PSEB – D5 News https://punjabi.newsd5.in Truth Seeking News Network. Wed, 26 Oct 2022 06:42:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png PSEB – D5 News https://punjabi.newsd5.in 32 32 PSEB Syllabus : ਪੰਜਾਬ ਸਕੂਲ ਸਿੱਖਿਆ ਬੋਰਡ(PSEB) ਨੇ ਇਸ ਵਿਸ਼ੇ ਦੇ ਪੈਟਰਨ ‘ਚ ਕੀਤੀ ਤਬਦੀਲੀ, ਹੁਣ ਹੋਵੇਗਾ ਇੰਨ੍ਹੇ ਨੰਬਰਾਂ ਦਾ ਪੇਪਰ https://punjabi.newsd5.in/pseb-syllabus-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%95%e0%a9%82%e0%a8%b2-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%ac%e0%a9%8b%e0%a8%b0%e0%a8%a1pseb/ Wed, 26 Oct 2022 06:42:22 +0000 https://punjabi.newsd5.in/?p=182206 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ਿਆਂ ਵਿਚ ਪ੍ਰੀਖਿਆ ਦੇ ਪੈਟਰਨ ’ਚ ਕੁੱਝ ਤਬਦੀਲੀ ਕੀਤੀ ਗਈ ਹੈ। ਪ੍ਰਾਪਤੀ ਜਾਣਕਾਰੀ ਮੁਤਾਬਕ ਪਹਿਲਾਂ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ਿਆਂ ਵਿਚ ਪ੍ਰੈਕਟੀਕਲ ਦੇ ਅੰਕ ਵੱਧ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਹੁੰਦੇ ਸਨ। ਹੁਣ ਇਨ੍ਹਾਂ ਨੂੰ ਉਲਟਾ ਕਰ ਦਿੱਤਾ ਗਿਆ ਹੈ। ਹੁਣ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਅਤੇ ਪ੍ਰੈਕਟੀਕਲ ਦੇ ਅੰਕ ਘੱਟ ਹੋਣਗੇ।

Amritpal ਦੇ ਬਿਆਨ ’ਤੇ BJP ਦਾ ਜਵਾਬ, ਹੁਣ ਹੋਊ ਕਾਰਵਾਈ! ਜਥੇਦਾਰ ਨੇ ਗਰਮਾਈ ਸਿਆਸਤ | D5 Channel Punjabi

ਇਸ ਫ਼ੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੜ੍ਹਨ-ਲਿਖਣ ਵਿਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ। ਇਸ ਨਾਲ ਉਨ੍ਹਾਂ ਦੇ ਪ੍ਰੈਕਟੀਕਲ ਅੰਕ ਘਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤਤਾ ਵੀ ਪ੍ਰਭਾਵਿਤ ਹੁੰਦੀ ਸੀ। ਬੋਰਡ ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।

]]>
ਸਿੱਖਿਆ ਵਿਭਾਗ ਵਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੇ ਤਬਾਦਲੇ https://punjabi.newsd5.in/%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%b5%e0%a8%bf%e0%a8%ad%e0%a8%be%e0%a8%97-%e0%a8%b5%e0%a8%b2%e0%a9%8b%e0%a8%82-%e0%a8%89%e0%a8%aa-%e0%a8%9c%e0%a8%bc%e0%a8%bf%e0%a8%b2/ Fri, 22 Jul 2022 09:11:46 +0000 https://punjabi.newsd5.in/?p=168418 ਚੰਡੀਗੜ੍ਹ: ਲੋਕ ਹਿਤ ਅਤੇ ਪ੍ਰਬੰਧਕੀ ਕਾਰਨਾਂ ਦੇ ਮੱਦੇਨਜਰ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਪੱਤਰ ਅਨੁਸਾਰ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਹਨ।

 

]]>
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁੱਝ ਵਿਸ਼ਿਆਂ ਦੇ ਅੰਕ ਵੰਡ ‘ਚ ਕੀਤੀ ਸੋਧ, 20 ਅੰਕਾਂ ਦੀ ਲਿਖ਼ਤੀ ਪ੍ਰੀਖਿਆ ਵਾਲਾ ਫ਼ੈਸਲਾ ਲਿਆ ਵਾਪਸ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%95%e0%a9%82%e0%a8%b2-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%ac%e0%a9%8b%e0%a8%b0%e0%a8%a1-%e0%a8%a8%e0%a9%87/ Sat, 09 Jul 2022 06:31:32 +0000 https://punjabi.newsd5.in/?p=166456 ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ ਫ਼ਿਲਹਾਲ ਸਰੀਰਕ ਸਿੱਖਿਆ ਵਿਸ਼ੇ ਦੇ ਅੰਕਾਂ ਦੀ ਮਾਰਕਿੰਗ ’ਚ ਬਦਲਾਅ ਕੀਤਾ ਗਿਆ ਹੈ ਜਿਹੜਾ ਕਿ ਨੌਵੀਂ ਜਮਾਤ ਤੋਂ ਬਾਰ੍ਹਵੀਂ ਤੱਕ ਲਾਗੂ ਹੋਵੇਗਾ। ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ 9ਵੀਂ ਅਤੇ 10ਵੀਂ ਜਮਾਤ ‘ਚ ਪਹਿਲਾਂ 70 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਸਿਰਫ 20 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ 10 ‘ਚੋਂ ਲੱਗਦੇ ਸਨ।

ਗਲਤ ਕੰਮ ਕਰਨ ਦੇ ਚੱਕਰ ‘ਚ ਗ੍ਰਿਫ਼ਤਾਰ ਵੱਡਾ ਕਾਂਗਰਸੀ ਲੀਡਰ! | D5 Channel Punjabi

ਹੁਣ ਸੋਧੇ ਹੋਏ ਫਾਰਮੂਲੇ ਮੁਤਾਬਕ ਪ੍ਰਯੋਗੀ ਪ੍ਰੀਖਿਆ 40 ਅੰਕ, ਲਿਖ਼ਤੀ ਪ੍ਰੀਖਿਆ ਦੇ 50 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ 10 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ 11ਵੀਂ ਅਤੇ 12ਵੀਂ ਜਮਾਤਾਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਲਈ ਅੰਕ ਵੰਡ ਲਿਖ਼ਤੀ ਪ੍ਰੀਖਿਆ ਲਈ 20 ਅੰਕ, ਪ੍ਰਯੋਗੀ ਪ੍ਰੀਖਿਆ ਲਈ 70 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਨਿਰਧਾਰਿਤ ਸਨ।

Bhagwant Mann Marriage : CM ਮਾਨ ਨੇ ਕਰਤੀ ਵਿਆਹ ਦੀ ਪਾਰਟੀ | D5 Channel Punjabi

ਇਸ ਨੂੰ ਵੀ ਸੋਧ ਉਪਰੰਤ ਲਿਖ਼ਤੀ ਪ੍ਰੀਖਿਆ ਲਈ 50 ਅੰਕ, ਪ੍ਰਯੋਗੀ ਪ੍ਰੀਖਿਆ ਲਈ 40 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਕਰ ਦਿੱਤੇ ਗਏ ਹਨ। ਇਸ ਸਬੰਧੀ ਸੂਬੇ ਦੇ ਸਰਕਾਰੀ, ਐਫ਼ੀਲੀਏਟਿਡ, ਐਸੋਸੀਏਟਿਡ, ਏਡਿਡ ਅਤੇ ਆਦਰਸ਼ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਨੂੰ ਵੀ ਸੂਚਨਾ ਭੇਜੀ ਜਾ ਚੁੱਕੀ ਹੈ।

]]>
PSEB ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ https://punjabi.newsd5.in/pseb-%e0%a8%a8%e0%a9%87-10%e0%a8%b5%e0%a9%80%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8%e0%a8%bf%e0%a8%86-%e0%a8%a8%e0%a8%a4%e0%a9%80%e0%a8%9c%e0%a8%be-%e0%a8%95%e0%a9%81/ Tue, 05 Jul 2022 07:26:14 +0000 https://punjabi.newsd5.in/?p=165882 ਐੱਸ.ਏ.ਐੱਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ ‘ਚ ਕੁਲ ਨਤੀਜਾ 97.94 ਫ਼ੀਸਦੀ ਰਿਹਾ ਤੇ ਤਿੰਨ ਕੁੜੀਆਂ ਪਹਿਲੇ ਸਥਾਨ ਤੇ ਰਹੀਆਂ।

]]>
ਪੰਜਾਬੀ ਭਾਸ਼ਾ ਲਈ ਚਿੰਤਾ ਦੀ ਘੜੀ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%ad%e0%a8%be%e0%a8%b6%e0%a8%be-%e0%a8%b2%e0%a8%88-%e0%a8%9a%e0%a8%bf%e0%a9%b0%e0%a8%a4%e0%a8%be-%e0%a8%a6%e0%a9%80-%e0%a8%98%e0%a9%9c/ Thu, 30 Jun 2022 07:40:25 +0000 https://punjabi.newsd5.in/?p=165209 ਅਮਰਜੀਤ ਸਿੰਘ ਵੜੈਚ (9417801988)

ਕੱਲ੍ਹ ਪੰਜਾਬ ਦੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਜਿਥੇ ਤਿੰਨ ਲੱਖ ਵਿਦਿਆਰਥੀਆਂ ਚੋਂ 4560 ਯਾਨੀ ਦੋ ਫ਼ੀਸਦ ਪੰਜਾਬੀ ਭਾਸ਼ਾ ਦੇ ਪੇਪਰ ‘ਚੋ ਫ਼ੇਲ ਹੋਣ ਦੀ ਖ਼ਬਰ ਨੇ ਨਿਰਾਸ਼ ਕੀਤਾ ਹੈ ਉਥੇ ਹੀ ਪੰਜਾਬੀਆਂ ਲਈ ਇਹ ਫਖ਼ਰ ਦੀ ਗੱਲ ਹੈ ਕਿ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਪਿਛਲੇ ਦਸ ਸਾਲਾਂ ਦੌਰਾਨ ਪੰਜ ਗੁਣਾ ਪ੍ਰਫੁਲਿਤ ਹੋਈ ਹੈ ਪਰ ਨਾਲ ਦ‌ੀ ਨਾਲ ਇਕ ਚਿੰਤਾ ਦਾ ਸਬੱਬ ਵੀ ਹੈ ਕਿ ਨਵੀਂ ਪੀੜ੍ਹੀ ਇਸਦੀ ਲਿਪੀ ਗੁਰਮੁੱਖੀ ਤੋਂ ਦੂਰ ਹੋ ਰਹੀ ਹੈ ਅਤੇ ਪੰਜਾਬੀ ਰੋਮਨ ‘ਚ ਲਿਖਣ ਲੱਗ ਪਈ ਹੈ। ਆਸਟਰੇਲੀਆ ‘ਚ ਡੇਢ ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ ਜਿਨ੍ਹਾਂ ਨੇ ਆਪਣੀ ਭਾਸ਼ਾ ਪੰਜਾਬੀ ਲਿਖਾਈ ਹੈ ; ਇਹ ਗਿਣਤੀ 2011 ‘ਚ 71230 ਅਤੇ 2006 ‘ਚ ਸਿਰਫ਼ 26000 ਸੀ। ਆਸਟਰੇਲੀਆ ‘ਚ ਮੌਜੂਦਾ ਪੰਜਾਬੀ ਬੋਲਣ ਵਾਲਿਆਂ ਦੀ ਔਸਤਨ ਉਮਰ 24 ਤੋਂ 35 ਸਾਲਾਂ ਦੇ ਵਿੱਚ-ਵਿੱਚ ਹੈ। ਇਨ੍ਹਾਂ ਵਿੱਚ 80 ਫ਼ੀਸਦ ਪੰਜਾਬੀ ਸਿੱਖ ਪਰਿਵਾਰਾਂ ਦੇ ਹਨ।

ਇਸ ਵਕਤ ਪੰਜਾਬੀ ਦੁਨੀਆਂ ‘ਚ 12 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਨ੍ਹਾਂ ਵਿੱਚੋਂ ਸਾਢੇ ਅੱਠ ਕਰੋੜ ਤਾਂ ਇਕੱਲੇ ਪਾਕਿ-ਪੰਜਾਬ ਵਿੱਚ ਹੀ ਰਹਿੰਦੇ ਹਨ ਜੋ ਸ਼ਾਹਮੁੱਖੀ ਵਿੱਚ ਪੰਜਾਬੀ ਲਿਖਦੇ ਹਨ। ਗੁਰਮੁੱਖੀ ਲਿਪੀ ‘ਚ ਪੰਜਾਬੀ ਲਿਖਣ ਵਾਲਿਆਂ ਦੀ ਗਿਣਤੀ ਤਿੰਨ ਕਰੋੜ ਹੈ ਜੋ ਭਾਰਤੀ-ਪੰਜਾਬ ਤੇ ਭਾਰਤ ਦੇ ਦੂਜੇ ਹਿੱਸਿਆਂ ‘ਚ ਰਹਿੰਦੇ ਹਨ। ਭਾਰਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਭਾਵ ਤਿੰਨ ਕਰੋੜ ਦੇ ਕਰੀਬ ਪੰਜਾਬ ‘ਚ ਹੀ ਰਹਿੰਦੇ ਹਨ।

ਪੰਜਾਬ ‘ਚੋਂ ਵੱਡੀ ਗਿਣਤੀ ‘ਚ ਪ੍ਰਵਾਸ ਹੋ ਰਿਹਾ ਹੈ ; ਇਕ ਅੰਦਾਜ਼ੇ ਅਨੁਸਾਰ ਤਰਕੀਬਨ 250 ਪੰਜਾਬੀ ਹਰ ਰੋਜ਼ ਕੈਨੇਡਾ, ਅਮਰੀਕਾ ਤੇ ਅਸਟਰੇਲੀਆ ਲਈ ਉਡਾਣਾਂ ਭਰ ਜਾਂਦੇ ਹਨ। ਉਧਰ ਬਿਹਾਰ ਅਤੇ ਯੂਪੀ ਚੋਂ ਪ੍ਰਵਾਸੀ ਮਜ਼ਦੂਰ ਇਧਰ ਪੰਜਾਬ ਵਿੱਚ ਪੱਕੇ ਤੌਰ ‘ਤੇ ਘਰ ਬਣਾ ਰਹੇ ਹਨ ਅਤੇ ਲਗਾਤਾਰ ਇਧਰ ਆ ਰਹੇ ਹਨ। ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਬੱਚੇ ਪੰਜਾਬੀ ਬੋਲਣ ਲੱਗ ਪਏ ਹਨ। ਇੰਜ ਸੱਭਿਆਚਾਰਕ ਰਲੇਵਾਂ ਵੀ ਇਥੇ ਅਤੇ ਵਿਦੇਸ਼ ਵਿੱਚ ਸ਼ੁਰੂ ਹੋ ਚੁੱਕਿਆ ਹੈ।

ਅਸੀਂ ਇਸ ਗੱਲ ‘ਤੇ ਬੜੇ ਖੁਸ਼ ਹੁੰਦੇ ਹਾਂ ਕਿ ਵੱਡੇ ਅਖਬਾਰੀ ਅਦਾਰਿਆਂ ਨੇ ਪੰਜਾਬੀ ਵਿੱਚ ਅਖ਼ਬਾਰਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਅਖ਼ਬਾਰਾਂ ਸਿਰਫ਼ ਮੁਨਾਫ਼ੇ ਦੀ ਦ੍ਰਿਸ਼ਟੀ ਨਾਲ ਸ਼ੁਰੂ ਹੋਈਆਂ ਹਨ ਜਿਸ ਦਿਨ ਪੜ੍ਹਨ ਵਾਲੇ ਘਟਣ ਲੱਗੇ ਇਹ ਉਸੇ ਵਕਤ ਬੰਦ ਹੋ ਜਾਣਗੀਆਂ। ਕਈ ਪੰਜਾਬੀ ਟੀਵੀ ਚੈਨਲ ਸ਼ੁਰੂ ਹੋ ਚੁੱਕੇ ਹਨ ਜਿਥੇ ਪੰਜਾਬੀ ਦੇ ਤਲੱਫ਼ਜ਼ ਅਤੇ ਸ਼ਬਦ-ਜੋੜਾਂ ਦੀਆਂ ਬਹੁਤ ਗ਼ਲਤੀਆਂ ਹੋ ਰਹੀਆਂ ਹਨ।

ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਹਨ ਉਨ੍ਹਾਂ ਦੀਆਂ ਇਕ ਜਾਂ ਦੋ ਪੀੜ੍ਹੀਆਂ ਮਗਰੋਂ ਪੰਜਾਬੀ ਉਨ੍ਹਾਂ ਪਰਿਵਾਰਾਂ ‘ਚ ਸਿਰਫ਼ ਪ੍ਰਤੀਕਾਤਮਿਕ ਹੀ ਰਹਿ ਜਾਵੇਗੀ । ਭਾਵੇਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵਿਦੇਸ਼ਾਂ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕਈ ਉਪਰਾਲੇ ਕਰ ਰਹੇ ਹਨ ਪਰ ਤਾਂ ਵੀ ਵਿਦੇਸ਼ੀ ਧਰਤੀ ‘ਤੇ ਇਸ ਦੀ ਤਰੱਕੀ ਸੰਭਵ ਨਹੀਂ ਹੈ। ਅੱਜ ਪੰਜਾਬੀ ਕੈਨੇਡਾ ਵਿੱਚ ਦੂਜੀ ਭਾਸ਼ਾ ਬਣ ਗਈ ਹੈ ਪਰ ਜਦੋਂ ਅਗਲੀਆਂ ਪੀੜ੍ਹੀਆਂ ਅੰਗਰੇਜ਼ੀ ਬੋਲਣ ਲੱਗ ਜਾਣਗੀਆਂ ਤਾਂ ਫਿਰ ਕੀ ਹੋਵੇਗਾ। ਇਹ ਵਰਤਮਾਨ ਵਰਤਾਰਾ ਅਗਲੇ 20-30 ਸਾਲ ਹੀ ਚੱਲੇਗਾ ਉਸ ਮਗਰੋਂ ਸਥਿਤੀਆਂ ਬਦਲਣ ਲੱਗ ਜਾਣਗੀਆਂ।

ਪੰਜਾਬੀ ਲਈ ਜ਼ਰੂਰੀ ਹੈ ਕਿ ਇਸ ਦੀਆਂ ਡਿਕਸ਼ਨੱਰੀਆਂ ਬਣਾਉਣ ਦੀ ਜ਼ਿੰਮੇਵਾਰੀ ਸਿਰਫ਼ ਪੰਜਾਬੀ ਯੂਨੀਵਰਸਿਟੀ ਕੋਲ ਹੋਵੇ। ਇਸ ਲਈ ਰਾਜ ਪੱਧਰ ਦਾ ਇਕ ਬੋਰਡ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਜ ਕਈ ‘ਪੰਜਾਬੀ ਕੀ ਬੋਰਡ’ ਬੜੀ ਵੱਡੀ ਸਮੱਸਿਆ ਬਣੇ ਹੋਏ ਹਨ। ਭਾਵੇਂ ਯੂਨੀ ਕੋਡ ਰਾਹੀਂ ਇਸਦਾ ਹੱਲ ਲੱਭਿਆ ਗਿਆ ਹੈ ਤਾਂ ਵੀ ਫੌਂਟ ਬਦਲਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਪੰਜਾਬੀ ਖੁੱਲ੍ਹੇ ਸੁਭਾਅ ਵਾਲੀ ਭਾਸ਼ਾ ਹੈ ਇਸ ਲਈ ਇਸ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆਪ-ਮੁਹਾਰੇ ਹੀ ਫਿਟ ਹੋ ਜਾਂਦੇ ਹਨ ਜਿਵੇਂ ਪੰਜਾਬੀ ਹਰ ਥਾਂ ਫਿਟ ਹੋ ਜਾਂਦੇ ਹਨ ਪਰ ਤਾਂ ਵੀ ਇਸ ਵਿੱਚ ਕਿਹੜਾ ਸ਼ਬਦ ਕਦੋਂ ਅਤੇ ਕਿਸ ਰੂਪ ਵਿੱਚ ਸ਼ਾਮਿਲ ਕਰਨਾ ਹੈ ਇਸ ਲਈ ਕੋਈ ਵਿਧਾਨ ਨਹੀਂ ਹੈ ਜਿਵੇਂ ਇੰਗਲਿਸ਼ ਭਾਸ਼ਾ ਲਈ ਇੰਗਲੈਂਡ ਵਿੱਚ ਹੈ।

ਭਾਸ਼ਾਵਾਂ ਦੇ ਵਿਕਾਸ ਲਈ 1948 ‘ਚ ਬਣਿਆ ਭਾਸ਼ਾ ਵਿਭਾਗ ਅਮਲ ਦੀ ਘਾਟ ਨਾਲ ਜੂਝ ਰਿਹਾ ਹੈ ; ਪੰਜਾਬ ਵਿੱਚ ਇਕ ਵੀ ਜ਼ਿਲ੍ਹਾ ਭਾਸ਼ਾ ਅਫ਼ਸਰ ਪੱਕੇ ਤੌਰ ਤੇ ਨਹੀਂ ਹੈ। ਕੈਪਟਨ ਸਰਕਾਰ ਸਮੇਂ ਸਟਾਫ਼ ਦੀ ਘਾਟ ਵਾਲੇ ਮਹਿਕਮੇ ਸਿੱਖਿਆ ਵਿਭਾਗ ‘ਚੋਂ ਲੈਕਚਰਾਰਾਂ ਨੂੰ ਡੈਪੂਟੇਸ਼ਨ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਲਾ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਸ਼ਾਹਮੁਖੀ ਵਾਲੀ ਪੰਜਾਬੀ ਹੈ ਜਿਸ ਲਿਪੀ ਨੂੰ ਭਾਰਤੀ ਪੰਜਾਬ ਵਾਲੇ ਨਹੀਂ ਪੜ੍ਹ ਸਕਦੇ ਅਤੇ ਗੁਰਮੁੱਖੀ ਨੂੰ ਪਾਕਿਸਤਾਨ ਵਾਲੇ ਨਹੀਂ ਪੜ੍ਹ ਸਕਦੇ। ਗੁਰਮੁੱਖੀ ਲਿਪੀ ਵਾਲੀ ਪੰਜਾਬੀ ਸਿਰਫ਼ ਭਾਰਤੀ ਪੰਜਾਬ ‘ਚ ਹੀ ਵਧ-ਫੁੱਲ ਸਕਦੀ ਹੈ। ਜਿਸ ਲਈ ਕੇਂਦਰਿਤ ਉਪਰਾਲੇ ਕਰਨ ਦੀ ਲੋੜ ਹੈ।

 

 

 

 

]]>
PSEB ਨੇ ਐਲਾਨਿਆ 12ਵੀਂ ਦਾ ਨਤੀਜਾ, ਰਿਹਾ 96.96 ਫ਼ੀਸਦੀ https://punjabi.newsd5.in/pseb-%e0%a8%a8%e0%a9%87-%e0%a8%90%e0%a8%b2%e0%a8%be%e0%a8%a8%e0%a8%bf%e0%a8%86-12%e0%a8%b5%e0%a9%80%e0%a8%82-%e0%a8%a6%e0%a8%be-%e0%a8%a8%e0%a8%a4%e0%a9%80%e0%a8%9c%e0%a8%be-%e0%a8%b0%e0%a8%bf/ Tue, 28 Jun 2022 10:59:40 +0000 https://punjabi.newsd5.in/?p=164997 ਐਸ ਏ ਐਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਾਈਆਂ ਗਈਆਂ 12ਵੀਂ ਕਲਾਸ ਦੀ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਜੋ 96.96 ਫ਼ੀਸਦੀ ਰਿਹਾ।

]]>
PSEB ਦੇ 5ਵੀਂ ਸ਼੍ਰੇਣੀ ਦੇ ਨਤੀਜੇ ਦਾ ਅੱਜ ਹੋਵੇਗਾ ਐਲਾਨ https://punjabi.newsd5.in/pseb-%e0%a8%a6%e0%a9%87-5%e0%a8%b5%e0%a9%80%e0%a8%82-%e0%a8%b6%e0%a9%8d%e0%a8%b0%e0%a9%87%e0%a8%a3%e0%a9%80-%e0%a8%a6%e0%a9%87-%e0%a8%a8%e0%a8%a4%e0%a9%80%e0%a8%9c%e0%a9%87-%e0%a8%a6%e0%a8%be/ Fri, 06 May 2022 02:13:43 +0000 https://punjabi.newsd5.in/?p=156101 ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 5ਵੀਂ ਸ਼੍ਰੇਣੀ ਦੇ ਅਕਾਦਮਿਕ ਸਾਲ 2021-22 ਦੇ ਨਤੀਜੇ ਦਾ ਅੱਜ ਐਲਾਨ ਕੀਤਾ ਜਾਵੇਗਾ। ਇਹ ਐਲਾਨ ਪੀ.ਐੱਸ.ਈ.ਬੀ. ਦੇ ਚੇਅਰਮੈਨ ਪ੍ਰੋ. ਯੋਗਰਾਜ ਦੁਪਹਿਰ 3:30 ਵਜੇ ਕਰਨਗੇ।

]]>
ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ https://punjabi.newsd5.in/%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a8%e0%a9%87-%e0%a8%b8%e0%a8%bf%e0%a9%b1%e0%a8%96%e0%a8%bf%e0%a8%86-%e0%a8%ae%e0%a9%b0%e0%a8%a4%e0%a8%b0%e0%a9%80/ Wed, 17 Nov 2021 11:47:42 +0000 https://punjabi.newsd5.in/?p=132780 ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 10 ਸਾਲਾਂ ਤੋਂ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੇ 7,654 ਅਤੇ 3,442 ਭਰਤੀਆਂ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪੰਜਾਬ ਭਵਨ ਵਿੱਚ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ।ਪ੍ਰਦਰਸ਼ਨ ਕਰ ਰਹੀਆਂ ਅਧਿਆਪਕਾਂ ਰੈਗੂਲਰ ਕਰਨ ਦੀ ਮੰਗ ਕਰ ਰਹੀਆਂ ਹਨ। ਇਹਨਾਂ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਤਕਰੀਬਨ 100 ਅਧਿਆਪਕਾਂ ਦੇ ਰੈਗੂਲਰ ਆਰਡਰ ਸਿੱਖਿਆ ਵਿਭਾਗ ਨੇ ਪਿਛਲੇ 7 ਸਾਲ ਤੋਂ ਇਹ ਕਹਿ ਕੇ ਰੋਕ ਰੱਖੇ ਹਨ ਕਿ ਇਹਨਾਂ ਦੀਆਂ ਉੱਚ ਸਿੱਖਿਆ ਦੀਆਂ ਡਿਗਰੀਆਂ ਪੰਜਾਬ ਤੋਂ ਬਾਹਰ ਦੀਆਂ ਯੂ.ਜੀ.ਸੀ. ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਸਟੈਂਸ ਮੋਡ ਰਾਹੀਂ ਹਨ।ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਪੌਤਰੇ ਗੁਰਇਕਬਾਲ ਸਿੰਘ ਦੀ ਡਿਗਰੀ ਪੈਰੀਆਰ ਯੂਨੀਵਰਸਿਟੀ ਤਾਮਿਲਨਾਡੂ ਤੋਂ ਹੋਣ ਦੇ ਬਾਵਜੂਦ ਉਸਨੂੰ ਡੀਐਸਪੀ ਭਰਤੀ ਕੀਤਾ ਗਿਆ ਹੈ।

Kisan Bill 2020 : SC ਦੀ ਝਾੜ ਤੋ ਬਾਅਦ ਕਿਸਾਨਾਂ ਦੇ ਹੱਕ ‘ਚ ਆਈ ਸਰਕਾਰ || D5 Channel Punjabi

ਸਿੱਖਿਆ ਵਿਭਾਗ ਨੇ ਜਿੱਥੇ ਇੱਕ ਪਾਸੇ ਇਹਨਾਂ ਅਧਿਆਪਕਾਂ ਦੇ ਰੈਗੂਲਰ ਆਰਡਰ 2014 ਤੋਂ ਰੋਕ ਰੱਖੇ ਹਨ, ਉੱਥੇ ਹੀ ਦੂਸਰੇ ਪਾਸੇ ਇਹਨਾਂ ਹੀ 7654,3442 ਭਰਤੀਆਂ ਵਿੱਚੋਂ ਇਹਨਾਂ ਹੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ 800 ਦੇ ਕਰੀਬ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ।ਅਜਿਹੇ ਹੀ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ 2018 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ। ਸਾਲ 2019 ਵਿੱਚ ਕੀਤੀ ਪ੍ਰਿੰਸੀਪਲਾਂ ਦੀ ਭਰਤੀ ਵਿੱਚ ਵੀ 40 ਤੋਂ ਵੱਧ ਪ੍ਰਿੰਸੀਪਲਾਂ ਨੇ ਡਿਗਰੀਆਂ ਇਹਨਾਂ ਅਧਿਆਪਕਾਂ ਦੀਆਂ ਯੂਨੀਵਰਸਿਟੀਆਂ ਤੋਂ ਹੀ ਹਾਸਲ ਕੀਤੀਆਂ ਹਨ। ਇਸ ਪ੍ਰਕਾਰ ਇਹਨਾਂ ਅਧਿਆਪਕਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਇਹਨਾਂ ਜਿਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ।ਆਪਣੇ ਛੋਟੇ-ਛੋਟੇ ਬੱਚਿਆਂ ਸਮੇਤ ਧਰਨੇ ਵਿੱਚ ਪਹੁੰਚੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਇੱਕੋ ਹੀ ਤਰ੍ਹਾਂ ਦੀਆਂ ਡਿਗਰੀਆਂ ਬਾਕੀ ਸਭ ਭਰਤੀਆਂ ਲਈ ਯੋਗ ਅਤੇ ਸਿਰਫ ਇਹਨਾਂ 100 ਕੁ ਅਧਿਆਪਕਾਂ ਲਈ ਅਯੋਗ ਕਿਵੇਂ ਹੋ ਸਕਦੀਆਂ ਹਨ! ਇੱਕੋ ਹੀ ਰਾਜ ਪੰਜਾਬ ਵਿੱਚ ਸਿੱਖਿਆ ਲਈ ਦੋਹਰੇ ਮਾਪਦੰਡ ਕਿਉਂ ਹਨ! ਰੋਸ ਪ੍ਰਗਟ ਕਰ ਰਹੇ ਇਹਨਾਂ ਅਧਿਆਪਕਾਂ ਨੇ ਤਖ਼ਤੀਆਂ ਤੇ ਬੇਅੰਤ ਸਿੰਘ ਦੇ ਪੌਤਰੇ ਦੀ ਪੈਰੀਆਰ ਯੂਨੀਵਰਸਿਟੀ ਦੀ ਡਿਗਰੀ ਦੀਆਂ ਕਾਪੀਆਂ ਅਤੇ ਆਪਣੀਆਂ ਇਸੇ ਯੂਨੀਵਰਸਿਟੀ ਦੀਆਂ ਡਿਗਰੀਆਂ ਚਿਪਕਾਈਆਂ ਹੋਈਆਂ ਸਨ।ਡੀਐਸਪੀ ਦੀ ਵਰਦੀ ਪਾਈ ਨਕਲੀ ਗੁਰਇਕਬਾਲ ਸਿੰਘ ਬਣਿਆ ਇੱਕ ਬੱਚਾ ਆਪਣੀ ਫਰੇਮ ਕੀਤੀ ਹੋਈ ਡਿਗਰੀ ਗਲ ਵਿੱਚ ਪਾ ਕੇ ਖੜ੍ਹਾ ਸੀ।

ਕਿਸਾਨਾਂ ਨੇ ਅੱਗੇ ਖੜ੍ਹਾ ਕਰ ਲਿਆ ਸੁਖਬੀਰ! ਸਵਾਲ ਪੁੱਛ-ਪੁੱਛ ਕਰਾਤੀ ਬੱਸ || D5 Channel Punjabi

ਡੀਟੀਐਫ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ, ਪਰਮਿੰਦਰ ਮਾਨਸਾ, ਐੱਸ. ਐੱਲ. ਏ. ਯੂਨੀਅਨ ਪੰਜਾਬ ਦੇ ਪ੍ਰਧਾਨ ਅਮਰਦੀਪ ਸਿੰਘ ਗੁਰਾਇਆ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨਾ ਦੇ ਰਹੇ ਅਧਿਆਪਕਾਂ ਦੇ ਆਗੂਆਂ ਬਲਜਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ, ਪਰਮਿੰਦਰ ਸਿੰਘ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਮੰਗ ਕੀਤੀ ਉਨ੍ਹਾਂ ਦੇ ਹੱਕ ਵਿੱਚ ਆਏ ਮਾਨਯੋਗ ਹਾਈ ਕੋਰਟ ਦੇ ਫੈਂਸਲੇ ਨੂੰ ਪਿਛਲੇ ਦੋ ਸਾਲ ਤੋਂ ਲਟਕਾਉਣ ਦੀ ਬਜਾਇ ਲਾਗੂ ਕੀਤਾ ਜਾਵੇ ਅਤੇ ਜਿੱਥੇ ਉਹ ਹੋਰ ਸਾਰੇ ਅਧਿਆਪਕਾਂ ਦੇ ਮਸਲੇ ਹੱਲ ਕਰ ਰਹੇ ਹਨ, ਇਹਨਾਂ ਬਾਕੀ ਰਹਿੰਦੇ 100 ਕੁ ਅਧਿਆਪਕਾਂ ਨੂੰ ਵੀ ਤ੍ਰਿਪੁਰਾ ਸਰਕਾਰ ਦੀ ਤਰਜ਼ ਤੇ ਪਾਲਿਸੀ ਬਣਾ ਕੇ ਰੈਗੂਲਰ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਯੂਨੀਅਨ ਆਗੂਆਂ ਨਾਲ ਮੌਕੇ ਤੇ ਮੀਟਿੰਗ ਕਰਕੇ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਸਾਬ੍ਹ ਨਾਲ ਮੀਟਿੰਗ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਅਧਿਆਪਕਾਂ ਵੱਲੋਂ ਐਲਾਨ ਕੀਤਾ ਗਿਆ ਜੇਕਰ ਸਰਕਾਰ ਵੱਲੋਂ ਵਾਅਦਾ ਖਿਲਾਫੀ ਕੀਤੀ ਜਾਂਦੀ ਹੈ ਤਾਂ ਅਗਲੇ ਹਫਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

]]>
ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਕਵਿਤਾ ਉਚਾਰਣ ਮੁਕਾਬਲਿਆਂ ਦਾ ਰੋਲ ਅਹਿਮ https://punjabi.newsd5.in/%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82-%e0%a8%a6%e0%a9%80-%e0%a8%b8%e0%a8%bc%e0%a8%96%e0%a8%bc%e0%a8%b8%e0%a9%80%e0%a8%85%e0%a8%a4-%e0%a8%a8/ Sat, 12 Jun 2021 06:45:55 +0000 https://punjabi.newsd5.in/?p=108030 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਨੇ ਮੁਕਾਬਲੇ

ਫ਼ਤਹਿਗੜ੍ਹ ਸਾਹਿਬ, 11 ਜੂਨ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ  ਆਨਲਾਈਨ  ਕਵਿਤਾ ਉਚਾਰਣ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ ਵਿੱਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਇਹਨਾਂ ਮੁਕਾਬਲਿਆਂ ਦੀ ਲੜੀ ਤਹਿਤ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨਾਰਥਲ ਕਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਬਾਰਵੀਂ ਜਮਾਤ ਦੇ ਸੰਦੀਪ ਸਿੰਘ, ਨੌਵੀਂ ਜਮਾਤ ਦੇ ਅਰਸ਼ਦੀਪ ਕੌਰ, ਹਰਸਿਮਰਨ ਕੌਰ, ਵਰਿੰਦਰਪਾਲ ਸੌਢੀ, ਨਵਜੋਤ ਕੌਰ, ਅੱਠਵੀਂ ਜਮਾਤ ਦੇ ਜੋਬਨਦੀਪ ਸਿੰਘ ਸਮੇਤ ਹੋਰ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪ੍ਰਭਸਿਮਰਨ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੀ ਵੀਰ ਗਾਥਾ ਬਾਰੇ ਜਾਣਕਾਰੀ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਆ ਜਾ ਰਿਹਾ ਹੈ ਤੇ ਡਿਪਟੀ ਡੀ ਈ ਓ ਗੁਰਪ੍ਰੀਤ ਕੌਰ, ਪ੍ਰਿੰਸੀਪਲ ਹਰਦੀਪ ਕੌਰ ਅਤੇ ਇਹਨਾਂ ਮੁਕਾਬਲਿਆਂ ਦੇ ਨੋਡਲ ਅਫ਼ਸਰ ਤੇ ਅਧਿਆਪਿਕਾ ਸ਼੍ਰੀਮਤੀ ਰੂਪਪ੍ਰੀਤ ਕੌਰ ਵੱਲੋਂ ਇਹ ਮੁਕਾਬਲੇ ਕਰਵਾਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਅੱਜ ਜਦੋਂ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕੁਰੀਤੀਆਂ ਪਣਪ ਰਹੀਆਂ ਹਨ ਤਾਂ ਉਸ ਸਮੇਂ ਵਿੱਚ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਇੱਕ ਸਿਹਤਮੰਦ ਜਿੰਦਗੀ ਪ੍ਰਦਾਨ ਹੋਵੇਗੀ

]]>
ਅਧਿਆਪਕਾਂ ਦੇ ਸਿਰਤੋੜ ਯਤਨਾਂ ਸਦਕਾ ਸਿੱਖਿਆ ਦੇ ਖੇਤਰ ਵਿੱਚ ਮੁੱਢਲਾ ਸਥਾਨ ਹਾਸਲ ਕੀਤਾ – ਡੀ ਸੀ https://punjabi.newsd5.in/%e0%a8%85%e0%a8%a7%e0%a8%bf%e0%a8%86%e0%a8%aa%e0%a8%95%e0%a8%be%e0%a8%82-%e0%a8%a6%e0%a9%87-%e0%a8%b8%e0%a8%bf%e0%a8%b0%e0%a8%a4%e0%a9%8b%e0%a9%9c-%e0%a8%af%e0%a8%a4%e0%a8%a8%e0%a8%be%e0%a8%82/ Thu, 10 Jun 2021 09:18:58 +0000 https://punjabi.newsd5.in/?p=107795 – ਸਿੱਖਿਆ ਸੁਧਾਰਾ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ

ਫਤਹਿਗੜ੍ਹ ਸਾਹਿਬ, 10 ਜੂਨ

ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਪੰਜਾਬ, ਦੇਸ਼ ਭਰ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ  ਮੋਹਰੀ ਸੂਬਾ ਬਣਿਆ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਅਤੇ ਹੌਸਲਾਂ ਅਫਜਾਈ ਕਰਨ ਲਈ ਕਰਵਾਏ ਗਏ ਆਨਲਾਈਨ ਸਮਾਗਮ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰ ਲਈ ਉਲੀਕੇ ਗਏ ਪ੍ਰੋਗਰਾਮਾਂ ਅਤੇ ਅਧਿਆਪਕਾਂ ਦੇ ਸਿਰਤੋੜ ਯਤਨਾਂ ਸਦਕਾ ਹੀ ਅੱਜ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।

       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੜੋ ਪੰਜਾਬ, ਪੜਾਓ ਪੰਜਾਬ ਤਹਿਤ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕਰੀਬ 14 ਫੀਸਦੀ ਵਿਦਿਆਰਥੀਆਂ ਦਾ ਦਾਖਲਾ ਵਧਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ 11 ਫੀਸਦੀ ਦਾਖਲਾ ਵਧਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 422 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ ਜਦਕਿ 217 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅਧਿਆਪਕਾ ਤੇ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਹਾਸਲ ਕੀਤਾ ਇਹ ਮੁਕਾਮ ਭਵਿੱਖ ਵਿੱਚ ਵੀ ਬਰਕਰਾਰ ਰੱਖਣ ਲਈ ਇਸੇ ਤਰ੍ਹਾਂ ਸਖਤ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ  ਵੱਲੋਂ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਸਮੇਂ ਦੇ ਹਾਣ ਦੀ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾ ਰਹੇ ਹਨ। ਸਕੂਲਾਂ ਵਿੱਚ ਐਲ ਈ ਡੀ, ਕੰਪਿਊਟਰ ਲੈਬ, ਸਾਇੰਸ ਲੈਬਾਂ ਅਤੇ ਹੋਰ ਢਾਚਾ ਵਿਕਸਤ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਪੜਦੀਆਂ ਸਾਰੀਆਂ ਲੜਕੀਆਂ ਅਤੇ ਬੀ ਪੀ ਐਲ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਦੇ ਨਾਲ ਨਾਲ  ਮੁਫਤ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਮੌਕੇ ਹਾਜਰ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

       ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪ੍ਰਭਸਿਮਰਨ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਤੋਂ ਇਲਾਵਾ ਹੋਰ ਸਿੱਖਿਆ ਅਧਿਕਾਰੀ ਵੀ ਹਾਜਰ ਸਨ।

]]>