Punjab 12th Class result – D5 News https://punjabi.newsd5.in Truth Seeking News Network. Tue, 21 Jul 2020 06:31:14 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Punjab 12th Class result – D5 News https://punjabi.newsd5.in 32 32 ਪੰਜਾਬ ਬੋਰਡ 12ਵੀਂ ਦੇ ਨਤੀਜ਼ੇ ਘੋਸ਼ਿਤ, ਇਸ ਸਾਲ ਨਹੀਂ ਜਾਰੀ ਹੋਵੇਗੀ ਮੈਰਿਟ ਲਿਸਟ https://punjabi.newsd5.in/punjab-board-class-12-result/ Tue, 21 Jul 2020 06:19:35 +0000 https://punjabi.newsd5.in/?p=71400 ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਕਲਾਸ ਦੇ ਨਤੀਜ਼ੇ ਜਾਰੀ ਕਰ ਦਿੱਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੈਕਟਰੀ ਕ੍ਰਿਸ਼ਣ ਕੁਮਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਪੰਜਾਬ ਬੋਰਡ 12ਵੀਂ ਦੇ ਨਤੀਜ਼ੇ ਅੱਜ ਸਵੇਰੇ 11 ਵਜੇ ਘੋਸ਼ਿਤ ਕੀਤੇ ਜਾਣਗੇ। ਜਿਹੜੇ ਵਿਦਿਆਰਥੀ ਪ੍ਰੀਖਿਆ ‘ਚ ਸ਼ਾਮਿਲ ਹੋਏ ਸਨ ਉਹ ਆਪਣਾ ਰਿਜ਼ਲਟ ਬੋਰਡ ਦੀ ਆਧਿਕਾਰਿਕ ਵੈਬਸਾਈਟ www.pseb.ac.in ਤੇ ਚੈੱਕ ਕਰ ਸਕਦੇ ਹਨ।  ਇਸ ਸਬੰਧੀ ਸਕੂਲ ਸਿੱਖਿਆ ਮਹਿਕਮੇ ਦੇ ਸਕੱਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਸਾਲ 2,89,810 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਅਤੇ ਸਿੱਖਿਆ ਬੋਰਡ ਵੱਲੋਂ ਕਰੀਬ 1950 ਪ੍ਰੀਖਿਆ ਕੇਂਦਰ ਬਣਾਏ ਗਏ ਸਨ।

ਸੌਦਾ ਸਾਧ ਨੂੰ ਪੌਸ਼ਾਕ ਦੇਣ ਦਾ ਵਿਵਾਦ ਉੱਠਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2020 ਦਾ ਰੈਗੂਲਰ ਸਮੇਤ ਓਪਨ ਸਕੂਲ ਸਾਇੰਸ ਗਰੁੱਪ, ਕਾਮਰਸ ਗਰੁੱਪ, ਹਿਊਮੈਨਟੀਜ਼ ਗਰੁੱਪ ਵੋਕੇਸ਼ਨਲ ਗਰੁੱਪ, ਕੰਪਾਰਟਮੈਂਟ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜਾਰੀ ਵਿਚ ਸੁਧਾਰ, ਦਾ ਨਤੀਜਾ ਬੋਰਡ ਦੀ ਵੈਬਸਾਈਟ ਤੇ ਪ੍ਰੀਖਿਆਰਥੀਆਂ ਲਈ ਜਾਣਕਾਰੀ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਬੋਰਡ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਦੇ ਚੱਲਦਿਆਂ ਮਾਰਚ ‘ਚ ਹੋਣ ਵਾਲੀਆਂ ਕਈ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਜਿਸਤੋਂ ਬਾਅਦ ਬੋਰਡ ਨੇ ਫੈਸਲਾ ਲਿਆ ਸੀ ਕਿ ਨਤੀਜੇ ਬੈਸਟ ਪਰਫੋਰਮਿੰਗ ਵਿਸ਼ੇ ਦੇ ਆਧਾਰ ‘ਤੇ ਐਲਾਨੇ ਜਾਣਗੇ। ਪਿਛਲੇ ਸਾਲ 12ਵੀਂ ‘ਚ 65.97 % ਫੀਸਦੀ ਵਿਦਿਆਰਥੀ ਪਾਸ ਹੋਏ ਸਨ।

 

]]>