾੜੀ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ‘ਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਕਈ ਆਈ. ਏ. ਐੱਸ. ਅਧਿਕਾਰੀ ਹੁਣ ਕੇਂਦਰ ਸਰਕਰ ਦੇ ਅਧੀਨ ਕੰਮ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਯਤਨਸ਼ੀਲ ਹਨ।ਕੁੱਝ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕੇਂਦਰ ਵੱਲੋਂ ਤਾਇਨਾਤੀ ਦੇ ਹੁਕਮ ਹਾਸਲ ਹੋ ਸਕਦੇ ਹਨ।

ਮਾਨ ਤੇ ਬਿੱਟੂ ਆਹਮੋ-ਸਾਹਮਣੇ ਪਿਆ ਖਿਲਾਰਾ, ਹਾਈਕੋਰਟ ਜਾਣਗੇ ਮਾਨ ||

ਸੂਚਨਾ ਮੁਤਾਬਕ ਕੇਂਦਰ ‘ਚ ਡੈਪੂਟੇਸ਼ਨ ’ਤੇ ਜਾਣ ਦੀ ਉਡੀਕ ਕਰ ਰਹੇ ਅਧਿਕਾਰੀਆਂ ‘ਚ 1988 ਬੈਚ ਦੀ ਅਧਿਕਾਰੀ ਰਵਨੀਤ ਕੌਰ, 1990 ਬੈਚ ਦੇ ਅਨਿਰੁੱਧ ਤਿਵਾੜੀ, 1991 ਬੈਚ ਦੀ ਸੀਮਾ ਜੈਨ, 1992 ਬੈਚ ਦੇ ਕੇ. ਏ. ਪੀ. ਸਿਨਹਾ, 1998 ਬੈਚ ਦੇ ਐੱਸ. ਕਰੁਣਾ ਰਾਜੂ ਤੇ 2000 ਬੈਚ ਦੇ ਰਾਹੁਲ ਤਿਵਾੜੀ ਸ਼ਾਮਲ ਹਨ।

]]>